ਦਿਲਜੀਤ ਦੁਸਾਂਝ ਨੇ ਜਿਸ ਆਸਟ੍ਰੇਲੀਅਨ ਪੌਪ ਸਟਾਰ ਨਾਲ ਕੋਲੈਬਰੇਸ਼ਨ ਕੀਤੀ, ਉਸ ਨਾਲ ਜੁੜੇ ਕੀ ਹਨ ਵਿਵਾਦ

Monday, Oct 30, 2023 - 08:44 AM (IST)

ਦਿਲਜੀਤ ਦੋਸਾਂਝ ਅਤੇ ਸੀਆ
Getty Images

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਚੀਪ ਥ੍ਰਿਲ ਗਾਉਣ ਵਾਲੀ ਆਸਟ੍ਰੇਲੀਅਨ ਗਾਇਕਾ ਸੀਆ ਨਾਲ ਕੋਲੈਬਰੇਸ਼ਨ ਲੈ ਕੇ ਆਏ ਹਨ।

ਦਿਲਜੀਤ ਦੁਸਾਂਝ ਪਹਿਲਾਂ ਕਈ ਵਿਦੇਸ਼ੀ ਗਾਇਕਾਂ ਨਾਲ ਕੋਲੈਬਰੇਸ਼ਨ ਕਰ ਚੁੱਕੇ ਹਨ। ਹਾਲ ਹੀ ਵਿੱਚ ਦਿਲਜੀਤ ਨੇ ਕੋਲੰਬੀਅਨ ਗਾਇਕ ਕੋਮੀਲੋ ਨਾਲ ਇਕੱਠੇ ਗਾਣਾ ਗਾਇਆ ਹੈ।

ਸੀਆ ਨਾਲ ਦਿਲਜੀਤ ਦੇ ਗੀਤ ਦਾ ਸਿਰਲੇਖ ''''ਹੱਸ-ਹੱਸ ਕੇ’ ਹੈ। ਹਾਲਾਂਕਿ, ਇਸ ਗੀਤ ਵਿੱਚ ਸੀਆ ਆਪ ਨਜ਼ਰ ਨਹੀਂ ਆ ਰਹੇ ਹਨ ਪਰ ਗੀਤ ਵਿੱਚ ਅੰਗੇਰਜ਼ੀ ਦੇ ਨਾਲ-ਨਾਲ ਪੰਜਾਬੀ ਗਾਉਂਦੇ ਹੋਏ ਸੁਣੇ ਜਾ ਸਕਦੇ ਹਨ।

ਇਸ ਬਾਰੇ ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ''''ਤੇ ਜਾਣਕਾਰੀ ਵੀ ਸਾਂਝੀ ਕੀਤੀ ਹੈ।

ਟਵੀਟ
@diljitdosanjh/X

ਕੌਣ ਹੈ ਸੀਆ

ਸੀਆ ਦਾ ਪੂਰਾ ਨਾਮ ਸੀਆ ਫੁਰਲਰ ਹੈ। ਸੀਆ ਇੱਕ ਗਾਇਕ ਅਤੇ ਗੀਤਕਾਰ ਵਜੋਂ ਸਭ ਤੋਂ ਵੱਧ ਜਾਣੀ ਜਾਂਦੀ ਹੈ।

ਸੀਆ ਆਸਟ੍ਰੇਲੀਆ ਦੇ ਐਡਲੇਡ ਦੀ ਜੰਮਪਲ਼ ਹੈ ਅਤੇ ਗਾਇਕੀ ਦੀ ਦੁਨੀਆਂ ਵਿੱਚ 1995-96 ਤੋਂ ਸਰਗਰਮ ਹੈ।

ਉਸ ਨੇ ਕਈ ਏਕਲ ਹਿੱਟ ਗਾਣੇ ਦਿੱਤੇ ਅਤੇ ਆਪਣੇ ਤੋਂ ਇਲਾਵਾ ਰਿਹਾਨਾ, ਬੇਯੋਨਸ, ਕੈਟੀ ਪੈਰੀ ਅਤੇ ਐਡੇਲ ਲਈ ਵੀ ਗੀਤ ਲਿਖੇ ਹਨ।

ਦਿਲਜੀਤ ਦੋਸਾਂਝ ਅਤੇ ਸੀਆ
@diljitdosanjh/x

46 ਸਾਲਾ ਸੀਆ ਆਪਣੀ ਜ਼ਿੰਦਗੀ ਬਾਰੇ ਗੁਪਤ ਰਹਿਣ ਲਈ ਜਾਣੀ ਜਾਂਦੀ ਹੈ ਅਤੇ ਉਹ ਹਮੇਸ਼ਾ ਵਿਗ ਅਤੇ ਸਕਾਰਫ ਨਾਲ ਆਪਣਾ ਚਿਹਰਾ ਢਕ ਕੇ ਰੱਖਦੀ ਸੀ।

ਇੱਕ ਪ੍ਰੋਗਰਾਮ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਮੂੰਹ ਕਿਉਂ ਢਕਦੇ ਹੋ ਤਾਂ ਉਸ ਨੇ ਹਸ ਕੇ ਅੱਗੋਂ ਜਵਾਬ ਦਿੱਤਾ, ''''ਮੈਂ ਨਹੀਂ ਚਾਹੁੰਦੀ ਕਿ ਸੜਕ ਤੁਰੀ ਜਾਂਦੀ ਨੂੰ ਮੇਰਾ ਕੋਈ ਕੈਮਰਾ ਲੈ ਕੇ ਪਿੱਛਾ ਕਰੇ।"

ਸੀਆ
Getty Images

ਸਾਲ 2019 ਵਿੱਚ ਸੀਆ ਨੇ ਦੱਸਿਆ ਸੀ ਕਿ ਉਹ ਇੱਕ ਅਜਿਹੀ ਬਿਮਾਰੀ ਨਾਲ ਪੀੜਤ ਹੈ, ਜਿਸ ਨਾਲ ਲਗਾਤਾਰ ਦਰਦ ਹੁੰਦਾ ਰਹਿੰਦਾ ਹੈ।

ਇੱਕ ਟਵੀਟ ਵਿੱਚ, ਗਾਇਕ-ਗੀਤਕਾਰ ਨੇ ਕਿਹਾ ਕਿ ਉਸ ਨੂੰ ਏਹਲਰਸ-ਡੈਨਲੋਸ ਸਿੰਡਰੋਮ (ਈਡੀਐੱਸ) ਇੱਕ ਦੁਰਲੱਭ ਸਥਿਤੀ ਹੈ ਜੋ ਜੋੜਾਂ ਵਿੱਚ ਦਰਦ ਅਤੇ ਬਹੁਤ ਜ਼ਿਆਦਾ ਥਕਾਵਟ ਦਾ ਕਾਰਨ ਬਣ ਸਕਦੀ ਹੈ।

ਉਸ ਵੇਲੇ ਸੀਆ ਨੇ ਆਪਣੇ ਟਵੀਟ ਵਿੱਚ ਕਿਹਾ ਸੀ, "ਮੈਂ ਦਰਦ ਵਿੱਚ ਲੰਘਣ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਭਾਵੇਂ ਸਰੀਰਕ ਦਰਦ ਹੋਵੇ ਜਾਂ ਭਾਵਨਾਤਮਕ, ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਬਸ ਹੌਂਸਲਾ ਰੱਖੋ। ਦਰਦ, ਹਿੰਮਤ ਤੇ ਮਨੋਬਲ ਘਟਾ ਦਿੰਦਾ ਹੈ ਤੁਸੀਂ ਇਕੱਲੇ ਨਹੀਂ ਹੋ।"

ਸੀਆ
Getty Images

ਫਿਲਮ ਦੇ ਇੱਕ ਸੀਨ ''''ਤੇ ਵਿਵਾਦ ਲਈ ਮੰਗੀ ਮੁਆਫ਼ੀ

ਸੀਆ ਨੇ 2021 ਵਿੱਚ, ਸੰਗੀਤ ਦੇ ਨਾਲ ਫਿਲਮ ਨਿਰਮਾਣ ਵਿੱਚ ਵੀ ਕਦਮ ਰੱਖਿਆ।

ਬੀਬੀਸੀ ਸੰਗੀਤ ਪੱਤਰਕਾਰ ਮਾਰਕ ਸੇਵੇਜ ਦੀ ਰਿਪੋਰਟ ਮੁਤਾਬਕ ਇਹ ਇੱਕ ਔਰਤ ਬਾਰੇ ਇੱਕ ਸੰਗੀਤਕ ਡਰਾਮਾ ਸੀ। ਉਹ ਆਪਣੀ ਨਾਨ-ਵਰਬਲ (ਬੋਲ ਨਾ ਸਕਣ ਵਾਲੇ) ਔਟਿਜ਼ਮ ਵਾਲੀ ਸੌਤੇਲੀ ਭੈਣ ਦੀ ਦੇਖਭਾਲ ਕਰਨ ਵਾਲੀ ਇਕਲੌਤੀ ਹੁੰਦੀ ਹੈ।

ਇਸ ਵਿੱਚ ਸੀਨ ਕਾਰਨ ਸੀਆ ਨੂੰ ਆਲਚੋਨਾ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਜੀਗਲਰ (ਅਦਾਕਾਰਾ) ਨੂੰ ਵਧੇਰੇ ਉਤੇਜਨਾ ਵਾਲੇ ਸੀਨ ਦੌਰਾਨ ਮੂਧੇ-ਮੂੰਹ ਲੰਬੇ ਪਾ ਕੇ ਫੜਿਆ ਗਿਆ ਸੀ।

ਇਸ ਤਰ੍ਹਾਂ ਦੀ ਪੋਜੀਸ਼ਨ ਕਈ ਸਰੀਰਕ ਤੌਰ ''''ਤੇ ਖ਼ਤਰੇ ਦਾ ਜੋਖ਼ਮ ਵੀ ਬਣ ਸਕਦੀ ਹੈ ਅਤੇ ਕਈ ਮਾਮਲਿਆਂ ਵਿੱਚ ਦਮ ਘੁਟਣ ਕਾਰਨ ਮੌਤ ਵੀ ਹੋ ਸਕਦੀ ਹੈ।

ਉਸ ਵੇਲੇ ਸੀਆ ਨੇ ਫਿਲਮ ਦਾ ਬਚਾਅ ਕਰਦਿਆਂ ਕਿਹਾ ਸੀ, ਕਿ ਇਹ "ਪੂਰੀ ਤਰ੍ਹਾਂ ਨਿਊਰੋ-ਏਟਿਪੀਕਲ ਫਰੈਂਡ" ਦੇ ਤਜਰਬੇ ''''ਤੇ ਆਧਾਰਿਤ ਸੀ।

ਸੀਆ ਦੀ ਫਿਲਮ ਦਾ ਦ੍ਰਿਸ਼
MERRICK MORTON/HANWAY FILMS
ਸੀਆ ਦੀ ਫਿਲਮ ਦਾ ਦ੍ਰਿਸ਼

ਹਾਲਾਂਕਿ, ਸਾਲ 2021 ਵਿੱਚ ਫਿਲਮ ਦੋ ਗੋਲਡਨ ਗਲੋਬ ਐਵਾਰਡ ਵਿੱਚ ਨਾਮਜ਼ਦ ਹੋਣ ਮਗਰੋਂ ਅਤੇ ਆਪਣੇ ਟਵਿੱਟਰ ਹੈਂਡਲ ਡਿਲੀਟ ਕਰਨ ਤੋਂ ਪਹਿਲਾਂ ਗਾਇਕਾ ਸੀਆ ਨੇ ਮੁਆਫ਼ੀ ਦੀ ਇੱਕ ਲੜੀ ਜਾਰੀ ਕੀਤੀ।

ਉਸ ਵੇਲੇ ਸੀਆ ਨੇ ਲਿਖਿਆ ਸੀ, "ਮੈਂ ਮੂਧੇ-ਮੂੰਹ ਪੈਣ ਵਾਲਾ ਸੀਨ ਭਵਿੱਖ ਦੀਆਂ ਸਾਰੀਆਂ ਪੋਸਟਾਂ ਵਿੱਚ ਹਟਾ ਰਹੀ ਹਾਂ। ਮੈਂ ਗ਼ਲਤ ਲੋਕਾਂ ਨੂੰ ਸੁਣਿਆ ਅਤੇ ਇਹ ਮੇਰੀ ਜ਼ਿੰਮੇਵਾਰੀ ਹੈ, ਮੇਰੀ ਖੋਜ ਸਪੱਸ਼ਟ ਤੌਰ ''''ਤੇ ਲੋੜੀਂਦੀ ਅਤੇ ਵਿਸਥਾਰ ਵਿੱਚ ਨਹੀਂ ਸੀ।"

ਉਸ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਉਹ ਫਿਲਮ ਵਿੱਚ ਇੱਕ ਚਿਤਾਵਨੀ ਵਾਲਾ ਕਾਰਡ ਵੀ ਜੋੜੇਗੀ, ਜਿਸ ਵਿੱਚ ਲਿਖਿਆ ਹੋਵੇਗਾ ਕਿ "ਇਹ ਕਿਸੇ ਵੀ ਤਰ੍ਹਾਂ ਆਟਿਇਜ਼ਮ ਵਾਲੇ ਲੋਕਾਂ ''''ਤੇ ਇਸ ਸੀਨ ਦੀ ਵਰਤੋਂ ਸਿਫ਼ਾਰਿਸ਼ ਨਹੀਂ ਕਰਦਾ।"

ਆਸਟ੍ਰੇਲੀਅਨ ਗਾਇਕਾ ਨੇ ਇੱਕ ਪੌਡਕਾਸਟ ਵਿੱਚ ਕਿਹਾ ਸੀ, "ਮੈਂ ਸੁਧਾਰ ਵੱਲ ਹਾਂ ਅਤੇ ਹੌਲੀ-ਹੌਲੀ ਠੀਕ ਹੋ ਰਹੀ ਹਾਂ। ਬਹੁਤ ਸਾਰੀਆਂ ਚੀਜ਼ਾਂ ਹਨ।"

ਸ਼ਰਾਬ ਦੀ ਲਤ ਹੰਢਾ ਚੁੱਕੀ ਸੀਆ ਨੇ ਇੱਕ ਵਾਰ ਕਿਸੇ ਪ੍ਰੋਗਰਾਮ ਵਿੱਚ ਕਿਹਾ ਸੀ, "ਸਭ ਤੋਂ ਵੱਡੀਆਂ ਚੀਜ਼ਾਂ ਵਿੱਚੋਂ ਇੱਕ ਇਹ ਹੈ ਕਿ ਜਦੋਂ ਤੁਸੀਂ ਰਹੱਸ ਨਾਲ ਭਰੇ ਹੋਵੋ ਅਤੇ ਸ਼ਰਮ ਨਾਲ ਜੀਅ ਰਹੇ ਹੋਵੋ ਤਾਂ ਕੋਈ ਤੁਹਾਨੂੰ ਨਹੀਂ ਜਾਣ ਸਕਦਾ ਅਤੇ ਤੁਹਾਡੇ ਨਾਲ ਪਿਆਰ ਨਹੀਂ ਕਰ ਸਕਦਾ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News