ਹਮਾਸ ਦੀਆਂ ਸੁਰੰਗਾਂ ਦੀ ਖੂਫੀਆਂ ਕਹਾਣੀ ਜਿਸ ਨੂੰ ਇਜ਼ਰਾਈਲ ਕਰਨਾ ਚਾਹੁੰਦਾ ਹੈ ਤਬਾਹ

Sunday, Oct 15, 2023 - 06:59 AM (IST)

ਸੁਰੰਗ
Getty Images

ਇਜ਼ਰਾਈਲ ਦਾ ਕਹਿਣਾ ਕਿ ਉਹ ਗਾਜ਼ਾ ਵਿੱਚ ਜ਼ਮੀਨ ਦੇ ਥੱਲੇ ਦੀਆ ਸੁਰੰਗਾਂ ਦੇ ਨੈਟਵਰਕ ਨੂੰ ਨਿਸ਼ਾਨਾ ਬਣਾ ਰਿਹਾ ਹੈ ਜੋ ਕਿ ਹਮਾਸ ਵਲੋਂ ਤਿਆਰ ਕੀਤੀਆਂ ਗਈਆਂ ਹਨ।

7 ਅਕਤੂਬਰ ਨੂੰ ਹਮਾਸ ਦੇ ਇਜ਼ਰਾਈਲ ’ਤੇ ਹਮਲੇ ਦੇ ਜਵਾਬ ’ਚ ਇਜ਼ਰਾਈਲ ਲਗਾਤਾਰ ਗਾਜ਼ਾ ਨੂੰ ਨਿਸ਼ਾਨਾ ਬਣਾ ਰਿਹਾ ਹੈ। ਪਰ ਹੁਣ ਨਿਸ਼ਾਨਾ ਹਮਾਸ ਵੱਲੋਂ ਵਰਤੀਆਂ ਜਾਣ ਵਾਲੀਆਂ ਸੁਰੰਗਾ ਹਨ।

12 ਅਕਤੂਬਰ ਨੂੰ ਇਜ਼ਰਾਈਲੀ ਫੌਜ ਦੇ ਬੁਲਾਰੇ ਨੇ ਕਿਹਾ ਸੀ, “ਗਾਜ਼ਾ ਦੇ ਉੱਪਰਲੇ ਪਾਸੇ ਆਮ ਲੋਕ ਰਹਿੰਦੇ ਹਨ। ਇਸ ਦੇ ਨਾਲ ਹੀ, ਹੇਠਾਂ ਦੂਜਾ ਪਾਸਾ ਹੈ ਜੋ ਹਮਾਸ ਵੱਲੋਂ ਵਰਤਿਆ ਜਾਂਦਾ ਹੈ। ਅਸੀਂ ਫਿਲਹਾਲ ਉਸ ਦੂਜੇ ਪਾਸੇ ਨੂੰ ਨਿਸ਼ਾਨਾ ਬਣਾ ਰਹੇ ਹਾਂ ਜੋ ਗਾਜ਼ਾ ਦੀ ਜ਼ਮੀਨ ਹੇਠਾਂ ਹੈ।”

ਇਜ਼ਰਈਲੀ ਬੁਲਾਰੇ ਦਾ ਕਹਿਣਾ ਹੈ, “ਇਹ ਆਮ ਲੋਕਾਂ ਲਈ ਬਣਾਏ ਬੰਕਰ ਨਹੀਂ ਹਨ। ਇਹ ਸਿਰਫ ਹਮਾਸ ਅਤੇ ਹੋਰ ਅੱਤਵਾਦੀ ਸੰਗਠਨਾਂ ਲਈ ਹਨ ਤਾਂ ਜੋ ਇਜ਼ਰਾਈਲ ‘ਤੇ ਹਮਲਾ ਜਾਰੀ ਰੱਖ ਸਕਣ।”

ਗਾਜ਼ਾ ਵਿੱਚ ਸੁਰੰਗ ਨੈਟਵਰਕ ਦੇ ਆਕਾਰ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਕੰਮ ਹੈ। ਇਜ਼ਰਾਈਲ ਹਮਾਸ ਦੀਆਂ ਇਹਨਾਂ ਸੁਰੰਗਾਂ ਨੂੰ ਗਾਜ਼ਾ ਮੈਟਰੋ ਕਹਿੰਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਸੁਰੰਗਾ ਪੂਰੇ ਗਾਜ਼ਾ ਵਿੱਚ ਫੈਲੀਆਂ ਹੋਈਆਂ ਹਨ।

ਕਿੰਨੀਆਂ ਡੂੰਘੀਆਂ ਹਨ ਇਹ ਖੂਫੀਆਂ ਸੁਰੰਗਾਂ

ਸੁਰੰਗ
Getty Images

2021 ਵਿੱਚ ਹੋਏ ਸੰਘਰਸ਼ ਤੋਂ ਬਾਅਦ, ਇਜ਼ਰਾਈਲੀ ਫੌਜ ਨੇ ਕਿਹਾ ਸੀ ਕਿ ਉਨ੍ਹਾਂ ਨੇ ਗਾਜ਼ਾ ਵਿੱਚ 100 ਕਿਲੋਮੀਟਰ ਲੰਬੀ ਜ਼ਿਗ-ਜ਼ੈਗ ਸੁਰੰਗਾਂ ਨੂੰ ਤਬਾਹ ਕਰ ਦਿੱਤਾ ਹੈ।

ਪਰ ਹਮਾਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਗਾਜ਼ਾ ਵਿੱਚ 500 ਕਿਲੋਮੀਟਰ ਲੰਬੀਆਂ ਸੁਰੰਗਾਂ ਬਣਾਈਆਂ ਹਨ ਅਤੇ ਇਜ਼ਰਾਈਲੀ ਹਮਲੇ ਵਿੱਚ ਸਿਰ਼ਫ 5 ਫੀਸਦੀ ਸੁਰੰਗਾਂ ਹੀ ਤਬਾਹ ਹੋਈਆਂ ਹਨ।

ਇਹਨਾਂ ਅੰਕੜਿਆਂ ਨੂੰ ਇਸ ਤਰ੍ਹਾਂ ਸਮਝੋ ਕਿ ਪੂਰੇ ਲੰਡਨ ਸ਼ਹਿਰ ਵਿੱਚ ਫੈਲੀ ਅੰਡਰ ਗਰਾਉਂਡ ਮੈਟਰੋ ਸਿਰਫ਼ 400 ਕਿਲੋਮੀਟਰ ਹੈ ਅਤੇ ਇਹ ਜ਼ਿਆਦਾਤਰ ਜ਼ਮੀਨ ਦੇ ਉੱਪਰ ਹੈ।

2005 ਵਿੱਚ, ਇਜ਼ਰਾਈਲੀ ਫੌਜਾਂ ਅਤੇ ਯਹੂਦੀ ਵਸਨੀਕ ਪਿੱਛੇ ਹੱਟ ਗਏ। ਇਸ ਤੋਂ ਬਾਅਦ ਉੱਥੇ ਸੁਰੰਗਾਂ ਦੀ ਉਸਾਰੀ ਸ਼ੁਰੂ ਹੋ ਗਈ।

ਪਰ ਦੋ ਸਾਲਾਂ ਬਾਅਦ, ਹਮਾਸ ਨੇ ਗਾਜ਼ਾ ’ਤੇ ਕਬਜ਼ਾ ਕਰ ਲਿਆ ਅਤੇ ਫਿਰ ਸੁੰਰਗਾਂ ਦਾ ਇਹ ਨੈਟਵਰਕ ਜਾਲ ਵਾਂਗ ਫੈਲਣਾ ਸ਼ੁਰੂ ਹੋ ਗਿਆ।

ਜਿਵੇਂ ਹੀ ਹਮਾਸ ਸੱਤਾ ਵਿੱਚ ਆਇਆ, ਇਜ਼ਰਾਈਲ ਅਤੇ ਮਿਸਰ ਨੇ ਆਪਣੇ ਸਰਹੱਦੀ ਲਾਂਘਿਆਂ ਤੋਂ ਸਮਾਨ ਅਤੇ ਲੋਕਾਂ ਦੀ ਆਵਾਜਾਈ ਨੂੰ ਸੀਮਤ ਕਰ ਦਿੱਤਾ।

ਇਸ ਕਦਮ ਦੇ ਜਵਾਬ ਵਿੱਚ, ਹਮਾਸ ਨੇ ਸੁਰੰਗਾਂ ’ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ।

ਗਾਜ਼ਾ ‘ਚ ਕਦੋਂ ਤੋਂ ਚੱਲ ਰਹੀਆਂ ਹਨ ਇਹ ਸੁਰੰਗਾਂ

ਸੁਰੰਗ
Getty Images

ਕਿਸੇ ਸਮੇਂ ਮਿਸਰ ਅਤੇ ਗਾਜ਼ਾ ਦੀ ਸਰਹੱਦ ਦੇ ਹੇਠਾਂ ਲਗਭਗ 2500 ਸੁਰੰਗਾ ਸਨ। ਇਹਨਾਂ ਸੁਰੰਗਾਂ ਰਾਹੀਂ ਮਿਸਰ ਹਮਾਸ ਅਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਸਮਾਨ, ਬਾਲਣ ਅਤੇ ਹਥਿਆਰ ਭੇਜਦਾ ਸੀ।

ਪਰ ਸਾਲ 2010 ਵਿੱਚ ਜਦੋਂ ਇਜ਼ਰਾਈਲ ਨੇ ਮਿਸਰ ਨੂੰ ਲਾਂਘੇ ’ਤੇ ਲਗਾਈਆਂ ਪਾਬੰਦੀਆਂ ਘਟਾ ਦਿੱਤੀਆਂ ਤਾਂ ਇਹ ਤਸਕਰੀ ਵੀ ਘਟਣ ਲੱਗੀ। ਇਜ਼ਰਾਈਲ ਨੇ ਕਰਾਸਿੰਗ ਰਾਹੀਂ ਇੰਪੋਰਟ ’ਚ ਵੀ ਢਿਲ ਦਿੱਤੀ।

ਇਸ ਤੋਂ ਬਾਅਦ ਮਿਸਰ ਨੇ ਸਰਹੱਦ ਦੇ ਹੇਠਾਂ ਬਣੀਆਂ ਸੁਰੰਗਾ ਨੂੰ ਤਬਾਹ ਕਰ ਦਿੱਤਾ। ਬਾਅਦ ਵਿੱਚ, ਹਮਾਸ ਅਤੇ ਹੋਰਾਂ ਸੰਗਠਨਾਂ ਨੇ ਗਾਜ਼ਾ ਦੀਆਂ ਸੁਰੰਗਾਂ ਪੁੱਟੀਆਂ ਤਾਂ ਜੋ ਇਜ਼ਰਾਈਲ ’ਤੇ ਹਮਲਾ ਕੀਤਾ ਜਾ ਸਕੇ।

2006 ਵਿੱਚ, ਲੜਾਕਿਆਂ ਨੇ ਇਜ਼ਰਾਈਲ ਦੀ ਸਰਹੱਦ ਪਾਰ ਕਰਨ ਵਾਲੀ ਇੱਕ ਸੁਰੰਗ ਰਾਹੀਂ ਇਜ਼ਰਾਈਲ ਵਿੱਚ ਦਾਖਲ ਹੋ ਕੇ ਦੋ ਫੌਜੀਆਂ ਨੂੰ ਮਾਰ ਦਿੱਤਾ।

ਗਿਲਾਡ ਸ਼ਾਲਿਤ ਨਾਂ ਦੇ ਇੱਕ ਫੌਜੀ ਨੂੰ ਅਗਵਾ ਕਰ ਲਿਆ ਗਿਆ ਅਤੇ ਪੰਜ ਸਾਲ ਤੱਕ ਬੰਦੀ ਬਣਾ ਕੇ ਰੱਖਿਆ ਗਿਆ।

2013 ਵਿੱਚ, ਇਜ਼ਰਾਈਲ ਫੌਜ ਨੇ ਗਾਜ਼ਾ ਪੱਟੀ ਤੋਂ ਉਸ ਦੇ ਇੱਕ ਪਿੰਡ ਤੱਕ 18 ਮੀਟਰ ਡੂੰਘੀ ਅਤੇ 1.6 ਕਿਲੋਮੀਟਰ ਲੰਬੀ ਸੁਰੰਗ ਦੀ ਖੋਜ ਕੀਤੀ ਸੀ।

ਅਗਲੇ ਸਾਲ, ਇਜ਼ਰਾਈਲ ਨੇ ਗਾਜ਼ਾ ਵਿੱਚ ਦਾਖਲ ਹੋ ਕੇ ਇਹਨਾਂ ਸੁਰੰਗਾਂ ਨੂੰ ਤਬਾਹ ਕਰਨ ਦੀ ਮੁਹਿੰਮ ਚਲਾਈ।

ਫੌਜ ਨੇ ਉਸ ਮੁਹਿੰਮ ਦੌਰਾਨ 30 ਸੁਰੰਗਾ ਨੂੰ ਤਬਾਹ ਕਰ ਦਿੱਤਾ ਸੀ। ਪਰ ਲੜਾਕਿਆਂ ਵੱਲੋਂ ਚਾਰ ਜਵਾਨ ਵੀ ਮਾਰੇ ਗਏ ਸਨ।

ਹਮਾਸ ਦੀਆਂ ਇਹ ਸੁਰੰਗਾਂ ਕਿਹੋ ਜਿਹੀਆਂ ਹਨ?

ਸੁਰੰਗ
Getty Images

ਅੰਡਰ ਗਰਾਊਂਡ ਯੁੱਧਾਂ ਦੇ ਮਾਹਰ ਡਾ. ਰਿਚਮੰਡ-ਬਾਰਾਕ ਇਜ਼ਰਾਈਲ ਦੀ ਰੀਚਮੈਨ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਹਨ।

ਉਹ ਕਹਿੰਦੇ ਹਨ, "ਸਰਹੱਦ ਪਾਰ ਦੀਆਂ ਸੁਰੰਗਾਂ ਕਾਫ਼ੀ ਬੁਨਿਆਦੀ ਹਨ। ਇਹਨਾਂ ਵਿੱਚ ਕੋਈ ਕਿਲ੍ਹਾ ਨਹੀਂ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸਿਰਫ਼ ਇੱਕ ਵਾਰ ਵਰਤੋਂ ਲਈ ਪੁੱਟੀਆਂ ਗਈਆਂ ਸਨ ਅਤੇ ਇਸ ਦਾ ਮਕਸਦ ਇਜ਼ਰਾਈਲੀ ਫੌਜੀਆਂ ''''ਤੇ ਹਮਲਾ ਕਰਨਾ ਹੈ।"

"ਪਰ ਗਾਜ਼ਾ ਦੇ ਅੰਦਰ ਸੁਰੰਗਾਂ ਦਾ ਇੱਕ ਵੱਖਰਾ ਮਕਸਦ ਹੈ। ਹਮਾਸ ਲੰਬੇ ਸਮੇਂ ਲਈ ਉੱਥੇ ਰਹਿਣਾ ਚਾਹੁੰਦਾ ਹੈ। ਉਹਨਾਂ ਵਿੱਚ ਸਹੂਲਤਾਂ ਹਨ ਤਾਂ ਜੋ ਉੱਥੇ ਜ਼ਿੰਦਗੀ ਬਤੀਤ ਕੀਤੀ ਜਾ ਸਕੇ।"

"ਉਨ੍ਹਾਂ ਦੇ ਨੇਤਾ ਉੱਥੇ ਲੁਕੇ ਰਹਿੰਦੇ ਹਨ। ਉਨ੍ਹਾਂ ਦਾ ਕਮਾਂਡ ਅਤੇ ਕੰਟਰੋਲ ਸਿਸਟਮ ਵੀ ਉੱਥੇ ਹੈ। ਆਵਾਜਾਈ ਤੋਂ ਇਲਾਵਾ ਇਹ ਸੁਰੰਗਾਂ ਸੰਚਾਰ ਲਈ ਵੀ ਵਰਤੀਆਂ ਜਾਂਦੀਆਂ ਹਨ। ਇਹਨਾਂ ਵਿੱਚ ਬਿਜਲੀ ਅਤੇ ਇੱਥੋਂ ਤੱਕ ਕਿ ਰੇਲਵੇ ਟ੍ਰੈਕ ਦੀ ਵੀ ਸਹੂਲਤ ਹੈ। ਤੁਸੀਂ ਇਹਨਾਂ ਵਿੱਚ ਪੈਦਲ ਵੀ ਚੱਲ ਸਕਦੇ ਹੋ।"

ਉਨ੍ਹਾਂ ਦਾ ਕਹਿਣਾ ਹੈ ਕਿ ਹਮਾਸ ਨੇ ਸੁਰੰਗਾਂ ਦੀ ਖੁਦਾਈ ਵਿੱਚ ਮੁਹਾਰਤ ਹਾਸਲ ਕਰ ਲਈ ਹੈ। ਉਸ ਨੇ ਇਹ ਕਲਾ ਸੀਰੀਆ ਦੇ ਬਾਗੀ ਲੜਾਕਿਆਂ ਤੋਂ ਸਿੱਖੀ ਹੈ।

ਕਿਹਾ ਜਾਂਦਾ ਹੈ ਕਿ ਗਾਜ਼ਾ ਵਿੱਚ ਸੁਰੰਗਾਂ ਜ਼ਮੀਨ ਤੋਂ ਵੀ 30 ਮੀਟਰ ਹੇਠਾਂ ਹਨ ਅਤੇ ਉਨ੍ਹਾਂ ਵਿੱਚ ਦਾਖਲ ਹੋਣ ਲਈ ਘਰਾਂ ਦੇ ਤਹਿਖਾਨੇ ਵਿੱਚੋਂ ਰਸਤੇ ਜਾਂਦੇ ਹਨ।

ਸੁਰੰਗਾਂ ਵਿੱਚ ਮਸਜਿਦਾਂ, ਸਕੂਲਾਂ ਅਤੇ ਹੋਰ ਜਨਤਕ ਥਾਵਾਂ ਤੋਂ ਵੀ ਦਾਖਲ ਹੋਇਆ ਜਾ ਸਕਦਾ ਹੈ।

ਸੁਰੰਗਾਂ ਦੇ ਇਸ ਨੈੱਟਵਰਕ ਦੇ ਨਿਰਮਾਣ ਦਾ ਖਮਿਆਜ਼ਾ ਵੀ ਸਥਾਨਕ ਲੋਕਾਂ ਨੂੰ ਹੀ ਝੱਲਣਾ ਪਿਆ ਹੈ।

ਅੰਤਰਰਾਸ਼ਟਰੀ ਮਦਦ ਨਾਲ ਬਣਾਈਆਂ ਗਈਆਂ ਹਨ ਸੁਰੰਗਾਂ?

ਸੁਰੰਗ
Getty Images

ਇਜ਼ਰਾਈਲ ਦਾ ਇਲਜ਼ਾਮ ਹੈ ਕਿ ਹਮਾਸ ਨੇ ਗਾਜ਼ਾ ਦੇ ਲੋਕਾਂ ਦੀ ਮਦਦ ਲਈ ਦਿੱਤੀ ਗਈ ਕਰੋੜਾਂ ਰੁਪਏ ਦੀ ਅੰਤਰਰਾਸ਼ਟਰੀ ਸਹਾਇਤਾ ਨੂੰ ਆਪਣੇ ਫਾਇਦੇ ਲਈ ਵਰਤਿਆ ਹੈ।

ਸੰਭਾਵਨਾ ਇਹ ਵੀ ਹੈ ਕਿ 7 ਅਕਤੂਬਰ ਨੂੰ ਹੋਏ ਹਮਾਸ ਦੇ ਹਮਲਿਆਂ ਵਿੱਚ ਇਹਨਾਂ ਵਿੱਚੋਂ ਕੁਝ ਸੁਰੰਗਾਂ ਦੀ ਵਰਤੋਂ ਵੀ ਕੀਤੀ ਗਈ ਹੋਵੇ।

ਰਿਪੋਰਟਾਂ ਇਹ ਵੀ ਹਨ ਕਿ ਕਾਫਰ ਅਜ਼ਾ ਵਿੱਚ ਇੱਕ ਸੁਰੰਗ ਵੀ ਲੱਭੀ ਗਈ ਸੀ, ਜਿੱਥੇ ਦਰਜਨਾਂ ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ।

ਜੇ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਸੁਰੰਗ ਇਜ਼ਰਾਈਲ ਵੱਲੋਂ ਬਣਾਏ ਗਏ ਐਂਟੀ- ਟਨਲ ਡਿਟੈਕਸ਼ਨ ਸੈਂਸਰਾਂ ਤੋਂ ਵੀ ਡੂੰਘੀ ਹੋਵੇਗੀ।

ਇਜ਼ਰਾਈਲ ਨੇ 2021 ਵਿੱਚ ਇਹ ਐਂਟੀ-ਟਨਲ ਡਿਟੈਕਸ਼ਨ ਸੈਂਸਰ ਦੀ ਖੋਜ ਕੀਤੀ ਸੀ।

ਇਜ਼ਰਾਈਲ
Getty Images

ਡਾ. ਰਿਚਮੰਡ-ਬਾਰਾਕ ਦਾ ਕਹਿਣਾ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੋਵੇਗੀ। ਪਰ ਇਹ ਵੀ ਸੱਚ ਹੈ ਕਿ ਕੋਈ ਵੀ ਸੁਰੰਗ ਖੋਜਣ ਵਾਲਾ ਸੈਂਸਰ ਫੁੱਲ-ਪਰੂਫ ਨਹੀਂ ਮੰਨਿਆ ਜਾ ਸਕਦਾ।

ਉਹ ਕਹਿੰਦੇ ਹਨ, “ਕੁਝ ਸੁਰੰਗਾਂ ਹੋਣਗੀਆਂ ਜਿੱਥੇ ਆਮ ਲੋਕਾਂ ਦੀ ਪਹੁੰਚ ਨਾ ਹੋਵੇ। ਇਸ ਅੰਡਰ ਗਰਾਊਂਡ ਨੈਟਵਰਕ ਦੇ ਕੁਝ ਹਿੱਸਿਆਂ ਬਾਰੇ ਕੋਈ ਨਹੀਂ ਜਾਣਦਾ।"

ਸੁਰੰਗਾਂ ਨੂੰ ਤਬਾਹ ਕਰਨ ਲਈ ਆਮ ਲੋਕਾਂ ਦੀਆਂ ਜਾਨਾਂ ਵੀ ਜਾਣਗੀਆਂ। ਇਹਨਾਂ ''''ਚ ਇਜ਼ਰਾਇਲੀ ਫੌਜੀ ਵੀ ਸ਼ਾਮਲ ਹੋ ਸਕਦੇ ਹਨ।

7 ਅਕਤੂਬਰ (ਸ਼ਨੀਵਾਰ) ਤੋਂ ਸ਼ੁਰੂ ਹੋਏ ਇਜ਼ਰਾਇਲੀ ਹਵਾਈ ਹਮਲਿਆਂ ''''ਚ ਹੁਣ ਤੱਕ 1500 ਫਲਸਤੀਨੀ ਮਾਰੇ ਜਾ ਚੁੱਕੇ ਹਨ।

ਡਾ. ਰਿਚਮੰਡ-ਬਾਰਾਕ ਕਹਿੰਦੇ ਹਨ, “ਹਮਾਸ ਲੋਕਾਂ ਨੂੰ ਢਾਲ ਬਣਾਉਣ ਵਿੱਚ ਮਾਹਰ ਹੈ। ਜਿਵੇਂ ਹੀ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਹਮਲਾ ਹੋਣ ਵਾਲਾ ਹੈ, ਉਹ ਆਮ ਲੋਕਾਂ ਨੂੰ ਢਾਲ ਵਜੋਂ ਵਰਤਣਗੇ। ਇਸ ਕਾਰਨ ਇਜ਼ਰਾਈਲ ਨੂੰ ਕਈ ਵਾਰ ਹਮਲੇ ਰੋਕਣੇ ਪਏ ਹਨ।’’

"ਇਸ ਵਾਰ ਹਮਾਸ ਇਜ਼ਰਾਈਲੀ ਅਤੇ ਅਮਰੀਕੀ ਬੰਧਕਾਂ ਨੂੰ ਢਾਲ ਵਜੋਂ ਵੀ ਵਰਤ ਸਕਦਾ ਹੈ।"

ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰੇਗਾ ਇਜ਼ਰਾਈਲ

ਸੁਰੰਗ
Getty Images
ਹਮਾਸ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ 500 ਕਿਲੋਮੀਟਰ ਦੀਆਂ ਸੁਰੰਗਾਂ ਹਨ

2021 ਵਿੱਚ ਹੋਏ ਸੰਘਰਸ਼ ਦੌਰਾਨ, ਗਾਜ਼ਾ ਸ਼ਹਿਰ ਵਿੱਚ 3 ਇਮਾਰਤਾਂ ਇਜ਼ਰਾਈਲ ਹਮਲੇ ਵਿੱਚ ਢਹਿ ਗਈਆਂ ਸਨ ਅਤੇ 42 ਲੋਕਾਂ ਦੀ ਜਾਨ ਚਲੀ ਗਈ ਸੀ।

ਉਦੋਂ ਇਜ਼ਰਾਇਲੀ ਫੌਜ ਨੇ ਕਿਹਾ ਸੀ ਕਿ ਉਨ੍ਹਾਂ ਦਾ ਨਿਸ਼ਾਨਾ ਅੰਡਰ ਗਰਾਊਂਡ ਸੁਰੰਗਾਂ ਸਨ।

ਸੁਰੰਗਾਂ ਦੇ ਨੈਟਵਰਕ ਕਾਰਨ ਇਜ਼ਰਾਇਲੀ ਫੌਜ ਦੀ ਤਕਨੀਕ ਅਤੇ ਖੁਫੀਆਂ ਚਾਲਾਂ ਦੀ ਤਾਕਤ ਵੀ ਘੱਟ ਜਾਵੇਗੀ। ਸ਼ਹਿਰੀ ਯੁੱਧ ਇੱਕ ਵੱਖਰੀ ਚੁਣੌਤੀ ਹੈ।

ਡਾ. ਰਿਚਮੰਡ-ਬਾਰਾਕ ਕਹਿੰਦੇ ਹਨ, "ਹਮਾਸ ਕੋਲ ਇਹਨਾਂ ਸੁਰੰਗਾਂ ਦੇ ਨੈਟਵਰਕ ਨੂੰ ਅਸਲੇ ਨਾਲ ਭਰਨ ਦਾ ਪੂਰਾ ਮੌਕਾ ਹੈ। ਉਹ ਇਜ਼ਰਾਈਲੀ ਫੌਜੀਆਂ ਨੂੰ ਸੁਰੰਗਾਂ ਵਿੱਚ ਦਾਖਲ ਹੋਣ ਦੇਣਗੇ ਅਤੇ ਹੋਰ ਵੀ ਧਮਾਕੇ ਕਰ ਦੇਣਗੇ। ਅਜਿਹਾ ਹੋਣ ਦੀ ਵੀ ਪੂਰੀ ਸੰਭਾਵਨਾ ਹੈ।''''''''

"ਹਮਾਸ ਅਚਾਨਕ ਹਮਲਾ ਕਰਕੇ ਇਜ਼ਰਾਈਲੀ ਫੌਜੀਆਂ ਨੂੰ ਅਗਵਾ ਵੀ ਕਰ ਸਕਦਾ ਹੈ।"

ਇਜ਼ਰਾਈਲੀ ਹਵਾਈ ਫੌਜ ਸੁਰੰਗਾਂ ਤੋਂ ਜਾਣੂ ਹੋਣ ਕਾਰਨ ਬੰਬ ਸੁੱਟ ਸਕਦੀ ਹੈ। ਬੰਕਰ ਨੂੰ ਉਡਾਉਣ ਵਾਲੇ ਇਹ ਬੰਬ ਜ਼ਮੀਨ ਵਿੱਚ ਡੂੰਘੇ ਚਲੇ ਜਾਂਦੇ ਹਨ।

ਹਾਲਾਂਕਿ ਇਸ ਕਾਰਨ ਕੁਝ ਬੇਕਸੂਰ ਲੋਕਾਂ ਦੀ ਮੌਤ ਵੀ ਹੋ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News