ਕੌਣ ਸਨ ਗਿਆਨੀ ਗੁਰਦਿੱਤ ਸਿੰਘ ਜਿਨ੍ਹਾਂ ਦੀ ਕਿਤਾਬ ‘ਮੇਰਾ ਪਿੰਡ’ 24 ਭਾਸ਼ਾਵਾਂ ਵਿੱਚ ਛਪੇਗੀ

Thursday, Nov 02, 2023 - 12:59 PM (IST)

ਕੌਣ ਸਨ ਗਿਆਨੀ ਗੁਰਦਿੱਤ ਸਿੰਘ ਜਿਨ੍ਹਾਂ ਦੀ ਕਿਤਾਬ ‘ਮੇਰਾ ਪਿੰਡ’ 24 ਭਾਸ਼ਾਵਾਂ ਵਿੱਚ ਛਪੇਗੀ
ਗਿਆਨੀ ਗੁਰਦਿੱਤ ਸਿੰਘ
Giani Gurdit Singh''''s Legacy /bbc
ਗਿਆਨੀ ਗੁਰਦਿੱਤ ਸਿੰਘ

ਪੰਜਾਬੀ ਲੇਖਕ ਗਿਆਨੀ ਗੁਰਦਿੱਤ ਸਿੰਘ ਵੱਲੋਂ ਲਿਖੀ ਗਈ ਕਿਤਾਬ ''''ਮੇਰਾ ਪਿੰਡ'''' ਹੁਣ ਭਾਰਤ ਦੀਆਂ 24 ਭਾਸ਼ਾਵਾਂ ਵਿੱਚ ਛਾਪੀ ਜਾਵੇਗੀ।

ਕਿਤਾਬ ਦਾ 24 ਭਾਸ਼ਾਵਾਂ ਵਿੱਚ ਅਨੁਵਾਦ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਕਰਵਾਇਆ ਜਾਵੇਗਾ।

ਗਿਆਨੀ ਗੁਰਦਿੱਤ ਸਿੰਘ ਦੀ ''''ਮੇਰਾ ਪਿੰਡ'''' ਕਿਤਾਬ ਪਹਿਲੀ ਵਾਰ 1961 ਵਿੱਚ ਛਪੀ ਸੀ ਅਤੇ ਜਿਸ ਤੋਂ ਬਾਅਦ ਸਮੇਂ-ਸਮੇਂ ''''ਤੇ ਇਸ ਦੇ ਕਈ ਐਡੀਸ਼ਨ ਵੀ ਛਪਦੇ ਰਹੇ ਹਨ।

ਦਰਅਸਲ, ਇਹ ਵਰ੍ਹਾ ਲੇਖਕ, ਪੱਤਰਕਾਰ ਅਤੇ ਸੰਪਾਦਕ ਗਿਆਨੀ ਗੁਰਦਿੱਤ ਸਿੰਘ ਦਾ ਇਹ ਸ਼ਤਾਬਦੀ ਵਰ੍ਹਾ ਚੱਲ ਰਿਹਾ ਹੈ।

ਭਾਰਤੀ ਸਾਹਿਤ ਅਕਾਦਮੀ ਵੱਲੋਂ ਮੱਧਕਾਲੀ ਸਾਹਿਤ ਦੀਆਂ 10 ਅਤੇ ਆਧੁਨਿਕ ਸਾਹਿਤ ਦੀਆਂ 10 ਕਿਤਾਬਾਂ ਕਲਾਸਿਕ ਰਚਨਾਵਾਂ ਦੀ ਚੋਣ ਕੀਤੀ ਗਈ ਹੈ।

ਡਾ. ਰਵੇਲ ਸਿੰਘ
Dr. Rawail Singh
ਭਾਰਤੀ ਸਾਹਿਤ ਅਕਾਦਮੀ ਵਿੱਚ ਪੰਜਾਬੀ ਭਾਸ਼ਾ ਦੇ ਕਨਵੀਨਰ ਡਾ. ਰਵੇਲ ਸਿੰਘ

ਭਾਰਤੀ ਸਾਹਿਤ ਅਕਾਦਮੀ ਵਿੱਚ ਪੰਜਾਬੀ ਭਾਸ਼ਾ ਦੇ ਕਨਵੀਨਰ ਡਾ. ਰਵੇਲ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਿਤਾਬਾਂ ਦੀ ਇਹ ਚੋਣ ਇਸ ਆਧਾਰ ''''ਤੇ ਕੀਤੀ ਗਈ ਹੈ ਕਿ ਕਿਸ ਰਚਨਾ ਨੂੰ ਕਲਾਸਿਕ ਮੰਨਿਆ ਜਾਵੇ ਤੇ ਇਸ ਦੀ ਇੱਕ ਤੈਅ ਪ੍ਰਕਿਰਿਆ ਸੀ।

ਉਨ੍ਹਾਂ ਨੇ ਕਿਹਾ, "ਜੇਕਰ ਗੱਲ ਪੰਜਾਬੀ ਦੀ ਕੀਤੀ ਜਾਵੇ ਤਾਂ ਇਸ ਵਿੱਚ ਮੱਧਕਾਲ ਵਿੱਚ ਬਹੁਤ ਸਾਰਾ ਸਾਹਿਤ ਕਲਾਸੀਕਲ ਹੈ, ਜਿਵੇਂ ਗੁਰਬਾਣੀ, ਸੂਫ਼ੀ ਆਦਿ ਕਲਾਸੀਕਲ ਹੈ ਪਰ ਜਦੋਂ ਗੱਲ ਆਧੁਨਿਕ ਸਾਹਿਤ ਦੀ ਆਉਂਦੀ ਹੈ ਤਾਂ ਉਸ ਵਿੱਚ ਲੱਭਣਾ ਥੋੜ੍ਹਾ ਮੁਸ਼ਕਲ ਸੀ।"

"ਤਾਂ ਇਸੇ ਚੋਣ ਪ੍ਰਕਿਰਿਆ ਵਿੱਚੋਂ ਲੰਘਦੇ ਹੋਏ ਅਸੀਂ ਕਵਿਤਾ ''''ਤੇ ਸ਼ਿਵ ਦੀ ਲੂਣਾ ਅਤੇ ਵਾਰਤਕ ''''ਚ ਅਸੀਂ ਗਿਆਨੀ ਗੁਰਦਿੱਤ ਸਿੰਘ ਦੀ ‘ਮੇਰਾ ਪਿੰਡ’ ਕਿਤਾਬ ਚੁਣੀ।"

ਗਿਆਨੀ ਗੁਰਦਿੱਤ ਸਿੰਘ
Giani Gurdit Singh''''s Legacy /bbc

ਉਹ ਅੱਗੇ ਆਖਦੇ ਹਨ, "ਸਾਹਿਤ ਅਕਾਦਮੀ ਦੇ ਇਸ ਨਵੇਂ ਪ੍ਰੋਜੈਕਟ ਤਹਿਤ ਇਹ ਸਾਰੀਆਂ ਕਿਤਾਬਾਂ ਪਹਿਲਾਂ ਲਿੰਕ ਭਾਸ਼ਾਵਾਂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਛਪਣਗੀਆਂ ਤੇ ਫਿਰ ਦੂਜੀਆਂ 24 ਭਾਸ਼ਾਵਾਂ ਵਿੱਚ ਇਨ੍ਹਾਂ ਦਾ ਅਨੁਵਾਦ ਕੀਤਾ ਜਾਵੇ।"

"ਇਸ ਪ੍ਰੋਜੈਕਟ ਦੇ ਨਾਲ ਇੱਕ ਨਵਾਂ ਆਦਾਨ-ਪ੍ਰਦਾਨ ਹੋਵੇਗਾ ਕਿ ਕਿਸ ਤਰ੍ਹਾਂ ਸਾਹਿਤ ਨਵਾਂ ਕਲਾਸਿਕ ਸਾਹਿਤ ਬਣ ਰਿਹਾ ਹੈ। ਸਾਰੀਆਂ ਭਾਸ਼ਾਵਾਂ ਦਾ ਇੱਕ ਸਾਂਝਾ ਉਪਰਾਲਾ ਹੈ।"

ਕਿਤਾਬ ਮੇਰਾ ਪਿੰਡ
Giani Gurdit Singh''''s Legacy /bbc

ਕੌਣ ਹਨ ਗਿਆਨੀ ਗੁਰਦਿੱਤ ਸਿੰਘ

ਗਿਆਨੀ ਗੁਰਦਿੱਤ ਸਿੰਘ ਦਾ ਜਨਮ ਪੰਜਾਬ ਦੇ ਮਾਲਵੇ ਖਿੱਤੇ ਮਲੇਰਕੋਟਲਾ ਦੀ ਰਿਆਸਤ ਦੇ ਪਿੰਡ ਮਿੱਠੇਵਾਲ ਵਿੱਚ 24 ਫਰਵਰੀ 1923 ਵਿੱਚ ਹੋਇਆ ਸੀ ਅਤੇ ਸਾਲ 2007 ਵਿੱਚ ਉਨ੍ਹਾਂ ਦੇਹਾਂਤ ਹੋ ਗਿਆ ਸੀ।

ਉਨ੍ਹਾਂ ਨੇ ਆਪਣੀ ਮੁਢਲੀ ਸਿੱਖਿਆ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਹਾਸਲ ਕੀਤੀ ਸੀ ਅਤੇ 1945 ਵਿੱਚ ਉਨ੍ਹਾਂ ਨੇ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਸੀ।

ਰੂਪਿੰਦਰ ਸਿੰਘ ਦੱਸਦੇ ਹਨ ਕਿ ਗਿਆਨੀ ਗੁਰਦਿੱਤ ਸਿੰਘ ਪਟਿਆਲਾ ਅਤੇ ਚੰਡੀਗੜ੍ਹ ਵੀ ਕਾਫੀ ਸਮਾਂ ਰਹੇ ਸਨ।

ਗਿਆਨੀ ਗੁਰਦਿੱਤ ਸਿੰਘ ਦਾ ਵਿਆਹ ਡਾ. ਇੰਦਰਜੀਤ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਦੋ ਪੁੱਤਰ ਰੁਪਿੰਦਰ ਸਿੰਘ ਅਤੇ ਰਵੀਇੰਦਰ ਸਿੰਘ ਹਨ।

ਡਾ. ਇੰਦਰਜੀਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਹਿਲੇ ਮਹਿਲਾ ਵਾਈਸ ਚਾਂਸਲਰ ਵੀ ਰਹਿ ਚੁੱਕੇ ਹਨ।

ਗਿਆਨੀ ਗੁਰਦਿੱਤ ਸਿੰਘ ਨੇ ਇੱਕ ਪੱਤਰਕਾਰ ਅਤੇ ਸੰਪਾਦਕ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਗਿਆਨੀ ਗੁਰਦਿੱਤ ਸਿੰਘ ਅਤੇ ਇੰਦਰਜੀਤ ਕੌਰ
Roopinder Singh
ਗਿਆਨੀ ਗੁਰਦਿੱਤ ਸਿੰਘ ਅਤੇ ਇੰਦਰਜੀਤ ਕੌਰ

ਗਿਆਨੀ ਗੁਰਦਿੱਤ ਸਿੰਘ ਡੌਟ ਕਾਮ ਵੈਬਸਾਈਟ ਮੁਤਾਬਕ, ਉਨ੍ਹਾਂ ਨੇ 1947 ਵਿੱਚ ਪਟਿਆਲਾ ਤੋਂ ''''ਪ੍ਰਕਾਸ਼'''' ਨਾਮ ਦੇ ਇੱਕ ਰੋਜ਼ਾਨਾ ਪੰਜਾਬੀ ਅਖ਼ਬਾਰ ਸ਼ੁਰੂ ਕੀਤਾ ਸੀ।

ਇਹ ਪੈਪਸੂ ਦਾ ਪ੍ਰਮੁੱਖ ਪੰਜਾਬੀ ਰੋਜ਼ਾਨਾ ਅਖ਼ਬਾਰ ਸੀ ਅਤੇ 1961 ਤੱਕ ਰੋਜ਼ਾਨਾ ਵਜੋਂ ਜਾਰੀ ਰਿਹਾ। ਬਾਅਦ ਵਿੱਚ ਇਹ 1978 ਤੱਕ ਇੱਕ ਹਫ਼ਤਾਵਾਰੀ ਵਜੋਂ ਪ੍ਰਕਾਸ਼ਿਤ ਹੋਣਾ ਸ਼ੁਰੂ ਹੋ ਗਿਆ।

ਇਸ ਤੋਂ ਇਲਾਵਾ ਉਨ੍ਹਾਂ ਨੇ 1953 ਵਿੱਚ ਹਫ਼ਤਾਵਾਰੀ ਰਸਾਲੇ, ''''ਜੀਵਨ ਸੰਦੇਸ਼'''' ਅਤੇ ਮਾਸਿਕ ''''ਸਿੰਘ ਸਭਾ'''' ਪਤ੍ਰਿਕਾ ਦੀ ਸ਼ੁਰੂਆਤ ਕੀਤੀ।

ਗਿਆਨੀ ਗੁਰਦਿੱਤ ਸਿੰਘ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਗਏ 300 ਸਾਲਾ ਸ਼ਤਾਬਦੀ ਸਮਾਗਮਾਂ ਮੌਕੇ 50 ਪੁਸਤਕਾਂ ਦੀ ਸੰਪਾਦਨਾ ਕੀਤੀ, ਜਿਹੜੀਆਂ ਸਿੱਖੀ ਵਿਚਾਰਧਾਰਾ ਮੁਤਾਬਕ ਸਨ।

''''ਮੇਰਾ ਪਿੰਡ'''' ਕਿਤਾਬ
BBC

''''ਮੇਰਾ ਪਿੰਡ'''' ਕਿਤਾਬ

ਇਸ ਦੇ ਨਾਲ ਉਨ੍ਹਾਂ ਦੀਆਂ ਕਵਿਤਾ, ਵਾਰਤਕ ਅਤੇ ਆਲੋਚਨਾ ਦੀਆਂ ਕਿਤਾਬਾਂ ਸ਼ਾਮਲ ਹਨ। ਇਸੇ ਤਹਿਤ 1961 ਵਿੱਚ ਉਨ੍ਹਾਂ ਦੀ ''''ਮੇਰਾ ਪਿੰਡ'''' ਕਿਤਾਬ ਛਪੀ ਸੀ, ਜੋ ਪੰਜਾਬ ਦੇ ਸੱਭਿਆਚਾਰਕ ਇਤਿਹਾਸ ਵਿੱਚ ਮੀਲ ਦਾ ਪੱਥਰ ਸਾਬਿਤ ਹੋਈ।

ਗਿਆਨੀ ਗੁਰਦਿੱਤ ਸਿੰਘ ਦੇ ਪੁੱਤਰ ਰੂਪਿੰਦਰ ਸਿੰਘ ਮੁਤਾਬਕ 1961 ਤੋਂ ਲੈ ਕੇ ਹੁਣ ਤੱਕ ਇਸ ਕਿਤਾਬ ਦੇ 19 ਅਡੀਸ਼ਨ ਛਪ ਚੁੱਕੇ ਹਨ।

ਗਿਆਨੀ ਗੁਰਦਿੱਤ ਸਿੰਘ ਨੂੰ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਪੇਂਡੂ ਰਹਿਣ-ਸਹਿਣ ਨੂੰ ਬੇਹੱਦ ਸੁਚੱਜੇ ਢੰਗ ਨਾਲ ਦਰਸਾਉਣ ਵਾਲੇ ਲੇਖਕ ਵਜੋਂ ਮੰਨਿਆ ਜਾਂਦਾ ਹੈ।

ਉਨ੍ਹਾਂ ਦੀ ''''ਮੇਰਾ ਪਿੰਡ'''' ਕਿਤਾਬ ਵਿੱਚ ਇਸੇ ਪੇਂਡੂ ਸੱਭਿਆਚਾਰ, ਵਿਰਸੇ ਅਤੇ ਰਹਿਣੀ-ਬਹਿਣੀ ਦੀ ਝਲਕ ਮਿਲਦੀ ਹੈ।

ਗੁਰਦਿੱਤ ਸਿੰਘ
Giani Gurdit Singh''''s Legacy /bbc
ਗੁਰਦਿੱਤ ਸਿੰਘ ਨੇ ਮੁਢਲੀ ਸਿੱਖਿਆ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਹਾਸਲ ਕੀਤੀ ਸੀ

ਪੂਰੀ ਪੁਸਤਕ ਦੋ ਭਾਗਾਂ ਵਿਚ ਵੰਡੀ ਹੋਈ ਹੈ। ਪਹਿਲੇ ਭਾਗ ਵਿਚ ‘ਮੇਰੇ ਪਿੰਡ ਦਾ ਮੂੰਹ ਮੱਥਾ’, ‘ਮੇਰੇ ਵੱਡੇ ਵਡੇਰੇ’, ‘ਮੇਰਾ ਬਚਪਨ’, ‘ਮੇਰੇ ਪਿੰਡ ਦਾ ਆਂਢ-ਗੁਆਂਢ, ‘ਕੰਮ ਧੰਦੇ ਤੇ ਆਹਰ ਪਾਹਰ’, ‘ਮੇਰੇ ਪਿੰਡ ਦੇ ਇਸ਼ਟ’, ‘ਸੰਤਾਂ ਸਾਧਾਂ ਲਈ ਸ਼ਰਧਾ’, ‘ਹਾੜ੍ਹਾਂ ਦੇ ਦੁਪਹਿਰੇ’, ‘ਸਿਆਲਾਂ ਦੀਆਂ ਧੂਣੀਆਂ’, ‘ਮੇਰੇ ਪਿੰਡ ਦੇ ਗਾਲ੍ਹੜੀ’, ‘ਭਾਂਤ ਸੁਭਾਂਤੀ ਦੁਨੀਆਂ’, ‘ਵਹਿਮ ਭਰਮ’, ‘ਤਿਥ ਤਿਉਹਾਰ’, ‘ਤੀਆਂ’, ‘ਵੰਗਾਂ ਤੇ ਮਹਿੰਦੀ’, ‘ਤੀਆਂ ਦਾ ਗਿੱਧਾ’ ਤੇ ‘ਤ੍ਰਿੰਝਣ’ ਦੇ ਸਿਰਲੇਖਾਂ ਹੇਠ ਲਿਖਿਆ ਗਿਆ ਹੈ।

ਪੁਸਤਕ ਦੇ ਦੂਜੇ ਭਾਗ ਵਿਚ ‘ਜਨਮ ਸਮੇਂ ਦੀਆਂ ਰੀਤਾਂ’, ‘ਮੁੰਡੇ ਦੀ ਛਟੀ’, ‘ਵਿਆਹ ਸ਼ਾਦੀ ਦੀ ਤਿਆਰੀ’, ‘ਵਿਆਹ’, ‘ਬਾਬਲ ਤੇਰਾ ਪੁੰਨ ਹੋਵੇ’, ‘ਢੋਲਕ ਗੀਤ’, ‘ਦਿਉਰ ਭਾਬੀ’, ‘ਲਾਵਾਂ ਤੇ ਫੇਰੇ’, ‘ਕੁੜੀ ਦੀ ਵਿਦਾਈ’, ‘ਨਾਨਕ-ਛੱਕ ਦਾ ਗਿੱਧਾ’, ‘ਮਰਨ ਸਮੇਂ ਦੀਆਂ ਰਸਮਾਂ’ ਤੇ ‘ਸਿਆਪਾ’ ਸਿਰਲੇਖਾਂ ਹੇਠ ਪੇਂਡੂ ਸੱਭਿਆਚਾਰ ਦੇ ਬਿੰਬ ਦਰਸਾਏ ਗਏ ਹਨ।

ਗਿਆਨੀ ਗੁਰਦਿੱਤ ਸਿੰਘ
BBC

ਕਿਤਾਬ ਵਿੱਚ ਛਪੇ ਵੱਖ-ਵੱਖ ਸਿਰਲੇਖਾਂ ਹੇਠ ਲੇਖਾਂ ਨੇ ਪੰਜਾਬ ਦੇ ਪੇਂਡੂ ਸੱਭਿਆਚਾਰ ਦੀ ਬਾਖ਼ੂਬੀ ਝਲਕ ਪੇਸ਼ ਕੀਤੀ ਹੈ।

ਲੇਖਾਂ ਰਹੀਂ ਲੇਖਕ ਨੇ ਪਿੰਡਾਂ ਦੀ ਜੀਵਨ ਸ਼ੈਲੀ ਵਿੱਚ ਪਾਏ ਜਾਂਦੇ ਵਹਿਮ-ਭਰਮ, ਤਿਉਹਾਰ, ਜੰਮਣ-ਮਰਨ, ਖੁਸ਼ੀ-ਗ਼ਮੀ, ਰੀਤੀ-ਰਿਵਾਜ, ਵਿਆਹ ਸਣੇ ਕਈ ਦਿਹਾਤੀ ਚੀਜ਼ਾਂ ਨੂੰ ਬਹੁਤ ਸੋਹਣੇ ਢੰਗ ਨਾਲ ਚਿਤਰਿਆ ਹੈ।

ਇਸ ਕਿਤਾਬ ਨੂੰ ਪੜ੍ਹ ਕੇ ਅਜੋਕੀ ਪੀੜ੍ਹੀ ਸਹਿਜੇ ਆਪਣੇ ਪੁਰਾਤਨ ਪੇਂਡੂ ਸੱਭਿਆਚਾਰ ਤੇ ਵਿਰਾਸਤ ਨਾਲ ਜੁੜ ਸਕੇਗੀ। ਉਨ੍ਹਾਂ ਦੀ ਇਸ ਕਿਤਾਬ ਉੱਤੇ ਕਈ ਖੋਜਾਰਥੀਆਂ ਨੇ ਆਪਣੇ ਖੋਜ ਕਾਰਜ ਵੀ ਕੀਤੇ ਹਨ।

ਰੂਪਿੰਦਰ ਸਿੰਘ ਦੱਸਦੇ ਹਨ ਕਿ ਸਾਲ 1960 ਵਿੱਚ ਦੋ ਅਜਿਹੀਆਂ ਸ਼ਖ਼ਸੀਅਤਾਂ, ਫ਼ਿਲਮੀ ਅਦਾਕਾਰ ਤੇ ਸਾਹਿਤ ਪ੍ਰੇਮੀ ਬਲਰਾਜ ਸਾਹਨੀ ਅਤੇ ਮੇਰਾ ਪਿੰਡ ਦੇ ਲੇਖਕ ਵਿਚਕਾਰ ਦੋਸਤੀ ਪਨਪੀ, ਜੋ ਆਸ ਤੋਂ ਪਰੇ ਜਾਪਦੀ ਸੀ।

ਉਹ ਕਹਿੰਦੇ ਹਨ, "ਬਲਰਾਜ ਸਾਹਨੀ ਅਤੇ ਮੇਰੇ ਪਿਤਾ ਜੀ ਸਾਰੀ ਉਮਰ ਇੱਕ ਦੂਜੇ ਦੇ ਕਾਫ਼ੀ ਕਰੀਬ ਰਹੇ। ਬਲਰਾਜ ਸਾਹਨੀ ਨੇ ਇੱਕ ਗ੍ਰਾਂਡਿੰਗ ਸਪੂਲ ਟੇਪ ਰਿਕਾਰਡਰ ਦਿੱਤਾ ਸੀ ਜੋ ਕਿ ਪੰਜਾਬ ਦੇ ਪਿੰਡਾਂ ਦੀਆਂ ਆਵਾਜ਼ਾਂ ਨੂੰ ਰਿਕਾਰਡ ਕਰਨ ਲਈ ਬੈਟਰੀਆਂ ਨਾਲ ਚੱਲਦਾ ਹੈ।"

ਉਨ੍ਹਾਂ ਨੇ ਦੱਸਿਆ ਕਿ ਕਿਤਾਬ ਤੋਂ ਪੜ੍ਹਨ ਮਗਰੋਂ ਉਨ੍ਹਾਂ ਦੇ ਘਰ ਵੀ ਆਏ ਸਨ।

ਮੇਰਾ ਪਿੰਡ ਕਿਤਾਬ ਵਿੱਚੋਂ
Mera Pind book

ਪੁਸਤਕ ਬਾਰੇ ਗਿਆਨੀ ਗੁਰਦਿੱਤ ਸਿੰਘ ਦੇ ਵਿਚਾਰ

ਗਿਆਨੀ ਗੁਰਦਿੱਤ ਸਿੰਘ ਇਸ ਕਿਤਾਬ ਦੇ ਪੰਜਵੇਂ ਅਡੀਸ਼ਨ (1995) ਵੇਲੇ ਉਨ੍ਹਾਂ ਨੇ ਕਿਤਾਬ ਵਿੱਚ ਲਿਖੀਆ ''''ਪੁਸਤਕ ਬਾਰੇ ਗੱਲਾਂ'''' ਦੇ ਸਿਰਲੇਖ ਹੇਠ ਲਿਖਦੇ ਹਨ, "''''ਮੇਰਾ ਪਿੰਡ" ਪੁਸਤਕ ਦੇ ਪਹਿਲੇ ਭਾਗ ਦੇ (ਟਾਈਪ) ਖਰੜੇ ਨੂੰ 1949 ਦਾ ਪਹਿਲੇ ਦਰਜੇ ਦੀ ਵਾਰਤਕ ਦਾ ਪੰਜਾਬੀ (ਭਾਸ਼ਾ) ਵਿਭਾਗ ਦਾ ਇਨਾਮ ਹਿੱਸੇ ਆਇਆ।"

ਇਸੇ ਵਿੱਚ ਅੱਗੇ ਉਹ ਲਿਖਦੇ ਹਨ, "ਜਦੋਂ ਮੈਂ ਪਹਿਲਾਂ ਲੇਖ ਲਿਖਿਆ ਸੀ ਉਸ ਲੇਖ ਨੂੰ ਪ੍ਰੋ. ਪ੍ਰੀਤਮ ਸਿੰਘ ਨੇ ਪੜ੍ਹ ਕੇ ਅਜਿਹੇ ਹੋਰ ਲੇਖ ਲਿਖਣ ਦੀ ਪ੍ਰੇਰਨਾ ਕਰਦਿਆਂ ਕਿਹਾ ਕਿ ਇਸ ਕਿਸਮ ਦੇ ਧਰਤੀ ਦੀ ਗੰਧ-ਸੁਗੰਧ ਵਾਲੇ ਲੇਖ ਪੰਜਾਬੀ ਵਿੱਚ ਮੈਂ, ਹੋਰ ਲਿਖਾਂ।"

"ਮੇਰੇ ਪਿੰਡ ਦੇ ਈਸ਼ਟ, ਸੰਤਾਂ ਸਾਧਾਂ ਲਈ ਸ਼ਰਧਾ, ਹਾੜਾਂ ਦੇ ਦੁਪਹਿਰੇ, ਸਿਆਲਾ ਦੀਆਂ ਧੂਣੀਆਂ, ਵਹਿਮ-ਭਰਮ, ਤੀਆਂ, ਤ੍ਰਿੰਝਣ ਲੇਖ ਉਸ ਵੇਲੇ ਲਿਖੇ।"

ਗਿਆਨੀ ਗੁਰਦਿੱਤ ਸਿੰਘ
Giani Gurdit Singh''''s Legacy /bbc

ਇਸ ਪੁਸਤਕ ਦੇ ਛਪਣ ਬਾਰੇ ਵੀ ਗਿਆਨੀ ਗੁਰਦਿੱਤ ਸਿੰਘ ਇਸੇ ਕਿਤਾਬ ਵਿੱਚ ਜ਼ਿਕਰ ਕਰਦੇ ਲਿਖਦੇ ਹਨ, "ਪ੍ਰਤਾਪ ਸਿੰਘ ਕੈਰੋਂ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਪੁਸਤਕ ਖਰੜੇ ਦੇ ਰੂਪ ਵਿੱਚ ਹੀ ਸੀ...ਮੈਂ ਉਨ੍ਹਾਂ ਕਾਪੀ ਪੜ੍ਹਨ ਲਈ ਦਿੱਤੀ...।"

"ਪੁਸਤਕ ਦਾ ਦੂਜਾ ਭਾਗ ਜੋ ਅਧੂਰਾ ਸੀ, ਉਨ੍ਹਾਂ ਦੀ ਪ੍ਰੇਰਨਾ ਤੇ ਉਤਸ਼ਾਹ ਨਾਲ ਤੋੜ ਚੜਿਆ। ਪੁਸਤਕ ਦੀ ਤਕਰੀਬਨ ਸਾਰੀ ਅਡੀਸ਼ਨ ਹੀ ਪੰਜਾਬ ਸਰਕਾਰ ਵੱਲੋਂ ਖਰੀਦ ਲਈ ਗਈ।"

ਗਿਆਨੀ ਗੁਰਦਿੱਤ ਸਿੰਘ ਦੀ ਇਸ ਕਿਤਾਬ ਦੇ ਵੱਖ-ਵੱਖ ਸਮੇਂ ''''ਤੇ ਛਪੇ ਅਡੀਸ਼ਨਾਂ ਵਿੱਚ ਲੇਖ ਤਾਂ ਉਹੋ ਹੀ ਹੁੰਦੇ ਸਨ ਪਰ ਕਾਫੀ ਕੁਝ ਨਵਾਂ ਸੋਧਿਆ ਜਾਂਦਾ ਰਿਹਾ ਸੀ।

ਇਸ ਦੇ ਨਾਲ ਹੀ ਵਿਦਵਾਨਾਂ ਅਤੇ ਹੋਰਨਾਂ ਲੇਖਕਾਂ ਵੱਲੋਂ ਪੁਸਤਕ ਦੀ ਪ੍ਰਸ਼ੰਸ਼ਾ ਵਿੱਚ ਲਿਖੇ ਹੋਏ ਸ਼ਬਦ ਵੀ ਛਪਦੇ ਰਹੇ ਹਨ।

ਮੇਰਾ ਪਿੰਡ ਕਿਤਾਬ ਵਿੱਚੋਂ
Mera Pind Book
ਮੇਰਾ ਪਿੰਡ ਕਿਤਾਬ ਵਿੱਚੋਂ

ਗਿਆਨੀ ਗੁਰਦਿੱਤ ਸਿੰਘ ਮਿਲੇ ਸਨਮਾਨ

ਗਿਆਨੀ ਗੁਰਦਿੱਤ ਸਿੰਘ ਨੂੰ ਸਮੇਂ-ਸਮੇਂ ''''ਤੇ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਸਿੱਖ ਧਰਮ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਕਈ ਸਨਮਾਨਾਂ ਨਾਲ ਨਿਵਾਜਿਆ ਜਾਂਦਾ ਰਿਹਾ ਹੈ।

ਜਿਨ੍ਹਾਂ ਵਿੱਚ ਯੂਨੈਸਕੋ ਵੱਲੋਂ, 1960 ਵਿੱਚ ਤਿਥ-ਤਿਉਹਾਰ ਲਈ ਅਤੇ 1967 ਵਿੱਚ ''''ਮੇਰੇ ਪਿੰਡ ਦਾ ਜੀਵਨ'''' ਕਿਤਾਬ ਲਈ ਸਨਮਾਨਿਤ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਕੁਝ ਮੁੱਖ ਤੌਰ ''''ਤੇ ਇਸ ਤਰ੍ਹਾਂ ਹਨ-

  • 2003 ਵਿੱਚ ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਵੱਲੋਂ ਸ਼ਤਾਬਦੀ ਸਮਾਗਮ ਮੌਕੇ ਸਨਮਾਨਿਤ ਕੀਤਾ ਗਿਆ
  • 2000 ਵਿੱਚ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਸਰਦਾਰ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਮਿਲਿਆ
  • 1998 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸਨਮਾਨਿਤ ਕੀਤਾ ਗਿਆ
  • 1997 ਵਿੱਚ ਪੰਜਾਬੀ ਲੇਖਕ ਸਭਾ ਨੇ ਸਨਮਾਨਿਤ ਕੀਤਾ
  • 1991 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਗੁਰਮਤਿ ਅਚਾਰੀਆ ਨੂੰ ਸਨਮਾਨਿਤ ਅਤੇ ਨਿਯੁਕਤ ਕੀਤਾ ਗਿਆ
  • 1991 ਵਿੱਚ ਗੁਰਦੁਆਰਾ ਵੂਲਵਿਚ, ਯੂਕੇ, ਸਨਮਾਨ ਮਿਲਿਆ
  • 1991 ਵਿੱਚ ਅੰਤਰਰਾਸ਼ਟਰੀ ਪੰਜਾਬੀ ਸਾਹਿਤ ਸਭਾ, ਯੂਕੇ ਨੇ ਸਨਮਾਨਿਤ ਕੀਤਾ
  • ਸਿੱਖ ਕਲਚਰਲ ਸੋਸਾਇਟੀ, ਨਿਊਯਾਰਕ ਵੱਲੋਂ ਵੀ ਸਨਮਾਨਿਤ ਕੀਤਾ ਗਿਆ, ਜਿੱਥੇ 1990 ਵਿੱਚ ਉਨ੍ਹਾਂ ਦੀ ਪੁਸਤਕ ਇਤਿਹਾਸ ਗੁਰੂ ਗ੍ਰੰਥ ਸਾਹਿਬ ਰਿਲੀਜ਼ ਹੋਈ ਸੀ।
ਗਿਆਨੀ ਗੁਰਦਿੱਤ ਸਿੰਘ
Giani Gurdit Singh''''s Legacy/bbc

ਵੱਖ-ਵੱਖ ਅਹੁਦਿਆਂ ''''ਤੇ ਕਾਰਜਸ਼ੀਲ ਰਹੇ

ਗਿਆਨੀ ਗੁਰਦਿੱਤ ਸਿੰਘ ਆਪਣੇ ਜੀਵਨ ਕਾਲ ਵਿੱਚ ਕਈ ਵੱਖ-ਵੱਖ ਅਹੁਦਿਆਂ ''''ਤੇ ਕਾਰਜਸ਼ੀਲ ਵੀ ਰਹੇ ਹਨ। ਉਹ 1948 ਵਿੱਚ ਧਰਮ ਅਰਥ ਬੋਰਡ, ਪੈਪਸੂ, ਵਿੱਚ ਸਕੱਤਰ ਨਿਯੁਕਤ ਹੋਏ, 1956-1962 ਵਿੱਚ ਪੰਜਾਬ ਦੇ ਮੈਂਬਰ ਲੈਜਿਸਲੇਟਿਵ ਕੌਂਸਲ ਰਹੇ, 1956 ਵਿੱਚ ਸਾਹਿਤ ਸਭਾ, ਚੰਡੀਗੜ੍ਹ ਦੇ ਬਾਨੀ ਪ੍ਰਧਾਨ ਰਹੇ, 1970 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਆਨਰੇਰੀ ਫੈਲੋ ਰਹੇ ਅਤੇ 1973-1983 ਵਿਚਾਲੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸ਼ਤਾਬਦੀ ਕਮੇਟੀ ਦੇ ਆਨਰੇਰੀ ਜਨਰਲ ਸਕੱਤਰ ਵੀ ਰਹੇ।

ਇਸ ਤੋਂ ਇਲਾਵਾ ਵੀ ਉਨ੍ਹਾਂ ਕਈ ਹੋਰ ਅਹੁਦਿਆਂ ''''ਤੇ ਰਹਿ ਕੇ ਸੇਵਾਵਾਂ ਪ੍ਰਦਾਨ ਕੀਤੀਆਂ ਹਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News