ਨਸ਼ੇ ਖ਼ਿਲਾਫ਼ ਪਿੰਡਾਂ ਵਾਲਿਆਂ ਦੀ ਮੁਹਿੰਮ ਨੇ ਕਿਵੇਂ ਕੌਮਾਂਤਰੀ ਨਸ਼ਾ ਤਸਕਰ ਪੁਲਿਸ ਨੂੰ ਫੜਾਏ

Monday, Oct 23, 2023 - 08:29 PM (IST)

ਸੋਰੇਨ ਬਰਗ-ਅਰਨਬਕ
BBC
ਸੋਰੇਨ ਬਰਗ-ਅਰਨਬਕ

"ਚਿਹਰੇ ਬਦਲਣ ਵਾਲਾ ਆਦਮੀ" ਜੋ ਚਾਲੀ ਸਾਲ ਪਹਿਲਾਂ ਪੱਛਮੀ ਵੇਲਜ਼ ਵਿੱਚ ਫੜ੍ਹਿਆ ਗਿਆ ਸੀ ਅਤੇ ਉਸ ਦੀ ਗਲਤੀ ਇਹ ਸੀ ਕਿ ਉਸ ਨੇ ਪੇਂਡੂ ਲੋਕਾਂ ਦੀ ਆਮ ਜਿਹੀ ਆਦਤ ਨੂੰ ਹਲਕੇ ਵਿੱਚ ਲੈ ਲਿਆ ਸੀ।

ਅੰਗਰੇਜ਼ੀ ''''ਚ ''''ਨੋਜ਼ੀਨੇਸ'''' ਕਹੀ ਜਾਂਦੀ ਇਸ ਆਦਤ ਦਾ ਮਤਲਬ ਹੈ ਦੂਜਿਆਂ ਦੇ ਮਾਮਲੇ ''''ਚ ਅੜਿੱਗਾ ਫਸਾਉਣਾ ਜਾਂ ਬਿਨਾਂ ਮਤਲਬ ਰੁਚੀ ਰੱਖਣਾ।

ਸਾਲ 1983 ਵਿੱਚ ਓਪਰੇਸ਼ਨ ਸੀਲ ਬੇਅ ਤਹਿਤ ਇੱਕ ਗੁਪਤ ਬੰਕਰ ਦੀ ਭਾਲ ਕੀਤੀ ਗਈ ਅਤੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਪੂਰੇ ਰੈਕੇਟ ਨੂੰ ਤੋੜ ਦਿੱਤਾ ਗਿਆ।

ਇਸ ਪੂਰੇ ਰੈਕੇਟ ਦੇ ਮੁੱਖ ਆਗੂ ਸਨ ਰੌਬਿਨ ਬੋਸਵੈੱਲ ਅਤੇ ਇੱਕ ਡੈਨਿਸ਼ ਅਦਾਕਾਰ ਸੋਰੇਨ ਬਰਗ-ਅਰਨਬਕ, ਜੋ 11 ਸਾਲਾਂ ਤੋਂ ਭਗੌੜਾ ਸੀ।

ਬਰਗ-ਅਰਨਬਕ ਭੇਸ ਬਦਲਣ ''''ਚ ਮਾਹਿਰ ਸੀ ਅਤੇ ਯੂਰਪ ਦੇ ਸਭ ਤੋਂ ਵੱਧ ਲੋੜੀਂਦੇ ਡਰੱਗ ਡੀਲਰਾਂ ਵਿੱਚੋਂ ਇੱਕ ਸੀ।

ਸੋਰੇਨ ਬਰਗ-ਅਰਨਬਕ
BBC
ਸੋਰੇਨ ਬਰਗ-ਅਰਨਬਕ

ਖਾੜੀ (ਬੇਅ) ''''ਤੇ ਅਸਾਧਾਰਨ ਗਤੀਵਿਧੀਆਂ ਦੇਖਦੇ ਹੋਏ ਕੁਝ ਕਿਸਾਨਾਂ ਅਤੇ ਮਛੇਰਿਆਂ ਨੇ ਪੁਲਿਸ ਕੋਲ ਰਿਪੋਰਟਾਂ ਦਰਜ ਕਰਵਾਈਆਂ, ਜਿਸ ਮਗਰੋਂ ਬਰਗ ਦੀ ਗ੍ਰਿਫ਼ਤਾਰੀ ਸੰਭਵ ਹੋ ਸਕੀ ਸੀ।

1983 ਵਿੱਚ 35-ਸਾਲਾ ਬਰਗ ਇੱਕ ਲਗਜ਼ਰੀ ਯਾਟ ''''ਤੇ ਇੱਕ ਅੱਯਾਸ਼ੀ ਦਾ ਜੀਵਨ ਜਿਉਂਦਾ ਸੀ।

ਉਸ ਕੋਲ ਇਟਲੀ ਅਤੇ ਸਵਿਟਜ਼ਰਲੈਂਡ ਵਿੱਚ ਆਲੀਸ਼ਾਨ ਘਰ ਸਨ। ਪਰ ਭੱਜਣ ਤੋਂ ਬਾਅਦ ਉਹ ਪੇਮਬਰੋਕਸ਼ਾਇਰ ਚਲਾ ਗਿਆ।

ਪੇਮਬਰੋਕਸ਼ਾਇਰ, ਦੱਖਣੀ-ਪੱਛਮੀ ਵੇਲਜ਼ ਵਿੱਚ ਇੱਕ ਦੇਸ਼ ਹੈ।

ਡੌਨ ਇਵਾਨਸ ਡਾਇਫਡ-ਪੋਯਸ ਪੁਲਿਸ ''''ਚ ਇੱਕ ਮੁੱਖ ਜਾਸੂਸ ਇੰਸਪੈਕਟਰ ਸਨ। ਉਹ ਓਪਰੇਸ਼ਨ ਸੀਲ ਬੇਅ (ਜਾਂਚ ਨੂੰ ਦਿੱਤਾ ਗਿਆ ਕੋਡ ਨਾਮ) ਲਈ ਡਿਪਟੀ ਸੁਪਰੀਟੈਂਡੈਂਟ ਡੈਰੇਕ ਡੇਵਿਸ ਨਾਲ ਸੰਯੁਕਤ ਤੌਰ ''''ਤੇ ਅਗਵਾਈ ਵੀ ਕਰ ਰਹੇ ਸਨ।

ਨਿਊਪੋਰਟ, ਪੈਮਬਰੋਕਸ਼ਾਇਰ

ਇਵਾਨਸ
BBC
ਇਵਾਨਸ

40 ਸਾਲਾਂ ਬਾਅਦ ਉਸ ਆਪ੍ਰੇਸ਼ਨ ਬਾਰੇ ਗੱਲ ਕਰਦਿਆਂ ਇਵਾਨਸ ਨੇ ਦੱਸਿਆ ਕਿ ਨਸ਼ਾ ਗਿਰੋਹ ਦਾ ਪਤਨ ਸ਼ੁਰੂ ਹੋਣ ਪਿੱਛੇ ਪੇਮਬਰੋਕਸ਼ਾਇਰ ਦੇ ਤੱਟਵਰਤੀ ਇਲਾਕੇ ਨਿਊਪੋਰਟ ਦੇ ਲੋਕ ਸਨ।

ਉਨ੍ਹਾਂ ਲੋਕਾਂ ਵਿੱਚ ਇਸ ਸਭ ਜਾਣਨ ਦੀ ਬੜੀ ਉਤਸੁਕਤਾ ਸੀ ਕਿ ਉਨ੍ਹਾਂ ਦੇ ਆਲੇ-ਦੁਆਲੇ ਕੀ ਅਜੀਬ ਵਾਪਰ ਰਿਹਾ ਹੈ।

ਇਵਾਨਸ ਦੱਸਦੇ ਹਨ, "ਇਨ੍ਹਾਂ ਖਲਨਾਇਕਾਂ (ਨਸ਼ੇ ''''ਚ ਸ਼ਾਮਲ ਲੋਕਾਂ) ਨੇ ਸਥਾਨਕ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕੀਤਾ ਅਤੇ ਉਹ ਨਹੀਂ ਸਮਝ ਸਕੇ ਕਿ ਉਹ ਲੋਕ ਕਿੰਨੇ ਚੌਕਸ ਸਨ। ਕੁੱਲ ਮਿਲਾ ਕੇ ਅਸੀਂ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦੇ 540 ਦੇ ਬਿਆਨ ਲਏ ਹਨ।"

ਸੂ ਵਾਰਨਰ ਅਤੇ ਉਸਦੇ ਮਾਤਾ-ਪਿਤਾ, ਨਿਊਪੋਰਟ ''''ਚ ਤੱਟ ਦੇ ਨੇੜੇ ਇੱਕ ਖੇਤ ਵਿੱਚ ਰਹਿੰਦੇ ਸਨ।

ਉਨ੍ਹਾਂ ਨੇ ਹੀ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਨੇ ਖਾੜੀ ਦੇ ਨੇੜੇ ਕੁਝ ਸ਼ੱਕੀ ਗਤੀਵਿਧੀਆਂ ਮਹਿਸੂਸ ਕੀਤੀਆਂ ਹਨ।

ਦਰਅਸਲ, ਨਸ਼ਾ ਗਿਰੋਹ ਨੇ ਇੱਕ ਸਥਾਨਕ ਪੱਬ ਵਿੱਚ ਬਹੁਤ ਜ਼ਿਆਦਾ ਪੈਸਾ ਖਰਚ ਕੀਤਾ ਸੀ ਅਤੇ ਉਨ੍ਹਾਂ ਦੀ ਇਸੇ ਗਲਤੀ ਨੇ ਆਮ ਲੋਕਾਂ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ।

ਸੂ ਵਾਰਨਰ
BBC
ਸੂ ਵਾਰਨਰ

ਸੂ ਵਾਰਨਰ ਦੱਸਦੇ ਹਨ, "ਉੱਥੇ ਲੋਕ ਦਿਨਾਸ ਕਰਾਸ ਵਿੱਚ ਰਹਿ ਰਹੇ ਸਨ ਅਤੇ ਬਹੁਤ ਸਾਰਾ ਪੈਸਾ ਖਰਚ ਕਰ ਰਹੇ ਸਨ।''''''''

ਉਨ੍ਹਾਂ ਕਿਹਾ, "50 ਪਾਊਂਡ ਦੇ ਨੋਟਾਂ ਨਾਲ ਸ਼ਰਾਬ ਲਈ ਭੁਗਤਾਨ ਕਰਨਾ ਅਤੇ ਬਹੁਤ ਸਾਰੀਆਂ ਪਾਰਟੀਆਂ ਚੱਲ ਰਹੀਆਂ ਹਨ। ਬਹੁਤ ਸਾਰੇ ਪੈਸੇ ਅਤੇ ਚੰਗੀਆਂ ਵੱਡੀਆਂ ਕਾਰਾਂ - ਲੋਕਾਂ ਨੇ ਇੱਕ-ਇੱਕ ਕਰ ਇਨ੍ਹਾਂ ਸਾਰੀਆਂ ਕੜੀਆਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ।''''''''

"ਇਸ ਲਈ ਇੱਕ ਰਾਤ ਮੇਰੇ ਡੈਡੀ ਨੇ ਗੁਆਂਢੀਆਂ ਨਾਲ ਚੱਟਾਨ ਦੇ ਸਿਖਰ ''''ਤੇ ਪਹਿਰਾ ਲਗਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਦੋ ਆਦਮੀਆਂ ਨੂੰ ਉਸ ਜਗ੍ਹਾ ਦੇ ਨੇੜੇ ਸੁੱਤੇ ਹੋਏ ਦੇਖਿਆ ਜਿੱਥੇ ਗਿਰੋਹ ਨਸ਼ੀਲੇ ਪਦਾਰਥਾਂ ਨੂੰ ਰੱਖਣ ਦੀ ਯੋਜਨਾ ਬਣਾ ਰਿਹਾ ਸੀ ਅਤੇ ਫਿਰ ਚੀਜ਼ਾਂ ਦਾ ਖੁਲਾਸਾ ਹੋਣਾ ਸ਼ੁਰੂ ਹੋ ਗਿਆ।"

ਝੀਂਗਾ ਮਛੇਰਿਆਂ ਨੇ ਵੀ ਖਾੜੀ ''''ਤੇ ਅਜੀਬ ਗਤੀਵਿਧੀ ਦੇਖੀ ਸੀ ਅਤੇ ਸਮੁੰਦਰੀ ਕੰਢੇ ਵਾਲੇ ਲੋਕਾਂ ਦੇ ਸ਼ਿਕਾਰੀ ਹੋਣ ਦੇ ਡਰੋਂ, ਨਿਊਪੋਰਟ ''''ਤੇ ਇੱਕ ਤੱਟ ਰੱਖਿਅਕ ਦਸਤੇ ਨੂੰ ਸੂਚਿਤ ਕੀਤਾ।

ਡਰੱਗ ਗੈਂਗ ਦੇ ਮੈਂਬਰਾਂ ਨੇ ਕਿਸ਼ਤੀ ਦੇ ਚਾਲਕਾਂ ਨੂੰ ਦੱਸਿਆ ਸੀ ਕਿ ਉਹ ਵ੍ਹੇਲ ਅਤੇ ਸੀਲ ਮੱਛੀਆਂ ਨੂੰ ਫਿਲਮਾਉਣ ਲਈ ਸਿਖਲਾਈ ਦੇ ਰਹੇ ਸਨ।

ਪਰ ਜਦੋਂ ਚਾਲਕ ਦਲ ਨੇ ਉਨ੍ਹਾਂ ''''ਤੇ ਵਿਸ਼ਵਾਸ ਨਹੀਂ ਕੀਤਾ, ਤਾਂ ਉਹ ਡਾਇਫਡ-ਪੋਯਸ ਪੁਲਿਸ ਅਧਿਕਾਰੀਆਂ ਨਾਲ ਵਾਪਸ ਆ ਗਏ।

ਗੁਪਤ ਬੰਕਰ

ਪੁਲਿਸ ਨੇ ਇੱਕ ਕਿਸਾਨ ਨਾਲ ਮਿਲ ਕੇ ਖਾੜੀ ਦੀ ਤਲਾਸ਼ੀ ਲਈ। ਕਿਸਾਨ ਨੇ ਇੱਕ ਪੱਥਰ ਚੁੱਕ ਕੇ ਗੁਫਾ ਵਿੱਚ ਸੁੱਟ ਦਿੱਤਾ। ਇਹ ਜ਼ਮੀਨ ਨਾਲ ਟਕਰਾ ਗਿਆ ਅਤੇ ਇੱਕ ਖੋਖਲੀ ਆਵਾਜ਼ ਕੀਤੀ।

ਅਫਸਰਾਂ ਨੇ ਉਸ ਥਾਂ ਤੋਂ ਨਿੱਕੇ ਪੱਥਰਾਂ ਅਤੇ ਚੱਟਾਨਾਂ ਨੂੰ ਹਟਾਇਆ ਅਤੇ ਇੱਕ ਰਸਤਾ ਲੱਭਿਆ ਜੋ ਕਿ ਇੱਕ ਭੂਮੀਗਤ ਬੰਕਰ ਵੱਲ ਜਾਂਦਾ ਸੀ।

ਡੌਨ ਇਵਾਨਸ ਵਿਸ਼ਵਾਸ ਨਹੀਂ ਕਰ ਸਕਦੇ ਸਨ ਕਿ ਉਨ੍ਹਾਂ ਨੂੰ ਕੀ ਮਿਲਿਆ ਸੀ।

ਉਹ ਕਹਿੰਦੇ ਹਨ, "ਇਸ ਨੂੰ ਬਣਾਉਣ ਵਿੱਚ ਸਪੱਸ਼ਟ ਤੌਰ ''''ਤੇ ਲੰਬਾ ਸਮਾਂ ਲੱਗਿਆ ਸੀ। ਇਸ ਵਿੱਚ ਲੱਕੜ ਅਤੇ ਫਾਈਬਰ ਗਲਾਸ ਦਾ ਇਸਤੇਮਾਲ ਕੀਤਾ ਗਿਆ ਸੀ।''''''''

"ਰੇਤ ਅਤੇ ਚੱਟਾਨ ਨੂੰ ਖੋਦਣ, ਹਟਾਉਣ ਅਤੇ ਬਣਾਉਣ ਲਈ ਉਮਰ ਲੱਗ ਗਈ ਹੋਵੇਗੀ ਅਤੇ ਉਹ ਕਿਸ਼ਤੀ ਰਾਹੀਂ ਸਾਰੀ ਸਮੱਗਰੀ ਲੈ ਕੇ ਆਏ ਹੋਣਗੇ।"

ਪੁਲਿਸ ਦੇ ਹੱਥ ਬਹੁਤ ਸਾਰਾ ਸਾਜ਼ੋ-ਸਾਮਾਨ ਲੱਗਿਆ, ਜਿਸ ਵਿੱਚ ਸ਼ਕਤੀਸ਼ਾਲੀ ਆਉਟਬੋਰਡ ਮੋਟਰਬੋਟ ਇੰਜਣ, ਵੱਡੀਆਂ ਫੁੱਲਣਯੋਗ ਟਿਊਬਾਂ ਅਤੇ ਬਿਲਡਿੰਗ ਦੇ ਉਪਕਰਣ ਸ਼ਾਮਲ ਹਨ ਅਤੇ ਇਸ ਸਭ ਦੀ ਕੀਮਤ 80,000 ਪੌਂਡ ਦੇ ਲਗਭਗ ਸੀ।

ਪੁਲਿਸ ਨੇ ਪਹਿਲਾਂ ਸੋਚਿਆ ਕਿ ਇਹ ਆਈਆਰਏ ਨਾਲ ਸਬੰਧਤ ਹੋ ਸਕਦਾ ਹੈ,

ਪਹਿਲਾਂ ਅਫਸਰਾਂ ਨੇ ਸੋਚਿਆ ਕਿ ਇਸ ਨੂੰ ਆਈਆਰਏ ਅਤੇ ਬੰਦੂਕ ਚਲਾਉਣ ਨਾਲ ਜੋੜਿਆ ਜਾ ਸਕਦਾ ਹੈ, ਪਰ ਮਹੀਨੇ ਪਹਿਲਾਂ ਨਿਊਪੋਰਟ ਦੇ ਬੀਚ ''''ਤੇ ਭੰਗ ਨਾਲ ਸਬੰਧਤ ਦੀ ਇੱਕ ਵੱਡੀ ਗੱਠ ਧੋਤੀ ਗਈ ਸੀ।

ਇਸ ਲਈ ਪੁਲਿਸ ਦਾ ਮੰਨਣਾ ਹੈ ਕਿ ਇਹ ਬੰਕਰ ਨਾਲ ਜੁੜਿਆ ਹੋਣਾ ਚਾਹੀਦਾ ਹੈ।

ਓਪਰੇਸ਼ਨ ਸੀਲ ਬੇਅ ਟੀਮ ਦਾ ਮੰਨਣਾ ਹੈ ਕਿ ਉਸ ਵਾਟਰਪਰੂਫ਼ ਬੰਕਰ ਵਿੱਚ ਲਗਭਗ 7 ਮਿਲੀਅਨ ਪਾਊਂਡ ਦੇ ਮੁੱਲ ਦੇ ਡਰੱਗ ਰੱਖੇ ਜਾ ਸਕਦੇ ਸਨ।

ਗੁਪਤ ਬੰਕਰ
DON EVANS
ਗੁਪਤ ਬੰਕਰ

ਲੰਡਨ ਦਾ ਰਹਿਣ ਵਾਲਾ ਰੌਬਿਨ ਬੋਸਵੇਲ ਵੀ ਬਰਗ ਦੇ ਨਾਲ ਕੰਮ ਕਰ ਰਿਹਾ ਸੀ ਅਤੇ ਉਸ ਨੂੰ ਹੀ ਡਰੱਗਜ਼ ਰਿੰਗ ਦਾ ਮਾਸਟਰਮਾਈਂਡ ਕਿਹਾ ਗਿਆ ਸੀ।

ਦੋ ਨੌਜਵਾਨ ਮੁੰਡਿਆਂ ਅਤੇ ਉਨ੍ਹਾਂ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਅਜਨਬੀ ਦੇਖਿਆ ਹੈ, ਜਿਸ ਦਾ ਹੁਲੀਆ ਬੋਸਵੇਲ ਨਾਲ ਮਿਲਦਾ-ਜੁਲਦਾ ਹੈ ਅਤੇ ਇਸ ਤਰ੍ਹਾਂ ਪੁਲਿਸ ਉਸ ਨੂੰ ਫੜ੍ਹਨ ਵਿੱਚ ਕਾਮਯਾਬ ਹੋ ਗਈ।

ਰਿਟਾਇਰ ਹੋ ਚੁੱਕੇ ਜਾਸੂਸ ਇਵਾਨਸ ਦੱਸੇ ਹਨ, "ਰੋਬਿਨ ਬੋਸਵੇਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ- ਇੱਕ ਅਜਿਹਾ ਵਿਅਕਤੀ ਜਿਸ ਨੇ ਸਾਨੂੰ 17 ਝੂਠੇ ਨਾਮ ਅਤੇ ਪਤੇ ਦਿੱਤੇ ਸਨ। ਉਹ ਇੱਕ ਰਹੱਸਮਈ ਆਦਮੀ ਸੀ ਅਤੇ ਸਪੱਸ਼ਟ ਤੌਰ ''''ਤੇ ਕਿਸੇ ਵੀ ਤਰ੍ਹਾਂ ਨਾਲ ਚੰਗੇ ਲਈ ਨਹੀਂ।''''''''

ਉਨ੍ਹਾਂ ਕਿਹਾ, "ਬੋਸਵੇਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਸਾਫ਼ ਸੀ ਕਿ ਉਹ ਸਾਨੂੰ ਕੁਝ ਵੀ ਦੱਸਣ ਵਾਲਾ ਨਹੀਂ ਸੀ। ਪਰ ਇੱਕ ਖਾਸ ਗੱਲ ਇਹ ਸੀ ਕਿ ਉਸ ਨੇ ਜੋ ਬੂਟ ਪਹਿਨੇ ਹੋਏ ਸਨ ਉਨ੍ਹਾਂ ''''ਤੇ ਫਾਈਬਰ ਗਲਾਸ ਰੇਜ਼ਿਨ ਦੇ ਛਿੱਟੇ ਸਨ।''''''''

"ਅਸੀਂ ਸੋਚਿਆ ਕਿ ਇਹੀ ਉਹ ਚੀਜ਼ ਹੈ ਜੋ ਉਸ ਨੂੰ ਗੁਫਾ ਦੇ ਬੰਕਰ ਨਾਲ ਜੋੜ ਰਹੀ ਹੈ।''''''''

ਬੋਸਵੇਲ
BBC
ਬੋਸਵੇਲ

ਅਗਲੇ ਦਿਨ ਪੁਲਿਸ ਜਦੋਂ ਅਧਿਕਾਰੀ ਫਿਸ਼ਗਾਰਡ ਦੇ ਨੇੜੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੇ ਬਰਗ-ਅਰਨਬਕ ਦੇਖਿਆ ਅਤੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।

ਜਦੋਂ ਉਸ ਨੇ ਪੁਲਿਸ ਨੂੰ ਦੇਖਿਆ ਤਾਂ ਉਹ ਖੇਤਾਂ ਵੱਲ ਭੱਜ ਗਿਆ। ਫਿਰ ਉਸਨੇ ਇੱਕ ਬਾੜ ਤੇ ਕੰਡਿਆਲੀ ਤਾਰ ਉੱਤੋਂ ਛਾਲ ਮਾਰ ਦਿੱਤੀ ਪਰ ਉਸ ਨੇ ਇਹ ਧਿਆਨ ਨਹੀਂ ਦਿੱਤਾ ਕਿ ਦੂਜੇ ਪਾਸੇ ਇੱਕ ਖੱਡ ਸੀ, ਜੋ ਕਿ 70 ਫੁੱਟ ਗਹਿਰੀ ਸੀ।

ਉਸ ਨੇ ਜਿਵੇ-ਤਿਵੇਂ ਇੱਕ ਦਰਖ਼ਤ ਦੀ ਲਟਕਦੀ ਹੋਈ ਜੜ ਨੂੰ ਫੜ੍ਹ ਲਿਆ ਅਤੇ ਆਪਣੀ ਜਾਨ ਬਚਾਈ, ਪਰ ਅੰਤ ''''ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਤਰ੍ਹਾਂ 11 ਸਾਲਾਂ ਤੱਕ ਗਾਇਬ ਰਹਿਣ ਤੋਂ ਬਾਅਦ ਹੁਣ ਉਹ ਫੜ੍ਹਿਆ ਜਾ ਚੁੱਕਾ ਸੀ।

ਪੁਲਿਸ ਨੇ ਉਸਦਾ ਬੈਗ ਜ਼ਬਤ ਕਰ ਲਿਆ। ਉਸ ਵਿੱਚ ਇੱਕ ਉੱਚ-ਪਾਵਰ ਵਾਲਾ ਰੇਡੀਓ ਸੀ, ਜਿਸ ਦੀ ਵਰਤੋਂ ਨਸ਼ਾ ਤਸਕਰੀ ਦੀ ਵੱਡੀ ਕਾਰਵਾਈ ਲਈ ਕੀਤੀ ਜਾ ਰਹੀ ਸੀ।

ਫਿਰ ਉਸ ਰਾਤ, ਅਫਸਰਾਂ ਨੇ ਉਸ ਰੇਡੀਓ ਨੂੰ ਇੱਕ ਚੱਟਾਨ ਦੇ ਸਿਖਰ ''''ਤੇ ਸੈਟ ਕੀਤਾ ਅਤੇ ਘੰਟਿਆਂ ਦੀ ਉਡੀਕ ਤੋਂ ਬਾਅਦ, ਉਨ੍ਹਾਂ ਨੇ ਅੰਤ ਵਿੱਚ ਗੱਲਬਾਤ ਸੁਣੀ।

ਇਵਾਨਸ ਦੱਸਦੇ ਹਨ, "ਰੇਡੀਓ ਉਪਕਰਣ ਚੱਲਿਆ ਅਤੇ ਸੁਣਾਈ ਦਿੱਤਾ- ''''ਮਾਂ, ਮਾਂ। ਮੈਂ ਆਪਣੇ ਹੱਥਾਂ ਦੀ ਗੰਦਗੀ ਸਾਫ਼ ਕਰਨ ਲਈ ਅੰਦਰ ਆਉਣਾ ਚਾਹੁੰਦਾ ਹਾਂ''''।

"ਇਹ ਸੰਚਾਰ ਸਾਡੇ ਲਈ ਕਾਫ਼ੀ ਸੀ। ਸਾਨੂੰ ਪਤਾ ਸੀ ਕਿ ਖਾੜੀ ਵਿੱਚ ਇੱਕ ਸਮੁੰਦਰੀ ਜਹਾਜ਼ ਸੀ, ਜੋ ਕਿ ਨਸ਼ੇ ਦੀ ਖੇਪ ਉਤਾਰਨ ਲਈ ਅੰਦਰ ਆਉਣਾ ਚਾਹੁੰਦਾ ਸੀ।"

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਓਪਰੇਸ਼ਨ ਸੀਲ ਬੇਅ ਇੰਨਾ ਵੱਡਾ ਸਾਬਿਤ ਹੋਵੇਗਾ।

ਗੁਪਤ ਬੰਕਰ
DON EVANS
ਗੁਪਤ ਬੰਕਰ

ਨਸ਼ੀਲੇ ਪਦਾਰਥਾਂ ਦੀ ਤਸਕਰੀ

ਸਾਬਕਾ ਡੀਟ ਸਾਰਜੈਂਟ ਜੌਨ ਡੇਨੀਅਲਜ਼ ਨੇ ਕਿਹਾ, "ਇਹ ਇੱਕ ਗਲੋਬਲ ਓਪਰੇਸ਼ਨ ਸੀ। ਬੀਚ ''''ਤੇ ਜਾਂਚ ਤੋਂ ਲੈ ਕੇ ਇਹ ਇੱਕ ਪੂਰੀ ਲੜੀ ਬਣ ਗਈ ਜੋ ਨਿਊਪੋਰਟ, ਲੰਡਨ, ਫਰਾਂਸ, ਸਪੇਨ ਅਤੇ ਸਕੈਂਡੇਨੇਵੀਆ ਤੱਕ ਫੈਲੀ।''''''''

“ਇਹ ਸਪੱਸ਼ਟ ਸੀ ਕਿ ਅਸੀਂ ਉਸ ਸਮੇਂ ਕੰਮ ਕਰ ਰਹੀ ਡਰੱਗ ਤਸਕਰੀ ਦੀ ਵੱਡੀ ਟੀਮ ਨੂੰ ਫੜ੍ਹ ਲਿਆ ਸੀ।''''''''

"ਅਸੀਂ ਯਾਟ ''''ਤੇ ਨਹੀਂ ਪਹੁੰਚੇ ਪਰ ਇਹ ਬਿਨਾਂ ਕਿਸੇ ਲਾਸ਼ ਦੇ ਇੱਕ ਕਤਲ ਨੂੰ ਸੁਲਝਾਉਣ ਦੇ ਕਲਾਸਿਕ ਕੇਸ ਵਰਗਾ ਹੈ। ਅਜਿਹਾ ਕੇਸ ਜਿਸ ਵਿੱਚ ਤੁਹਾਨੂੰ ਕੁਝ ਸਾਬਿਤ ਕਰਨ ਲਈ ਕੋਈ ਭੌਤਿਕ ਸਬੂਤ ਨਹੀਂ ਮਿਲਦਾ।''''''''

"ਦੇਸ਼ ਦੀ ਸਭ ਤੋਂ ਛੋਟੀ ਪੁਲਿਸ ਫੋਰਸ ਲਈ ਉਸ ਸਮੇਂ ਦੇ ਸਭ ਤੋਂ ਵੱਡੇ ਡਰੱਗ ਗਿਰੋਹ ਨੂੰ ਫੜ੍ਹਨਾ ਇੱਕ ਵੱਡੀ ਚੀਜ਼ ਸੀ।"

ਓਪਰੇਸ਼ਨ ਸੀਲ ਬੇਅ ਟੀਮ ਨੇ ਬੋਸਵੇਲ ਦੁਆਰਾ ਆਇਲ ਆਫ਼ ਮੈਨ ਵਿੱਚ ਸਾਰੇ ਤਰੀਕਿਆਂ ਨਾਲ ਭੇਜੇ ਕੀਤੇ ਗਏ ਪੈਸੇ ਦੀ ਜਾਣਕਾਰੀ ਜੁਟਾਈ।

ਇਵਾਨਸ ਯਾਦ ਕਰਦੇ ਹਨ, "ਦਸੰਬਰ 1982 ਵਿੱਚ, ਬੋਸਵੇਲ ਦੋ ਸੂਟਕੇਸ ਆਇਲ ਆਫ ਮੈਨ ਦੇ ਇੱਕ ਬੈਂਕ ਵਿੱਚ ਲੈ ਕੇ ਗਿਆ ਅਤੇ 757,000 ਪਾਊਂਡ ਬੈਂਕ ਵਿੱਚ ਜਮ੍ਹਾਂ ਕਰਵਾਏ, ਉਹ ਵੀ ਸਾਰੇ ਨੋਟਾਂ ਵਿੱਚ।''''''''

"ਅਸੀਂ ਬੈਂਕ ਮੈਨੇਜਰ ਨੂੰ ਪੁੱਛਿਆ ਕਿ ਉਸ ਨੇ ਅਧਿਕਾਰੀਆਂ ਨੂੰ ਇਸ ਦੀ ਰਿਪੋਰਟ ਕਰਨ ਬਾਰੇ ਕਿਉਂ ਨਹੀਂ ਸੋਚਿਆ?''''''''

''''''''ਉਸਦਾ ਚਿਹਰਾ ਲਾਲ ਹੋ ਗਿਆ ਅਤੇ ਉਸ ਨੇ ਕਿਹਾ, ''''ਮਿਸਟਰ ਇਵਾਨਸ ਇਹ ਅਸਾਧਾਰਨ ਨਹੀਂ ਹੈ ਕਿ ਲੋਕ 50,000 ਪਾਊਂਡ ਦੀ ਨਕਦੀ ਵਾਲਾ ਸ਼ਾਪਿੰਗ ਬੈਗ ਲੈ ਕੇ ਆਉਣ''''।''''''''

ਪੁਲਿਸ ਨੇ ਇਸੇ ਸਿਲਸਿਲੇ ਵਿੱਚ, 1983 ਵਿੱਚ ਇੱਕ ਫਰਾਰੀ, ਇੱਕ ਰੇਂਜ ਰੋਵਰ ਅਤੇ ਇੱਕ ਰੋਲਸ-ਰਾਇਸ ਸਮੇਤ 100,000 ਪਾਊਂਡ ਦੀਆਂ ਕਾਰਾਂ ਵੀ ਜ਼ਬਤ ਕੀਤੀਆਂ।

ਬਰਗ ਨੂੰ 8 ਸਾਲ ਅਤੇ ਬੋਸਵੇਲ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਗਿਰੋਹ ਦੇ ਛੇ ਹੋਰ ਮੈਂਬਰ ਵੀ ਜੇਲ੍ਹ ਗਏ।

ਮੁਕੱਦਮੇ ਦੀ ਸੁਣਵਾਈ ਕਰ ਰਹੇ ਦੇ ਜੱਜ ਨੇ ਗਿਰੋਹ ਨੂੰ ਫੜ੍ਹਵਾਉਣ ਲਈ ਪੁਲਿਸ ਅਤੇ ਨਿਊਪੋਰਟ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ।

ਇਸ ਦੇ ਨਾਲ ਹੀ ਅਸਾਧਾਰਨ ਕੰਮਾਂ ''''ਤੇ ਨਜ਼ਰ ਰੱਖਣ ਦੀ ਪ੍ਰੌਸੀਕਿਊਸ਼ਨ ਨੇ ਵੀ ਲੋਕਾਂ ਦੀ ਪ੍ਰਸ਼ੰਸਾ ਕੀਤੀ।

ਉਨ੍ਹਾਂ ਕਿਹਾ, "ਇਹ ਬੁਰੀਆਂ ਯੋਜਨਾਵਾਂ, ਸਥਾਨਕ ਲੋਕਾਂ ਦੀ ਦੂਜਿਆਂ ਦੇ ਮਾਮਲਿਆਂ ''''ਚ ਚੰਗੀ ਭਾਵਨਾ ਨਾਲ ਦਿਲਚਸਪੀ ਲੈਣ ਦੀ ਆਦਤ ਅਤੇ ਉਤਸੁਕਤਾ ਕਾਰਨ ਉਜਾਗਰ ਹੋ ਸਕੀਆਂ ਹਨ।''''''''



Related News