ਉੱਤਰਕਾਸ਼ੀ ਸੁਰੰਗ ਹਾਦਸੇ ਨੂੰ ਕਿਵੇਂ ਟਾਲਿਆ ਜਾ ਸਕਦਾ ਸੀ? ਸੁਰੰਗ ਮਾਹਰ ਅਰਨੋਲਡ ਡਿਕਸ ਨੇ ਇਹ ਕਿਹਾ
Wednesday, Nov 29, 2023 - 08:49 AM (IST)


ਉੱਤਰਕਾਸ਼ੀ ’ਚ ਇੱਕ ਸੁਰੰਗ ਵਿੱਚ 17 ਦਿਨਾਂ ਤੋਂ 41 ਮਜ਼ਦੂਰਾਂ ਦੇ ਫਸੇ ਰਹਿਣ ਦੀ ਘਟਨਾ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਸੁਰਖੀਆਂ ਵਿੱਚ ਹੈ।
ਇਹ ਸਵਾਲ ਵੀ ਚੁੱਕਿਆ ਗਿਆ ਹੈ ਕਿ ਕੀ ਮਜ਼ਦੂਰਾਂ ਦੀ ਸੁਰੱਖਿਆ ਲਈ ਬਿਹਤਰ ਪ੍ਰਬੰਧ ਕੀਤੇ ਜਾ ਸਕਦੇ ਸਨ? ਕੀ ਇਸ ਹਾਦਸੇ ਤੋਂ ਬਚਣ ਲਈ ਕੁਝ ਕੀਤਾ ਜਾ ਸਕਦਾ ਸੀ?
ਬੀਬੀਸੀ ਨੇ ਸਰਕਾਰੀ ਵੈੱਬਸਾਈਟ infracon.nic.in ਦੀ ਸਾਈਟ ''''ਤੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਪ੍ਰੋਜੈਕਟ ਦੀ ਤਜਵੀਜ਼ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਕੁਝ ਹੱਦ ਤੱਕ ਤਾਂ ਮਿਲ ਹੀ ਜਾਂਦੇ ਹਨ।
ਜੂਨ 2018 ਵਿੱਚ ਤਿਆਰ ਕੀਤੇ ਗਏ ਸਿਲਕਿਆਰਾ ਪ੍ਰੋਜੈਕਟ ਦੀ ਆਰਐੱਫ਼ਪੀ (ਪ੍ਰੋਪੋਜ਼ਲ ਲਈ ਬੇਨਤੀ) ਤੋਂ ਬੀਬੀਸੀ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰਕਾਰ ਨੈਸ਼ਨਲ ਹਾਈਵੇਅ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐੱਨਐੱਚਆਈਡੀਸੀਐੱਲ) ਇਥੇ ਕਿਸ ਤਰ੍ਹਾਂ ਸੁਰੰਗ ਬਣਾਉਣਾ ਚਾਹੁੰਦਾ ਸੀ।

ਵੱਡੀ ਲਾਗਤ ਵਾਲਾ ਪ੍ਰੋਜੈਕਟ
ਇਸ ਜਾਣਕਾਰੀ ਦੇ ਆਧਾਰ ''''ਤੇ ਕਿਹਾ ਜਾ ਸਕਦਾ ਹੈ ਕਿ ਇਸ ਪ੍ਰੋਜੈਕਟ ਦਾ ਮਕਸਦ ਸਿਲਕਿਆਰਾ ਮੋੜ ''''ਤੇ ਬਰਕੋਟ ਦੀ ਦੋ-ਮਾਰਗੀ ਬਾਈ-ਡਾਏਰੈਕਸ਼ਨ ਸੁਰੰਗ ਬਣਾਉਣਾ ਹੈ।
ਇਸ ਦੇ ਸੰਚਾਲਨ ਅਤੇ ਰੱਖ-ਰਖਾਅ ਤੋਂ ਇਲਾਵਾ ਨੈਸ਼ਨਲ ਹਾਈਵੇ 134 ਵਿੱਚ ਧਰਾਸੂ-ਯਮੁਨੋਤਰੀ ਸੈਕਸ਼ਨ ਦੇ 25.4 ਤੋਂ 51 ਕਿਲੋਮੀਟਰ ਦੇ ਵਿਚਕਾਰ ਪੈਣ ਵਾਲੀ ਅਪ੍ਰੋਚ ਸੜਕ ਅਤੇ ਏਸਕੇਪ ਵੇਅ (ਇਥੋਂ ਬਾਹਰ ਨਿਕਲਨ ਲਈ ਰਾਹ) ਦਾ ਨਿਰਮਾਣ ਕਰਨਾ ਵੀ ਇਸ ਪ੍ਰੋਜੈਕਟ ਵਿੱਚ ਸ਼ਾਮਲ ਹੈ।
2018 ਦੇ ਅਨੁਮਾਨਾਂ ਮੁਤਾਬਕ ਇਹ ਪ੍ਰੋਜੈਕਟ 853 ਕਰੋੜ 79 ਲੱਖ ਰੁਪਏ ਦੀ ਲਾਗਤ ਨਾਲ 48 ਮਹੀਨਿਆਂ ਵਿੱਚ ਪੂਰਾ ਹੋਣਾ ਸੀ।
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਅਨੁਮਾਨ ਕਮੇਟੀ ਦੀ ਰਿਪੋਰਟ ਵਿੱਚ ਦਰਜ ਹੈ ਕਿ 2021 ਵਿੱਚ ਇਸ ਪ੍ਰੋਜੈਕਟ ਦੀ ਲਾਗਤ ਵਧ ਕੇ 1383 ਕਰੋੜ 78 ਲੱਖ ਰੁਪਏ ਹੋ ਗਈ ਅਤੇ ਇਹ ਲਿਖਿਆ ਗਿਆ ਹੈ ਕਿ ਸੁਰੰਗ, ਬਚਣ ਦਾ ਰਸਤਾ ਅਤੇ ਪਹੁੰਚ ਸੜਕ 8 ਜੁਲਾਈ, 2022 ਤੱਕ ਬਣ ਜਾਣਗੇ।

ਕੀ ਇਹ ਸੁਰੰਗ ਬਣਾਉਣੀ ਜ਼ਰੂਰੀ ਸੀ?
ਇਸ ਰਾਹਤ ਕਾਰਜ ਵਿੱਚ ਇੰਟਰਨੈਸ਼ਨਲ ਟਨਲਿੰਗ ਐਂਡ ਅੰਡਰਗਰਾਊਂਡ ਸਪੇਸ ਐਸੋਸੀਏਸ਼ਨ (ਆਈਟੂਐੱਸਏ) ਦੇ ਪ੍ਰਧਾਨ ਅਰਨੋਲਡ ਡਿਕਸ ਵੀ ਮੌਜੂਦ ਹਨ।
ਉਹ ਹਰ ਰੋਜ਼ ਸੁਰੰਗ ਦੇ ਅੰਦਰ ਜਾਂਦੇ ਹਨ ਅਤੇ ਆਪਣੀ ਮੁਹਾਰਤ ਰਾਹੀਂ ਬਚਾਅ ਕਾਰਜ ਵਿੱਚ ਤਕਨੀਕੀ ਸਹਾਇਤਾ ਦਿੰਦੇ ਹਨ।
ਤਾਂ ਕੀ ਅਜਿਹੀ ਸੁਰੰਗ ਵਿੱਚ ਬਚਣ ਦਾ ਰਸਤਾ ਬਣਾਉਣਾ ਜ਼ਰੂਰੀ ਹੈ?
ਅਰਨੋਲਡ ਡਿਕਸ ਦਾ ਕਹਿਣਾ ਹੈ, "ਮੇਰੀ ਨਿੱਜੀ ਰਾਇ ਹੈ ਕਿ ਸੁਰੰਗ ਦੇ ਨਿਰਮਾਣ ਦੇ ਇਸ ਪੜਾਅ ''''ਤੇ ਬਚਣ ਦਾ ਰਸਤਾ ਹੋਣਾ ਜ਼ਰੂਰੀ ਨਹੀਂ ਹੈ। ਆਮ ਤੌਰ ''''ਤੇ ਤੁਸੀਂ ਉਸਾਰੀ ਅਧੀਨ ਸੁਰੰਗ ਦੇ ਡਿੱਗਣ ਦੀ ਉਮੀਦ ਨਹੀਂ ਕਰਦੇ ਹੋ।"
"ਦੁਨੀਆ ਭਰ ਵਿੱਚ ਅਸੀਂ ਆਪਣੀਆਂ ਸੁਰੰਗਾਂ ਇਹ ਸੋਚ ਕੇ ਨਹੀਂ ਬਣਾਉਂਦੇ ਕਿ ਉਹ ਇਸ ਤਰ੍ਹਾਂ ਡਿੱਗ ਜਾਣਗੀਆਂ। ਅਸੀਂ ਮੁੱਖ ਸੁਰੰਗ ਬਣਾਉਣ ਦੇ ਅੰਤ ਵਿੱਚ ਬਚਣ ਲਈ ਸੁਰੰਗਾਂ ਬਣਾਉਂਦੇ ਹਾਂ ਤਾਂ ਕਿ ਜੇ ਕੋਈ ਘਟਨਾ ਵਾਪਰ ਜਾਵੇ ਤਾਂ ਸੁਰੰਗ ਦੀ ਵਰਤੋਂ ਕਰਨ ਵਾਲੇ ਲੋਕਾਂ ਦਾ ਬਚਾਅ ਕੀਤਾ ਜਾ ਸਕੇ।"

ਇਹ ਪੁੱਛੇ ਜਾਣ ''''ਤੇ ਕਿ ਕੀ ਇਸ ਪ੍ਰੋਜੈਕਟ ''''ਚ ਬਚਣ ਦੀ ਸੁਰੰਗ ਬਣਾਉਣ ਦਾ ਪ੍ਰਸਤਾਵ ਹੈ ਤਾਂ ਉਨ੍ਹਾਂ ਕਿਹਾ, ''''''''ਜਿੱਥੋਂ ਤੱਕ ਮੈਨੂੰ ਪਤਾ ਹੈ, ਇਹ ਅੰਤਿਮ ਡਿਜ਼ਾਈਨ ''''ਚ ਹੈ।
“ਪਰ ਜਦੋਂ ਅਸੀਂ ਮੁੱਖ ਸੁਰੰਗ ਬਣਾ ਰਹੇ ਹੁੰਦੇ ਹਾਂ ਤਾਂ ਅਸੀਂ ਆਮ ਤੌਰ ''''ਤੇ ਅਜਿਹਾ ਨਹੀਂ ਕਰਦੇ।”
ਕੁਝ ਯੂਰਪੀਅਨ ਦੇਸ਼ਾਂ ਵਿੱਚ ਅਸੀਂ ਇੱਕ ਸਰਵਿਸ ਸੁਰੰਗ ਬਣਾਉਂਦੇ ਹਾਂ, ਜਿਸਦੀ ਵਰਤੋਂ ਬਚਣ ਲਈ ਕੀਤੀ ਜਾ ਸਕਦੀ ਹੈ ਪਰ ਇਹ ਇਸਦਾ ਮੁੱਖ ਮਕਸਦ ਨਹੀਂ ਹੁੰਦਾ ਹੈ।"
ਅਰਨੋਲਡ ਡਿਕਸ ਦਾ ਕਹਿਣਾ ਹੈ, "ਪਰ ਹੁਣ ਇੱਥੇ ਅਜਿਹੀ ਘਟਨਾ ਵਾਪਰ ਗਈ ਹੈ।"
ਜਦੋਂ ਬੀਬੀਸੀ ਨੇ ਅਰਨੋਲਡ ਡਿਕਸ ਨੂੰ ਸਿੱਕਮ ਵਿੱਚ ਤਕਰੀਬਨ ਮੁਕੰਮਲ ਹੋ ਚੁੱਕੀ ਸੁਰੰਗ ਬਾਰੇ ਦੱਸਿਆ ਜਿਸ ਵਿੱਚ ਇੱਕ ਬਚਾਅ ਸੁਰੰਗ ਵੀ ਹੈ, ਤਾਂ ਅਰਨੋਲਡ ਡਿਕਸ ਨੇ ਕਿਹਾ, "ਮੈਂ ਉਹ ਸੁਰੰਗ ਨਹੀਂ ਦੇਖੀ ਹੈ ਪਰ ਸੰਭਵ ਹੈ ਕਿ ਭਾਰਤ ਦੇ ਬਹੁਤ ਗੁੰਝਲਦਾਰ ਭੂ-ਵਿਗਿਆਨ ਕਾਰਨ, ਇਥੇ ਬਚਾਹ ਸੁਰੰਗਾਂ ਬਣਾਈਆਂ ਜਾਂਦੀਆਂ ਹੋਣ।”
"ਬਣਾਈ ਤਾਂ ਜਾ ਸਕਦੀ ਹੈ ਪਰ ਅਸੀਂ ਵਿਦੇਸ਼ਾਂ ਵਿੱਚ ਤਾਂ ਅਜਿਹਾ ਨਹੀਂ ਕਰਦੇ।"
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)