ਇਜ਼ਰਾਈਲ ਦੇ ਕਿਸਾਨਾਂ ਦਾ ਭਾਈਚਾਰਾ ਜਿਸ ਦੇ ਅਸੂਲ ਵੱਖਰੇ ਹਨ ਤੇ ਉਹ ਦੇਸ਼ ਦੀ ਤਾਕਤ ਬਣਦਾ ਹੈ

Wednesday, Oct 18, 2023 - 06:59 PM (IST)

ਕਿਬੁਤਜ਼
Getty Images

ਕਫ਼ਰ ਅਜ਼ਾ, ਨਹਾਲ ਓਜ਼ੇ ਅਤੇ ਮੇਗਾਨ... ਕੁਝ ਦਿਨ ਪਹਿਲਾਂ ਤੱਕ ਸ਼ਾਇਦ ਹੀ ਕਿਸੇ ਨੂੰ ਇਨ੍ਹਾਂ ਸ਼ਬਦਾਂ ਬਾਰੇ ਪਤਾ ਸੀ। ਪਰ ਇਜ਼ਰਾਈਲ-ਫਲਸਤੀਨ ਸੰਘਰਸ਼ ਤੋਂ ਬਾਅਦ ਇਹ ਸ਼ਬਦ ਵਿਸ਼ਵ ਮੀਡੀਆ ਵਿੱਚ ਛਾਏ ਹੋਏ ਹਨ।

ਅਜਿਹਾ ਇਸ ਲਈ ਕਿਉਂਕਿ ਇਹ ਸ਼ਹਿਰ 7 ਅਕਤੂਬਰ ਨੂੰ ਹਮਾਸ ਦੇ ਇਜ਼ਰਾਈਲ ''''ਤੇ ਅਚਾਨਕ ਹਮਲੇ ਦਾ ਪਹਿਲਾ ਨਿਸ਼ਾਨਾ ਸਨ।

ਇਨ੍ਹਾਂ ਸਾਰੇ ਸ਼ਹਿਰਾਂ ਵਿੱਚ ਕਿਬੁਤਜ਼ ਹਨ। ਹਿਬਰੂ ਵਿੱਚ ਇਸ ਦਾ ਅਰਥ ਹੁੰਦਾ ਹੈ - ਕਿਸਾਨ ਭਾਈਚਾਰਾ। ਇਜ਼ਰਾਈਲ ਵਿੱਚ ਕਿਬੁਤਜ਼ਿਮ ਇੱਕ ਵਿਲੱਖਣ ਜੀਵਨ ਸ਼ੈਲੀ ਹੈ, ਜੋ ਆਪਣੇ ਸਮਾਜਵਾਦੀ ਅਤੇ ਸਖਤ ਲੋਕਤੰਤਰੀ ਪ੍ਰਯੋਗਾਂ ਕਾਰਨ ਬਹੁਤ ਸਫਲ ਸਾਬਤ ਹੋਈ।

ਇਸ ਭਾਈਚਾਰੇ ਦਾ ਇਤਿਹਾਸ ਇਜ਼ਰਾਈਲ ਦੀ ਇੱਕ ਦੇਸ਼ ਵਜੋਂ ਸਥਾਪਨਾ ਤੋਂ ਚਾਰ ਦਹਾਕੇ ਪਹਿਲਾਂ ਸ਼ੁਰੂ ਹੁੰਦਾ ਹੈ। ਇਜ਼ਰਾਈਲ ਦੇ ਗਠਨ ਸਮੇਂ ਇਨ੍ਹਾਂ ਨੇ ਕਈ ਮੋਰਚਿਆਂ ''''ਤੇ ਸਰਕਾਰ ਦਾ ਸਾਥ ਦਿੱਤਾ।

ਇਨ੍ਹਾਂ ਨਾ ਸਿਰਫ਼ ਇਜ਼ਰਾਈਲ ਦੀ ਖੇਤੀਬਾੜੀ ਨੂੰ ਅਮੀਰ ਬਣਾਇਆ, ਸਗੋਂ ਇਜ਼ਰਾਈਲ ਦੇ ਬੌਧਿਕ ਵਿਕਾਸ, ਰੱਖਿਆ ਅਤੇ ਰਾਜਨੀਤਿਕ ਲੀਡਰਸ਼ਿਪ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ।

ਇਸ ਭਾਈਚਾਰੇ ਵਿੱਚੋਂ ਸਮਾਜਿਕ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਵਾਲੇ ਅਜਿਹੇ ਲੋਕ ਆਉਂਦੇ ਹਨ, ਜਿਨ੍ਹਾਂ ਨੇ ਦਹਾਕਿਆਂ ਤੋਂ ਇਜ਼ਰਾਈਲ ਦੀ ਸਿਆਸਤ, ਸੱਭਿਆਚਾਰ ਅਤੇ ਸਮਾਜ ਉੱਤੇ ਦਬਦਬਾ ਰੱਖਿਆ।

ਇਹ ਭਾਈਚਾਰਾ ਸਿਆਸੀ ਅਤੇ ਫੌਜੀ ਆਗੂਆਂ ਦੇ ਨਾਲ-ਨਾਲ ਬੁੱਧੀਜੀਵੀਆਂ ਅਤੇ ਕਲਾਕਾਰਾਂ ਦਾ ਗੜ੍ਹ ਸੀ।

ਕਿਬੁਤਜ਼ ਭਾਈਚਾਰੇ ਦੀ ਸ਼ੁਰੂਆਤ ਕੁਝ ਆਦਰਸ਼ਵਾਦੀਆਂ ਨੇ ਇੱਕ ਪੇਂਡੂ ਸਮੂਹ ਵਜੋਂ ਕੀਤੀ ਗਈ ਸੀ। ਉਨ੍ਹਾਂ ਦਾ ਮੂਲ ਮੰਤਰ ਯਹੂਦੀ ਲੋਕਾਂ ਲਈ ਇੱਕ ਸਥਾਈ ਘਰ ਬਣਾ ਕੇ ਇੱਕ ਬਿਹਤਰ ਸੰਸਾਰ ਦਾ ਨਿਰਮਾਣ ਕਰਨਾ ਸੀ।

ਇਸ ਭਾਈਚਾਰੇ ਨੇ ਯਹੂਦੀ ਜੀਵਨ ਸ਼ੈਲੀ ਨੂੰ ਵਿਲੱਖਣ ਤਰੀਕੇ ਨਾਲ ਵਿਕਸਤ ਕੀਤਾ। ਇਸ ਵਿੱਚ ਲੋਕ ਪ੍ਰਾਰਥਨਾ ਨਾਲੋਂ ਜ਼ਿਆਦਾ ਜ਼ਮੀਨ ਨਾਲ ਜੁੜੇ ਹੁੰਦੇ ਹਨ।

ਇਸ ਤਰ੍ਹਾਂ ਇਸ ਭਾਈਚਾਰੇ ਨੇ ਇਜ਼ਰਾਈਲ ਵਿਚ ਧਰਮ ਨਿਰਪੱਖ ਜੀਵਨ ਦੀ ਵੀ ਨੀਂਹ ਰੱਖੀ।

ਇਸ ਭਾਈਚਾਰੇ ਦੇ ਮੈਂਬਰਾਂ ਨੂੰ ਕਿਬੁਤਜ਼ਨਿਕ ਕਿਹਾ ਜਾਂਦਾ ਹੈ।ਇਨ੍ਹਾਂ ਨੇ ਮਜ਼ਬੂਤ ਨਾਗਰਿਕਾਂ, ਹੁਨਰਮੰਦ ਕਿਸਾਨਾਂ ਅਤੇ ਬਹਾਦਰ ਫੌਜੀਆਂ ਵਿੱਚ ਆਪਣੇ ਵਿਸ਼ਵਾਸ ਰਾਹੀਂ ‘ਜ਼ਾਇਓਨਿਸਟ’ ਆਦਰਸ਼ਾਂ ਨੂੰ ਮਜ਼ਬੂਤ ਕੀਤਾ।

ਹਾਲਾਂਕਿ, ਇਜ਼ਰਾਈਲ ਦੀ ਕੁੱਲ ਆਬਾਦੀ ਵਿੱਚ ਇਨ੍ਹਾਂ ਦੀ ਗਿਣਤੀ ਹਮੇਸ਼ਾ ਘੱਟ ਰਹੀ, ਪਰ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਵਿੱਚ ਇਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਰਹੀ।

ਕਿਬੁਤਜ਼ ਭਾਈਚਾਰੇ ਦਾ ''''ਆਦਰਸ਼ ਸੰਸਾਰ''''

ਕਿਬੁਤਜ਼
Getty Images

ਕਿਬੁਤਜ਼ਿਮ ਦੀ ਮੂਲ ਧਾਰਨਾ ਹੈ- ਜਿਹੋ-ਜਿਹੀ ਕਿਸੇ ਦੀ ਯੋਗਤਾ, ਜਿਹੋ-ਜਿਹੀ ਕਿਸੇ ਦੀ ਜ਼ਰੂਰਤ।

ਕਿਬੁਤਜ਼ ਭਾਈਚਾਰੇ ਦੀ ਸ਼ੁਰੂਆਤ 1909 ਵਿੱਚ ਕਿਨੇਰੇਟ ਝੀਲ ਦੇ ਕੰਢੇ ''''ਤੇ ਯਹੂਦੀ ਰਾਸ਼ਟਰੀ ਕੋਸ਼ ਦੀ ਜ਼ਮੀਨ ''''ਤੇ ਹੋਈ ਸੀ। ਉਸ ਸਮੇਂ ਇਹ ਇਲਾਕਾ ਓਟੋਮਨ ਸਾਮਰਾਜ ਦੇ ਅਧੀਨ ਹੁੰਦਾ ਸੀ।

ਇਸੇ ਤਰ੍ਹਾਂ, ਡੇਗਾਨੀਆ ਵਿੱਚ ਭਾਈਚਾਰੇ ਦੇ ਘਰਾਂ ਦੀ ਸਥਾਪਨਾ ਪੂਰਬੀ ਯੂਰਪ ਤੋਂ ਆਏ 12 ਯਹੂਦੀਆਂ ਦੇ ਇੱਕ ਸਮੂਹ ਨੇ ਕੀਤੀ ਸੀ।

ਉਨ੍ਹਾਂ ਦਾ ਸੁਪਨਾ, ਜ਼ਮੀਨ ''''ਤੇ ਕੰਮ ਕਰਦੇ ਹੋਏ ਇੱਕ ਅਜਿਹੀ ਜੀਵਨ ਸ਼ੈਲੀ ਵਿਕਸਿਤ ਕਰਨਾ ਸੀ ਜਿਸ ਵਿੱਚ ਅਸਲ ਸਮਾਨਤਾ ਦਾ ਵਿਵਹਾਰ ਹੋਵੇ ਅਤੇ ਜੀਵਨ ਨੂੰ ਨਵੇਂ ਮੁੱਲਾਂ ਨਾਲ ਭਰਿਆ ਜਾ ਸਕੇ।

ਇਸ ਦੇ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਹੁਮਤ ਵੋਟਾਂ ਦੀ ਵਰਤੋਂ ਕਰਕੇ ਸਾਰੇ ਮਹੱਤਵਪੂਰਨ ਫੈਸਲੇ ਲੈਣ ਦੇ ਯੋਗ ਬਣਾਇਆ। ਇਸ ਤਰ੍ਹਾਂ ਇਸ ਨੇ ਆਪਣੀ ਪਛਾਣ ਪੁਰਾਣੇ ਯਹੂਦੀ ਕਿਸਾਨਾਂ ਦੀਆਂ ਬਸਤੀਆਂ ਤੋਂ ਵੱਖਰੀ ਬਣਾਈ।

ਬਾਅਦ ਵਿੱਚ ਬਹੁਤ ਸਾਰੇ ਹੋਰ ਲੋਕ ਇਨ੍ਹਾਂ ਦੀਆਂ ਦਿੱਤੀਆਂ ਮਿਸਾਲਾਂ ਦੀ ਪਾਲਣਾ ਕਰਨ ਲੱਗੇ।

ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਮੁੱਚੇ ਭਾਈਚਾਰੇ ਵਿੱਚ ਹਰ ਕਿਸੇ ਨੂੰ ਬਰਾਬਰ ਸਮਝਿਆ ਜਾਂਦਾ ਹੈ। ਹਰ ਕੋਈ ਹਰ ਕੰਮ ਕਰਦਾ ਸੀ ਅਤੇ ਭਾਈਚਾਰੇ ਦੀ ਹਰੇਕ ਚੀਜ਼ ''''ਤੇ ਹਰ ਕਿਸੇ ਦਾ ਹੱਕ ਹੁੰਦਾ ਸੀ। ਇੱਥੋਂ ਤੱਕ ਕਿ ਨਿੱਜੀ ਤੋਹਫ਼ਿਆਂ ਵਿੱਚ ਵੀ ਸਾਰਿਆਂ ਦਾ ਹਿੱਸਾ ਹੁੰਦਾ ਸੀ।

ਇਸ ਭਾਈਚਾਰੇ ਵਿੱਚ ਹਰ ਕੰਮ ਦਾ ਵਿਸ਼ੇਸ਼ ਮਹੱਤਵ ਸੀ। ਇਸ ਧਾਰਨਾ ਨੇ ਕੰਮ ਦੀ ਸ਼ਾਨ ਨੂੰ ਇਸ ਤਰੀਕੇ ਨਾਲ ਵਧਾਇਆ ਕਿ ਕਿਸੇ ਵੀ ਕੰਮ ਨੂੰ ਕਿਸੇ ਵਿਸ਼ੇਸ਼ ਸਥਿਤੀ ਜਾਂ ਸਮੱਗਰੀ ਨਾਲ ਨਾ ਜੋੜਨਾ ਪਵੇ।

ਇਸੇ ਤਰ੍ਹਾਂ, ਸਮੁੱਚੇ ਭਾਈਚਾਰੇ ਇੱਕ ਹਰੇਕ ਕੰਮ ਵਾਰੀ-ਵਾਰੀ ਕੀਤਾ ਜਾਂਦਾ ਸੀ। ਭਾਈਚਾਰੇ ''''ਚ ਜਿਸ ਨੂੰ ਵੀ ਇੱਕ ਦਿਨ ਲਈ ਪ੍ਰਸ਼ਾਸਕ ਬਣਾਇਆ ਜਾਂਦਾ ਸੀ, ਉਹ ਅਗਲੇ ਦਿਨ ਸਮੂਹਿਕ ਖਾਣੇ ਵਾਲੇ ਕਮਰੇ ਵਿੱਚ ਭਾਂਡੇ ਵੀ ਮਾਂਜਦਾ ਸੀ।

ਇਸ ਤਰ੍ਹਾਂ, ਭਾਈਚਾਰੇ ਦੇ ਹਰੇਕ ਵਿਅਕਤੀ ਦੀਆਂ ਲੋੜਾਂ ਸਮੂਹਿਕ ਤੌਰ ''''ਤੇ ਪੂਰੀਆਂ ਕੀਤੀਆਂ ਜਾਂਦੀਆਂ ਸਨ। ਇਸ ਵਿੱਚ ਘਰ ਤੋਂ ਲੈ ਕੇ ਸਿੱਖਿਆ, ਸਿਹਤ ਅਤੇ ਮਨੋਰੰਜਨ ਤੋਂ ਲੈ ਕੇ ਸਾਬਣ, ਦੰਦਾਂ ਦੇ ਬੁਰਸ਼ ਅਤੇ ਤੌਲੀਏ ਤੱਕ, ਸਭ ਕੁਝ ਸਮੂਹਿਕ ਹੁੰਦਾ ਸੀ।

ਪੂਰੀ ਤਰ੍ਹਾਂ ਸਮਾਨਤਾ ਦੇ ਆਦਰਸ਼ ਨੂੰ ਕਾਇਮ ਰੱਖਣ ਲਈ, ਕਿਬੁਤਜ਼ ਲੋਕਾਂ ਨੇ ਸਮੂਹਿਕ ਰਸੋਈ ਵਿੱਚ ਖਾਣਾ ਪਕਾਉਂਦੇ ਅਤੇ ਖਾਂਦੇ ਸਨ। ਕੱਪੜੇ ਵੀ ਇੱਕੋ ਤਰ੍ਹਾਂ ਦੇ ਪਹਿਨਦੇ ਸਨ।

ਇਸ ਦੇ ਨਾਲ ਹੀ ਬੱਚਿਆਂ ਦੇ ਪਾਲਣ-ਪੋਸ਼ਣ, ਸੱਭਿਆਚਾਰਕ ਅਤੇ ਹੋਰ ਸਮਾਜਿਕ ਕੰਮਾਂ ਵਿੱਚ ਵੀ ਸਾਂਝੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ।

ਮਾਰੂਥਲ ਵਿੱਚ ਖੇਤੀ ਅਤੇ ਖੁਸ਼ਹਾਲੀ

ਕਿਬੁਤਜ਼
Getty Images

ਰੇਗਿਸਤਾਨੀ ਇਲਾਕਾ ਹੋਣ ਕਾਰਨ ਇੱਥੋਂ ਦਾ ਜਲਵਾਯੂ ਖੇਤੀ ਲਈ ਅਨੁਕੂਲ ਨਹੀਂ ਸੀ। ਪਾਣੀ ਦੀ ਘਾਟ ਕਾਰਨ ਜ਼ਮੀਨ ਅਕਸਰ ਬੰਜਰ ਹੋ ਜਾਂਦੀ ਸੀ।

ਇਸ ਦੇ ਨਾਲ ਹੀ, ਸ਼ੁਰੂਆਤੀ ਕਿਬੁਤਜ਼ ਲੋਕਾਂ ਕੋਲ ਖੇਤੀ ਦਾ ਬਹੁਤ ਘੱਟ ਅਨੁਭਵ ਸੀ। ਪਰ ਆਪਣੀ ਮਿਹਨਤ, ਲਗਨ ਅਤੇ ਨਵੇਂ ਵਿਚਾਰਾਂ ਸਦਕਾ ਉਹ ਰੇਗਿਸਤਾਨ ਨੂੰ ਖੁਸ਼ਹਾਲ ਬਣਾਉਣ ਵਿੱਚ ਕਾਮਯਾਬ ਰਹੇ।

ਸਮੇਂ ਦੇ ਨਾਲ-ਨਾਲ ਕਿਬੁਤਜ਼ ਲੋਕਾਂ ਦੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਹੋਇਆ ਅਤੇ ਕੁਝ ਹੀ ਸਮੇਂ ਵਿੱਚ ਉਹ ਖੇਤੀਬਾੜੀ ਨੂੰ ਤਕਨੀਕੀ ਰੂਪ ਨਾਲ ਵੀ ਇੱਕ ਉੱਨਤ ਕੰਮ ਬਣਾਉਣ ਵਿੱਚ ਸਫਲ ਰਹੇ।

1920 ਅਤੇ 1930 ਦੇ ਦਹਾਕੇ ਤੱਕ ਆਉਂਦੇ ਆਉਂਦੇ, ਇਸ ਭਾਈਚਾਰੇ ਨੇ ਇੱਕ ਪੂਰਾ ਉਦਯੋਗ ਸਥਾਪਤ ਕਰ ਲਿਆ ਸੀ। ਇਸ ਵਿੱਚ ਕਈ ਤਰ੍ਹਾਂ ਦੀਆਂ ਖਾਣ-ਪੀਣ ਵਾਲੀਆਂ ਵਸਤੂਆਂ, ਪਲਾਸਟਿਕ ਅਤੇ ਧਾਤਾਂ ਦਾ ਉਤਪਾਦਨ ਹੁੰਦਾ ਸੀ।

ਇਸ ਦੇ ਨਾਲ ਹੀ ਇਨ੍ਹਾਂ ਨੇ ਮਾਰੂਥਲ ਵਿੱਚ ਸਿੰਚਾਈ ਦੀ ਆਧੁਨਿਕ ਤਕਨੀਕ ਵੀ ਵਿਕਸਤ ਕੀਤੀ।

ਇਹ ਇੰਨੀ ਵੱਡੀ ਕਾਮਯਾਬੀ ਸੀ ਕਿ ਇਜ਼ਰਾਈਲ ਦੀ ਆਬਾਦੀ ਵਿੱਚ ਸਿਰਫ਼ 2.5 ਫ਼ੀਸਦੀ ਹਿੱਸੇਦਾਰੀ ਰੱਖਣ ਵਾਲੇ ਇਸ ਭਾਈਚਾਰੇ ਨੇ ਦੇਸ਼ ਦੇ ਕੁੱਲ ਖੇਤੀ ਉਤਪਾਦਨ ਵਿੱਚ 33 ਫ਼ੀਸਦੀ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ।

ਇਸੇ ਤਰ੍ਹਾਂ, ਉਦਯੋਗਿਕ ਉਤਪਾਦਨ ਵਿਚ ਇਕੱਲੇ ਕਿਬੁਤਜ਼ ਭਾਈਚਾਰੇ ਦਾ 6.3 ਫੀਸਦੀ ਹਿੱਸਾ ਹੋ ਗਿਆ ਸੀ।

ਸਿਆਸੀ ਤੌਰ ''''ਤੇ ਦੇਖੀਏ ਤਾਂ ਕਿਬੁਤਜ਼ਿਮ ਨੇ ਇਜ਼ਰਾਈਲ ਵਿੱਚ ਵਿਚਾਰਕ ਅਤੇ ਬੁਨਿਆਦੀ ਵਿਕਾਸ ਵਿੱਚ ਯੋਗਦਾਨ ਪਾਉਣ ਦੇ ਨਾਲ-ਨਾਲ ਮਜ਼ਦੂਰ ਅੰਦੋਲਨ ਦੀ ਵੀ ਨੀਂਹ ਰੱਖੀ।

ਇਹੀ ਕਾਰਨ ਹੈ ਕਿ ਕਿਬੁਤਜ਼ ਅੰਦੋਲਨ ਨੂੰ ਆਧੁਨਿਕ ਇਜ਼ਰਾਈਲ ਦੇ ਮੁੱਖ ਥੰਮ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਪਰ ਕਿਬੁਤਜ਼ ਲੋਕਾਂ ਦੇ ਆਲੇ ਦੁਆਲੇ ਦੀ ਦੁਨੀਆਂ ਇੰਨੀ ਤੇਜ਼ੀ ਨਾਲ ਬਦਲਦੀ ਗਈ ਕਿ ਭਾਈਚਾਰੇ ਦੇ ਆਦਰਸ਼ਵਾਦੀਆਂ ਕੋਲ ਸਥਿਤੀ ਨਾਲ ਸਮਝੌਤਾ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ।

ਇਨ੍ਹਾਂ ਨੂੰ ਨਵੇਂ ਸਮੇਂ ਨਾਲ ਆਪਣੇ ਕਈ ਮੂਲ ਆਦਰਸ਼ ਵੀ ਬਦਲਣੇ ਪਏ।

ਬੀਬੀਸੀ
BBC

ਹੋਂਦ ਦਾ ਸੰਕਟ

ਦੁਨੀਆਂ ਦੇ ਹੋਰ ਭਾਈਚਾਰਿਆਂ ਦੇ ਉਲਟ, ਕਿਬੁਤਜ਼ ਲੋਕ ਕਦੇ ਵੀ ਇਜ਼ਰਾਈਲ ਦੀ ਮੁੱਖ ਸਮਾਜਿਕ ਜੀਵਨ ਸ਼ੈਲੀ ਤੋਂ ਵੱਖਰੇ ਨਹੀਂ ਹੋਏ।

ਹਾਲਾਂਕਿ, ਜਿਵੇਂ-ਜਿਵੇਂ ਪੂਰੀ ਦੁਨੀਆਂ ਵਿੱਚ ਵਿਅਕਤੀਵਾਦ ਵਧ ਰਿਹਾ ਹੈ, ਭਾਈਚਾਰੇ ਦੀ ਅਸਲ ਤਾਕਤ ਅਤੇ ਇਸ ਦੀ ਵਿਆਪਕਤਾ ਨਿਸ਼ਚਿਤ ਤੌਰ ''''ਤੇ ਘਟੀ ਹੈ।

ਭਾਈਚਾਰੇ ਦੀ ਨਵੀਂ ਪੀੜ੍ਹੀ ਦੇ ਬਹੁਤ ਸਾਰੇ ਲੋਕਾਂ ਵਿੱਚ ਸਮਾਜਵਾਦੀ ਸਿਧਾਂਤਾਂ ਅਤੇ ਇੱਛਾਵਾਂ ਦੀ ਘਾਟ ਹੈ।

ਇਹ ਲੋਕ ਆਪਣੇ ਨਿੱਜੀ ਹਿੱਤਾਂ ਨੂੰ ਆਪਣੇ ਭਾਈਚਾਰੇ ਦੇ ਹਿੱਤਾਂ ਦੇ ਅਧੀਨ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਇੱਥੋਂ ਤੱਕ ਕਿ ਉਹ ਵਿਸ਼ਵ ਦ੍ਰਿਸ਼ਟੀਕੋਣ ਦੇ ਹੋਰ ਅਧਾਰਾਂ ਨੂੰ ਵੀ ਆਪਣੀ ਮਰਜ਼ੀ ਨਾਲ ਨਹੀਂ ਆਪਣਾ ਪਾਉਂਦੇ।

ਇੱਥੇ ਅਜਿਹੇ ਲੋਕ ਵੀ ਹਨ ਜੋ ਕਿਬੁਤਜ਼ ਲੋਕਾਂ ਦੇ ਧਰਮ ਨਿਰਪੱਖਤਾ ਦੇ ਸਿਧਾਂਤ ਨੂੰ ਆਪਣੀ ਧਾਰਮਿਕ ਪਰੰਪਰਾ ਦੇ ਵਿਰੁੱਧ ਸਮਝਦੇ ਸਨ।

ਇਸ ਨੂੰ ਇੱਕ ਅਜਿਹੀ ਸੰਸਥਾ ਮੰਨਦੇ ਸਨ, ਜਿਸ ਨੇ ਰਵਾਇਤੀ ਪਰਿਵਾਰ ਦੀ ਧਾਰਨਾ ਨੂੰ ਖਤਮ ਕਰਕੇ ਇੱਕ ਅਜਿਹੀ ਵਿਚਾਰਧਾਰਾ ਨੂੰ ਵਧਾਇਆ, ਜੋ ਨਿੱਜੀ ਜਾਇਦਾਦ ਦੇ ਸਿਧਾਂਤ ਨੂੰ ਨਕਾਰਦੀ ਸੀ।

ਕੁਝ ਖੇਤਰਾਂ ਤੋਂ ਆਏ ਪਰਵਾਸੀਆਂ ਨੂੰ ਵੀ ਕਿਬੁਤਜ਼ ਭਾਈਚਾਰੇ ਦੇ ਸਰੀਰਿਕ ਮਿਹਨਤ ਵਾਲਾ ਵਿਚਾਰ ਅਪਮਾਨਜਨਕ ਲੱਗਿਆ।

ਕਿਬੁਤਜ਼ ਭਾਈਚਾਰਾ 20ਵੀਂ ਸਦੀ ਦੇ ਅੱਧ ਤੱਕ ਵਧਿਆ-ਫੁੱਲਿਆ, ਪਰ 1977 ਵਿੱਚ ਲੇਬਰ ਸਰਕਾਰ ਦੇ ਪਤਨ ਤੋਂ ਬਾਅਦ ਅਗਲੇ ਦੋ ਦਹਾਕਿਆਂ ਵਿੱਚ ਇਹ ਭਾਈਚਾਰਾ ਵਧਦੀ ਮਹਿੰਗਾਈ ਅਤੇ ਆਰਥਿਕ ਸੰਕਟ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।

ਇਸ ਦੌਰ ਵਿੱਚ ਸਮਾਜ ਦੇ ਲੋਕਾਂ ਕੋਲ ਆਪਣੇ ਆਦਰਸ਼ਾਂ ਨੂੰ ਤਿਆਗ ਕੇ ਹੋਰ ਵਿਚਾਰਾਂ ਨੂੰ ਅਪਣਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ।

ਹੁਣ ਉਨ੍ਹਾਂ ਦੇ ਸਾਹਮਣੇ ਹੋਂਦ ਦਾ ਸਵਾਲ ਸੀ। ਜਾਂ ਤਾਂ ਉਹ ਬਦਲ ਜਾਣ ਜਾਂ ਉਹ ਪੂਰੀ ਤਰ੍ਹਾਂ ਤਬਾਹ ਹੋ ਜਾਣ।

ਆਰਥਿਕ ਤੌਰ ''''ਤੇ ਖੁਸ਼ਹਾਲ ਬਣੇ ਰਹਿਣ ਅਤੇ ਭਾਈਚਾਰੇ ਵਿੱਚ ਨਵੇਂ ਮੈਂਬਰਾਂ ਨੂੰ ਆਕਰਸ਼ਿਤ ਕਰਨ ਲਈ ਉਨ੍ਹਾਂ ਨੂੰ ਆਪਣੀਆਂ ਕਦਰਾਂ-ਕੀਮਤਾਂ ਨੂੰ ਮੁੜ ਪਰਿਭਾਸ਼ਿਤ ਕਰਨਾ ਪਿਆ।

ਕਿਬੁਤਜ਼
Getty Images

ਹੁਣ ਉਹ ਸਮਾਨਤਾ ਕਿੱਥੇ?

21ਵੀਂ ਸਦੀ ਦੇ ਸ਼ੁਰੂ ਵਿੱਚ, ਕਿਬੁਤਜ਼ਿਮ ਦੇ 270 ਵਿੱਚੋਂ 179 ਕਮਿਊਨਾਂ ਦਾ ਨਿੱਜੀਕਰਨ ਕੀਤਾ ਗਿਆ।

ਹਾਲਾਂਕਿ, ਇਸ ਤਬਦੀਲੀ ਵਿੱਚ ਬਹੁਤ ਸਾਰੇ ਬੁਨਿਆਦੀ ਸਿਧਾਂਤ ਤਬਾਹ ਹੋ ਗਏ, ਪਰ ਸਮਾਜ ਦੇ ਲੋਕਾਂ ਨੇ ਆਪਣੀ ਪੁਰਾਣੀ ਰਵਾਇਤੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਨਹੀਂ ਤਿਆਗਿਆ।

ਇਸ ਦੀ ਬਜਾਇ, ਉਨ੍ਹਾਂ ਨੇ ਇੱਕ ਪਾਸੇ ਆਰਥਿਕ ਪ੍ਰਬੰਧਨ ਅਤੇ ਦੂਜੇ ਪਾਸੇ ਭਾਈਚਾਰੇ ਵਿੱਚ ਫਰਕ ਕਰਨਾ ਸਿੱਖ ਲਿਆ।

ਕਿਬੁਤਜ਼ ਅੰਦੋਲਨ ਦੇ ਆਗੂਆਂ ਦੀ ਨਵੀਂ ਪੀੜ੍ਹੀ ਅਜੇ ਵੀ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਵਿੱਚ ਦਿਲਚਸਪੀ ਰੱਖਦੀ ਹੈ, ਪਰ ਸਮਾਨਤਾ ਦੇ ਸਿਧਾਂਤ ''''ਚ ਹੁਣ ਉਨ੍ਹਾਂ ਦਾ ਯਕੀਨ ਵੀ ਪਹਿਲਾਂ ਵਰਗਾ ਨਹੀਂ।

ਹੁਣ ਕਿਬੁਤਜ਼ ਭਾਈਚਾਰੇ ਵਿੱਚ ਤਨਖਾਹ ਦਾ ਢਾਂਚਾ ਵੀ ਵੱਖਰਾ ਹੋ ਗਿਆ। ਇਨ੍ਹਾਂ ਦਾ ਵਿੱਤ, ਵਪਾਰਕ ਬਜ਼ਾਰ ਨਾਲ ਸਬੰਧਤ ਮਾਪਦੰਡਾਂ ਅਨੁਸਾਰ ਕੰਮ ਕਰਨ ਲੱਗਾ।

ਭਾਵ, ਸਮੁੱਚਾ ਪ੍ਰਬੰਧ ਪਹਿਲਾਂ ਨਾਲੋਂ ਵਧੇਰੇ ਪੇਸ਼ੇਵਰ ਹੋ ਗਿਆ। ਇਸ ਤਰ੍ਹਾਂ ਭਾਈਚਾਰਾ ਅਤੇ ਇਸ ਦਾ ਵਪਾਰਕ ਢਾਂਚਾ ਵੱਖ ਹੋ ਗਿਆ।

ਕਿਬੁਤਜ਼
Getty Images

ਹਾਲਾਂਕਿ, ਭਾਈਚਾਰੇ ਨੇ ਨਿੱਜੀ ਜਾਇਦਾਦ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ। ਇਸ ਦੀ ਥਾਂ, ਜਿਨ੍ਹਾਂ ਕਿਬੁਤਜ਼ ਕਮਿਊਨਾਂ ਦਾ ਨਿੱਜੀਕਰਨ ਕੀਤਾ ਗਿਆ ਸੀ, ਉਨ੍ਹਾਂ ਦੇ ਮੈਂਬਰਾਂ ਨੇ ਭਾਈਚਾਰੇ ਨੂੰ ਆਪਣੀ ਆਮਦਨ ਦਾ ਇੱਕ ਚੰਗਾ ਹਿੱਸਾ ਦੇਣਾ ਸ਼ੁਰੂ ਕਰ ਦਿੱਤਾ।

ਅਜਿਹਾ ਇਸ ਲਈ ਹੈ ਤਾਂ ਜੋ ਇਜ਼ਰਾਈਲੀ ਸਮਾਜ ਦੇ ਦੂਜੇ ਵਰਗਾਂ ਵਾਂਗ ਇਨ੍ਹਾਂ ਵਿੱਚ ਨਿੱਜੀ ਦੌਲਤ ਦਾ ਅੰਤਰ ਘੱਟ ਬਣਿਆ ਰਹੇ।

ਅੱਜ ਵੀ ਇਸ ਸਮਾਜ ਦੇ ਲੋਕ ਆਪਣੇ ਨਿੱਜੀ ਖਜ਼ਾਨੇ ਦੀ ਵਰਤੋਂ ਬਜ਼ੁਰਗਾਂ, ਬਿਮਾਰਾਂ ਅਤੇ ਉਨ੍ਹਾਂ ਲੋਕਾਂ ਦੀ ਦੇਖਭਾਲ ਲਈ ਕਰਦੇ ਹਨ, ਜੋ ਆਪਣੇ ਕੰਮ ਤੋਂ ਚੰਗੀ ਕਮਾਈ ਨਹੀਂ ਕਰ ਪਾਉਂਦੇ।

ਇਸ ਤਰ੍ਹਾਂ ਭਾਈਚਾਰੇ ਦੇ ਖੁਸ਼ਹਾਲ ਲੋਕ ਦੂਜੇ ਮੈਂਬਰਾਂ ਦੀ ਬਿਹਤਰ ਦੇਖਭਾਲ ਕਰ ਪਾਉਂਦੇ ਹਨ।

ਇਨ੍ਹਾਂ ਤਬਦੀਲੀਆਂ ਨੇ ਕਿਬੁਤਿਜ਼ਿਮ ਨੂੰ ਆਰਥਿਕ ਸੰਕਟ ਤੋਂ ਬਚਾਇਆ। ਇਸ ਕਾਰਨ ਭਾਈਚਾਰਾ ਖੁਸ਼ਹਾਲ ਰਿਹਾ ਅਤੇ ਨਵੇਂ ਮੈਂਬਰ ਵੀ ਜੁੜਦੇ ਰਹੇ।

ਇਸ ਦੌਰਾਨ ਇਕ ਹੋਰ ਦਿਲਚਸਪ ਗੱਲ ਹੋਈ।

ਕਿਬੁਤਜ਼ ਦੀ ਪੁਰਾਣੀ ਭਾਈਚਾਰਕ ਭਾਵਨਾ ਤੋਂ ਪ੍ਰੇਰਿਤ ਹੋ ਕੇ ਨੌਜਵਾਨ ਇਜ਼ਰਾਈਲੀਆਂ ਨੇ ਇੱਕ ਨਵਾਂ ਮਾਡਲ ਬਣਾਇਆ। ਇਸ ਦਾ ਨਾਮ ਇਰਬੁਤਿਜ਼ਮ ਰੱਖਿਆ। ਹਿਬਰੂ ਵਿੱਚ ਇਰ ਦਾ ਮਤਲਬ ਹੁੰਦਾ ਹੈ - ਸ਼ਹਿਰ। ਇਸ ਤਰ੍ਹਾਂ ਇਹ ਸ਼ਹਿਰੀ ਕਿਬੁਤਜ਼ ਹੋਏ।

ਇਸ ਦੇ ਮੈਂਬਰ ਵਿਕਾਸਸ਼ੀਲ ਖੇਤਰਾਂ ਵਿੱਚ ਭਾਈਚਾਰਕ ਤੌਰ ''''ਤੇ ਰਹਿੰਦੇ ਹਨ ਅਤੇ ਸਮੁੱਚੀ ਆਬਾਦੀ ਨੂੰ ਹਰ ਤਰੀਕੇ ਨਾਲ ਤਾਕਤਵਰ ਬਣਾਉਣ ਲਈ ਕੰਮ ਕਰਦੇ ਹਨ।

ਕਿਬੁਤਜ਼
Getty Images

ਇਨ੍ਹਾਂ ਸਮੂਹਾਂ ਵਿੱਚ ਹੁਣ ਅਜਿਹੇ ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਪਹਿਲਾਂ ਤੋਂ ਤੈਅ ਸਮਾਜਵਾਦੀ ਸਿਧਾਂਤਾਂ ਦੀ ਪਾਲਣਾ ਕਰਦੇ ਹਨ।

ਬੇਅਰੀ ਅਜਿਹੇ ਹੀ ਲੋਕਾਂ ਦਾ ਇੱਕ ਸ਼ਹਿਰ ਹੈ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਇੱਥੇ ਕਿਬੁਤਜ਼ ਭਾਈਚਾਰੇ ਦੇ ਲੋਕਾਂ ਨੇ ਆਪਣੇ ਘਰ ਬਣਾਏ ਸਨ।

ਇੱਥੋਂ ਦੀ ਕੁੱਲ ਆਬਾਦੀ 1100 ਹੈ, ਪਰ 7 ਅਕਤੂਬਰ ਨੂੰ ਹਮਾਸ ਨੇ ਇੱਥੇ 120 ਤੋਂ ਵੱਧ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਕਈਆਂ ਨੂੰ ਅਗਵਾ ਕਰ ਲਿਆ।

ਪ੍ਰਸਿੱਧ ਦਾਰਸ਼ਨਿਕ ਮਾਰਟਿਨ ਬੂਬੇਰ ਨੇ ਇੱਕ ਵਾਰ ਕਿਹਾ ਸੀ, ''''ਕਿਬੁਤਜ਼ ਭਾਈਚਾਰਕ ਜੀਵਨ ਦੀ ਸਭ ਤੋਂ ਪ੍ਰਭਾਵਸ਼ਾਲੀ ਕੋਸ਼ਿਸ਼ ਸੀ। ਇਹ ਇੱਕ ਅਜਿਹਾ ਪ੍ਰਯੋਗ ਸੀ, ਜੋ ਕਦੇ ਅਸਫਲ ਨਹੀਂ ਹੋਇਆ।''''

ਹਾਲਾਂਕਿ, ਪਿਛਲੀ ਸਦੀ ਦੇ ਅੰਤ ਵਿੱਚ ਇਸ ਭਾਈਚਾਰੇ ਨੂੰ ਕਈ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਹ ਸ਼ੱਕ ਹੈ ਕਿ ਇਹ ਅੱਜ ਵੀ ਸੱਚ ਹੈ।

ਹਾਲਾਂਕਿ, ਕਈ ਲੋਕ ਇਹ ਮੰਨਦੇ ਹਨ ਕਿ ਮਾਰਟਿਨ ਬੂਬੇਰ ਲਈ, ਕਿਬੁਤਜ਼ਿਮ ਦੀ ਸਫਲਤਾ ਦਾ ਮਤਲਬ ਇਹ ਸੀ ਕਿ ''''ਇਹ ਦੂਜੇ ਸਮਾਜਵਾਦੀ ਅਤੇ ਯੂਟੋਪੀਅਨ ਭਾਈਚਾਰਿਆਂ ਦੇ ਉਲਟ, ਆਪਣੀ ਜ਼ਮੀਨ ਅਤੇ ਸਮੇਂ ਦੀਆਂ ਠੋਸ ਲੋੜਾਂ ਨਾਲ ਜੁੜੇ ਰਹੇ।''''

ਜੇਕਰ ਇਸ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਜੇਕਰ ਭਾਈਚਾਰੇ ਦੇ ਲੋਕ ਆਪਣੇ ਮੈਂਬਰਾਂ ਨੂੰ ਸਭ ਕੁਝ ਮੁਹੱਈਆ ਕਰਵਾਉਣ ਵਿੱਚ ਕਾਮਯਾਬ ਹੁੰਦੇ ਹਨ, ਜਿਨ੍ਹਾਂ ਦੀ ਲੋੜ ਹਮਾਸ ਦੇ ਹਮਲਿਆਂ ਤੋਂ ਬਾਅਦ ਹੋਰ ਵਧ ਗਈ ਹੈ। ਤਾਂ ਫਿਰ ਇਹ ਕਿਹਾ ਜਾਵੇਗਾ ਕਿ ਇਹ ਭਾਈਚਾਰਾ ਅਜੇ ਤੱਕ ਅਸਫ਼ਲ ਸਾਬਤ ਨਹੀਂ ਹੋਇਆ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News