ਹਮਾਸ ਨੂੰ ਚਲਾਉਣ ਵਾਲੇ ਲੋਕ: ਕਿਸ ਨੇ ਸੁਰੰਗਾਂ ਬਣਾਈਆਂ ਤੇ ਕੌਣ ਬਣਾ ਰਿਹਾ ਸੀ ਬੰਬ
Sunday, Oct 15, 2023 - 01:14 PM (IST)
ਹਮਾਸ ਦੇ ਲੜਾਕਿਆਂ ਨੇ 7 ਅਕਤੂਬਰ ਨੂੰ ਇਜ਼ਰਾਈਲ ''''ਤੇ ਹਮਲਾ ਕੀਤਾ ਸੀ।
ਹਮਾਸ ਦੀ ਇਸ ਮੁਹਿੰਮ ਨੂੰ ''''ਆਪਰੇਸ਼ਨ ਅਲ ਅਕਸਾ ਫਲੱਡ'''' ਦਾ ਨਾਂ ਦਿੱਤਾ ਗਿਆ ਸੀ। ਇਸ ਹਮਲੇ ਤੋਂ ਬਾਅਦ ਸਵਾਲ ਇਹ ਉੱਠ ਰਿਹਾ ਹੈ ਕਿ ਇਸ ਆਪ੍ਰੇਸ਼ਨ ਦੀ ਯੋਜਨਾ ਕਿਸ ਨੇ ਬਣਾਈ ਸੀ।
ਨਿਰੀਖਕਾਂ ਅਤੇ ਰੱਖਿਆ ਵਿਸ਼ਲੇਸ਼ਕਾਂ ਅਨੁਸਾਰ, ਇਸ ਹਮਲੇ ਨੇ ਇਜ਼ਰਾਈਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਫਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਦਾ ਗਾਜ਼ਾ ''''ਤੇ ਕੰਟਰੋਲ ਹੈ। ਇਸ ਦੇ ਕਈ ਸੀਨੀਅਰ ਆਗੂ ਮੀਡੀਆ ਵਿੱਚ ਮੂੰਹ ਢੱਕ ਕੇ ਨਜ਼ਰ ਆਉਂਦੇ ਹਨ।
ਜਦਕਿ ਇਸ ਦੇ ਹੋਰ ਆਗੂਆਂ ਨੇ ਆਪਣਾ ਜ਼ਿਆਦਾਤਰ ਜੀਵਨ ਇਜ਼ਰਾਈਲ ਵੱਲੋਂ ਉਨ੍ਹਾਂ ਦੇ ਕਤਲ ਦੀਆਂ ਕੋਸ਼ਿਸ਼ਾਂ ਤੋਂ ਬਚਦੇ ਹੋਏ ਬਿਤਾਇਆ ਹੈ।
ਇਸ ਰਿਪੋਰਟ ਰਾਹੀਂ ਜਾਣਦੇ ਹਾਂ ਹਮਾਸ ਦੇ ਪ੍ਰਮੁੱਖ ਮੌਜੂਦਾ ਆਗੂਆਂ, ਸਿਆਸੀ ਹਸਤੀਆਂ ਅਤੇ ਇਸ ਦੇ ਇਜ਼ੇ-ਅਲ-ਦੀਨ ਅਲ-ਕਾਸਮ ਬ੍ਰਿਗੇਡ ਦੇ ਫੌਜੀ ਕਮਾਂਡਰਾਂ ਬਾਰੇ...
ਮੁਹੰਮਦ ਦੀਫ਼
ਮੁਹੰਮਦ ਦੀਫ ਨੇ ਉਨ੍ਹਾਂ ਸੁਰੰਗਾਂ ਨੂੰ ਬਣਾਉਣ ਦੀ ਯੋਜਨਾ ਬਣਾਈ ਜਿਸ ਰਾਹੀਂ ਹਮਾਸ ਦੇ ਲੜਾਕੇ ਗਾਜ਼ਾ ਤੋਂ ਇਜ਼ਰਾਈਲ ਵਿੱਚ ਦਾਖਲ ਹੋਏ। ਉਨ੍ਹਾਂ ਦਾ ਅਸਲੀ ਨਾਮ ਮੁਹੰਮਦ ਦੀਬ ਅਲ-ਮਸਰੀ ਹੈ। ਉਨ੍ਹਾਂ ਨੂੰ ਅਬੂ ਖਾਲਿਦ ਅਤੇ ਅਲ ਦੀਫ਼ ਵੀ ਕਿਹਾ ਜਾਂਦਾ ਹੈ।
ਉਹ ਹਮਾਸ ਦੇ ਫੌਜੀ ਸੰਗਠਨ ਇਜ਼ੇ-ਅਲ-ਦੀਨ ਅਲ-ਕਾਸਮ ਬ੍ਰਿਗੇਡਜ਼ ਦੇ ਮੁਖੀ ਹਨ। ਉਨ੍ਹਾਂ ਦਾ ਜਨਮ 1965 ਵਿੱਚ ਗਾਜ਼ਾ ਵਿੱਚ ਹੋਇਆ ਸੀ।
ਫਲਸਤੀਨੀ, ਉਨ੍ਹਾਂ ਨੂੰ ਮਾਸਟਰਮਾਈਂਡ ਵਜੋਂ ਜਾਣਦੇ ਹਨ। ਜਦਕਿ ਇਜ਼ਰਾਈਲੀ ਉਨ੍ਹਾਂ ਨੂੰ ''''ਦਿ ਮੈਨ ਆਫ ਡੈਥ'''' ਜਾਂ ''''ਦਿ ਫਾਈਟਰ ਵਿਦ ਨਾਇਨ ਲਾਈਵਜ਼'''' ਕਹਿੰਦੇ ਹਨ।
ਮੁਹੰਮਦ ਦੀਫ਼ ਨੇ ਗਾਜ਼ਾ ਦੀ ਇਸਲਾਮਿਕ ਯੂਨੀਵਰਸਿਟੀ ਤੋਂ ਜੀਵ ਵਿਗਿਆਨ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੈ। ਯੂਨੀਵਰਸਿਟੀ ਵਿੱਚ ਉਹ ਅਦਾਕਾਰੀ ਅਤੇ ਥੀਏਟਰ ਲਈ ਆਪਣੇ ਪਿਆਰ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਕਲਾਕਾਰਾਂ ਦਾ ਇੱਕ ਸਮੂਹ ਬਣਾਇਆ ਸੀ।
ਜਦੋਂ ਹਮਾਸ ਦੀ ਸਥਾਪਨਾ ਦਾ ਐਲਾਨ ਹੋਇਆ ਤਾਂ ਉਹ ਬਿਨਾਂ ਕਿਸੇ ਝਿਜਕ ਦੇ ਇਸ ਵਿੱਚ ਸ਼ਾਮਲ ਹੋ ਗਏ। ਇਜ਼ਰਾਈਲੀ ਅਧਿਕਾਰੀਆਂ ਨੇ ਉਨ੍ਹਾਂ ਨੂੰ 1989 ਵਿੱਚ ਗ੍ਰਿਫਤਾਰ ਕਰ ਲਿਆ। ਹਮਾਸ ਦੇ ਫੌਜੀ ਵਿੰਗ ਵਿਚ ਕੰਮ ਕਰਨ ਦੇ ਇਲਜ਼ਾਮ ਹੇਠ ਬਿਨਾਂ ਮੁਕੱਦਮੇ ਹੀ ਉਨ੍ਹਾਂ ਨੇ 16 ਮਹੀਨੇ ਜੇਲ੍ਹ ਵਿਚ ਬਿਤਾਏ।
ਜੇਲ੍ਹ ਵਿੱਚ, ਦੀਫ਼ ਨੇ ਇਜ਼ਰਾਈਲੀ ਫੌਜੀਆਂ ਨੂੰ ਫੜ੍ਹਨ ਦੇ ਉਦੇਸ਼ ਨਾਲ ਹਮਾਸ ਤੋਂ ਵੱਖਰਾ ਇੱਕ ਅੰਦੋਲਨ ਸਥਾਪਤ ਕਰਨ ਲਈ ਜ਼ਕਾਰੀਆ ਅਲ-ਸ਼ੋਰਬਾਗੀ ਅਤੇ ਸਲਾਹ ਸ਼ਹਾਦੇਹ ਨਾਲ ਸਹਿਮਤੀ ਜਤਾਈ। ਇਹੀ ਬਾਅਦ ਵਿੱਚ ਅਲ-ਕਸਾਮ ਬ੍ਰਿਗੇਡ ਬਣ ਗਿਆ।
ਜੇਲ੍ਹ ਤੋਂ ਰਿਹਾਅ ਹੋਣ ਮਗਰੋਂ, ਦੀਫ਼ ਇਜ਼ੇ-ਅਲ-ਦੀਨ ਅਲ-ਕਾਸਮ ਬ੍ਰਿਗੇਡ ਦੇ ਇੱਕ ਪ੍ਰਮੁੱਖ ਆਗੂ ਵਜੋਂ ਉੱਭਰੇ। ਉਹ ਇਸ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ।
ਦੀਫ਼ ਉਨ੍ਹਾਂ ਸੁਰੰਗਾਂ ਦੇ ਨਿਰਮਾਣ ਇੰਜੀਨੀਅਰ ਸਨ, ਜਿਸ ਰਾਹੀਂ ਹਮਾਸ ਦੇ ਲੜਾਕੇ ਗਾਜ਼ਾ ਤੋਂ ਇਜ਼ਰਾਈਲ ਵਿੱਚ ਦਾਖਲ ਹੋਏ ਸਨ।
ਇਸ ਦੇ ਨਾਲ ਹੀ, ਉਹ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਰਾਕੇਟ ਛੱਡਣ ਦੀ ਰਣਨੀਤੀ ਨੂੰ ਪ੍ਰੋਤਸਾਹਨ ਦਿੱਤਾ।
ਹਾਲਾਂਕਿ, ਉਨ੍ਹਾਂ ''''ਤੇ ਸਭ ਤੋਂ ਗੰਭੀਰ ਇਲਜ਼ਾਮ ਹਮਾਸ ਲਈ ਬੰਬ ਬਣਾਉਣ ਵਾਲੇ ਯਾਹੀਆ ਅਯਾਸ਼ ਦੇ ਕਤਲ ਦਾ ਬਦਲਾ ਲੈਣ ਦੀ ਯੋਜਨਾ ਬਣਾਉਣ ਦਾ ਹੈ। ਇਨ੍ਹਾਂ ਅਪਰੇਸ਼ਨਾਂ ਦੌਰਾਨ ਇਕ ਬੱਸ ''''ਤੇ ਹੋਏ ਬੰਬ ਹਮਲੇ ਵਿੱਚ ਲਗਭਗ 50 ਇਜ਼ਰਾਈਲੀ ਮਾਰੇ ਗਏ ਸਨ।
ਇਹ ਘਟਨਾ 1996 ਦੇ ਸ਼ੁਰੂ ਵਿੱਚ ਵਾਪਰੀ ਸੀ। ਇਸ ਤੋਂ ਇਲਾਵਾ 1990 ਦੇ ਦਹਾਕੇ ''''ਚ ਤਿੰਨ ਇਜ਼ਰਾਈਲੀ ਫੌਜੀਆਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ''''ਚ ਵੀ ਉਨ੍ਹਾਂ ਦਾ ਨਾਂ ਸਾਹਮਣੇ ਆਇਆ ਸੀ।
ਇਜ਼ਰਾਈਲ ਨੇ ਉਨ੍ਹਾਂ ਨੂੰ ਸਾਲ 2000 ਵਿੱਚ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ, ਪਰ ‘ਦੂਜੇ ਇਤੇਫਾਦਾ’ ਦੀ ਸ਼ੁਰੂਆਤ ਵਿੱਚ ਉਹ ਜੇਲ੍ਹ ਵਿੱਚੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਦੀਫ਼ ਦੀਆਂ ਤਿੰਨ ਤਸਵੀਰਾਂ ਹਨ - ਇੱਕ ਬਹੁਤ ਪੁਰਾਣੀ ਹੈ, ਦੂਜੀ ਉਨ੍ਹਾਂ ਦੀ ਨਕਾਬਪੋਸ਼ ਫੋਟੋ ਹੈ ਅਤੇ ਤੀਜੀ ਉਨ੍ਹਾਂ ਦੇ ਪਰਛਾਵੇਂ ਦੀ ਫੋਟੋ ਹੈ।
ਉਸ ਦੇ ਕਤਲ ਦੀ ਸਭ ਤੋਂ ਵੱਡੀ ਕੋਸ਼ਿਸ਼ 2002 ਵਿੱਚ ਹੋਈ ਸੀ, ਪਰ ਉਹ ਚਮਤਕਾਰੀ ਢੰਗ ਨਾਲ ਬਚ ਗਏ।
ਇਸ ਹਮਲੇ ''''ਚ ਉਨ੍ਹਾਂ ਦੀ ਇਕ ਅੱਖ ਜਾਂਦੀ ਰਹੀ। ਹਾਲਾਂਕਿ, ਇਜ਼ਰਾਈਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਲੱਤ ਅਤੇ ਇੱਕ ਬਾਂਹ ਵੀ ਗੁਆ ਦਿੱਤੀ ਸੀ। ਕਤਲ ਦੀ ਕੋਸ਼ਿਸ਼ ਦਾ ਸ਼ਿਕਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਬੋਲਣ ਵਿੱਚ ਵੀ ਮੁਸ਼ਕਲ ਆਉਂਦੀ ਹੈ।
ਸਾਲ 2014 ''''ਚ ਗਾਜ਼ਾ ''''ਤੇ 50 ਦਿਨਾਂ ਤੱਕ ਚੱਲੇ ਹਮਲੇ ਦੌਰਾਨ ਵੀ ਇਜ਼ਰਾਇਲੀ ਫੌਜ ਉਨ੍ਹਾਂ ਨੂੰ ਮਾਰਨ ''''ਚ ਅਸਫਲ ਰਹੀ। ਪਰ ਉਨ੍ਹਾਂ ਨੇ ਉਨ੍ਹਾਂ ਦੀ ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰ ਦਿੱਤਾ।
‘ਦਿ ਕਲਾਊਨ’ ਨਾਂ ਦੇ ਨਾਟਕ ਵਿੱਚ ਅਬੂ ਖਾਲਿਦ ਦਾ ਕਿਰਦਾਰ ਨਿਭਾਉਣ ਕਾਰਨ ਉਨ੍ਹਾਂ ਨੂੰ ਅਬੂ ਖਾਲਿਦ ਦੇ ਨਾਂ ਨਾਲ ਵੀ ਬੁਲਾਇਆ ਜਾਣ ਲੱਗਾ। ਅਬੂ ਖਾਲਿਦ ਇੱਕ ਇਤਿਹਾਸਕ ਪਾਤਰ ਹੈ ਜਿਸ ਦਾ ਜਨਮ ਸ਼ੁਰੂਆਤੀ ਮੱਧਕਾਲੀ ਦੌਰ ਵਿੱਚ, ਉਮਯਯਾ ਅਤੇ ਅੱਬਾਸੀ ਕਾਲ ਦੌਰਾਨ ਹੋਇਆ ਸੀ।
ਅਰਬੀ ਵਿੱਚ ਮਹਿਮਾਨ ਲਈ ਦੀਫ਼ ਸ਼ਬਦ ਵਰਤਿਆ ਜਾਂਦਾ ਹੈ। ਉਨ੍ਹਾਂ ਨੂੰ ਇਹ ਨਾਂ ਇਸ ਲਈ ਮਿਲਿਆ ਕਿਉਂਕਿ ਉਹ ਇਕ ਥਾਂ ''''ਤੇ ਜ਼ਿਆਦਾ ਦੇਰ ਨਹੀਂ ਰਹਿੰਦੇ। ਇਜ਼ਰਾਈਲੀ ਹਮਲਿਆਂ ਤੋਂ ਬਚਣ ਲਈ ਉਹ ਹਰ ਰਾਤ ਵੱਖ-ਵੱਖ ਥਾਵਾਂ ''''ਤੇ ਸੌਂਦੇ ਹਨ।
ਮਾਰਵਾਨ ਇੱਸਾ
ਇਜ਼ਰਾਈਲ ਮਾਰਵਾਨ ਇੱਸਾ ਨੂੰ ਸ਼ਬਦਾਂ ਦੀ ਬਜਾਏ ਕਰਮ ਕਰਨ ਵਾਲਾ ਵਿਅਕਤੀ ਕਹਿੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇੰਨੇ ਚਲਾਕ ਹਨ ਕਿ ਉਹ ਪਲਾਸਟਿਕ ਨੂੰ ਧਾਤ ਵਿੱਚ ਬਦਲ ਸਕਦੇ ਹਨ।
ਮਾਰਵਾਨ ਇੱਸਾ ਨੂੰ ਮੁਹੰਮਦ ਦੀਫ਼ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਉਹ ਏਜ਼-ਅਲ-ਦੀਨ ਅਲ-ਕਾਸਮ ਬ੍ਰਿਗੇਡ ਦਾ ਡਿਪਟੀ ਕਮਾਂਡਰ-ਇਨ-ਚੀਫ਼ ਅਤੇ ਹਮਾਸ ਅੰਦੋਲਨ ਦੇ ਸਿਆਸੀ ਅਤੇ ਫੌਜੀ ਬਿਊਰੋ ਦੇ ਮੈਂਬਰ ਹਨ।
ਇਜ਼ਰਾਇਲੀ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ‘ਪਹਿਲੇ ਇੰਤਿਫਾਦਾ’ ਦੌਰਾਨ ਹਿਰਾਸਤ ਵਿੱਚ ਲਿਆ ਸੀ। ਹਮਾਸ ਨਾਲ ਸਰਗਰਮੀ ਕਾਰਨ ਇਜ਼ਰਾਈਲ ਨੇ ਉਨ੍ਹਾਂ ਨੂੰ ਪੰਜ ਸਾਲਾਂ ਲਈ ਨਜ਼ਰਬੰਦ ਰੱਖਿਆ। ਉਹ ਜਵਾਨੀ ਵਿੱਚ ਹੀ ਹਮਾਸ ਵਿੱਚ ਸ਼ਾਮਲ ਹੋ ਗਏ ਸੀ।
ਇਜ਼ਰਾਈਲ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਜਿਉਂਦੇ ਰਹਿਣਗੇ, ਹਮਾਸ ਨਾਲ ਉਨ੍ਹਾਂ ਦੀ ‘ਦਿਮਾਗੀ ਜੰਗ’ ਜਾਰੀ ਰਹੇਗੀ।
ਇੱਸਾ ਇੱਕ ਪ੍ਰਸਿੱਧ ਬਾਸਕੇਟਬਾਲ ਖਿਡਾਰੀ ਵਜੋਂ ਉੱਭਰੇ, ਪਰ ਖੇਡਾਂ ਉਨ੍ਹਾਂ ਦਾ ਕਰੀਅਰ ਨਹੀਂ ਬਣ ਸਕੀਆਂ ਕਿਉਂਕਿ ਇਜ਼ਰਾਈਲ ਨੇ ਉਨ੍ਹਾਂ ਨੂੰ 1987 ਵਿਚ ਹਮਾਸ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕਰ ਲਿਆ ਸੀ।
ਫਲਸਤੀਨੀ ਅਥਾਰਟੀ ਨੇ ਉਨ੍ਹਾਂ ਨੂੰ 1997 ਵਿੱਚ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਨੂੰ ਉਦੋਂ ਤੱਕ ਰਿਹਾਅ ਨਹੀਂ ਕੀਤਾ ਗਿਆ ਜਦੋਂ ਤੱਕ ਕਿ 2000 ''''ਅਲ-ਅਕਸਾ ਇੰਤੇਫਾਦਾ'''' ਸ਼ੁਰੂ ਨਹੀਂ ਹੋਇਆ।
ਜੇਲ ਤੋਂ ਰਿਹਾਅ ਹੋਣ ਤੋਂ ਬਾਅਦ, ਇੱਸਾ ਨੇ ਇਜ਼-ਅਲ-ਦੀਨ ਅਲ-ਕਾਸਮ ਬ੍ਰਿਗੇਡ ਵਿੱਚ ਫੌਜੀ ਪ੍ਰਣਾਲੀਆਂ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਹਮਾਸ ''''ਚ ਉਨ੍ਹਾਂ ਦੀ ਅਹਿਮ ਭੂਮਿਕਾ ਕਾਰਨ ਹੀ ਇੱਸਾ ਦਾ ਨਾਂ ਇਜ਼ਰਾਈਲ ਦੇ ਮੋਸਟ ਵਾਂਟੇਡ ਲੋਕਾਂ ਦੀ ਸੂਚੀ ''''ਚ ਸ਼ਾਮਲ ਹੈ।
:-
2006 ਵਿੱਚ, ਇਜ਼ਰਾਈਲ ਨੇ ਦੀਫ਼ ਅਤੇ ਇਜ਼-ਅਲ-ਦੀਨ ਅਲ-ਕਾਸਮ ਬ੍ਰਿਗੇਡ ਦੇ ਪ੍ਰਮੁੱਖ ਨੇਤਾਵਾਂ ਦੀ ਇੱਕ ਮੀਟਿੰਗ ਦੌਰਾਨ ਉਨ੍ਹਾਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।
ਇਸ ਹਮਲੇ ''''ਚ ਉਹ ਜ਼ਖਮੀ ਗਏ ਸੀ ਪਰ ਉਨ੍ਹਾਂ ਨੂੰ ਖ਼ਤਮ ਕਰਨ ਦੀਆਂ ਇਜ਼ਰਾਈਲੀਆਂ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋ ਸਕੀਆਂ।
ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਗਾਜ਼ਾ ''''ਤੇ 2014 ਦੇ ਹਮਲੇ ਦੌਰਾਨ ਉਨ੍ਹਾਂ ਦੇ ਘਰ ਨੂੰ ਤਬਾਹ ਕਰ ਦਿੱਤਾ ਸੀ। ਇਸ ਵਿਚ ਉਨ੍ਹਾਂ ਦੇ ਇੱਕ ਭਰਾ ਦੀ ਮੌਤ ਹੋ ਗਈ ਸੀ।
2011 ਤੱਕ ਉਨ੍ਹਾਂ ਦਾ ਚਿਹਰਾ ਕਿਸੇ ਨੇ ਨਹੀਂ ਦੇਖਿਆ ਸੀ। ਅਸਲ ਵਿੱਚ ਉਸ ਸਾਲ ਇੱਕ ਗਰੁੱਪ ਫੋਟੋ ਆਈ ਸੀ। ਇਹ ਫੋਟੋ ਇਜ਼ਰਾਇਲੀ ਫੌਜੀ ਗਲੇਡ ਸ਼ਾਲਿਤ ਦੀ ਰਿਹਾਈ ਦੇ ਬਦਲੇ ਰਿਹਾਅ ਕੀਤੇ ਗਏ ਫਲਸਤੀਨੀ ਕੈਦੀਆਂ ਦੇ ਸਵਾਗਤ ਸਮਾਰੋਹ ਦੀ ਸੀ।
ਉਨ੍ਹਾਂ ਨੂੰ ਅਬੂ ਅਲ-ਬਾਰਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਘੁਸਪੈਠ ਦੀਆਂ ਯੋਜਨਾਵਾਂ ਬਣਾਉਣ ਵਿੱਚ ਉਸ ਦਾ ਨਾਂ ਸਾਹਮਣੇ ਆਇਆ ਹੈ। ਇਨ੍ਹਾਂ ਵਿੱਚ 2012 ਦੇ ''''ਸ਼ੇਲ ਸਟੋਨਜ਼'''' ਤੋਂ ਲੈ ਕੇ 2023 ਦੇ ''''ਅਲ-ਅਕਸਾ ਫਲੱਡ'''' ਵਰਗੀਆਂ ਮੁਹਿੰਮਾਂ ਸ਼ਾਮਲ ਹਨ।
ਜ਼ਮੀਨੀ ਤਾਕਤ, ਖੁਫੀਆ ਅਤੇ ਤਕਨੀਕੀ ਬਲ, ਸੰਗਠਿਤ ਅਤੇ ਸਟੀਕ ਯੋਜਨਾਬੰਦੀ, ਬਸਤੀਆਂ ਅਤੇ ਸੁਰੱਖਿਆ ਹੈੱਡਕੁਆਰਟਰਾਂ ''''ਤੇ ਹਮਲਿਆਂ ''''ਤੇ ਧਿਆਨ ਕੇਂਦਰਿਤ ਕਰਨਾ, ਉਸ ਦੀ ਇਨ੍ਹਾਂ ਹਮਲਿਆਂ ਵਿਚ ਸ਼ਮੂਲੀਅਤ ਦੇ ਸੰਕੇਤ ਹਨ।
ਯਾਹਯਾ ਸਿਨਵਰ
ਅਮਰੀਕਾ ਨੇ ਸਤੰਬਰ 2015 ਵਿੱਚ ਯਾਹਯਾ ਸਿਨਵਰ ਦਾ ਨਾਮ ਅੰਤਰਰਾਸ਼ਟਰੀ ਕੱਟੜਪੰਥੀਆਂ ਦੀ ਬਲੈਕਲਿਸਟ ਵਿੱਚ ਸ਼ਾਮਲ ਕੀਤਾ ਸੀ।
ਸਿਨਵਰ ਹਮਾਸ ਦੇ ਆਗੂ ਹਨ। ਉਹ ਗਾਜ਼ਾ ਪੱਟੀ ਵਿੱਚ ਇਸ ਦੇ ਸਿਆਸੀ ਬਿਊਰੋ ਦੇ ਮੁਖੀ ਹਨ। 1962 ''''ਚ ਪੈਦਾ ਹੋਏ ਸਿਨਵਰ, ਹਮਾਸ ਦੀ ਸੁਰੱਖਿਆ ਸੇਵਾ ''''ਮਜਦ'''' ਦੇ ਸੰਸਥਾਪਕ ਹਨ।
ਮਜਦ ਗਾਜ਼ਾ ਵਿੱਚ ਅੰਦਰੂਨੀ ਸੁਰੱਖਿਆ ਦੀ ਦੇਖਭਾਲ ਕਰਦੇ ਹਨ। ਇਸ ਵਿੱਚ ਸ਼ੱਕੀ ਇਜ਼ਰਾਈਲੀ ਏਜੰਟਾਂ ਦੀ ਜਾਂਚ ਕਰਨ ਵਰਗੇ ਕੰਮ ਸ਼ਾਮਲ ਹਨ। ਉਹ ਖੁਦ ਇਜ਼ਰਾਈਲੀ ਖੁਫੀਆ ਅਤੇ ਸੁਰੱਖਿਆ ਸੇਵਾ ਅਧਿਕਾਰੀਆਂ ''''ਤੇ ਨਜ਼ਰ ਰੱਖਦੇ ਹਨ।
ਸਿਨਵਰ ਨੂੰ ਤਿੰਨ ਵਾਰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਇਜ਼ਰਾਇਲੀ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਪਹਿਲੀ ਵਾਰ 1982 ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਉਨ੍ਹਾਂ ਨੂੰ ਚਾਰ ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਸਿਨਵਰ ਨੂੰ 1988 ਵਿੱਚ ਤੀਜੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਹ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸੀ, ਇਸੇ ਦੌਰਾਨ ਹਮਾਸ ਦੀ ਇਕ ਮਿਜ਼ਾਈਲ ਨੇ ਇਜ਼ਰਾਇਲੀ ਫੌਜੀ ਗਲੇਡ ਸ਼ਾਲਿਤ ਦੇ ਟੈਂਕ ਨੂੰ ਤਬਾਹ ਕਰ ਦਿੱਤਾ ਸੀ।
ਸ਼ਾਲਿਤ ਨੂੰ ਹਮਾਸ ਨੇ ਬੰਦੀ ਬਣਾ ਲਿਆ ਸੀ। 2011 ਵਿੱਚ, ਇਜ਼ਰਾਈਲ ਨੇ ਆਪਣੇ ਇਸ ਫੌਜੀ ਦੀ ਰਿਹਾਈ ਦੇ ਬਦਲੇ ਹਮਾਸ ਅਤੇ ਫਤਹ ਦੇ ਕਈ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਸੀ। ਇਨ੍ਹਾਂ ਵਿੱਚ ਸਿਨਵਰ ਵੀ ਸ਼ਾਮਲ ਸੀ।
ਇਜ਼ਰਾਈਲੀ ਕੈਦ ਤੋਂ ਰਿਹਾ ਹੋਣ ਤੋਂ ਬਾਅਦ, ਸਿਨਵਰ ਹਮਾਸ ਵਿੱਚ ਆਪਣੇ ਪੁਰਾਣੇ ਅਹੁਦਿਆਂ ''''ਤੇ ਵਾਪਸ ਆ ਗਏ।
13 ਫਰਵਰੀ 2017 ਨੂੰ, ਸਿਨਵਰ ਨੂੰ ਗਾਜ਼ਾ ਪੱਟੀ ਵਿੱਚ ਹਮਾਸ ਦੇ ਸਿਆਸੀ ਬਿਊਰੋ ਦਾ ਮੁਖੀ ਚੁਣੇ ਗਏ। ਉਨ੍ਹਾਂ ਨੇ ਇਸਮਾਈਲ ਹਾਨੀਆ ਦੀ ਥਾਂ ਲਈ।
ਅਬਦੁੱਲਾ ਬਰਘੌਟੀ
ਇਸ ''''ਇੰਜੀਨੀਅਰ'''' ਨੇ ਡੈਟੋਨੇਟਰ ਬਣਾਉਣ ਤੋਂ ਇਲਾਵਾ ਆਲੂਆਂ ਤੋਂ ਵਿਸਫੋਟਕ ਯੰਤਰ ਅਤੇ ਜ਼ਹਿਰੀਲੇ ਪਦਾਰਥ ਵੀ ਬਣਾਏ ਹਨ।
ਬਰਘੌਤੀ ਦਾ ਜਨਮ 1972 ਵਿੱਚ ਕੁਵੈਤ ਵਿੱਚ ਹੋਇਆ ਸੀ। ਉਹ 1990 ਵਿੱਚ ਦੂਜੀ ਖਾੜੀ ਜੰਗ ਤੋਂ ਬਾਅਦ ਜਾਰਡਨ ਵਿੱਚ ਰਹਿਣ ਲਈ ਚਲੇ ਗਏ ਸੀ।
ਦੱਖਣੀ ਕੋਰੀਆ ਦੀ ਇੱਕ ਯੂਨੀਵਰਸਿਟੀ ਵਿੱਚ ਤਿੰਨ ਸਾਲਾਂ ਤੱਕ ਇਲੈਕਟ੍ਰਾਨਿਕ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਪਹਿਲਾਂ ਤੱਕ ਉਸ ਕੋਲ ਜਾਰਡਨ ਦੀ ਨਾਗਰਿਕਤਾ ਸੀ।
ਉੱਥੋਂ ਹੀ ਉਨ੍ਹਾੰ ਨੇ ਵਿਸਫੋਟਕ ਬਣਾਉਣਾ ਸਿੱਖਿਆ। ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਫਲਸਤੀਨ ਵਿੱਚ ਦਾਖਲ ਹੋਣ ਦਾ ਪਰਮਿਟ ਮਿਲ ਚੁੱਕਿਆ ਸੀ।
ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਵਿੱਚੋਂ ਕਿਸੇ ਨੂੰ ਵੀ ਉਨ੍ਹਾਂ ਦੀ ਵਿਸਫੋਟਕ ਬਣਾਉਣ ਦੀ ਸਮਰੱਥਾ ਬਾਰੇ ਪਤਾ ਨਹੀਂ ਸੀ। ਇੱਕ ਦਿਨ ਉਹ ਆਪਣੇ ਚਚੇਰੇ ਭਰਾ ਬਿਲਾਲ ਅਲ ਬਰਘੌਟੀ ਨੂੰ ਵੇਸਟ ਬੈਂਕ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਲੈ ਗਏ। ਉੱਥੇ ਉਨ੍ਹਾਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਬਿਲਾਲ ਨੇ ਆਪਣੇ ਕਮਾਂਡਰ ਨੂੰ ਦੱਸਿਆ ਕਿ ਉਨ੍ਹਾਂ ਨੇ ਕੀ ਦੇਖਿਆ ਸੀ। ਇਸ ਤੋਂ ਮਗਰੋਂ, ਅਬਦੁੱਲਾ ਬਰਘੌਟੀ ਨੂੰ ਇਜ਼-ਅਲ-ਦੀਨ ਅਲ-ਕਸਾਮ ਬ੍ਰਿਗੇਡ ਦੀ ਰੈਂਕ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ।
ਅਬਦੁੱਲਾ ਨੇ ਆਪਣੇ ਕਸਬੇ ਦੇ ਇੱਕ ਗੋਦਾਮ ਵਿੱਚ ਫੌਜੀ ਉਤਪਾਦਨ ਲਈ ਇੱਕ ਵਿਸ਼ੇਸ਼ ਕਾਰਖਾਨਾ ਲਗਾਇਆ ਸੀ। ਉਨ੍ਹਾਂ ਨੂੰ ਇਜ਼ਰਾਈਲੀ ਸੁਰੱਖਿਆ ਬਲਾਂ ਨੇ 2003 ਵਿੱਚ ਸੰਯੋਗ ਨਾਲ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਕੋਲੋਂ ਤਿੰਨ ਮਹੀਨੇ ਤੱਕ ਪੁੱਛਗਿੱਛ ਕੀਤੀ ਗਈ ਸੀ।
ਬਰਘੌਤੀ ਨੂੰ ਦਰਜਨਾਂ ਇਜ਼ਰਾਈਲੀਆਂ ਦੀ ਮੌਤ ਦਾ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਜਦੋਂ ਉਨ੍ਹਾਂ ''''ਤੇ ਦੂਜੀ ਵਾਰ ਮੁਕੱਦਮਾ ਚਲਾਇਆ ਗਿਆ ਤਾਂ ਸੁਣਵਾਈ ਵਿੱਚ ਇਨ੍ਹਾਂ ਮ੍ਰਿਤਕਾਂ ਦੇ ਪਰਿਵਾਰ ਵੀ ਸ਼ਾਮਲ ਹੋਏ ਸਨ।
ਉਨ੍ਹਾਂ ਨੂੰ ਇਜ਼ਰਾਈਲ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨੂੰ 67 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨੂੰ ਕੁਝ ਸਮੇਂ ਲਈ ਇਕਾਂਤਵਾਸ ਵਾਲੀ ਕੈਦ ਵਿੱਚ ਵੀ ਰੱਖਿਆ ਗਿਆ ਸੀ।
ਇਸ ਦੇ ਵਿਰੋਧ ਵਿੱਚ ਉਨ੍ਹਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦੀ ਇਕਾਂਤ ਕੈਦ ਖਤਮ ਕਰ ਦਿੱਤੀ ਗਈ ਸੀ।
ਅਬਦੁੱਲਾ ਨੂੰ ''''ਪ੍ਰਿੰਸ ਆਫ ਸ਼ੈਡੋ'''' ਵੀ ਕਿਹਾ ਜਾਂਦਾ ਹੈ। ਜੇਲ੍ਹ ਦੇ ਅੰਦਰ ਲਿਖੀ ਇਸੇ ਨਾਮ ਦੀ ਕਿਤਾਬ ਤੋਂ ਬਾਅਦ ਉਨ੍ਹਾਂ ਨੂੰ ‘ਪ੍ਰਿੰਸ ਆਫ਼ ਦਾ ਸ਼ੈਡੋ’ ਕਿਹਾ ਜਾਣ ਲੱਗਾ।
ਇਸ ਕਿਤਾਬ ਵਿੱਚ ਉਨ੍ਹਾਂ ਨੇ ਆਪਣੇ ਜੀਵਨ ਅਤੇ ਹੋਰ ਕੈਦੀਆਂ ਨਾਲ ਚਲਾਈਆਂ ਮੁਹਿੰਮਾਂ ਬਾਰੇ ਦੱਸਿਆ ਹੈ।
ਇਸਮਾਈਲ ਹਾਨੀਆ
ਇਸਮਾਈਲ ਹਾਨੀਆ ਹਮਾਸ ਦੇ ਸਿਆਸੀ ਬਿਊਰੋ ਦੇ ਮੁਖੀ ਅਤੇ ਦਸਵੀਂ ਫਲਸਤੀਨ ਸਰਕਾਰ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਦਾ ਉਪਨਾਮ ਅਬੂ-ਅਲ-ਅਬਦ ਹੈ।
ਉਨ੍ਹਾਂ ਦਾ ਜਨਮ ਫਲਸਤੀਨੀ ਸ਼ਰਨਾਰਥੀ ਕੈਂਪ ਵਿੱਚ ਹੋਇਆ ਸੀ। ਉਹ 2006 ਤੋਂ ਫਲਸਤੀਨ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ।
ਇਜ਼ਰਾਈਲ ਨੇ 1989 ਵਿੱਚ ਉਨ੍ਹਾਂ ਨੂੰ ਤਿੰਨ ਸਾਲ ਲਈ ਕੈਦ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਮਾਸ ਦੇ ਕਈ ਨੇਤਾਵਾਂ ਦੇ ਨਾਲ ਮਾਰਜ-ਅਲ-ਜ਼ਹੂਰ ਭੇਜ ਦਿੱਤਾ ਗਿਆ ਸੀ। ਇਹ ਇਜ਼ਰਾਈਲ ਅਤੇ ਲੇਬਨਾਨ ਦੇ ਵਿਚਕਾਰ ਇੱਕ ਨੋ-ਮੈਨਜ਼ ਲੈਂਡ ਹੈ। ਉਹ ਇੱਕ ਸਾਲ ਤੱਕ ਉੱਥੇ ਰਹੇ।
ਆਪਣੀ ਜਲਾਵਤਨੀ ਪੂਰੀ ਕਰਨ ਤੋਂ ਬਾਅਦ ਉਹ ਗਾਜ਼ਾ ਵਾਪਸ ਆ ਗਏ। ਉਨ੍ਹਾਂ ਨੂੰ 1997 ਵਿੱਚ ਹਮਾਸ ਅੰਦੋਲਨ ਦੇ ਅਧਿਆਤਮਕ ਆਗੂ ਸ਼ੇਖ ਅਹਿਮਦ ਯਾਸੀਨ ਦੇ ਦਫ਼ਤਰ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਇਸ ਨਾਲ ਉਨ੍ਹਾਂ ਦਾ ਰੁਤਬਾ ਵਧ ਗਿਆ ਸੀ।
ਹਮਾਸ ਨੇ ਉਨ੍ਹਾਂ ਨੂੰ 16 ਫਰਵਰੀ 2006 ਨੂੰ ਫਲਸਤੀਨ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਇਸੇ ਸਾਲ 20 ਫਰਵਰੀ ਨੂੰ ਉਨ੍ਹਾਂ ਦੀ ਨਿਯੁਕਤੀ ਵੀ ਹੋ ਗਈ ਸੀ। ਪਰ ਸਿਰਫ਼ ਇੱਕ ਸਾਲ ਬਾਅਦ ਹੀ ਫਲਸਤੀਨੀ ਨੈਸ਼ਨਲ ਅਥਾਰਟੀ ਦੇ ਮੁਖੀ ਮਹਿਮੂਦ ਅੱਬਾਸ ਨੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ।
ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਇਜ਼-ਅਲ-ਦੀਨ ਅਲ-ਕਾਸਮ ਬ੍ਰਿਗੇਡ ਨੇ ਗਾਜ਼ਾ ਪੱਟੀ ''''ਤੇ ਕਬਜ਼ਾ ਕਰ ਲਿਆ ਸੀ।
ਉਸ ਨੇ ਅੱਬਾਸ ਦੀ ਫਤਿਹ ਲਹਿਰ ਦੇ ਨੁਮਾਇੰਦਿਆਂ ਨੂੰ ਕੱਢ ਦਿੱਤਾ ਸੀ। ਇੱਕ ਹਫ਼ਤੇ ਤੱਕ ਚੱਲੀ ਇਸ ਲੜਾਈ ਵਿੱਚ ਕਈ ਲੋਕ ਮਾਰੇ ਗਏ ਸਨ।
ਹਾਨੀਆ ਨੇ ਆਪਣੀ ਬਰਖਾਸਤਗੀ ਨੂੰ ਅਸੰਵਿਧਾਨਕ ਦੱਸਦਿਆਂ ਖਾਰਿਜ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸਰਕਾਰ ਆਪਣੇ ਫਰਜ਼ਾਂ ਨੂੰ ਜਾਰੀ ਰੱਖੇਗੀ ਅਤੇ ਫਲਸਤੀਨੀ ਲੋਕਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਛੱਡੇਗੀ।
ਉਦੋਂ ਤੋਂ ਹਾਨੀਆ ਨੇ ਕਈ ਵਾਰ ਫਤਿਹ ਨਾਲ ਸੁਲ੍ਹਾ-ਸਫਾਈ ਦੀ ਅਪੀਲ ਵੀ ਕੀਤੀ ਹੈ। ਹਾਨੀਆ ਨੂੰ 6 ਮਈ 2017 ਨੂੰ ਹਮਾਸ ਦੇ ਸਿਆਸੀ ਬਿਊਰੋ ਦਾ ਮੁਖੀ ਚੁਣਿਆ ਗਿਆ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ 2018 ''''ਚ ਹਾਨੀਆ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ।
ਖਾਲਿਦ ਮਸ਼ਾਲ
ਮਸ਼ਾਲ, ਹਮਾਸ ਲਹਿਰ ਦੇ ਸੰਸਥਾਪਕਾਂ ਵਿੱਚੋਂ ਇੱਕ ਹਨ। ਉਹ ਇਸ ਦੀ ਸ਼ੁਰੂਆਤ ਤੋਂ ਹੀ ਇਸ ਦੇ ਸਿਆਸੀ ਬਿਊਰੋ ਦੇ ਮੈਂਬਰ ਰਹੇ ਹਨ।
ਮਸ਼ਾਲ ''''ਅਬੂ ਅਲ-ਵਾਲਿਦ'''' ਦਾ ਜਨਮ 1956 ਵਿੱਚ ਵੈਸਟ ਬੈਂਕ ਦੇ ਸਿਲਵਾਡ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਮੁੱਢਲੀ ਸਿੱਖਿਆ ਉੱਥੇ ਹੀ ਪ੍ਰਾਪਤ ਕੀਤੀ।
ਬਾਅਦ ਵਿੱਚ ਉਨ੍ਹਾਂ ਦਾ ਪਰਿਵਾਰ ਕੁਵੈਤ ਚਲਾ ਗਿਆ, ਜਿੱਥੇ ਉਨ੍ਹਾਂ ਨੇ ਆਪਣੀ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਪੂਰੀ ਕੀਤੀ।
ਮਸ਼ਾਲ 1996 ਤੋਂ 2017 ਦਰਮਿਆਨ ਹਮਾਸ ਦੇ ਸਿਆਸੀ ਬਿਊਰੋ ਦੇ ਚੇਅਰਮੈਨ ਵੀ ਰਹੇ। 2004 ਵਿੱਚ ਸ਼ੇਖ ਅਹਿਮਦ ਯਾਸੀਨ ਦੀ ਮੌਤ ਤੋਂ ਬਾਅਦ ਮਸ਼ਾਲ ਨੂੰ ਇਸ ਦਾ ਆਗੂ ਨਿਯੁਕਤ ਕੀਤਾ ਗਿਆ ਸੀ।
ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਨੇ 1997 ਵਿੱਚ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਿਰਦੇਸ਼ਾਂ ''''ਤੇ ਉਨ੍ਹਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਸੀ। ਨੇਤਨਯਾਹੂ ਨੇ ਮੋਸਾਦ ਦੇ ਮੁਖੀ ਨੂੰ ਮਸ਼ਾਲ ਦੀ ਹੱਤਿਆ ਦੀ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ ਸਨ।
ਮੋਸਾਦ ਦੇ 10 ਏਜੰਟ ਫਰਜ਼ੀ ਕੈਨੇਡੀਅਨ ਪਾਸਪੋਰਟਾਂ ''''ਤੇ ਜਾਰਡਨ ''''ਚ ਦਾਖਲ ਹੋਏ। ਖਾਲਿਦ ਮਸ਼ਾਲ ਕੋਲ ਉਸ ਸਮੇਂ ਜਾਰਡਨ ਦੀ ਨਾਗਰਿਕਤਾ ਸੀ। ਰਾਜਧਾਨੀ ਅੱਮਾਨ ਦੀ ਸੜਕ ''''ਤੇ ਸੈਰ ਕਰਦੇ ਸਮੇਂ ਉਨ੍ਹਾਂ ਨੂੰ ਜ਼ਹਿਰੀਲਾ ਟੀਕਾ ਲਗਾਇਆ ਗਿਆ ਸੀ।
ਜਾਰਡਨ ਦੇ ਅਧਿਕਾਰੀਆਂ ਨੇ ਇਸ ਹੱਤਿਆ ਦੀ ਕੋਸ਼ਿਸ਼ ਦਾ ਪਤਾ ਲਗਾਇਆ। ਉਨ੍ਹਾਂ ਨੇ ਇਸ ਵਿਚ ਸ਼ਾਮਲ ਦੋ ਮੋਸਾਦ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਸੀ।
ਉਸ ਸਮੇਂ ਜਾਰਡਨ ਦੇ ਬਾਦਸ਼ਾਹ ਹੁਸੈਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਤੋਂ ਮਸ਼ਾਲ ਨੂੰ ਦਿੱਤੇ ਗਏ ਜ਼ਹਿਰੀਲੇ ਪਦਾਰਥ ਲਈ ਐਂਟੀਡੋਟ ਦੀ ਮੰਗ ਕੀਤੀ ਸੀ, ਪਰ ਨੇਤਨਯਾਹੂ ਨੇ ਸ਼ੁਰੂ ਵਿੱਚ ਇਸ ਬੇਨਤੀ ਨੂੰ ਠੁਕਰਾ ਦਿੱਤਾ।
ਫਿਰ ਉਨ੍ਹਾਂ ਦੀ ਹੱਤਿਆ ਦੀ ਕੋਸ਼ਿਸ਼ ਨੇ ਸਿਆਸੀ ਵਿਵਾਦ ਦਾ ਰੂਪ ਲੈ ਲਿਆ। ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਇਸ ਵਿੱਚ ਦਖਲ ਦਿੱਤਾ। ਉਨ੍ਹਾਂ ਨੇ ਨੇਤਨਯਾਹੂ ਨੂੰ ਐਂਟੀਡੋਟ ਦੇਣ ਲਈ ਮਜਬੂਰ ਕੀਤਾ।
ਮਸ਼ਾਲ ਨੇ ਪਹਿਲੀ ਵਾਰ 7 ਦਸੰਬਰ 2012 ਨੂੰ ਗਾਜ਼ਾ ਪੱਟੀ ਦਾ ਦੌਰਾ ਕੀਤਾ ਸੀ। ਜਦੋਂ ਉਹ 11 ਸਾਲ ਦੇ ਸਨ ਤਾਂ ਉਨ੍ਹਾਂ ਨੇ ਫਲਸਤੀਨ ਛੱਡ ਦਿੱਤਾ। ਇਸ ਤੋਂ ਬਾਅਦ ਫਲਸਤੀਨੀ ਖੇਤਰ ਦਾ ਇਹ ਉਨ੍ਹਾਂ ਦਾ ਪਹਿਲਾ ਦੌਰਾ ਸੀ।
ਰਾਫ਼ਾ ਕ੍ਰਾਸਿੰਗ ''''ਤੇ ਫਲਸਤੀਨੀ ਨੇਤਾਵਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਗਾਜ਼ਾ ਸ਼ਹਿਰ ''''ਚ ਉਨ੍ਹਾਂ ਦੇ ਪਹੁੰਚਣ ''''ਤੇ ਫਲਸਤੀਨੀਆਂ ਦੀ ਭੀੜ ਉਨ੍ਹਾਂ ਦੇ ਸਵਾਗਤ ਲਈ ਸੜਕਾਂ ''''ਤੇ ਉਮੜ ਪਈ ਸੀ।
ਮਹਿਮੂਦ ਜ਼ਹਾਰ
ਮਹਿਮੂਦ ਜ਼ਹਾਰ ਨੂੰ ਹਮਾਸ ਲਹਿਰ ਦੀ ਸਥਾਪਨਾ ਦੇ ਛੇ ਮਹੀਨੇ ਬਾਅਦ ਇਜ਼ਰਾਈਲ ਨੇ ਨਜ਼ਰਬੰਦ ਕਰ ਲਿਆ ਸੀ।
ਮਹਿਮੂਦ ਦਾ ਜਨਮ 1945 ਵਿੱਚ ਗਾਜ਼ਾ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਫਲਸਤੀਨੀ ਸੀ ਅਤੇ ਮਾਂ ਮਿਸਰ ਤੋਂ। ਉਨ੍ਹਾਂ ਦਾ ਬਚਪਨ ਮਿਸਰ ਦੇ ਇਸਮਾਈਲੀਆ ਸ਼ਹਿਰ ਵਿੱਚ ਬੀਤਿਆ। ਉਨ੍ਹਾਂ ਦੀ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਸਿੱਖਿਆ ਗਾਜ਼ਾ ਵਿੱਚ ਹੋਈ।
ਉਨ੍ਹਾਂ ਨੇ ਸਾਲ 1971 ਵਿੱਚ ਏਨ ਸ਼ਮਸ ਯੂਨੀਵਰਸਿਟੀ, ਕਾਹਿਰਾ ਤੋਂ ਜਨਰਲ ਮੈਡੀਸਨ ਵਿੱਚ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ 1976 ਵਿੱਚ ਜਨਰਲ ਸਰਜਰੀ ਵਿੱਚ ਪੀਜੀ ਕੀਤਾ।
ਬੈਚਲਰ ਡਿਗਰੀ ਲੈਣ ਮਗਰੋਂ, ਉਨ੍ਹਾਂ ਨੇ ਗਾਜ਼ਾ ਅਤੇ ਖਾਨ ਦੇ ਇੱਕ ਹਸਪਤਾਲ ਵਿੱਚ ਇੱਕ ਡਾਕਟਰ ਵਜੋਂ ਕੰਮ ਕੀਤਾ। ਉਨ੍ਹਾਂ ਨੇ ਉੱਥੇ ਉਦੋਂ ਤੱਕ ਕੰਮ ਕੀਤਾ ਜਦੋਂ ਤੱਕ ਇਜ਼ਰਾਈਲ ਨੇ ਉਨ੍ਹਾਂ ਨੂੰ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਕਾਰਨ ਬਰਖਾਸਤ ਨਹੀਂ ਕਰ ਦਿੱਤਾ।
ਮਹਿਮੂਦ ਨੂੰ ਹਮਾਸ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਹਮਾਸ ਲਹਿਰ ਦੀ ਸਿਆਸੀ ਲੀਡਰਸ਼ਿਪ ਦਾ ਮੈਂਬਰ ਮੰਨਿਆ ਜਾਂਦਾ ਹੈ।
ਸਾਲ 1988 ਵਿੱਚ, ਹਮਾਸ ਦੀ ਸਥਾਪਨਾ ਤੋਂ ਸਿਰਫ਼ ਛੇ ਮਹੀਨੇ ਬਾਅਦ, ਮਹਿਮੂਦ ਨੂੰ ਛੇ ਮਹੀਨਿਆਂ ਲਈ ਇਜ਼ਰਾਈਲੀ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਇਜ਼ਰਾਈਲ ਨੇ ਉਨ੍ਹਾਂ ਨੂੰ 1992 ਵਿੱਚ ਹੋਰ ਨੇਤਾਵਾਂ ਦੇ ਨਾਲ ਮਾਰਜ ਅਲ-ਜ਼ਹੂਰ ਭੇਜ ਦਿੱਤਾ ਸੀ, ਜਿਥੇ ਉਹ ਇੱਕ ਸਾਲ ਰਹੇ।
2005 ਵਿੱਚ ਹੋਈਆਂ ਚੋਣਾਂ ਵਿੱਚ ਹਮਾਸ ਨੂੰ ਬਹੁਮਤ ਮਿਲਿਆ ਸੀ। ਮਹਿਮੂਦ ਨੇ ਪ੍ਰਧਾਨ ਮੰਤਰੀ ਇਸਮਾਈਲ ਹਾਨੀਆ ਦੀ ਸਰਕਾਰ ਵਿੱਚ ਵਿਦੇਸ਼ ਮੰਤਰੀ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਸਰਕਾਰ ਨੂੰ ਬਰਖਾਸਤ ਕਰ ਦਿੱਤਾ। ਇਸ ਕਾਰਨ ਫਲਸਤੀਨੀਆਂ ਵਿੱਚ ਪਾੜ ਪੈ ਗਿਆ।
ਇਜ਼ਰਾਈਲ ਨੇ 2003 ਵਿੱਚ ਮਹਿਮੂਦ ਜ਼ਹਾਰ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਇੱਕ ਐਫ-16 ਜਹਾਜ਼ ਨੇ ਗਾਜ਼ਾ ਸ਼ਹਿਰ ਦੇ ਨੇੜੇ ਰਿਮਲ ਵਿੱਚ ਉਨ੍ਹਾਂ ਦੇ ਘਰ ਉੱਤੇ ਬੰਬ ਸੁੱਟਿਆ।
ਕਿਹਾ ਜਾਂਦਾ ਹੈ ਕਿ ਇਹ ਬੰਬ ਪੰਜ ਕੁਇੰਟਲ ਦਾ ਸੀ। ਇਸ ਹਮਲੇ ਵਿੱਚ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਉਨ੍ਹਾਂ ਦੇ ਵੱਡੇ ਪੁੱਤਰ ਖਾਲਿਦ ਦੀ ਮੌਤ ਹੋ ਗਈ।
ਉਨ੍ਹਾਂ ਦਾ ਦੂਜਾ ਪੁੱਤਰ ਹੋਸਾਮ, 15 ਜਨਵਰੀ 2008 ਨੂੰ ਗਾਜ਼ਾ ਦੇ ਪੂਰਬੀ ਖੇਤਰ ਵਿੱਚ ਇਜ਼ਰਾਈਲੀ ਫੌਜ ਦੀ ਕਾਰਵਾਈ ਵਿੱਚ ਮਾਰਿਆ ਗਿਆ ਸੀ। ਇਸ ਹਮਲੇ ਵਿੱਚ ਹੋਸਾਮ ਸਮੇਤ 18 ਹੋਰ ਲੋਕ ਮਾਰੇ ਗਏ ਸਨ। ਹੋਸਾਮ ਵੀ ਕਾਸਮ ਬ੍ਰਿਗੇਡ ਦਾ ਮੈਂਬਰ ਸੀ।
ਮਹਿਮੂਦ ਨੇ ਬੌਧਿਕ, ਰਾਜਨੀਤਕ ਅਤੇ ਸਾਹਿਤਕ ਰਚਨਾਵਾਂ ਲਿਖੀਆਂ ਹਨ। ਇਨ੍ਹਾਂ ਵਿੱਚ ''''ਦਿ ਪ੍ਰਾਬਲਮ ਆਫ਼ ਆਵਰ ਕੰਟੈਂਪ੍ਰੇਰੀ ਸੋਸਾਇਟੀ... ਏ ਕੁਰਾਨਿਕ ਸਟਡੀ'''', ''''ਨੋ ਪਲੇਸ ਅੰਡਰ ਦਿ ਸਨ'''' ਸ਼ਾਮਲ ਹਨ।
ਇਹ ਬਿਨਯਾਮਿਨ ਨੇਤਨਯਾਹੂ ਦੀ ਇੱਕ ਕਿਤਾਬ ਦੇ ਜਵਾਬ ਵਿੱਚ ਲਿਖੀਆਂ ਕਿਤਾਬਾਂ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ‘ਆਨ ਦ ਪੇਵਮੈਂਟ’ ਨਾਂ ਦਾ ਇੱਕ ਨਾਵਲ ਵੀ ਲਿਖਿਆ ਹੈ।
:-
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)