ਸ਼ੁਭ : ਪੰਜਾਬੀ ਗਾਇਕ ਉੱਤੇ ਨਵਾਂ ਵਿਵਾਦ, ਕਿਉਂ ਹੋ ਰਹੀ ਟ੍ਰੋਲਿੰਗ ਤੇ ਉਨ੍ਹਾਂ ਕੀ ਦਿੱਤਾ ਸਪੱਸ਼ਟੀਕਰਨ
Wednesday, Nov 01, 2023 - 03:29 PM (IST)
ਪੰਜਾਬੀ ਗਾਇਕ ਸ਼ੁਭ ਇੱਕ ਵਾਰ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਅਸਲ ਵਿੱਚ ਲੰਡਨ ਵਿੱਚ ਸ਼ੁਭ ਦੇ ਇੱਕ ਲਾਈਵ ਸ਼ੋਅ ਦੌਰਾਨ ਉਨ੍ਹਾਂ ਵੱਲੋਂ ਇੱਕ ਹੁੱਡੀ ਆਪਣੇ ਸਟੇਜ ਤੋਂ ਆਪਣੇ ਦਰਸ਼ਕਾਂ ਸਾਹਮਣੇ ਦਿਖਾਈ ਗਈ।
ਜਿਸ ਬਾਰੇ ਸੋਸ਼ਲ ਮੀਡੀਆ ’ਤੇ ਕਈ ਲੋਕਾਂ ਨੇ ਇਹ ਦਾਅਵਾ ਕੀਤਾ ਹੈ ਕਿ ਸ਼ੁਭ ਵਲੋਂ ਦਿਖਾਈ ਗਈ ਹੁੱਡੀ ਉੱਤੇ ਬਣੀ ਪੰਜਾਬ ਦੇ ਨਕਸ਼ੇ ਦੀ ਤਸਵੀਰ ਉੱਤੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਇਆ ਗਿਆ ਸੀ।
ਇਸ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਸਣੇ ਸੋਸ਼ਲ ਮੀਡੀਆ ਯੂਜਰਜ਼ ਨੇ ਸ਼ੁਭ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਭਾਵੇਂਕਿ ਸ਼ੁਭ ਨੇ ਇਸ ਮਾਮਲੇ ’ਤੇ ਆਪਣਾ ਸਪੱਸ਼ਟੀਕਰਨ ਵੀ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਸ਼ੁਭ ਦਾ 23 ਸਤੰਬਰ, 2023 ਤੋਂ ਭਾਰਤ ਵਿੱਚ ਸ਼ੁਰੂ ਹੋਣ ਵਾਲਾ ਸੰਗੀਤਕ ਟੂਰ ‘ਸਟਿਲ ਰੋਲਿਨ’ ਰੱਦ ਹੋ ਗਿਆ ਸੀ।
ਇਹ ਸ਼ੋਅ ਰੱਦ ਹੋਣ ਦਾ ਕਾਰਨ ਵੀ ਸ਼ੁਭ ਖ਼ਿਲਾਫ਼ ਕਥਿਤ ਤੌਰ ’ਤੇ ਖ਼ਾਸਿਲਤਾਨ ਹਮਾਇਤੀ ਹੋਣ ਦੇ ਲੱਗੇ ਇਲਜ਼ਾਮ ਸਨ।
ਪਰ ਸ਼ੁਭ ਨੇ ਉਸ ਸਮੇਂ ਵੀ ਆਪਣਾ ਸਪੱਸ਼ਟੀਕਰਨ ਦਿੰਦਿਆਂ ਸ਼ੋਅ ਰੱਦ ਹੋਣ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।
ਸ਼ੁਭ ਵਲੋਂ ਪਹਿਨੀ ਗਈ ਹੁੱਡੀ ’ਤੇ ਅਲੋਚਨਾ
ਸੋਸ਼ਲ ਮੀਡੀਆ ਉੱਤੇ ਚੱਲ ਰਹੀ ਬਹਿਸ ਮੁਤਾਬਕ ਹੁੱਡੀ ਉੱਤੇ ਬਣੀ ਤਸਵੀਰ ਸ਼ੁਭ ਦੀ ਅਲੋਚਣਾ ਦਾ ਕਾਰਨ ਬਣੀ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਉਨ੍ਹਾਂ ਦੇ ਲੰਡਨ ਸ਼ੋਅ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ੁਭ ਨੇ ਸਟੇਜ ਤੋਂ ਇੱਕ ਹੁੱਡੀ ਦਰਸ਼ਕਾਂ ਨੂੰ ਦਿਖਾਈ, ਜਿਸ ਉੱਤੇ ਪੰਜਾਬ ਦਾ ਨਕਸ਼ਾ ਬਣਿਆ ਨਜ਼ਰ ਆ ਰਿਹਾ ਹੈ।
ਇਸ ਨਕਸ਼ੇ ਉੱਤੇ ਕੁਝ ਅਖ਼ਬਾਰੀ ਖ਼ਬਰਾਂ ਦੀਆਂ ਤਸਵੀਰਾਂ ਅਤੇ ਨਾਲ ਹੀ ਦੋ ਗੋਲੀਆਂ ਚਲਾਉਂਦੇ ਸਿੱਖ ਵਿਅਕਤੀ ਦਿਖਾਏ ਗਏ ਹਨ।
ਹੁੱਡੀ ਦੇ ਇੱਕ ਪਾਸੇ ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਦ੍ਰਿਸ਼ ਨੂੰ ਦਰਸਾਇਆ ਗਿਆ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਸ਼ੁਭ ਨੂੰ ਖ਼ਾਲਿਸਤਾਨ ਹਮਾਇਤੀ ਦੱਸਦਿਆਂ ਟਰੋਲ ਕੀਤਾ ਜਾਣ ਲੱਗਿਆ।
ਕੰਗਨਾ ਰਣੌਤ ਨੇ ਕੀ ਕਿਹਾ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਹੀ ਆਪਣੀਆਂ ਟਿੱਪਣੀਆਂ ਕਰਕੇ ਚਰਚਾ ਵਿੱਚ ਰਹਿੰਦੇ ਹਨ।
ਇਸ ਵਾਰ ਵੀ ਕੰਗਣਾ ਨੇ ਸ਼ੁਭ ਦੀ ਵਾਇਰਲ ਵੀਡੀਓ ਬਾਰੇ ਸਖ਼ਤ ਪ੍ਰਤੀਕਰਮ ਦਿੱਤਾ ਹੈ।
ਕੰਗਨਾ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ਉੱਤੇ ਲਿੱਖਿਆ,“ਉਨ੍ਹਾਂ ਲੋਕਾਂ ਵਲੋਂ ਇੱਕ ਬੁੱਢੀ ਔਰਤ ਦੇ ਕਾਇਰਤਾ ਪੂਰਨ ਕਤਲ ਦਾ ਜਸ਼ਨ ਮਨਾਉਣਾ, ਜਿਨ੍ਹਾਂ ਨੂੰ ਉਸ ਨੇ ਆਪਣੇ ਰੱਖਿਅਕਾਂ ਵਜੋਂ ਨਿਯੁਕਤ ਕੀਤਾ ਸੀ।''''''''
“ਜਦੋਂ ਤੁਹਾਡੇ ਬਚਾਉਣ ਵਾਲਿਆਂ ਵਜੋਂ ਭਰੋਸਾ ਕੀਤਾ ਜਾਂਦਾ ਹੈ ਪਰ ਤੁਸੀਂ ਉਸ ਭਰੋਸੇ ਅਤੇ ਵਿਸ਼ਵਾਸ ਦਾ ਫਾਇਦਾ ਚੁੱਕਦੇ ਹੋ ਅਤੇ ਉਨ੍ਹਾਂ ਨੂੰ ਮਾਰਨ ਲਈ ਉਹੀ ਹਥਿਆਰ ਵਰਤਦੇ ਹੋ, ਜਿਨ੍ਹਾਂ ਨਾਲ ਉਨ੍ਹਾਂ ਦੀ ਰੱਖਿਆ ਕਰਨੀ ਸੀ ਤਾਂ ਇਹ ਬਹਾਦਰੀ ਭਰਿਆ ਨਹੀਂ ਬਲਕਿ ਕਾਇਰਤਾ ਭਰਿਆ ਸ਼ਰਮਨਾਕ ਕੰਮ ਹੈ।”
“ਇੱਕ ਬਜ਼ੁਰਗ ਔਰਤ ਜੋ ਨਿਹੱਥੀ ਅਤੇ ਅਜਿਹੀ ਘਟਨਾ ਤੋਂ ਅਣਜਾਣ ਸੀ, ''''ਤੇ ਅਜਿਹੇ ਕਾਇਰਾਨਾ ਹਮਲੇ ''''ਤੇ ਸ਼ਰਮ ਆਉਣੀ ਚਾਹੀਦੀ ਹੈ। ਇੱਕ ਔਰਤ ਜੋ ਲੋਕਤੰਤਰਿਕ ਤੌਰ ’ਤੇ ਚੁਣੀ ਹੋਈ ਆਗੂ ਸੀ।”
ਕੰਗਨਾ ਨੇ ਸ਼ੁਭ ਨੂੰ ਸੰਬੋਧਿਤ ਹੁੰਦਿਆਂ ਕਿਹਾ,“ਇਸ ਵਿੱਚ ਕੁਝ ਵੀ ਵਡਿਆਈ ਕਰਨ ਵਾਲਾ ਨਹੀਂ ਹੈ। ਸ਼ਰਮ ਕਰੋ”
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਅਤੇ ਪੰਜਾਬੀ ਗਾਇਕ ਦਲਜੀਤ ਦੁਸਾਂਝ ਬਾਰੇ ਵੀ ਕੰਗਨਾ ਬੇਬਾਕੀ ਨਾਲ ਆਪਣਾ ਪੱਖ਼ ਰੱਖਦੇ ਆਏ ਹਨ।
ਹਾਲਾਂਕਿ ਉਨ੍ਹਾਂ ਨੂੰ ਪੰਜਾਬ ਅਤੇ ਪੰਜਾਬੀ ਜਗਤ ਵਿੱਚ ਇਸ ਤੋਂ ਬਾਅਦ ਵੱਡੇ ਪੱਧਰ ’ਤੇ ਅਲੋਚਣਾ ਦਾ ਸਾਹਮਣਾ ਵੀ ਕਰਨਾ ਪਿਆ ਸੀ।
ਇੱਥੋਂ ਤੱਕ ਕੇ ਮਨਾਲੀ ਤੋਂ ਚੰਡੀਗੜ੍ਹ ਕਾਰ ਰਾਹੀ ਆਉਂਦੇ ਸਮੇਂ ਕਿਸਾਨ ਅੰਦੋਲਨ ਦੇ ਸਮਰਥਕਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਅਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ।
ਇਹ ਘਟਨਾ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਬੁੰਗਾ ਪਿੰਡ ਨੇੜੇ ਵਾਪਰੀ ਸੀ।
ਸ਼ੁਭ ਵਲੋਂ ਦਿੱਤਾ ਗਿਆ ਸਪੱਸ਼ਟੀਕਰਨ
ਸ਼ੁਭ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਟਰੋਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ।
ਮੰਗਲਵਾਰ ਨੂੰ ਸ਼ੁਭ ਨੇ ਇਸ ਮੁੱਦੇ ''''ਤੇ ਆਪਣੀ ਚੁੱਪੀ ਤੋੜਦਿਆਂ ਇੱਕ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ।
ਉਨ੍ਹਾਂ ਨੇ ਲਿਖਿਆ, "ਮੈਂ ਜੋ ਮਰਜ਼ੀ ਕਰਾਂ, ਕੁਝ ਲੋਕ ਇਸ ਨੂੰ ਮੇਰੇ ਵਿਰੁੱਧ ਲਿਆਉਣ ਲਈ ਕੁਝ ਨਾ ਕੁਝ ਲੱਭ ਹੀ ਲੈਣਗੇ। ਲੰਡਨ ਵਿੱਚ ਮੇਰੇ ਪਹਿਲੇ ਸ਼ੋਅ ਦੌਰਾਨ ਦਰਸ਼ਕਾਂ ਨੇ ਮੇਰੇ ਵੱਲ ਬਹੁਤ ਸਾਰੇ ਕੱਪੜੇ, ਗਹਿਣੇ ਅਤੇ ਫ਼ੋਨ ਸੁੱਟੇ ਸਨ।"
ਉਨ੍ਹਾਂ ਨੇ ਅੱਗੇ ਲਿਖਿਆ, "ਮੈਂ ਉੱਥੇ ਆਪਣੀ ਕਲਾ ਦਾ ਮੁਜ਼ਾਹਰਾ ਕਰਨ ਲਈ ਗਿਆ ਸੀ, ਇਹ ਦੇਖਣ ਲਈ ਨਹੀਂ ਕਿ ਮੇਰੇ ''''ਤੇ ਕੀ ਸੁੱਟਿਆ ਗਿਆ ਹੈ ਅਤੇ ਇਸ ''''ਤੇ ਕੀ ਬਣਿਆ ਹੋਇਆ ਹੈ। ਟੀਮ ਨੇ ਤੁਹਾਡੇ ਸਾਰਿਆਂ ਲਈ ਸ਼ੌਅ ਕਰਨ ਲਈ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਸਖ਼ਤ ਮਿਹਨਤ ਕੀਤੀ ਹੈ। ਨਫ਼ਰਤ ਅਤੇ ਨਕਾਰਾਤਮਕਤਾ ਫੈਲਾਉਣਾ ਬੰਦ ਕਰੋ।"
ਸੋਸ਼ਲ ਮੀਡੀਆ ’ਤੇ ਮਿਲਿਆ ਪ੍ਰਤੀਕਰਮ
ਸੋਸ਼ਲ ਮੀਡੀਆ ’ਤੇ ਸ਼ੁਭ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਹਨ। ਕੁਝ ਲੋਕ ਇਸ ਨੂੰ ਸਿਆਸੀ ਤੌਰ ’ਤੇ ਦੇਖ ਰਹੇ ਹਨ ਤਾਂ ਕਈ ਲੋਕ ਸ਼ੁਭ ’ਤੇ ਨਿਸ਼ਾਨਾ ਸਾਧ ਰਹੇ ਹਨ।
ਐਕਸ ਉੱਤੇ ਪ੍ਰਰਨਵ ਪ੍ਰਤਾਪ ਸਿੰਘ ਨਾਮ ਦੇ ਇੱਕ ਵਰਤੋਂਕਾਰ ਨੇ ਲਿਖਿਆ,“ਕਾਂਗਰਸ ਦੀ ਇੱਕ ਹੀ ਵਿਚਾਰਧਾਰਾ ਹੈ। ਗਾਂਧੀਆਂ ਦਾ ਆਪਣੀ ਜ਼ਿੰਦਗੀ ਨਾਲ ਸਤਿਕਾਰ ਕਰੋ ਜਾਂ ਉਨ੍ਹਾਂ ਨੂੰ ਮਾਰ ਦਿਓ, ਉਹ ਇਨ੍ਹਾਂ ਦੋਵਾਂ ਪੱਖਾਂ ਨਾਲ ਸਹਿਮਤ ਹਨ! ਜਿੰਨਾ ਚਿਰ ਤੁਹਾਡੇ ਕੋਲ ਭਾਰਤ ਦੀ ਵਿਚਾਰਧਾਰਾ ਨੂੰ ਤੋੜਨ ਦਾ ਜ਼ਰੀਆ ਹੈ, ਜਿਵੇਂ ਕਿ ਖਾਲਿਸਤਾਨ।
ਉਨ੍ਹਾਂ ਲਿਖਿਆ,“ਜਦੋਂ ਖਾਲਿਸਤਾਨੀ ਗਾਇਕ ਸ਼ੁਭ ਨੇ ਆਪਣਾ ਸ਼ੋਅ ਰੱਦ ਕੀਤਾ ਸੀ ਉਸ ਸਮੇਂ ਕਾਂਗਰਸ ਉਸ ਦੇ ਬਚਾਅ ਲਈ ਅੱਗੇ ਆਈ ਸੀ।''''''''
ਇਸੇ ਨੇ ਉਸਨੂੰ (ਸ਼ੁਭ) ਨੂੰ ਉਤਸ਼ਾਹਿਤ ਕੀਤਾ ਅਤੇ ਇੱਕ ਕਦਮ ਹੋਰ ਅੱਗੇ ਵਧ ਕੇ ਪੰਜਾਬ ਦੇ ਨਕਸ਼ੇ ਦੇ ਨਾਲ ਇੰਦਰਾ ਗਾਂਧੀ ਦੇ ਕਤਲ ਵਾਲੀ ਤਾਰੀਖ਼ ਦੀ ਟੀ-ਸ਼ਰਟ ਨੂੰ ਪ੍ਰਦਰਸ਼ਿਤ ਕਰਨ ਲਈ ਉਤਸ਼ਾਹਿਤ ਕੀਤਾ ਹੈ।
ਜੋ ਉਹ ਭੁੱਲ ਰਿਹਾ ਹੈ, ਉਹ ਇਹ ਕਿ ਭਾਰਤ ਦੇ ਸਾਰੇ ਖਾਲਿਸਤਾਨੀਆਂ ਦੇ ਲੋਹ ਪੁਰਸ਼ ਸਰਦਾਰ ਜੀ ( ਵੱਲਭ ਭਾਈ ਪਟੇਲ) ਦਾ ਵੀ ਜਨਮ ਦਿਨ ਵੀ ਅੱਜ ਹੀ ਹੈ।
ਅਸਲ ਵਿੱਚ ਇਸ ਦਿਨ ਨੂੰ ਕੌਮੀ ਏਕਤਾ ਦਿਵਜ ਵਜੋਂ ਮਨਾ ਕੇ ਖਾਲਿਸਤਾਨੀਆਂ ਨੂੰ ਵੱਡੇ ਪੱਧਰ ''''ਤੇ ਟਰੋਲ ਕੀਤਾ ਗਿਆ ਹੈ।
ਇਸੇ ਤਰ੍ਹਾਂ ਐਕਸ ਵਰਤੋਂਕਾਰ ਦੀਕਸ਼ਾ ਵਰਮਾ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ।
ਉਨ੍ਹਾਂ ਐਕਸ ’ਤੇ ਲਿਖਿਆ,“
ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਮੈਨੂੰ ਪੁੱਛਿਆ ਸੀ ਕਿ ਮੈਂ ਸ਼ੁਭ ਦੀ ਭਾਰਤ ਫ਼ੇਰੀ ਦਾ ਬਾਈਕਾਟ ਕਿਉਂ ਕੀਤਾ ਅਤੇ ਉਸ ਨੂੰ ਖ਼ਾਲਿਸਤਾਨੀ ਕਿਉਂ ਕਿਹਾ,“ਅੱਜ ਇੰਦਰਾ ਗਾਂਧੀ ਦੀ 39ਵੀਂ ਬਰਸੀ ਮੌਕੇ ਗਾਇਕ ਸ਼ੁਭ ਨੂੰ ਲੰਡਨ ਵਿੱਚ ਇੱਕ ਸਟੇਜ ਉੱਤੇ ਇੱਕ ਹੁੱਡੀ ਲਹਿਰਾਉਂਦੇ ਦੇਖਿਆ ਗਿਆ। ਖੁੱਲ੍ਹੇ ਤੌਰ ’ਤੇ ਇੰਦਰਾ ਗਾਂਧੀ ਦੇ ਕਤਲ ਅਤੇ 31 ਅਕਤੂਬਰ, 1984 ਨੂੰ ਸਤਵੰਤ ਸਿੰਘ ਤੇ ਬੇਅੰਤ ਸਿੰਘ ਵਲੋਂ ਕੀਤੀ ਗਈ ਕਾਰਵਾਈ ਦੀ ਮਹਿਮਾ ਕੀਤੀ ਗਈ ਹੈ।”
“ਉਸ ਦੀ ਕਾਰਵਾਈ ਨਵੀਂ ਨਹੀਂ ਹੈ, ਉਸ ਦੀ ਭਾਰਤ ਫ਼ੇਰੀ ਨੂੰ ਸਪੱਸ਼ਟ ਤੌਰ ’ਤੇ ਉਸ ਦੀਆਂ ਖ਼ਾਲਿਸਤਾਨ ਹਮਾਇਤੀ ਗਤੀਵਿਧੀਆਂ ਕਰਕੇ ਰੋਕਿਆ ਗਿਆ ਸੀ।”
ਲੰਡਨ ਵਿਚ ਉਸ ਦੀਆਂ ਮੌਜੂਦਾ ਕਾਰਵਾਈਆਂ ਸਿਰਫ਼ ਉਸ ਦੀਆਂ ਭਾਰਤ ਵਿਰੋਧੀ ਭਾਵਨਾਵਾਂ ਨੂੰ ਦਰਸਾਉਂਦੀਆਂ ਹਨ, ਜੋ ਭਾਰਤ ਦੇ ਵਿਗਾੜੇ ਹੋਏ ਨਕਸ਼ੇ ਦੇ ਉਸ ਦੇ ਪੁਰਾਣੇ ਪ੍ਰਚਾਰ ਤੋਂ ਵੀ ਸਪੱਸ਼ਟ ਹੋਇਆ ਸੀ।
“ਇਹ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦਾ ਨੌਜਵਾਨ ਅਜੇ ਵੀ ਉਸਦਾ ਸੰਗੀਤ ਸੁਣ ਰਹੇ ਹਨ! ਇਹ ਮੁਕੰਮਲ ਬਾਈਕਾਟ ਦਾ ਸਮਾਂ ਹੈ!”
ਸ਼ੁਭ ਨਾਲ ਜੁੜਿਆ ਪੁਰਾਣਾ ਵਿਵਾਦ
ਦਰਅਸਲ, ਭਾਰਤ ਫ਼ੇਰੀ ਦੀ ਯੋਜਨਾ ਤੋਂ ਕੁਝ ਸਮਾਂ ਪਹਿਲਾਂ ਸ਼ੁਭ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾ (ਸਟੋਰੀ) ''''ਤੇ ਇੱਕ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿੱਚ ਉਸ ਨੇ ਭਾਰਤ ਦਾ ''''ਗ਼ਲਤ ਨਕਸ਼ਾ'''' ਦਿਖਾਇਆ ਸੀ।
ਇਸ ਕਾਰਨ ਸ਼ੁਭ ਦੀ ਕਾਫੀ ਆਲੋਚਨਾ ਹੋਈ ਸੀ। ਭਾਰਤੀ ਜਨਤਾ ਯੁਵਾ ਮੋਰਚਾ ਨੇ ਇਸ ਦੇ ਖ਼ਿਲਾਫ਼ ਐੱਫਆਈਆਰ ਵੀ ਦਰਜ ਕਰਵਾਉਣ ਦੀ ਮੰਗ ਕੀਤੀ ਸੀ।
16 ਸਤੰਬਰ ਨੂੰ ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਤਜਿੰਦਰ ਸਿੰਘ ਟਿਵਾਣਾ ਨੇ ਕਿਹਾ ਹੈ, "ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਦੁਸ਼ਮਣ ਖ਼ਾਲਿਸਤਾਨੀਆਂ ਦੀ ਇੱਥੇ ਕੋਈ ਜਗ੍ਹਾ ਨਹੀਂ ਹੈ।"
ਇਸ ਤੋਂ ਇਲਾਵਾ ਭਾਰਤੀ ਜਨਤਾ ਯੁਵਾ ਮੋਰਚਾ ਦੇ ਕਾਰਕੁਨਾਂ ਨੇ ਮੁੰਬਈ ਵਿੱਚ ਰੋਸ-ਮੁਜ਼ਾਹਰਾ ਵੀ ਕੀਤਾ ਸੀ ਅਤੇ ਸ਼ੁਭ ਦੇ ਟੂਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਸ਼ੁਭ ਦੇ ਪੋਸਟਰ ਵੀ ਪਾੜੇ ਸਨ।
ਟਿਵਾਣਾ ਨੇ ਕਿਹਾ ਸੀ, "ਸ਼ਾਂਤਮਈ ਪ੍ਰੋਗਰਾਮ ਦੇ ਤਹਿਤ ਮੁੰਬਈ ਪੁਲਿਸ ਨੂੰ ਸ਼ੁਭ ਦੇ ਪ੍ਰੋਗਰਾਮ ਰੱਦ ਕਰਨ ਸਬੰਧੀ ਮੈਮੋਰੰਡਮ ਵੀ ਸੌਂਪਿਆ ਗਿਆ ਹੈ।”
“ਇਸ ਦੇ ਨਾਲ ਹੀ ਕਿਹਾ ਹੈ ਕਿ ਜੇਕਰ ਪ੍ਰੋਗਰਾਮ ਰੱਦ ਨਾ ਹੋਏ ਤਾਂ ਅਸੀਂ ਪ੍ਰਦਰਸ਼ਨ ਕਰਾਂਗੇ। ਅਸੀਂ ਸ਼ੁਭ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।”
ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਸ਼ੁਭ ਨੇ 23 ਮਾਰਚ, 2023 ਨੂੰ ਆਪਣੇ ਇੰਸਟਾਗ੍ਰਾਮ ''''ਤੇ ਇੱਕ ਸਟੋਰੀ ਵਿੱਚ ਸਾਂਝੇ ਕੀਤੇ ਗਏ ਭਾਰਤ ਦੇ ਨਕਸ਼ੇ ਵਿੱਚ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਅਤੇ ਪੰਜਾਬ ਭਾਰਤ ਦੇ ਸੂਬੇ ਵਜੋਂ ਨਹੀਂ ਸਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਲਿਖੀ ਸੀ, "ਪ੍ਰੇਅ ਫੌਰ ਪੰਜਾਬ" ਯਾਨਿ ''''ਪੰਜਾਬ ਲਈ ਅਰਦਾਸ ਕਰੋ।''''
ਇਨ੍ਹਾਂ ਨੇ ਕਿਹਾ ਸੀ, "ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਕਰਨ ਵਾਲੇ ਕੈਨੇਡੀਅਨ ਗਾਇਕ ਸ਼ੁਭ ਨੂੰ ਅਸੀਂ ਭਾਰਤ ਵਿੱਚ, ਛਤਰਪਤੀ ਸ਼ਿਵਾਜੀ ਦੀ ਇਸ ਪਾਵਨ ਧਰਤੀ ਮੁੰਬਈ ਵਿੱਚ ਉਸ ਨੂੰ ਪ੍ਰਦਰਸ਼ਨ ਨਹੀਂ ਕਰਨ ਦਿਆਂਗੇ।"
ਸ਼ੁਭ ਕੌਣ ਹਨ
ਸ਼ੁਭ ਦਾ ਅਸਲ ਨਾਮ ਸ਼ੁਭਨੀਤ ਸਿੰਘ ਹੈ। ਉਨ੍ਹਾਂ ਦੇ ਮਾਤਾ-ਪਿਤਾ ਪੇਸ਼ੇ ਤੋਂ ਅਧਿਆਪਕ ਹਨ।
ਸ਼ੁਭ ਦੇ ਵੱਡੇ ਭਰਾ ਵੀ ਪੰਜਾਬੀ ਸਿਨੇਮਾ ਜਗਤ ਵਿੱਚ ਇੱਕ ਅਦਾਕਾਰ, ਐਂਕਰ ਅਤੇ ਗਾਇਕ ਵਜੋਂ ਮਕਬੂਲ ਹਨ।
ਸ਼ੁਭ ਦਾ ਪਰਿਵਾਰ ਪਹਿਲਾਂ ਰੋਪੜ ਜ਼ਿਲ੍ਹੇ ਦੇ ਨੰਗਲ ਸ਼ਹਿਰ ਵਿੱਚ ਰਹਿੰਦਾ ਸੀ, ਪਰ ਬਾਅਦ ਵਿੱਚ ਉਹ ਚੰਡੀਗੜ੍ਹ ਸ਼ਿਫ਼ਟ ਹੋ ਗਿਆ।
ਇਸ ਤੋਂ ਬਾਅਦ ਉੱਚ ਪੱਧਰੀ ਸਿੱਖਿਆ ਲਈ ਕੈਨੇਡਾ ਚਲੇ ਗਏ ਸਨ ਜਿੱਥੋਂ ਉਨ੍ਹਾਂ ਆਪਣੇ ਸੰਗੀਤਕ ਸਫ਼ਰ ਦੀ ਵੀ ਸ਼ੁਰੂਆਤ ਕੀਤੀ ਸੀ।
ਇੱਕ ਨਿੱਜੀ ਯੂਟਿਊਬ ਚੈਨਲ ''''ਤੇ ਸ਼ੁਭ ਬਾਰੇ ਗੱਲ ਕਰਦਿਆਂ ਉਨ੍ਹਾਂ ਦੇ ਵੱਡੇ ਭਰਾ ਨੇ ਕਿਹਾ ਸੀ, "ਸ਼ੁਭ ਸਿੱਧੂ (ਮੂਸੇਵਾਲਾ) ਨੂੰ ਸੁਣਦਾ ਰਿਹਾ ਹੈ, ਉਸ ਨੇ ਬਹੁਤ ਕੁਝ ਸਿੱਖਿਆ ਹੋਣਾ ਉਨ੍ਹਾਂ ਕੋਲੋਂ। ਨਵੀਂ ਪੀੜ੍ਹੀ ਹੈ ਤੇ ਨਵੀਂ ਵਾਈਬ ਹੈ।"
ਸਾਲ 2021 ਵਿੱਚ ਸ਼ੁਭ ਗੀਤ ''''ਵੀ ਰੋਲਿੰਨ'''' ਤੋਂ ਚਰਚਾ ਵਿੱਚ ਆਏ ਸਨ। ਹਾਲਾਂਕਿ, ਇਸ ਤੋਂ ਬਾਅਦ ''''ਏਲੀਵੇਟਡ'''' ''''ਨੋ ਲਵ'''' ਵਰਗੇ ਕਈ ਗੀਤ ਗਾਏ ਹਨ।
ਸ਼ੁਭ ਦਾ ਸੰਗੀਤਕ ਸਫ਼ਰ
ਸ਼ੁਭ ਦਾ ਪਹਿਲਾ ਗਾਣਾ 17 ਸਤੰਬਰ 2021 ਨੂੰ ਉਨ੍ਹਾਂ ਦੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਹੋਇਆ ਸੀ। ‘ਵੀ ਰੋਲਿਨ’ ਨਾਮ ਦੇ ਇਸ ਗੀਤ ਦਾ ਸਿਰਫ਼ ਆਡੀਓ ਹੀ ਰਿਲੀਜ਼ ਕੀਤਾ ਗਿਆ ਸੀ। ਹੁਣ ਤੱਕ ਇਸ ਗੀਤ ਨੂੰ 20 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੂੰ ਸ਼ੁਭ ਨੇ ਖ਼ੁਦ ਹੀ ਲਿਖਿਆ, ਗਾਇਆ ਅਤੇ ਕੰਪੋਜ਼ ਕੀਤਾ ਸੀ।
ਇਸ ਤੋਂ ਇਲਾਵਾ ਉਨ੍ਹਾਂ 2022 ਵਿੱਚ ''''ਨੋ ਲਵ'''' ਸਿਰਲੇਖ ਹੇਠ ਵੀ ਗੀਤ ਆਇਆ ਸੀ।
ਸਿੰਗਲ ਗਾਣਿਆ ਨਾਲ ਸ਼ੁਰੂ ਹੋਇਆ ਸ਼ੁਭ ਦਾ ਸਫ਼ਰ ਕਈ ਗੀਤਾਂ ਰਾਹੀਂ ਆਪਣੀ ਪਛਾਣ ਛੱਡਦਾ ਗਿਆ ਅਤੇ ਪਹਿਲਾ ਗਾਣਾ ਆਉਣ ਤੋਂ ਲਗਭਗ ਦੋ ਸਾਲ ਬਾਅਦ 12 ਮਈ 2023 ਨੂੰ ਸ਼ੁਭ ਨੇ ਆਪਣੀ ਪੂਰੀ ਐਲਬਮ ‘ਸਟਿਲ ਰੋਲਿਨ’ ਦਾ ਐਲਾਨ ਕੀਤਾ ਜੋ ਕਿ 19 ਮਈ 2023 ਨੂੰ ਯੂ-ਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤੀ ਗਈ। ਇਸ ਐਲਬਮ ਵਿੱਚ ਛੇ ਗੀਤ ਹਨ।
ਹਾਲਾਂਕ, ਸ਼ੁਭ ਦੇ ਸਮੇਂ-ਸਮੇਂ ''''ਤੇ ਕਈ ਗਾਣੇ ਸਰੋਤਿਆਂ ਨੂੰ ਕਾਫੀ ਪਸੰਦ ਵੀ ਆਏ ਹਨ।
ਉਹ ਗਾਣੇ ਲਿਖਦੇ ਵੀ ਹਨ ਅਤੇ ਉਨ੍ਹਾਂ ਦਾ ਸੰਗੀਤ ਵੀ ਤਿਆਰ ਕਰਦੇ ਹਨ। ਇਸ ਦੇ ਨਾਲ ਸ਼ੁਭ ਰੈਪਰ ਵੀ ਹਨ।
ਸ਼ੁਭ ਦੇ ਸਰੋਤਿਆਂ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਨੇ ਵੀ ਉਨ੍ਹਾਂ ਇੱਕ ਸਮੇਂ ''''ਤੇ ਇੰਸਟਾਗ੍ਰਾਮ ''''ਤੇ ਫੌਲੋ ਕਰਨਾ ਸ਼ੁਰੂ ਕਰ ਦਿੱਤਾ ਸੀ।
2022 ਵਿੱਚ ਉਨ੍ਹਾਂ ਨੇ ਆਪਣੇ ਇੰਸਟਾ ਅਕਾਊਂਟ ''''ਤੇ ਲਿਖਿਆ ਸੀ, "ਅੱਜ ਕੱਲ੍ਹ ਮੇਰੇ ਪਸੰਦੀਦਾ ਗਾਇਕ ਸ਼ੁਭ ਹਨ।"
ਹਾਲਾਂਕਿ, ਸ਼ੁਭ ਨਾਲ ਜੁੜੇ ਵਿਵਾਦ ਤੋਂ ਦਾਅਵਾ ਕੀਤਾ ਗਿਆ ਵਿਰਾਟ ਨੇ ਉਨ੍ਹਾਂ ਨੂੰ ਅਣਫੋਲੋ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਪੰਜਾਬੀ ਰੈਪਰ ਅਤੇ ਗਾਇਕ ਯੋ-ਯੋ ਹਨੀ ਸਿੰਘ ਨੇ ਇੱਕ ਵੀਡੀਓ ਵਿੱਚ ਸ਼ੁਭ ਦੀ ਤਾਰੀਫ਼ ਕੀਤੀ ਸੀ।
ਜਿਸ ਵਿੱਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, "ਸ਼ੁਭ, ਮੈਂ ਤੈਨੂੰ ਪਿਆਰ ਕਰਦਾ ਹਾਂ ਮੇਰੇ ਭਰਾ। ਸ਼ੁਭ, ਮੇਰੇ ਪਿਆਰੇ, ਤੁਸੀਂ ਭਵਿੱਖ ਹੋ। ਮੇਰੇ ਛੋਟੇ ਵੀਰ ਅੱਗੇ ਵਧਦੇ ਰਹੋ, ਚਮਕਦੇ ਰਹੋ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)