ਅਜੈ ਜਡੇਜਾ: ਪਾਕਿਸਤਾਨ ਤੇ ਇੰਗਲੈਂਡ ਨੂੰ ਮਾਤ ਦੇਣ ਵਾਲੀ ਅਫ਼ਗ਼ਾਨਿਸਤਾਨ ਨੂੰ ਜਿੱਤ ਦੇ ਗੁਰ ਸਿਖਾਉਣ ਵਾਲਾ ਖਿਡਾਰੀ
Wednesday, Oct 25, 2023 - 02:44 PM (IST)
ਅਫ਼ਗ਼ਾਨਿਸਤਾਨ ਨੇ ਸੋਮਵਾਰ ਨੂੰ ਵਿਸ਼ਵ ਕੱਪ ਦੇ ਮੈਚ ਵਿੱਚ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾਇਆ ਅਤੇ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ''''ਤੇ ਤੇਜ਼ੀ ਵਾਇਰਲ ਹੋਣ ਲੱਗੀ।
ਇਸ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਅਜੈ ਜਡੇਜਾ ਨੇ ਕਿਹਾ, "ਇਸੇ ਲਈ ਤੁਸੀਂ ਹੁਣੇ ਵੀ ਕਹਿ ਰਹੇ ਹੋ ਕਿ (ਅਫ਼ਗ਼ਾਨਿਸਤਾਨ ) ਇੱਕ ਛੋਟੀ ਟੀਮ ਹੈ, ਜਿਸ ਦਿਨ ਅਸੀਂ ਗਿਰਾ ਦੇਵਾਂਗੇ, ਉਸ ਦਿਨ ਇਹ ਇੱਕ ਵੱਡੀ ਟੀਮ ਬਣ ਜਾਵੇਗੀ।"
ਅਜੈ ਜਡੇਜਾ ਤੋਂ ਪੁੱਛਿਆ ਗਿਆ ਕਿ ਇਹ (ਅਫ਼ਗ਼ਾਨਿਸਤਾਨ ਦੀ ਟੀਮ) ਨੇੜੇ ਆ ਕੇ ਵੀ ਵੱਡੀਆਂ ਟੀਮਾਂ ਨੂੰ ਨਹੀਂ ਗਿਰਾ (ਹਰਾ) ਪਾਉਂਦੀ?''''
ਅਫ਼ਗ਼ਾਨਿਸਤਾਨ ਨੇ ਹੁਣ ਦੋ ਵੱਡੀਆਂ ਟੀਮਾਂ ਨੂੰ ‘ਗਿਰਾ’ ਦਿੱਤਾ ਹੈ। 15 ਅਕਤੂਬਰ ਨੂੰ ਇਸ ਟੀਮ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾਇਆ ਸੀ।
ਅਫ਼ਗ਼ਾਨਿਸਤਾਨ ਦੇ ਇਸ ''''ਸਨਸਨੀਖੇਜ਼ ਕਰਿਸ਼ਮੇ'''' ਦਾ ਰੌਲਾ ਅਜੈ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਇਸ ਟੀਮ ਨੇ ਪਾਕਿਸਤਾਨੀ ਟੀਮ ਨੂੰ ਮਾਤ ਦੇ ਦਿੱਤੀ।
1992 ''''ਚ ਵਿਸ਼ਵ ਕੱਪ ਜਿੱਤਣ ਵਾਲੀ ਪਾਕਿਸਤਾਨੀ ਟੀਮ ਹੁਣ ਤੱਕ ਵਨਡੇ ਰੈਂਕਿੰਗ ''''ਚ ਪਹਿਲੇ ਸਥਾਨ ''''ਤੇ ਸੀ। ਪਾਕਿਸਤਾਨ ਦੀ ਇਸ ਟੀਮ ''''ਚ ਨੰਬਰ ਵਨ ਤੋਂ ਲੈ ਕੇ 11ਵੇਂ ਨੰਬਰ ਤੱਕ ਸਟਾਰ ਖਿਡਾਰੀ ਹਨ।
ਸੱਤ ਸਾਲ ਬਾਅਦ ਭਾਰਤੀ ਧਰਤੀ ''''ਤੇ ਪੈਰ ਰੱਖਣ ਤੋਂ ਬਾਅਦ ਇਸ ਟੀਮ ਦੇ ਪ੍ਰਦਰਸ਼ਨ ਦੀ ਹੀ ਨਹੀਂ ਸਗੋਂ ਸਵਾਗਤ ਅਤੇ ਲੰਚ-ਡਿਨਰ ''''ਚ ਪਰੋਸੇ ਜਾਣ ਵਾਲੇ ਪਕਵਾਨਾਂ ਤੱਕ ਦੀ ਵੀ ਚਰਚਾ ਹੋ ਰਹੀ ਸੀ।
ਦੂਜੇ ਪਾਸੇ, ਅਫ਼ਗ਼ਾਨਿਸਤਾਨ ਨੂੰ 14 ਅਕਤੂਬਰ ਤੱਕ ਵਿਸ਼ਵ ਕੱਪ ''''ਚ ਹਿੱਸਾ ਲੈਣ ਵਾਲੀ ਅਜਿਹੀ ਟੀਮ ਮੰਨਿਆ ਜਾ ਰਿਹਾ ਸੀ, ਜਿਸ ਦੇ ਖ਼ਿਲਾਫ਼ ਹਰ ਵਿਰੋਧੀ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਸੀ।
ਇੰਗਲੈਂਡ ਖ਼ਿਲਾਫ਼ ਅਫ਼ਗ਼ਾਨਿਸਤਾਨ ਦੇ ਕਾਰਨਾਮੇ ਨੂੰ ''''ਉਲਟਫੇਰ'''' ਕਹਿਣ ਵਾਲੇ ਸਾਰੇ ਮਾਹਿਰ ਪਾਕਿਸਤਾਨ ਖ਼ਿਲਾਫ਼ ਜਿੱਤ ਨਾਲ ਕਪਤਾਨ ਹਸ਼ਮਤੁੱਲਾ ਸ਼ਾਹੀਦੀ ਦੀ ਟੀਮ ਦੇ ''''ਹੁਨਰ'''' ''''ਤੇ ਵਾਹ-ਵਾਹੀ ਕਰਨ ਲੱਗੇ।
ਪਾਕਿਸਤਾਨ ''''ਤੇ ਅਫ਼ਗ਼ਾਨਿਸਤਾਨ ਦੀ ਜਿੱਤ ਨੂੰ ''''ਉਲਟਫੇਰ'''' ਤੱਕ ਸੀਮਤ ਨਹੀਂ ਕੀਤਾ ਜਾ ਰਿਹਾ ਹੈ। ਇਸ ਨੂੰ ਅਜਿਹੀ ਟੀਮ ਦਾ ਚਮਤਕਾਰ ਦੱਸਿਆ ਜਾ ਰਿਹਾ ਹੈ ਜਿਸ ਨੇ ਕਦੇ ਵੀ ਵਿਰੋਧੀ (ਪਾਕਿਸਤਾਨ) ਨੂੰ ਮੈਚ ਵਿੱਚ ਬਰਾਬਰੀ ''''ਤੇ ਆਉਣ ਹੀ ਨਹੀਂ ਦਿੱਤਾ।
ਗੇਂਦਬਾਜ਼ੀ, ਫੀਲਡਿੰਗ ਅਤੇ ਬੱਲੇਬਾਜ਼ੀ ਦੇ ਤਿੰਨੋਂ ਮੋਰਚਿਆਂ ''''ਤੇ ਅਫ਼ਗ਼ਾਨਿਸਤਾਨ ਦੀ ਟੀਮ ਬਾਬਰ ਆਜ਼ਮ ਦੀ ਪਾਕਿਸਤਾਨੀ ਟੀਮ ਤੋਂ ਕਈ ਮੀਲ ਅੱਗੇ ਰਹੀ।
ਇਸ ਜਿੱਤ ਦੀ ਗੂੰਜ ਚੇੱਨਈ ਤੋਂ ਲੈ ਕੇ ਦਿੱਲੀ, ਇਸਲਾਮਾਬਾਦ ਅਤੇ ਕਾਬੁਲ ਤੱਕ ਸੁਣਾਈ ਦਿੱਤੀ। ਚੇਪੌਕ ਸਟੇਡੀਅਮ ਵਿੱਚ ਡਾਂਸ ਹੋਇਆ ਤਾਂ ਕਾਬੁਲ ''''ਚ ਵੀ ਲੋਕ ਝੂਮਣ ਲੱਗੇ।
ਅਤੇ ਇਸ ਦੌਰਾਨ, ਸਭ ਤੋਂ ਜ਼ਿਆਦਾ ਵਾਰ ਅਜੈ ਜਡੇਜਾ ਦਾ ਨਾਮ ਹੀ ਲਿਆ ਗਿਆ, ਜਿਨ੍ਹਾਂ ਨੇ ਬਹੁਤ ਪਹਿਲਾਂ ਐਲਾਨ ਕਰ ਦਿੱਤਾ ਸੀ ਕਿ ''''ਅਫ਼ਗ਼ਾਨਿਸਤਾਨ ਵੀ ਇੱਕ ਵੱਡੀ ਟੀਮ ਹੈ''''।
ਅਜੈ ਜਡੇਜਾ ਦਾ ਕ੍ਰਿਕਟ ਕਰੀਅਰ ਇੱਕ ਵਿਵਾਦ ਤੋਂ ਬਾਅਦ ਅਚਾਨਕ ਖਤਮ ਹੋ ਗਿਆ ਸੀ, ਪਰ ਹੁਣ ਅਫ਼ਗ਼ਾਨਿਸਤਾਨ ਟੀਮ ਵਿੱਚ ਨਵੀਂ ਜਾਨ ਫੂਕਣ ਦਾ ਸਿਹਰਾ ਉਨ੍ਹਾਂ ਨੂੰ ਹੀ ਦਿੱਤਾ ਜਾ ਰਿਹਾ ਹੈ।
ਸਚਿਨ ਤੇਂਦੁਲਕਰ ਨੇ ਕੀਤੀ ਪ੍ਰਸ਼ੰਸਾ
ਭਾਰਤੀ ਕ੍ਰਿਕਟ ''''ਚ ਅਜੈ ਜਡੇਜਾ ਦਾ ਨਾਂ ਜਾਣਿਆ-ਪਛਾਣਿਆ ਹੈ।
1992 ''''ਚ ਭਾਰਤੀ ਟੀਮ ਲਈ ਆਪਣਾ ਪਹਿਲਾ ਵਨਡੇ ਖੇਡਣ ਵਾਲੇ ਅਜੈ ਜਡੇਜਾ ਸਾਲ 2000 ਤੱਕ ਟੀਮ ਇੰਡੀਆ ਦਾ ਨਿਯਮਿਤ ਚਿਹਰਾ ਸਨ। ਫਿਲਹਾਲ ਉਹ ਅਫ਼ਗ਼ਾਨਿਸਤਾਨ ਟੀਮ ਦੇ ਮੈਂਟਰ ਹਨ।
ਅਫ਼ਗ਼ਾਨਿਸਤਾਨ ਟੀਮ ਦੀ ਪਿਛਲੇ ਤਿੰਨ ਮੈਚਾਂ ''''ਚ ਦੂਜੀ ਜਿੱਤ ਤੋਂ ਬਾਅਦ ਭਾਰਤੀ ਕ੍ਰਿਕਟ ਦੇ ਸੁਪਰਸਟਾਰ ਸਚਿਨ ਤੇਂਦੁਲਕਰ ਨੇ ਸੋਸ਼ਲ ਪਲੇਟਫਾਰਮ ਐਕਸ ''''ਤੇ ਜਡੇਜਾ ਦੀ ਪ੍ਰਸ਼ੰਸਾ ਕੀਤੀ।
ਸਚਿਨ ਤੇਂਦੁਲਕਰ ਨੇ ਲਿਖਿਆ, ''''''''ਇਸ ਵਿਸ਼ਵ ਕੱਪ ''''ਚ ਅਫ਼ਗ਼ਾਨਿਸਤਾਨ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਬੱਲੇਬਾਜ਼ੀ ਵਿੱਚ ਉਨ੍ਹਾਂ ਦਾ ਅਨੁਸ਼ਾਸਨ, ਉਸ ਨੇ ਜੋ ਰਵੱਈਆ ਦਿਖਾਇਆ ਹੈ, ਜਿਸ ਤਰ੍ਹਾਂ ਉਹ ਵਿਕਟਾਂ ਦੇ ਵਿਚਕਾਰ ਦੌੜਾਂ ਬਣਾਉਣ ਲਈ ਤੇਜ਼ੀ ਨਾਲ ਦੌੜੇ, ਉਸ ਅੰਦਾਜ਼ ਤੋਂ ਉਨ੍ਹਾਂ ਦੀ ਸਖ਼ਤ ਮਿਹਨਤ ਨਜ਼ਰ ਆਉਂਦੀ ਹੈ। ਸ਼ਾਇਦ ਇਹ ਸਭ ਕੁਝ ਮਿਸਟਰ ਅਜੈ ਜਡੇਜਾ ਦੇ ਪ੍ਰਭਾਵ ਕਾਰਨ ਹੋ ਸਕਿਆ ਹੈ।"
ਸਚਿਨ ਤੇਂਦੁਲਕਰ ਦੇ ਇਸ ਬਿਆਨ ਵਿੱਚ ਦੁਨੀਆਂ ਨੂੰ ਵੀ ਵਜ਼ਨ ਨਜ਼ਰ ਆ ਰਿਹਾ ਹੈ ਤਾਂ ਉਸ ਦਾ ਇੱਕ ਕਾਰਨ ਹੈ। ਸਚਿਨ ਤੇਂਦੁਲਕਰ ਉਹ ਖਿਡਾਰੀ ਹਨ ਜਿਨ੍ਹਾਂ ਨੇ ਅਫ਼ਗ਼ਾਨਿਸਤਾਨ ਟੀਮ ਦੇ ਮੌਜੂਦਾ ਮੈਂਟਰ ਅਜੈ ਜਡੇਜਾ ਨਾਲ ਸਾਲਾਂ ਤੱਕ ਡਰੈਸਿੰਗ ਰੂਮ ਸਾਂਝਾ ਕੀਤਾ ਹੈ।
ਅਜੈ ਜਡੇਜਾ ਬਾਰੇ ਕੁਝ ਖ਼ਾਸ ਗੱਲਾਂ
- ਅਜੈ ਜਡੇਜਾ ਨੇ ਸਾਲ 1992 ''''ਚ ਭਾਰਤੀ ਟੀਮ ਲਈ ਆਪਣਾ ਪਹਿਲਾ ਵਨਡੇ ਖੇਡਿਆ ਸੀ
- 1992 ਅਤੇ 2000 ਦੇ ਵਿਚਕਾਰ ਜਡੇਜਾ ਨੇ ਭਾਰਤ ਲਈ ਸਿਰਫ਼ 15 ਟੈਸਟ ਮੈਚ ਖੇਡੇ
- ਪਰ 196 ਵਨਡੇ ਮੈਚਾਂ ਵਿੱਚ ਉਹ ਭਾਰਤੀ ਪਲੇਇੰਗ ਇਲੈਵਨ ਦਾ ਹਿੱਸਾ ਰਹੇ
- ਜਡੇਜਾ ਦੇ ਨਾਂ ਵਨਡੇ ''''ਚ 6 ਸੈਂਕੜੇ ਅਤੇ 30 ਅਰਧ ਸੈਂਕੜੇ ਵੀ ਹਨ।
- ਅਜੈ ਜਡੇਜਾ ਨੇ 13 ਮੈਚਾਂ ਵਿੱਚ ਭਾਰਤੀ ਵਨਡੇ ਟੀਮ ਦੀ ਕਪਤਾਨੀ ਕੀਤੀ, ਜਿਨ੍ਹਾਂ ਵਿੱਚੋਂ ਅੱਠ ਭਾਰਤ ਨੇ ਜਿੱਤੇ
- ਜਡੇਜਾ ਨੂੰ ਉਨ੍ਹਾਂ ਦੀ ਚੁਸਤੀ-ਫੁਰਤੀ, ਬਿਹਤਰੀਨ ਖੇਡ ਅਤੇ ਮੁਸਕੁਰਾਉਂਦੇ ਚਿਹਰੇ ਲਈ ਜਾਣਿਆ ਜਾਂਦਾ ਰਿਹਾ ਹੈ
- ਦਸੰਬਰ 2000 ''''ਚ ਮੈਚ ਫਿਕਸਿੰਗ ਦੇ ਇਲਜ਼ਾਮਾਂ ਤਹਿਤ ਉਨ੍ਹਾਂ ''''ਤੇ ਪੰਜ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਸੀ
- ਫਿਰ ਉਹ ਅੰਤਰਰਾਸ਼ਟਰੀ ਕ੍ਰਿਕਟ ''''ਚ ਨਹੀਂ ਮੁੜ ਸਕੇ ਪਰ ਕੁਝ ਸਮਾਂ ਘਰੇਲੂ ਕ੍ਰਿਕਟ ''''ਚ ਸਰਗਰਮ ਜ਼ਰੂਰ ਰਹੇ
- ਬੱਲੇ ਨੂੰ ਆਰਾਮ ਦੇਣ ਤੋਂ ਬਾਅਦ ਵੀ ਉਹ ਇੱਕ ਕੋਚ ਅਤੇ ਕੁਮੈਂਟੇਟਰ ਵਜੋਂ ਕ੍ਰਿਕਟ ਨਾਲ ਜੁੜੇ ਰਹੇ
- ਫਿਲਹਾਲ ਉਹ ਅਫ਼ਗ਼ਾਨਿਸਤਾਨ ਕ੍ਰਿਕਟ ਟੀਮ ਦੇ ਮੈਂਟਰ ਹਨ
- ਵਿਸ਼ਵ ਕੱਪ ''''ਚ ਇੰਗਲੈਂਡ-ਪਾਕਿਸਤਾਨ ''''ਤੇ ਅਫ਼ਗ਼ਾਨਿਸਤਾਨ ਦੀ ਜਿੱਤ ਦਾ ਸਿਹਰਾ ਜਡੇਜਾ ਨੂੰ ਹੀ ਦਿੱਤਾ ਜਾ ਰਿਹਾ ਹੈ
:-
ਚੇਜ਼ ਮਾਸਟਰ ਅਜੈ ਜਡੇਜਾ
ਜਡੇਜਾ ਲਗਭਗ ਅੱਠ ਸਾਲਾਂ ਤਕ ਭਾਰਤੀ ਵਨਡੇ ਟੀਮ ਦੇ ਨਿਯਮਤ ਮੈਂਬਰ ਸਨ। 1992 ਅਤੇ 2000 ਦੇ ਵਿਚਕਾਰ, ਜਡੇਜਾ ਨੇ ਟੈਸਟ ਮੈਚ ਸਿਰਫ਼ 15 ਖੇਡੇ ਪਰ ਇਸ ਸਮੇਂ ਦੌਰਾਨ, 196 ਵਨਡੇ ਮੈਚਾਂ ਵਿੱਚ ਉਹ ਭਾਰਤੀ ਪਲੇਇੰਗ ਇਲੈਵਨ ਦਾ ਹਿੱਸਾ ਰਹੇ।
ਮੈਦਾਨ ''''ਤੇ ਹਮੇਸ਼ਾ ਮੁਸਕਰਾਉਂਦੇ ਨਜ਼ਰ ਆਉਣ ਵਾਲੇ ਅਜੈ ਜਡੇਜਾ ਆਪਣੀ ਚੁਸਤੀ-ਫੁਰਤੀ ਅਤੇ ਖੇਡ ਕਾਰਨ ਭਾਰਤੀ ਟੀਮ ਦੇ ਸਭ ਤੋਂ ਮਸ਼ਹੂਰ ਖਿਡਾਰੀਆਂ ''''ਚੋਂ ਇੱਕ ਸਨ।
ਪ੍ਰਸ਼ੰਸਕਾਂ ਲਈ ਉਹ ''''ਮਿਸਟਰ ਚਾਰਮਿੰਗ'''' ਸਨ। ਉਦੋਂ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਬਹੁਤ ਸਾਰੇ ਪ੍ਰਸ਼ੰਸਕ ਮੈਦਾਨ ''''ਤੇ ''''ਖੇਡ ਨਹੀਂ ਬਲਕਿ ਜਡੇਜਾ ਨੂੰ ਦੇਖਣ ਆਉਂਦੇ ਹਨ''''।
ਆਪਣੀ ਬੇਮਿਸਾਲ ਬੱਲੇਬਾਜ਼ੀ ਦੇ ਦਮ ''''ਤੇ ਉਸ ਨੇ ਕਈ ਮੈਚਾਂ ਦਾ ਰੁਖ਼ ਬਦਲਿਆ।
ਜਡੇਜਾ ਨੇ 41 ਮੈਚਾਂ ਵਿੱਚ ਪਾਰੀ ਦੀ ਸ਼ੁਰੂਆਤ ਕੀਤੀ ਪਰ ਉਹ ਜ਼ਿਆਦਾਤਰ ਮੱਧਕ੍ਰਮ ਦੇ ਬੱਲੇਬਾਜ਼ ਵਜੋਂ ਚਰਚਾ ਵਿੱਚ ਰਹੇ।
ਯੁਵਰਾਜ ਸਿੰਘ, ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਦਾ ਦੌਰ ਸ਼ੁਰੂ ਹੋਣ ਤੋਂ ਬਹੁਤ ਪਹਿਲਾਂ, ਅਜੈ ਜਡੇਜਾ ਨੂੰ ਟੀਮ ਇੰਡੀਆ ਦਾ ''''ਚੇਜ਼ ਮਾਸਟਰ'''' ਅਤੇ ''''ਬੈਸਟ ਫਿਨਿਸ਼ਰ'''' ਕਿਹਾ ਜਾਂਦਾ ਸੀ।
ਅਫ਼ਗ਼ਾਨਿਸਤਾਨ ਦੀ ਪਾਕਿਸਤਾਨ ''''ਤੇ ਜਿੱਤ ਤੋਂ ਬਾਅਦ, 1996 ਦੇ ਵਿਸ਼ਵ ਕੱਪ ਦੇ ਦੂਜੇ ਕੁਆਰਟਰ ਫਾਈਨਲ ਦੀ ਵੀਡੀਓ ਫੁਟੇਜ ਵੀ ਵਾਇਰਲ ਰੋ ਰਹੀ ਹੈ, ਜਿਸ ''''ਚ ਅਜੈ ਜਡੇਜਾ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਵਕਾਰ ਯੂਨਿਸ ਦੀ ਗੇਂਦ ''''ਤੇ ਛੱਕੇ ਮਾਰਦੇ ਨਜ਼ਰ ਆ ਰਹੇ ਹਨ।
ਉਸ ਮੈਚ ਵਿੱਚ ਜਡੇਜਾ ਨੇ ਸਿਰਫ਼ 25 ਗੇਂਦਾਂ ਵਿੱਚ 45 ਦੌੜਾਂ ਬਣਾਈਆਂ ਸਨ। ਟੀ-20 ਫਾਰਮੈਟ ਦੇ ਆਗਮਨ ਤੋਂ ਪਹਿਲਾਂ ਖੇਡੀ ਗਈ ਇਸ ਪਾਰੀ ਨੂੰ ''''ਗੇਮ ਚੇਂਜਰ'''' ਮੰਨਿਆ ਜਾਂਦਾ ਸੀ ਅਤੇ ਅੱਜ ਵੀ ਦਰਸ਼ਕ ਇਸ ਦਾ ਜ਼ਿਕਰ ਕਰਦੇ ਹਨ।
ਜਡੇਜਾ ਦੇ ਨਾਂ ਵਨਡੇ ''''ਚ 6 ਸੈਂਕੜੇ ਅਤੇ 30 ਅਰਧ ਸੈਂਕੜੇ ਵੀ ਹਨ।
ਕਪਤਾਨੀ ''''ਚ ਕਮਾਲ
ਅਜੈ ਜਡੇਜਾ ਇੱਕ ਉਪਯੋਗੀ ਮੱਧਮ ਤੇਜ਼ ਗਤੀ ਦੇ ਗੇਂਦਬਾਜ਼ ਸਨ। ਉਨ੍ਹਾਂ ਨੇ ਵਨਡੇ ''''ਚ 20 ਵਿਕਟਾਂ ਲਈਆਂ। ਮੈਦਾਨ ''''ਚ ਆਪਣੀ ਫੀਲਡਿੰਗ ਦੇ ਦਮ ''''ਤੇ ਉਨ੍ਹਾਂ ਨੇ ਕਈ ਮੈਚ ਭਾਰਤ ਲਈ ਸੌਖੇ ਬਣਾਏ।
ਉਨ੍ਹਾਂ ਵਿੱਚ ਇੱਕ ਚੰਗੇ ਕਪਤਾਨ ਦੀ ਝਲਕ ਵੀ ਦੇਖਣ ਨੂੰ ਮਿਲੀ। ਅਜੈ ਜਡੇਜਾ ਨੇ 13 ਮੈਚਾਂ ਵਿੱਚ ਭਾਰਤੀ ਵਨਡੇ ਟੀਮ ਦੀ ਕਪਤਾਨੀ ਕੀਤੀ, ਜਿਨ੍ਹਾਂ ਵਿੱਚੋਂ ਅੱਠ ਭਾਰਤ ਨੇ ਜਿੱਤੇ।
ਮੈਚ ਫਿਕਸਿੰਗ ਵਿਵਾਦ
ਜਦੋਂ ਉਨ੍ਹਾਂ ਦਾ ਕਰੀਅਰ ਤੇਜ਼ੀ ਨਾਲ ਬੁਲੰਦੀਆਂ ਵੱਲ ਵਧ ਰਿਹਾ ਸੀ ਤਾਂ ਮੈਚ ਫਿਕਸਿੰਗ ਦੇ ਇਲਜ਼ਾਮਾਂ ਕਾਰਨ ਉਨ੍ਹਾਂ ਦੇ ਕਰੀਅਰ ''''ਤੇ ਬ੍ਰੇਕ ਲੱਗ ਗਈ।
ਦਸੰਬਰ 2000 ''''ਚ ਉਨ੍ਹਾਂ ''''ਤੇ ਪੰਜ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ। ਨਵੰਬਰ 2004 ਵਿੱਚ, ਉਨ੍ਹਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਦਾ ਉਨ੍ਹਾਂ ਸੁਪਨਾ ਚਕਨਾਚੂਰ ਹੋ ਗਿਆ। ਉਸ ਵੇਲੇ ਸੁਣਵਾਈ ਦੌਰਾਨ ਉਨ੍ਹਾਂ ਦੀ ਤਰਫੋਂ ਕੋਈ ਪੇਸ਼ ਨਹੀਂ ਹੋਇਆ ਸੀ।
ਹਾਲਾਂਕਿ, ਇੱਕ ਡਿਵੀਜ਼ਨ ਬੈਂਚ ਨੇ ਉਨ੍ਹਾਂ ਨੂੰ ਘਰੇਲੂ ਕ੍ਰਿਕਟ ਖੇਡਣ ਦੀ ਇਜਾਜ਼ਤ ਦੇ ਦਿੱਤੀ। ਉਹ ਦਿੱਲੀ ਟੀਮ ਵਿੱਚ ਵਾਪਸ ਆਏ ਅਤੇ ਕਪਤਾਨ ਬਣੇ। ਸਾਲ 2005 ਵਿੱਚ, ਉਨ੍ਹਾਂ ਨੇ ਰਾਜਸਥਾਨ ਟੀਮ ਦੇ ਕਪਤਾਨ ਅਤੇ ਕੋਚ ਦੀ ਦੋਹਰੀ ਭੂਮਿਕਾ ਨਿਭਾਈ।
ਬੱਲੇ ਨੂੰ ਆਰਾਮ ਦੇਣ ਤੋਂ ਬਾਅਦ ਵੀ ਉਹ ਇੱਕ ਕੋਚ ਅਤੇ ਕੁਮੈਂਟੇਟਰ ਵਜੋਂ ਕ੍ਰਿਕਟ ਨਾਲ ਜੁੜੇ ਰਹੇ।
ਨਵੀਂ ਭੂਮਿਕਾ ਵਿੱਚ ਹਿੱਟ
ਅਫ਼ਗ਼ਾਨਿਸਤਾਨ ਟੀਮ ਦੇ ਮੈਂਟਰ ਦੇ ਤੌਰ ''''ਤੇ ਅਜੈ ਜਡੇਜਾ ਨੇ ਇਸ ਟੀਮ ਦੀ ਸੋਚ ਬਦਲ ਦਿੱਤੀ ਹੈ। ਟੀਮ ''''ਤੇ ਪੂਰੀ ਨਜ਼ਰ ਰੱਖਣ ਵਾਲਿਆਂ ਦਾ ਦਾਅਵਾ ਹੈ ਕਿ ਅਜੈ ਜਡੇਜਾ ਨੇ ਇਸ ਟੀਮ ਨੂੰ ਜਿੱਤ ਦਾ ਮੰਤਰ ਸਿਖਾ ਦਿੱਤਾ ਹੈ।
ਅਜੈ ਜਡੇਜਾ ਦਾ ਦਾਅਵਾ ਹੈ ਕਿ ਹੁਣ ਇਹ ਟੀਮ ਕਿਸੇ ਵਿਰੋਧੀ ਅੱਗੇ ਖੌਫ਼ ''''ਚ ਨਹੀਂ ਰਹਿੰਦੀ।
ਜਡੇਜਾ ਦਾ ਮੰਨਣਾ ਹੈ ਕਿ ''''''''ਅਫ਼ਗ਼ਾਨ ਖਿਡਾਰੀਆਂ ਦੀ ਸਭ ਤੋਂ ਵੱਡੀ ਖਾਸੀਅਤ ਹੈ ਨਿਡਰਤਾ। ਉਹ ਕਿਸੇ ਵੀ ਟੀਮ ਦੀਆਂ ਅੱਖਾਂ ''''ਚ ਅੱਖਾਂ ਪਾ ਕੇ ਟੱਕਰ ਦੇ ਸਕਦੇ ਹਨ।''''''''
ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨੇ ਅਜੈ ਜਡੇਜਾ ਨੂੰ ਖੇਡਦਿਆਂ ਦੇਖਿਆ ਹੈ। ਉਹ ਉਨ੍ਹਾਂ ਨਾਲ ਕੁਮੈਂਟੇਟਰ ਵਜੋਂ ਵੀ ਕੰਮ ਕਰ ਚੁੱਕੇ ਹਨ।
ਸ਼ੋਏਬ ਮਲਿਕ ਦਾ ਮੰਨਣਾ ਹੈ ਕਿ ਅਫ਼ਗ਼ਾਨਿਸਤਾਨ ਟੀਮ ''''ਚ ਆਏ ਇਸ ਬਦਲਾਅ ਦਾ ਸਭ ਤੋਂ ਵੱਡਾ ਸਿਹਰਾ ਜਡੇਜਾ ਨੂੰ ਦਿੱਤਾ ਜਾਣਾ ਚਾਹੀਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਪਾਕਿਸਤਾਨ ''''ਤੇ ਅਫ਼ਗ਼ਾਨਿਸਤਾਨ ਦੀ ਜਿੱਤ ਤੋਂ ਬਾਅਦ ਸ਼ੋਏਬ ਮਲਿਕ ਨੇ ਕਿਹਾ, ''''ਮੈਂ ਅਜੈ ਜਡੇਜਾ ਨੂੰ ਉਨ੍ਹਾਂ ਦੇ ਨਾਲ ਬੈਠੇ ਦੇਖਿਆ ਸੀ। ਮੈਂ ਉਨ੍ਹਾਂ (ਅਜੈ ਜਡੇਜਾ) ਨਾਲ 2015 ਵਿਸ਼ਵ ਕੱਪ ਦੌਰਾਨ ਇੱਕ ਚੈਨਲ ਲਈ ਕੰਮ ਕੀਤਾ ਹੈ।''''''''
''''''''ਕ੍ਰਿਕਟ ਬਾਰੇ ਉਨ੍ਹਾਂ ਦੀ ਸਮਝ ਸ਼ਾਨਦਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਆਲੇ-ਦੁਆਲੇ ਸਹੀ ਲੋਕ ਹੋਣ ਤਾਂ ਬਹੁਤ ਫਰਕ ਪੈਂਦਾ ਹੈ।''''''''
ਇਹ ਫ਼ਰਕ ਕਿੰਨਾ ਵੱਡਾ ਹੈ, ਇਸ ਨੂੰ ਹੁਣ ਪਾਕਿਸਤਾਨ ਅਤੇ ਇੰਗਲੈਂਡ ਸਮੇਤ ਪੂਰੀ ਦੁਨੀਆਂ ਸਮਝ ਰਹੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)