ਅਮਰੀਕਾ ਦੇ ਲਯੂਇਸਟਨ ਸ਼ਹਿਰ ''''ਚ ਗੋਲੀਬਾਰੀ ''''ਚ 15 ਤੋਂ ਵੱਧ ਮੌਤਾਂ, ਖੁੱਲ੍ਹਾ ਘੁੰਮ ਰਿਹਾ ਬੰਦੂਕਧਾਰੀ
Thursday, Oct 26, 2023 - 08:29 AM (IST)
ਅਮਰੀਕੀ ਸੂਬੇ ਮੇਨੇ ਦੇ ਲਯੂਇਸਟਨ ਸ਼ਹਿਰ ''''ਚ ਹੋਈ ਗੋਲੀਬਾਰੀ ''''ਚ ਘੱਟੋ-ਘੱਟ 16 ਲੋਕ ਮਾਰੇ ਗਏ ਹਨ।
ਪੁਲਿਸ ਨੇ ਸ਼ਹਿਰ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇੱਕ ਬੰਦੂਕਧਾਰੀ ਖੁੱਲ੍ਹਾ ਘੁੰਮ ਰਿਹਾ ਹੈ।
ਪੁਲਿਸ ਨੇ ਲੋਕਾਂ ਨੂੰ ਉਹ ਜਿੱਥੇ ਹਨ ਉੱਥੇ ਹੀ ਰਹਿਣ ਦੀ ਅਪੀਲ ਕੀਤੀ ਹੈ ਅਤੇ ਸਾਵਧਾਨ ਰਹਿਣ ਲਈ ਕਿਹਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਹ ਹਮਲਿਆਂ ਦੀ ਜਾਂਚ ਕਰ ਰਹੇ ਹਨ, ਜੋ "ਕਈ ਥਾਵਾਂ" ''''ਤੇ ਹੋਏ ਸਨ ਅਤੇ ਉਨ੍ਹਾਂ ਨੇ ਸ਼ੱਕੀ ਦੀ ਇੱਕ ਫੋਟੋ ਵੀ ਜਾਰੀ ਕੀਤੀ ਹੈ।
ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਐਕਸ ਉੱਤੇ ਇਲਾਕੇ ਦੇ ਪੁਲਿਸ ਨੇ ਲਿਖਿਆ ਹੈ, ‘ਇਲਾਕੇ ਵਿੱਚ ਐਕਟਿਵ ਸ਼ੂਟਰ ਘੁੰਮ ਰਿਹਾ ਹੈ।
ਇਸ ਦੇ ਨਾਲ ਹੀ, ਘੱਟੋ-ਘੱਟ 50 ਲੋਕਾਂ ਦੇ ਜ਼ਖਮੀ ਹੋਣ ਦੀਆਂ ਕਈ ਪਰ ਰਿਪੋਰਟਾਂ ਵੀ ਹਨ, ਹਾਲਾਂਕਿ ਉਨ੍ਹਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ ''''ਤੇ ਇੱਕ ਬਿਆਨ ਵਿੱਚ, ਮੇਨੇ ਸਟੇਟ ਪੁਲਿਸ ਨੇ ਕਿਹਾ, "ਲਯੂਇਸਟਨ ਵਿੱਚ ਇੱਕ ਐਕਟਿਵ ਹਮਲਾਵਰ ਘੁੰਮ ਰਿਹਾ ਹੈ।''''''''
"ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿੱਥੇ ਹਨ, ਉੱਥੇ ਹੀ ਰਹਿਣ ਰਹਿਣ। ਕਿਰਪਾ ਕਰਕੇ ਦਰਵਾਜ਼ੇ ਬੰਦ ਕਰਕੇ ਆਪਣੇ ਘਰਾਂ ਅੰਦਰ ਹੀ ਰਹੋ।"
ਲੇਵਿਸਟਨ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਥਾਵਾਂ, ਇੱਕ ਰੈਸਟੋਰੈਂਟ ਜਿਸ ਨੂੰ ਸ਼ੇਮੇਂਗੀਜ਼ ਕਿਹਾ ਜਾਂਦਾ ਹੈ ਅਤੇ ਸਪੇਅਰਟਾਈਮ ਰੀਕ੍ਰੀਏਸ਼ਨ ''''ਤੇ ਹਮਲੇ ਦੀ ਜਾਣਕਾਰੀ ਮਿਲੀ ਸੀ, ਜਿੱਥੇ ਉਹ ਪਹੁੰਚ ਵੀ ਗਏ ਸਨ।
ਦੋਵੇਂ ਸਥਾਨ ਇੱਕ ਦੂਜੇ ਤੋਂ ਲਗਭਗ ਚਾਰ ਮੀਲ (6.5 ਕਿਲੋਮੀਟਰ) ਜਾਂ 10-ਮਿੰਟ ਦੀ ਦੂਰੀ ''''ਤੇ ਹਨ।
ਸੈਂਟਰਲ ਮੇਨੇ ਮੈਡੀਕਲ ਸੈਂਟਰ ਨੇ ਕਿਹਾ ਕਿ ਉਹ "ਗੋਲੀਬਾਰੀ ਦੀ ਵੱਡੀ ਘਟਨਾ ਅਤੇ ਨੁਕਸਾਨ" ਨੂੰ ਮੱਦੇਨਜ਼ਰ ਰੱਖਦੇ ਹੋਏ ਤਿਆਰ ਹਨ ਅਤੇ ਜ਼ਖਮੀਆਂ ਦੇ ਇਲਾਜ ਲਈ ਖੇਤਰ ਦੇ ਹੋਰ ਹਸਪਤਾਲਾਂ ਨਾਲ ਤਾਲਮੇਲ ਕਰ ਰਹੇ ਹਨ।
ਐਂਡਰੋਸਕੌਗਿਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਇੱਕ ਸ਼ੱਕੀ ਵਿਅਕਤੀ ਦੀਆਂ ਦੋ ਤਸਵੀਰਾਂ ਜਾਰੀ ਕੀਤੀਆਂ, ਜਿਸ ਦੇ ਨਾਲ ਕਿਹਾ ਗਿਆ ਹੈ ਕਿ ਉਹ ਫਰਾਰ ਹੈ ਅਤੇ ਉਸ ਦੀ ਪਛਾਣ ਕਰਨ ਲਈ ਜਨਤਾ ਦੀ ਮਦਦ ਮੰਗੀ ਜਾ ਰਹੀ ਹੈ।
ਉਨ੍ਹਾਂ ਨੇ ਭੂਰੇ ਰੰਗ ਦਾ ਕੋਟ ਪਹਿਨੇ ਇੱਕ ਦਾੜ੍ਹੀ ਵਾਲੇ ਵਿਅਕਤੀ ਨੂੰ ਇੱਕ ਇਮਾਰਤ ਵਿੱਚ ਹਥਿਆਰ ਲੈ ਕੇ ਜਾਂਦੇ ਹੋਏ ਦਿਖਾਇਆ ਹੈ।
ਪੁਲਿਸ ਨੇ ਇੱਕ ਚਿੱਟੇ ਵਾਹਨ ਦੀ ਇੱਕ ਫੋਟੋ ਵੀ ਸਾਂਝੀ ਕੀਤੀ ਅਤੇ ਕਿਹਾ ਕਿ ਇਸ ਦੇ ਸ਼ਾਇਦ ਅਗਲੇ ਬੰਪਰ ਨੂੰ ਕਾਲੇ ਰੰਗ ਦਾ ਪੇਂਟ ਕੀਤਾ ਗਿਆ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਵੀ ਵਿਅਕਤੀ ਨੇ ਇਸ ਨੂੰ ਦੇਖਿਆ ਹੈ ਤਾਂ ਪੁਲਿਸ ਨਾਲ ਸੰਪਰਕ ਕਰਨ।