ਪੰਜਾਬ: ਜ਼ੀਰਕਪੁਰ ''''ਚ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕੀਤੇ ਗਏ ਗੈਂਗਸਟਰ ਕੌਣ ਹਨ

Wednesday, Nov 01, 2023 - 05:59 PM (IST)

ਜ਼ੀਰਕਪੁਰ ਦੇ ਬਲਟਾਨਾ ਵਿੱਚ ਕਥਿਤ ਗੈਂਗਸਟਰ ਅਤੇ ਪੁਲਿਸ ਵਿਚਾਲੇ ਹੋਈ ਮੁਠਭੇੜ ਦੌਰਾਨ 3 ਜਣਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।

ਖ਼ਬਰ ਏਜੰਸੀ ਏਐੱਨਆਈ ਦੀ ਖ਼ਬਰ ਮੁਤਾਬਕ, ਮੁਕਾਬਲੇ ਦੌਰਾਨ ਇੱਕ ਬਦਮਾਸ਼ ਦੇ ਪੈਰ ਗੋਲੀ ਲੱਗੀ ਹੈ ਅਤੇ ਇੱਕ ਡੀਐੱਸਪੀ ਪਵਨ ਕੁਮਾਰ ਨੂੰ ਵੀ ਗੋਲੀ ਲੱਗੀ ਹੈ।

ਫਿਲਹਾਲ ਤਿੰਨਾਂ ਕਥਿਤ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦਰਅਸਲ, 28 ਅਕਤੂਬਰ ਨੂੰ ਬਠਿੰਡਾ ਮਾਲ ਰੋਡ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਉਰਫ਼ ਮੇਲਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਇਸ ਦੌਰਾਨ ਸੀਸੀਟੀਵੀ ਪੁਲਿਸ ਵਿੱਚ ਸਾਹਮਣੇ ਆਇਆ ਕਿ ਦੋ ਨੌਜਵਾਨ ਮੋਟਰਸਾਈਕਲ ''''ਤੇ ਆਉਂਦੇ ਹਨ ਤੇ ਗੋਲੀਆਂ ਚਲਾ ਦਿੰਦੇ ਹਨ।

ਸੰਦੀਪ ਗਰਗ
ani

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਬਠਿੰਡਾ ਵਿੱਚ ਕਤਲ ਹੋਏ ਕਾਰੋਬਾਰੀ ਦੇ ਮਾਮਲੇ ਵਿੱਚ ਮੁਲਜ਼ਮ ਬਲਟਾਨਾ ਦੇ ਹੋਟਲ ਗਰੈਂਡ ਵਿਸਟਾ ਵਿੱਚ ਲੁਕੇ ਹੋਏ ਸਨ।

ਉਨ੍ਹਾਂ ਨੇ ਅੱਗੇ ਕਿਹਾ, "ਗ੍ਰਿਫ਼ਤਾਰ ਲੋਕਾਂ ਦੇ ਨਾਮ ਲਵਜੀਤ, ਪਰਮਜੀਤ ਤੇ ਕਮਲਜੀਤ ਹਨ ਅਤੇ ਇਹ ਤਿੰਨੇ ਮਾਨਸਾ ਜ਼ਿਲ੍ਹੇ ਤੋਂ ਹਨ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਤਿੰਨੇ ਅਰਸ਼ ਡਾਲਾ ਦੇ ਗੈਂਗ ਨਾਲ ਸਬੰਧਤ ਹਨ।"

ਗੁਪਤ ਸੂਚਨਾ ਦੇ ਆਧਾਰਾ ''''ਤੇ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਘੇਰਾਬੰਦੀ ਕੀਤੀ ਸੀ।

ਮੁਹਾਲੀ ਦੇ ਐੱਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਦੋ ਹਥਿਆਰ, 32 ਬੋਰ 38 ਬੋਰ ਦੇ ਬਰਾਮਦ ਹੋਏ ਹਨ।

ਕੀ ਸੀ ਪੂਰਾ ਮਾਮਲਾ

ਬਠਿੰਡਾ ਮਾਲ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਦੀ ਸ਼ਨੀਵਾਰ ਸ਼ਾਮ ਨੂੰ ਕਤਲ ਕਰ ਦਿੱਤਾ ਗਿਆ ਸੀ।

ਇਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ ''''ਤੇ ਆਏ ਹਨ ਗੋਲੀਆਂ ਚਲਾ ਕੇ ਨਿਕਲ ਗਏ।

ਇਸ ਵੇਲੇ ਹਰਜਿੰਦਰ ਸਿੰਘ ਆਪਣੀ ਦੁਕਾਨ ''''ਹਰਮਨ ਕੁਲਚਾ ਰੈਸਟੋਰੈਂਟ'''' ਦੇ ਬਾਹਰ ਬੈਠੇ ਸਨ ਜਦੋਂ ਉਨ੍ਹਾਂ ''''ਤੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕਰ ਕੀਤੀ ਸੀ।

ਵਪਾਰੀਆਂ ਵਿੱਚ ਰੋਸ
ani

ਗੋਲੀਆਂ ਲੱਗਣ ਤੋਂ ਬਾਅਦ ਮੇਲਾ ਜ਼ਖਮੀ ਹੋ ਗਏ ਤੇ ਫਿਰ ਉਨ੍ਹਾਂ ਨੂੰ ਨਿਜੀ ਹਸਪਤਾਲ ਲੈ ਗਏ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਘਟਨਾ ਤੋਂ ਬਾਅਦ ਸਥਾਨਕ ਕਾਰੋਬਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਲਾਅ ਐਂਡ ਆਰਡਰ ਉੱਤੇ ਸਵਾਲ ਵੀ ਚੁੱਕੇ ਸਨ।

ਇਸ ਮੌਕੇ ਸਥਾਨਕ ਦੌਰਾਨ ਨੇ ਦੱਸਿਆ ਕਿ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਜ਼ੀਕਰਪੁਰ
ANI

ਉਨ੍ਹਾਂ ਨੇ ਕਿਹਾ, "ਇੱਕ ਸ਼ਰੀਫ਼ ਵਿਅਕਤੀ ਆਪਣੀ ਦੁਕਾਨ ਚਲਾ ਕੇ ਰੋਟੀ ਕਮਾ ਰਿਹਾ ਹੈ, ਉਸ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਹੈ। ਇਹ ਪੰਜਾਬ ਸਰਕਾਰ ਦਾ ਫੇਲ੍ਹ ਹੋਣਾ ਅਤੇ ਪ੍ਰਸ਼ਾਸਨ ਦਾ ਫੇਲ੍ਹ ਹੋਣਾ ਦਰਾਉਂਦਾ ਹੈ।"

ਇਸ ਦੌਰਾਨ ਗੁੱਸੇ ਵਿੱਚ ਆਈ ਹੋਈ ਭੀੜ ਵਿੱਚ ਮੌਜੂਦ ਇੱਕ ਦੁਕਾਨਦਾਰ ਨੇ ਕਿਹਾ ਕਿ ਜੇਕਰ ਅੱਜ ਪੰਜਾਬ ਵਿੱਚ 10 ਕਤਲ ਹੋ ਰਹੇ ਹਨ ਤਾਂ 8 ਦੁਕਾਨਾਂ ਜਾਂ ਘਰਾਂ ਵਿੱਚ ਵੜ ਕੇ ਹੋ ਰਹੇ ਹਨ।

ਉਨ੍ਹਾਂ ਨੇ ਅੱਗੇ ਕਿਹਾ, "ਸ਼ਰੇਆਮ ਵਪਾਰੀਆਂ ਤੋਂ ਫਿਰੌਤੀਆਂ ਲਈਆਂ ਜਾ ਰਹੀਆਂ ਹਨ। ਪੁਲਿਸ ਲਾਚਾਰ ਹੋਈ ਪਈ ਹੈ। ਇਹ ਨਹੀਂ ਪੁਲਿਸ ਨੂੰ ਖ਼ਬਰ ਨਹੀਂ ਹੈ, ਉਸ ਨੂੰ ਸਭ ਪਤਾ ਹੈ।"

"ਜੇਕਰ ਪੰਜਾਬ ਪੁਲਿਸ ਨੂੰ ਗੁੰਡਾਗਰਦੀ ਨੂੰ ਰੋਕਣ ਲਈ ਹੋਰ ਖੁੱਲ੍ਹ ਨਾ ਦਿੱਤੀ ਗਈ ਤਾਂ ਇਹ ਸਿਸਟਮ ਬਿਲਕੁਲ ਫੇਲ੍ਹ ਹੋ ਜਾਣਾ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News