ਏਆਈ: ਸੰਸਾਰ ਭਰ 3 ਅਰਬ ਨੌਕਰੀਆਂ ਖ਼ਤਮ ਹੋਣ ਦਾ ਖ਼ਤਰਾ, ਭਾਰਤ ਵਿੱਚ ਕੀ ਪਵੇਗਾ ਅਸਰ

Wednesday, Oct 25, 2023 - 05:44 PM (IST)

ਆਰਟੀਫੀਸ਼ੀਅਲ ਇੰਟੈਲੀਜੈਂਸ
Getty Images

ਦਿੱਲੀ ਵਿੱਚ ਇੱਕ ਕਾਨੂੰਨੀ ਫਰਮ ਵਿੱਚ ਬਤੌਰ ਕਾਨੂੰਨੀ ਸਹਿਯੋਗੀ ਕੰਮ ਕਰਦੇ 38 ਸਾਲਾ ਵਿਜੇ (ਬਦਲਿਆ ਹੋਇਆ ਨਾਮ) ਇਸ ਗੱਲ ਨਾਲ ਹੈਰਾਨ ਹਨ ਕਿ ਕਿਵੇਂ ਅਰਟੀਫਿਸ਼ਿਅਲ ਇੰਟੈਲੀਜੈਂਸ (ਏਆਈ) ਵਾਲੇ ਟੂਲ ਇੱਕ ਪਲ ''''ਚ ਹੀ ਕਾਨੂੰਨੀ ਭਾਸ਼ਾ ਵਾਲਾ ਕੰਟੈਂਟ ਤਿਆਰ ਕਰ ਸਕਦਾ ਹੈ।

ਉਹ ਬੀਬੀਸੀ ਦੇ ਸਹਿਯੋਗੀ ਆਦਰਸ਼ ਰਾਠੌਰ ਨਾਲ ਗੱਲਬਾਤ ਦੌਰਾਨ ਦੱਸਦੇ ਹਨ, "ਜਦੋਂ ਮੈਂ ਚੈਟ ਜੀਪੀਟੀ ਬਾਰੇ ਸੁਣਿਆ, ਤਾਂ ਮੈਂ ਪਲੇਟਫ਼ਾਰਮ ''''ਤੇ ਜਾ ਕੇ ਮੁੱਦਈ ਅਤੇ ਬਚਾਅ ਪੱਖ ਦੇ ਨਾਮ, ਕਾਨੂੰਨੀ ਧਾਰਾ, ਮਾਮਲੇ ਦਾ ਹਵਾਲਾ ਅਤੇ ਹਰਜਾਨੇ ਦੀ ਰਕਮ ਦਾ ਜ਼ਿਕਰ ਕਰਦੇ ਹੋਏ ਮਾਣਹਾਨੀ ਨੋਟਿਸ ਲਿਖਣ ਲਈ ਕਿਹਾ।"

“ਕੁਝ ਹੀ ਪਲਾਂ ਵਿੱਚ ਮੇਰੇ ਸਾਹਮਣੇ ਕਾਨੂੰਨੀ ਨੋਟਿਸ ਤਿਆਰ ਹੋ ਗਿਆ। ਸੱਚ ਕਹਾਂ ਤਾਂ ਉਸ ਦੀ ਭਾਸ਼ਾ ਅਤੇ ਸ਼ੈਲੀ ਮੇਰੇ ਨਾਲੋਂ ਵੀ ਵਧੀਆ ਸੀ। ਮੈਂ ਰੋਮਾਂਚ ਅਤੇ ਘਬਰਾਹਟ ਦੋਵੇਂ ਮਹਿਸੂਸ ਕੀਤੇ।''''''''

ਆਰਟੀਫੀਸ਼ੀਅਲ ਇੰਟੈਲੀਜੈਂਸ
Getty Images

ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲਜ਼ ਨੂੰ ਲੈ ਕੇ ਕੁਝ ਅਜਿਹਾ ਹੀ ਤਜਰਬਾ 34 ਸਾਲ ਦੀ ਕਲੇਅਰ ਦਾ ਵੀ ਰਿਹਾ ਹੈ। ਕਲੇਅਰ ਛੇ ਸਾਲਾਂ ਤੋਂ ਲੰਦਨ ਵਿੱਚ ਇੱਕ ਵੱਡੀ ਸਲਾਹਕਾਰ ਕੰਪਨੀ ਵਿੱਚ ਕੰਮ ਕਰ ਰਹੇ ਹਨ।

ਬੀਬੀਸੀ ਵਰਕਲਾਈਫ ''''ਤੇ ਪ੍ਰਕਾਸ਼ਿਤ ਇਕ ਲੇਖ ਅਨੁਸਾਰ, ''''ਕਲੇਅਰ ਨੂੰ ਆਪਣੀ ਨੌਕਰੀ ਪਸੰਦ ਹੈ ਅਤੇ ਉਨ੍ਹਾਂ ਨੂੰ ਚੰਗੀ ਤਨਖਾਹ ਮਿਲਦੀ ਹੈ, ਪਰ ਪਿਛਲੇ ਛੇ ਮਹੀਨਿਆਂ ਤੋਂ ਉਹ ਆਪਣੇ ਕਰੀਅਰ ਦੇ ਭਵਿੱਖ ਨੂੰ ਲੈ ਕੇ ਚਿੰਤਾ ਸਤਾਉਣ ਲੱਗੀ ਹੈ।

ਕਲੇਅਰ ਕਹਿੰਦੇ ਹਨ, “ਗੁਣਵੱਤਾ ਦੇ ਮਾਮਲੇ ''''ਚ ਅਜੇ ਤੱਕ ਤਾਂ ਕੋਈ ਵੀ ਏਆਈ ਟੂਲ ਮੇਰੇ ਕੰਮ ਦੀ ਬਰਾਬਰੀ ਨਹੀਂ ਕਰ ਸਕਦਾ, ਪਰ ਜਿੰਨੀ ਤੇਜ਼ੀ ਨਾਲ ਚੈਟ ਜੀਪੀਟੀ ਬਿਹਤਰ ਹੋ ਰਿਹਾ ਹੈ, ਉਸ ਨਾਲ ਹੈਰਾਨੀ ਹੁੰਦੀ ਹੈ।''''''''

''''''''ਕੁਝ ਹੀ ਸਾਲਾਂ ਵਿੱਚ ਅਜਿਹੇ ਚੈਟ ਬੋਟ ਮੇਰੇ ਵਾਂਗ ਕੰਮ ਕਰਨਾ ਸ਼ੁਰੂ ਕਰ ਦੇਣਗੇ। ਮੈਨੂੰ ਇਹ ਸੋਚ ਕੇ ਵੀ ਡਰ ਲੱਗਦਾ ਹੈ ਕਿ ਫਿਰ ਮੇਰੀ ਨੌਕਰੀ ਦਾ ਕੀ ਹੋਵੇਗਾ।''''''''

ਲਗਾਤਾਰ ਵਧਦੀ ਚਿੰਤਾ

ਆਰਟੀਫੀਸ਼ੀਅਲ ਇੰਟੈਲੀਜੈਂਸ
Getty Images

ਹਾਲ ਹੀ ਦੇ ਸਾਲਾਂ ਵਿੱਚ, ਰੋਬੋਟ ਅਤੇ ਏਆਈ ਵੱਲੋਂ ਮਨੁੱਖਾਂ ਦੀਆਂ ਨੌਕਰੀਆਂ ਖੋਹਣ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ।

ਇਸੇ ਸਾਲ ਜੁਲਾਈ ਵਿੱਚ, ਇੱਕ ਖ਼ਬਰ ਆਈ ਸੀ ਕਿ ਬੈਂਗਲੁਰੂ ਦੇ ਇੱਕ ਸਟਾਰਟਅਪ ਨੇ ਆਪਣੇ 90 ਫੀਸਦੀ ਸਟਾਫ ਨੂੰ ਏਆਈ ਚੈਟ ਬੋਟ ਨਾਲ ਬਦਲ ਦਿੱਤਾ ਹੈ।

ਇਸ ਕੰਪਨੀ ਦੇ ਸੰਸਥਾਪਕ ਸੁਮਿਤ ਸ਼ਾਹ ਨੇ ਟਵੀਟ ਕਰਕੇ ਦੱਸਿਆ ਸੀ ਕਿ ਇਸ ਨਾਲ ਜਿੱਥੇ ਗਾਹਕਾਂ ਦਾ ਰਿਸਪਾਂਸ ਵਧ ਗਿਆ, ਉੱਥੇ ਹੀ ਲਾਗਤ ''''ਚ 85 ਫੀਸਦੀ ਕਮੀ ਆਈ ਹੈ।

ਪਹਿਲੇ ਓਪਨ ਏਆਈ ਟੂਲ ''''ਚੈਟ ਜੀਪੀਟੀ'''' ਨੇ ਰਾਤੋ-ਰਾਤ ਸੁਰਖੀਆਂ ਬਟੋਰੀਆਂ ਅਤੇ ਹੁਣ ਕਈ ਕੰਪਨੀਆਂ ਵੱਖ-ਵੱਖ ਖੇਤਰਾਂ ਲਈ ਵਿਸ਼ੇਸ਼ ਏਆਈ ਟੂਲ ਵਿਕਸਿਤ ਕਰ ਰਹੀਆਂ ਹਨ। ਇਸ ਨਾਲ ਮੁਲਾਜ਼ਮਾਂ ਵਿੱਚ ਬੇਭਰੋਸਗੀ ਦਾ ਮਾਹੌਲ ਬਣ ਰਿਹਾ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ
Getty Images

ਜਿਸ ਆਸਾਨੀ ਨਾਲ ਚੈਟ ਜੀਪੀਟੀ ਵਰਗੇ ਏਆਈ ਟੂਲ ਉਪਲੱਬਧ ਹੋਣ ਲੱਗੇ ਹਨ, ਉਸ ਨਾਲ ਬਹੁਤ ਸਾਰੇ ਲੋਕ ਸੋਚ ''''ਚ ਪੈ ਗਏ ਹਨ ਕਿ ਭਵਿੱਖ ਵਿੱਚ ਉਨ੍ਹਾਂ ਵਰਗੀਆਂ ਯੋਗਤਾਵਾਂ ਵਾਲੇ ਲੋਕਾਂ ਲਈ ਨੌਕਰੀਆਂ ਬਚਣਗੀਆਂ ਜਾਂ ਨਹੀਂ?

ਬੀਬੀਸੀ ਵਰਕਲਾਈਫ ਦੀ ਲੇਖਿਕਾ ਜੋਸੀ ਕੌਕਸ ਨੂੰ ਐਲਿਸ ਮਾਰਸ਼ਲ ਨੇ ਦੱਸਿਆ, “ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਰਚਨਾਤਮਕ ਲੋਕ ਚਿੰਤਤ ਹਨ। ਅਸੀਂ ਸਿਰਫ ਇਹੀ ਉਮੀਦ ਕਰ ਸਕਦੇ ਹਾਂ ਕਿ ਗਾਹਕ ਸਾਡੀ ਅਹਿਮੀਅਤ ਨੂੰ ਸਮਝਣ ਅਤੇ ਏਆਈ ਟੂਲਜ਼ ਦੀ ਬਜਾਏ ਮਨੁੱਖਾਂ ਨੂੰ ਤਰਜੀਹ ਦੇਣ।''''''''

29 ਸਾਲਾ ਐਲਿਸ ਮਾਰਸ਼ਲ ਬ੍ਰਿਸਟਲ, ਯੂਕੇ ਵਿੱਚ ਕਾਪੀਰਾਈਟਰ ਵਜੋਂ ਕੰਮ ਕਰਦੇ ਹਨ।

:-

ਏਆਈ ਤੋਂ ਕਿੰਨਾ ਖ਼ਤਰਾ ਹੈ?

ਗੋਲਡਮੈਨ ਸੈਕਸ ਨੇ ਮਾਰਚ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਏਆਈ ਭਵਿੱਖ ਵਿੱਚ 300 ਕਰੋੜ ਨੌਕਰੀਆਂ ਨੂੰ ਖਾ ਸਕਦਾ ਹੈ।

ਗਲੋਬਲ ਪ੍ਰੋਫੈਸ਼ਨਲ ਸਰਵਿਸਿਜ਼ ਫਰਮ ਪ੍ਰਾਈਸ ਵਾਟਰਹਾਊਸ ਕੂਪਰਜ਼ (ਪੀਡਬਲਯੂਸੀ) ਨੇ ਪਿਛਲੇ ਸਾਲ ਆਪਣੇ ਸਾਲਾਨਾ ''''ਗਲੋਬਲ ਵਰਕਫੋਰਸ ਸਰਵੇ'''' ''''ਚ ਪਾਇਆ ਸੀ ਕਿ ਇੱਕ ਤਿਹਾਈ ਲੋਕ ਇਸ ਗੱਲ ਤੋਂ ਚਿੰਤਤ ਸਨ ਕਿ ਆਉਣ ਵਾਲੇ ਤਿੰਨ ਸਾਲਾਂ ''''ਚ ਤਕਨਾਲੋਜੀ ਕਾਰਨ ਉਨ੍ਹਾਂ ਦੀਆਂ ਨੌਕਰੀਆਂ ਖਤਰੇ ''''ਚ ਪੈ ਸਕਦੀਆਂ ਹਨ।

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਐਂਟਰਪ੍ਰੀਨਿਓਰਸ਼ਿਪ ਵਿੱਚ ਸਹਾਇਕ ਪ੍ਰੋਫੈਸਰ ਵਾਨਿਕੀ ਜੋਸ਼ੀ ਲੋਹਾਨੀ ਦਾ ਕਹਿਣਾ ਹੈ ਕਿ ਭਾਰਤ ਵਿੱਚ ਏਆਈ ਕਾਰਨ ਨੌਕਰੀਆਂ ਜਾਣ ਦੇ ਕੋਈ ਸਬੂਤ ਨਹੀਂ ਨਜ਼ਰ ਆਉਂਦੇ।

ਆਦਰਸ਼ ਰਾਠੌਰ ਨਾਲ ਗੱਲ ਕਰਦਿਆਂ ਉਹ ਕਹਿੰਦੇ ਹਨ ਕਿ “ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਕਹਿਣਾ ਅਤਿਕਥਨੀ ਹੋਵੇਗੀ ਕਿ ਏਆਈ ਕਾਰਨ ਨੌਕਰੀਆਂ ਚਲੀਆਂ ਜਾਣਗੀਆਂ।''''''''

''''''''ਅਜਿਹਾ ਇਸ ਲਈ ਹੈ ਕਿਉਂਕਿ ਏਆਈ ਅਜੇ ਵੀ ਵਿਕਾਸ ਦੇ ਪੜਾਅ ''''ਚ ਹੈ ਅਤੇ ਇਹ ਕਹਿਣਾ ਵੱਡੀ ਗੱਲ ਹੋਵੇਗੀ ਕਿ ਇਹ ਮਨੁੱਖਾਂ ਦੀ ਥਾਂ ਲੈ ਲਵੇਗੀ। ਹਾਂ, ਇਸ ਨਾਲ ਆਟੋਮੇਸ਼ਨ ਵਿੱਚ ਤੇਜ਼ੀ ਆਵੇਗੀ ਅਤੇ ਕੁਝ ਨੌਕਰੀਆਂ ਘੱਟ ਹੋ ਸਕਦੀਆਂ ਹਨ।''''''''

ਆਰਟੀਫੀਸ਼ੀਅਲ ਇੰਟੈਲੀਜੈਂਸ
Getty Images

ਕੈਰੋਲਿਨ ਮੋਂਟਰੋਜ਼, ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਇੱਕ ਕਰੀਅਰ ਕੋਚ ਅਤੇ ਲੈਕਚਰਾਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਤੇਜ਼ ਤਕਨੀਕੀ ਵਿਕਾਸ ਕਾਰਨ ਆ ਰਹੀਆਂ ਤਬਦੀਲੀਆਂ ਤੋਂ ਡਰਨਾ ਸੁਭਾਵਿਕ ਹੈ।

ਬੀਬੀਸੀ ਵਰਕਲਾਈਫ ਵਿੱਚ ਪ੍ਰਕਾਸ਼ਿਤ ਇੱਕ ਲੇਖ ਦੇ ਅਨੁਸਾਰ, ਮੋਂਟਰੋਜ਼ ਦਾ ਕਹਿਣਾ ਹੈ ਕਿ "ਏਆਈ ਦੁਆਰਾ ਖ਼ਤਰਾ ਮਹਿਸੂਸ ਕਰਨਾ ਸੁਭਾਵਿਕ ਹੈ ਕਿਉਂਕਿ ਇਹ ਤੇਜ਼ੀ ਨਾਲ ਬਿਹਤਰ ਹੋ ਰਿਹਾ ਹੈ ਅਤੇ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਸ ਦਾ ਪ੍ਰਭਾਵ ਕਿੱਥੇ-ਕਿੱਥੇ ਪਵੇਗਾ।"

ਪਰ ਉਹ ਇਹ ਵੀ ਕਹਿੰਦੇ ਹਨ ਕਿ ਇਸ ਬਾਰੇ ਚਿੰਤਾ ਕਰਨਾ ਜਾਂ ਨਾ ਕਰਨਾ ਲੋਕਾਂ ਦੇ ਕੰਟਰੋਲ ਵਿੱਚ ਹੈ ਅਤੇ ਚਿੰਤਾ ਕਰਨ ਦੀ ਬਜਾਇ, ਉਨ੍ਹਾਂ ਨੂੰ ਸਿੱਖਣ ਅਤੇ ਆਪਣੇ ਫਾਇਦੇ ਲਈ ਇਸ ਦੀ ਵਰਤੋਂ ਕਰਨ ''''ਤੇ ਧਿਆਨ ਦੇਣਾ ਚਾਹੀਦਾ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ
BBC

ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਕੀ

  • ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਸੰਖੇਪ ਵਿੱਚ ਏਆਈ- ਇੱਕ ਅਜਿਹੀ ਤਕਨੀਕ ਹੈ ਜੋ ਕੰਪਿਊਟਰ ਨੂੰ ਵਧੇਰੇ ''''ਮਨੁੱਖੀ'''' ਤਰੀਕੇ ਨਾਲ ਸੋਚਣ ਜਾਂ ਕੰਮ ਕਰਨ ਦੇ ਯੋਗ ਬਣਾਉਂਦੀ ਹੈ।
  • ਇਹ ਤਕਨੀਕ ਆਪਣੇ ਆਲੇ-ਦੁਆਲੇ ਤੋਂ ਜਾਣਕਾਰੀ ਲੈ ਕੇ ਜੋ ਕੁਝ ਸਿੱਖਦੀ ਹੈ ਜਾਂ ਮਹਿਸੂਸ ਕਰਦੀ ਹੈ ਉਸ ਦੇ ਆਧਾਰ ''''ਤੇ ਆਪਣੇ ਜਵਾਬ ਤਿਆਰ ਕਰਦੀ ਹੈ।
  • ਇਹ ਸਾਡੇ ਵਿਹਲੇ ਰਹਿਣ, ਕੰਮ ਕਰਨ ਅਤੇ ਮੌਜ-ਮਸਤੀ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਕਈ ਵਾਰ ਤਾਂ ਸਾਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ।
  • ਏਆਈ ਸਾਡੇ ਜੀਵਨ ਦਾ ਇੱਕ ਵੱਡਾ ਹਿੱਸਾ ਬਣ ਰਿਹਾ ਹੈ, ਕਿਉਂਕਿ ਇਸ ਦੇ ਪਿਛਲੀ ਤਕਨਾਲੋਜੀ ਵੱਧ ਤੋਂ ਵੱਧ ਉੱਨਤ ਹੁੰਦੀ ਜਾ ਰਹੀ ਹੈ।
  • ਮਸ਼ੀਨਾਂ ਗਲਤੀਆਂ ਤੋਂ ''''ਸਿੱਖਣ'''' ਦੀ ਆਪਣੀ ਯੋਗਤਾ ਨੂੰ ਸੁਧਾਰ ਰਹੀਆਂ ਹਨ ਅਤੇ ਅਗਲੀ ਵਾਰ ਕੋਸ਼ਿਸ਼ ਕਰਨ ''''ਤੇ ਉਹ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਬਿਹਤਰ ਕਰ ਰਹੀਆਂ ਹਨ।
  • ਕੁਝ ਖੋਜਕਰਤਾ ਤਾਂ ਰੋਬੋਟਾਂ ਨੂੰ ਭਾਵਨਾਵਾਂ ਬਾਰੇ ਸਿਖਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ।
  • ਤੁਹਾਡੇ ਰੋਜ਼ਾਨਾ ਇਸਤੇਮਾਲ ਦੇ ਕਈ ਡਿਵਾਈਸ ਅਤੇ ਕੰਮ ਏਆਈ ''''ਤੇ ਹੀ ਅਧਾਰਿਤ ਹਨ, ਜਿਵੇਂ ਕਿ ਮੋਬਾਈਲ, ਵੀਡੀਓ ਗੇਮਾਂ ਅਤੇ ਖਰੀਦਦਾਰੀ ਕਰਨਾ ਆਦਿ।
  • ਕੁਝ ਲੋਕ ਸੋਚਦੇ ਹਨ ਕਿ ਤਕਨਾਲੋਜੀ ਅਸਲ ਵਿੱਚ ਚੰਗੀ ਹੁੰਦੀ ਹੈ, ਜਦਕਿ ਦੂਸਰੇ ਇਸ ''''ਤੇ ਜ਼ਿਆਦਾ ਭਰੋਸਾ ਨਹੀਂ ਕਰਦੇ।

ਏਆਈ ਨਾਲ ''''ਦੋਸਤੀ'''' ਜ਼ਰੂਰੀ ਹੈ

ਆਰਟੀਫੀਸ਼ੀਅਲ ਇੰਟੈਲੀਜੈਂਸ
Getty Images

ਪੀਡਬਲਿਯੂਸੀ ''''ਚ ''''ਟਰੱਸਟ ਐਂਡ ਟੈਕਨਾਲੋਜੀ'''' ਵਿਸ਼ੇ ਦੇ ਮਾਹਿਰ ਸਕਾਟ ਲਿਕੇਨਸ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਟੈਕਨਾਲੋਜੀ ਅੱਗੇ ਵਧ ਰਹੀ ਹੈ, ਇਸ ਨੇ ਕੰਮ ਦੀ ਪ੍ਰਕਿਰਿਆ ਨੂੰ ਸਵੈਚਲਿਤ ਅਤੇ ਸਰਲ ਬਣਾਉਣ ''''ਚ ਮਦਦ ਕੀਤੀ ਹੈ।

ਪਰ ਸਹੀ ਹੁਨਰ ਦੀ ਮਦਦ ਨਾਲ, ਇਸ ਬਦਲਾਅ ਦੇ ਹਿਸਾਬ ਨਾਲ ਆਪਣੇ-ਆਪ ਨੂੰ ਢਾਲਿਆ ਜਾ ਸਕਦਾ ਹੈ।

ਜੋਸੀ ਕਾਕਸ ਨਾਲ ਗੱਲ ਕਰਦਿਆਂ ਉਹ ਕਹਿੰਦੇ ਹਨ, “ਲੋਕਾਂ ਨੂੰ ਤਕਨਾਲੋਜੀ ਵੱਲ ਆਪਣਾ ਝੁਕਾਅ ਵਧਾਉਣਾ ਪਏਗਾ। ਉਨ੍ਹਾਂ ਨੂੰ ਆਪਣੇ ਕੰਮ ਦੇ ਅਨੁਸਾਰ ਏਆਈ ਦੀ ਸਿੱਖਿਆ ਅਤੇ ਸਿਖਲਾਈ ਲੈਣੀ ਚਾਹੀਦੀ ਹੈ।''''''''

''''''''ਇਸ ਤਰ੍ਹਾਂ ਉਹ ਇੱਕ ਨਵਾਂ ਹੁਨਰ ਵੀ ਸਿੱਖਣਗੇ। ਏਆਈ ਤੋਂ ਦੂਰ ਭੱਜਣ ਦੀ ਬਜਾਏ, ਕਰਮਚਾਰੀਆਂ ਨੂੰ ਇਸ ਨੂੰ ਅਪਨਾਉਣ ਅਤੇ ਸਿੱਖਣ ''''ਤੇ ਜ਼ੋਰ ਦੇਣਾ ਚਾਹੀਦਾ ਹੈ।”

ਲਿਕੇਨਸ ਦੇ ਅਨੁਸਾਰ, ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਿਸੇ ਨਵੀਂ ਚੀਜ਼ ਕਾਰਨ ਇੰਡਸਟਰੀ ''''ਚ ਬਦਲਾਅ ਆ ਰਹੇ ਹੋਣ, ਪਰ ਅਸੀਂ ਉਨ੍ਹਾਂ ਤਬਦੀਲੀਆਂ ਮੁਤਾਬਕ ਢਲਣ ਦੇ ਤਰੀਕੇ ਲੱਭੇ ਹਨ।

ਕਈ ਵਾਰ ਕੁਝ ਲੋਕਾਂ ਨੂੰ ਨਵੀਂ ਤਕਨੀਕ ਦਾ ਫਾਇਦਾ ਵੀ ਹੋਇਆ ਹੈ।

ਕੈਰੋਲਿਨ ਮੋਂਟਰੋਜ਼ ਦਾ ਮੰਨਣਾ ਹੈ ਕਿ ਹਾਲ ਹੀ ਦੇ ਸਮੇਂ ਵਿੱਚ ਹੋਈ ਤਰੱਕੀ ਤੋਂ ਬਹੁਤ ਕੁਝ ਚੰਗਾ ਨਿਕਲ ਕੇ ਆਇਆ ਹੈ।

ਉਹ ਕਹਿੰਦੇ ਹਨ, “ਤਕਨਾਲੋਜੀ ਵਿੱਚ ਆਉਣ ਵਾਲੇ ਬਦਲਾਅ ਨੇ ਸਮਾਜ ਨੂੰ ਅੱਗੇ ਲੈ ਕੇ ਜਾਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਏਆਈ ਭਵਿੱਖ ਵਿੱਚ ਵੀ ਮੌਜੂਦ ਰਹੇਗਾ, ਜੋ ਕਿ ਇੱਕ ਚੰਗੀ ਗੱਲ ਹੈ। ਪਰ ਜੇਕਰ ਲੋਕ ਇਸ ਨੂੰ ਸਿੱਖਣ ਦੀ ਬਜਾਏ ਚਿੰਤਾ ਕਰਦੇ ਰਹਿਣਗੇ ਤਾਂ ਜਿੰਨਾਂ ਨੁਕਸਾਨ ਏਆਈ ਨੇ ਨਹੀਂ ਕਰਨਾ, ਉਸ ਤੋਂ ਜ਼ਿਆਦਾ ਉਹ ਆਪ ਕਰ ਬੈਠਣਗੇ।

''''ਪ੍ਰਭਾਵ ਘੱਟ, ਚਿੰਤਾ ਵੱਧ''''

ਆਰਟੀਫੀਸ਼ੀਅਲ ਇੰਟੈਲੀਜੈਂਸ
Getty Images

ਮਾਹਰਾਂ ਦਾ ਕਹਿਣਾ ਹੈ ਕਿ ਕੁਝ ਚਿੰਤਾਵਾਂ ਜਾਇਜ਼ ਹੋ ਸਕਦੀਆਂ ਹਨ, ਪਰ ਘਬਰਾਉਣ ਦਾ ਕੋਈ ਮਤਲਬ ਨਹੀਂ ਹੈ।

ਕੁਝ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਲੋਕ ਰੋਬੋਟ ਦੁਆਰਾ ਮਨੁੱਖੀ ਨੌਕਰੀਆਂ ਖੋਹਣ ਬਾਰੇ ਬਹੁਤ ਜ਼ਿਆਦਾ ਚਿੰਤਤ ਹਨ।

ਨਵੰਬਰ 2012 ਵਿੱਚ ਯੂਟਾ, ਯੂਐਸਏ ਵਿੱਚ ਬ੍ਰਿਗਮ ਯੰਗ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਐਰਿਕ ਡਾਹਲਿਨ ਦੁਆਰਾ ਖੋਜ ਵਿੱਚ ਪਾਇਆ ਗਿਆ ਕਿ ਰੋਬੋਟ ਅਤੇ ਏਆਈ ਦੋਵਾਂ ਕਾਰਨ, ਲੋਕਾਂ ਦੀ ਉਮੀਦ ਨਾਲੋਂ ਕਿਤੇ ਘੱਟ ਨੌਕਰੀਆਂ ਦਾ ਨੁਕਸਾਨ ਹੋਇਆ ਹੈ।

ਬੀਬੀਸੀ ਵਰਕਲਾਈਫ ''''ਤੇ ਪ੍ਰਕਾਸ਼ਿਤ ਲੇਖ ਅਨੁਸਾਰ, ਉਨ੍ਹਾਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੁੱਲ 14 ਪ੍ਰਤੀਸ਼ਤ ਲੋਕ ਨੂੰ ਲੱਗਿਆ ਸੀ ਕਿ ਰੋਬੋਟ ਉਨ੍ਹਾਂ ਦੀਆਂ ਨੌਕਰੀਆਂ ਖੋਹ ਲੈਣਗੇ ਪਰ ਅਸਲੀਅਤ ਵੱਖਰੀ ਸੀ।

ਇਸ ਖੋਜ ਦੌਰਾਨ ਦੋ ਗਰੁੱਪਾਂ ਨਾਲ ਗੱਲ ਕੀਤੀ ਗਈ, ਇੱਕ ਵਰਗ ਉਨ੍ਹਾਂ ਲੋਕਾਂ ਦਾ ਸੀ, ਜਿਨ੍ਹਾਂ ਦੀਆਂ ਨੌਕਰੀਆਂ ਰੋਬੋਟ ਕਾਰਨ ਖਤਮ ਹੋ ਗਈਆਂ ਸਨ ਅਤੇ ਦੂਜਾ ਉਨ੍ਹਾਂ ਦਾ ਸੀ, ਜਿਨ੍ਹਾਂ ਦੀਆਂ ਨੌਕਰੀਆਂ ਸੁਰੱਖਿਅਤ ਸਨ।

ਜਿਨ੍ਹਾਂ ਦੀ ਨੌਕਰੀ ਗਈ ਸੀ, ਉਨ੍ਹਾਂ ਦਾ ਅਨੁਮਾਨ ਅਸਲ ਵਿੱਚ ਰੋਬੋਟਾਂ ਕਾਰਨ ਗੁਆਚੀਆਂ ਨੌਕਰੀਆਂ ਦੀ ਗਿਣਤੀ ਨਾਲੋਂ ਤਿੰਨ ਗੁਣਾ ਵੱਧ ਸੀ।

ਦੂਜੇ ਪਾਸੇ, ਜਿਨ੍ਹਾਂ ਦੀਆਂ ਨੌਕਰੀਆਂ ਨਹੀਂ ਗਈਆਂ ਸਨ, ਉਨ੍ਹਾਂ ਦਾ ਅਨੁਮਾਨ ਵੀ ਅਸਲ ਸੰਖਿਆ ਤੋਂ ਦੁੱਗਣਾ ਸੀ।

ਪ੍ਰੋਫ਼ੈਸਰ ਡਾਹਲਿਨ ਨੇ ਕਿਹਾ, "ਜੇਕਰ ਕਿਸੇ ਟੈਕਨਾਲੋਜੀ ਵਿੱਚ ਕਿਸੇ ਕੰਮ ਲਈ ਵਰਤੇ ਜਾਣ ਦੀ ਸਮਰੱਥਾ ਹੋਵੇ ਤਾਂ ਉਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਅਸਲ ਵਿੱਚ ਵਰਤੀ ਹੀ ਜਾਵੇਗੀ।"

ਮਨੁੱਖੀ ਯੋਗਤਾ

ਆਰਟੀਫੀਸ਼ੀਅਲ ਇੰਟੈਲੀਜੈਂਸ
Getty Images

ਜੋਸੀ ਕੌਕਸ ਨਾਲ ਗੱਲ ਕਰਦੇ ਹੋਏ, ਸਲਾਹਕਾਰ ਫਰਮ ਅਰਨਸਟ ਐਂਡ ਯੰਗ (ਈਵਾਈ) ਵਿੱਚ ਪੀਪਲਜ਼ ਐਡਵਾਈਜ਼ਰੀ ਸਰਵਿਸ ਬਿਜ਼ਨਸ ਦੇ ਮੁਖੀ ਸਟੈਫਨੀ ਕੋਲਮੈਨ ਨੇ ਕਿਹਾ ਕਿ ਭਵਿੱਖ ਲਈ ਮਨੁੱਖਾਂ ਅਤੇ ਰੋਬੋਟਾਂ ਦੋਵਾਂ ਦੇ ਮਿਸ਼ਰਣ ਦੀ ਜ਼ਰੂਰਤ ਹੋਵੇਗੀ।

ਉਹ ਕਹਿੰਦੇ ਹਨ, “ਇਨਸਾਨਾਂ ਲਈ ਹਮੇਸ਼ਾ ਅਜਿਹੇ ਮਹੱਤਵਪੂਰਨ ਕੰਮ ਮੌਜੂਦ ਰਹਿਣਗੇ, ਜੋ ਰੋਬੋਟ ਨਹੀਂ ਕਰ ਸਕਦੇ। ਇਸ ਤਰ੍ਹਾਂ ਦੇ ਕੰਮ ਦੌਰਾਨ ਰਿਸ਼ਤੇ ਬਣਾਉਣਾ, ਭਾਵਨਾਵਾਂ ਨੂੰ ਸਮਝਣਾ ਅਤੇ ਰਚਨਾਤਮਕਤਾ ਵਰਗੇ ਮਨੁੱਖੀ ਗੁਣਾਂ ਦੀ ਲੋੜ ਹੁੰਦੀ ਹੈ।''''''''

''''''''ਕੰਮ ਦੇ ਮਾਮਲੇ ''''ਚ ਇਨਸਾਨ ਦੇ ਇਨ੍ਹਾਂ ਹੀ ਗੁਣਾਂ, ਜੋ ਮਸ਼ੀਨਾਂ ਕੋਲ ਨਹੀਂ ਹਨ, ਦੀ ਪਛਾਣ ਕਰਨਾ ਇਸ ਵਿਸ਼ੇ ਨਾਲ ਸਬੰਧਤ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ।''''''''

ਜੇਐਨਯੂ ਦੇ ਪ੍ਰੋਫੈਸਰ ਵਾਨਿਕੀ ਲੋਹਾਨੀ ਜੋਸ਼ੀ ਦਾ ਕਹਿਣਾ ਹੈ ਕਿ ਘਬਰਾਉਣਾ ਕੋਈ ਵਿਕਲਪ ਨਹੀਂ ਹੈ। ਏਆਈ ਸਾਡੇ ਕੰਮ ਨੂੰ ਵੰਡਣ ਅਤੇ ਇਸ ਦੀ ਗੁਣਵੱਤਾ ਵਧਾਉਣ ਲਈ ਬਣਾਇਆ ਗਿਆ ਹੈ। ਅਜਿਹੀ ਸਥਿਤੀ ਵਿੱਚ ਬੇਚੈਨੀ ਜਾਂ ਡਰ ਮਹਿਸੂਸ ਕਰਨਾ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦੇਵੇਗਾ।

ਉਹ ਕਹਿੰਦੇ ਹਨ ਕਿ “ਭਵਿੱਖ ਵਿੱਚ ਏਆਈ ਨੂੰ ਹੀ ਸਭ ਕੁਝ ਸੌਂਪਣ ਦੀ ਸੰਭਾਵਨਾ ਬਹੁਤ ਘੱਟ ਹੈ। ਪਰ ਜੇਕਰ ਕੋਈ ਆਪਣੀ ਨੌਕਰੀ ਦੇ ਮੌਕੇ ਵਧਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਏਆਈ ਸਿੱਖਣ ''''ਤੇ ਜ਼ੋਰ ਦੇਣਾ ਪਵੇਗਾ। ਇਹ ਦੇਖਣਾ ਹੋਵੇਗਾ ਕਿ ਇਸ ਦੀ ਮਦਦ ਨਾਲ ਉਹ ਆਪਣੇ ਕੰਮ ਨੂੰ ਕਿਵੇਂ ਸੁਧਾਰ ਸਕਦਾ ਹੈ।''''''''

ਆਰਟੀਫੀਸ਼ੀਅਲ ਇੰਟੈਲੀਜੈਂਸ
Getty Images

ਕੁਝ ਹਫ਼ਤੇ ਪਹਿਲਾਂ, ਕਲੇਅਰ ਨੇ ਤੈਅ ਕੀਤਾ ਕਿ ਉਹ ਇੰਡਸਟਰੀ ਨੂੰ ਬਦਲ ਰਹੀ ਇਸ ਤਕਨਾਲੋਜੀ ਬਾਰੇ ਸਿੱਖਣਾ ਸ਼ੁਰੂ ਕਰਨਗੇ।

ਉਹ ਕਹਿੰਦੇ ਹਨ, “ਪਹਿਲਾਂ ਮੈਂ ਉਨ੍ਹਾਂ ਕੰਮਾਂ ਤੋਂ ਡਰਦੀ ਸੀ ਜਿੱਥੇ ਤਕਨਾਲੋਜੀ ਦੀ ਵਰਤੋਂ ਕੀਤੀ ਜਾਂਦੀ ਸੀ। ਪਰ ਹੁਣ ਮੈਨੂੰ ਅਹਿਸਾਸ ਹੋਇਆ ਕਿ ਅਜਿਹਾ ਕਰਨਾ ਮੂਰਖਤਾ ਹੈ। ਹੁਣ ਮੈਂ ਸਮਝ ਗਈ ਹਾਂ ਕਿ ਜਿੰਨਾ ਜ਼ਿਆਦਾ ਮੈਂ ਇਸ ਬਾਰੇ ਜਾਣਾਂਗੀ, ਓਨਾ ਹੀ ਘੱਟ ਡਰਾਂਗੀ।

ਇਸੇ ਤਰ੍ਹਾਂ, ਲੀਗਲ ਐਸੋਸੀਏਟ ਵਿਜੈ ਹੱਸਦੇ ਹੋਏ ਕਹਿੰਦੇ ਹਨ, "ਹੁਣ ਮੈਂ ਵੀ ਕਈ ਵਾਰ ਚੈਟ ਜੀਪੀਟੀ ਦੀ ਮਦਦ ਨਾਲ ਕਿਸੇ ਇਕਰਾਰਨਾਮੇ ਜਾਂ ਸਮਝੌਤੇ ਦਾ ਖਰੜਾ ਤਿਆਰ ਕਰਦਾ ਹਾਂ ਅਤੇ ਫਿਰ ਉਸ ਨੂੰ ਧਿਆਨ ਨਾਲ ਪੜ੍ਹਦਾ ਹਾਂ ਅਤੇ ਲੋੜੀਂਦੀਆਂ ਤਬਦੀਲੀਆਂ ਕਰਦਾ ਹਾਂ।''''''''

''''''''ਇਸ ਨਾਲ ਮੈਨੂੰ ਸਹੂਲਤ ਤਾਂ ਮਿਲ ਰਹੀ ਹੈ, ਪਰ ਨਾਲ ਹੀ ਇਹ ਚਿੰਤਾ ਵੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਮੇਰੇ ਵਰਗੇ ਲੋਕਾਂ ਦੀਆਂ ਨੌਕਰੀਆਂ ਘਟ ਸਕਦੀਆਂ ਹਨ।''''''''

ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਏਆਈ ਨੂੰ ਇੱਕ ਖਤਰੇ ਦੀ ਬਜਾਏ ਉਪਯੋਗੀ ਚੀਜ਼ ਸਮਝਣਾ ਚਾਹੀਦਾ ਹੈ ਅਤੇ ਇਸ ਦੀ ਵਰਤੋਂ ਕਰਨਾ ਸਿੱਖਣਾ ਚਾਹੀਦਾ ਹੈ।

ਇਸ ਨਾਲ ਚਿੰਤਾਵਾਂ ਦੂਰ ਹੋ ਜਾਣਗੀਆਂ ਅਤੇ ਉਹ ਆਪਣੇ ਆਪ ਨੂੰ ਕਾਬਲ ਕਰਮਚਾਰੀ ਵੀ ਬਣਾ ਸਕਣਗੇ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News