ਤੁਹਾਡੇ ਸੰਵੇਦਨਸ਼ੀਲ ਹੋਣ ਦੇ ਕੀ ਹਨ ਨਫ਼ੇ -ਨੁਕਸਾਨ ਤੇ ਬੱਚਿਆਂ ਉੱਤੇ ਕਿਹੋ ਅਸਰ ਪੈਂਦਾ ਹੈ

Sunday, Oct 29, 2023 - 06:29 PM (IST)

ਬੱਚੇ ਪ੍ਰਤੀ ਅਤਿ ਸੰਵੇਦਨਸ਼ੀਲਤਾ
Getty Images

ਜੇਕਰ ਤੁਸੀਂ ਛੋਟੇ ਬੱਚਿਆਂ ਦੇ ਕਿਸੇ ਵੀ ਮਾਤਾ-ਪਿਤਾ ਨੂੰ ਪੁੱਛੋ ਕਿ ਕੀ ਉਨ੍ਹਾਂ ਨੇ ਕਦੇ ਮਹਿਸੂਸ ਕੀਤਾ ਹੈ ਕਿ ਉਹ ਆਪਣੇ ਬੱਚਿਆਂ ਤੋਂ ਤੰਗ ਆ ਚੁੱਕੇ ਹਨ, ਤਾਂ ਸ਼ਾਇਦ ਹਰ ਕਿਸੇ ਦਾ ਜਵਾਬ ਹਾਂ ਵਿੱਚ ਹੋਵੇਗਾ।

ਕਿਸੇ ਵੀ ਘਰ ਦਾ ਮਾਹੌਲ ਭਾਵੇਂ ਕਿੰਨਾ ਵੀ ਚੰਗਾ ਅਤੇ ਸ਼ਾਂਤਮਈ ਕਿਉਂ ਨਾ ਹੋਵੇ, ਕੋਈ ਨਾ ਕੋਈ ਦਿਨ ਅਜਿਹਾ ਜ਼ਰੂਰ ਹੁੰਦਾ ਹੈ ਕਿ ਬੱਚਿਆਂ ਦਾ ਰੌਲਾ-ਰੱਪਾ ਤੇ ਸ਼ਰਾਰਤਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਹਨ ਅਤੇ ਮਾਪੇ ਇਸ ਤੋਂ ਤੰਗ ਆ ਜਾਂਦੇ ਹਨ।

ਇਹ ਸੁਣਨ ਵਿੱਚ ਤਾਂ ਇੱਕ ਆਮ ਜਿਹੀ ਗੱਲ ਜਾਪਦੀ ਹੈ ਪਰ ਇਹ ਤੁਹਾਡੀ ਸ਼ਖਸੀਅਤ ਦੀ ਇੱਕ ਵਿਲੱਖਣਤਾ ਹੈ, ਜੋ ਤੁਹਾਡੇ ਘਰੇਲੂ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ।

2018 ਦੀ ਇੱਕ ਖੋਜ ਅਨੁਸਾਰ, ਲਗਭਗ 20 ਤੋਂ 30 ਫੀਸਦੀ ਲੋਕ ਅਤਿ ਸੰਵੇਦਨਸ਼ੀਲ ਵਿਅਕਤੀ (ਐਚਐਸਪੀ) ਹੁੰਦੇ ਹਨ।

ਤੁਹਾਡੀ ਇਹ ਸੰਵੇਦਨਸ਼ੀਲਤਾ ਕਿਸੇ ਪ੍ਰਕਾਰ ਦੀ ਗੰਧ, ਦ੍ਰਿਸ਼ ਜਾਂ ਆਵਾਜ਼ ਪ੍ਰਤੀ ਹੋ ਸਕਦੀ ਹੈ। ਅਜਿਹੇ ਲੋਕਾਂ ਨੂੰ ਚਮਕਦਾਰ ਅਤੇ ਭੜਕੀਲੇ ਰੰਗਾਂ ਜਾਂ ਉੱਚੀ ਆਵਾਜ਼ ਨਾਲ ਪ੍ਰੇਸ਼ਾਨੀ ਹੁੰਦੀ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ''''ਚ ਇਸ ਵਿਸ਼ੇ ''''ਤੇ ਜ਼ਿਆਦਾ ਚਰਚਾ ਹੋਣ ਲੱਗੀ ਹੈ।

ਇਸ ਲਈ ਪਹਿਲਾ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਇਹ ਕਿਵੇਂ ਜਾਣਨਾ ਹੈ ਕਿ ਤੁਸੀਂ ਇੱਕ ਬਹੁਤ ਹੀ ਸੰਵੇਦਨਸ਼ੀਲ ਵਿਅਕਤੀ ਹੋ ਜਾਂ ਨਹੀਂ।

ਤੁਸੀਂ ਕਿੰਨੇ ਸੰਵੇਦਨਸ਼ੀਲ ਹੋ?

ਬੱਚੇ ਪ੍ਰਤੀ ਅਤਿ ਸੰਵੇਦਨਸ਼ੀਲਤਾ
Getty Images

ਇਸ ਦੇ ਲਈ ਵੱਖ-ਵੱਖ ਯੂਨੀਵਰਸਿਟੀਆਂ ਨਾਲ ਜੁੜੇ ਕਈ ਵਿਗਿਆਨੀਆਂ ਨੇ ਮੁਫ਼ਤ ਆਨਲਾਈਨ ਟੈਸਟ ਤਿਆਰ ਕੀਤਾ।

ਉਨ੍ਹਾਂ ਨੇ ਪਾਇਆ ਕਿ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋਣਾ ਕੋਈ ਵਿਗਾੜ ਨਹੀਂ ਹੈ, ਇਹ ਮਹਿਜ਼ ਤੁਹਾਡੀ ਸ਼ਖਸੀਅਤ ਦਾ ਇੱਕ ਹਿੱਸਾ ਹੈ।

ਸਧਾਰਨ ਸ਼ਬਦਾਂ ਵਿੱਚ, ਤੁਸੀਂ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦੇ ਹੋ, ਇਸ ਦੇ ਆਧਾਰ ''''ਤੇ ਇਹ ਨਿਰਧਾਰਤ ਕੀਤਾ ਜਾ ਸਕਦਾ ਹੈ ਕਿ ਤੁਸੀਂ ਕਿੰਨੇ ਸੰਵੇਦਨਸ਼ੀਲ ਹੋ।

ਇਹ ਇੱਕ ਆਮ ਆਦਮੀ ਲਈ ਇੱਕ ਆਮ ਗੱਲ ਹੋ ਸਕਦੀ ਹੈ, ਪਰ ਇੱਕ ਮਾਤਾ-ਪਿਤਾ ਲਈ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋਣਾ ਇੱਕ ਵੱਡੀ ਗੱਲ ਹੈ।

ਸੰਵੇਦਨਸ਼ੀਲ ਹੋਣਾ ਕੋਈ ਵਿਕਾਰ ਨਹੀਂ

ਬੱਚੇ ਪ੍ਰਤੀ ਅਤਿ ਸੰਵੇਦਨਸ਼ੀਲਤਾ
PRASHANTI ASWANI

ਦਿੱਲੀ ਦੇ ਸੀਨੀਅਰ ਮਨੋਵਿਗਿਆਨੀ ਡਾਕਟਰ ਸ਼ੇਖ ਅਬਦੁਲ ਬਸ਼ੀਰ ਦਾ ਕਹਿਣਾ ਹੈ ਕਿ ਵਿਲੱਖਣਤਾ ਅਤੇ ਵਿਕਾਰ (ਟ੍ਰੇਟ ਅਤੇ ਡਿਸਆਰਡਰ) ਵਿੱਚ ਅੰਤਰ ਹੁੰਦਾ ਹੈ ਅਤੇ ਹਰ ਵਿਲੱਖਣਤਾ ਵਿਕਾਰ ਨਹੀਂ ਹੁੰਦੀ।

ਉਨ੍ਹਾਂ ਅਨੁਸਾਰ, ਵਿਗਾੜ ਉਦੋਂ ਹੁੰਦਾ ਹੈ ਜਦੋਂ ਤੁਹਾਡੀਆਂ ਕੁਝ ਆਦਤਾਂ ਤੁਹਾਡੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਲੱਗਦੀਆਂ ਹਨ।

ਲੰਡਨ ਦੀ ਕੁਈਨ ਮੈਰੀ ਯੂਨੀਵਰਸਿਟੀ ਵਿੱਚ ਵਿਕਾਸ ਮਨੋਵਿਗਿਆਨੀ ਮਾਈਕਲ ਪਲੂਇਸ ਨੇ ਵੀ ਇੱਕ ਮੁਫ਼ਤ ਔਨਲਾਈਨ ਟੈਸਟ ਨੂੰ ਵਿਕਸਤ ਕਰਨ ਵਿੱਚ ਮਦਦ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਵਧੇਰੇ ਸੰਵੇਦਨਸ਼ੀਲ ਮਾਪੇ ਇੱਕ ਅਸਥਿਰ ਮਾਹੌਲ ਵਿੱਚ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ, ਉਸ ਨਾਲ ਉਨ੍ਹਾਂ ਦੇ ਬੱਚਿਆਂ ਦੀ ਪਰਵਰਿਸ਼ ''''ਤੇ ਮਾੜਾ ਪ੍ਰਭਾਵ ਪੈਂਦਾ ਹੈ।

ਖੋਜ ਤੋਂ ਪਤਾ ਲੱਗਦਾ ਹੈ ਕਿ ਅਤਿ ਸੰਵੇਦਨਸ਼ੀਲ ਮਾਪਿਆਂ ਲਈ ਪਾਲਣ-ਪੋਸ਼ਣ ਦਾ ਸ਼ੁਰੂਆਤੀ ਸਮਾਂ ਬਹੁਤ ਤਣਾਅਪੂਰਨ ਹੁੰਦਾ ਹੈ।

ਪਰ ਜਦੋਂ ਉਨ੍ਹਾਂ ਦੇ ਬੱਚੇ ਨੌਂ ਮਹੀਨਿਆਂ ਦੇ ਹੋ ਜਾਂਦੇ ਹਨ, ਤਾਂ ਉਨ੍ਹਾਂ ਦੇ ਪਾਲਣ-ਪੋਸ਼ਣ ਵਿੱਚ ਕਾਫ਼ੀ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ।

ਸੰਵੇਦਨਸ਼ੀਲ ਹੋਣ ਦੇ ਕੁਝ ਫਾਇਦੇ ਵੀ ਹਨ

ਬੱਚੇ ਪ੍ਰਤੀ ਅਤਿ ਸੰਵੇਦਨਸ਼ੀਲਤਾ
Getty Images

ਪਰ ਖਾਸ ਗੱਲ ਇਹ ਹੈ ਕਿ ਖੋਜ ਇਹ ਵੀ ਦਰਸਾਉਂਦੀ ਹੈ ਕਿ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋਣ ਦੇ ਕੁਝ ਫਾਇਦੇ ਵੀ ਹਨ।

ਮਾਈਕਲ ਪਲੂਇਸ ਦੇ ਅਨੁਸਾਰ, ਜ਼ਿਆਦਾ ਸੰਵੇਦਨਸ਼ੀਲ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਆਪਣੇ ਬੱਚਿਆਂ ਦੀ ਜ਼ਰੂਰਤ ਮੁਤਾਬਕ ਵਧੇਰੇ ਤੇਜ਼ੀ ਨਾਲ ਅਤੇ ਬਿਹਤਰ ਤਰੀਕੇ ਨਾਲ ਪ੍ਰਤੀਕਿਰਿਆ ਦਿੰਦੇ ਹਨ।

ਭਾਰਤ ਵਿੱਚ ਇਸ ਬਾਰੇ ਗੱਲਬਾਤ ਜ਼ਰੂਰ ਸ਼ੁਰੂ ਹੋ ਗਈ ਹੈ, ਪਰ ਹੁਣ ਤੱਕ ਅਜਿਹਾ ਕੋਈ ਅਧਿਕਾਰਤ ਅੰਕੜਾ ਨਹੀਂ ਹੈ ਜੋ ਦੱਸ ਸਕੇ ਕਿ ਭਾਰਤ ਵਿੱਚ ਕਿੰਨੇ ਫੀਸਦੀ ਲੋਕ ਅਤਿ ਸੰਵੇਦਨਸ਼ੀਲ ਹਨ।

ਡਾਕਟਰ ਸ਼ੇਖ ਅਬਦੁਲ ਬਸ਼ੀਰ ਕਹਿੰਦੇ ਹਨ ਕਿ ਭਾਰਤ ਵਿੱਚ ਅਜੇ ਤੱਕ ਅਜਿਹੀ ਕੋਈ ਖੋਜ ਨਹੀਂ ਹੋਈ ਹੈ। ਪਰ ਭਾਰਤ ਵਿੱਚ ਅਜਿਹੇ ਮਾਪੇ ਵੱਡੀ ਗਿਣਤੀ ਵਿੱਚ ਹਨ, ਜਿਨ੍ਹਾਂ ਲਈ ਸੰਵੇਦਨਸ਼ੀਲਤਾ ਇੱਕ ਵੱਡਾ ਮੁੱਦਾ ਹੈ।

ਬੱਚੇ ਪ੍ਰਤੀ ਅਤਿ ਸੰਵੇਦਨਸ਼ੀਲਤਾ
BBC

ਪੇਰੇਂਟਿੰਗ ਕੋਚ ਰਿਧੀ ਦੇਵਰਾ ਦਾ ਕਹਿਣਾ ਹੈ ਕਿ ਮਾਤਾ-ਪਿਤਾ ਨੂੰ ਬਹੁਤ ਜ਼ਿਆਦਾ ਸੰਵੇਦਨਸ਼ੀਲ ਜਾਂ ਅਸੰਵੇਦਨਸ਼ੀਲ ਵਾਲੇ ਖਾਂਚੇ ''''ਚ ਨਹੀਂ ਰੱਖਿਆ ਜਾ ਸਕਦਾ ਹੈ।

ਇਹ ਜ਼ਿਆਦਾਤਰ ਤੁਹਾਡੇ ਆਲੇ-ਦੁਆਲੇ ਦੇ ਵਾਤਾਵਰਣ ਅਤੇ ਕਈ ਵਾਰ ਤੁਹਾਡੇ ਮੂਡ ''''ਤੇ ਨਿਰਭਰ ਕਰਦਾ ਹੈ।

ਰਿਧੀ ਦੇਵਰਾ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਕਿਸੇ ਵੀ ਚੀਜ਼ ਦਾ ਹੱਦ ਤੋਂ ਜ਼ਿਆਦਾ ਹੋਣਾ ਬੁਰਾ ਹੈ।

:-

ਬੱਚੇ ਪੌਦਿਆਂ ਵਰਗੇ

ਉਨ੍ਹਾਂ ਅਨੁਸਾਰ, ਪਾਲਣ-ਪੋਸ਼ਣ ਦੇ ਦੋ ਡਾਇਮੈਂਸ਼ਨ ਹੁੰਦੇ ਹਨ: ਦੇਖਭਾਲ ਅਤੇ ਨਿਯੰਤਰਣ।

ਜੇਕਰ ਤੁਸੀਂ ਸਿਰਫ਼ ਬੱਚੇ ਦੀ ਦੇਖਭਾਲ ਕਰ ਰਹੇ ਹੋ ਪਰ ਉਸ ਲਈ ਕੋਈ ਸੀਮਾ ਨਹੀਂ ਤੈਅ ਕਰ ਰਹੇ ਹੋ, ਤਾਂ ਇਹ ਬੱਚਿਆਂ ਲਈ ਨੁਕਸਾਨਦੇਹ ਹੋ ਸਕਦਾ ਹੈ। ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਰਿਧੀ ਦਾ ਕਹਿਣਾ ਹੈ ਕਿ ਪਰਮਿਸਿਵ ਪੇਰੈਂਟਿੰਗ ਬੱਚਿਆਂ ਲਈ ਠੀਕ ਨਹੀਂ ਹੈ। ਪਰਮਿਸਿਵ ਪੇਰੈਂਟਿੰਗ ਦਾ ਮਤਲਬ ਹੁੰਦਾ ਹੈ ਬੱਚਿਆਂ ਦਾ ਪਾਲਣ-ਪੋਸ਼ਣ ਇਸ ਤਰੀਕੇ ਨਾਲ ਕਰਨਾ ਕਿ ਮਾਪੇ ਆਪਣੇ ਬੱਚਿਆਂ ਦੀ ਮਾਮੂਲੀ ਜਿਹੀ ਸੱਟ ਵੀ ਨਹੀਂ ਦੇਖ ਸਕਦੇ।

ਅਜਿਹਾ ਕਰਨਾ ਬੱਚਿਆਂ ਲਈ ਨੁਕਸਾਨਦੇਹ ਹੁੰਦਾ ਹੈ। ਕਿਉਂਕਿ ਜਦੋਂ ਬੱਚੇ ਘਰੋਂ ਬਾਹਰ ਨਿਕਲਦੇ ਹਨ ਤਾਂ ਉਹ ਨਵੇਂ ਮਾਹੌਲ ''''ਚ ਘੁਲ-ਮਿਲ ਨਹੀਂ ਪਾਉਂਦੇ।

ਬੱਚਿਆਂ ਦੀ ਪੌਦਿਆਂ ਨਾਲ ਤੁਲਨਾ ਕਰਦਿਆਂ ਰਿਧੀ ਦੇਵਰਾ ਕਹਿੰਦੇ ਹਨ ਕਿ ਜਿਸ ਤਰ੍ਹਾਂ ਪੌਦੇ ਨੂੰ ਪਾਣੀ ਅਤੇ ਸੂਰਜ ਦੋਵਾਂ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਬੱਚਿਆਂ ਨੂੰ ਵੀ ਦੇਖਭਾਲ ਅਤੇ ਨਿਯੰਤਰਣ ਦੋਵਾਂ ਦੀ ਲੋੜ ਹੁੰਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਡਾ ਬੱਚਾ ਬਿਜਲੀ ਦੇ ਬੋਰਡ ਨੂੰ ਛੂਹ ਰਿਹਾ ਹੈ ਤਾਂ ਉਸ ਨੂੰ ਰੋਕਣਾ ਤੁਹਾਡਾ ਫਰਜ਼ ਹੈ।

ਕੀ ਜੇ ਬੱਚਾ ਵੀ ਮਾਪਿਆਂ ਵਾਂਗ ਅਤਿ ਸੰਵੇਦਨਸ਼ੀਲ ਹੈ ਤਾਂ...?

ਬੱਚੇ ਪ੍ਰਤੀ ਅਤਿ ਸੰਵੇਦਨਸ਼ੀਲਤਾ
PRASHANTI ASWANI

ਜੇਕਰ ਅਤਿ ਸੰਵੇਦਨਸ਼ੀਲ ਮਾਪਿਆਂ ਦਾ ਬੱਚਾ ਵੀ ਅਤਿ ਸੰਵੇਦਨਸ਼ੀਲ ਹੋ ਜਾਵੇ ਤਾਂ ਕੀ ਹੋਵੇਗਾ?

ਰਿਧੀ ਦੇਵਰਾ ਦਾ ਕਹਿਣਾ ਹੈ ਕਿ ਜ਼ਿਆਦਾਤਰ ਬੱਚੇ ਸੰਵੇਦਨਸ਼ੀਲ ਹੁੰਦੇ ਹਨ।

ਉਨ੍ਹਾਂ ਮੁਤਾਬਕ, ਕਿਸੇ ਵੀ ਬੱਚੇ ਦੇ ਚਾਰ ਮੁੱਖ ਵਿਸ਼ਵਾਸ ਹੁੰਦੇ ਹਨ:

  • ਮੈਨੂੰ ਉਹ ਸਭ ਕੁਝ ਮਿਲਣਾ ਚਾਹੀਦਾ ਹੈ ਜੋ ਮੈਨੂੰ ਪਸੰਦ ਹੈ
  • ਮੈਨੂੰ ਕੋਈ ਕਿਸੇ ਵੀ ਚੀਜ਼ ਦੇ ਲਈ ਮਨ੍ਹਾ ਨਾ ਕਰੇ
  • ਜੇਕਰ ਮੈਂ ਕਿਸੇ ਵੀ ਮੁਕਾਬਲੇ ਵਿੱਚ ਭਾਗ ਲਵਾਂ ਤਾਂ ਮੈਂ ਹੀ ਪਹਿਲੇ ਸਥਾਨ ''''ਤੇ ਆਵਾਂ
  • ਅਤੇ ਮੇਰੇ ਕੋਲ ਸਭ ਤੋਂ ਵਧੀਆ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ

ਅਤੇ ਜੇਕਰ ਮੇਰੇ ਮਾਤਾ-ਪਿਤਾ ਉਨ੍ਹਾਂ ਨੂੰ ਉਹ ਸਾਰੀਆਂ ਚੀਜ਼ਾਂ ਨਹੀਂ ਦੇ ਪਾਉਂਦੇ ਤਾਂ ਬੱਚਾ ਸੰਵੇਦਨਸ਼ੀਲ ਹੋ ਜਾਂਦਾ ਹੈ।

ਇਹ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਦੱਸਣ ਕਿ ਉਹ ਆਪਣੀਆਂ ਭਾਵਨਾਵਾਂ ਨੂੰ ਕਿਵੇਂ ਕਾਬੂ ਕਰ ਸਕਦੇ ਹਨ।

ਬਹੁਤ ਜ਼ਿਆਦਾ ਸੰਵੇਦਨਸ਼ੀਲ ਲੋਕਾਂ ਦੀ ਤੁਲਨਾ ਆਰਕਿਡ ਦੇ ਫੁੱਲ ਨਾਲ ਕੀਤੀ ਜਾਂਦੀ ਹੈ ਅਤੇ ਘੱਟ ਸੰਵੇਦਨਸ਼ੀਲ ਲੋਕਾਂ ਦੀ ਤੁਲਨਾ ਡੈਨਡੇਲੀਅਨ ਨਾਲ ਕੀਤੀ ਜਾਂਦੀ ਹੈ।

ਆਰਕਿਡ ਫੁੱਲਾਂ ਨਾਲ ਤੁਲਨਾ ਇਸ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਜੇ ਹਾਲਾਤ ਠੀਕ ਨਾ ਹੋਣ ਤਾਂ ਉਨ੍ਹਾਂ ਫੁੱਲਾਂ ਲਈ ਬਚਣਾ ਅਤੇ ਵਧਣਾ ਮੁਸ਼ਕਲ ਹੋ ਜਾਂਦਾ ਹੈ।

ਘੱਟ ਸੰਵੇਦਨਸ਼ੀਲ ਲੋਕਾਂ ਦੀ ਤੁਲਨਾ ਡੈਨਡੇਲੀਅਨ ਫੁੱਲਾਂ ਨਾਲ ਕੀਤੀ ਜਾਂਦੀ ਹੈ ਕਿਉਂਕਿ ਉਹ ਕਿਸੇ ਵੀ ਵਾਤਾਵਰਣ ਵਿੱਚ ਆਸਾਨੀ ਨਾਲ ਵਧਦੇ-ਫੁੱਲਦੇ ਰਹਿੰਦੇ ਹਨ।

ਅਤਿ ਸੰਵੇਦਨਸ਼ੀਲਤਾ ਅਤੇ ਬਚੇ ਰਹਿਣ ਦਾ ਸਵਾਲ

ਫੁੱਲ
PRASHANTI ASWANI

ਰਿਧੀ ਦੇਵਰਾ ਕਹਿੰਦੇ ਹਨ ਕਿ ਅਸੀਂ ਆਪਣੇ ਬੱਚਿਆਂ ਲਈ ਦੁਨੀਆਂ ਨੂੰ ਨਹੀਂ ਬਦਲ ਸਕਦੇ, ਇਸ ਲਈ ਮਾਪਿਆਂ ਦਾ ਕੰਮ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਦੁਨੀਆਂ ਲਈ ਤਿਆਰ ਕਰਨ।

ਜਦੋਂ ਬੱਚੇ ਬਾਹਰ ਜਾਣਗੇ ਤਾਂ ਉਨ੍ਹਾਂ ਨੂੰ ਦੂਜਿਆਂ ਨਾਲ ਪਿਆਰ ਨਾਲ ਵੀ ਰਹਿਣਾ ਹੈ, ਪਰ ਨਾਲ ਹੀ ਉਨ੍ਹਾਂ ਨੇ ਆਪਣੇ ਆਪ ਨੂੰ ਬਚਾ ਕੇ ਵੀ ਚੱਲਣਾ ਹੈ।

ਆਪਣੇ ਆਪ ਨੂੰ ਬਚਾਉਣ ਲਈ, ਤੁਹਾਡੇ ਕੋਲ ਡੈਨਡੇਲੀਅਨ ਦਾ ਗਨ ਹੋਣਾ ਚਾਹੀਦਾ ਹੋ ਅਤੇ ਦੂਜੇ ਲੋਕਾਂ ਨਾਲ ਸੰਪਰਕ ਬਣਾਉਣ ਲਈ, ਤੁਹਾਡੇ ਕੋਲ ਆਰਕਿਡ ਵਾਲੀ ਖਾਸੀਅਤ ਹੋਣੀ ਚਾਹੀਦੀ ਹੈ।

ਤੁਹਾਡੇ ਬੱਚੇ ਦੇ ਇਸ ਤਰ੍ਹਾਂ ਦੇ ਬਣਨ, ਇਸ ਲਈ ਜ਼ਰੂਰੀ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਉਸੇ ਤਰ੍ਹਾਂ ਤਿਆਰ ਕਰਨ।

ਜੇਕਰ ਤੁਸੀਂ ਹਮੇਸ਼ਾ ਆਪਣੇ ਬੱਚੇ ਨਾਲ ਸਖ਼ਤੀ ਨਾਲ ਪੇਸ਼ ਆਉਂਦੇ ਹੋ, ਤਾਂ ਸੰਭਾਵਨਾ ਹੈ ਕਿ ਉਹ ਜਾਂ ਤਾਂ ਬਾਗੀ ਹੋ ਜਾਵੇਗਾ ਜਾਂ ਉਹ ਹਰ ਗੱਲ ਨੂੰ ਹਾਂ ਕਹਿਣ ਲੱਗ ਜਾਵੇਗਾ ਅਤੇ ਉਸ ਦੀ ਆਪਣੀ ਸ਼ਖ਼ਸੀਅਤ ਦੱਬੀ ਰਹਿ ਜਾਵੇਗੀ। ਬੱਚਿਆਂ ਦਾ ਬਾਗੀ ਹੋ ਜਾਣਾ ਜਾਂ ਦੁਬਕ ਕੇ ਰਹਿ ਜਾਣਾ ਦੋਵੇਂ ਦੋਵੇਂ ਹੀ ਗੱਲਾਂ ਉਨ੍ਹਾਂ ਲਈ ਚੰਗੀਆਂ ਨਹੀਂ ਹਨ।

ਰਿਧੀ ਦੇਵਰਾ ਦਾ ਕਹਿਣਾ ਹੈ ਕਿ ਇਸ ਨਾਲ ਨਜਿੱਠਣ ਦਾ ਇੱਕੋ-ਇੱਕ ਤਰੀਕਾ ਹੈ ਕਿ ਮਾਪਿਆਂ ਨੂੰ ਆਪ ਵੀ ਆਰਕਿਡ ਅਤੇ ਡੈਨਡੇਲਿਅਨ ਦਾ ਸੁਮੇਲ ਹੋਣਾ ਚਾਹੀਦਾ ਹੈ।



Related News