ਪਾਕਿਸਤਾਨ: ਬਲੋਚਿਸਤਾਨ ਵਿੱਚ ਬੰਬ ਧਮਾਕਾ, ਘੱਟੋ-ਘੱਟ 50 ਲੋਕਾਂ ਦੀ ਮੌਤ, ਕਈ ਜ਼ਖਮੀ

Friday, Sep 29, 2023 - 03:17 PM (IST)

ਪਾਕਿਸਤਾਨ: ਬਲੋਚਿਸਤਾਨ ਵਿੱਚ ਬੰਬ ਧਮਾਕਾ, ਘੱਟੋ-ਘੱਟ 50 ਲੋਕਾਂ ਦੀ ਮੌਤ, ਕਈ ਜ਼ਖਮੀ
ਪਾਕਿਸਤਾਨ
ISMAIL SASOLI
ਪੁਲਿਸ ਨੂੰ ਖਦਸ਼ਾ ਹੈ ਕਿ ਇਹ ਧਮਾਕਾ ਇੱਕ ਸੁਸਾਈਡ ਅਟੈਕ ਹੋ ਸਕਦਾ ਹੈ

ਪਾਕਿਸਤਾਨ ਵਿੱਚ ਇੱਕ ਮਸਜਿਦ ਵਿੱਚ ਹੋਏ ਬੰਬ ਧਮਾਕੇ ਨਾਲ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹਨ।

ਇਸ ਹਾਦਸੇ ਬਾਰੇ ਇਹ ਜਾਣਕਾਰੀ ਪੁਲਿਸ ਨੇ ਬੀਬੀਸੀ ਨੂੰ ਦਿੱਤੀ ਹੈ।

ਇਹ ਧਮਾਕਾ ਪਾਕਿਸਤਾਨ ਦੇ ਉੱਤਰ ਪੱਛਮੀ ਸੂਬੇ ਬਲੋਚਿਸਤਾਨ ਵਿੱਚ ਸ਼ੁੱਕਰਵਾਰ ਨੂੰ ਉਦੋਂ ਹੋਇਆ ਜਦੋਂ ਲੋਕ ਪੈਗ਼ੰਬਰ ਮੁਹੰਮਦ ਦਾ ਜਨਮ ਦਿਹਾੜਾ ਮਨਾਉਣ ਲਈ ਇਕੱਠੇ ਹੋਏ ਸਨ।

ਪਾਕਿਸਤਾਨ
ISMAIL SASOLI

ਪੁਲਿਸ ਨੂੰ ਇਹ ਸ਼ੱਕ ਹੈ ਕਿ ਇਹ ਇੱਕ ਆਤਮਘਾਤੀ ਬੰਬ ਧਮਾਕਾ ਸੀ ਜਿਸ ਨੇ ਮਸਤੁੰਗ ਸ਼ਹਿਰ ਵਿੱਚ ਇੱਕ ਧਾਰਮਿਕ ਇਕੱਠ ਨੂੰ ਨਿਸ਼ਾਨਾ ਬਣਾਇਆ।

ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਪੁਲਿਸ ਨੇ ਦੱਸਿਆ ਕਿ ਹਲਾਕ ਹੋਏ ਲੋਕਾਂ ਨੂੰ ਦੋ ਹਸਪਤਾਲਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ।

ਮਸਤੁੰਗ ਸ਼ਹਿਰ ਦੇ ਦੋ ਪੁਲਿਸ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ਬਾਰੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ।

ਪਾਕਿਸਤਾਨ
ISMAIL SASOLI

ਪਾਕਿਸਤਾਨ ਦੇ ਗ੍ਰਹਿ ਮੰਤਰੀ ਸਰਫਰਾਜ਼ ਬੁਗਤੀ ਨੇ ਇਸ ਨੂੰ ‘ਬੇਹੱਦ ਘਿਨਾਉਣੀ ਹਰਕਤ’ ਕਿਹਾ।

ਸੋਸ਼ਲ ਮੀਡੀਆ ਉੱਤੇ ਆਈਆਂ ਵੀਡੀਓਜ਼ ਵਿੱਚ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੂੰ ਬੰਬ ਧਮਾਕੇ ਕਾਰਨ ਜ਼ਖ਼ਮੀ ਹੋਏ ਲੋਕਾਂ ਨੂੰ ਬਚਾਉਂਦੇ ਹੋਏ ਵੇਖਿਆ ਜਾ ਸਕਦਾ ਹੈ।

ਹਾਲੇ ਤੱਕ ਕਿਸੇ ਵੀ ਜਥੇਬੰਦੀ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਗਈ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News