ਅਗਨੀਵੀਰ ਅੰਮ੍ਰਿਤਪਾਲ ਸਿੰਘ ਨੂੰ ਫੌਜੀ ਸਨਮਾਨ ਨਾ ਮਿਲਣ ਦਾ ਮੁੱਦਾ ਭਖਿਆ,''''ਸਾਡਾ ਪੁੱਤ ਲਿਫਾਫੇ ''''ਚ ਲਪੇਟ ਕੇ ਕਿਉਂ ਭੇਜਿਆ''''
Sunday, Oct 15, 2023 - 03:59 PM (IST)
ਪੰਜਾਬ ਦੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਮੌਤ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਮਾਮਲਾ ਅਮ੍ਰਿਤਪਾਲ ਸਿੰਘ ਨੂੰ ਫੌਜ ਵੱਲੋਂ ''''ਗਾਰਡ ਆਫ਼ ਆਨਰ'''' ਨਾ ਦਿੱਤੇ ਜਾਣ ਦਾ ਹੈ।
ਲੰਘੀ 11 ਅਕਤੂਬਰ ਨੂੰ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਜੰਮੂ-ਕਸ਼ਮੀਰ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ ਸੀ।
ਜਿਸ ਮਗਰੋਂ ਨਾ ਤਾਂ ਉਨ੍ਹਾਂ ਨੂੰ ਭਾਰਤੀ ਫੌਜ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਫੌਜੀ ਸਨਮਾਨ ਅਨੁਸਾਰ ਉਨ੍ਹਾਂ ਦੇ ਪਿੰਡ ਭੇਜਿਆ ਗਿਆ।
ਸਗੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇੱਕ ਨਿੱਜੀ ਐਂਬੂਲੈਂਸ ਰਾਹੀਂ ਪੰਜਾਬ ਲਿਆਂਦਾ ਗਿਆ।
ਜਦੋਂ ਫੌਜ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਕੋਈ ਫੌਜੀ ਸਨਮਾਨ ਨਹੀਂ ਦਿੱਤਾ ਗਿਆ ਤਾਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵਾਲਿਆਂ ਨੇ ਸਥਾਨਕ ਪੁਲਿਸ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਉਨ੍ਹਾਂ ਦੇ ਪੁੱਤ ਨੂੰ ਸਨਮਾਨ ਦੇਣ।
ਇਸ ਮਗਰੋਂ ਸਥਾਨਕ ਪੁਲਿਸ ਦੇ ਜਵਾਨਾਂ ਨੇ ਅੰਮ੍ਰਿਤਪਾਲ ਨੂੰ ''''ਗਾਰਡ ਆਫ਼ ਆਨਰ'''' ਦਿੱਤਾ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਗੱਲਬਾਤ ਕੀਤੀ।
''''''''ਉਸ ਨੂੰ ਲਿਫ਼ਾਫ਼ੇ ''''ਚ ਲਪੇਟ ਕੇ ਕਿਉਂ ਭੇਜਿਆ''''''''
ਅੰਮ੍ਰਿਤਪਾਲ ਸਿੰਘ, ਪੰਜਾਬ ਦੇ ਮਾਨਸਾ ਦੇ ਪਿੰਡ ਕੋਟਲੀ ਕਲਾਂ ਦੇ ਰਹਿਣ ਵਾਲੇ ਸਨ।
ਇਸ ਵੇਲੇ ਉਨ੍ਹਾਂ ਦੇ ਘਰ ਮਾਤਮ ਦਾ ਮਾਹੌਲ ਹੈ ਪਰ ਇਸ ਗ਼ਮ ਦੇ ਨਾਲ-ਨਾਲ ਪਰਿਵਾਰ ਤੇ ਪਿੰਡ ਵਾਸੀਆਂ ਵਿੱਚ ਰੋਹ ਵੀ ਹੈ।
ਅੰਮ੍ਰਿਤਪਾਲ ਸਿੰਘ ਦੇ ਮਾਤਾ ਰਾਜਵਿੰਦਰ ਕੌਰ ਕਹਿੰਦੇ ਹਨ, ''''''''ਮੇਰੇ ਬੱਚੇ ਨੂੰ ਵਰਦੀ ਪਾਉਣ ਦਾ ਸ਼ੌਕ ਸੀ। ਉਹ ਕਹਿੰਦਾ ਸੀ ਕਿ ਫੌਜੀ ਬਣਨਾ ਹੈ, ਦੇਸ਼ ਦੀ ਰਾਖੀ ਕਰਨੀ ਹੈ।''''''''
ਭਰੇ ਗਲ਼ੇ ਨਾਲ ਉਹ ਕਹਿੰਦੇ ਹਨ, ''''''''ਮੈਂ ਸਰਕਾਰਾਂ ਨੂੰ ਅਪੀਲ ਕਰਦੀ ਹਾਂ, ਜਿਹੜੇ ਬੱਚੇ ਦੀ ਇੱਛਾ ਸੀ, ਵਰਦੀ ਪਾ ਕੇ ਆਉਣਾ ਹੈ... ਉਸ ਦੇ ਵਰਦੀ ਕਿਉਂ ਨਹੀਂ ਪਾਈ ਗਈ। ਇੰਝ ਕਿਉਂ ਲਿਫ਼ਾਫ਼ੇ ''''ਚ ਲਪੇਟ ਕੇ ਭੇਜਿਆ ਹੈ?''''''''
ਉਨ੍ਹਾਂ ਦੇ ਮਾਤਾ-ਪਿਤਾ ਕਹਿੰਦੇ ਹਨ ਕਿ ਆਪਣੇ ਪੁੱਤ ਨੂੰ ਇਸ ਤਰ੍ਹਾਂ ਦੇਖ ਕੇ ਉਨ੍ਹਾਂ ਦਾ ਦਿਲ ਬਹੁਤ ਦੁਖੀ ਹੈ।
ਰਾਜਵਿੰਦਰ ਕੌਰ ਰੋਂਦੇ ਹੋਏ ਕਹਿੰਦੇ ਹਨ, ''''''''ਕਿਸੇ ਨੇ ਸਾਡੇ ਪੁੱਤ ਦੀ ਮਾਣ-ਇੱਜ਼ਤ ਨਹੀਂ ਕੀਤੀ। ਸਾਨੂੰ ਪੁੱਛ ਕੇ ਦੇਖੋ, ਸਾਡੇ ਦਿਲ ਦਾ ਟੁਕੜਾ ਹੈ ਇਹ।''''''''
''''''''ਮੇਰੇ ਕੋਲੇ ਤਾਂ ਡੱਬਾ ਆ ਗਿਆ ਜੀ, ਬੰਦ ਕਰਕੇ ਦੇ ਦਿੱਤਾ ਮੈਨੂੰ ਮੇਰਾ ਬੱਚਾ''''''''
ਅੰਮ੍ਰਿਤਪਾਲ ਸਿੰਘ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਅਜੇ ਉਨ੍ਹਾਂ ਦੇ ਪੁੱਤ ਨੂੰ ਫੌਜ ''''ਚ ਭਰਤੀ ਹੋਏ 10 ਕੁ ਮਹੀਨੇ ਹੀ ਹੋਏ ਸਨ।
ਉਨ੍ਹਾਂ ਕਿਹਾ, ''''''''ਪਹਿਲਾਂ ਸਾਡੇ ਪਿੰਡ ਦੇ ਮੋਹਰੀ ਬੰਦਿਆ ਕੋਲ ਸੂਚਨਾ ਆਈ, ਫਿਰ ਉਹ ਵਿਚਾਰੇ ਹੌਲੀ-ਹੌਲੀ ਮੈਨੂੰ ਦੱਸਣ ਲਈ ਆਏ ਕਿ ਕਿਵੇਂ ਦੱਸਣ। ਮੈਂ ਸਮਝ ਹੀ ਗਿਆ ਸੀ ਕਿ ਜਦੋਂ ਬੰਦੇ ਆ ਗਏ ਉਥੋਂ।''''''''
ਸਨਮਾਨ ਨਾ ਮਿਲਣ ਦੀ ਗੱਲ ''''ਤੇ ਉਹ ਕਹਿੰਦੇ ਹਨ, ''''''''ਸਾਡੇ ਪਿੰਡ ਵਾਲਿਆਂ ਨੇ ਹੀ ਵਿਰੋਧ ਕੀਤਾ। ਮੈਨੂੰ ਤਾਂ ਅੰਦਰ ਬੈਠੇ ਨੂੰ ਕੁਝ ਪਤਾ ਨਹੀਂ ਸੀ ਕਿ ਕਿਵੇਂ ਲੈ ਕੇ ਆਂਦਾ ਹੈ।''''''''
''''''''ਮੇਰੇ ਕੋਲੇ ਤਾਂ ਡੱਬਾ ਆ ਗਿਆ ਜੀ, ਬੰਦ ਕਰਕੇ ਦੇ ਦਿੱਤਾ ਮੈਨੂੰ ਮੇਰਾ ਬੱਚਾ।''''''''
''''''''ਮੈਨੂੰ ਸਰਕਾਰਾਂ ਤੇ ਫੌਜ ਦਾ ਕੀ ਪਤਾ, ਅਨਪੜ੍ਹ ਬੰਦੇ ਹਾਂ। ਮੈਂ ਤਾਂ ਆਪਣੇ ਪੁੱਤ ਨੂੰ ਫੌਜ ''''ਚ ਦਿੱਤਾ ਸੀ ਪਾਲ਼ ਕੇ। ਮੈਂ ਤਾਂ ਉਸ ਨੂੰ ਸ਼ਹੀਦ ਹੀ ਮੰਨਦਾ ਹਾਂ।''''''''
ਉਨ੍ਹਾਂ ਕਿਹਾ ਕਿ ਫੌਜ ਵਿੱਚੋਂ ਜਿਹੜੇ ਤਿੰਨ ਮੁਲਾਜ਼ਮ ਨਾਲ ਆਏ ਸਨ, ਉਹ ਕੁਝ ਨਹੀਂ ਬੋਲੇ ਤੇ ਉਨ੍ਹਾਂ ਕਿਹਾ ਕਿ ਸਾਨੂੰ ਕੁਝ ਕਹਿ ਕੇ ਹੀ ਨਹੀਂ ਭੇਜਿਆ।''''''''
ਅੰਮ੍ਰਿਤਪਾਲ ਦੇ ਪਿਤਾ ਕਹਿੰਦੇ ਹਨ ''''''''ਫੌਜ ''''ਚ ਦੇਣ ਮਗਰੋਂ, ਉਹ ਉਨ੍ਹਾਂ ਦਾ ਹੋ ਗਿਆ ਨਾ। ਜੇ ਬਾਕੀ ਬੱਚਿਆਂ ਨਾਲ ਵੀ ਮੇਰੇ ਬੱਚੇ ਵਾਂਗੂ ਹੁੰਦਾ ਹੈ ਤਾਂ ਫਿਰ ਕੀ ਫਾਇਦਾ।''''''''
:-
ਅੰਮ੍ਰਿਤਪਾਲ ਦੀ ਮੌਤ ਉਨ੍ਹਾਂ ਦੀ ਆਪਣੀ ਗੋਲੀ ਨਾਲ ਹੋਈ - ਭਾਰਤੀ ਫੌਜ
ਹਾਲਾਂਕਿ ਭਾਰਤੀ ਫੌਜ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਮੌਤ ਉਨ੍ਹਾਂ ਦੀ ਆਪਣੀ ਗੋਲੀ ਨਾਲ ਹੀ ਹੋਈ ਹੈ।
ਭਾਰਤੀ ਫੌਜ ਦੇ ਵ੍ਹਾਈਟ ਨਾਈਟ ਕੋਰਪਸ ਦੇ ਅਧਿਕਾਰਤ ਐਕਸ ਅਕਾਊਂਟ ''''ਤੇ ਜਾਰੀ ਇਸ ਬਿਆਨ ਮੁਤਾਬਕ, ''''''''ਇੱਕ ਮੰਦਭਾਗੀ ਘਟਨਾ ਵਿੱਚ, ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਰਾਜੌਰੀ ਸੈਕਟਰ ਵਿੱਚ ਡਿਊਟੀ ਦੌਰਾਨ, ਆਪਣੇ ਆਪ ਨੂੰ ਗੋਲੀ ਲੱਗਣ ਕਾਰਨ ਮੌਤ ਹੋ ਗਈ।''''''''
''''''''ਹੋਰ ਵੇਰਵਿਆਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਇਰੀ ਜਾਰੀ ਹੈ।''''''''
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ''''''''ਇੱਕ ਜੂਨੀਅਰ ਕਮਿਸ਼ਨਡ ਅਫਸਰ ਅਤੇ ਚਾਰ ਹੋਰ ਰੈਂਕਾਂ ਦੇ ਅਫਸਰਾਂ ਨਾਲ ਮ੍ਰਿਤਕ ਦੇਹ ਨੂੰ ਅਗਨੀਵੀਰ ਦੀ ਯੂਨਿਟ ਵੱਲੋਂ ਕਿਰਾਏ ''''ਤੇ ਲਈ ਗਈ ਸਿਵਲ ਐਂਬੂਲੈਂਸ ਵਿੱਚ ਲੈ ਕੇ ਜਾਇਆ ਗਿਆ। ਅੰਤਿਮ ਸੰਸਕਾਰ ਵਿੱਚ, ਨਾਲ ਗਏ ਫੌਜ ਦੇ ਜਵਾਨ ਵੀ ਸ਼ਾਮਲ ਹੋਏ।''''''''
''''''''ਮੌਤ ਦਾ ਕਾਰਨ ਆਪਣੇ ਆਪ ਪਹੁੰਚੀ ਸੱਟ ਹੈ, ਇਸ ਲਈ ਮੌਜੂਦਾ ਨੀਤੀ ਦੇ ਅਨੁਸਾਰ, ਕੋਈ ਗਾਰਡ ਆਫ਼ ਆਨਰ ਜਾਂ ਫੌਜੀ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ।
''''''''ਭਾਰਤੀ ਫੌਜ ਦੁਖੀ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟਾਉਂਦੀ ਹੈ।''''''''
ਮੁੱਖ ਮੰਤਰੀ ਮਾਨ ਦਾ ਐਲਾਨ
ਇਸ ਪੂਰੇ ਮਾਮਲੇ ਨੂੰ ਲੈ ਕੇ ਅਮ੍ਰਿੰਤਪਾਲ ਸਿੰਘ ਦੇ ਪਰਿਵਾਰ ਵਿੱਚ ਤਾਂ ਖਾਸਾ ਰੋਸ ਹੈ ਹੀ ਨਾਲ ਹੀ ਵੱਖ-ਵੱਖ ਸਿਆਸੀ ਆਗੂ ਵੀ ਕੇਂਦਰ ਸਰਕਾਰ ਦੀ ਆਲੋਚਨਾ ਕਰ ਰਹੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ''''ਚ ਤਿੱਖਾ ਰੋਸ ਪ੍ਰਗਟਾਇਆ ਹੈ।
ਉਨ੍ਹਾਂ ਫੌਜ ਦੀ ਨੀਤੀ ਦੀ ਆਲੋਚਨਾ ਕੀਤੀ ਤੇ ਕਿਹਾ ਪੰਜਾਬ ਸਰਕਾਰ ਅੰਮ੍ਰਿਤਪਾਲ ਸਿੰਘ ਨੂੰ ਉਹੀ ਸਨਮਾਨ ਦੇਵੇਗੀ ਜੋ ਹੋਰ ਫੌਜੀਆਂ ਨੂੰ ਦਿੱਤਾ ਜਾਂਦਾ ਹੈ।
ਆਪਣੇ ਐਕਸ ਅਕਾਊਂਟ ''''ਤੇ ਉਨ੍ਹਾਂ ਲਿਖਿਆ, ''''''''ਸ਼ਹੀਦ ਅੰਮ੍ਰਿਤਪਾਲ ਸਿੰਘ ਜੀ ਦੀ ਸ਼ਹੀਦੀ ਬਾਰੇ ਫੌਜ ਦੀ ਨੀਤੀ ਜੋ ਵੀ ਹੋਵੇ ਪਰ ਪੰਜਾਬ ਸਰਕਾਰ ਦੀ ਨੀਤੀ ਓਹੀ ਰਹੇਗੀ ਜੋ ਹਰੇਕ ਸ਼ਹੀਦ ਲਈ ਹੁੰਦੀ ਹੈ..''''''''
''''''''ਸ਼ਹੀਦ ਅੰਮ੍ਰਿਤਪਾਲ ਸਿੰਘ ਦੇਸ਼ ਦਾ ਸ਼ਹੀਦ ਹੈ..1 ਕਰੋੜ ਰੁਪਏ ਸਨਮਾਨ ਰਾਸ਼ੀ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਦਿੱਤੀ ਜਾਵੇਗੀ..ਕੇਂਦਰ ਸਰਕਾਰ ਕੋਲ ਸਖ਼ਤ ਇਤਰਾਜ਼ ਵੀ ਚੁੱਕਿਆ ਜਾਵੇਗਾ..।''''''''
ਮੁੱਖ ਬਿੰਦੂ
- ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ 11 ਅਕਤੂਬਰ ਨੂੰ ਜੰਮੂ-ਕਸ਼ਮੀਰ ਵਿੱਚ ਗੋਲੀ ਲੱਗਣ ਨਾਲ ਮੌਤ
- ਫੌਜ ਮੁਤਾਬਕ, ਅੰਮ੍ਰਿਤਪਾਲ ਦੀ ਆਪਣੀ ਹੀ ਗੋਲੀ ਉਨ੍ਹਾਂ ਨੂੰ ਲੱਗੀ, ਜਿਸ ਨਾਲ ਮੌਤ ਹੋਈ
- ਇਸ ਲਈ ਉਨ੍ਹਾਂ ਨੂੰ ਫੌਜ ਦੀ ਨੀਤੀ ਮੁਤਾਬਕ ਕੋਈ ਫੌਜੀ ਸਨਮਾਨ ਨਹੀਂ ਦਿੱਤਾ ਗਿਆ
- ਪਰਿਵਾਰ ਅਤੇ ਪਿੰਡ ਵਾਸੀਆਂ ਨੇ ਫੌਜ ਦੇ ਅਜਿਹੇ ਵਰਤਾਰੇ ਦਾ ਕੀਤਾ ਸਖ਼ਤ ਵਿਰੋਧ
- ਪਰਿਵਾਰ ਮੁਤਾਬਕ, ਉਨ੍ਹਾਂ ਦੇ ਪੁੱਤ ਦੀ ਡਿਊਟੀ ਦੇ ਦੌਰਾਨ ਹੋਈ ਮੌਤ
- ਫੌਜੀ ਸਨਮਾਨ ਨਾਲ ਆਖਰੀ ਵਿਦਾਈ ਨਾ ਮਿਲਣ ''''ਤੇ ਸਿਆਸੀ ਆਗੂਆਂ ਨੇ ਵੀ ਜਤਾਇਆ ਰੋਹ
- ਸੀਐੱਮ ਭਗਵੰਤ ਮਾਨ ਨੇ ਕੀਤਾ ਪਰਿਵਾਰ ਲਈ 1 ਕਰੋੜ ਦੀ ਰਾਸ਼ੀ ਦਾ ਐਲਾਨ
- ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਕੇਂਦਰ ਸਰਕਰ ਅੱਗੇ ਵੀ ਚੁੱਕਿਆ ਜਾਵੇਗਾ
ਹਰਸਿਮਰਤ ਕੌਰ ਬਾਦਲ ਨੇ ਕੀ ਕਿਹਾ
ਇਸ ਮਾਮਲੇ ਵਿੱਚ ਨਾ ਸਿਰਫ਼ ਭਗਵੰਤ ਮਾਨ ਸਗੋਂ ਹੋਰ ਸਿਆਸੀ ਪਾਰਟੀਆਂ ਦੇ ਅਹਿਮ ਆਗੂਆਂ ਨੇ ਵੀ ਰੋਸ ਪ੍ਰਗਟਾਇਆ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ, ''''''''ਇਹ ਜਾਣ ਕੇ ਹੈਰਾਨ ਹਾਂ ਕਿ ਜੰਮੂ ਕਸ਼ਮੀਰ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਅਗਨੀਵੀਰ ਅੰਮ੍ਰਿਤਪਾਲ ਸਿੰਘ ਦਾ ਸਸਕਾਰ ਬਗੈਰ ''''ਗਾਰਡ ਆਫ਼ ਆਨਰ'''' ਦੇ ਕੀਤਾ ਗਿਆ ਅਤੇ ਉਨ੍ਹਾਂ ਦੀ ਦੇਹ ਨੂੰ ਵੀ ਉਨ੍ਹਾਂ ਦਾ ਪਰਿਵਾਰ ਹੀ ਇੱਕ ਨਿੱਜੀ ਐਂਬੂਲੈਂਸ ਰਾਹੀਂ ਲੈ ਕੇ ਆਇਆ।''''''''
ਉਨ੍ਹਾਂ ਅੱਗੇ ਲਿਖਿਆ, ''''''''ਪਤਾ ਲੱਗਾ ਹੈ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਉਹ ਇੱਕ ਅਗਨੀਵੀਰ ਸਨ। ਸਾਨੂੰ ਆਪਣੇ ਸਾਰੇ ਜਵਾਨਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ।''''''''
ਇਸ ਦੇ ਨਾਲ ਹੀ ਉਨ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਵੀ ਕੀਤੀ ਕਿ ਸਾਰੇ ਫੌਜੀਆਂ ਲਈ ਫੌਜੀ ਸਨਮਾਨਾਂ ਦੇ ਆਦੇਸ਼ ਜਾਰੀ ਕਰਨ।''''''''
ਕੀ ਇਸੇ ਲਈ ਸਕੀਮ ਸ਼ੁਰੂ ਕੀਤੀ ਸੀ - ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਵਰਤਾਰੇ ਨੂੰ ''''ਸ਼ਰਮਨਾਕ'''' ਕਰਾਰ ਦਿੱਤਾ।
ਉਨ੍ਹਾਂ ਆਪਣੇ ਐਕਸ ਅਕਾਊਂਟ ''''ਤੇ ਅਗਨਵੀਰ ਅੰਮ੍ਰਿਤਪਾਲ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ''''''''ਇਹ ਸਾਡੇ ਦੇਸ਼ ਲਈ ਦੁਖਦਾਈ ਦਿਨ ਹੈ ਕਿਉਂਕਿ ਅਗਨੀਵੀਰ ਯੋਜਨਾ ਤਹਿਤ ਭਰਤੀ ਕੀਤੇ ਗਏ ਇਸ ਵਿਅਕਤੀ ਨੂੰ ਪ੍ਰਾਈਵੇਟ ਐਂਬੂਲੈਂਸ ਵਿੱਚ ਘਰ ਵਾਪਸ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਕੋਈ ਗਾਰਡ ਆਫ਼ ਆਨਰ ਨਹੀਂ ਦਿੱਤਾ ਗਿਆ।''''''''
ਰਾਜਾ ਵੜਿੰਗ ਨੇ ਸਵਾਲ ਚੁੱਕਿਆ ਕਿ ''''''''ਕੀ ਅਗਨੀਵੀਰ ਹੋਣ ਦਾ ਮਤਲਬ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਓਨਾ ਮਹੱਤਵ ਨਹੀਂ ਹੈ?''''''''
ਰਾਜਾ ਵੜਿੰਗ ਮੁਤਾਬਕ, ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਸਥਾਨਕ ਪੰਜਾਬ ਪੁਲਿਸ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਨੌਜਵਾਨ ਪੁੱਤ ਨੂੰ ਗਾਰਡ ਆਫ਼ ਆਨਰ ਦੇਣ।
ਵੜਿੰਗ ਨੇ ਕੇਂਦਰ ਦੀ ਭਾਜਪਾ ਸਰਕਾਰ ''''ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਕੋਲੋਂ ਸਵਾਲ ਕੀਤਾ ਕਿ ''''''''ਕੀ ਇਸੇ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਸੀ?''''''''
''''''''ਕੀ ਅਸੀਂ ਆਪਣੇ ਅਗਨੀਵੀਰਾਂ ਨਾਲ ਦੂਜੇ ਫੌਜੀਆਂ ਨਾਲੋਂ ਵੱਖਰਾ, ਇਸ ਤਰ੍ਹਾਂ ਦਾ ਸਲੂਕ ਕਰਾਂਗੇ? ਕੀ ਕੇਂਦਰ ਸਰਕਾਰ ਕੋਲ ਸਾਡੇ ਜਵਾਨ ਸ਼ਹੀਦ ਨਾਲ ਹੋਏ ਇਸ ਅਣਮਨੁੱਖੀ ਸਲੂਕ ਦਾ ਕੋਈ ਜਵਾਬ ਹੈ? ਸ਼ਰਮਨਾਕ!''''''''
ਇਹ ਯੋਜਨਾ ਦੇਸ਼ ਦੇ ਜਵਾਨਾਂ ਨਾਲ ਅਨਿਆਂ ਹੈ - ਅਭੈ ਚੌਟਾਲਾ
ਇੰਡੀਅਨ ਨੈਸ਼ਲ ਲੋਕਦਲ ਦੇ ਆਗੂ ਅਭੈ ਚੌਟਾਲਾ ਨੇ ਵੀ ਇਸ ਮਾਮਲੇ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ''''ਅਸੀਂ ਤਾ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਇਹ ਯੋਜਨਾ ਦੇਸ਼ ਦੇ ਜਵਾਨਾਂ ਨਾਲ ਅਨਿਆਂ ਹੈ।''''''''
ਉਨ੍ਹਾਂ ਆਪਣੇ ਐਕਸ ਅਕਾਊਂਟ ''''ਤੇ ਇਸ ਸਬੰਧੀ ਇੱਕ ਲੰਮੀ ਪੋਸਟ ਪਾ ਕੇ ਰੋਹ ਪ੍ਰਗਟਾਇਆ ਅਤੇ ਕਿਹਾ ''''''''ਇਹ ਨਿੰਦਣਯੋਗ ਹੈ ਤੇ ਇਸ ਨੂੰ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।''''''''
ਉਨ੍ਹਾਂ ਕੇਂਦਰ ਤੋਂ ਮੰਗ ਕੀਤੀ ਕਿ ਉਹ ਸਪੱਸ਼ਟ ਕਰਨ ਕਿ ਅਗਨੀਵੀਰਾਂ ਨੂੰ ਸੇਵਾਕਾਲ ਦੌਰਾਨ ਪੂਰੀ ਤਰ੍ਹਾਂ ਨਾਲ ਇੱਕ ਫੌਜੀ ਦਾ ਦਰਜ ਅਤੇ ਸਨਮਾਨ ਮਿਲੇਗਾ ਜਾਂ ਨਹੀਂ। ਜੇ ਮਿਲੇਗਾ, ਤਾਂ ਅੰਮ੍ਰਿਤਪਾਲ ਦਾ ਅਪਮਾਨ ਕਿਉਂ, ਇਸ ਦੀ ਮੁਆਫ਼ੀ ਮੰਗੀ ਜਾਵੇ।
''''ਇਹੀ ਅਗਨੀਵੀਰ ਯੋਜਨਾ ਦੀ ਹਕੀਕਤ - ਸੁਪ੍ਰਿਆ ਸ਼੍ਰੀਨੇਤ
ਕਾਂਗਰਸ ਦੇ ਕੌਮੀ ਮਹਿਲਾ ਬੁਲਾਰੇ ਸੁਪ੍ਰਿਆ ਸ਼੍ਰੀਨੇਤ ਨੇ ਕਿਹਾ ਕਿ ''''ਇਹੀ ਅਗਨੀਵੀਰ ਯੋਜਨਾ ਦੀ ਹਕੀਕਤ ਹੈ।''''''''
ਉਨ੍ਹਾਂ ਆਪਣੇ ਐਕਸ ਅਕਾਊਂਟ ''''ਤੇ ਲਿਖਿਆ ਕਿ ''''''''ਪੰਜਾਬ ਦੇ 19 ਸਾਲਾ ਅਮ੍ਰਿਤਪਾਲ ਸਿੰਘ ਅਗਨੀਵੀਰ ਦੇ ਤੌਰ ''''ਤੇ ਫੌਜ ''''ਚ ਭਰਤੀ ਹੋਏ ਸਨ।''''''''
''''''''ਕਸ਼ਮੀਰ ''''ਚ ਉਹ ਸ਼ਹੀਦ ਹੋ ਗਏ, ਉਨ੍ਹਾਂ ਦੀਆਂ ਭੈਣਾਂ ਉਨ੍ਹਾਂ ਦੀ ਅਰਥੀ ਨੂੰ ਮੋਢਾ ਲਾ ਰਹੀਆਂ ਹਨ। ਉਨ੍ਹਾਂ ਲਈ ਕੋਈ ਫੌਜੀ ਸਨਮਾਨ ਜਾਂ ਫੌਜੀ ਯੂਨਿਟ ਨਹੀਂ।''''''''
''''''''ਉਹ ਸ਼ਹੀਦ ਹਨ- ਪਰ ਇਹ ਅਗਨੀਵੀਰ ਯੋਜਨਾ ਦੀ ਹਕੀਕਤ।''''''''
:-