ਸ਼ਾਹਰੁਖ਼ ਖ਼ਾਨ ਬਾਰੇ ਅਜਿਹੀਆਂ 56 ਖ਼ਾਸ ਗੱਲਾਂ ਜੋ ਸ਼ਾਇਦ ਹੀ ਤੁਸੀਂ ਜਾਣਦੇ ਹੋਵੇ

Thursday, Nov 02, 2023 - 11:14 AM (IST)

ਸ਼ਾਹਰੁਖ਼ ਖ਼ਾਨ ਬਾਰੇ ਅਜਿਹੀਆਂ 56 ਖ਼ਾਸ ਗੱਲਾਂ ਜੋ ਸ਼ਾਇਦ ਹੀ ਤੁਸੀਂ ਜਾਣਦੇ ਹੋਵੇ
ਸ਼ਾਹਰੁਖ ਖਾਨ
Getty Images

ਬਾਲੀਵੁੱਡ ਦੇ ਬੇਤਾਜ਼ ਬਾਦਸ਼ਾਹ ਸ਼ਾਹਰੁਖ ਖ਼ਾਨ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਹਰ ਉਮਰ ਦੇ ਲੋਕਾਂ ਵਿੱਚ ਉਨ੍ਹਾਂ ਦੀ ਫੈਨ ਫਾਲੋਇੰਗ ਹੈ। 2 ਨਵੰਬਰ 1965 ਨੂੰ ਜਨਮੇ ਸ਼ਾਹਰੁਖ ਖ਼ਾਨ ਅੱਜ 58 ਸਾਲ ਦੇ ਹੋ ਗਏ ਹਨ।

ਇਸ ਮੌਕੇ ''''ਤੇ ਅਸੀਂ ਤੁਹਾਡੇ ਲਈ ਸ਼ਾਹਰੁਖ ਨਾਲ ਜੁੜੀਆਂ 56 ਖਾਸ ਗੱਲਾਂ ਲੈ ਕੇ ਆਏ ਹਾਂ।

1. ਸ਼ਾਹਰੁਖ਼ ਖਾਨ ਦਾ ਜਨਮ 2 ਨਵੰਬਰ 1965 ਨੂੰ ਤਾਜ ਮੁਹੰਮਦ ਖ਼ਾਨ ਅਤੇ ਲਤੀਫ਼ ਫ਼ਾਤਿਮਾ ਦੇ ਘਰ ਹੋਇਆ ਸੀ। ਪਰ ਸ਼ੁਰੂਆਤੀ ਪੰਜ ਸਾਲਾਂ ਤੱਕ ਉਨ੍ਹਾਂ ਦੀ ਨਾਨੀ ਨੇ ਪਹਿਲਾਂ ਮੈਂਗਲੋਰ ਅਤੇ ਫਿਰ ਬੈਂਗਲੋਰ ਵਿੱਚ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ।

2. ਉਹ ਆਪਣੇ ਨਾਨਾ-ਨਾਨੀ ਨਾਲ ਰਹਿੰਦੇ ਸਨ। ਉਨ੍ਹਾਂ ਦੇ ਨਾਨਾ ਮੈਂਗਲੋਰ ਪੋਰਟ ਦੇ ਮੁੱਖ ਇੰਜੀਨੀਅਰ ਸਨ। ਹਾਰਬਰ ਹਾਊਸ ਜਿੱਥੇ ਮੈਂਗਲੋਰ ਵਿੱਚ ਉਹ ਰਹੇ, ਅੱਜ ਉਸ ਨੂੰ ਦੇਖਣ ਟੂਰਿਸਟ ਪਹੁੰਚਦੇ ਹਨ।

3. ਸ਼ਾਹਰੁਖ਼ ਦੀ ਮਾਂ ਹੈਦਰਾਬਾਦ ਤੋਂ, ਪਿਤਾ ਪੇਸ਼ਾਵਰ ਤੋਂ ਅਤੇ ਦਾਦੀ ਕਸ਼ਮੀਰ ਤੋਂ ਹਨ।

ਸ਼ਾਹਰੁਖ ਖਾਨ
Getty Images

4. ਦਿੱਲੀ ਵਿੱਚ ਪਲੇ ਤੇ ਵੱਡੇ ਹੋਏ ਸ਼ਾਹਰੁਖ਼ ਸੈਂਟ ਕੋਲੰਬਸ ਸਕੂਲ ਵਿੱਚ ਪੜ੍ਹਾਈ ਦੇ ਦੌਰਾਨ ਖੇਡਾਂ ਵਿੱਚ ਕਾਫ਼ੀ ਦਿਲਚਸਪੀ ਲੈਂਦੇ ਸਨ। ਬਾਅਦ ਵਿੱਚ ਉਨ੍ਹਾਂ ਨੇ ਹੰਸਰਾਜ ਕਾਲਜ ਤੋਂ ਅਰਥਸ਼ਾਸਤਰ ਵਿੱਚ ਬੀਏ ਪਾਸ ਕੀਤੀ ਅਤੇ ਜਾਮੀਆ ਮਿਲੀਆ ਇਸਲਾਮੀਆ ਵਿੱਚ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਲਈ ਦਾਖ਼ਲਾ ਲਿਆ, ਪਰ ਇਸ ਦੀ ਪੜ੍ਹਾਈ ਨੂੰ ਪੂਰਾ ਨਹੀਂ ਕਰ ਸਕੇ।

5. ਫੁੱਟਬਾਲ ਖੇਡਦੇ ਜ਼ਖ਼ਮੀ ਹੋਏ ਸ਼ਾਹਰੁਖ਼ ਨੂੰ ਥੀਏਟਰ ਡਾਇਰੈਕਟਰ ਬੈਰੀ ਜੌਨ ਨੇ ਇੱਕ ਵਾਰ ਆਪਣੇ ਇੱਕ ਨਾਟਕ ਲਈ ਔਡੀਸ਼ਨ ਦੇਣ ਨੂੰ ਕਿਹਾ। ਇਸ ਵਿੱਚ ਉਨ੍ਹਾਂ ਨੂੰ ਇੱਕ ਡਾਇਲਾਗ ਨਾਲ ਪ੍ਰਮੁੱਖ ਡਾਂਸਰ ਦਾ ਕਿਰਦਾਰ ਮਿਲਿਆ। ਹਾਲਾਂਕਿ ਬੈਰੀ ਜੌਨ ਸ਼ੁਰੂਆਤ ਵਿੱਚ ਉਨ੍ਹਾਂ ਦੇ ਗਾਉਣ ਦੀ ਕਾਬਲੀਅਤ ਤੋਂ ਕਾਫ਼ੀ ਪ੍ਰਭਾਵਿਤ ਸਨ।

6. ਸ਼ਾਹਰੁਖ਼ ਜਦੋਂ 15 ਸਾਲ ਦੇ ਸਨ, ਉਦੋਂ ਕੈਂਸਰ ਨਾਲ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਿਤਾ ਵਕੀਲ ਅਤੇ ਆਜ਼ਾਦੀ ਘੁਲਾਟੀਏ ਸਨ। ਉਹ ਜਦੋਂ 14-15 ਸਾਲ ਦੇ ਸਨ ਤਾਂ ਆਜ਼ਾਦੀ ਅੰਦੋਲਨ ਦੇ ਦੌਰਾਨ ਜੇਲ੍ਹ ਗਏ। ਬਾਅਦ ਵਿੱਚ ਉਹ ਮੌਲਾਨਾ ਅਬਦੁਲ ਕਲਾਮ ਆਜ਼ਾਦ ਦੇ ਖਿਲਾਫ਼ ਚੋਣ ਵੀ ਲੜੇ, ਪਰ ਹਾਰ ਗਏ। ਉਨ੍ਹਾਂ ਨੇ ਕਈ ਬਿਜ਼ਨਸਾਂ ਵਿੱਚ ਹੱਥ ਅਜਮਾਏ, ਪਰ ਅਸਫ਼ਲ ਰਹੇ।

ਸ਼ਾਹਰੁਖ਼ ਖ਼ਾਨ
Getty Images

ਡਰਾਮਾ ਸਕੂਲ ਵਿੱਚ ਪਿਤਾ ਨਾਲ ਚਲਾਈ ਮੈੱਸ

7. ਸ਼ਾਹਰੁਖ਼ ਦਾ ਨੈਸ਼ਨਲ ਸਕੂਲ ਆਫ ਡਰਾਮਾ ਨਾਲ ਨਜ਼ਦੀਕੀ ਰਿਸ਼ਤਾ ਰਿਹਾ। ਉਨ੍ਹਾਂ ਦੇ ਪਿਤਾ 1974 ਤੱਕ ਐੱਨਐੱਸਡੀ ਵਿੱਚ ਮੈੱਸ ਚਲਾਉਂਦੇ ਸਨ ਅਤੇ ਉਦੋਂ ਸ਼ਾਹਰੁਖ਼ ਆਪਣੇ ਪਿਤਾ ਨਾਲ ਉੱਥੇ ਜਾਂਦੇ ਸਨ। ਉੱਥੇ ਉਨ੍ਹਾਂ ਨੇ ਰੋਹਿਣੀ ਹਟੰਗੜੀ, ਸੁਰੇਖਾ ਸਿਕਰੀ, ਰਘੁਵੀਰ ਯਾਦਵ, ਰਾਜ ਬੱਬਰ ਵਰਗੇ ਕਲਾਕਾਰਾਂ ਨੂੰ ਅਦਾਕਾਰੀ ਕਰਦੇ ਦੇਖਿਆ। ਉਹ ਇਬਰਾਹਿਮ ਅਲਕਾਜ਼ੀ ਨਾਲ ਰਹਿੰਦੇ ਅਤੇ ''''ਸੂਰਜ ਕਾ ਸਾਤਵਾਂ ਘੋੜਾ'''' ਵਰਗੇ ਨਾਟਕਾਂ ਦੀ ਰਿਹਰਸਲ ਦੇਖਦੇ। ਇਸ ਕਾਰਨ ਅਦਾਕਾਰੀ ਅਤੇ ਸਿਨਮਾ ਨਾਲ ਉਨ੍ਹਾਂ ਦਾ ਲਗਾਅ ਸ਼ੁਰੂ ਹੋਇਆ।

8. ਸ਼ਾਹਰੁਖ਼ ਖ਼ਾਨ ਦੀ ਪਹਿਲੀ ਕਮਾਈ 50 ਰੁਪਏ ਸੀ ਜੋ ਉਨ੍ਹਾਂ ਨੇ ਪੰਕਜ ਉਦਾਸ ਦੇ ਕੰਸਰਟ ਦੌਰਾਨ ਕਮਾਏ। ਇਸ ਕਮਾਈ ਦੇ ਪੈਸੇ ਨਾਲ ਉਹ ਟਰੇਨ ਤੋਂ ਆਗਰਾ ਗਏ।

9. ਦਿੱਲੀ ਵਿੱਚ ਲੇਖ ਟੰਡਨ ਨੇ 1988 ਵਿੱਚ ਉਨ੍ਹਾਂ ਨੂੰ ''''ਦਿਲ ਦਰਿਆ'''' ਸੀਰੀਅਲ ਵਿੱਚ ਕੰਮ ਦਿੱਤਾ। ਉਨ੍ਹਾਂ ਦੀ ਸ਼ਰਤ ਸੀ ਕਿ ਸ਼ਾਹਰੁਖ਼ ਨੂੰ ਆਪਣੇ ਵਾਲ ਕੱਟਣੇ ਹੋਣਗੇ।

10. ਹਾਲਾਂਕਿ, ਉਨ੍ਹਾਂ ਦਾ ਪਹਿਲਾ ਟੀਵੀ ਸੀਰੀਅਲ ਕਰਨਲ ਕਪੂਰ ਵੱਲੋਂ ਨਿਰਦੇਸ਼ਿਤ ''''ਫ਼ੌਜੀ'''' (1989) ਸੀ। ਕਰਨਲ ਕਪੂਰ ਨੇ ਕੁਝ ਮੁੰਡਿਆਂ ਨੂੰ ਦੌੜਾ ਕੇ ਦੇਖਿਆ। ਕੇਵਲ ਕੁਝ ਹੀ ਮੁੰਡੇ ਵਾਪਸ ਪਰਤੇ ਜਿਨ੍ਹਾਂ ਵਿੱਚ ਸ਼ਾਹਰੁਖ਼ ਵੀ ਇੱਕ ਸਨ। ਸ਼ਾਹਰੁਖ਼ ''''ਫ਼ੌਜੀ'''' ਲਈ ਚੁਣੇ ਗਏ।

ਸ਼ਾਹਰੁਖ਼ ਖ਼ਾਨ
X

11. ਸ਼ਾਹਰੁਖ਼ ਜਦੋਂ ਛੋਟੇ ਸਨ ਤਾਂ ਉਨ੍ਹਾਂ ਦੀ ਸੈਨਾ ਵਿੱਚ ਜਾਣ ਦੀ ਤਮੰਨਾ ਸੀ ਅਤੇ ਉਨ੍ਹਾਂ ਆਰਮੀ ਸਕੂਲ ਕੋਲਕਾਤਾ ਵਿੱਚ ਅਡਮਿਸ਼ਨ ਵੀ ਲਿਆ, ਪਰ ਉਨ੍ਹਾਂ ਦੀ ਮਾਂ ਇਸ ਲਈ ਰਾਜ਼ੀ ਨਹੀਂ ਹੋਈ।

12. ਸ਼ਾਹਰੁਖ਼ ਅਤੇ ਉਨ੍ਹਾਂ ਦੇ ਚਾਰ ਸਕੂਲੀ ਦੋਸਤਾਂ ਦਾ ਪ੍ਰਸਿੱਧ ਗੈਂਗ ਸੀ ਜਿਸ ਨੂੰ ਉਹ ਸੀਗੈਂਗ ਕਹਿੰਦੇ ਸਨ। ਬਾਅਦ ਵਿੱਚ ਉਨ੍ਹਾਂ ਨੇ ਅਜਿਹਾ ਹੀ ਇੱਕ ਕਿਰਦਾਰ ਫਿਲਮ ''''ਜੋਸ਼'''' ਵਿੱਚ ਨਿਭਾਇਆ ਜਿੱਥੇ ਉਹ ਇੱਕ ਗੈਂਗ ਦਾ ਹਿੱਸਾ ਹਨ।

13. ਇੱਕ ਫੌਜੀ ਅਫਸਰ ਦੀ ਬੇਟੀ ਗੌਰੀ ਛਿੱਬਾ ਨਾਲ ਸਕੂਲ ਦੌਰਾਨ ਹੀ ਸ਼ਾਹਰੁਖ਼ ਦੀ ਮੁਲਾਕਾਤ ਹੋਈ। ਇੱਕ ਡਾਂਸ ਪਾਰਟੀ ਦੇ ਦੌਰਾਨ ਦੋਵਾਂ ਦੀ ਆਪਸ ਵਿੱਚ ਗੱਲਬਾਤ ਹੋਈ ਅਤੇ ਉਦੋਂ ਤੋਂ ਦੋਵਾਂ ਵਿੱਚ ਰਿਸ਼ਤਾ ਪਨਪਣ ਲੱਗਿਆ। ਇੱਕ ਵਾਰ ਜਦੋਂ ਗੌਰੀ ਆਪਣੇ ਦੋਸਤਾਂ ਨਾਲ ਛੁੱਟੀ ਮਨਾਉਣ ਮੁੰਬਈ ਗਈ ਸੀ ਤਾਂ ਸ਼ਾਹਰੁਖ਼ ਖ਼ਾਨ ਵੀ ਮੁੰਬਈ ਪਹੁੰਚ ਗਏ। ਉਹ ਜਾਣਦੇ ਸਨ ਕਿ ਉਸ ਨੂੰ ਤੈਰਾਕੀ ਪਸੰਦ ਹੈ। ਉਹ ਮੁੰਬਈ ਦੇ ਸਾਰੇ ਸਮੁੰਦਰੀ ਤੱਟਾਂ ''''ਤੇ ਉਸ ਨੂੰ ਲੱਭਦੇ ਰਹੇ ਅਤੇ ਅੰਤ ਵਿੱਚ ਇੱਕ ਬੀਚ ''''ਤੇ ਉਸ ਨੂੰ ਤਲਾਸ਼ ਲਿਆ। ਉਸ ਦੌਰਾਨ ਰਾਤ ਨੂੰ ਉਨ੍ਹਾਂ ਨੂੰ ਰੇਲਵੇ ਸਟੇਸ਼ਨ ''''ਤੇ ਆਪਣੀ ਰਾਤ ਗੁਜ਼ਾਰਨੀ ਪਈ। ਇਨ੍ਹਾਂ ਦੋਵਾਂ ਦਾ ਵਿਆਹ 25 ਅਕਤੂਬਰ 1991 ਨੂੰ ਹੋਇਆ।

ਸ਼ਾਹਰੁਖ ਖਾਨ
SRK/SM

ਜਦੋਂ ਸ਼ਾਹਰੁਖ ਖ਼ਾਨ ਦੀ ਮਾਂ ਨੂੰ ਨਾ ਆਈ ਉਨ੍ਹਾਂ ਦੀ ਪਛਾਣ

14. ਸ਼ਾਹਰੁਖ਼ ਨੂੰ ਗੌਰੀ ਨਾਲ ਮੁਲਾਕਾਤ ਦੀ ਤਰੀਕ 09.09.1984 ਯਾਦ ਹੈ। ਇਹ ਉਹੀ ਤਰੀਕ ਹੈ ਜਦੋਂ ਉਨ੍ਹਾਂ ਨੂੰ ਡਰਾਈਵਿੰਗ ਲਾਇਸੈਂਸ ਵੀ ਮਿਲਿਆ ਸੀ।

15. ''''ਵਾਗਲੇ ਕੀ ਦੁਨੀਆ'''' ਦੂਜੇ ਸੀਰੀਅਲ ਵਿੱਚ ਕੰਮ ਕਰਨ ਤੋਂ ਬਾਅਦ ਸ਼ਾਹਰੁਖ਼ ਨੂੰ ਟੀਵੀ ਸੀਰੀਅਲ ''''ਸਰਕਸ'''' (1989-90) ਵਿੱਚ ਰੇਣੂਕਾ ਸ਼ਹਾਣੇ ਨਾਲ ਕੰਮ ਮਿਲਿਆ। ਉਦੋਂ ਉਨ੍ਹਾਂ ਦੀ ਮਾਂ ਬੇਹੱਦ ਬਿਮਾਰ ਸੀ ਅਤੇ ਉਨ੍ਹਾਂ ਨੂੰ ਦਿੱਲੀ ਦੇ ਬੱਤਰਾ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਨੇ ਆਪਣੀ ਮਾਂ ਨੂੰ ''''ਸਰਕਸ'''' ਦਾ ਇੱਕ ਐਪੀਸੋਡ ਦਿਖਾਉਣ ਦੀ ਖ਼ਾਸ ਪ੍ਰਵਾਨਗੀ ਲਈ, ਪਰ ਉਹ ਇੰਨੀ ਬਿਮਾਰ ਸੀ ਕਿ ਸ਼ਾਹਰੁਖ਼ ਨੂੰ ਪਛਾਣ ਤੱਕ ਨਹੀਂ ਸਕੀ। ਅਪ੍ਰੈਲ 1991 ਵਿੱਚ ਉਨ੍ਹਾਂ ਦੀ ਮੌਤ ਹੋ ਗਈ।

16. ਮਾਂ ਦੇ ਦੇਹਾਂਤ ਦੇ ਦਰਦ ਤੋਂ ਬਾਹਰ ਆਉਣ ਲਈ ਸ਼ਾਹਰੁਖ਼ ਇੱਕ ਸਾਲ ਲਈ ਮੁੰਬਈ ਆਏ ਅਤੇ ਫਿਰ ਕਦੇ ਵਾਪਸ ਨਹੀਂ ਗਏ।

ਸ਼ਾਹਰੁਖ਼ ਖ਼ਾਨ
Getty Images

17. ਸ਼ਾਹਰੁਖ਼ ਨੇ 1991 ਵਿੱਚ ਮਣੀ ਕੌਲ ਦੀ ਟੀਵੀ ਫਿਲਮ ''''ਇਡੀਅਟ'''' ਵਿੱਚ ਨਕਾਰਾਤਮਕ ਭੂਮਿਕਾ ਨਿਭਾਈ, ਪਰ ਪਹਿਲੀ ਵਾਰ ਕੈਮਰਾ ਪ੍ਰਦੀਪ ਕਿਸ਼ਨ ਅਤੇ ਅਰੁੰਧਤੀ ਰਾਏ ਦੀ ਫਿਲਮ ''''ਇਨ ਵਿਚ ਅਨੀ ਗਿਵਜ਼ ਇਟ ਦੋਜ਼ ਵੰਸ'''' ਲਈ ਫੇਸ ਕੀਤਾ। ਹਾਲਾਂਕਿ, ਫਿਲਮ ਵਿੱਚ ਉਨ੍ਹਾਂ ਦਾ ਕਿਰਦਾਰ ਛੋਟਾ ਕਰ ਦਿੱਤਾ ਗਿਆ।

18. 1991 ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਫਿਲਮ ਹੇਮਾ ਮਾਲਿਨੀ ਦੀ ''''ਦਿਲ ਆਸ਼ਨਾ ਹੈ'''' ਸਾਈਨ ਕੀਤੀ, ਜਦੋਂ ਕਿ ਮੁੱਖ ਅਦਾਕਾਰ ਦੇ ਰੂਪ ਵਿੱਚ ਉਨ੍ਹਾਂ ਦੀ ਪਹਿਲੀ ਫਿਲਮ 25 ਜੂਨ 1992 ਨੂੰ ''''ਦੀਵਾਨਾ'''' ਆਈ।

19. ਰਾਹੁਲ ਨਾਮ ਤੋ ਹੀ ਸੁਨਾ ਹੋਗਾ-ਡਰ, ਦਿਲ ਤੋਂ ਪਾਗ਼ਲ ਹੈ, ਕੁਛ ਕੁਛ ਹੋਤਾ ਹੈ, ਜ਼ਮਾਨਾ ਦੀਵਾਨਾ, ਯੈੱਸ ਬੌਸ, ਕਭੀ ਖੁਸ਼ੀ ਕਭੀ ਗ਼ਮ, ਚੇਨਈ ਐਕਸਪ੍ਰੈੱਸ ਸਮੇਤ 9 ਫਿਲਮਾਂ ਵਿੱਚ ਸ਼ਾਹਰੁਖ਼ ਦਾ ਨਾਂ ਰਾਹੁਲ ਸੀ।

20. ਰਾਜ ਨਾਮ ਵੀ ਸ਼ਾਹਰੁਖ਼ ਖ਼ਾਨ ਨੂੰ ਪਿਆਰਾ ਰਿਹਾ। ਰਾਜੂ, ਡੀਡੀਐੱਲਜੇ, ਬਾਦਸ਼ਾਹ, ਮੁਹੱਬਤੇਂ, ਰੱਬ ਨੇ ਬਨਾ ਦੀ ਜੋੜੀ ਵਿੱਚ ਉਨ੍ਹਾਂ ਦਾ ਇਹੀ ਨਾਂ ਸੀ।

21 . ਸੁਨਹਿਰੀ ਪਰਦੇ ''''ਤੇ ਸ਼ਾਹਰੁਖ਼ ਦੀਆਂ ਕਈ ਫਿਲਮਾਂ ਵਿੱਚ ਮੌਤ ਹੋ ਜਾਂਦੀ ਹੈ। ''''ਬਾਜ਼ੀਗਰ'''', ''''ਡਰ'''', ''''ਅੰਜਾਮ'''', ''''ਦਿਲ ਸੇ'''', ''''ਰਾਮ ਜਾਨੇ'''', ''''ਡੁਪਲੀਕੇਟ'''', ''''ਦੇਵਦਾਸ'''', ''''ਸ਼ਕਤੀ'''', ''''ਕੱਲ ਹੋ ਨਾ ਹੋ'''' ਓਮ ਸ਼ਾਂਤੀ ਓਮ, ਰਾ-ਵਨ, ''''ਕਰਨ ਅਰਜੁਨ'''' ਵਿੱਚ ਉਨ੍ਹਾਂ ਦਾ ਪੁਨਰ ਜਨਮ ਵੀ ਹੋਇਆ।

22. ਸ਼ਾਹਰੁਖ਼ ਸਖ਼ਤ ਮਿਹਨਤ ਲਈ ਜਾਣੇ ਜਾਂਦੇ ਹਨ, ਉਹ ਕੇਵਲ 4-5 ਘੰਟੇ ਹੀ ਸੌਂਦੇ ਹਨ। ਉਨ੍ਹਾਂ ਦੀ ਪਸੰਦੀਦਾ ਲਾਈਨ ਹੈ ਕਿ ਸੌਣਾ ਜ਼ਿੰਦਗੀ ਬਰਬਾਦ ਕਰਨਾ ਹੈ।

ਸ਼ਾਹਰੁਖ਼ ਖ਼ਾਨ
BBC

23. ਸ਼ਾਹਰੁਖ਼ ਆਪਣੀ ਬੇਟੀ ਲਈ ਇੱਕ ਕਿਤਾਬ ਲਿਖ ਰਹੇ ਹਨ,ਜਿਸ ਵਿੱਚ ਉਹ ਅਦਾਕਾਰੀ ''''ਤੇ ਆਪਣਾ ਨਜ਼ਰੀਏ ਦੱਸਣਗੇ। ਅਨੁਪਮ ਖੇਰ ਦੇ ਟੀਵੀ ਸ਼ੋਅ ਵਿੱਚ ਉਨ੍ਹਾਂ ਨੇ ਆਪਣੀ ਕਿਤਾਬ ਦੇ ਨਾਂ ਦਾ ਖੁਲਾਸਾ ਕੀਤਾ-ਟੂ ਸੁਹਾਨਾ, ਔਨ ਐਕਟਿੰਗ, ਫਰਾਮ ਪਾਪਾ। ਉਨ੍ਹਾਂ ਨੇ ਇਸ ਸ਼ੋਅ ਵਿੱਚ ਇਹ ਵੀ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਇੱਕ ਅਦਾਕਾਰਾ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ।

24. ਸ਼ਾਹਰੁਖ਼ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਆਪਣੀ ਜ਼ਿੰਦਗੀ ''''ਤੇ ਇੱਕ ਕਿਤਾਬ ਲਿਖ ਰਹੇ ਹਨ। ਉਨ੍ਹਾਂ ਨੇ ਇਸ ਨੂੰ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਦੀ ਬੇਨਤੀ ''''ਤੇ ਲਿਖਣਾ ਸ਼ੁਰੂ ਕੀਤਾ।

25. ਸ਼ਾਹਰੁਖ਼ ਅਤੇ ਸਲਮਾਨ ਨੇ 1996 ਵਿੱਚ ਮਹਿਮੂਦ ਦੀ ਬਤੌਰ ਨਿਰਦੇਸ਼ਕ ਪਹਿਲੀ ਫਿਲਮ ''''ਦੁਸ਼ਮਨ ਦੁਨੀਆ'''' ਵਿੱਚ ਇਕੱਠੇ ਕੰਮ ਕੀਤਾ ਸੀ। ਇਸ ਵਿੱਚ ਉਨ੍ਹਾਂ ਦੀ ਸਪੈਸ਼ਲ ਅਪੀਯਰੈਂਸ ਸੀ।

26. ਪਤਨੀ ਅਤੇ ਬੱਚਿਆਂ ਦੇ ਇਲਾਵਾ ਸ਼ਾਹਰੁਖ਼ ਨਾਲ ਉਨ੍ਹਾਂ ਦੀ ਵੱਡੀ ਭੈਣ ਲਾਲਾਰੁਖ਼ ਰਹਿੰਦੀ ਹੈ। ਉਹ ਐੱਮਏ, ਐੱਲਐੱਲਬੀ ਹੈ।

ਸਰ੍ਹੋਂ ਦੇ ਖੇਤਾਂ ਵਿੱਚ ਸ਼ੂਟਿੰਗ ਲਈ ਕਿਸਾਨਾਂ ਨੂੰ ਕੀਤਾ ਸੀ ਰਾਜ਼ੀ

27. ''''ਦਿਲਵਾਲੇ ਦੁਲਹਨੀਆ ਲੇ ਜਾਏਂਗੇ'''' ਦੀ ਕਹਾਣੀ ਸੁਣਨ ਵੇਲੇ ਜ਼ਿਆਦਤਰ ਲੋਕਾਂ ਨੂੰ ਲੱਗਿਆ ਕਿ ਸ਼ਾਹਰੁਖ਼ ਨੇ ਫਿਲਮ ਲਈ ਨਾਂਹ ਕਹਿ ਦਿੱਤੀ ਹੈ। ਉਹ ਸੈਫ਼ ਅਲੀ ਖ਼ਾਨ ਨੂੰ ਲੈਣ ਦੀ ਸੋਚ ਰਹੇ ਸਨ। ਉਦੋਂ ਸ਼ਾਹਰੁਖ਼ ਇੱਕ ਰੁਮਾਂਟਿਕ ਫਿਲਮ ਨਹੀਂ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੇ ਹਾਂ ਕਿਹਾ ਅਤੇ ਫਿਲਮ ਵਿੱਚ ਐਕਸ਼ਨ ਅਤੇ ਫਾਈਟ ਦੇ ਸੀਨ ਸ਼ਾਮਲ ਕੀਤੇ ਗਏ।

28. ''''ਡੀਡੀਐੱਲਜੇ'''' ਦੀ ਸ਼ੂਟਿੰਗ ਖੇਤਾਂ ਵਿੱਚ ਕੀਤੇ ਜਾਣ ਦਾ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਸ਼ਾਹਰੁਖ਼ ਖ਼ਾਨ ਨੇ ਖ਼ਾਸ ਹਰਿਆਣਵੀ ਲਹਿਜੇ ਵਿੱਚ ਉਨ੍ਹਾਂ ਨੂੰ ਇਸ ਲਈ ਰਾਜ਼ੀ ਕੀਤਾ, ਫਿਰ ਜਾ ਕੇ ''''ਤੁਜੇ ਦੇਖਾ ਤੋ ਏ ਜਾਨਾ ਸਨਮ…'''' ਦੀ ਸ਼ੂਟਿੰਗ ਹੋਈ।

29. ''''ਡੀਡੀਐੱਲਜੇ'''' ਦੀ ਸ਼ੂਟਿੰਗ ਦਾ ਕੁਝ ਹਿੱਸਾ ਸ਼ੂਟ ਕਰਨ ਦੇ ਦੌਰਾਨ ਹੀ ਉਹ ''''ਤ੍ਰਿਮੂਰਤੀ'''' ਦੀ ਵੀ ਸ਼ੂਟਿੰਗ ਵਿੱਚ ਭਾਗ ਲੈ ਰਹੇ ਸਨ।

30. ਸ਼ਾਹਰੁਖ਼ ਨੇ ਫਿਲਮ ''''ਜੋਸ਼'''' ਵਿੱਚ ''''ਅਪੁਨ ਬੋਲਾ…''''ਗੀਤ ਵੀ ਗਾਇਆ ਹੈ।

ਸ਼ਾਹਰੁਖ਼ ਖ਼ਾਨ
Getty Images
ਆਪਣੇ ਵੈਕਸ ਸਟੈਚੂ ਨਾਲ ਸ਼ਾਹਰੁਖ਼ ਖ਼ਾਨ

ਸ਼ਾਇਰੀ ਲਈ ਇੱਕ ਰੁਪਏ ਮਿਲਦਾ ਸੀ ਇਨਾਮ

31. ਸ਼ਾਹਰੁਖ਼ ਖ਼ਾਨ ਕੁਮਾਰ ਗੌਰਵ ਨਾਲ ਮਿਲਣਾ ਚਾਹੁੰਦੇ ਸੀ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਕੁਮਾਰ ਗੌਰਵ ਵਾਂਗ ਨਜ਼ਰ ਆਉਂਦੇ ਹਨ।

32. ਸ਼ਾਹਰੁਖ਼ ਨੂੰ ''''ਫ਼ੌਜੀ'''' ਦੇ ਦੌਰਾਨ ਪਹਿਲੀ ਵਾਰ ਆਪਣੇ ਫੈਨ ਦਾ ਸਾਹਮਣਾ ਕਰਨਾ ਪਿਆ। ਇੱਕ ਵਾਰ ਉਹ ਦਿੱਲੀ ਦੇ ਪੰਚਸ਼ੀਲ ਪਾਰਕ ਇਲਾਕੇ ਵਿੱਚ ਜਾ ਰਹੇ ਸਨ, ਉਦੋਂ ਦੋ ਔਰਤਾਂ ਚੀਕੀਆ ''''ਦੇਖ ਅਭਿਮਨਿਯੂ ਰਾਏ''''। ''''ਫ਼ੌਜੀ'''' ਵਿੱਚ ਉਨ੍ਹਾਂ ਦੇ ਕਿਰਦਾਰ ਦਾ ਇਹੀ ਨਾਂ ਸੀ।

33. ਸ਼ਾਹਰੁਖ਼ ਦਾ ਪੇਸ਼ਾਵਰ ਨਾਲ ਵੀ ਸਬੰਧ ਹੈ। ਉਹ 1978-79 ਦੇ ਦੌਰਾਨ ਉੱਥੇ ਗਏ ਸਨ। ਬੀਬੀਸੀ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਉਨ੍ਹਾਂ ਦੀ ਚਚੇਰੀ ਭੈਣ ਨੂਰ ਜਹਾਂ ਨੇ ਦੱਸਿਆ ਕਿ ਉਹ ਉੱਥੇ ਆ ਕੇ ਬਹੁਤ ਖੁਸ਼ ਸਨ ਕਿਉਂਕਿ ਇਹ ਪਹਿਲਾ ਮੌਕਾ ਸੀ ਜਦੋਂ ਉਹ ਆਪਣੇ ਪਿਤਾ ਦੇ ਪਰਿਵਾਰ ਨੂੰ ਮਿਲ ਰਹੇ ਸਨ। ਭਾਰਤ ਵਿੱਚ ਕੇਵਲ ਉਨ੍ਹਾਂ ਦੀ ਮਾਂ ਦੇ ਪਰਿਵਾਰ ਦੇ ਸਬੰਧੀ ਰਹਿੰਦੇ ਹਨ।

34. ਸ਼ਾਹਰੁਖ਼ ਰਾਮਲੀਲਾ ਵਿੱਚ ਵੀ ਕੰਮ ਕਰ ਚੁੱਕੇ ਹਨ। ਛਾਬੜਾ ਰਾਮਲੀਲਾ ਨਵੀਂ ਦਿੱਲੀ ਨਾਲ, ਉਹ ਵਾਨਰ ਸੈਨਾ ਵਿੱਚ ਹੋਇਆ ਕਰਦੇ ਸਨ।

ਸਲਮਾਨ ਖ਼ਾਨ, ਆਮਿਰ ਖ਼ਾਨ ਅਤੇ ਸ਼ਾਹਰੁਖ਼ ਖ਼ਾਨ
BBC
ਸਲਮਾਨ ਖ਼ਾਨ, ਆਮਿਰ ਖ਼ਾਨ ਅਤੇ ਸ਼ਾਹਰੁਖ਼ ਖ਼ਾਨ

35. ਰਾਮਲੀਲਾ ਵਿੱਚ ਬਰੇਕ ਦੇ ਦੌਰਾਨ ਉਹ ਉਰਦੂ ਦੀ ਸ਼ਾਇਰੀ ਬੋਲਦੇ ਸਨ ਅਤੇ ਇਸ ਦੇ ਏਵਜ ਵਿੱਚ ਉਨ੍ਹਾਂ ਨੂੰ 1 ਰੁਪਏ ਦਾ ਇਨਾਮ ਮਿਲਦਾ ਹੁੰਦਾ ਸੀ।

36. ਆਪਣੇ ਫੈਨ ਤੋਂ ਬਚਣ ਲਈ ਸ਼ਾਹਰੁਖ਼ ਨੂੰ ਇੱਕ ਵਾਰ ਕਾਰ ਦੀ ਡਿੱਗੀ ਵਿੱਚ ਵੀ ਸਵਾਰੀ ਕਰਨੀ ਪਈ ਸੀ।

37. ਲਾਸ ਏਜ਼ਲਸ ਵਿੱਚ ਇੱਕ ਸਟੇਜ ਸ਼ੋਅ ਦੇ ਦੌਰਾਨ ਮੈਡੋਨਾ ਦੇਖਣ ਪਹੁੰਚੀ ਤਾਂ ਸ਼ਾਹਰੁਖ਼ ਆਪਣੇ ਡਾਂਸ ਸਟੈਪਸ ਭੁੱਲ ਗਏ।

38. ਬਾਲੀਵੁੱਡ ਦੀ ਇੱਕ ਕਾਮੇਡੀ ਫਿਲਮ ਹੈ ''''ਆਮਿਰ ਸਲਮਾਨ ਸ਼ਾਹਰੁਖ਼'''' ਜਿਸ ਵਿੱਚ ਆਮਿਰ, ਸਲਮਾਨ ਅਤੇ ਸ਼ਾਹਰੁਖ਼ ਖ਼ਾਨ ਦੇ ਡੁਪਲੀਕੇਟ ਨੇ ਕੰਮ ਕੀਤਾ।

39. ਸ਼ਾਹਰੁਖ਼, ਆਮਿਰ ਅਤੇ ਸੈਫ਼ ਨੇ ਇਕੱਠੇ 1993 ਵਿੱਚ ਫਿਲਮ ''''ਪਹਿਲਾ ਨਸ਼ਾ'''' ਵਿੱਚ ਇੱਕ ਕੈਮਿਓ ਦੀ ਭੂਮਿਕਾ ਨਿਭਾਈ।

40. ਬੈਂਗਲੁਰੂ ਵਿੱਚ ਆਪਣੇ ਨਾਨਾ-ਨਾਨੀ ਨਾਲ ਰਹਿਣ ਦੇ ਦੌਰਾਨ ਸ਼ਾਹਰੁਖ਼ ਦੇ ਗੁਆਂਢੀ ਅਦਾਕਾਰ ਮਹਿਮੂਦ ਸਨ।

ਦੀਪਿਕਾ ਪਾਦੁਕੋਣ ਨਾਲ ਸ਼ਾਹਰੁਖ਼ ਖ਼ਾਨ
RED CHILLI
ਦੀਪਿਕਾ ਪਾਦੁਕੋਣ ਨਾਲ ਸ਼ਾਹਰੁਖ਼ ਖ਼ਾਨ

41. ਸ਼ਾਹਰੁਖ਼ ਨੂੰ ਖਿਡੌਣਿਆਂ ਨਾਲ ਹੁਣ ਵੀ ਬਹੁਤ ਲਗਾਅ ਹੈ।

42. ਉਨ੍ਹਾਂ ਦੇ ਪਿਤਾ ਘਰ ''''ਚ ਹਿੰਦਕੋ ਭਾਸ਼ਾ ਬੋਲਦੇ ਸਨ। ਇਹ ਪਾਕਿਸਤਾਨ ਵਿੱਚ ਬੋਲੀ ਜਾਣ ਵਾਲੀ ਇੱਕ ਪੰਜਾਬੀ ਬੋਲੀ ਹੈ।

43. ਸਕੂਲ ਦੇ ਦੌਰਾਨ ਸ਼ਾਹਰੁਖ਼ ਹਿੰਦੀ ਵਿੱਚ ਕਮਜ਼ੋਰ ਸਨ। ਜਦੋਂ ਇੱਕ ਵਾਰ ਉਨ੍ਹਾਂ ਨੂੰ 10 ਵਿੱਚੋਂ 10 ਅੰਕ ਮਿਲੇ ਤਾਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਦੇਵਾਨੰਦ ਦੀ ਫਿਲਮ ''''ਜੋਸ਼ੀਲਾ'''' ਦਿਖਾਉਣ ਲੈ ਗਈ।

44. ਇੱਕ ਟੀਵੀ ਸ਼ੋਅ ਵਿੱਚ ਸ਼ਾਹਰੁਖ਼ ਨੇ ਦੱਸਿਆ ਕਿ ਜਨਮ ਦੇ ਬਾਅਦ ਉਨ੍ਹਾਂ ਨੇ ਪਹਿਲਾ ਸ਼ਬਦ ਚੰਪਾ ਬੋਲਿਆ ਸੀ। ਇਹ ਉਸ ਔਰਤ ਦਾ ਨਾਂ ਸੀ ਜੋ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੀ ਸੀ।

45. ਸ਼ਾਹਰੁਖ਼ ਨੂੰ ਉਨ੍ਹਾਂ ਦੇ ਜਨਮ ''''ਤੇ ਚਾਂਦੀ ਦਾ ਟੱਬ ਤੋਹਫ਼ੇ ਵਿੱਚ ਦਿੱਤਾ ਗਿਆ ਸੀ।

46. ਉਨ੍ਹਾਂ ਦੇ ਟਵਿੱਟਰ ''''ਤੇ ਲਗਭਗ 4.5 ਕਰੋੜ ਫੌਲੋਵਰ ਹਨ।

47. ਸ਼ਾਹਰੁਖ਼ ਨੂੰ ਫਿਲਮਾਂ ਵਿੱਚ ਘੁੜਸਵਾਰੀ ਅਤੇ ਕਿਸਿੰਗ ਸੀਨ ਤੋਂ ਡਰ ਲੱਗਦਾ ਹੈ।

ਕਾਜੋਲ ਅਤੇ ਸ਼ਾਹਰੁਖ਼ ਖ਼ਾਨ
BBC
ਕਾਜੋਲ ਅਤੇ ਸ਼ਾਹਰੁਖ਼ ਖ਼ਾਨ

ਬਾਲੀਵੁੱਡ ਦੇ ਕਈ ਵੱਡੇ ਰਿਕਾਰਡ ਸ਼ਾਹਰੁਖ ਦੇ ਨਾਮ

48. ਸ਼ਾਹਰੁਖ਼ ਦੇ ਪਿਤਾ ਅਤੇ ਭੈਣ ਘੁੜਸਵਾਰੀ ਕਰਦੇ ਸਨ। ਦੋਵੇਂ ਭਰਾ-ਭੈਣ ਦਾ ਨਾਂ ਉਨ੍ਹਾਂ ਦੇ ਪਿਤਾ ਦੇ ਘੋੜਿਆਂ ਦੇ ਨਾਂ ''''ਤੇ ਰੱਖਿਆ ਗਿਆ ਹੈ।

49. 1998 ਵਿੱਚ ਜ਼ੀ ਸਿਨੇ ਐਵਾਰਡ ਲਈ ਸਰਵਸ਼੍ਰੇਸ਼ਠ ਅਦਾਕਾਰ ਚੁਣੇ ਜਾਣ ''''ਤੇ ਉਨ੍ਹਾਂ ਨੇ ਸਟੇਜ ''''ਤੇ ਸਲਮਾਨ ਖ਼ਾਨ ਨੂੰ ਬੁਲਾਇਆ ਅਤੇ ਉਨ੍ਹਾਂ ਵੱਲੋਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਨ ਨੂੰ ਕਿਹਾ ਕਿਉਂਕਿ ਸਲਮਾਨ ਨੂੰ ਲੱਗਦਾ ਹੈ ਕਿ ਸਾਰੇ ਐਵਾਰਡਜ਼ ਸ਼ਾਹਰੁਖ਼ ਨੂੰ ਮਿਲ ਜਾਂਦੇ ਹਨ, ਉਨ੍ਹਾਂ ਨੂੰ ਨਹੀਂ।

50. ਸ਼ਾਹਰੁਖ਼ ਅਜਿਹੇ ਪਹਿਲੇ ਬਾਲੀਵੁੱਡ ਐਕਟਰ ਹਨ ਜਿਨ੍ਹਾਂ ਨੂੰ ਮਲੇਸ਼ੀਆ ਦੇ (ਨਾਈਟਹੁੱਡ ਦੇ ਬਰਾਬਰ) ਅਹਿਮ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। 2014 ਵਿੱਚ ਉਨ੍ਹਾਂ ਨੂੰ ਫਰਾਂਸ ਦਾ ਸਰਵਉੱਚ ਨਾਗਰਿਕ ਪੁਰਸਕਾਰ ਲਿਜਨ ਆਫ ਆਨਰ ਦਿੱਤਾ ਗਿਆ। 2005 ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਮਿਲਿਆ। ਯੂਨੀਵਰਸਿਟੀ ਆਫ ਅਡਿਨਬਰਗ ਤੋਂ ਡਾਕਟਰੇਟ ਦੀ ਉਪਾਧੀ ਵੀ ਮਿਲੀ।

51. 2004 ਵਿੱਚ ਸ਼ਾਹਰੁਖ਼ ਖ਼ਾਨ ਟਾਈਮ ਮੈਗਜ਼ੀਨ ਦੇ ਕਵਰ ''''ਤੇ ਵੀ ਆਏ।

52. ਫੋਬਰਸ ਮੈਗਜ਼ੀਨ ਨੇ ਸ਼ਾਹਰੁਖ਼ ਖ਼ਾਨ ਨੂੰ ਦੁਨੀਆ ਦੇ 10 ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰਾਂ ਵਿੱਚ ਅੱਠਵੇਂ ਨੰਬਰ ''''ਤੇ ਰੱਖਿਆ ਹੈ।

53. ਅਮਿਤਾਭ ਬੱਚਨ ਦੇ ਬਾਅਦ ਸ਼ਾਹਰੁਖ਼ ਖ਼ਾਨ ਨੇ ''''ਕੌਣ ਬਣੇਗਾ ਕਰੋੜਪਤੀ'''' ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਹੈ।

54. ਸ਼ਾਹਰੁਖ਼ ਖ਼ਾਨ ਨੇ ਬੱਚਿਆਂ ਨਾਲ ਜੁੜਿਆ ਇੱਕ ਪ੍ਰੋਗਰਾਮ ''''ਕਿਆ ਆਪ ਪਾਂਚਵੀਂ ਪਾਸ ਸੇ ਤੇਜ਼ ਹੈਂ'''' ਵੀ ਹੋਸਟ ਕੀਤਾ ਸੀ।

55. ਬੱਚਿਆਂ ਦੀ ਐਨੀਮੇਸ਼ਨ ਫਿਲਮ ''''ਦਿ ਲਾਇਨ ਕਿੰਗ'''' ਵਿੱਚ ਸ਼ਾਹਰੁਖ਼ ਖ਼ਾਨ ਨੇ ਵੌਇਸ ਓਵਰ ਕੀਤਾ ਸੀ।

56. ਸ਼ਾਹਰੁਖ਼ ਖ਼ਾਨ ਨੇ ਆਪਣੇ ਬੇਟੇ ਆਰੀਅਨ ਦੇ ਕਹਿਣ ''''ਤੇ ''''ਰਾ-ਵਨ'''' ਫਿਲਮ ਕੀਤੀ ਸੀ ਜੋ ਉਸ ਦੌਰ ਵਿੱਚ ਬਾਲੀਵੁੱਡ ਦੀ ਸੁਪਰ ਹੀਰੋ ਸਿਰੀਜ਼ ਦੀ ਪਹਿਲੀ ਫਿਲਮ ਮੰਨੀ ਜਾ ਸਕਦੀ

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News