ਧੂਮਧਾਮ ਨਾਲ ਕੀਤਾ ਸੀ ਧੀ ਦਾ ਵਿਆਹ, ਤਲਾਕ ਹੋਇਆ ਤਾਂ ਢੋਲ-ਨਗਾੜਿਆਂ ਨਾਲ ਲਿਆਂਦਾ ਘਰ ਵਾਪਿਸ

Saturday, Oct 28, 2023 - 07:29 PM (IST)

ਝਾਰਖੰਡ ਪ੍ਰੇਮ ਗੁਪਤਾ
ANAND DUTTA/BBC
ਆਪਣੇ ਪਿਤਾ ਪ੍ਰੇਮ ਗੁਪਤਾ ਨਾਲ ਸਾਕਸ਼ੀ

ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਰਹਿਣ ਵਾਲੇ ਪ੍ਰੇਮ ਗੁਪਤਾ ਕੁਝ ਦਿਨ ਪਹਿਲਾਂ ਅਚਾਨਕ ਖ਼ਬਰਾਂ ਦਾ ਹਿੱਸਾ ਬਣ ਗਏ ਸੀ।

ਇੱਟਾਂ ਦਾ ਭੱਠਾ ਚਲਾਉਣ ਵਾਲੇ ਪ੍ਰੇਮ ਗੁਪਤਾ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈਆਂ।

ਇਸਦਾ ਕਾਰਨ ਸੀ ਉਨ੍ਹਾਂ ਦਾ ਆਪਣੀ ਧੀ ਦੇ ਤਲਾਕ ਲੈਣ ਦੇ ਫ਼ੈਸਲੇ ਦਾ ਸਵਾਗਤ ਕਰਨਾ।

ਪ੍ਰੇਮ ਗੁਪਤਾ ਦੀ ਇਕਲੌਤੀ ਧੀ ਸਾਕਸ਼ੀ ਗੁਪਤਾ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਪਰ ਕੁਝ ਕਾਰਨਾਂ ਕਰਕੇ ਉਨ੍ਹਾਂ ਦਾ ਵਿਆਹ ਚੱਲ ਨਹੀਂ ਸਕਿਆ ਜਿਸ ਮਗਰੋਂ ਉਨ੍ਹਾਂ ਨੇ ਰਿਸ਼ਤਾ ਖ਼ਤਮ ਕਰਨ ਦਾ ਫ਼ੈਸਲਾ ਕੀਤਾ।

ਸਾਕਸ਼ੀ ਨੇ ਜਦੋਂ ਇਹ ਗੱਲ ਆਪਣੇ ਪਿਤਾ ਨੂੰ ਦੱਸੀ ਤਾਂ ਉਨ੍ਹਾਂ ਨੇ ਆਪਣੀ ਧੀ ਦੇ ਫ਼ੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਹੀ ਨਹੀਂ ਕੀਤਾ ਬਲਕਿ ਉਹ ਉਨ੍ਹਾਂ ਨੂੰ ਧੂਮ-ਧਾਮ ਨਾਲ ਵਾਪਸ ਘਰ ਲੈ ਆਏ।

ਫ਼ੈਸਲਾ ਕਿਉਂ ਲਿਆ?

ਬੀਬੀਸੀ
ਬੀਬੀਸੀ

ਰਾਂਚੀ ਦੇ ਕਿਸ਼ੋਰਗੰਜ ਇਲਾਕੇ ਵਿੱਚ ਰਹਿਣ ਵਾਲੇ ਪ੍ਰੇਮ ਗੁਪਤਾ ਕੁਝ ਦਿਨ ਪਹਿਲਾਂ ਹੀ ਆਪਣੀ ਧੀ ਨੂੰ ਉਨ੍ਹਾਂ ਦੇ ਸਹੁਰੇ ਘਰ ਤੋਂ ਵਾਪਸ ਲੈ ਕੇ ਆਏ ਸੀ।

ਉਨ੍ਹਾਂ ਦੀ ਧੀ ਦੀ ਵਾਪਸੀ ਵੀ ਉਸੇ ਅੰਦਾਜ਼ ਵਿੱਚ ਹੋਈ ਜਿਸ ਅੰਦਾਜ਼ ਵਿੱਚ ਉਨ੍ਹਾਂ ਦੀ ਧੀ ਦੀ ਵਿਦਾਈ ਹੋਈ ਸੀ।

ਆਪਣੀ ਧੀ ਨੂੰ ਇਸ ਅੰਦਾਜ਼ ਵਿੱਚ ਵਾਪਸ ਲਿਆਉਣ ਦਾ ਫ਼ੈਸਲਾ ਪ੍ਰੇਮ ਗੁਪਤਾ ਦਾ ਸੀ।

ਪ੍ਰੇਮ ਗੁਪਤਾ ਨੇ ਬੀਬੀਸੀ ਨੂੰ ਦੱਸਿਆਂ ਕਿ ਉਨ੍ਹਾਂ ਨੇ ਇਹ ਫ਼ੈਸਲਾ ਸਮਾਜ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ।

ਝਾਰਖੰਡ ਪ੍ਰੇਮ ਗੁਪਤਾ
ANAND DUTTA/BBC
ਬੈਂਡ-ਵਾਜਿਆਂ ਨਾਲ ਆਪਣੇ ਪੇਕੇ ਘਰ ਵਾਪਸ ਜਾਂਦੇ ਸਾਕਸ਼ੀ

ਉਹ ਕਹਿੰਦੇ ਹਨ “ਅਸੀਂ ਬਹੁਤ ਪੈਸੇ ਖਰਚ ਕੇ ਆਪਣੀ ਧੀ ਦਾ ਵਿਆਹ ਕੀਤਾ ਸੀ, ਪਰ ਜਦੋਂ ਸਾਨੂੰ ਇਸ ਸਥਿਤੀ ਦੇ ਬਾਰੇ ਪਤਾ ਲੱਗਾ ਤਾਂ ਅਸੀਂ ਇਹ ਫ਼ੈਸਲਾ ਲਿਆ ਕਿ ਜਦੋਂ ਮੇਰੀ ਧੀ ਗਲਤ ਹੀ ਨਹੀਂ ਹੈ ਤਾਂ ਕਿਉਂ ਨਾ ਉਸ ਨੂੰ ਪੂਰੇ ਸਨਮਾਨ ਨਾਲ ਘਰ ਲਿਆਂਦਾ ਜਾਵੇ।''''''''

''''''''ਤਾਂ ਜੋ ਸਮਾਜ ਇਹ ਨਾ ਕਹਿ ਸਕੇ ਕਿ ਪ੍ਰੇਮ ਗੁਪਤਾ ਦੀ ਧੀ ਗਲਤ ਹੈ, ਉਹ ਵਿਆਹ ਨਿਭਾ ਨਹੀਂ ਸਕੀ।”

ਜਦੋਂ ਪ੍ਰੇਮ ਆਪਣੇ ਇਸ ਫ਼ੈਸਲੇ ਬਾਰੇ ਦੱਸ ਰਹੇ ਸੀ ਤਾਂ ਉੱਥੇ ਸਾਕਸ਼ੀ ਗੁਪਤਾ ਵੀ ਹਾਜ਼ਰ ਸੀ।

ਸਾਕਸ਼ੀ ਗੁਪਤਾ ਨੇ ਬੀਬੀਸੀ ਨਾਲ ਉਨ੍ਹਾਂ ਪਲਾਂ ਬਾਰੇ ਗੱਲਾਂ ਸਾਂਝੀਆਂ ਕੀਤੀਆਂ, ਜਦੋਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਬੈਂਡ ਵਾਜਿਆਂ ਦੇ ਨਾਲ ਦੇਖਿਆ।

ਝਾਰਖੰਡ ਪ੍ਰੇਮ ਗੁਪਤਾ
ANAND DUTTA/BBC

ਉਨ੍ਹਾਂ ਦੱਸਿਆ, “ਉਸ ਦਿਨ ਪਹਿਲਾ ਨਵਰਾਤਰਾ ਸੀ, ਪਾਪਾ ਨੇ ਕਿਹਾ ਕਿ ਇਸੇ ਦਿਨ ਲਕਸ਼ਮੀ ਨੂੰ ਘਰ ਵਾਪਸ ਲਿਆਂਵਾਂਗੇ, ਮੈਂ ਸਮਾਨ ਪੈਕ ਕਰ ਰਹੀ ਸੀ, ਉਦੋਂ ਹੀ ਮੈਨੂੰ ਢੋਲ ਨਗਾੜਿਆਂ ਦੀ ਆਵਾਜ਼ ਸੁਣੀ, ਮੈਨੂੰ ਲੱਗਾ ਕਿ ਕੋਈ ਬਰਾਤ ਜਾ ਰਹੀ ਹੈ, ਪਰ ਜਦੋਂ ਬਾਹਰ ਆ ਕੇ ਦੇਖਿਆ ਕਿ ਇਹ ਮੇਰੇ ਪਿਤਾ ਸੀ, ਮੇਰਾ ਪਰਿਵਾਰ ਸੀ ਤਾਂ ਮੈਂ ਹੈਰਾਨ ਹੋ ਗਈ।”

ਬੀਬੀਸੀ
ਬੀਬੀਸੀ

ਸਾਕਸ਼ੀ ਅੱਗੇ ਦੱਸਦੇ ਹਨ, “ਬਾਹਰ ਨਿਕਲਣ ਤੋਂ ਪਹਿਲਾਂ ਮੈਂ ਵਿਆਹ ਦੀਆਂ ਤਸਵੀਰਾਂ ਦੇਖ ਰਹੀ ਸੀ, ਤਸਵੀਰਾਂ ਨੂੰ ਦੇਖ ਕੇ ਬੁਰਾ ਲੱਗਾ, ਦਰਦ ਹੋਇਆ। ਨਿਕਲਣ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਫਾੜ ਦਿੱਤਾ, ਜਦੋਂ ਮੈਂ ਬਾਹਰ ਨਿਕਲੀ ਅਤੇ ਪਾਪਾ ਨੇ ਮੇਰੇ ਮੋਢੇ ਉੱਤੇ ਹੱਥ ਰੱਖਿਆ ਤਾਂ ਮੈਨੂੰ ਉਨ੍ਹਾਂ ਦੇ ਚਿਹਰੇ ਉੱਤੇ ਸਮਾਈਲ ਦਿਖੀ।”

“ਮੈਨੂੰ ਲੱਗਾ ਕਿ ਮੇਰੇ ਪਿਤਾ ਦੁਖੀ ਨਹੀਂ, ਬਲਕਿ ਬਹੁਤ ਖੁਸ਼ ਹਨ।”

ਸਾਕਸ਼ੀ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਕੁੜੀਆਂ ਨੂੰ ਲਕਸ਼ਮੀ ਮੰਨਦੇ ਹਨ ਅਤੇ ਉਹ ਉਨ੍ਹਾਂ ਨੂੰ ਹੀ ਨਹੀਂ ਘਰ ਦੀਆਂ ਸਾਰੀਆਂ ਕੁੜੀਆਂ ਨੂੰ ਬਹੁਤ ਪਿਆਰ ਕਰਦੇ ਹਨ।

ਉਹ ਕਹਿੰਦੇ ਹਨ, “ਮੇਰੇ ਪਿਤਾ ਨੇ ਜੋ ਫ਼ੈਸਲਾ ਲਿਆ ਹੈ ਉਹ ਆਪਣੀ ਧੀ ਦੇ ਲਈ ਹਰ ਪਿਤਾ ਨੂੰ ਲੈਣਾ ਚਾਹੀਦਾ ਹੈ।”

ਭਵਿੱਖ ਬਾਰੇ ਉਮੀਦਾਂ

ਝਾਰਖੰਡ ਪ੍ਰੇਮ ਗੁਪਤਾ
ANAND DUTTA/BBC
ਸਾਕਸ਼ੀ ਆਪਣੇ ਮਾਪਿਆਂ ਨਾਲ

ਸਾਕਸ਼ੀ ਕਹਿੰਦੇ ਹਨ, “ਪਾਪਾ ਨੇ ਰੋਂਦੇ ਹੋਏ ਵਿਦਾ ਕੀਤਾ ਸੀ ਪਰ ਲੈਣ ਆਏ ਤਾਂ ਹੱਸਦੇ ਹੋਏ, ਇਹ ਦੇਖ ਕੇ ਉਹ ਜੋ ਡਾਇਵੋਰਸੀ(ਤਲਾਕਸ਼ੁਦਾ) ਦਾ ਟੈਗ ਲੱਗਦਾ ਹੈ, ਉਸਦਾ ਬੋਝ ਥੋੜ੍ਹਾ ਘੱਟ ਹੋ ਗਿਆ।”

“ਅੱਜ ਜਦੋਂ ਮੈਂ ਕਿਤੇ ਵੀ ਜਾਂਦੀ ਹਾਂ ਤਾਂ ਬਹੁਤ ਮਾਣ ਮਹਿਸੂਸ ਕਰਦੀ ਹਾਂ, ਮੇਰੇ ਮਾਪਿਆਂ ਨੇ ਮੈਨੂੰ ਪਹਿਲਾਂ ਦੇ ਵਾਂਗ ਸਧਾਰਣ ਜ਼ਿੰਦਗੀ ਦਿੱਤੀ ਹੈ। ਉਸ ਰਿਸ਼ਤੇ ਵਿੱਚ ਮੇਰੀ ਕੋਈ ਗਲਤੀ ਨਹੀਂ ਸੀ, ਮੈਂ ਪਿਛੋਕੜ ਤਾਂ ਨਹੀਂ ਭੁੱਲ ਸਕਾਂਗੀ, ਪਰ ਉਹ ਦਰਦ ਬਹੁਤ ਘੱਟ ਹੋ ਗਿਆ ਹੈ।”

ਅੱਗੇ ਦੀ ਜ਼ਿੰਦਗੀ ਦੇ ਸਵਾਲ ਉੱਤੇ ਸਾਕਸ਼ੀ ਦੱਸਦੇ ਹਨ ਕਿ ਉਹ ਆਰਥਿਕ ਰੂਪ ਵਿੱਚ ਆਤਮ ਨਿਰਭਰ ਬਣਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੁੰਦੇ ਹਨ।

ਉਹ ਦੱਸਦੇ ਹਨ, “ਮੈਂ ਫੈਸ਼ਨ ਡਿਜ਼ਾਇਨਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਹੈ, ਹੁਣ ਦੁਬਾਰਾ ਆਪਣੀ ਪੜ੍ਹਾਈ ਸ਼ੁਰੂ ਕਰਨ ਜਾ ਰਹੀ ਹਾਂ, ਇੱਕ ਛੋਟਾ ਜਿਹਾ ਸੁਪਨਾ ਹੈ ਕਿ ਮੈਂ ਆਪਣੀ ਬੁਟੀਕ ਖੋਲ੍ਹਾਂ ਅਤੇ ਮੈਨੂੰ ਕੱਪੜਿਆਂ ਵਿੱਚ ਬਹੁਤ ਦਿਲਚਸਪੀ ਹੈ।”

ਉਹ ਦੱਸਦੇ ਹਨ, “ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਮੈਨੂੰ ਆਪਣੇ ਵਰਗੀਆਂ ਕਈ ਕੁੜੀਆਂ ਦੇ ਮੈਸਜ ਆ ਰਹੇ ਹਨ, ਮੈਂ ਕਈ ਕੁੜੀਆਂ ਨੂੰ ਰਸਤਾ ਦਿਖਾਇਆ ਹੈ, ਮੈਂ ਅੱਗੇ ਵੀ ਅਜਿਹਾ ਕਰਦੀ ਰਹਾਂਗੀ।”

ਉੱਥੇ ਹੀ ਪ੍ਰੇਮ ਗੁਪਤਾ ਕਹਿੰਦੇ ਹਨ, “ਮੈਂ ਅਜਿਹੀਆਂ ਕੁੜੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੇ ਮਾਪਿਆਂ ਨਾਲ ਗੱਲਾਂ ਸਾਂਝੀਆਂ ਕਰਨ ਅਤੇ ਮਾਪੇ ਵੀ ਆਪਣੀ ਧੀ ਦੀ ਹੌਂਸਲਾ ਅਫ਼ਜ਼ਾਈ ਕਰਨ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News