ਅਮਰੀਕਾ ’ਚ ਨਫ਼ਰਤੀ ਹਿੰਸਾ ਦੇ ਪੀੜਤਾਂ ’ਚ ਸਿੱਖ ਦੂਜੇ ਨੰਬਰ ’ਤੇ, ਸੋਸ਼ਲ ਮੀਡੀਆ ਕਾਰਨ ਇਸ ਨੂੰ ਰੋਕਣਾ ਮੁਸ਼ਕਿਲ ਹੋਇਆ
Thursday, Oct 19, 2023 - 07:44 PM (IST)
ਐੱਫਬੀਆਈ ਮੁਤਾਬਕ, ਪਿਛਲੇ ਸਾਲ ਅਮਰੀਕਾ ਵਿੱਚ ਨਫ਼ਰਤੀ ਹਿੰਸਾ ਦੇ ਅੰਕੜੇ ਸਭ ਤੋਂ ਉੱਚੇ ਪੱਧਰ ''''ਤੇ ਪਹੁੰਚ ਗਏ ਸਨ।
ਐੱਫਬੀਆਈ ਵੱਲੋਂ ਜਾਰੀ ਕੀਤੀ ਗਈ ਨਵੀਂ ਰਿਪੋਰਟ ਮੁਤਾਬਕ, ਸਾਲ 2022 ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਨਫ਼ਰਤੀ ਹਿੰਸਾ ਦੇ ਕੇਸ ਸਾਹਮਣੇ ਆਏ ਹਨ, ਜੋ 2021 ਦੇ ਮੁਕਾਬਲੇ ਲਗਭਗ 7 ਫੀਸਦ ਵੱਧ ਹਨ।
ਜੇਕਰ ਇਨ੍ਹਾਂ ਅੰਕੜਿਆਂ ਵਿੱਚ ਧਰਮ ਵਿਰੁੱਧ ਹੋਏ ਨਫ਼ਰਤੀ ਅਪਰਾਧਾਂ ਦੀ ਗੱਲ ਕਰੀਏ ਤਾਂ ਸਿੱਖ ਧਰਮ ਦਾ ਨੰਬਰ ਦੂਜਾ ਹੈ।
ਇਸ ਵਿੱਚ ਪਹਿਲੇ ਸਥਾਨ ''''ਤੇ ਯਹੂਦੀ, ਫਿਰ ਕ੍ਰਮਵਾਰ, ਸਿੱਖ, ਇਸਲਾਮ, ਕੈਥੋਲਿਕ ਅਤੇ ਬੁੱਧ ਮਤ ਹੈ।
ਕੀ ਕਹਿੰਦੇ ਹਨ ਮਾਹਰ
ਬੀਬੀਸੀ ਨਾਲ ਗੱਲ ਕਰਨ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਹਮਲਾਵਰ ਰਾਜਨੀਤਿਕ ਬਿਆਨਬਾਜ਼ੀ ਅਤੇ ਸੋਸ਼ਲ ਮੀਡੀਆ ਸਣੇ ਕਈ ਕਾਰਕਾਂ ਨੇ ਹਿੰਸਾ ਵਿੱਚ ਇਸ ਵਾਧੇ ਵਿੱਚ ਯੋਗਦਾਨ ਪਾਇਆ ਹੈ।
ਉਨ੍ਹਾਂ ਨੇ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਆਗਾਮੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਅਤੇ ਮੱਧ ਪੂਰਬ ਵਿੱਚ ਚੱਲ ਰਹੀ ਹਿੰਸਾ ਕਾਰਨ ਇਹ ਹੋਰ ਭਖ ਸਕਦਾ ਹੈ।
ਪਿਛਲੇ ਹਫ਼ਤੇ ਇਲੀਨੋਇਸ ਦੇ ਪਿੰਡ ਪਲੇਨਫੀਲਡ ਵਿੱਚ ਇੱਕ 6 ਸਾਲਾ ਬੱਚੇ ਦੇ ਕਤਲ ਮਗਰੋਂ ਉਨ੍ਹਾਂ ਦਾ ਡਰ ਹੋਰ ਵਧ ਗਿਆ ਹੈ। ਇਸ ਘਟਨਾ ਨੂੰ ਅਧਿਕਾਰੀਆਂ ਨੇ ਮੁਸਲਿਮ ਵਿਰੋਧੀ ਹਮਲੇ ਵਜੋਂ ਦਰਸਾਇਆ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਾਸ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਸੰਘਰਸ਼ ਕਾਰਨ ਮਕਾਨ ਮਾਲਕ ਨੇ ਬੱਚੇ ਅਤੇ ਉਸ ਦੀ ਮਾਂ ਨੂੰ ਚਾਕੂ ਮਾਰ ਦਿੱਤਾ ਸੀ।
ਪਰ ਫਿਰ ਵੀ ਮਾਹਰ ਅਤੇ ਇਨ੍ਹਾਂ ਅਪਰਾਧਾਂ ਤੋਂ ਪ੍ਰਭਾਵਿਤ ਲੋਕ ਕਹਿੰਦੇ ਹਨ ਕਿ ਅਜੇ ਬਹੁਤ ਦੇਰ ਨਹੀਂ ਹੋਈ ਹੈ।
ਗਰਾਨੈੱਲ ਵਿਟਫੀਲਡ ਦਾ ਕਹਿਣਾ ਹੈ, "ਪਰਿਵਰਤਨ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਹੁੰਦਾ ਹੈ ਅਤੇ ਸਾਨੂੰ ਇੱਕ-ਦੂਜੇ ਪ੍ਰਤੀ ਮਨੁਖਤਾਵਾਦੀ ਰਵਈਆ ਅਪਣਾਉਣ ਦੀ ਅਪੀਲ ਕਰਨ ਦੀ ਲੋੜ ਹੈ।"
ਦਰਅਸਲ, ਗਾਰਨੈਲ ਵਿਟਫੀਲਡ ਨੇ ਵੀ ਪਿਛਲੇ ਸਾਲ ਨਸਲੀ ਵਿਤਕਰੇ ਕਾਰਨ ਆਪਣੀ ਮਾਂ ਨੂੰ ਗਵਾਇਆ ਹੈ।
13 ਮਈ 2022 ਨੂੰ, 66 ਸਾਲਾ ਗਾਰਨੈਲ ਵਿਟਫੀਲਡ ਨੇ ਆਪਣੀ 86-ਸਾਲਾ ਮਾਂ ਨੂੰ ਮਾਂ ਦਿਵਸ ਦੇ ਤੋਹਫ਼ੇ ਵਜੋਂ ਦੇਣ ਲਈ ਇੱਕ ਉੱਚਾ ਜਿਹਾ ਪਲਾਂਟਰ ਬਾਕਸ ਬਣਾਉਣ ਵਿੱਚ ਗੁਜ਼ਾਰਿਆ।
ਪਰ ਉਨ੍ਹਾਂ ਦੀ ਮਾਂ ਵਿਟਫੀਲਡ ਆਪਣੇ ਪੁੱਤਰ ਦੀ ਮਿਹਨਤ ਦੇ ਫ਼ਲ ਨੂੰ ਵੇਖਣ ਲਈ ਜਿਉਂਦੇ ਨਾ ਰਹੇ ਸਕੇ। ਉਨ੍ਹਾਂ ਨੂੰ ਨਿਊਯਾਰਕ ਦੇ ਬਫਲੋ ਸ਼ਹਿਰ ਵਿੱਚ ਇੱਕ ਸੁਪਰਮਾਰਕਿਟ ਵਿੱਚ ਕਤਲ ਕਰ ਦਿੱਤਾ ਗਿਆ ਸੀ।
ਉਨ੍ਹਾਂ ਨੇ ਕਿਹਾ, "ਆਪਣੀ ਮਾਂ ਨੂੰ ਗੁਆਉਣਾ, ਜਿਸਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਈ, ਕਦੇ ਵੀ ਅਮਰੀਕਾ ਵਿੱਚ ਇੱਕ ਕਾਲੀ ਔਰਤ ਵਜੋਂ ਸਵੀਕਾਰ ਨਹੀਂ ਕੀਤੀ ਗਈ, ਅਤੇ ਨਸਲੀ ਵਿਤਕਰੇ ਕਾਰਨ ਉਨ੍ਹਾਂ ਦਾ ਕਤਲ ਹੋਣਾ, ਇਹ ਬਿਲਕੁਲ ਵਿਨਾਸ਼ਕਾਰੀ ਹੈ।"
ਉਨ੍ਹਾਂ ਨੇ ਕਿਹਾ, "ਜਦੋਂ ਤੁਸੀਂ ਸੋਚਦੇ ਹੋ ਕਿ ਅਸੀਂ ਇਸ ਦੇਸ਼ ਵਿੱਚ ਇਸ ਕੈਂਸਰ, ਨਫ਼ਰਤ ਅਤੇ ਗੋਰੇ ਦੀ ਸਰਬਉੱਚਤਾ ਦੀ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਅਸੀਂ ਕਿੱਥੇ ਹਾਂ ਤਾਂ ਇਹ ਪਰੇਸ਼ਾਨ ਕਰ ਕੇ ਰੱਖ ਦਿੰਦਾ ਹੈ।"
''''ਇੱਕ ਭਿਆਨਕ ਦ੍ਰਿਸ਼''''
ਐੱਫਬੀਆਈ ਨੇ 1991 ਵਿੱਚ ਨਫ਼ਰਤੀ ਅਪਰਾਧਾਂ ਬਾਰੇ ਡੇਟਾ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਉਦੋਂ ਤੋਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ।
ਐੱਫਬੀਆਈ ਦੇ ਅਨੁਸਾਰ, 2022 ਵਿੱਚ, ਸ਼ਿਆਹ ਫਾਮ-ਵਿਰੋਧੀ ਜਾਂ ਅਫ਼ਰੀਕੀ-ਵਿਰੋਧੀ-ਅਮਰੀਕੀ ਨਫ਼ਰਤ ਹਿੰਸਾ ਸਭ ਤੋਂ ਵੱਧ ਆਮ ਤੌਰ ''''ਤੇ ਰਿਪੋਰਟ ਕੀਤੇ ਗਏ ਸਨ।
ਇਸ ਤੋਂ ਬਾਅਦ ਯਹੂਦੀ ਵਿਰੋਧੀ ਅਤੇ ਸਮਲਿੰਗੀ ਵਿਰੋਧੀ ਘਟਨਾਵਾਂ ਸਨ। ਕੁਲ ਮਿਲਾ ਕੇ, ਅਮਰੀਕਾ ਨੇ ਇਸ ਸਾਲ 11,643 ਕੇਸ ਨਫ਼ਰਤੀ ਹਿੰਸਾ ਦੇ ਦਰਜ ਕੀਤੇ, ਜਿਸ ਵਿੱਚ ਹਿੰਸਾ, ਧਮਕਾਉਣ ਅਤੇ ਹਮਲੇ ਦੀਆਂ ਘਟਨਾਵਾਂ ਸ਼ਾਮਲ ਹਨ।
ਮਾਹਿਰਾਂ ਨੇ ਕਿਹਾ ਕਿ ਵਾਧੇ ਦੇ ਹਿੱਸੇ ਵਜੋਂ ਹਰ ਸਾਲ ਰਿਪੋਰਟਿੰਗ ਵਿੱਚ ਸੁਧਾਰਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਕਿਉਂਕਿ ਅਮਰੀਕੀਆਂ ਨੇ ਘਟਨਾਵਾਂ ਬਾਰੇ ਬੋਲਣਾ ਸਿੱਖਿਆ ਅਤੇ ਹੋਰ ਏਜੰਸੀਆਂ ਨਾਲ ਜਾਣਕਾਰੀ ਸਾਂਝੀ ਕੀਤੀ।
ਪਰ ਡੇਟਾ ਅਜੇ ਵੀ ਕਈ ਵਾਰ ਗ਼ਲਤ ਸਾਬਤ ਹੋਇਆ ਹੈ।
ਇਸ ਦੀ ਜਾਣਕਾਰੀ ਲਈ, ਐੱਫਬੀਆਈ ਸਵੈ-ਇੱਛਾ ਨਾਲ ਰਿਪੋਰਟਾਂ ਜਮ੍ਹਾਂ ਕਰਾਉਣ ਲਈ ਹਜ਼ਾਰਾਂ ਸੰਘੀ, ਰਾਜ, ਸਥਾਨਕ, ਕਬਾਇਲੀ ਅਤੇ ਯੂਨੀਵਰਸਿਟੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ''''ਤੇ ਨਿਰਭਰ ਕਰਦੀ ਹੈ।
ਪਰ 2022 ਵਿੱਚ, ਮਿਸਾਲ ਵਜੋਂ, ਲਗਭਗ 18,000 ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿੱਚੋਂ ਸਿਰਫ 14,631 ਨੇ ਐੱਫਬੀਆਈ ਨੂੰ ਨਫ਼ਰਤ ਹਿੰਸਾ ਦਾ ਡੇਟਾ ਸੌਂਪਿਆ।
ਸੈਂਟਰ ਫਾਰ ਦਿ ਸਟੱਡੀ ਆਫ ਹੇਟ ਐਂਡ ਐਕਟ੍ਰੀਮਿਜ਼ਮ ਅਮਰੀਕਾ ਵਿੱਚ ਨਫ਼ਰਤੀ ਹਿੰਸਾ ਦੇ ਅਪਰਾਧਾਂ ਬਾਰੇ ਆਪਣੀ ਵੱਖ ਤੋਂ ਰਿਪੋਰਟ ਤਿਆਰ ਕਰਦਾ ਹੈ।
ਇਸੇ ਸੈਂਟਰ ਦੇ ਡਾਇਰੈਕਟਰ ਬਰਾਈਨ ਲੈਵਿਨ ਕਹਿੰਦੇ ਹਨ, “ਖ਼ਾਸ ਤੌਰ ''''ਤੇ ਕੁਝ ਸੂਬਿਆਂ ਵਿੱਚ ਨਫ਼ਰਤੀ ਅਪਰਾਧਾਂ ਦੀ ਗਿਣਤੀ ਘੱਟ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਫਲੋਰੀਡਾ ਵੀ ਸ਼ਾਮਿਲ ਹੈ, ਜਿੱਥੇ 2021 ਵਿੱਚ ਐੱਫਬੀਆਈ ਨੂੰ ਕੁੱਲ 148 ਘਟਨਾਵਾਂ ਦਰਜ ਕੀਤੀਆਂ, ਜੋ ਕਿ ਬੋਸਟਨ ਸ਼ਹਿਰ ਦੇ ਬਰਾਬਰ ਹੈ।”
ਉਨ੍ਹਾਂ ਨੇ ਕਿਹਾ ਕਿ ਫਿਰ ਵੀ, ਅਮਰੀਕਾ ਨੇ ਹਾਲ ਹੀ ਦੇ ਸਾਲਾਂ ਵਿੱਚ ਹਮਲਿਆਂ ਅਤੇ ਭਿਆਨਕ ਹਮਲਿਆਂ ਵਰਗੇ ਹਿੰਸਕ ਨਫ਼ਰਤੀ ਅਪਰਾਧਾਂ ਵਿੱਚ ਹਰ ਖੇਤਰ ਵਿੱਚ "ਪ੍ਰੇਸ਼ਾਨ ਕਰਨ ਵਾਲਾ ਵਾਧਾ" ਦੇਖਿਆ ਹੈ।
ਪੱਖਪਾਤ ਅਤੇ ਕੱਟੜਵਾਦ ਦੀਆਂ ਘਟਨਾਵਾਂ ''''ਤੇ ਨਜ਼ਰ ਰੱਖਣ ਵਾਲੇ ਐਂਟੀ-ਡਿਫੇਮੇਸ਼ਨ ਲੀਗ ਸੈਂਟਰ ਆਨ ਐਟ੍ਰੀਮਿਜ਼ਮ ਦੇ ਸੰਪਾਦਕੀ ਨਿਰਦੇਸ਼ਕ ਜੈਸਿਕਾ ਰੀਵਜ਼ ਨੇ ਕਿਹਾ ਹੈ ਕਿ, ਜ਼ਿਆਦਾਤਰ ਘੱਟ ਗਿਣਤੀ ਸਮੂਹ ਬਚ ਨਹੀਂ ਸਕੇ।
ਉਨ੍ਹਾਂ ਨੇ ਕਿਹਾ, "ਅਸੀਂ ਵਧੇਰੇ ਯਹੂਦੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਂਦੇ ਦੇਖਿਆ ਹੈ। ਅਸੀਂ ਗੋਰਿਆਂ ਦੀ ਸਰਵਉੱਚਤਾ ਸਣੇ ਸ਼ਿਆਹ ਫਾਮ ਵਿਰੋਧੀ ਕੱਟੜਤਾ ਅਤੇ ਨਫ਼ਰਤ ਦੇ ਪ੍ਰਗਟਾਵੇ ਵਿੱਚ ਵਾਧਾ ਦੇਖਿਆ ਹੈ। ਇਹ ਇੱਕ ਭਿਆਨਕ ਹੈ।"
ਵਰਤਮਾਨ ਘਟਨਾਵਾਂ ਕੱਟੜਤਾ ਨੂੰ ਹਵਾ ਦਿੰਦੀਆਂ ਹਨ
ਪਿਛਲੇ ਹਫਤੇ, ਲੇਵਿਨ ਨੇ ਕਿਹਾ ਕਿ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਜ਼ਰਾਈਲ-ਹਮਾਸ ਜੰਗ ਦੀ ਸ਼ੁਰੂਆਤ ਤੋਂ ਬਾਅਦ, ਨਫ਼ਰਤ ਭਰੇ ਭਾਸ਼ਣਾਂ ਸਣੇ, ਮੁਸਲਿਮ ਵਿਰੋਧੀ ਅਤੇ ਯਹੂਦੀ ਵਿਰੋਧੀ ਨਫ਼ਰਤੀ ਹਿੰਸਾ ਦੋਵਾਂ ਵਿੱਚ ਵਾਧਾ ਹੋਇਆ ਹੈ।
ਉਹ ਕਹਿੰਦੇ ਹਨ, “ਇਹ ਲਹਿਰ ਅਜੇ ਵੀ ਕਿਸੇ ਸਿਰੇ ਨਹੀਂ ਚੜ੍ਹ ਰਹੀ ਹੈ ਅਤੇ ਇਹ ਭਖ ਰਹੀ ਹੈ। ਜੇ ਅਸੀਂ ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਨੂੰ ਦੇਖ ਰਹੇ ਹਾਂ, ਤਾਂ ਇਹ ਮੁਸਲਿਮ ਵਿਰੋਧੀ ਅਤੇ ਯਹੂਦੀ ਵਿਰੋਧੀ ਨਫ਼ਰਤੀ ਅਪਰਾਧਾਂ ਦੇ ਸਬੰਧ ਵਿੱਚ ਇੱਕ ਭਿਆਨਕ ਹੋ ਸਕਦਾ ਹੈ।"
ਲੇਵਿਨ ਨੇ ਕਿਹਾ ਕਿ ਸਿਆਸਤਦਾਨ ਅਤੇ ਹੋਰ ਲੋਕ ਸੰਸਾਰ ਦੀਆਂ ਘਟਨਾਵਾਂ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦੇ ਹਨ, ਇਹ ਵੱਡੇ ਪੱਧਰ ''''ਤੇ ਪ੍ਰਭਾਵਿਤ ਕਰਨ ਸਕਦਾ ਹੈ।
ਹਿੰਸਾ ਨੂੰ ਰੋਕਣਾ
ਲੇਵਿਨ ਕਹਿੰਦੇ ਹਨ ਕਿ ਜੇਕਰ ਸਿਆਸਤਦਾਨਾਂ ਕੋਲ ਨਫ਼ਰਤ ਖਿਲਾਰਨ ਦੀ ਤਾਕਤ ਹੈ ਤਾਂ ਉਨ੍ਹਾਂ ਕੋਲ ਸ਼ਾਂਤੀ ਵੰਡਣ ਦੀ ਵੀ ਤਾਕਤ ਹੈ।
ਉਨ੍ਹਾਂ ਨੇ 11 ਸਤੰਬਰ 2001 ਦੇ ਹਮਲਿਆਂ ਤੋਂ ਛੇ ਦਿਨ ਬਾਅਦ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਵੱਲੋਂ ਮੁਸਲਿਮ ਲੋਕਾਂ ਪ੍ਰਤੀ ਸਹਿਣਸ਼ੀਲਤਾ ਨੂੰ ਵਧਾਵਾ ਦੇਣ ਵਾਲੇ ਭਾਸ਼ਣ ਵੱਲ ਇਸ਼ਾਰਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਭਾਸ਼ਣ ਤੋਂ ਅਗਲੇ ਦਿਨ ਮੁਸਲਮਾਨਾਂ ਵਿਰੁੱਧ ਨਫ਼ਰਤੀ ਹਿੰਸਾ ਦੀਆਂ ਘਟਨਾਵਾਂ ਵਿੱਚ "ਤੇਜ਼ੀ ਨਾਲ ਘਾਟਾ" ਹੋਇਆ।
ਮਾਹਰ ਆਖਦੇ ਹਨ ਕਿ ਮਸ਼ਹੂਰ ਔਨਲਾਈਨ ਅਦਾਰੇ ਵੀ ਦਰਸ਼ਕਾਂ ਨੂੰ ਗ਼ਲਤ ਜਾਣਕਾਰੀ ਅਤੇ ਨਫ਼ਰਤ ਫੈਲਾਉਣ ਵਿੱਚ ਵੀ ਭੂਮਿਕਾ ਨਿਭਾਉਂਦੇ ਹਨ ਅਤੇ ਇਸ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹਨ।
ਲੇਵਿਨ ਆਖਦੇ ਹਨ, "ਵੱਧਦਾ ਹੋਇਆ, ਸੋਸ਼ਲ ਮੀਡੀਆ ਇੰਨਾ ਜੰਗਲੀ ਅਤੇ ਬੇਰੋਕ ਹੁੰਦਾ ਜਾ ਰਿਹਾ ਹੈ ਕਿ ਇਹ ਇੱਕ ਅਜਿਹੀ ਥਾਂ ਬਣ ਰਿਹਾ ਹੈ, ਜਿੱਥੇ ਕੱਟੜਤਾ, ਰੂੜ੍ਹੀਵਾਦ, ਸਾਜ਼ਿਸ਼ ਅਤੇ ਝੂਠ, ਦੁਨੀਆ ਭਰ ਸੱਚ ਆਉਣ ਤੋਂ ਪਹਿਲਾਂ ਹੀ ਝੂਠ ਦੇ ਸੱਤ ਚੱਕਰ ਲਗਾ ਲੈਂਦਾ ਹੈ।"
ਕੱਟੜਵਾਦ ਦੇ ਖੋਜਕਾਰਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਕੰਟ੍ਰੋਲ ਮੁਕਤ ਹੋਣ ਕਾਰਨ ਧਮਕੀਆਂ ਅਤੇ ਨਫ਼ਰਤ ਨੂੰ ਲੰਬੇ ਸਮੇਂ ਤੱਕ ਆਨਲਾਈਨ ਰਹਿਣ ਅਤੇ ਵਧੇਰੇ ਦਰਸ਼ਕਾਂ ਤੱਕ ਪਹੁੰਚਣ ਦੀ ਇਜਾਜ਼ਤ ਦਿੱਤੀ ਹੈ।
ਐਂਟੀ-ਡੈਫੇਮੇਸ਼ਨ ਲੀਗ ਨੇ ਸੋਸ਼ਲ ਮੀਡੀਆ ''''ਤੇ ਨਫ਼ਰਤ ਨੂੰ ਘਟਾਉਣ ਲਈ ਕਈ ਨੀਤੀਗਤ ਉਪਾਵਾਂ ਦਾ ਸੁਝਾਅ ਦਿੱਤਾ ਹੈ, ਜਿਸ ਵਿੱਚ ਕੰਪਨੀਆਂ ਨੂੰ ਆਪਣੀਆਂ ਸਮੱਗਰੀ ਸੰਚਾਲਨ ਨੀਤੀਆਂ ਦਾ ਖੁਲਾਸਾ ਕਰਨ ਅਤੇ ਨੀਤੀ ਲਾਗੂ ਕਰਨ ਬਾਰੇ ਡੇਟਾ ਪ੍ਰਦਾਨ ਕਰਨ ਦੀ ਲੋੜ ਸ਼ਾਮਲ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਭਾਈਚਾਰੇ, ਨੇਤਾ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਸਾਰੇ ਵਧ ਰਹੇ ਹਮਲੇ ਦਾ ਮੁਕਾਬਲਾ ਕਰਨ ਲਈ ਉਚਿਤ ਕਦਮ ਚੁੱਕ ਸਕਦੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)