ਕੀ ਤੁਹਾਡਾ ਜ਼ੁਕਾਮ ਤੇ ਬੁਖ਼ਾਰ ਵੀ ਹਫ਼ਤੇ ਤੋਂ ਉੱਪਰ ਰਹਿ ਰਿਹਾ ਹੈ? ਕਿਧਰੇ ਤੁਹਾਡੇ ’ਚ ਇਹ ਲੱਛਣ ਤਾਂ ਨਹੀਂ...?

Friday, Oct 20, 2023 - 01:14 PM (IST)

ਜ਼ੁਕਾਮ
Getty Images

"ਲਾਂਗ ਕੋਲਡਜ਼" ਜਾਂ ਸਧਾਰਨ ਸ਼ਬਦਾਂ ਵਿੱਚ ਲੰਮੇ ਸਮੇਂ ਤੱਕ ਚੱਲਣ ਵਾਲਾ ਸਰਦੀ-ਜ਼ੁਕਾਮ ਉਸੇ ਤਰ੍ਹਾਂ ਦਾ ਹੋ ਸਕਦਾ ਹੈ ਜਿਵੇਂ "ਲਾਂਗ ਕੋਵਿਡ" ਹੁੰਦਾ ਹੈ।

ਯੂਨਾਈਟਿਡ ਕਿੰਗਡਮ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਖੁਲਾਸਾ ਹੋਇਆ ਹੈ ਕਿ ਸ਼ੁਰੂਆਤੀ ਲਾਗ ਤੋਂ ਬਾਅਦ ਇਸ ਦੇ ਲੱਛਣ ਲੰਮੇ ਸਮੇਂ ਤੱਕ ਬਣੇ ਰਹਿੰਦੇ ਹਨ।

ਲੰਬੇ ਸਮੇਂ ਤੱਕ ਚੱਲਣ ਵਾਲੇ ਜ਼ੁਕਾਮ ਦੇ ਸਭ ਤੋਂ ਆਮ ਲੱਛਣਾਂ ਵਿੱਚ ਖੰਘ, ਪੇਟ ਦਰਦ ਅਤੇ ਦਸਤ ਹਨ।

ਇਸ ਅਧਿਐਨ ਵਿੱਚ 10,171 ਬਾਲਗਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਤੋਂ ਕਈ ਤਰ੍ਹਾਂ ਦੇ ਸਵਾਲ-ਜਵਾਬ ਕੀਤੇ ਗਏ ਸਨ।

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਿਸ਼ੇ ਵਿੱਚ ਡੂੰਘਾਈ ਨਾਲ ਜਾਣ ਦੀ ਲੋੜ ਹੈ ਤਾਂ ਜੋ ਇਹ ਸਸਮਝਿਆ ਜਾ ਸਕੇ ਕਿ ਸਭ ਤੋਂ ਵੱਧ ਖ਼ਤਰਾ ਕਿਸ ਨੂੰ ਹੈ, ਇਸ ਦੇ ਲੱਛਣ ਕਿੰਨੇ ਗਹਿਰੇ ਹੋ ਸਕਦੇ ਹਨ ਅਤੇ ਇਸ ਸਬੰਧੀ ਕੀ ਕੀਤਾ ਜਾ ਸਕਦਾ ਹੈ।

ਜ਼ੁਕਾਮ
Getty Images

ਕੋਵਿਡ ਨੇ ਇਸ ਵੱਲ ਮੁੜ ਧਿਆਨ ਖਿੱਚਿਆ

ਇਹ ਵਿਚਾਰ ਕੋਈ ਨਵਾਂ ਨਹੀਂ ਹੈ ਕਿ ਸਾਹ ਸੰਬੰਧੀ ਵਾਇਰਸ ਜਾਂ ਇੱਥੋਂ ਤੱਕ ਕਿ ਕੋਈ ਹੋਰ ਵਾਇਰਲ ਲਾਗ, ਲੰਬੇ ਸਮੇਂ ਤੱਕ ਚੱਲਣ ਵਾਲੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ।

ਪਰ ਹਾਲ ਹੀ ਵਿੱਚ ਕੋਵਿਡ ਮਹਾਂਮਾਰੀ ਨੇ ਇਸ ਵਰਤਾਰੇ ਵੱਲ ਮੁੜ ਧਿਆਨ ਖਿੱਚਿਆ ਹੈ।

ਇਸ ਨਵੇਂ ਅਧਿਐਨ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਨਤੀਜੇ ਇਨ੍ਹਾਂ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਲਈ ਪ੍ਰਮਾਣਿਕਤਾ ਪ੍ਰਦਾਨ ਕਰਦੇ ਹਨ।

ਜ਼ੁਕਾਮ
BBC

ਲੰਡਨ ਦੀ ਕਵੀਨ ਮੈਰੀ ਯੂਨੀਵਰਸਿਟੀ ਦੇ ਖੋਜਕਰਤਾ ਐਡਰੀਅਨ ਮਾਰਟੀਨੇਊ ਨੇ ਬੀਬੀਸੀ ਨੂੰ ਦੱਸਿਆ ਕਿ “ਲੋਕ ਵਾਇਰਸ ਤੋਂ ਬਾਅਦ ਬਹੁਤ ਜ਼ਿਆਦਾ ਥੱਕਿਆ ਮਹਿਸੂਸ ਕਰ ਸਕਦੇ ਹਨ।''''''''

''''''''ਇਹ ਕੁਝ ਅਜਿਹਾ ਨਹੀਂ ਹੈ ਜੋ ਮਹਿਜ਼ ਤੁਹਾਡੇ ਦਿਮਾਗ ਜਾਂ ਸੋਚ ਵਿੱਚ ਹੈ, ਬਲਕਿ ਇਹ ਸਾਬਿਤ ਹੋ ਚੁੱਕਿਆ ਹੈ।''''''''

ਜ਼ੁਕਾਮ
Getty Images

ਕੀ ਹੁੰਦੇ ਹਨ ਲੱਛਣ

ਇਹ ਅਧਿਐਨ, ਔਨਲਾਈਨ ਕਲੀਨਿਕਲ ਮੈਡੀਸਨ ਜਰਨਲ ਦਿ ਲੈਂਸੇਟ ਵਿੱਚ ਪ੍ਰਕਾਸ਼ਿਤ ਹੋਇਆ ਹੈ।

ਇਸ ਵਿੱਚ ਸ਼ਾਮਲ ਲੋਕਾਂ ਨੂੰ ਪੁੱਛਿਆ ਗਿਆ ਕਿ 2021 ਦੇ ਪਹਿਲੇ ਦੋ ਮਹੀਨਿਆਂ ਵਿੱਚ, ਜਦੋਂ ਕੋਵਿਡ ਮਹਾਂਮਾਰੀ ਆਪਣੇ ਦੂਜੇ ਸਾਲ ਵਿੱਚ ਦਾਖਲ ਹੋ ਰਹੀ ਸੀ ਅਤੇ ਟੀਕਾਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਸੀ, ਕੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀਆਂ ਸਾਹ ਦੀਆਂ ਬਿਮਾਰੀਆਂ ਅਤੇ ਹੋਰ ਲੱਛਣ ਨਜ਼ਰ ਆਏ ਸਨ।

ਇਸ ਅਧਿਐਨ ਵਿੱਚ ਸ਼ਾਮਲ ਸਾਰੇ ਲੋਕਾਂ ਨੇ ਅਜੇ ਕੋਵਿਡ ਦਾ ਟੀਕਾ ਲਗਵਾਉਣਾ ਸੀ।

ਜ਼ੁਕਾਮ
Getty Images

ਤਾਂ ਅਧਿਐਨ ਦੇ 10,171 ਭਾਗੀਦਾਰਾਂ ਵਿੱਚੋਂ:

  • 1,343 ਨੇ ਕਿਹਾ ਕਿ ਉਨ੍ਹਾਂ ਨੂੰ ਹਾਲ ਹੀ ਵਿੱਚ ਕੋਵਿਡ ਦੀ ਲਾਗ ਲੱਗੀ ਸੀ
  • 472 ਨੇ ਕਿਹਾ ਕਿ ਉਨ੍ਹਾਂ ਨੂੰ ਸਾਹ ਸੰਬੰਧੀ ਹੋਰ ਵਾਇਰਸ, ਜਿਵੇਂ ਕਿ ਫਲੂ ਜਾਂ ਜ਼ੁਕਾਮ ਹੋ ਗਿਆ ਸੀ

ਬਿਮਾਰੀ ਤੋਂ ਠੀਕ ਹੋਣ ਵਾਲੇ ਹਰ ਵਿਅਕਤੀ ਵਿੱਚ ਲਗਾਤਾਰ ਜਾਂ ਨਵੇਂ ਲੱਛਣ ਨਹੀਂ ਨਜ਼ਰ ਨਹੀਂ ਆਉਂਦੇ।

ਪਰ ਉਨ੍ਹਾਂ ਲੋਕਾਂ ਦੇ ਮੁਕਾਬਲੇ ਜਿਨ੍ਹਾਂ ਨੂੰ ਹਾਲ ਹੀ ਵਿੱਚ ਸਾਹ ਦੀ ਕੋਈ ਬਿਮਾਰੀ ਨਹੀਂ ਸੀ, ਪਿਛਲੇ ਹਫ਼ਤਿਆਂ ਵਿੱਚ ਕੋਵਿਡ, ਫਲੂ ਜਾਂ ਜ਼ੁਕਾਮ ਦੀ ਰਿਪੋਰਟ ਕਰਨ ਵਾਲੇ ਲੋਕਾਂ ਵਿੱਚ ਅਗਲੇ ਮਹੀਨੇ ਵਿੱਚ ਸੈਂਕੜੇ ਲੱਛਣਾਂ ਦਾ ਅਨੁਭਵ ਕਰਨ ਦੀ ਸੰਭਾਵਨਾ ਵੱਧ ਸੀ।

:-

ਇਨ੍ਹਾਂ ਲੱਛਣਾਂ ਵਿੱਚ ਸ਼ਾਮਲ ਹਨ:

  • ਦਸਤ
  • ਪੇਟ ਦੀਆਂ ਸਮੱਸਿਆਵਾਂ
  • ਮਾਸਪੇਸ਼ੀਆਂ ਜਾਂ ਜੋੜਾਂ ਵਿੱਚ ਦਰਦ
  • ਨੀਂਦ ''''ਚ ਦਿੱਕਤ
  • ਯਾਦਦਾਸ਼ਤ/ਇਕਾਗਰਤਾ ਦੀਆਂ ਸਮੱਸਿਆਵਾਂ
  • ਚੱਕਰ ਆਉਣਾ
  • ਖੰਘ
ਜ਼ੁਕਾਮ
Getty Images

ਜਿਨ੍ਹਾਂ ਲੋਕਾਂ ਨੂੰ ਹਾਲ ਹੀ ਵਿੱਚ ਕੋਵਿਡ ਹੋਇਆ ਸੀ, ਉਨ੍ਹਾਂ ਵਿੱਚ ਸਵਾਦ ਅਤੇ ਗੰਧ ਸਬੰਧੀ, ਚੱਕਰ ਆਉਣੇ ਅਤੇ ਪਸੀਨਾ ਆਉਣ ਦੀ ਸਮੱਸਿਆ ਦੀ ਰਿਪੋਰਟ ਕਰਨ ਦੀ ਸੰਭਾਵਨਾ ਜ਼ਿਆਦਾ ਸੀ।

ਜਦਕਿ ਉਨ੍ਹਾਂ ਲੋਕਾਂ ਵਿੱਚ ਇਹ ਸੰਭਾਵਨਾ ਘੱਟ ਸੀ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਜ਼ੁਕਾਮ ਜਾਂ ਫਲੂ ਦੇ ਲੱਛਣ ਸਨ।

ਵਾਇਰਲ ਤੋਂ ਬਾਅਦ ਹੋਣ ਵਾਲੀ ਥਕਾਵਟ ਜਾਂ ਹੋਰ ਲੱਛਣ ਕਿਸੇ ਵੀ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਇਸ ਦੇ ਨਾਲ ਹੀ, ਸ਼ੁਰੂਆਤੀ ਬਿਮਾਰੀ ਦੀ ਗੰਭੀਰਤਾ ਹਮੇਸ਼ਾ ਜੋਖਮ ਬਾਰੇ ਸਹੀ ਜਾਣਕਾਰੀ ਦੇ ਦੇਵੇ, ਇਹ ਜ਼ਰੂਰੀ ਨਹੀਂ।

ਕੁਝ ਲੋਕ ਸ਼ੁਰੂ ਵਿੱਚ ਬਹੁਤ ਬਿਮਾਰ ਮਹਿਸੂਸ ਕਰ ਸਕਦੇ ਹਨ ਪਰ ਮੁਕਾਬਲਤਨ ਜਲਦੀ ਠੀਕ ਹੋ ਜਾਂਦੇ ਹਨ ਜਦਕਿ ਦੂਸਰੇ ਜੋ ਪਹਿਲਾਂ ਸਿਰਫ ਹਲਕੇ ਤੌਰ ''''ਤੇ ਬਿਮਾਰ ਮਹਿਸੂਸ ਕਰਦੇ ਹਨ, ਬਾਅਦ ਵਿੱਚ ਲੰਬੇ ਸਮੇਂ ਲਈ ਬਿਮਾਰੀ ਜਾਂ ਕਮਜ਼ੋਰੀ ਦਾ ਅਨੁਭਵ ਕਰ ਸਕਦੇ ਹਨ।

ਆਮ ਸ਼ਬਦਾਵਲੀ

ਜ਼ੁਕਾਮ
Getty Images

ਲੰਡਨ ਦੀ ਕਵੀਨ ਮੈਰੀ ਯੂਨੀਵਰਸਿਟੀ ਵਿੱਚ ਅਧਿਐਨ ਦੇ ਮੁੱਖ ਖੋਜਕਰਤਾ, ਜਿਉਲੀਆ ਵਿਵਾਲਡੀ ਨੇ ਕਿਹਾ, "ਸਾਡੀਆਂ ਖੋਜਾਂ ਨੇ ਨਾ ਸਿਰਫ ਲੋਕਾਂ ਦੇ ਜੀਵਨ ''''ਤੇ ਲੰਬੇ ਕੋਵਿਡ ਦੇ ਪ੍ਰਭਾਵਾਂ ''''ਤੇ ਰੌਸ਼ਨੀ ਪਾਈ ਹੈ, ਬਲਕਿ ਹੋਰ ਲਾਗ ਵਾਲੀਆਂ ਬਿਮਾਰੀਆਂ ਦੇ ਪ੍ਰਭਾਵ ''''ਤੇ ਵੀ ਚਾਨਣਾ ਪਾਇਆ ਹੈ।"

ਉਨ੍ਹਾਂ ਕਿਹਾ, "ਜਾਗਰੂਕਤਾ ਦੀ ਘਾਟ ਜਾਂ ਇੱਕ ਆਮ ਸ਼ਬਦਾਵਲੀ ਦੀ ਘਾਟ, ਇਨ੍ਹਾਂ ਬਿਮਾਰੀਆਂ ਬਾਰੇ ਰਿਪੋਰਟ ਕਰਨ ਅਤੇ ਉਨ੍ਹਾਂ ਦੇ ਇਲਾਜ, ਦੋਵਾਂ ''''ਚ ਰੁਕਾਵਟ ਪਾਉਂਦੀ ਹੈ।''''''''

''''''''ਜਿਵੇਂ ਕਿ ਲਾਂਗ ਕੋਵਿਡ ਬਾਰੇ ਅਧਿਐਨ ਜਾਰੀ ਹੈ, ਸਾਨੂੰ ਹੋਰ ਗੰਭੀਰ ਸਾਹ ਦੀਆਂ ਲਾਗਾਂ ਦੇ ਸਥਾਈ ਪ੍ਰਭਾਵਾਂ ਦੀ ਵੀ ਜਾਂਚ ਕਰਨੀ ਚਾਹੀਦੀ ਹੈ।''''''''

''''''''ਲੰਬੇ ਸਮੇਂ ਤੱਕ ਚੱਲਣ ਵਾਲੀਆਂ'''' ਲਾਗਾਂ ਦਾ ਪਤਾ ਲਗਾਉਣਾ ਅਤੇ ਇਲਾਜ ਕਰਨਾ ਬਹੁਤ ਮੁਸ਼ਕਲ ਹੈ, ਖ਼ਾਸ ਤੌਰ ''''ਤੇ ਇਸ ਲਈ ਕਿਉਂਕਿ ਇਨ੍ਹਾਂ ਦਾ ਪਤਾ ਲਗਾਉਣ ਲਈ ਟੈਸਟਾਂ ਦੀ ਘਾਟ ਹੈ ਅਤੇ ਇਨ੍ਹਾਂ ਦੇ ਬਹੁਤ ਸਾਰੇ ਲੱਛਣ ਹੋ ਸਕਦੇ ਹਨ।''''''''

ਜ਼ੁਕਾਮ
Getty Images

ਇੰਪੀਰੀਅਲ ਕਾਲਜ, ਲੰਡਨ ਵਿੱਚ ਪ੍ਰਯੋਗਾਤਮਕ ਦਵਾਈ ਦੇ ਪ੍ਰੋਫੈਸਰ ਪੀਟਰ ਓਪਨਸ਼ਾਅ ਦਾ ਮੰਨਣਾ ਹੈ ਕਿ ਅਧਿਐਨ ਬਹੁਤ ਅਹਿਮ ਹੈ।

ਕਿਉਂਕਿ "ਇਹ ਦਰਸਾਉਂਦਾ ਹੈ ਕਿ ਜੇਕਰ ਕਾਰਨਾਂ ''''ਤੇ ਧਿਆਨ ਨਾ ਦਿੱਤਾ ਜਾਵੇ ਤਾਂ ਸਾਹ ਦੀ ਕਿਸੇ ਗੰਭੀਰ ਲਾਗ ਤੋਂ ਠੀਕ ਹੋਣ ਦੀ ਪ੍ਰਕਿਰਿਆ ਹੌਲੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਪ੍ਰਭਾਵਿਤ ਲੋਕ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਮੁੜ ਤੋਂ ਇੱਕਦਮ ਪਹਿਲਾਂ ਵਾਂਗ ਜੀਵਨ ਜਿਉਣ ਲੱਗ ਪੈਣਗੇ।''''''''

ਉਹ ਇਹ ਚਿਤਾਵਨੀ ਵੀ ਦਿੰਦੇ ਹਨ ਕਿ "ਲਾਂਗ ਕੋਲਡ" ਸ਼ਬਦ ਦੀ ਵਰਤੋਂ ਲਾਂਗ ਕੋਵਿਡ ਦੇ ਪ੍ਰਭਾਵਾਂ ਤੋਂ ਹਲਕੇ ਪ੍ਰਭਾਵਾਂ ਨੂੰ ਦਰਸਾਉਣ ਲਈ ਵੀ ਨਹੀਂ ਕੀਤੀ ਜਾਣੀ ਚਾਹੀਦੀ।

ਆਕਸਫੋਰਡ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਪਾਲ ਹੈਰੀਸਨ ਕਹਿੰਦੇ ਹਨ ਕਿ "ਇਹ ਅਧਿਐਨ, ਉਨ੍ਹਾਂ ਪਿਛਲੀਆਂ ਖੋਜਾਂ ਦਾ ਸਮਰਥਨ ਕਰਦਾ ਹੈ, ਜਿਨ੍ਹਾਂ ਮੁਤਾਬਕ, ਸਿਰਫ਼ ਕੋਵਿਡ ਹੀ ਨਹੀਂ ਸਗੋਂ ਸਾਹ ਜਾਂ ਆਮ ਇਨਫੈਕਸ਼ਨ ਤੋਂ ਬਾਅਦ ਵੀ ਲੰਮੇ ਸਮੇਂ ਵਾਲੇ ਪ੍ਰਭਾਵ ਰਹਿ ਸਕਦੇ ਹਨ।''''''''

:-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News