ਗਾਜ਼ਾ ਦੇ ਹਸਪਤਾਲ ਵਿੱਚ ਜ਼ਬਰਦਸਤ ਧਮਾਕੇ ''''ਚ ਲਗਭਗ 500 ਲੋਕਾਂ ਦੀ ਮੌਤ, ਹੁਣ ਤੱਕ ਕੀ-ਕੀ ਪਤਾ

Wednesday, Oct 18, 2023 - 11:44 AM (IST)

ਗਾਜ਼ਾ ਹਸਪਤਾਲ ''''ਚ ਧਮਾਕਾ
REUTERS/MOHAMMED AL-MASRI

ਗਾਜ਼ਾ ਪੱਟੀ ਦੇ ਇੱਕ ਹਸਪਤਾਲ ਵਿੱਚ ਜ਼ਬਰਦਸਤ ਧਮਾਕੇ ''''ਚ ਸੈਂਕੜੇ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਗਾਜ਼ਾ ਦੇ ਸਿਹਤ ਵਿਭਾਗ ਦਾ ਦਾਅਵਾ ਹੈ ਕਿ ਹਮਲਾ ਇਜ਼ਰਾਈਲ ਨੇ ਕੀਤਾ ਹੈ ਤੇ ਇਸ ''''ਚ ਲਗਭਗ 500 ਲੋਕ ਮਾਰੇ ਗਏ ਹਨ।

ਹਾਲਾਂਕਿ ਇਜ਼ਰਾਈਲ ਨੇ ਇਸ ਹਮਲੇ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਹਮਲਾ ਫ਼ਲਸਤੀਨ ਦੇ ਹਥਿਆਰਬੰਦ ਵਿਦਰੋਹੀ ਸਮੂਹ, ਫ਼ਲਸਤੀਨੀ ਇਸਲਾਮਿਕ ਜਿਹਾਦ ਵੱਲੋਂ ਦਾਗੇ ਰਾਕੇਟ ਦਾ ਨਤੀਜਾ ਹੈ।

ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਉਸ ਸਮੂਹ ਵੱਲੋਂ ਉਨ੍ਹਾਂ ਵੱਲ ਦਾਗਿਆ ਗਿਆ ਰਾਕੇਟ ਗਲਤ ਦਿਸ਼ਾ ''''ਚ ਚਲਾ ਗਿਆ ਹੈ।

ਉੱਧਰ ਫ਼ਲਸਤੀਨੀ ਇਸਲਾਮਿਕ ਜਿਹਾਦ ਸਮੂਹ ਨੇ ਵੀ ਇਸ ਨੂੰ ''''ਪੂਰੀ ਤਰ੍ਹਾਂ ਗਲਤ'''' ਕਰਾਰ ਦਿੱਤਾ ਹੈ।

ਗਾਜ਼ਾ ਹਸਪਤਾਲ ''''ਚ ਧਮਾਕਾ
BBC

ਗਾਜ਼ਾ ''''ਚ ਹਮਾਸ ਮੀਡੀਆ ਦਫ਼ਤਰ ਨੇ ਇਸ ਹਮਲੇ ਨੂੰ ''''ਜੰਗੀ ਅਪਰਾਧ'''' ਕਿਹਾ ਹੈ। ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਹਸਪਤਾਲ ''''ਚ ਸੈਂਕੜੇ ਬੀਮਾਰ, ਜ਼ਖਮੀ ਅਤੇ ਗਾਜ਼ਾ ''''ਤੇ ਇਜ਼ਰਾਇਲੀ ਹਮਲੇ ਤੋਂ ਬਾਅਦ ਬੇਘਰ ਹੋਏ ਲੋਕ ਮੌਜੂਦ ਸਨ। ਸੈਂਕੜੇ ਪੀੜਤ ਮਲਬੇ ਹੇਠਾਂ ਦੱਬੇ ਹੋਏ ਹਨ।''''''''

ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਬਾਇਡਨ ਇਜ਼ਰਾਈਲ ਦੇ ਦੌਰੇ ''''ਤੇ ਜਾਣ ਵਾਲੇ ਹਨ ਅਤੇ ਇਹ ਧਮਾਕਾ ਉਸ ਤੋਂ ਠੀਕ ਪਹਿਲਾਂ ਹੋਇਆ ਹੈ।

ਕੀ ਹੈ ਮੰਜ਼ਰ

ਗਾਜ਼ਾ ਹਸਪਤਾਲ ''''ਚ ਧਮਾਕਾ
Reuters

ਬੀਬੀਸੀ ਦੇ ਮੱਧ ਪੂਰਬ ਦੇ ਪੱਤਰਕਾਰ ਟੌਮ ਬੈਟਮੈਨ ਨੇ ਕਿਹਾ ਹੈ ਕਿ ਅਲ ਅਹਲੀ ਅਰਬ ਹਸਪਤਾਲ ਤੋਂ ਆ ਰਹੀਆਂ ਤਸਵੀਰਾਂ ਡਰਾਉਣੀਆਂ ਹਨ। ਸੜਕਾਂ ਦੇ ਬਾਹਰ ਲਾਸ਼ਾਂ ਅਤੇ ਨੁਕਸਾਨੇ ਵਾਹਨ ਦਿਖਾਈ ਦੇ ਰਹੇ ਹਨ।

ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਲੋਕਾਂ ਨੇ ਹਮਲੇ ਤੋਂ ਬਚਣ ਲਈ ਹਸਪਤਾਲ ਦੇ ਇੱਕ ਹਾਲ ਵਿੱਚ ਸ਼ਰਨ ਲਈ ਸੀ।

ਬੀਬੀਸੀ ਨੇ ਹਸਪਤਾਲ ਦੇ ਇੱਕ ਡਾਕਟਰ ਨਾਲ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਲਗਭਗ 4,000 ਲੋਕਾਂ ਨੇ ਸ਼ਰਨ ਲਈ ਹੋਈ ਸੀ।

ਉਨ੍ਹਾਂ ਕਿਹਾ ਹੈ ਕਿ ਹੁਣ ਹਸਪਤਾਲ ਵਿਚ 80 ਫੀਸਦੀ ਸੇਵਾਵਾਂ ਪ੍ਰਭਾਵਿਤ ਹਨ ਅਤੇ ਸੈਂਕੜੇ ਲੋਕ ਧਮਾਕੇ ਤੋਂ ਬਾਅਦ ਜਾਂ ਤਾਂ ਮਰ ਚੁੱਕੇ ਹਨ ਜਾਂ ਜ਼ਖਮੀ ਹੋਏ ਹਨ।

ਫਲਸਤੀਨੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਹਸਪਤਾਲ ''''ਤੇ ਹਮਲੇ ਤੋਂ ਬਾਅਦ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ।

ਗਾਜ਼ਾ ਹਸਪਤਾਲ ''''ਚ ਧਮਾਕਾ
Reuters

ਇਜ਼ਰਾਈਲੀ ਫੌਜ ਨੇ ਕੀ ਕਿਹਾ

ਬੀਬੀਸੀ ਇੰਟਰਨੈਸ਼ਨਲ ਦੇ ਸੰਪਾਦਕ ਜੇਰੇਮੀ ਬੋਵੇਨ ਨੇ ਦੱਸਿਆ ਹੈ ਕਿ ਇਜ਼ਰਾਈਲੀ ਫੌਜ ਦੇ ਬੁਲਾਰੇ ਦੇ ਦਫਤਰ ਨੇ ਉਨ੍ਹਾਂ ਨੂੰ ਫੋਨ ''''ਤੇ ਦੱਸਿਆ, "ਹਸਪਤਾਲ ਇੱਕ ਬਹੁਤ ਹੀ ਸੰਵੇਦਨਸ਼ੀਲ ਇਮਾਰਤ ਹੁੰਦੀ ਹੈ ਅਤੇ ਉਹ ਆਈਡੀਐਫ ਦਾ ਨਿਸ਼ਾਨਾ ਨਹੀਂ ਹੈ। ਆਈਡੀਐਫ ਧਮਾਕੇ ਦੇ ਸਰੋਤ ਦੀ ਜਾਂਚ ਕਰ ਰਿਹਾ ਹੈ।"

ਇਸ ਦੇ ਨਾਲ ਹੀ, ਆਈਡੀਐਫ ਨੇ ਆਪਣੇ ਅਕਾਊਂਟ ''''ਤੇ ਇਕ ਬਿਆਨ ਜਾਰੀ ਕਰਕੇ ਕਿਹਾ, "ਉਨ੍ਹਾਂ ਦਾ ਮੰਨਣਾ ਹੈ ਕਿ ਅਲ ਅਹਲੀ ਹਸਪਤਾਲ ''''ਤੇ ਹੋਇਆ ਹਮਲਾ ਫਲਸਤੀਨੀ ਅੱਤਵਾਦੀਆਂ ਦੁਆਰਾ ਦਾਗੇ ਗਏ ਰਾਕੇਟ ਦਾ ਨਤੀਜਾ ਸੀ।"



Related News