ਆਈਫੋਨ ਹੈਕਿੰਗ ਦੇ ਦਾਅਵਿਆਂ ''''ਤੇ ਜਾਂਚ ਸ਼ੁਰੂ, ਐੱਪਲ ਦੇ ਜਵਾਬ ''''ਤੇ ਕੀ ਬੋਲੇ ਆਈਟੀ ਮੰਤਰੀ ਅਸ਼ਵਨੀ ਵੈਸ਼ਣਵ
Tuesday, Oct 31, 2023 - 09:29 PM (IST)
ਕੇਂਦਰ ਸਰਕਾਰ ਨੇ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂਆਂ ਦੇ ਆਈਫੋਨ ਹੈਕ ਕਰਨ ਲਈ ''''ਸਟੇਟ ਸਪਾਂਸਰਡ'''' ਹਮਲੇ ਦੀ ਕੋਸ਼ਿਸ਼ ਦੇ ਇਲਜ਼ਾਮਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਕੁਝ ਵਿਰੋਧੀ ਨੇਤਾਵਾਂ ਨੇ ਦਾਅਵਾ ਕੀਤਾ ਕਿ "ਸਰਕਾਰ ਸਪਾਂਸਰਡ ਅਟੈਕਰਜ਼'''' ਨੇ ਉਨ੍ਹਾਂ ਦੇ ਆਈਫੋਨ ਹੈਕ ਕਰਨ ਦੀ ਕੋਸ਼ਿਸ਼ ਕੀਤੀ।" ਇਸ ਤੋਂ ਬਾਅਦ ਆਈਫੋਨ ਬਣਾਉਣ ਵਾਲੀ ਕੰਪਨੀ ਐੱਪਲ ਨੇ ਆਪਣਾ ਪੱਖ ਪੇਸ਼ ਕੀਤਾ ਹੈ।
ਸਮਾਚਾਰ ਏਜੰਸੀਆਂ ਅਤੇ ਕਈ ਭਾਰਤੀ ਅਖ਼ਬਾਰਾਂ ਦੇ ਅਨੁਸਾਰ, ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਕਿਸੇ ਵੀ ਚੇਤਾਵਨੀ ਵਾਲੇ ਸੰਦੇਸ਼ ਲਈ ਕਿਸੇ ਵਿਸ਼ੇਸ਼ ਸਟੇਟ -ਸਪਾਂਸਰਡ ਅਕੈਟਰਜ਼'''''''' ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦੀ ਹੈ।
ਐੱਪਲ ਨੇ ਬਿਆਨ ਵਿੱਚ ਕਿਹਾ, "ਸਟੇਟ ਸਪਾਂਸਰਡ ਅਟੈਕਰਜ਼ ਦੀ ਠੀਕ-ਠਾਕ ਫੰਡਿੰਗ ਹੁੰਦੀ ਹੈ ਅਤੇ ਇਹ ਜਟਿਲ ਢੰਗ ਨਾਲ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਹਮਲੇ ਵੇਲੇ ਦੇ ਨਾਲ ਬਿਹਤਰ ਹੁੰਦੇ ਹਨ।"
"ਅਜਿਹੇ ਹਮਲੇ ਦੀ ਪਛਾਣ ਖ਼ਤਰੇ ਦੇ ਖੁਫੀਆ ਸਿਗਨਲਾਂ ''''ਤੇ ਅਧਾਰਤ ਹੁੰਦੇ ਹਨ ਅਤੇ ਕਈ ਵਾਰ ਸਟੀਕ ਨਹੀਂ ਹੁੰਦੇ ਹਨ ਅਤੇ ਅਧੂਰੇ ਹੁੰਦੇ ਹਨ। ਅਜਿਹਾ ਸੰਭਵ ਹੈ ਕਿ ਹਮਲੇ ਦੀ ਚੇਤਾਵਨੀ ਵਾਲੇ ਕੁਝ ਮੈਸੇਜ ਫਾਲਸ ਅਲਾਰਮ ਹੋ ਸਕਦੇ ਹਨ ਜਾਂ ਹੋ ਸਕਦਾ ਹੈ ਕਿ ਅਟੈਕਰਜ਼ ਦਾ ਪਤਾ ਹੀ ਨਾ ਲੱਗੇ।"
"ਅਸੀਂ ਕਿਹੜੇ ਹਾਲਾਤ ਵਿੱਚ ਅਜਿਹੇ ਖ਼ਤਰਿਆਂ ਨਾਲ ਜੁੜੀਆਂ ਸੂਚਨਾਵਾਂ ਜਾਰੀ ਕਰਦੇ ਹਾਂ, ਇਹ ਨਹੀਂ ਦੱਸ ਸਕਦੇ ਕਿਉਂਕਿ ਅਜਿਹਾ ਕਰਨ ਨਾਲ ਰਾਜ-ਪ੍ਰਾਯੋਜਿਤ ਹਮਲਾਵਰ, ਭਵਿੱਖ ਵਿੱਚ ਅਜਿਹੀ ਹਰਕਤ ਫੜ੍ਹੇ ਜਾਣ ਤੋਂ ਬਚਣ ਲਈ ਰਸਤਾ ਲੱਭ ਲੈਣਗੇ।"
ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਐੱਪਲ ਵੱਲੋਂ ਦਿੱਤੀ ਗਈ ਜਾਣਕਾਰੀ ਅਸਪੱਸ਼ਟ ਹੈ। ਕੇਂਦਰੀ ਸੂਚਨਾ ਅਤੇ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਟਵੀਟ ਦੀ ਇੱਕ ਲੜੀ ਵਿੱਚ ਇਹ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਇਸ ਮਾਮਲੇ ਦੀ ਤਹਿ ਤੱਕ ਜਾਵੇਗੀ।
ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਕੁਝ ਸੰਸਦ ਮੈਂਬਰਾਂ ਨੇ ਸੋਸ਼ਲ ਮੀਡੀਆ ''''ਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਹੈਕਿੰਗ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਐੱਪਲ ਤੋਂ ਸੰਦੇਸ਼ ਮਿਲਿਆ ਹੈ।
ਸੋਸ਼ਲ ਮੀਡੀਆ ''''ਤੇ ਇਨ੍ਹਾਂ ਸੰਸਦ ਮੈਂਬਰਾਂ ਦੁਆਰਾ ਸਾਂਝੇ ਕੀਤੇ ਗਏ ਸੰਦੇਸ਼ ਵਿੱਚ ਲਿਖਿਆ ਹੈ, “ਐੱਪਲ ਦਾ ਮੰਨਣਾ ਹੈ ਕਿ ਤੁਸੀਂ, ਰਾਜ ਸਪਾਂਸਰਡ ਹਮਲਾਵਰ, ਤੁਹਾਡੀ ਐੱਪਲ ਆਈਡੀ ਨਾਲ ਜੁੜੇ ਆਈਫੋਨ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"
"ਇਹ ਹਮਲਾਵਰ ਤੁਹਾਨੂੰ ਇਸ ਕਰਕੇ ਨਿਸ਼ਾਨਾ ਬਣਾ ਰਹੇ ਹਨ ਕਿਉਂ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਕੀ ਕਰਦੇ ਹੋ।"
ਵਿਰੋਧੀ ਨੇਤਾਵਾਂ ਨੇ ਕੀ ਕਿਹਾ?
ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ, ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੀ ਨੇਤਾ ਪ੍ਰਿਅੰਕਾ ਚਤੁਰਵੇਦੀ, ਕਾਂਗਰਸ ਦੇ ਸ਼ਸ਼ੀ ਥਰੂਰ ਅਤੇ ਉਨ੍ਹਾਂ ਦੀ ਪਾਰਟੀ ਦੇ ਲੋਕ ਸੰਪਰਕ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ''''ਤੇ ਇਸ ਸੰਦੇਸ਼ ਦਾ ਸਕਰੀਨ ਸ਼ਾਟ ਸਾਂਝਾ ਕੀਤਾ ਹੈ।
ਮਹੂਆ ਮੋਇਤਰਾ ਨੇ ਐਕਸ ''''ਤੇ ਲਿਖਿਆ ਹੈ, "ਐੱਪਲ ਤੋਂ ਚੇਤਾਵਨੀ ਮਿਲੀ ਹੈ ਕਿ ਸਰਕਾਰ ਮੇਰੇ ਫੋਨ ਅਤੇ ਈਮੇਲ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।"
ਉਨ੍ਹਾਂ ਨੇ ਲਿਖਿਆ, "ਤੁਹਾਡਾ ਡਰ ਦੇਖ ਕੇ ਮੈਨੂੰ ਤਰਸ ਆਉਂਦਾ ਹੈ।"
ਇਸ ਤੋਂ ਬਾਅਦ ਮਹੂਆ ਨੇ ਕਿਹਾ, "ਅਜੇ ਤੱਕ ਜਿਨ੍ਹਾਂ ''''ਇੰਡੀਆ'''' ਗਠਜੋੜ ਦੇ ਨੇਤਾਵਾਂ ਦੇ ਫੋਨ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਨ੍ਹਾਂ ''''ਚ ਮੇਰੇ ਤੋਂ ਇਲਾਵਾ ਅਖਿਲੇਸ਼ ਯਾਦਵ, ਰਾਘਵ ਚੱਢਾ, ਸ਼ਸ਼ੀ ਥਰੂਰ, ਪ੍ਰਿਅੰਕਾ ਚਤੁਰਵੇਦੀ, ਸੀਤਾਰਾਮ ਯੇਚੁਰੀ, ਪਵਨ ਖੇੜਾ ਅਤੇ ਰਾਹੁਲ ਗਾਂਧੀ ਦੇ ਦਫ਼ਤਰ ਨਾਲ ਕੁਝ ਲੋਕ ਹਨ। ਇਹ ਐਮਰਜੈਂਸੀ ਨਾਲੋਂ ਵੀ ਭਿਆਨਕ ਹੈ।”
ਊਧਵ ਠਾਕਰੇ ਦੀ ਸ਼ਿਵ ਸੈਨਾ ਦੀ ਰਾਜ ਸਭਾ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਵੀ ਮਹੂਆ ਮੋਇਤਰਾ ਵਰਗਾ ਸਕਰੀਨਸ਼ਾਟ ਸਾਂਝਾ ਕੀਤਾ ਹੈ।
ਚਤੁਰਵੇਦੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਇਹ ਸੰਦੇਸ਼ ਐੱਪਲ ਤੋਂ ਮਿਲਿਆ ਹੈ। ਪ੍ਰਿਅੰਕਾ ਚਤੁਰਵੇਦੀ ਨੇ ਗ੍ਰਹਿ ਮੰਤਰਾਲੇ ਨੂੰ ਇਹ ਸਵਾਲ ਪੁੱਛਿਆ ਹੈ ਕਿ ਕੀ ਇਸ ਦੀ ਜਾਂਚ ਹੋਵੇਗੀ?
ਭਾਜਪਾ ਨੇ ਕਿਹਾ ਐੱਫਆਈਆਰ ਦਰਜ ਕਿਉਂ ਨਹੀਂ ਕਰਵਾਉਂਦੇ?
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ ਕਿ ਸਰਕਾਰ ''''ਤੇ ਲੱਗੇ ਇਲਜ਼ਾਮ ਬੇਬੁਨਿਆਦ ਅਤੇ ਝੂਠੇ ਹਨ।
ਕੰਪਨੀ ਦਾ ਬਿਆਨ ਆਉਣ ਤੋਂ ਪਹਿਲਾਂ ਪਾਰਟੀ ਨੇ ਕਿਹਾ ਹੈ ਕਿ ਐੱਪਲ ਨੂੰ ਇਸ ਵਿਸ਼ੇ ''''ਤੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ।
ਪਾਰਟੀ ਨੇਤਾ ਅਤੇ ਸਾਬਕਾ ਕੇਂਦਰੀ ਆਈਟੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ''''ਤੇ ਇਲਜ਼ਾਮ ਲਗਾਉਣ ਦੀ ਬਜਾਏ ਵਿਰੋਧੀ ਨੇਤਾਵਾਂ ਨੂੰ ਐੱਪਲ ਕੋਲ ਇਹ ਮੁੱਦਾ ਉਠਾਉਣਾ ਚਾਹੀਦਾ ਹੈ ਅਤੇ ਐੱਫਆਈਆਰ ਦਰਜ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ, “ਉਨ੍ਹਾਂ ਨੂੰ ਕੌਣ ਰੋਕ ਰਿਹਾ ਹੈ? ਉਨ੍ਹਾਂ ਨੂੰ ਐੱਫਆਈਆਰ ਦਰਜ ਕਰਵਾਉਣੀ ਚਾਹੀਦੀ ਹੈ।"
ਰਾਹੁਲ ਗਾਂਧੀ ''''ਤੇ ਅਮਿਤ ਮਾਲਵੀਆ ਦਾ ਪਲਟਵਾਰ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ ''''ਤੇ ਸਰਕਾਰ ਅਤੇ ਸੱਤਾਧਾਰੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ।
ਕੇਰਲ ਦੇ ਵਾਇਨਾਡ ਤੋਂ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, "ਮੇਰੇ ਦਫ਼ਤਰ ਦੇ ਕਈ ਲੋਕਾਂ ਨੂੰ ਇਹ ਸੰਦੇਸ਼ ਮਿਲਿਆ ਹੈ। ਇਨ੍ਹਾਂ ਵਿੱਚ ਕੇਸੀ ਵੇਣੂਗੋਪਾਲ ਅਤੇ ਪਵਨ ਖੇੜਾ ਜੀ ਸ਼ਾਮਲ ਹਨ। ਇਹ ਲੋਕ ਨੌਜਵਾਨਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ।"
ਪ੍ਰੈੱਸ ਕਾਨਫਰੰਸ ''''ਚ ਐਪਲ ਦੇ ਕਥਿਤ ਸੰਦੇਸ਼ ਨੂੰ ਦਿਖਾਉਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ, "ਜਿੰਨਾ ਚਾਹੇ ਫੋਨ ਟੈਪਿੰਗ ਕਰਨਾ ਹੈ ਕਰ ਲਓ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਮੇਰਾ ਫ਼ੋਨ ਲੈ ਲਵੋ। ਮੈਨੂੰ ਕੋਈ ਡਰ ਨਹੀਂ ਹੈ।”
ਕੇਂਦਰ ਸਰਕਾਰ ''''ਤੇ ਹਮਲਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, "ਜਿਵੇਂ ਹੀ ਅਡਾਨੀ ਨੂੰ ਛੂਹਦੇ ਹਾਂ, ਖੁਫੀਆ ਏਜੰਸੀਆਂ ਜਾਸੂਸੀ ਕਰਨ ਲੱਗ ਜਾਂਦੀਆਂ ਹਨ।"
ਰਾਹੁਲ ਗਾਂਧੀ ਦੀ ਇਸ ਪ੍ਰੈੱਸ ਕਾਨਫਰੰਸ ਤੋਂ ਬਾਅਦ ਐੱਪਲ ਨੇ ਆਪਣਾ ਬਿਆਨ ਜਾਰੀ ਕੀਤਾ, ਜਿਸ ''''ਚ ਕੰਪਨੀ ਨੇ ਇਸ ਪੂਰੇ ਮਾਮਲੇ ''''ਤੇ ਆਪਣਾ ਸਟੈਂਡ ਜਨਤਕ ਕੀਤਾ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਅਮਿਤ ਮਾਲਵੀਆ ਨੇ ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫਰੰਸ ''''ਤੇ ਪ੍ਰਤੀਕਿਰਿਆ ਦਿੱਤੀ ਹੈ।
ਅਮਿਤ ਮਾਲਵੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ''''ਤੇ ਲਿਖਿਆ, "ਰਾਹੁਲ ਗਾਂਧੀ ਦੇ ਬਿਆਨ ਦੇ ਤੁਰੰਤ ਬਾਅਦ ਐੱਪਲ ਨੇ ਇੱਕ ਸਟੇਟਮੈਂਟ ਜਾਰੀ ਕਰ ਦਿੱਤਾ ਅਤੇ ਉਹ ਮਜ਼ਾਕ ਬਣ ਕੇ ਰਹਿ ਗਏ।"
"ਵਿਦੇਸ਼ੀ ਏਜੰਸੀਆਂ ਦੁਆਰਾ ਸਪਾਂਸਰ ਕੀਤੀਆਂ ਕਹਾਣੀਆਂ ਨੂੰ ਕਿਉਂ ਤਰਜੀਹ ਦਿੰਦੇ ਹਨ? ਸੋਰਸ? ਪਿਛਲੀ ਵਾਰ ਵੀ ਉਨ੍ਹਾਂ ਨੇ ਜਾਂਚ ਲਈ ਆਪਣਾ ਫ਼ੋਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਅਜਿਹੇ ਛੋਟੇ-ਮੋਟੇ ਇਲਜ਼ਾਮ ਲਗਾ ਕੇ ਦੇਸ਼ ਦਾ ਸਮਾਂ ਕਿਉਂ ਬਰਬਾਦ ਕਰ ਰਹੇ ਹਨ।"
ਆਈਟੀ ਮੰਤਰੀ ਨੇ ਕੀ ਕਿਹਾ
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਵੀ ਆਈਫੋਨ ਨੂੰ ਬਣਾਉਣ ਵਾਲੀ ਕੰਪਨੀ ਐੱਪਲ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਆਏ ਸੰਦੇਸ਼ ''''ਤੇ ਚਿੰਤਾ ਜ਼ਾਹਿਰ ਕੀਤੀ ਹੈ।
ਵੈਸ਼ਣਵ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਮੰਤਰਾਲੇ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੇਂਦਰੀ ਮੰਤਰੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਸਰਕਾਰ ਇਸ ਮੁੱਦੇ ਨੂੰ ਲੈ ਕੇ ਚਿੰਤਤ ਹੈ ਅਤੇ ਇਸ ਦੀ ਤਹਿ ਤੱਕ ਜਾਵੇਗੀ। ਅਸੀਂ ਇਸ ਵਿਸ਼ੇ ''''ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।"
ਅਸ਼ਵਨੀ ਵੈਸ਼ਣਵ ਨੇ ਕਿਹਾ, "ਕੁਝ ਮਾਣਯੋਗ ਸੰਸਦ ਮੈਂਬਰਾਂ ਅਤੇ ਕਈ ਹੋਰ ਨਾਗਰਿਕਾਂ ਵੱਲੋਂ ਜੋ ਮੁੱਦਾ ਉਠਾਇਆ ਗਿਆ ਹੈ, ਕਿ ਉਨ੍ਹਾਂ ਨੂੰ ਐੱਪਲ ਤੋਂ ਅਲਰਟ ਮਿਲਿਆ ਹੈ... ਉਸ ਦੇ ਬਾਰੇ ਮੈਂ ਤੁਹਾਨੂੰ ਸਾਫ਼ ਤੌਰ ''''ਤੇ ਕਹਿਣਾ ਚਾਹੁੰਦਾ ਹੈ ਕਿ ਸਰਕਾਰ ਇਸ ਮੁੱਦੇ ''''ਤੇ ਬਹੁਤ ਚਿੰਤਤ ਹੈ ਅਤੇ ਇਸ ਮੁੱਦੇ ਵਾਂਗ ਤਹਿ ਤੱਕ ਜਾਵੇਗੀ। ਅਸੀਂ ਇਸ ਵਿੱਚ ਪਹਿਲਾਂ ਹੀ ਜਾਂਚ ਦੇ ਆਦੇਸ਼ ਦਿੱਤੇ ਹਨ।"
ਕੇਂਦਰੀ ਮੰਤਰੀ ਨੇ ਟਵੀਟ ਦੀ ਇੱਕ ਲੜੀ ਵਿੱਚ ਇਸ ਪੂਰੇ ਮਾਮਲੇ ''''ਤੇ ਸਰਕਾਰ ਦਾ ਪੱਖ ਪੇਸ਼ ਕੀਤਾ ਹੈ।
ਉਨ੍ਹਾਂ ਕਿਹਾ, ਅਸੀਂ ਐੱਪਲ ਤੋਂ ਮਿਲੀ ਸੂਚਨਾ ''''ਤੇ ਮੀਡੀਆ ''''ਚ ਸੰਸਦ ਮੈਂਬਰਾਂ ਅਤੇ ਹੋਰਾਂ ਦੇ ਬਿਆਨਾਂ ਨੂੰ ਦੇਖ ਕੇ ਚਿੰਤਤ ਹਾਂ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਲੋਕਾਂ ਨੂੰ ਮਿਲੇ ਨੋਟੀਫਿਕੇਸ਼ਨਾਂ ''''ਚ ''''ਸਰਕਾਰੀ ਸਪਾਂਸਰਡ ਹਮਲਿਆਂ'''' ਦਾ ਜ਼ਿਕਰ ਹੈ।
ਹਾਲਾਂਕਿ, ਇਸ ਮੁੱਦੇ ''''ਤੇ ਐੱਪਲ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਜ਼ਿਆਦਾਤਰ ਅਸਪਸ਼ਟ ਅਤੇ ਆਮ ਪ੍ਰਕਿਰਤੀ ਜਾਪਦੀ ਹੈ।
ਐੱਪਲ ਨੇ ਕਿਹਾ ਹੈ ਕਿ ਇਹ ਸੂਚਨਾ ''''ਅਧੂਰੀ'''' ਜਾਣਕਾਰੀ ''''ਤੇ ਆਧਾਰਿਤ ਹੋ ਸਕਦੀਆਂ ਹਨ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਐੱਪਲ ਕਈ ''''ਥਰੈਡ ਨੋਟੀਫਿਕੇਸ਼ਨ ਫਾਲਸ ਅਲਾਰਮ ਹੋ ਸਕਦੇ ਹਨ ਜਾਂ ਹੋ ਸਕਦਾ ਹੈ ਕਿ ਕਈ ਹਮਲਿਆਂ ਦਾ ਪਤਾ ਹੀ ਨਾਲ ਲੱਗੇ।"
ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਐੱਪਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਐੱਪਲ ਆਈਡੀਜ਼ ਸੁਰੱਖਿਅਤ ਢੰਗ ਨਾਲ ਐਨਕ੍ਰਿਪਟਡ ਹਨ, ਜਿਸ ਨਾਲ ਯੂਜਰਜ਼ ਦੀ ਇਜਾਜ਼ਤ ਤੋਂ ਬਿਨਾਂ ਉਹਨਾਂ ਤੱਕ ਪਹੁੰਚ ਜਾਂ ਪਛਾਣ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਇਹ ਐਨਕ੍ਰਿਪਸ਼ਨ ਯੂਜਰਸ ਦੇ ਐੱਪਲ ਆਈਡੀ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਉਹ ਨਿੱਜੀ ਅਤੇ ਸੁਰੱਖਿਅਤ ਰਹਿਣ।
ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਆਪਣੇ ਸਾਰੇ ਨਾਗਰਿਕਾਂ ਦੀ ਨਿੱਜਤਾ ਅਤੇ ਸੁਰੱਖਿਆ ਦੀ ਰੱਖਿਆ ਲਈ ਆਪਣੀ ਭੂਮਿਕਾ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਅਤੇ ਇਨ੍ਹਾਂ ਨੋਟੀਫਿਕੇਸ਼ਨਾਂ ਦੇ ਮਾਮਲੇ ਦੀ ਤਹਿ ਤੱਕ ਜਾਵੇਗੀ।
ਇਸ ਸਬੰਧ ਵਿੱਚ ਪ੍ਰਾਪਤ ਜਾਣਕਾਰੀ ਅਤੇ ਅਟਕਲਾਂ ਦੇ ਮੱਦੇਨਜ਼ਰ, ਅਸੀਂ ਐੱਪਲ ਨੂੰ ਅਸਲ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਕੇ ਕਥਿਤ ''''ਸਰਕਾਰੀ ਸਪਾਂਸਰਡ ਹਮਲੇ'''' ਦੇ ਸਬੰਧ ਵਿੱਚ ਇਸ ਜਾਂਚ ਵਿੱਚ ਸਹਿਯੋਗ ਕਰਨ ਲਈ ਵੀ ਕਿਹਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)