ਰਿਟਾਇਰਮੈਂਟ ਤੋਂ ਬਾਅਦ ਵੀ ਜਾਰੀ ਰਹੇ ਆਮਦਨ, ਇਸ ਦੇ ਲਈ ਕਿੱਥੇ ਕਰੋ ਨਿਵੇਸ਼ ਤੇ ਕਿਵੇਂ ਮਿਲੇਗਾ ਲਾਭ

Thursday, Oct 19, 2023 - 01:14 PM (IST)

ਰਿਟਾਇਰਮੈਂਟ ਤੋਂ ਬਾਅਦ ਆਮਦਨ
Getty Images

ਨੈਸ਼ਨਲ ਪੈਨਸ਼ਨ ਸਕੀਮ (ਐਨਪੀਐਸ) ਇੱਕ ਨਿਵੇਸ਼ ਯੋਜਨਾ ਹੈ ਜੋ ਸਰਕਾਰ ਦੁਆਰਾ ਉਨ੍ਹਾਂ ਕਾਮੇ ਵਰਗ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਹੈ, ਜੋ ਪੈਨਸ਼ਨ ਸਹੂਲਤਾਂ ਤੋਂ ਵਾਂਝੇ ਹਨ।

ਇਹ ਸਕੀਮ 2004 ਤੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ 2009 ਤੋਂ ਸਾਰੇ ਸੂਬਾ ਸਰਕਾਰ ਅਤੇ ਨਿੱਜੀ ਖੇਤਰ ਦੇ ਕਰਮਚਾਰੀਆਂ ਲਈ ਉਪਲੱਬਧ ਕਰਵਾਈ ਗਈ ਹੈ।

ਇਸ ਸਕੀਮ ਰਾਹੀਂ ਨਿਵੇਸ਼ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਹੁਣ 1.70 ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ।

ਰਿਟਾਇਰਮੈਂਟ ਤੋਂ ਬਾਅਦ ਦੀ ਆਮਦਨ ਲਈ ਬਹੁਤ ਸਾਰੇ ਸਾਧਨਾਂ/ਸਕੀਮਾਂ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ, ਪਰ ਐਨਪੀਐਸ ਸਕੀਮ ਹੋਰ ਨਿਵੇਸ਼ ਦੇ ਤਰੀਕਿਆਂ ਨਾਲੋਂ ਵਧੇਰੇ ਮਸ਼ਹੂਰ ਹੈ।

ਇਸ ਦੇ ਮੁੱਖ ਕਾਰਨ

ਰਿਟਾਇਰਮੈਂਟ ਤੋਂ ਬਾਅਦ ਆਮਦਨ
Getty Images

ਇਸ ਸਕੀਮ ਦੇ ਤਹਿਤ ਨਿਵੇਸ਼ ''''ਤੇ ਸਰਕਾਰ 50,000 ਤੱਕ ਦੇ ਟੈਕਸ ਦੀ ਛੋਟ ਵੀ ਦੇ ਰਹੀ ਹੈ। ਭਾਵ 30 ਫੀਸਦੀ ਇਨਕਮ ਟੈਕਸ ਅਦਾ ਕਰਨ ਵਾਲੇ ਲੋਕਾਂ ਨੂੰ 17,000 ਰੁਪਏ ਦਾ ਤੁਰੰਤ ਲਾਭ ਮਿਲ ਸਕਦਾ ਹੈ।

ਪ੍ਰਮੁੱਖ ਬੈਂਕਾਂ ਦੇ ਫੰਡ ਮੈਨੇਜਰ ਇਹ ਯਕੀਨੀ ਬਣਾਉਣ ਲਈ ਉਚਿਤ ਕਦਮ ਚੁੱਕਦੇ ਹਨ ਕਿ ਇਸ ਸਕੀਮ ਵਿੱਚ ਕੀਤਾ ਨਿਵੇਸ਼ ਲਾਭਦਾਇਕ ਸਾਬਤ ਹੋਵੇ।

ਕਿਉਂਕਿ ਇਸ ਸਕੀਮ ਨੂੰ ਕੇਂਦਰ ਸਰਕਾਰ ਦਾ ਸਮਰਥਨ ਹੈ, ਇਸ ਲਈ ਇਸ ਵਿੱਚ ਨਿਵੇਸ਼ ਦੀ ਲਾਗਤ ਹੋਰ ਮਿਉਚੁਅਲ ਫੰਡਾਂ ਅਤੇ ਯੂਲਿਪਸ ਦੇ ਮੁਕਾਬਲੇ ਬਹੁਤ ਘੱਟ ਹੈ।

ਇਹ ਯੋਜਨਾ ਕਿਵੇਂ ਕੰਮ ਕਰਦੀ ਹੈ?

ਰਿਟਾਇਰਮੈਂਟ ਤੋਂ ਬਾਅਦ ਆਮਦਨ
Getty Images

ਐਨਪੀਐਸ ਵਿੱਚ ਇੱਕ ਨਿਵੇਸ਼ ਮੋਟੇ ਤੌਰ ''''ਤੇ ਮਿਉਚੁਅਲ ਫੰਡਾਂ ਦੇ ਪ੍ਰਦਰਸ਼ਨ ਨਾਲ ਜੁੜਿਆ ਹੁੰਦਾ ਹੈ।

ਫੰਡ ਮੈਨੇਜਰ ਐਨਪੀਐਸ ਨਿਵੇਸ਼ਕਾਂ ਦੇ ਨਿਵੇਸ਼ ਨੂੰ ਵੱਖ-ਵੱਖ ਰੂਪਾਂ ਵਿੱਚ ਨਿਵੇਸ਼ ਕਰਦੇ ਹਨ ਅਤੇ ਨਿਵੇਸ਼ਕਾਂ ਨੂੰ ਲਾਭ ਵੰਡਦੇ ਹਨ।

ਕਿਉਂਕਿ ਇਹ ਸਿਰਫ਼ ਇੱਕ ਪੈਨਸ਼ਨ ਸਕੀਮ ਹੈ, ਇਸ ਲਈ ਨਿਵੇਸ਼ਕ ਨੂੰ ਇਸ ਦੇ ਲਾਭ ਲੈਣ ਲਈ 60 ਸਾਲ ਦੀ ਉਮਰ ਤੱਕ ਪਹੁੰਚਣ ਤੱਕ ਉਡੀਕ ਕਰਨੀ ਪੈਂਦੀ ਹੈ।

ਰਿਟਾਇਰਮੈਂਟ ਤੋਂ ਬਾਅਦ ਆਮਦਨ
Getty Images

60 ਸਾਲ ਦੇ ਹੋਣ ਤੋਂ ਬਾਅਦ ਵੀ, ਸਾਲਾਨਾ ਇੱਕ ਨਿਸ਼ਚਿਤ ਰਕਮ ਲਈ ਜਾ ਸਕਦੀ ਹੈ। ਇਹ ਰਕਮ ਸਲਾਨਾ ਨਿਵੇਸ਼ਕ ਲਈ ਇੱਕ ਪੈਨਸ਼ਨ ਵਾਂਗ ਹੁੰਦੀ ਹੈ।

ਐਲਆਈਸੀ ਅਤੇ ਭਾਰਤੀ ਸਟੇਟ ਬੈਂਕ ਤੋਂ ਸ਼ੁਰੂ ਹੋਣ ਵਾਲੀਆਂ ਸਾਰੀਆਂ ਪ੍ਰਮੁੱਖ ਬੀਮਾ ਕੰਪਨੀਆਂ ਇਸ ਸਾਲਾਨਾ ਸਹੂਲਤ ਦੀ ਸੁਵਿਧਾ ਦਿੰਦੀਆਂ ਹਨ। ਕੋਈ ਵੀ ਨਿਵੇਸ਼ਕ ਆਪਣੀ ਲੋੜ ਅਨੁਸਾਰ ਇੱਕ ਸਾਲਾਨਾ ਯੋਜਨਾ ਚੁਣ ਸਕਦਾ ਹੈ।

:-

ਨਿਵੇਸ਼ਕ ਆਪਣੀ ਲੋੜ ਅਨੁਸਾਰ ਹੇਠਾਂ ਲਿਖੀਆਂ ਚਾਰ ਸਕੀਮਾਂ ਵਿੱਚੋਂ ਕੋਈ ਵੀ ਚੁਣ ਸਕਦੇ ਹਨ:

  • ਸਕੀਮ E (ਇਕੁਇਟੀ) - ਇਸ ਸਕੀਮ ਵਿੱਚ ਲਗਾਈ ਗਈ ਰਕਮ ਦਾ 75 ਫੀਸਦੀ ਤੱਕ ਦਾ ਹਿੱਸਾ ਇਕੁਇਟੀ ਵਿੱਚ ਨਿਵੇਸ਼ ਕੀਤਾ ਜਾਂਦਾ ਹੈ।
  • ਸਕੀਮ C (ਕਾਰਪੋਰੇਟ ਕਰਜ਼ਾ) - ਇਹ ਸਕੀਮ ਕਾਰਪੋਰੇਟ ਬਾਂਡਾਂ ਵਿੱਚ 100 ਫੀਸਦੀ ਨਿਵੇਸ਼ ਕਰਦੀ ਹੈ।
  • ਸਕੀਮ G (ਸਰਕਾਰੀ ਬਾਂਡ) - ਇਹ ਸਕੀਮ ਕੇਂਦਰ ਸਰਕਾਰ ਅਤੇ ਵੱਖ-ਵੱਖ ਸੂਬਾ ਸਰਕਾਰਾਂ ਦੁਆਰਾ ਜਾਰੀ ਬਾਂਡਾਂ ਵਿੱਚ ਨਿਵੇਸ਼ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ।
  • ਸਕੀਮ A (ਹੋਰ ਨਿਵੇਸ਼ ਸਾਧਨ) - ਇਹ ਸਕੀਮ ਉਪਰੋਕਤ ਤਿੰਨ ਤੋਂ ਇਲਾਵਾ ਹੋਰ ਸਾਧਨਾਂ ਵਿੱਚ ਨਿਵੇਸ਼ ਕਰਨ ਦਾ ਮੁਕਾ ਦਿੰਦੀ ਹੈ। ਹਾਲਾਂਕਿ, ਇਹ ਯੋਜਨਾ ਸਿਰਫ ਨਿੱਜੀ ਖੇਤਰ ਦੇ ਕਰਮਚਾਰੀਆਂ ਲਈ ਉਪਲੱਬਧ ਹੈ। ਸਰਕਾਰੀ ਕਰਮਚਾਰੀਆਂ ਲਈ ਇਹ ਸਕੀਮ ਉਪਲੱਬਧ ਨਹੀਂ ਹੈ।

ਤਾਂ ਫਿਰ ਕਿਹੜੀ ਸਕੀਮ ''''ਚ ਨਿਵੇਸ਼ ਕੀਤਾ ਜਾਵੇ

ਰਿਟਾਇਰਮੈਂਟ ਤੋਂ ਬਾਅਦ ਆਮਦਨ
Getty Images

ਨਿਵੇਸ਼ਕ ਐਨਪੀਐਸ ਦੀਆਂ ਉਪਰੋਕਤ ਚਾਰ ਸਕੀਮਾਂ ਵਿੱਚੋਂ ਕਿਸੇ ਵਿੱਚ ਵੀ ਨਿਵੇਸ਼ ਕਰ ਸਕਦੇ ਹਨ।

ਇਨ੍ਹਾਂ ਵਿੱਚੋਂ ਹਰੇਕ ਦੀ ਆਪਣੀ ਵਿਸ਼ੇਸ਼ਤਾ ਹੈ, ਇਸ ਲਈ ਇਸ ਨੂੰ ਧਿਆਨ ਨਾਲ ਚੁਣਿਆ ਜਾਣਾ ਚਾਹੀਦਾ ਹੈ।

ਉਦਾਹਰਨ ਲਈ 45 ਸਾਲ ਤੋਂ ਘੱਟ ਉਮਰ ਦੇ ਕਰਮਚਾਰੀ ਉੱਚ ਜੋਖਮ ਵਾਲੀ ਇਕੁਇਟੀ ਸਕੀਮਾਂ ਵਿੱਚ ਨਿਵੇਸ਼ ਕਰ ਸਕਦੇ ਹਨ ਅਤੇ ਵੱਧ ਤੋਂ ਵੱਧ ਰਿਟਰਨ ਪ੍ਰਾਪਤ ਕਰ ਸਕਦੇ ਹਨ।

ਰਿਟਾਇਰਮੈਂਟ ਦੀ ਉਮਰ ਦੇ ਨੇੜੇ ਹੋਣ ਵਾਲਿਆਂ ਨੂੰ ਬਹੁਤ ਜ਼ਿਆਦਾ ਜੋਖਮ ਨਹੀਂ ਲੈਣਾ ਚਾਹੀਦਾ। ਅਜਿਹੇ ਲੋਕਾਂ ਲਈ ਸਰਕਾਰੀ ਬਾਂਡ ਵਿੱਚ ਨਿਵੇਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਨਿਵੇਸ਼
BBC

ਐਨਪੀਐਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਵੱਖ-ਵੱਖ ਕਰਮਚਾਰੀਆਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਅਨੁਸਾਰ ਨਿਵੇਸ਼ ਕਰਨ ਦਾ ਮੌਕਾ ਦਿੰਦਾ ਹੈ।

ਇਸ ਦੇ ਨਾਲ ਹੀ, ਜੇਕਰ ਨਿਵੇਸ਼ਕ ਆਟੋ ਸਿਲੈਕਟ ਸਹੂਲਤ ਦੀ ਵਰਤੋਂ ਕਰਦੇ ਹਨ, ਤਾਂ ਨਿਵੇਸ਼ਕ ਦੀ ਵਧਦੀ ਉਮਰ ਦੇ ਨਾਲ ਉਨ੍ਹਾਂ ਦਾ ਨਿਵੇਸ਼ ਇਕੁਇਟੀ ਤੋਂ ਡੈਬਿਟ ਵਿੱਚ ਬਦਲ ਜਾਂਦਾ ਹੈ।

ਕੀ ਇਸ ਯੋਜਨਾ ਵਿੱਚ ਕੋਈ ਜੋਖਮ ਵੀ ਹਨ?

ਰਿਟਾਇਰਮੈਂਟ ਤੋਂ ਬਾਅਦ ਆਮਦਨ
PTI

ਉਪਰੋਕਤ ਸਕੀਮਾਂ ਵਿੱਚੋਂ ਹਰੇਕ ਵਿੱਚ ਕੁਝ ਹੱਦ ਤੱਕ ਜੋਖ਼ਮ ਹੁੰਦਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਨਿਵੇਸ਼ ਵਿੱਚ ਜੋਖਮ ਹੁੰਦਾ ਹੈ, ਪਰ ਕਿਉਂਕਿ ਇਸ ਯੋਜਨਾ ਨੂੰ ਕੇਂਦਰ ਸਰਕਾਰ ਦੁਆਰਾ ਸਮਰਥਨ ਪ੍ਰਾਪਤ ਹੈ, ਇਸ ਲਈ ਇਸ ਵਿੱਚ ਜੋਖਮ ਬਹੁਤ ਘੱਟ ਹੈ।

ਸਰਕਾਰੀ ਬਾਂਡਾਂ ਵਿੱਚ 100 ਫੀਸਦੀ ਵਾਲੇ ਨਿਵੇਸ਼ਕ ਲਈ ਜੋਖਮ ਘੱਟ ਹੁੰਦਾ ਹੈ, ਪਰ ਇਸ ਵਿੱਚ ਕੁਝ ਜੋਖਮ ਤਾਂ ਹੁੰਦਾ ਹੀ ਹੈ।

ਅਜਿਹਾ ਜੋਖਮ ਉਨ੍ਹਾਂ ਨਿਵੇਸ਼ਕਾਂ ਲਈ ਕਾਫ਼ੀ ਘੱਟ ਹੁੰਦਾ ਹੈ ਜੋ ਲੰਬੇ ਸਮੇਂ ਨੂੰ ਦਿਮਾਗ ''''ਚ ਰੱਖ ਕੇ ਨਿਵੇਸ਼ ਕਰਦੇ ਹਨ।

ਦੂਜੇ ਪਾਸੇ, ਇਹ ਵੀ ਦਲੀਲ ਦਿੱਤੀ ਜਾਂਦੀ ਹੈ ਕਿ ਕੋਈ ਵਿਅਕਤੀ ਮਾਰਕਿਟ ਵਿੱਚ ਉਪਲੱਬਧ ਹੋਰ ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਕਰਕੇ ਇਸ ਸਕੀਮ ਨਾਲੋਂ ਵੱਧ ਮੁਨਾਫਾ ਪ੍ਰਾਪਤ ਕਰ ਸਕਦਾ ਹੈ, ਪਰ ਉਨ੍ਹਾਂ ਨਿਵੇਸ਼ਾਂ ਵਿੱਚ ਆਮਦਨ ਕਰ ਤੋਂ ਰਾਹਤ ਨਹੀਂ ਮਿਲਦੀ।

ਇਸ ਲਈ ਸੇਵਾਮੁਕਤੀ ਤੋਂ ਬਾਅਦ ਦੀਆਂ ਲੋੜਾਂ ਲਈ ਇਸ ਸਕੀਮ ਦੀ ਵਰਤੋਂ ਕਰਨਾ ਚੰਗਾ ਹੈ।

ਇਸ ਸਕੀਮ ਲਈ ਰਜਿਸਟਰ ਕਿਵੇਂ ਕਰਨਾ ਹੈ?

ਰਿਟਾਇਰਮੈਂਟ ਤੋਂ ਬਾਅਦ ਆਮਦਨ
Getty Images

ਲਗਭਗ ਸਾਰੇ ਪ੍ਰਮੁੱਖ ਬੈਂਕ ਆਪਣੇ ਔਨਲਾਈਨ ਖਾਤਿਆਂ ਰਾਹੀਂ ਇਸ ਸਕੀਮ ਵਿੱਚ ਨਿਵੇਸ਼ ਕਰਨ ਦਾ ਮੌਕਾ ਦਿੰਦੇ ਹਨ।

ਇੱਕ ਵਿਅਕਤੀ ਜੋ ਨਿਵੇਸ਼ ਕਰਨਾ ਚਾਹੁੰਦਾ ਹੈ, ਉਸਨੂੰ ਪਹਿਲਾਂ ਐਨਪੀਐਸ ਦੀ ਵੈੱਬਸਾਈਟ ''''ਤੇ ਪੈਨ-ਆਧਾਰ ਕਾਰਡ ਦੀ ਵਰਤੋਂ ਕਰਕੇ ਇੱਕ ਸਥਾਈ ਰਿਟਾਇਰਮੈਂਟ ਖਾਤਾ ਨੰਬਰ (ਪੀਆਰਏਐਨ) ਪ੍ਰਾਪਤ ਕਰਨਾ ਹੋਵੇਗਾ।

ਫਿਰ ਉਹ ਉਸ ਨੰਬਰ ਨੂੰ ਆਪਣੇ ਬੈਂਕ ਖਾਤੇ ਨਾਲ ਲਿੰਕ ਕਰ ਸਕਦੇ ਹਨ ਅਤੇ ਆਪਣੀ ਪਸੰਦ ਦੀ ਸਕੀਮ ਵਿੱਚ ਆਸਾਨੀ ਨਾਲ ਨਿਵੇਸ਼ ਕਰ ਸਕਦੇ ਹਨ।

ਇਸ ਤੋਂ ਇਲਾਵਾ, ਇਸ ਸਕੀਮ ਲਈ ਰਜਿਸਟਰੇਸ਼ਨ ਡੀਮੈਟ ਸਹੂਲਤ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਰਾਹੀਂ ਵੀ ਕਰਵਾਈ ਜਾ ਸਕਦੀ ਹੈ।

ਤੁਸੀਂ ਇਨ੍ਹਾਂ ਵਿੱਚੋਂ ਚਾਹੇ ਜੋ ਵੀ ਤਰੀਕਾ ਚੁਣੋ, ਇਸ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਸਿਰਫ਼ ਦੋ ਤੋਂ ਤਿੰਨ ਕੰਮਕਾਜੀ ਦਿਨਾਂ ਵਿੱਚ ਪੂਰੀ ਹੋ ਜਾਂਦੀ ਹੈ।

:-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News