ਗਲੋਬਲ ਹੰਗਰ ਇੰਡੈਕਸ: ਭਾਰਤ ''''ਚ ਪਾਕਿਸਤਾਨ ਨਾਲੋਂ ਵੀ ਜ਼ਿਆਦਾ ਭੁੱਖਮਰੀ, ਅੰਕੜਿਆਂ ''''ਤੇ ਭੜਕੇ ਸਮ੍ਰਿਤੀ ਇਰਾਨੀ ਤੇ ਛਿੜਿਆ ਵਿਵਾਦ
Sunday, Oct 22, 2023 - 10:59 AM (IST)
ਗਲੋਬਲ ਹੰਗਰ ਇੰਡੈਕਸ ਦੀ ਤਾਜ਼ਾ ਰਿਪੋਰਟ ''''ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਦੇ ਇੱਕ ਬਿਆਨ ਨੂੰ ਲੈ ਕੇ ਵਿਰੋਧੀ ਧਿਰ ਹਮਲਾਵਰ ਹੋ ਗਈ ਹੈ।
12 ਅਕਤੂਬਰ ਨੂੰ ਜਾਰੀ ਰਿਪੋਰਟ ਮੁਤਾਬਕ ਭਾਰਤ ਵਿੱਚ ਭੁੱਖਮਰੀ ਦੀ ਸਥਿਤੀ ਗੰਭੀਰ ਹੈ। 125 ਦੇਸ਼ਾਂ ਦੀ ਸੂਚੀ ''''ਚ ਭਾਰਤ 111ਵੇਂ ਨੰਬਰ ''''ਤੇ ਹੈ, ਜਦਕਿ ਪਿਛਲੇ ਸਾਲ ਭਾਰਤ 107ਵੇਂ ਨੰਬਰ ''''ਤੇ ਸੀ।
ਦਰਅਸਲ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਹੈਦਰਾਬਾਦ ''''ਚ ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੇ ਇਕ ਪ੍ਰੋਗਰਾਮ ''''ਚ ਬੋਲ ਰਹੇ ਸਨ।
ਇਸੇ ਦੌਰਾਨ ਉਨ੍ਹਾਂ ਕਿਹਾ ਕਿ ''''ਗਲੋਬਲ ਹੰਗਰ ਇੰਡੈਕਸ'''' ਵਰਗੇ ਸੂਚਕਾਂਕ ਭਾਰਤ ਨੂੰ ਸਹੀ ਅਰਥਾਂ ਵਿੱਚ ਨਹੀਂ ਦਰਸਾਉਂਦੇ ਅਤੇ ਲੋਕ ਮੰਨਦੇ ਹਨ ਕਿ ਇਹ ਸਭ ਬਕਵਾਸ ਹੈ।
ਗਲੋਬਲ ਹੰਗਰ ਇੰਡੈਕਸ ਨੂੰ ਨਕਾਰਦਿਆਂ ਸਮ੍ਰਿਤੀ ਇਰਾਨੀ ਨੇ ਕਿਹਾ ਕਿ 140 ਕਰੋੜ ਦੀ ਆਬਾਦੀ ਵਾਲੇ ਦੇਸ਼ ''''ਚ 3 ਹਜ਼ਾਰ ਲੋਕਾਂ ਨੂੰ ਬੁਲਾ ਕੇ ਪੁੱਛਦੇ ਹਨ ਕਿ ਕੀ ਤੁਸੀਂ ਭੁੱਖੇ ਹੋ?
"ਇਹ ਇੰਡੈਕਸ ਕਹਿ ਰਿਹਾ ਹੈ ਕਿ ਪਾਕਿਸਤਾਨ, ਭਾਰਤ ਨਾਲੋਂ ਬਿਹਤਰ ਕੰਮ ਕਰ ਰਿਹਾ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ?"
ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਹ ਕਈ ਪ੍ਰੋਗਰਾਮਾਂ ''''ਚ ਹਿੱਸਾ ਲੈਣ ਲਈ ਸਵੇਰੇ 4 ਵਜੇ ਘਰੋਂ ਨਿਕਲੇ ਹੋਏ ਹਨ ਅਤੇ ਉਨ੍ਹਾਂ ਨੂੰ ਘੱਟੋ-ਘੱਟ 10 ਵਜੇ ਕੁਝ ਖਾਣ ਲਈ ਨਹੀਂ ਮਿਲੇਗਾ ਅਤੇ ''''''''ਅਜਿਹੀ ਸਥਿਤੀ ''''ਚ ਜੇ ਉਨ੍ਹਾਂ ਲੋਕਾਂ ਦਾ ਫ਼ੋਨ ਮੈਨੂੰ ਆਵੇ ਅਤੇ ਉਹ ਮੈਨੂੰ ਪੁੱਛਣ ਕਿ ਕੀ ਮੈਂ ਭੁੱਖੀ ਹਾਂ, ਤਾਂ ਮੈਂ ਕਹਾਂਗੀ - ਹਾਂ।"
ਵਿਰੋਧੀ ਧਿਰ ਨੇ ਚੁੱਕੇ ਸਵਾਲ
ਕਾਂਗਰਸ ਦੇ ਮਹਿਲਾ ਬੁਲਾਰੇ ਸੁਪ੍ਰਿਆ ਸ਼੍ਰੀਨੇਤ ਨੇ ਸਮ੍ਰਿਤੀ ਇਰਾਨੀ ਦੇ ਇਸ ਬਿਆਨ ਨੂੰ ਅਸੰਵੇਦਨਸ਼ੀਲ ਦੱਸਿਆ ਹੈ।
ਉਨ੍ਹਾਂ ਕਿਹਾ, "ਮੈਨੂੰ ਨਹੀਂ ਪਤਾ ਕਿ ਇਹ ਤੁਹਾਡੀ ਅਗਿਆਨਤਾ ਹੈ ਜਾਂ ਅਸੰਵੇਦਨਸ਼ੀਲਤਾ ਕਿ ਤੁਸੀਂ ਭੁੱਖਮਰੀ ਵਰਗੇ ਸੰਵੇਦਨਸ਼ੀਲ ਮੁੱਦੇ ''''ਤੇ ਇੰਨੇ ਹਲਕੇ ਢੰਗ ਨਾਲ ਬੋਲ ਰਹੇ ਹੋ।''''''''
''''''''ਇਸ ਦੇਸ਼ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਹੋਣ ਦੇ ਨਾਤੇ, ਇਹ ਬਹੁਤ ਚਿੰਤਾਜਨਕ ਗੱਲ ਹੈ।"
ਸ਼੍ਰੀਨੇਤ ਨੇ ਕਿਹਾ ਕਿ ਗਲੋਬਲ ਹੰਗਰ ਇੰਡੈਕਸ ਚਾਰ ਪੈਮਾਨਿਆਂ - ਕੁਪੋਸ਼ਣ, ਚਾਈਲਡ ਵੇਸਟਿੰਗ, ਚਾਈਲਡ ਸਟੰਟਿੰਗ ਅਤੇ ਬਾਲ ਮੌਤ ਦਰ ''''ਤੇ ਅਧਾਰਤ ਹੈ, ਜੋ ਕਿ ਸੰਯੁਕਤ ਰਾਸ਼ਟਰ ਦੇ ਸਸਟੇਨੇਬਲ ਟੀਚਿਆਂ ਦਾ ਹਿੱਸਾ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਵਚਨਬੱਧ ਹੈ।
ਉਨ੍ਹਾਂ ਕਿਹਾ, "ਤੁਸੀਂ ਉਨ੍ਹਾਂ ਲੋਕਾਂ ਦੇ ਜ਼ਖ਼ਮਾਂ ਨੂੰ ਜ਼ਰੂਰ ਛੇੜਦੇ ਹੋ, ਜੋ ਗੁਰਬਤ, ਗਰੀਬੀ ਅਤੇ ਭੁੱਖਮਰੀ ਕਾਰਨ ਰਾਤ ਨੂੰ ਇੱਕ ਰੋਟੀ ਘੱਟ ਖਾ ਕੇ ਗੁਜ਼ਾਰਾ ਕਰਦੇ ਹਨ। ਸ਼ਰਮ ਆਉਣੀ ਚਾਹੀਦੀ ਹੈ।"
:-
ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜਯੰਤ ਚੌਧਰੀ ਨੇ ਵੀ ਸਮ੍ਰਿਤੀ ਇਰਾਨੀ ਦੇ ਇਸ ਬਿਆਨ ''''ਤੇ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ''''ਤੇ ਲਿਖਿਆ ਕਿ ਇਹ ਇੰਡੈਕਸ ਕਿਸੇ ਅਜਿਹੀ ਕੰਪਨੀ ਦੇ ਫੋਨ ਕਾਲ ''''ਤੇ ਅਧਾਰਿਤ ਨਹੀਂ ਹੈ, ਜਿਹੜੇ ਸਵੇਰੇ ਤੁਹਾਨੂੰ ਫੋਨ ਕਰਕੇ ਪੁੱਛਦੇ ਹਨ ਕਿ ਕੀ ਤੁਸੀਂ ਭੁੱਖੇ ਹੋ?
ਉਨ੍ਹਾਂ ਲਿਖਿਆ ਕਿ ਸਮ੍ਰਿਤੀ ਇਰਾਨੀ ਨੂੰ ਇਸ ਸਰਵੇਖਣ ''''ਚ ਭੁੱਖੇ ਜਾਂ ਕੁਪੋਸ਼ਿਤ ਦੇ ਤੌਰ ''''ਤੇ ਨਹੀਂ ਦਿਖਾਇਆ ਜਾਵੇਗਾ।
ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਦੀਆਂ ਗਰੀਬ ਵਿਰੋਧੀ ਨੀਤੀਆਂ ਕਾਰਨ 10 ਸਾਲਾਂ ''''ਚ ਭਾਰਤ ਭੁੱਖਮਰੀ ਇੰਡੈਕਸ ''''ਚ 63ਵੇਂ ਸਥਾਨ ਤੋਂ ਖਿਸਕ ਕੇ 111ਵੇਂ ਸਥਾਨ ''''ਤੇ ਆ ਗਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਕੇਂਦਰ ਦੀ ਮੋਦੀ ਸਰਕਾਰ ਆਦਤ ਮੁਤਾਬਕ ਰਿਪੋਰਟ ਤੇ ਇੰਡੈਕਸ ਨੂੰ ਸਮਝਣ ਅਤੇ ਸਵੀਕਾਰ ਕਰਕੇ ਆਪਣੀਆਂ ਨੀਤੀਆਂ ਵਿੱਚ ਸੁਧਾਰ ਕਰਨ ਦੀ ਬਜਾਏ ਇਸ ਨੂੰ ਝੂਠਾ ਅਤੇ ਖਾਮੀਆਂ ਵਾਲਾ ਦੱਸੇਗੀ।
ਆਓ ਹੁਣ ਜਾਣ ਲੈਂਦੇ ਹਾਂ ਕਿ ਗਲੋਬਲ ਹੰਗਰ ਇੰਡੈਕਸ ਕੀ ਹੈ?
ਹਰ ਸਾਲ ਭੁੱਖਮਰੀ ਬਾਰੇ ਇੱਕ ਰਿਪੋਰਟ ਆਉਂਦੀ ਹੈ, ਜਿਸ ਨੂੰ ਗਲੋਬਲ ਹੰਗਰ ਇੰਡੈਕਸ ਕਿਹਾ ਜਾਂਦਾ ਹੈ।
ਇਹ ਦੋ ਯੂਰਪੀਅਨ ਏਜੰਸੀਆਂ ਦੁਆਰਾ ਜਾਰੀ ਕੀਤਾ ਜਾਂਦਾ ਹੈ, ਜਿਸ ਵਿੱਚ ਜਰਮਨੀ ਦੀ ਵੇਲਟ ਹੰਗਰ ਹਿਲਫੇ ਅਤੇ ਆਇਰਲੈਂਡ ਦੀ ਕੰਸਰਨ ਵਰਲਡਵਾਈਡ ਐਨਜੀਓ ਸ਼ਾਮਲ ਹਨ।
ਗਲੋਬਲ ਹੰਗਰ ਇੰਡੈਕਸ ਵਿੱਚ, ਕਿਸੇ ਵੀ ਦੇਸ਼ ਵਿੱਚ ਭੁੱਖਮਰੀ ਦੀ ਸਥਿਤੀ ਦਾ ਪਤਾ ਲਗਾਉਣ ਲਈ ਚਾਰ ਪੈਮਾਨਿਆਂ ਦਾ ਮੁਲਾਂਕਣ ਕੀਤਾ ਜਾਂਦਾ ਹੈ:
- ਕੁਪੋਸ਼ਣ - ਇਸ ਵਿੱਚ ਕਿਸੇ ਦੇਸ਼ ਦੀ ਆਬਾਦੀ ਆਉਂਦੀ ਹੈ ਜਿਸ ਨੂੰ ਰੋਜ਼ਾਨਾ ਭੋਜਨ ਵਿੱਚ ਲੋੜੀਂਦੀ ਕੈਲੋਰੀ ਨਹੀਂ ਮਿਲ ਰਹੀ ਹੈ।
- ਚਾਈਲਡ ਵੇਸਟਿੰਗ - ਪੰਜ ਸਾਲ ਤੋਂ ਘੱਟ ਉਮਰ ਦੇ ਉਹ ਬੱਚੇ, ਜਿਨ੍ਹਾਂ ਦਾ ਭਾਰ ਉਨ੍ਹਾਂ ਦੇ ਕੱਦ ਅਨੁਸਾਰ ਘੱਟ ਹੈ।
- ਚਾਈਲਡ ਸਟੰਟਿੰਗ - ਪੰਜ ਸਾਲ ਤੋਂ ਘੱਟ ਉਮਰ ਦੇ ਉਹ ਬੱਚੇ, ਜਿਨ੍ਹਾਂ ਦਾ ਕੱਦ ਉਨ੍ਹਾਂ ਦੀ ਉਮਰ ਮੁਤਾਬਕ ਘੱਟ ਹੈ।
- ਬਾਲ ਮੌਤ ਦਰ - ਪੰਜ ਸਾਲ ਤੋਂ ਘੱਟ ਉਮਰ ਦੇ ਉਹ ਬੱਚੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ।
ਇਹਨਾਂ ਚਾਰ ਆਯਾਮਾਂ ਨੂੰ 100 ਅੰਕਾਂ ਦਾ ਮਿਆਰੀ ਸਕੋਰ ਦਿੱਤਾ ਜਾਂਦਾ ਹੈ।
ਜੇਕਰ ਕੋਈ ਦੇਸ਼ 20 ਤੋਂ 34.9 ਦੇ ਵਿਚਕਾਰ ਅੰਕ ਪ੍ਰਾਪਤ ਕਰਦਾ ਹੈ, ਤਾਂ ਉਸ ਨੂੰ ''''ਗੰਭੀਰ'''' ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ, ਅਤੇ 35 ਤੋਂ 49.9 ਦੇ ਵਿਚਕਾਰ ਅੰਕ ਪ੍ਰਾਪਤ ਕਰਨ ਵਾਲੇ ਦੇਸ਼ਾਂ ਨੂੰ ''''ਬਹੁਤ ਗੰਭੀਰ'''' ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।
ਰਿਪੋਰਟ ਵਿੱਚ ਭਾਰਤ ਦੀ ਸਥਿਤੀ
2023 ਦੇ ਗਲੋਬਲ ਹੰਗਰ ਇੰਡੈਕਸ ਵਿੱਚ 125 ਦੇਸ਼ਾਂ ਦੀ ਸੂਚੀ ਵਿੱਚ ਭਾਰਤ ਨੂੰ 28.7 ਅੰਕ ਦਿੱਤੇ ਗਏ ਹਨ। ਇਨ੍ਹਾਂ ਅੰਕਾਂ ਨਾਲ ਭਾਰਤ ''''ਗੰਭੀਰ'''' ਸ਼੍ਰੇਣੀ ''''ਚ ਆਉਂਦਾ ਹੈ ਅਤੇ 111ਵੇਂ ਸਥਾਨ ''''ਤੇ ਹੈ।
ਰਿਪੋਰਟ ਅਨੁਸਾਰ, ਦੁਨੀਆਂ ਭਰ ''''ਚ ਭਾਰਤ ਦੀ ਚਾਈਲਡ ਵੇਸਟਿੰਗ ਦਰ ਸਭ ਤੋਂ ਵੱਧ 18.7 ਫੀਸਦੀ ਹੈ, ਜੋ ਕਿ ਗੰਭੀਰ ਕੁਪੋਸ਼ਣ ਨੂੰ ਦਰਸਾਉਂਦੀ ਹੈ।
ਜੇਕਰ ਚਾਈਲਡ ਸਟੰਟਿੰਗ ਦੀ ਗੱਲ ਕਰੀਏ ਤਾਂ ਰਿਪੋਰਟ ਮੁਤਾਬਕ ਭਾਰਤ ਵਿੱਚ 35 ਫੀਸਦੀ ਤੋਂ ਵੱਧ ਬੱਚੇ ਇਸ ਦਾ ਸ਼ਿਕਾਰ ਹਨ।
ਰਿਪੋਰਟ ਵਿੱਚ ਭਾਰਤ ਦੀ ਕੁਪੋਸ਼ਣ ਦਰ 16.6 ਫੀਸਦੀ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ 3.1 ਫੀਸਦੀ ਹੈ।
ਇਨ੍ਹਾਂ ਅੰਕੜਿਆਂ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਕੇ ਖਾਰਿਜ ਕਰ ਦਿੱਤਾ ਹੈ।
ਮੰਤਰਾਲੇ ਦਾ ਕਹਿਣਾ ਹੈ ਕਿ ਗਲੋਬਲ ਹੰਗਰ ਇੰਡੈਕਸ ਭਾਰਤ ਦੀ ਅਸਲ ਸਥਿਤੀ ਨੂੰ ਨਹੀਂ ਦਰਸਾਉਂਦਾ ਅਤੇ ਰਿਪੋਰਟ ਵਿੱਚ ਭੁੱਖ ਨੂੰ ਮਾਪਣ ਦੇ ਮਾਪਦੰਡ ਵੀ ਗਲਤ ਹਨ।
ਸਰਕਾਰ ਦਾ ਕਹਿਣਾ ਹੈ ਕਿ ਸੂਚਕਾਂਕ (ਇੰਡੈਕਸ) ਵਿੱਚ ਵਰਤੇ ਗਏ ਚਾਰ ਮਾਪਦੰਡਾਂ ਵਿੱਚੋਂ, ਤਿੰਨ ਬੱਚਿਆਂ ਦੀ ਸਿਹਤ ਨਾਲ ਸਬੰਧਤ ਹਨ, ਜੋ ਭਾਰਤ ਦੀ ਪੂਰੀ ਆਬਾਦੀ ਦੀ ਨੁਮਾਇੰਦਗੀ ਨਹੀਂ ਕਰ ਸਕਦੇ।
ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੁਪੋਸ਼ਣ ਨੂੰ ਮਾਪਣ ਲਈ ਹੰਗਰ ਇੰਡੈਕਸ ਨੇ ਤਿੰਨ ਹਜ਼ਾਰ ਦੇ ਇੱਕ ਬਹੁਤ ਹੀ ਛੋਟੇ ਨਮੂਨੇ ਨੂੰ ਆਧਾਰ ਬਣਾਇਆ ਹੈ।
ਮੰਤਰਾਲੇ ਦਾ ਕਹਿਣਾ ਹੈ ਕਿ ਗਲੋਬਲ ਹੰਗਰ ਇੰਡੈਕਸ ''''ਚ ਚਾਈਲਡ ਵੇਸਟਿੰਗ ਦਰ 18.7 ਫੀਸਦੀ ਦੱਸੀ ਗਈ ਹੈ, ਜਦਕਿ ਅਸਲ ''''ਚ ਇਹ ਦਰ 7.2 ਫੀਸਦੀ ਤੋਂ ਵੀ ਘੱਟ ਹੈ, ਜਿਸ ਨੂੰ ਪੋਸ਼ਣ ਟ੍ਰੈਕਰ ''''ਤੇ ਦੇਖਿਆ ਜਾ ਸਕਦਾ ਹੈ।
:-