ਜਵਾਹਰ ਲਾਲ ਨਹਿਰੂ ਦੀ ''''ਕਬਾਇਲੀ ਪਤਨੀ'''' ਦੀ ਕਹਾਣੀ ਜਿਸ ਨੂੰ ਸਾਰੀ ਉਮਰ ਜਲਾਵਤਨੀ ਝੱਲਣੀ ਪਈ

Friday, Dec 15, 2023 - 08:50 AM (IST)

ਜਵਾਹਰ ਲਾਲ ਨਹਿਰੂ ਦੀ ''''ਕਬਾਇਲੀ ਪਤਨੀ'''' ਦੀ ਕਹਾਣੀ ਜਿਸ ਨੂੰ ਸਾਰੀ ਉਮਰ ਜਲਾਵਤਨੀ ਝੱਲਣੀ ਪਈ
ਨਹਿਰੂ ਦੇ ਨਾਲ ਬੁਧਿਨੀ
THE PRIME MINISTERS MUSEUM AND LIBRARY SOCIETY
ਬੁਧਿਨੀ ਮਾਂਝਿਆਨ ਮਹਿਜ਼ 15 ਸਾਲ ਦੀ ਸੀ ਜਦੋਂ ਨਹਿਰੂ ਨੂੰ ਹਾਰ ਪਹਿਨਾਉਣ ਲਈ ਉਸ ਨੂੰ ਕਬੀਲੇ ਵਿੱਚੋਂ ਬਾਹਰ ਕੱਡ ਦਿੱਤਾ

ਭਾਰਤ ਦੇ ਝਾਰਖੰਡ ਸੂਬੇ ਦੀ ਇੱਕ ਕਬਾਇਲੀ ਔਰਤ ਬੁਧਿਨੀ ਮਾਂਝਿਆਨ ਨੇ ਆਪਣੀ ਸਾਰੀ ਜ਼ਿੰਦਗੀ ਜਲਾਵਤਨੀ ਵਿੱਚ ਬਿਤਾਈ। ਉਸ ਨੂੰ ਭਾਈਚਾਰੇ ਵੱਲੋਂ ਆਪਣਾ ਘਰ ਅਤੇ ਨੌਕਰੀ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ।

ਮਾਂਝਿਆਨ ਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ, ਉਹ ਸਿਰਫ 15 ਸਾਲ ਦੀ ਸੀ ਜਦੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਹਾਰ ਪਹਿਨਾਉਣ ਲਈ ਉਸ ਦੇ ਕਬੀਲੇ ਨੇ ਉਸ ਨੂੰ ਬੇਦਖ਼ਲ ਕਰ ਦਿੱਤਾ ਸੀ।

ਇਹ ਗੱਲ ਕਰੀਬ 63 ਸਾਲ ਪੁਰਾਣੀ ਹੈ। ਸੰਥਾਲ ਰੀਤੀ ਰਿਵਾਜਾਂ ਦੇ ਮੁਤਾਬਕ, ਹਾਰਾਂ ਦਾ ਆਦਾਨ-ਪ੍ਰਦਾਨ ਕਰਨਾ ਵਿਆਹ ਦੇ ਬਰਾਬਰ ਮੰਨਿਆ ਜਾਂਦਾ ਹੈ।

ਮਾਂਝਿਆਨ ਨੇ ਜੋ ਪਰੇਸ਼ਾਨੀਆਂ ਝੱਲੀਆਂ, ਉਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ। ਪਰ ਮੌਤ ਤੋਂ ਬਾਅਦ ਇਸ ਔਰਤ ਬਾਰੇ ਲੋਕਾਂ ਦੀ ਦਿਲਚਸਪੀ ਕਾਫੀ ਵੱਧ ਗਈ ਹੈ ਜਿਸ ਨੂੰ ''''ਨਹਿਰੂ ਦੀ ਪਹਿਲੀ ਕਬਾਇਲੀ ਪਤਨੀ'''' ਵੀ ਕਿਹਾ ਜਾਂਦਾ ਹੈ।

ਝਾਰਖੰਡ ਵਿੱਚ ਬਹੁਤ ਸਾਰੇ ਲੋਕ ਹੁਣ ਪਿੰਡ ਵਿੱਚ ਨਹਿਰੂ ਦੇ ਮੌਜੂਦਾ ਬੁੱਤ ਦੇ ਕੋਲ, ਉਸ ਦੀ ਯਾਦਗਾਰ ਬਣਾਉਣ ਦੀ ਮੰਗ ਕਰ ਰਹੇ ਹਨ।

ਮਾਂਝਿਆਨ ਦੇ ਸ਼ੁਰੂਆਤੀ ਜੀਵਨ ਬਾਰੇ ਬਹੁਤ ਘੱਟ ਪਤਾ ਹੈ। ਉਸਦਾ ਵਿਕੀਪੀਡੀਆ ਪੰਨਾ ਬਹੁਤ ਛੋਟਾ ਹੈ ਜੋ ਕਿ ਉਸ ਦੀ ਮੌਤ ਤੋਂ ਬਾਅਦ ਹੀ ਬਣਾਇਆ ਗਿਆ ਹੈ।

ਕਈ ਵਾਰ ਕਈ ਅਖਬਾਰਾਂ ਜਾਂ ਵੈਬਸਾਈਟਾਂ ਵੱਲੋਂ ਉਸ ਬਾਰੇ ਲਿਖਿਆ ਗਿਆ ਪਰ ਉਸ ਬਾਰੇ ਅਸਲ ਜਾਣਕਾਰੀ ਅਧੂਰੀ ਜਾਪਦੀ ਹੈ।

2012 ਵਿੱਚ, ਇੱਕ ਪ੍ਰਮੁੱਖ ਅਖ਼ਬਾਰ ਨੇ ਗ਼ਲਤ ਰਿਪੋਰਟ ਦਿੱਤੀ ਕਿ ਉਸ ਦੀ ਮੌਤ ਹੋ ਗਈ ਹੈ। ਉਸ ਦੇ ਆਖ਼ਰੀ ਵਰ੍ਹੇ ਮੁਸ਼ਕਲਾਂ ਭਰੇ ਸਨ।

ਕੇਰਲਾ ਦੀ ਇੱਕ ਲੇਖਿਕਾ ਸਾਰਾਹ ਜੋਸਫ਼ ਨੇ ਮਾਂਝਿਆਨ ਦੇ ਜੀਵਨ ਤੋਂ ਪ੍ਰੇਰਿਤ ਇੱਕ ਕਿਤਾਬ ਲਿਖੀ ਹੈ ਜਿਸ ਵਿੱਚ ਉਸ ਦੇ ਨਿੱਜੀ ਜੀਵਨ ਨੂੰ ਫਰੋਲਨ ਦੀ ਕੋਸ਼ਿਸ਼ ਕੀਤੀ ਗਈ ਹੈ।

ਸਾਰਾਹ ਜੋਸੇਫ ਕਹਿੰਦੀ ਹੈ ਕਿ ਜਦੋਂ ਉਹ ਪਹਿਲੀ ਵਾਰ 2019 ਵਿੱਚ ਮਾਂਝਿਆਨ ਨੂੰ ਮਿਲੀ ਸੀ, ਤਾਂ ਉਸ ਨੂੰ ਉਸ ਨਾਲ ਗੱਲ ਕਰਨਾ ਔਖਾ ਲੱਗਿਆ ਕਿਉਂਕਿ ਉਹ ਆਮ ਭਾਸ਼ਾ ਨਹੀਂ ਬੋਲਦੇ ਸਨ।

ਉਨ੍ਹਾਂ ਕਿਹਾ, “ਫਿਰ ਵੀ ਮੈਂ, ਮੁਸ਼ਕਲ ਨਾਲ ਹੀ ਸਹੀ, ਪਰ ਉਸ ਦੀ ਗੱਲ ਨੂੰ ਸਮਝਿਆ।”

ਪੰਡਿਤ ਜਵਾਹਰ ਲਾਲ ਨਹਿਰੂ
Getty Images
ਨਹਿਰੂ ਨੂੰ ਮਾਂਝਿਆਨ ਦੀ ਯਾਤਰਾ ਬਾਰੇ ਕਦੇ ਪਤਾ ਨਹੀਂ ਲੱਗਾ

ਮਾਂਝਿਆਨ ਦੇ ਸ਼ੁਰੂਆਤੀ ਦਿਨ

ਮਾਂਝਿਆਨ ਝਾਰਖੰਡ ਦੇ ਜ਼ਿਲ੍ਹੇ ਧਨਬਾਦ ਵਿੱਚ ਵੱਡੀ ਹੋਈ। ਇਹ ਇੱਕ ਹਰਿਆਲੀ ਵਾਲਾ ਪਹਾੜੀ ਇਲਾਕਾ ਹੈ ਜਿੱਥੋਂ ਦੀ ਆਬਾਦੀ ਦਾ ਇੱਕ ਚੌਥਾਈ ਹਿੱਸਾ ਕਬੀਲੇ ਦੇ ਲੋਕ ਹਨ।

ਉਹ ਉਨ੍ਹਾਂ ਹਜ਼ਾਰਾਂ ਕਰਮਚਾਰੀਆਂ ਵਿੱਚੋਂ ਇੱਕ ਸੀ ਜੋ ‘ਦਾਮੋਦਰ ਵੈਲੀ ਕਾਰਪੋਰੇਸ਼ਨ (ਡੀਵੀਸੀ) ਪ੍ਰੋਜੈਕਟ’ ਵਿੱਚ ਕੰਮ ਕਰਦੇ ਸਨ।

ਇਹ ਦੇਸ਼ ਦਾ ਪਹਿਲਾ "ਬਹੁ-ਮੰਤਵੀ ਪ੍ਰੋਜੈਕਟ" ਸੀ ਜਿਸ ਵਿੱਚ ਡੈਮਾਂ, ਥਰਮਲ ਅਤੇ ਹਾਈਡ੍ਰੋਇਲੈਕਟ੍ਰਿਕ ਪਲਾਂਟਾਂ ਦਾ ਇੱਕ ਨੈਟਵਰਕ ਬਣਾਇਆ ਗਿਆ ਸੀ ਜਿਸ ਨੇ ਆਧੁਨਿਕ ਭਾਰਤ ਦੀ ਨੀਂਹ ਰੱਖੀ ਸੀ।

ਪਰ ਇਸ ਨੂੰ ਬਣਾਉਣਾ ਕਾਫੀ ਵਿਵਾਦਾਂ ਨਾਲ ਭਰਿਆ ਰਿਹਾ। ਹਜ਼ਾਰਾਂ ਸਥਾਨਕ ਲੋਕਾਂ ਨੂੰ ਇਸ ਦੀ ਉਸਾਰੀ ਲਈ ਰਾਹ ਬਣਾਉਣ ਵਾਸਤੇ ਉਨ੍ਹਾਂ ਦੀਆਂ ਜੱਦੀ ਜ਼ਮੀਨਾਂ ਤੋਂ ਬੇਦਖ਼ਲ ਕਰ ਦਿੱਤਾ ਗਿਆ ਸੀ।

ਇਨ੍ਹਾਂ ਵਿੱਚ ਜ਼ਿਆਦਾਤਰ ਲੋਕ ਮਾਂਝਿਆਨ ਦੇ ਕਬੀਲੇ ਦੇ ਹੀ ਸਨ।

ਸੈਂਕੜੇ ਪਿੰਡਾਂ ਨੂੰ ਇਸ ਦਾ ਸੰਤਾਪ ਝੱਲਣਾ ਪਿਆ ਜਿਸ ਵਿੱਚ ਕਬੋਨਾ ਪਿੰਡ ਵੀ ਸ਼ਾਮਲ ਸੀ। ਇਹ ਉਹ ਪਿੰਡ ਸੀ, ਜਿਸ ਵਿੱਚ ਮਾਂਝਿਆਨ, ਉਸ ਨੂੰ ਬੇਦਖ਼ਲ ਕੀਤੇ ਜਾਣ ਤੋਂ ਪਹਿਲਾਂ ਰਹਿੰਦੀ ਸੀ।

1959 ਵਿੱਚ, ਨਹਿਰੂ ਨੇ ਐਲਾਨ ਕੀਤਾ ਕਿ ਉਹ ਪੰਚੇਟ ਨਾਮ ਦੇ ਇੱਕ ਡੈਮ ਦਾ ਉਦਘਾਟਨ ਕਰਨ ਲਈ ਜਾਣਗੇ।

ਡੀਵੀਸੀ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕਰਨ ਲਈ ਮਾਂਝਿਆਨ ਅਤੇ ਇੱਕ ਸਹਿਯੋਗੀ ਨੂੰ ਚੁਣਿਆ। ਫਿਰ ਜਿਵੇਂ ਸਭ ਕੁਝ ਹੀ ਬਦਲ ਗਿਆ।

ਸਮਾਗ਼ਮ ਵਿੱਚ, ਮਾਂਝਿਆਨ ਨੂੰ ਪ੍ਰਧਾਨ ਮੰਤਰੀ ਨੂੰ ਹਾਰ ਪਹਿਨਾਉਣ ਲਈ ਕਿਹਾ ਗਿਆ ਸੀ। ਹਾਲਾਂਕਿ, ਉਸ ਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਨਹਿਰੂ ਵੀ ਉਸ ਨੂੰ ਹਾਰ ਪਾ ਦੇਣਗੇ।

15 ਸਾਲ ਦੀ ਮਾਂਝਿਆਨ ਨੂੰ ਅਧਿਕਾਰਤ ਤੌਰ ''''ਤੇ ਡੈਮ ਦਾ ਕੰਮ ਸ਼ੁਰੂ ਕਰਨ ਲਈ ਪਾਵਰ ਸਟੇਸ਼ਨ ਦਾ ਬਟਨ ਦਬਾਉਣ ਲਈ ਕਿਹਾ ਗਿਆ ਸੀ।

ਉਹ ਸ਼ਾਮ, ਜਦੋਂ ਮਾਂਝਿਆਨ ਆਪਣੇ ਪਿੰਡ ਪੁੱਜੀ ਤਾਂ ਉਸ ਨੂੰ ਨਹੀਂ ਪਤਾ ਸੀ ਕਿ ਇਹ ਆਖ਼ਰੀ ਵਾਰ ਹੋਵੇਗਾ।

ਪਿੰਡ ਦੇ ਮੁਖੀ ਨੇ ਉਸ ਨੂੰ ਬੁਲਾਇਆ ਅਤੇ ਕਿਹਾ ਕਿ ਨਹਿਰੂ ਤੋਂ ਹਾਰ ਪੁਆ ਕਿ ਉਹ ਉਸ ਦੀ ਪਤਨੀ ਬਣ ਗਈ ਹੈ। ਨਾਲ ਹੀ ਉਸ ਨੇ ਕਿਹਾ ਕਿ ਮਾਂਝਿਆਨ ਨੇ ਬਰਾਦਰੀ ਤੋਂ ਬਾਹਰ ਵਿਆਹ ਕਰਵਾ ਕੇ ‘ਸੰਥਲ’ ਕਬੀਲੇ ਦੇ ਰੀਤੀ ਰਿਵਾਜ਼ਾਂ ਦੀ ਉਲੰਘਣਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਹੁਣ ਉਸ ਨੂੰ ਸਭ ਛੱਡਣਾ ਪਵੇਗਾ ਅਤੇ ਇੱਥੋਂ ਜਾਣਾ ਪਵੇਗਾ।

ਡੈਮ
Getty Images
ਪੰਚੇਤ ਡੈਮ ਭਾਰਤ ਦੇ ਸਭ ਤੋਂ ਅਭਿਲਾਸ਼ੀ ਪਣਬਿਜਲੀ ਪ੍ਰੋਜੈਕਟਾਂ ਵਿੱਚੋਂ ਇੱਕ ਸੀ

ਆਪਣੇ ਲੋਕਾਂ ਤੋਂ ਮਿਲੀਆਂ ਧਮਕੀਆਂ

ਸੰਥਾਲਾਂ ਨੂੰ ਸ਼ਾਂਤਮਈ ਕਬੀਲੇ ਵਜੋਂ ਜਾਣਿਆ ਜਾਂਦਾ ਹੈ। ਉਹ ਛੋਟੇ ਭਾਈਚਾਰਿਆਂ ਵਿੱਚ ਰਹਿੰਦੇ ਹਨ, ਜਿਨ੍ਹਾਂ ਦਾ ਆਪਣੇ ਭਾਈਚਾਰੇ ’ਚ ਬਹੁਤ ਪਿਆਰ ਹੁੰਦਾ ਹੈ ਅਤੇ ਉਹ ਆਪਣੇ ਰੀਤੀ ਰਿਵਾਜਾਂ ਦੀ ਪਾਲਣਾ ਕਰਦੇ ਹਨ।

ਇਹ ਕਬੀਲਾ, ਭਾਈਚਾਰੇ ਤੋਂ ਬਾਹਰ ਵਿਆਹ ਕਰਾਉਣ ਦੇ ਵਿਰੁੱਧ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਸਮਾਜ ਤੋਂ ਬਾਹਰ ਕੱਢਣ ਦੀ ਸਜ਼ਾ ਦਿੱਤੀ ਜਾਂਦੀ ਹੈ।

ਪਰ ਕਾਰਕੁਨਾਂ ਦਾ ਕਹਿਣਾ ਹੈ ਕਿ ਇਸ ਰਿਵਾਜ਼ ਨੂੰ ਅਕਸਰ ਔਰਤਾਂ ''''ਤੇ ਜ਼ੁਲਮ ਕਰਨ ਲਈ ਹਥਿਆਰ ਵਜੋਂ ਵਰਤਿਆ ਜਾਂਦਾ ਹੈ।

ਕਬਾਇਲੀ ਮਰਦ ਜ਼ਿਆਦਾਤਰ ਕੰਮ ਲਈ ਪਰਵਾਸ ਕਰਦੇ ਹਨ ਪਰ ਜਵਾਨ ਅਣਵਿਆਹੀਆਂ ਔਰਤਾਂ ਨੂੰ ਪਿੰਡ ਛੱਡਣ ਦੀ ਇਜਾਜ਼ਤ ਨਹੀਂ ਹੁੰਦੀ। ਉਨ੍ਹਾਂ ਨੂੰ ਇੱਕਲੇ ਮੁਸ਼ਕਲ ਹਾਲਾਤਾਂ ਵਿੱਚ ਛੱਡ ਦਿੱਤਾ ਜਾਂਦਾ ਸੀ।

ਜਿਹੜੀਆਂ ਔਰਤਾਂ ਪਿੰਡ ਛੱਡਦੀਆਂ ਹਨ, ਉਨ੍ਹਾਂ ਨੂੰ ਅਕਸਰ ਨਿੰਦਿਆ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।

ਮਾਂਝਿਆਨ ਨੂੰ ਪਤਾ ਸੀ ਕਿ ਜੇ ਉਹ ਚਲੀ ਗਈ ਤਾਂ ਉਹ ਕਦੇ ਵਾਪਸ ਨਹੀਂ ਆ ਸਕਦੀ। ਉਸ ਨੇ ਪਿੰਡ ਸਾਹਮਣੇ ਆਪਣਾ ਤਰਕ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਭਾਈਚਾਰੇ ਨੇ ਆਪਣਾ ਫ਼ੈਸਲਾ ਕਰ ਲਿਆ ਸੀ।

ਉਨ੍ਹਾਂ ਲਈ ਉਹ ਹੁਣ ਭਾਈਚਾਰੇ ਤੋਂ ਬਾਹਰ ਸੀ।

ਬੀਬੀਸੀ
BBC

ਜੋਸਫ ਦੱਸਦੇ ਹਨ, "ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਉਸ ਨੂੰ ਆਪਣੇ ਹੀ ਲੋਕਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ।"

15 ਸਾਲ ਦੀ ਬੇਵੱਸ ਬੱਚੀ ਨੇ ਆਪਣਾ ਸਮਾਨ ਚੁੱਕਿਆ ਅਤੇ ਚਲੀ ਗਈ।

ਡੈਮ ਦੇ ਉਦਘਾਟਨ ਦੀ ਆਧੁਨਿਕ ਭਾਰਤ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਵਜੋਂ ਸ਼ਲਾਘਾ ਕੀਤੀ ਗਈ।

ਜਦਕਿ ਮਾਂਝਿਆਨ ਜ਼ਿਆਦਾਤਰ ਗ਼ੈਰ-ਹਾਜ਼ਰ ਰਹੀ ਸੀ ਜਾਂ ਇੱਕ ਅਖ਼ਬਾਰ ਨੇ "ਨੌਜਵਾਨ ਸੰਥਾਲ" ਨੂੰ ਕੁਝ ਵਿਸਥਾਰ ਵਿੱਚ ਕਵਰ ਕੀਤਾ, ਉਸ ਨੇ ਉਸ ਨੂੰ ਭਾਰਤ ਵਿੱਚ "ਕਮਿਸ਼ਨ ਵਿੱਚ ਡੈਮ ਦਾ ਐਲਾਨ ਕਰਨ ਵਾਲੀ ਪਹਿਲੀ ਵਰਕਰ" ਵਜੋਂ ਦਰਸਾਇਆ ਗਿਆ ਸੀ।

ਜੋਸੇਫ ਕਹਿੰਦੀ ਹੈ ਕਿ ਇਹ ਉਹੀ ਸਮਾਂ ਸੀ ਜਦੋਂ ਉਸ ਨੇ "ਨਹਿਰੂ ਦੀ ਕਬਾਇਲੀ ਪਤਨੀ" ਦਾ ਖਿਤਾਬ ਹਾਸਲ ਕੀਤਾ ਸੀ।

ਉਨ੍ਹਾਂ ਨੇ ਕਿਹਾ ਕਿ ਤ੍ਰਾਸਦੀ ਇਹ ਹੈ ਕਿ ਮਾਂਝਿਆਨ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ, ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਦੁਖਦਾਈ ਕੁਝ ਮਹੀਨਿਆਂ ਨੂੰ ਬਿਤਾਉਣ ਵਿੱਚ ਰੁਝੀ ਹੋਈ ਸੀ। ਜਿਸ ਦੌਰਾਨ ਉਹ ਘੋਰ ਗਰੀਬੀ ਅਤੇ ਜਲਵਤਨੀ ਦਾ ਸਾਹਮਣਾ ਕਰ ਰਹੀ ਸੀ।

"ਹਰ ਕੋਈ ਉਸ ਬਾਰੇ ਪੜ੍ਹ ਰਿਹਾ ਸੀ, ਪਰ ਕਿਸੇ ਨੇ ਮਦਦ ਨਹੀਂ ਕੀਤੀ। ਉਸ ਕੋਲ ਜਾਣ ਲਈ ਕੋਈ ਟਿਕਾਣਾ ਨਹੀਂ ਸੀ।"

ਬੱਚੇ
AFP
ਸੰਥਾਲ ਭਾਰਤ ਦੇ ਸਭ ਤੋਂ ਵੱਡੇ ਕਬੀਲਿਆਂ ਵਿੱਚੋਂ ਇੱਕ ਹਨ

ਨੌਕਰੀ ਦਾ ਜਾਣਾ ਅਤੇ ਵਿਆਹ

1962 ਵਿੱਚ ਹਾਲਾਤ ਵਿਗੜ ਗਏ ਜਦੋਂ ਦਮੋਦਰ ਵੈਲੀ ਕਾਰਪੋਰੇਸ਼ਨ ਨੇ ਉਸ ਨੂੰ ਬਰਖ਼ਾਸਤ ਕਰ ਦਿੱਤਾ, ਇਸ ਕਾਰਨ ਉਹ ਦਿਹਾੜੀ ਕਰਨ ਲਈ ਮਜਬੂਰ ਹੋ ਗਈ ਸੀ। ਹਾਲਾਂਕਿ, ਡੀਵੀਸੀ ਨੇ ਉਸ ਨੂੰ ਬਰਖ਼ਾਸਤ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ।

ਵਿਡੰਬਨਾ ਤਾਂ ਇਹ ਰਹੀ ਕਿ ਪ੍ਰਧਾਨ ਮੰਤਰੀ ਵੀ ਉਸ ਦੀਆਂ ਤਕਲੀਫ਼ਾਂ ਤੋਂ ਅਣਜਾਣ ਰਹੇ। ਇਹ ਵੀ ਓਨੀ ਹੀ ਵਿਡੰਬਨਾ ਭਰਿਆ ਸੀ ਕਿ ਕਿਵੇਂ ਪ੍ਰਗਤੀਸ਼ੀਲਤਾ ਅਤੇ ਆਧੁਨਿਕ ਸੋਚ ਦੇ ਮੁੱਖ ਸਮਰਥਕਾਂ ਵਿੱਚੋਂ ਇੱਕ ਨਹਿਰੂ, ਇਸ ਕਹਾਣੀ ਨਾਲ ਜੁੜੇ ਹੋਏ ਸਨ।

ਮਾਂਝਿਆਨ ਦੇ ਜੀਵਨ ਵਿੱਚ ਆਸ ਦੀ ਕਿਰਨ ਉਦੋਂ ਆਈ ਜਦੋਂ ਇਹ ਸੁਧੀਰ ਦੱਤਾ ਨੂੰ ਮਿਲੇ। ਹਾਲਾਂਕਿ, ਇਸ ਬਾਰੇ ਸਹੀ ਸਮੇਂ ਦੀ ਜਾਣਕਾਰੀ ਨਹੀਂ ਹੈ।

ਦੱਤਾ ਗੁਆਂਢੀ ਪੱਛਮੀ ਬੰਗਾਲ ਰਾਜ ਵਿੱਚ ਇੱਕ ਕੋਲੀਰੀ ਵਿੱਚ ਕੰਮ ਕਰਦਾ ਸੀ, ਜਿੱਥੇ ਉਹ ਹੁਣ ਰਹਿੰਦੀ ਸੀ। ਦੋਵਾਂ ਵਿੱਚ ਪਿਆਰ ਹੋ ਗਿਆ ਅਤੇ ਵਿਆਹ ਹੋ ਗਿਆ।

ਦੱਤਾ ਗੁਆਂਢੀ ਸੂਬੇ ਪੱਛਮੀ ਬੰਗਾਲ ਵਿੱਚ ਕੋਲੇ ਦੀ ਖ਼ਾਨ ਵਿੱਚ ਕੰਮ ਕਰਦਾ ਸੀ, ਜਿੱਥੇ ਉਹ ਹੁਣ ਰਹਿੰਦੀ ਸੀ। ਦੋਵਾਂ ਵਿੱਚ ਪਿਆਰ ਹੋ ਗਿਆ ਅਤੇ ਉਨ੍ਹਾਂ ਨੇ ਵਿਆਹ ਕਰਵਾ ਲਿਆ।

ਜੋਸੇਫ ਦਾ ਕਹਿਣਾ ਹੈ ਕਿ ਇਹ ਜੋੜਾ ਗਰੀਬੀ ਵਿੱਚ ਰਹਿੰਦਾ ਸੀ ਅਤੇ ਮਾਂਝਿਆਨ ਨੇ ਕਈ ਵਾਰ ਆਪਣੀ ਨੌਕਰੀ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਜੋ ਅਸਫ਼ਲ ਰਹੀ।

ਜੋਸੇਫ ਦਾ ਕਹਿਣਾ ਹੈ ਕਿ 1985 ਵਿੱਚ ਦੋ ਪੱਤਰਕਾਰ ਉਸ ਦੀ ਕਹਾਣੀ ਦੀ ਖੋਜ ਕਰ ਰਹੇ ਸਨ ਅਤੇ ਉਹ ਨਹਿਰੂ ਦੇ ਪੋਤੇ ਅਤੇ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕੋਲ ਪਹੁੰਚੇ।

ਸਾਰਾਹ ਜੋਸੇਫ
SARAH JOSEPH
ਸਾਰਾਹ ਜੋਸਫ਼ (ਸੱਜੇ) ਨੇ ਮਾਂਝਿਆਨ (ਖੱਬੇ) ਦੇ ਜੀਵਨ ਦੀ ਖੋਜ ਕਰਨ ਵਿੱਚ ਸਾਲ ਬਿਤਾਏ

ਆਖ਼ਰਕਾਰ, ਦੋ ਦਹਾਕਿਆਂ ਬਾਅਦ, ਮਾਂਝਿਆਨ ਨੇ ਡੀਵੀਸੀ ਵਿੱਚ ਆਪਣੀ ਨੌਕਰੀ ਵਾਪਸ ਲੈ ਲਈ ਅਤੇ ਰਿਟਾਇਰਮੈਂਟ ਤੱਕ ਉੱਥੇ ਹੀ ਕੰਮ ਕੀਤਾ।

ਜੋਸੇਫ਼ ਕਹਿੰਦੀ ਹੈ, "ਪਰ ਸ਼ੁਰੂ ਕਰਨ ਵਿੱਚ ਉਸਦਾ ਕੀ ਕਸੂਰ ਸੀ? ਇਸ ਸਵਾਲ ਦਾ ਜਵਾਬ ਨਹੀਂ ਮਿਲਦਾ।"

ਹਾਲਾਂਕਿ, ਮਾਂਝਿਆਨ ਨੇ ਨਿੱਜੀ ਤੌਰ ''''ਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ, ਉਸਨੇ ਸ਼ਾਂਤਮਈ ਜ਼ਿੰਦਗੀ ਜੀਉਣ ਲਈ ਆਪਣੇ ਦੁਖਦਾਈ ਅਤੀਤ ਨੂੰ ਪਿੱਛੇ ਛੱਡ ਦਿੱਤਾ।

ਉਸਦੀ ਮੌਤ ਤੋਂ ਬਾਅਦ ਉਸ ਦੇ ਪੋਤੇ ਨੇ ਇੰਡੀਅਨ ਐਕਸਪ੍ਰੈਸ ਅਖ਼ਬਾਰ ਨਾਲ ਗੱਲਬਾਤ ਦੌਰਾਨ ਕਿਹਾ, "ਮੇਰੀ ਦਾਦੀ ਨਾਲ ਜੋ ਹੋਇਆ ਉਹ ਗ਼ਲਤ ਸੀ, ਪਰ ਉਸ ਦੇ ਆਖ਼ਰੀ ਪਲਾਂ ਦੌਰਾਨ, ਉਸ ਨੇ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਅਤੇ ਉਹ ਸ਼ਾਂਤ ਰਹੇ ਸਨ।"

ਜੋਸੇਫ ਦਾ ਕਹਿਣਾ ਹੈ ਕਿ ਉਸ ਦੀ ਮੂਰਤੀ ਬਣਾਉਣਾ ਅਤੀਤ ਨੂੰ ਨਹੀਂ ਬਦਲ ਸਕਦਾ, ਪਰ ਇਹ ਉਸ ਦੀ ਕਹਾਣੀ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰ ਸਕਦਾ ਹੈ।

ਉਸ ਦਾ ਸੰਘਰਸ਼ ਉਸ ਜਿਹੀਆਂ ਹਜ਼ਾਰਾਂ ਹੋਰ ਭਾਰਤੀ ਔਰਤਾਂ ਦਾ ਵੀ ਹੈ, ਜਿਨ੍ਹਾਂ ਦੇ ਸੁਪਨੇ ਪੁਰਖੀ ਪਰੰਪਰਾਵਾਂ ਅਤੇ ਤੀਬਰ ਸਮਾਜਿਕ ਦਬਾਅ ਦੇ ਭਾਰ ਹੇਠ ਕੁਚਲੇ ਗਏ ਹਨ।

ਜੋਸੇਫ ਮੁਤਾਬਕ, ਪਰ ਉਹ ਲੱਖਾਂ ਹੋਰਾਂ ਦੀ ਵੀ ਨੁਮਾਇੰਦਗੀ ਕਰਦੀ ਹੈ, ਜੋ ਆਧੁਨਿਕੀਕਰਨ ਅਤੇ ਰਾਸ਼ਟਰ-ਨਿਰਮਾਣ ਲਈ ਵਿਸਥਾਪਿਤ ਅਤੇ ਵਿਸਾਰੇ ਗਏ ਹਨ।

"ਉਹ ਵਿਕਾਸ ਦੇ ਸਾਰੇ ਪੀੜਤਾਂ ਦੀ ਪ੍ਰਤੀਕ ਹੈ। ਉਸ ਨੂੰ ਮੁੜ ਸੁਰਜੀਤ ਕਰਨਾ ਇੱਕ ਇਤਿਹਾਸਕ ਅਤੇ ਸਿਆਸੀ ਲੋੜ ਹੈ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News