ਲੰਡਨ ''''ਚ ਗੁਰਦਾਸਪੁਰ ਦੀ ਕੁੜੀ ਦਾ ਕਤਲ, ਕਿਸ ਉੱਤੇ ਲੱਗੇ ਇਲਜ਼ਾਮ, ਮਾਪਿਆਂ ਨੂੰ ਕਿਸ ਉੱਤੇ ਸ਼ੱਕ
Tuesday, Oct 31, 2023 - 07:14 PM (IST)
ਦੱਖਣੀ ਲੰਡਨ ਵਿੱਚ ਪੈਂਦੇ ਕ੍ਰੋਏਡਨ ਵਿੱਚ ਪੰਜਾਬੀ ਕੁੜੀ ਦਾ ਚਾਕੂ ਮਾਰ ਕੇ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ।
ਮ੍ਰਿਤਕਾ ਦੀ ਸ਼ਨਾਖ਼ਤ ਮਹਿਕ ਸ਼ਰਮਾ ਵਜੋਂ ਹੋਈ ਹੈ।
ਜਿਸ ਦੇਕਤਲ ਦਾ ਇਲਜ਼ਾਮ ਉਸ ਦੇ ਪਤੀ ਸਾਹਿਲ ਸ਼ਰਮਾ ਉੱਤੇ ਹੀ ਲੱਗਿਆ ਹੈ।
ਬੀਬੀਸੀ ਨੂੰ ਲੰਡਨ ਤੋਂ ਮਿਲੀ ਜਾਣਕਾਰੀ ਮੁਤਾਬਕ 23 ਸਾਲਾ ਸਾਹਿਲ ਸ਼ਰਮਾ ਨੂੰ ਮੰਗਲਵਾਰ ਨੂੰ ਵਿੰਬਲਡਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ 19 ਸਾਲਾ ਮਹਿਕ ਸ਼ਰਮਾ ਅਜੇ ਪਿਛਲੇ ਸਾਲ ਹੀ ਲੰਡਨ ਗਈ ਸੀ।
ਗੁਰਦਾਸਪੁਰ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਮੁਤਾਬਕ ਮਹਿਕ ਅਤੇ ਸਾਹਿਲ ਦੋਵਾਂ ਦਾ ਪਿਛੋਕੜ ਗੁਰਦਾਸਪੁਰ ਜ਼ਿਲ੍ਹੇ ਦਾ ਹੀ ਹੈ।
ਲੰਡਨ ਬੀਬੀਸੀ ਪੱਤਰਕਾਰ ਜੈਸ ਵਾਰੈਨ ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਪੁਲਿਸ ਅਤੇ ਪੈਰਾਮੈਡਿਕਸ ਨੂੰ ਐਸ਼ ਟ੍ਰੀ ਵੇਅ ਦੇ ਇੱਕ ਘਰ ਵਿੱਚ ਬੁਲਾਇਆ ਗਿਆ ਸੀ।
ਜਿੱਥੇ ਮਹਿਕ ਸ਼ਰਮਾ ਮ੍ਰਿਤਕ ਹਾਲਤ ਮਿਲੀ ਸੀ ਅਤੇ ਉਸ ਦੇ ਸਰੀਰ ਉੱਤੇ ਚਾਕੂ ਦੇ ਵਾਰ ਕੀਤੇ ਗਏ ਸਨ। ਪੁਲਿਸ ਨੇ ਕਿਹਾ ਕਿ ਮਹਿਕ ਸ਼ਰਮਾ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ
ਮ੍ਰਿਤਕਾ ਦੀ ਲਾਸ਼ ਦੀ ਮੰਗਲਵਾਰ ਨੂੰ ਹੀ ਇੱਕ ਵਿਸ਼ੇਸ਼ ਪੋਸਟ ਮਾਰਟਮ ਜਾਂਚ ਕੀਤੀ ਜਾਣੀ ਹੈ।
ਪਿਛਲੇ ਸਾਲ ਹੀ ਲੰਡਨ ਗਈ ਸੀ ਮਹਿਕ
ਗੁਰਦਾਸਪੁਰ ਦੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ 19 ਸਾਲਾ ਕੁੜੀ ਮਹਿਕ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਇਕ ਸਾਲ ਪਹਿਲਾਂ ਹੀ ਉਹ ਲੰਡਨ ਗਈ ਸੀ।
ਉੱਥੇ ਹੀ ਕੁੜੀ ਦਾ ਪਰਿਵਾਰ ਦਾ ਰੋ-ਰੋ ਬੁਰਾ ਹਾਲ ਤੇ ਆਪਣੀ ਕੁੜੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਪਰਿਵਾਰ ਗੁਹਾਰ ਲਗਾ ਰਿਹਾ ਹੈ।
ਮਹਿਕ ਦੇ ਪਰਿਵਾਰਕ ਸੂਤਰਾਂ ਮੁਤਾਬਕ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਮ੍ਰਿਤਕਾ ਦੀ ਮਾਂ ਮਧੂ ਬਾਲਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਸ ਦੀ ਬੇਟੀ ਮਹਿਕ ਸ਼ਰਮਾ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਨਾਲ ਹੋਇਆ ਸੀ।
ਉਹ 12ਵੀਂ ਪਾਸ ਸੀ ਅਤੇ ਸਟੱਡੀ ਵੀਜ਼ੇ ''''ਤੇ 20 ਨਵੰਬਰ 2022 ਨੂੰ ਲੰਡਨ ਗਈ ਸੀ। ਇਸ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਉਸ ਦਾ ਪਤੀ ਸਾਹਿਲ ਸ਼ਰਮਾ ਸਪਾਉਸ ਵੀਜ਼ੇ ਉੱਤੇ ਉਸ ਕੋਲ ਲੰਡਨ ਚਲਾ ਗਿਆ।
ਮਹਿਕ ਸ਼ਰਮਾ ਨੇ ਆਪਣਾ ਵੀਜ਼ਾ ਸਟੱਡੀ ਤੋਂ ਸਕਿਲਡ ਵਰਕਰ ਵਰਕ ਪਰਮਿਟ ਵਿੱਚ ਤਬਦੀਲ ਕਰਵਾ ਲਿਆ ਸੀ ਅਤੇ ਇਸ ਸਮੇਂ ਫ਼ੈਬੁਲਸ ਹੋਮ ਕੇਅਰ ਲਿਮਿਟਡ ਵਿੱਚ ਕੇਅਰ ਟੇਕਰ ਦੀ ਨੌਕਰੀ ਕਰ ਰਹੀ ਸੀ।
ਉਨ੍ਹਾਂ ਕਿਹਾ, "ਜਦੋਂ ਤੋਂ ਸਾਹਿਲ ਲੰਡਨ ਗਿਆ, ਉਹ ਉਸ ਦੀ ਬੇਟੀ ਨੂੰ ਤੰਗ ਪਰੇਸ਼ਾਨ ਕਰਦਾ ਸੀ। ਉਹ ਸ਼ੱਕੀ ਕਿਸਮ ਦਾ ਵਿਅਕਤੀ ਸੀ ਅਤੇ ਧਮਕੀਆਂ ਦਿੰਦਾ ਸੀ ਕਿ ਤੇਰਾ ਕਤਲ ਕਰ ਦੇਣਾ ਹੈ।"
ਉਨ੍ਹਾਂ ਨੇ ਦੱਸਿਆ ਕਿ ਉਸ ਦੀ ਬੇਟੀ ਨਾਲ ਅੱਜ ਸੰਪਰਕ ਨਹੀਂ ਹੋ ਰਿਹਾ ਸੀ। ਬਾਅਦ ਵਿੱਚ ਲੰਡਨ ਤੋਂ ਉਨ੍ਹਾਂ ਨੂੰ ਕਾਲ ਆਈ ਕਿ ਬੇਟੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਇਸ ਸਬੰਧ ਵਿੱਚ ਲੰਡਨ ਪੁਲਿਸ ਨੇ ਇੱਕ 23 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦਾ ਇਲਜ਼ਾਮ ਹੈ, "23 ਸਾਲਾ ਜਵਾਈ ਸਾਹਿਲ ਸ਼ਰਮਾ ਨੇ ਹੀ ਇਹ ਕਤਲ ਕੀਤਾ ਹੈ।"
ਇਸ ਸਬੰਧ ਵਿੱਚ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪ੍ਰਬੰਧ ਕੀਤੇ ਜਾਣ।
ਇੱਕ ਸਮਾਜ ਸੇਵੀ ਸੰਸਥਾ ਦੇ ਪੰਜਾਬ ਦੇ ਪ੍ਰਧਾਨ ਹਰਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਗਰੀਬ ਹੈ।
ਉਨ੍ਹਾਂ ਨੇ ਦੱਸਿਆ, "ਇਹ ਦੋ ਭੈਣਾਂ ਅਤੇ ਇੱਕ ਭਰਾ ਸੀ। ਕੁੜੀ ਦਾ ਪਿਉ ਨਹੀਂ ਸੀ ਅਤੇ ਪਿੰਡ ਵਾਲਿਆਂ ਅਤੇ ਐੱਨਆਰਆਈਜ਼ ਦੀ ਮਦਦ ਨਾਲ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਵਿਆਹ ਕੀਤਾ ਸੀ।"
"ਕੁੜੀ ਦੇ ਸਹੁਰਾ ਪਰਿਵਾਰ ਨੂੰ ਜਦੋਂ ਕਿਹਾ ਗਿਆ ਕਿ ਕੁੜੀ ਦੇ ਪਰਿਵਾਰ ਨੇ ਕਿਹਾ ਕਿ ਸਾਡੀ ਕੁੜੀ ਨੂੰ ਵਾਪਸ ਬੁਲਾ ਦਿਉ ਪਰ ਉਹ ਕਹਿੰਦੇ ਸੀ ਕਿ ਪਹਿਲਾਂ ਸਾਡੇ ਲੱਗੇ ਪੈਸੇ ਮੋੜ ਦਿਉ।"
ਹਾਲਾਂਕਿ, ਗੁਰਦਾਸਪੁਰ ਦੇ ਨਿਊ ਸੰਤ ਨਗਰ ਵਿੱਚ ਰਹਿਣ ਵਾਲਾ ਮੁੰਡੇ ਦਾ ਪਰਿਵਾਰ ਘਰ ਛੱਡੇ ਕਿਧਰੇ ਚਲਾ ਗਿਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)