ਨਾਂਦੇੜ ''''ਚ 12 ਬੱਚਿਆਂ ਦੀ ਮੌਤ: ''''ਮਸ਼ੀਨਾਂ ਬੰਦ ਸਨ, ਆਕਸੀਜਨ ਨਹੀਂ ਸੀ, ਸਾਨੂੰ ਦੱਸਦੇ ਤਾਂ ਅਸੀਂ ਬੱਚੇ ਨੂੰ ਹੋਰ ਹਸਪਤਾਲ ਲੈ ਜਾਂਦੇ''''

Wednesday, Oct 04, 2023 - 09:02 AM (IST)

ਨਾਂਦੇੜ ''''ਚ 12 ਬੱਚਿਆਂ ਦੀ ਮੌਤ: ''''ਮਸ਼ੀਨਾਂ ਬੰਦ ਸਨ, ਆਕਸੀਜਨ ਨਹੀਂ ਸੀ, ਸਾਨੂੰ ਦੱਸਦੇ ਤਾਂ ਅਸੀਂ ਬੱਚੇ ਨੂੰ ਹੋਰ ਹਸਪਤਾਲ ਲੈ ਜਾਂਦੇ''''
ਨਾਂਦੇੜ
BBC
ਨਾਂਦੇੜ ਦੇ ਸਰਕਾਰੀ ਹਸਪਤਾਲ ਵਿੱਚ 48 ਘੰਟਿਆਂ ਦੌਰਾਨ 32 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

“ਸਾਡੇ ਬੱਚੇ ਦਾ ਜਨਮ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ ਸੀ ਪਰ ਉਸਦੀ ਹਾਲਤ ਗੰਭੀਰ ਸੀ। ਡਾਕਟਰ ਨੇ ਕਿਹਾ ਕਿ ਬੱਚੇ ਨੂੰ ਸ਼ੀਸ਼ੇ ਵਿੱਚ ਰੱਖਣਾ ਪਵੇਗਾ। ਇਸ ਉਪਰ ਡੇਢ ਲੱਖ ਰੁਪਏ ਦਾ ਖਰਚਾ ਆਉਣਾ ਸੀ। ਅਸੀਂ ਇਹ ਖਰਚਾ ਚੁੱਕਣ ਦੀ ਹਾਲਤ ਵਿੱਚ ਨਹੀਂ ਸੀ। ਇਸ ਲਈ ਮੈਂ ਉਸ ਨੂੰ ਸਰਕਾਰੀ ਹਸਪਤਾਲ ਲੈ ਆਇਆ।”

“ਇੱਥੇ ਲਿਆ ਕੇ ਬੱਚੇ ਨੂੰ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਸਾਨੂੰ ਕੁਝ ਦਵਾਈਆਂ ਲਿਆਉਣ ਲਈ ਕਿਹਾ। ਅਸੀਂ ਇਹ ਦਵਾਈਆਂ ਵੀ ਲੈ ਆਏ ਸੀ। ਪਰ ਰਾਤ ਨੂੰ ਸਾਨੂੰ ਦੱਸਿਆ ਗਿਆ ਕਿ ਸਾਡਾ ਬੱਚਾ ਮਰ ਗਿਆ ਹੈ। ਇਸ ਤੋਂ ਪਹਿਲਾਂ ਉੱਥੇ 4 ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਉਥੇ ਮਸ਼ੀਨਾਂ ਬੰਦ ਹੋ ਗਈਆਂ ਸਨ। ਕੋਈ ਵੀ ਡਾਕਟਰ ਧਿਆਨ ਨਹੀਂ ਦੇ ਰਿਹਾ ਸੀ।"

ਆਪਣੇ ਭਤੀਜੇ ਬਾਰੇ ਗੱਲ ਕਰਦਿਆਂ ਯੋਗੇਸ਼ ਸੱਲੋਂਕੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

ਨਾਂਦੇੜ ਦੇ ਸਰਕਾਰੀ ਹਸਪਤਾਲ ਵਿੱਚ 48 ਘੰਟਿਆਂ ਦੌਰਾਨ 32 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਹਨਾਂ ਵਿੱਚੋਂ 12 ਨਵਜੰਮੇ ਬੱਚੇ ਸਨ, ਜਿਨਾਂ ਵਿੱਚ ਇੱਕ ਯੋਗੇਸ਼ ਸੱਲੋਂਕੇ ਦਾ ਭਤੀਜਾ ਸੀ।

ਨਾਂਦੇੜ
BBC
ਹਸਪਤਾਲ ਦਾ ਦਾਅਵਾ ਹੈ ਕਿ ਮਰਨ ਵਾਲੇ ਸਾਰੇ ਮਰੀਜ਼ ਐਮਰਜੈਂਸੀ ਵਿੱਚ ਸਨ।

ਮ੍ਰਿਤਕ ਬੱਚਿਆਂ ਦੇ ਮਾਪਿਆਂ ਨੇ ਕੀ ਕਿਹਾ ?

ਦੁਨੀਆ ਦੇਖਣ ਤੋਂ ਪਹਿਲਾਂ ਹੀ ਬੱਚੇ ਦੇ ਮਰ ਜਾਣ ਦਾ ਦੁਖ਼ ਯੋਗੇਸ਼ ਦੇ ਮੁਰਝਾਏ ਚਿਹਰੇ ''''ਤੇ ਸਾਫ਼ ਝਲਕ ਰਿਹਾ ਸੀ।

ਮ੍ਰਿਤਕ ਬੱਚਿਆਂ ਦੇ ਮਾਪਿਆਂ ਨੇ ਇਲਜ਼ਾਮ ਲਗਾਇਆ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਬੱਚਿਆਂ ਦੀ ਮੌਤ ਹੋਈ ਹੈ।

ਯੋਗੇਸ਼ ਸੱਲੋਂਕੇ ਦੀ ਭਰਜਾਈ ਦਾ ਇੱਕ ਨਿੱਜੀ ਹਸਪਤਾਲ ਵਿੱਚ ਸੀਜ਼ੇਰੀਅਨ ਹੋਇਆ ਸੀ। ਉਨ੍ਹਾਂ ਨੇ ਉੱਥੇ ਬਹੁਤ ਸਾਰਾ ਪੈਸਾ ਖਰਚਿਆ ਸੀ।

ਜਦੋਂ ਪੈਸਿਆਂ ਦੀ ਸਮੱਸਿਆ ਆਈ ਤਾਂ ਬੱਚੇ ਨੂੰ ਸਰਕਾਰੀ ਹਸਪਤਾਲ ''''ਚ ਦਾਖ਼ਲ ਕਰਵਾਇਆ ਗਿਆ ਸੀ।

ਯੋਗੇਸ਼ ਕਹਿੰਦੇ ਹਨ, “ਸਾਨੂੰ ਅੰਦਰ ਜਾ ਕੇ ਦੇਖਣ ਦੀ ਇਜਾਜ਼ਤ ਨਹੀਂ ਸੀ। ਮਸ਼ੀਨਾਂ ਬੰਦ ਸਨ। ਉੱਥੇ ਆਕਸੀਜਨ ਨਹੀਂ ਸੀ। ਜੇਕਰ ਉਨ੍ਹਾਂ ਨੇ ਕਿਹਾ ਹੁੰਦਾ ਕਿ ਹਸਪਤਾਲ ਵਿੱਚ ਆਕਸੀਜਨ ਉਪਲਬਧ ਨਹੀਂ ਹੈ, ਤਾਂ ਅਸੀਂ ਬੱਚੇ ਨੂੰ ਕਿਸੇ ਹੋਰ ਹਸਪਤਾਲ ਲੈ ਜਾਂਦੇ।”

ਯੋਗੇਸ਼ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਬੱਚੇ ਦੀ ਮੌਤ ਤੋਂ ਬਾਅਦ ਕੁਝ ਕਾਗਜ਼ਾਂ ''''ਤੇ ਦਸਤਖ਼ਤ ਕੀਤੇ ਸਨ।

ਉਹ ਕਹਿੰਦੇ ਹਨ, "ਜਦੋਂ ਰਾਤ ਨੂੰ ਬੱਚੇ ਦਾ ਡਾਇਪਰ ਬਦਲਣ ਲਈ ਉਹ ਸਾਨੂੰ ਦਿੱਤਾ ਗਿਆ ਤਾਂ ਉਹ ਠੀਕ ਸੀ। ਉਹ ਰੌਲਾ ਪਾ ਰਿਹਾ ਸੀ, ਥੋੜ੍ਹਾ ਰੋਇਆ ਵੀ ਸੀ। ਫਿਰ ਉਸ ਨੂੰ ਵਾਪਸ ਆਈਸੀਯੂ ਵਿੱਚ ਲਿਜਾਇਆ ਗਿਆ। ਅੱਧੇ ਘੰਟੇ ਵਿੱਚ ਉਹਨਾਂ ਨੇ ਸਾਡੇ ਤੋਂ ਕੁਝ ਕਾਗਜ਼ਾਂ ’ਤੇ ਦਸਤਖ਼ਤ ਕਰਵਾਏ। ਥੋੜੀ ਦੇਰ ਬਾਅਦ ਸਾਨੂੰ ਦੱਸਿਆ ਕਿ ਸਾਡਾ ਬੱਚਾ ਪੂਰਾ ਹੋ ਗਿਆ ਸੀ।”

ਨਾਂਦੇੜ
BBC
ਡਾਕਟਰ ਸ਼ੰਕਰਾਓ ਚਵਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਨਾਂਦੇੜ ਵਿੱਚ ਕਰੀਬ 70-80 ਕਿਲੋਮੀਟਰ ਦੇ ਦਾਇਰੇ ਤੋਂ ਮਰੀਜ਼ ਆਉਂਦੇ ਹਨ।

ਹਸਪਤਾਲ ਨੇ ਕੀ ਕਿਹਾ

ਡਾਕਟਰ ਸ਼ੰਕਰਾਓ ਚਵਹਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਨਾਂਦੇੜ ਵਿੱਚ ਹੈ। ਇੱਥੇ ਕਰੀਬ 70-80 ਕਿਲੋਮੀਟਰ ਦੇ ਦਾਇਰੇ ਤੋਂ ਮਰੀਜ਼ ਆਉਂਦੇ ਹਨ।

ਇਸ ਇਲਾਕੇ ਵਿੱਚ ਕੋਈ ਵੱਡਾ ਹਸਪਤਾਲ ਨਾ ਹੋਣ ਕਾਰਨ ਇੱਥੇ ਐਮਰਜੈਂਸੀ ਹਾਲਤ ਵਿੱਚ ਮਰੀਜ਼ ਆਉਂਦੇ ਹਨ।

ਹਸਪਤਾਲ ਦਾ ਦਾਅਵਾ ਹੈ ਕਿ ਮਰਨ ਵਾਲੇ ਸਾਰੇ ਮਰੀਜ਼ ਐਮਰਜੈਂਸੀ ਵਿੱਚ ਸਨ।

ਨਾਂਦੇੜ
BBC
ਹਸਪਤਾਲ ਨੇ ਕਿਹਾ ਕਿ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਬਜਟ ਘੱਟ ਰਿਹਾ ਹੈ।

ਹਸਪਤਾਲ ਦੇ ਸੰਸਥਾਪਕ ਵਾਕੋਡੇ ਨੇ ਕਿਹਾ ਕਿ ਹਸਪਤਾਲ ਵਿੱਚ ਸਟਾਫ਼ ਦੀ ਬਦਲੀ ਹੋਣ ਕਾਰਨ ਕੁਝ ਮੁਸ਼ਕਿਲ ਪੈਦਾ ਹੋ ਗਈਆਂ ਹਨ। ਇਸ ਦੌਰਾਨ ਹਾਫਕਿਨ ਸੰਸਥਾ ਤੋਂ ਕੋਈ ਦਵਾਈ ਨਹੀਂ ਮੰਗਵਾਈ ਗਈ। ਇਸ ਲਈ ਕੁਝ ਹੱਦ ਤੱਕ ਦਵਾਈਆਂ ਦੀ ਕਮੀ ਹੈ।

ਇਸ ਦੇ ਨਾਲ ਹੀ ਹਸਪਤਾਲ ਨੇ ਕਿਹਾ ਕਿ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਬਜਟ ਘੱਟ ਰਿਹਾ ਹੈ।

ਮੈਡੀਕਲ ਅਫ਼ਸਰ ਡਾਕਟਰ ਗਣੇਸ਼ ਮਾਨੂਰਕਰ ਨੇ ਕਿਹਾ, "ਪਿਛਲੇ ਇੱਕ-ਦੋ ਦਿਨਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੋਇਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਸੀ। 12 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ ਅੱਠ ਨੂੰ ਇਲਾਜ ਲਈ ਬਾਹਰ ਭੇਜਿਆ ਗਿਆ ਸੀ। ਇਨ੍ਹਾਂ ਬੱਚਿਆਂ ਦਾ ਭਾਰ ਘੱਟ ਸੀ। ਕੁਝ ਦਾ ਸਮੇਂ ਤੋਂ ਪਹਿਲਾਂ ਜਨਮ ਹੋਇਆ ਸੀ।"

ਨਾਂਦੇੜ
BBC
ਹਸਪਤਾਲ ਨੇ ਇਕ ਪੱਤਰ ਵਿੱਚ ਇਹ ਵੀ ਕਿਹਾ ਕਿ ''''ਡਾਕਟਰ ਅਤੇ ਸਟਾਫ ਇਸ ਸਾਰੀ ਸਥਿਤੀ ''''ਤੇ ਨਜ਼ਰ ਰੱਖ ਰਹੇ ਹਨ ਅਤੇ ਦਾਖਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਹਸਪਤਾਲ ਦਾ ਸਪੱਸ਼ਟੀਕਰਨ

ਇਸ ਦੌਰਾਨ ਨਾਂਦੇੜ ਦੇ ਸ਼ੰਕਰਾਓ ਚਵਹਾਨ ਹਸਪਤਾਲ ਨੇ ਇਸ ਘਟਨਾ ''''ਤੇ ਸਪੱਸ਼ਟੀਕਰਨ ਵੀ ਦਿੱਤਾ ਹੈ।

ਹਸਪਤਾਲ ਦੀ ਸ਼ੀਟ ਅਨੁਸਾਰ, ''''30 ਸਤੰਬਰ ਤੋਂ 1 ਅਕਤੂਬਰ ਦਰਮਿਆਨ 24 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ''''ਚੋਂ ਜ਼ਿਆਦਾਤਰ ਨੂੰ ਗੰਭੀਰ ਹਾਲਤ ''''ਚ ਨਿੱਜੀ ਹਸਪਤਾਲ ''''ਚ ਦਾਖ਼ਲ ਕਰਵਾਇਆ ਗਿਆ ਸੀ।''''

ਹਸਪਤਾਲ ਨੇ ਕਿਹਾ, “ਹਸਪਤਾਲ ਕੋਲ ਜ਼ਰੂਰੀ ਦਵਾਈਆਂ ਦਾ ਸਟਾਕ ਹੈ। ਜ਼ਿਲ੍ਹਾ ਯੋਜਨਾ ਰਾਹੀਂ ਵਿੱਤੀ ਸਾਲ ਲਈ 12 ਕਰੋੜ ਰੁਪਏ ਦਾ ਫੰਡ ਦਿੱਤਾ ਗਿਆ ਹੈ। ਇਸ ਤੋ ਬਿਨਾਂ 4 ਕਰੋੜ ਰੁਪਏ ਦਾ ਹੋਰ ਫੰਡ ਮਨਜ਼ੂਰ ਕੀਤਾ ਗਿਆ ਹੈ। ਪਿਛਲੇ ਦੋ ਦਿਨਾਂ ਵਿੱਚ ਜ਼ਿਲ੍ਹੇ ਅਤੇ ਬਾਹਰੋਂ ਹੋਰ ਵੀ ਮਰੀਜ਼ ਆਏ ਹਨ।”

ਹਸਪਤਾਲ ਦਾ ਕਹਿਣਾ ਹੈ ਕਿ ‘ਮੌਤ ਦਰ ਜ਼ਿਆਦਾ’ ਹੈ।

ਹਸਪਤਾਲ ਨੇ ਇਕ ਪੱਤਰ ਵਿੱਚ ਇਹ ਵੀ ਕਿਹਾ ਕਿ ''''ਡਾਕਟਰ ਅਤੇ ਸਟਾਫ ਇਸ ਸਾਰੀ ਸਥਿਤੀ ''''ਤੇ ਨਜ਼ਰ ਰੱਖ ਰਹੇ ਹਨ ਅਤੇ ਦਾਖਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਨਾਂਦੇੜ
BBC
ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਦਵਾਈ ਤੇ ਹਸਪਤਾਲ ਚਲਾਉਣ ਲਈ 12 ਕਰੋੜ ਰੁਪਏ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ।

ਘਟਨਾ ਦੀ ਜਾਂਚ ਹੋਵੇਗੀ: ਮੁੱਖ ਮੰਤਰੀ

ਮੰਗਲਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮੀਡੀਆ ਨਾਲ ਗੱਲਬਾਤ ਕੀਤੀ।

ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਇਹ ਮਾਮਲਾ ਵਿਚਾਰਿਆ ਗਿਆ ਸੀ।

ਸ਼ਿੰਦੇ ਨੇ ਕਿਹਾ, "ਸਰਕਾਰ ਨੇ ਨਾਂਦੇੜ ਦੇ ਸਰਕਾਰੀ ਹਸਪਤਾਲ ਵਿੱਚ ਵਾਪਰੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚ ਬੱਚੇ, ਬਜ਼ੁਰਗ, ਦਿਲ ਦੇ ਮਰੀਜ਼ ਅਤੇ ਹਾਦਸਿਆਂ ਵਿੱਚ ਜ਼ਖ਼ਮੀ ਲੋਕ ਸ਼ਾਮਲ ਹਨ। ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।"

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਹਸਪਤਾਲ ਵਿੱਚ ਦਵਾਈਆਂ ਦਾ ਕਾਫੀ ਸਟਾਕ ਮੌਜੂਦ ਹੈ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਦਵਾਈ ਅਤੇ ਹਸਪਤਾਲ ਚਲਾਉਣ ਲਈ 12 ਕਰੋੜ ਰੁਪਏ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ।

ਪਰ ਇਸ ਤੋਂ ਪਹਿਲਾਂ ਸੋਮਵਾਰ ਨੂੰ ਕਾਂਗਰਸੀ ਆਗੂ ਅਸ਼ੋਕ ਚਵਾਨ ਨੇ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਦੇ ਦਾਅਵੇ ਅਨੁਸਾਰ ਤਬਾਦਲਿਆਂ ਕਾਰਨ ਹਸਪਤਾਲ ਵਿੱਚ ਨਰਸਿੰਗ ਸਟਾਫ਼ ਦੀਆਂ ਅਸਾਮੀਆਂ ਖਾਲੀ ਹਨ। ਡਾਕਟਰਾਂ ਦੀ ਘਾਟ ਹੈ। ਹਸਪਤਾਲ ਦੀਆਂ ਕਈ ਮਸ਼ੀਨਾਂ ਬੰਦ ਪਈਆਂ ਹਨ। ਉਹਨਾਂ ਨੂੰ ਲੋੜੀਂਦਾ ਬਜਟ ਨਹੀਂ ਮਿਲਿਆ।

“ਹਸਪਤਾਲ ਦੀ ਸਮਰੱਥਾ 500 ਮਰੀਜ਼ਾਂ ਦੀ ਹੈ। ਹਾਲਾਂਕਿ, ਉਥੇ 1200 ਮਰੀਜ਼ ਭਰਤੀ ਕੀਤੇ ਗਏ ਹਨ।”

ਡੇਢ ਮਹੀਨਾ ਪਹਿਲਾਂ ਠਾਣੇ ''''ਚ ਇਕ ਰਾਤ ''''ਚ 18 ਮੌਤਾਂ ਦਾ ਮਾਮਲਾ ਸਾਹਮਣੇ ਆਇਆ ਸਨ। ਉਸ ਤੋਂ ਬਾਅਦ ਨਾਂਦੇੜ ਵਿੱਚ ਇਹ ਘਟਨਾ ਵਾਪਰੀ ਹੈ।

ਉਸ ਸਮੇਂ ਇਲਜ਼ਾਮ ਲੱਗੇ ਸਨ ਕਿ ਠਾਣੇ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਹਸਪਤਾਲ ਵਿੱਚ ਡਾਕਟਰ ਮਰੀਜ਼ਾਂ ਦੀ ਜਾਂਚ ਕਰਨ ਲਈ ਸਮੇਂ ਸਿਰ ਨਹੀਂ ਆ ਰਹੇ ਸਨ ਅਤੇ ਮਰੀਜ਼ਾਂ ਨੂੰ ਦਵਾਈਆਂ ਨਹੀਂ ਦਿੱਤੀਆਂ ਜਾ ਰਹੀਆਂ ਸਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News