ਭਾਰਤ-ਕੈਨੇਡਾ: ਨਿੱਝਰ ਕਤਲ ਮਾਮਲੇ ਵਿੱਚ ਜਗਮੀਤ ਸਿੰਘ ਨੇ ਟਰੂਡੋ ਉੱਤੇ ਲਾਏ ਇਲਜ਼ਾਮ, ਕੀਤਾ ਨਵਾਂ ਖੁਲਾਸਾ

Thursday, Sep 28, 2023 - 05:02 PM (IST)

ਭਾਰਤ-ਕੈਨੇਡਾ: ਨਿੱਝਰ ਕਤਲ ਮਾਮਲੇ ਵਿੱਚ ਜਗਮੀਤ ਸਿੰਘ ਨੇ ਟਰੂਡੋ ਉੱਤੇ ਲਾਏ ਇਲਜ਼ਾਮ, ਕੀਤਾ ਨਵਾਂ ਖੁਲਾਸਾ
ਜਗਮੀਤ ਸਿੰਘ
Getty Images

ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਅਤੇ ਜਸਟਿਨ ਟਰੂਡੋ ਦੀ ਸਰਕਾਰ ਦੇ ਸਹਿਯੋਗੀ ਜਗਮੀਤ ਸਿੰਘ ਨੇ ਕਿਹਾ ਹੈ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਵਿਦੇਸ਼ੀ ਸਰਕਾਰ (ਭਾਰਤ) ਦੀ ਸ਼ਮੂਲੀਅਤ ਦੇ ‘ਸਪੱਸ਼ਟ’ ਸੰਕੇਤ ਹਨ।

ਜਗਮੀਤ ਸਿੰਘ ਨੇ ਓਟਾਵਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, "ਜਿਵੇਂ ਕਿ ਪ੍ਰਧਾਨ ਮੰਤਰੀ ਟਰੂਡੋ ਨੇ ਜਨਤਕ ਤੌਰ ''''ਤੇ ਸਾਂਝਾ ਕੀਤਾ ਹੈ, ਕੈਨੇਡਾ ਦੀ ਖੁਫ਼ੀਆ ਏਜੰਸੀ ਇਸ ਵੱਲ ਸਾਫ ਇਸ਼ਾਰਾ ਕਰਦੀ ਹੈ ਕਿ ਕੈਨੇਡੀਅਨ ਨਾਗਰਿਕ ਦਾ ਕੈਨੇਡਾ ਦੀ ਧਰਤੀ ''''ਤੇ ਕਤਲ ਕੀਤਾ ਗਿਆ ਅਤੇ ਇੱਕ ਵਿਦੇਸ਼ੀ ਸਰਕਾਰ ਇਸ ਵਿਦੇਸ਼ੀ ਸਰਕਾਰ ਇਸ ਵਿੱਚ ਸ਼ਾਮਲ ਸੀ।"

ਹਰਦੀਪ ਸਿੰਘ ਨਿੱਝਰ ਦਾ 18 ਜੂਨ ਨੂੰ ਸਰੀ ਦੇ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਦਰਅਸਲ, ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਖ਼ਾਲਿਸਤਾਨੀ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੋ ਸਕਦਾ ਹੈ।

ਹਾਲਾਂਕਿ, ਭਾਰਤ ਨੇ ਕੈਨੇਡਾ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਵਧ ਗਿਆ ਹੈ।

ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇ ਕੂਟਨੀਤਕ ਨੂੰ ਦੂਜੇ ਦੇਸ਼ ਤੋਂ ਕੱਢ ਦਿੱਤਾ ਹੈ। ਭਾਰਤ ਨੇ ਫਿਲਹਾਲ ਕੈਨੇਡਾ ਵਿੱਚ ਵੀਜ਼ਾ ਸੇਵਾ ਬੰਦ ਕਰ ਦਿੱਤੀ ਹੈ।

ਜਗਮੀਤ ਸਿੰਘ
Getty Images

ਜਗਮੀਤ ਸਿੰਘ ਨੇ ਅੱਗੇ ਕੀ ਕਿਹਾ

ਸਮਾਚਾਰ ਏਜੰਸੀ ਪੀਟੀਆਈ ਅਨੁਸਾਰ, ਐੱਨਡੀਪੀ ਨੇਤਾ ਨੇ ਕਿਹਾ, "ਇਹ ਅਸਾਧਾਰਨ ਖੁਫ਼ੀਆ ਜਾਣਕਾਰੀ ਹੈ ਅਤੇ ਇਹੀ ਕਾਰਨ ਹੈ ਕਿ ਅਸੀਂ ਕੈਨੇਡਾ ਸਰਕਾਰ ਨੂੰ ਪੂਰੀ ਤਰ੍ਹਾਂ ਜਾਂਚ ਕਰਨ ਦੀ ਅਪੀਲ ਕਰਦੇ ਰਹਾਂਗੇ ਤਾਂ ਜੋ ਜ਼ਿੰਮੇਵਾਰ ਲੋਕਾਂ ਨੂੰ ਕਟਿਹਰੇ ਵਿੱਚ ਲਿਆਂਦਾ ਜਾ ਸਕੇ।"

ਜਗਮੀਤ ਸਿੰਘ ਦੀ ਪਾਰਟੀ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਚੌਥੀ ਸਭ ਤੋਂ ਵੱਡੀ ਪਾਰਟੀ ਹੈ।

ਜਗਮੀਤ ਸਿੰਘ ਨੇ ''''ਵੈਨਕੂਵਰ ਸਨ'''' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਾਬਕਾ ਗਵਰਨਰ-ਜਨਰਲ ਡੇਵਿਡ ਜੌਹਨਸਨ ਵੱਲੋਂ ਤਿਆਰ ਕੀਤੀ ਸਮੱਗਰੀ ਬਾਰੇ ਜਾਣਕਾਰੀ ਮਿਲੀ ਹੈ।

ਡੇਵਿਡ ਜੌਹਨਸਨ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਬਾਰੇ ਰਿਪੋਰਟ ਤਿਆਰ ਕਰਨ ਲਈ ਵਿਸ਼ੇਸ਼ ਰਿਪੋਰਟਰ ਨਿਯੁਕਤ ਕੀਤਾ ਗਿਆ ਸੀ।

ਹਾਲਾਂਕਿ, ਉਨ੍ਹਾਂ ਨੇ ਬਾਅਦ ਵਿੱਚ ਅਸਤੀਫ਼ਾ ਦੇ ਦਿੱਤਾ ਹੈ।

ਜਗਮੀਤ ਸਿੰਘ ਨੇ ਕਿਹਾ ਹੈ, “ਗੁਪਤ ਰੱਖਣ ਦੀ ਸ਼ਰਤ ‘ਤੇ ਮੈਂ ਜੌਹਨਸਨ ਦੀ ਰਿਪੋਰਟ ਦੇ ਦਸਤਾਵੇਜ਼ ਦੇਖੇ ਹਨ ਅਤੇ ਦੋ ਗੱਲਾਂ ਮੇਰੇ ਲਈ ਬਹੁਤ ਸਪੱਸ਼ਟ ਸਨ। ਇੱਕ ਰਿਪੋਰਟ, ਜਿਸਦੀ ਪੁਸ਼ਟੀ ਕਰਦੀ ਹੈ ਕਿ ਸਾਨੂੰ ਇਸ ਮਾਮਲੇ ਦੀ ਜਨਤਕ ਜਾਂਚ ਕਰਨੀ ਚਾਹੀਦੀ ਹੈ।”

“ਦੂਜਾ – ਦਸਤਾਵੇਜ਼ਾਂ ਨੂੰ ਪੜ੍ਹਨ ਤੋਂ ਬਾਅਦ, ਇਹ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਨੇ ਖ਼ੁਫ਼ੀਆ ਜਾਣਕਾਰੀ ਦੇ ਬਾਵਜੂਦ ਮੁਸਤੈਦੀ ਨਹੀਂ ਦਿਖਾਈ।"

ਜਸਟਿਨ ਟਰੂਡੋ
Reuters
BBC
BBC

ਭਾਰਤ-ਕੈਨੇਡਾ ਮਸਲਾ : ਹੁਣ ਤੱਕ ਕੀ ਕੁਝ ਹੋਇਆ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਏਜੰਸੀਆਂ ਦੇ ਹਵਾਲੇ ਨਾਲ ਨਿੱਝਰ ਕਤਲ ਕੇਸ ਅਤੇ ਭਾਰਤ ਸਰਕਾਰ ਵਿਚਾਲੇ ਪ੍ਰਤੱਖ਼ ਲਿੰਕ ਹੋਣ ਦੀ ਗੱਲ ਕਹੀ ਸੀ।

ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ।

ਭਾਰਤ ਨੇ ਵੀ ਮੰਗਲਵਾਰ ਕੈਨੇਡਾ ਦੇ ਸੀਨੀਅਰ ਡਿਪਲੋਮੇਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ।

ਭਾਰਤ ਸਰਕਾਰ ਨੇ ਇਸ ਬਿਆਨ ਨੂੰ ਬੇ-ਬੁਨਿਆਦ ਅਤੇ ਸਿਆਸੀ ਤੌਰ ਉੱਤੇ ਪ੍ਰੇਰਿਤ ਕਰਾਰ ਦਿੱਤਾ ਸੀ।

21 ਸਤੰਬਰ ਨੂੰ ਨਿਊਯਾਰਕ ਵਿੱਚ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਇਲਜ਼ਾਮ ਦੁਹਰਾਏ, “ਇਸ ਗੱਲ ਉੱਤੇ ਭਰੋਸਾ ਕਰਨ ਲਈ ਪੁਖ਼ਤਾ ਕਾਰਨ ਹਨ ਕਿ ਭਾਰਤੀ ਏਜੰਟ ਇੱਕ ਕੈਨੇਡੀਅਨ ਨਾਗਰਿਕ ਦੇ ਕੈਨੇਡੀਅਨ ਧਰਤੀ ਉੱਤੇ ਹੋਏ ਕਤਲ ਵਿੱਚ ਸ਼ਾਮਿਲ ਹਨ।”

ਇਸ ਵਿਵਾਦ ਦੇ ਚੱਲਦਿਆਂ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ ''''ਚ ਰਹਿਣ ਜਾਂ ਯਾਤਰਾ ਦੌਰਾਨ ਵਧੇਰੇ ਸਾਵਧਾਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।

ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਟਰੂ਼ਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ ਅਤੇ ਭਾਰਤ ਨੂੰ ਇਸ ਮਸਲੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਮਹਿਲਾ ਬੁਲਾਰੇ ਮੁਮਤਾਜ਼ ਜ਼ਾਹਰਾ ਬਲੋਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''''''''ਇਹ ਇੱਕ ਲਾਪਰਵਾਹ ਅਤੇ ਗ਼ੈਰ-ਜ਼ਿੰਮੇਦਾਰ ਹਰਕਤ ਹੈ ਜੋ ਇੱਕ ਭਰੋਸੇਯੋਗ ਅੰਤਰ-ਰਾਸ਼ਟਰੀ ਸਹਿਯੋਗੀ ਦੇ ਰੂਪ ''''ਚ ਭਾਰਤ ਦੀ ਭਰੋਸੇਯੋਗਤਾ ''''ਤੇ ਸਵਾਲ ਹੈ।’’

BBC
BBC

ਟਰੂਡੋ ਨੇ ਮੰਗੀ ਨਾਜ਼ੀ ਵਿਵਾਦ ''''ਤੇ ਮੁਆਫ਼ੀ

ਕੈਨੇਡਾ ਦੀ ਸੰਸਦ ਵਿੱਚ ਨਾਜ਼ੀਆਂ ਵੱਲੋਂ ਲੜਨ ਵਾਲੇ ਸਾਬਕਾ ਸੈਨਿਕ ਨੂੰ ਸਨਮਾਨਿਤ ਕਰਨ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਆਫ਼ੀ ਮੰਗੀ ਹੈ।

ਟਰੂਡੋ ਨੇ ਕਿਹਾ, "ਇਹ ਇੱਕ ਗ਼ਲਤੀ ਸੀ, ਜਿਸ ਨਾਲ ਦੇਸ਼ ਅਤੇ ਸੰਸਦ ਦੋਵੇਂ ਸ਼ਰਮਿੰਦਾ ਹੋਏ। ਸਦਨ ਵਿੱਚ ਮੌਜੂਦ ਸਾਨੂੰ ਸਾਰਿਆਂ ਨੂੰ ਅਫ਼ਸੋਸ ਹੈ ਕਿ ਅਸੀਂ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ ਅਤੇ ਸਨਮਾਨ ਦਿੱਤਾ। ਹਾਲਾਂਕਿ ਸਾਨੂੰ ਪ੍ਰਸੰਗ ਦਾ ਪਤਾ ਨਹੀਂ ਸੀ।"

ਟਰੂਡੋ ਨੇ ਕਿਹਾ, "ਨਾਜ਼ੀਆਂ ਲਈ ਇਹ ਨਸਲਕੁਸ਼ੀ ਵਿੱਚ ਮਾਰੇ ਗਏ ਲੱਖਾਂ ਲੋਕਾਂ ਦੀਆਂ ਯਾਦਾਂ ਦਾ ਭਿਆਨਕ ਅਪਮਾਨ ਹੈ।"

ਟਰੂਡੋ ਨੇ ਕਿਹਾ ਕਿ ਸਾਬਕਾ ਸੈਨਿਕ ਯਾਰਸਲੋਵ ਹੰਕਾ ਦਾ ਸੰਸਦ ਵਿੱਚ ਸਨਮਾਨ ਕਰਨਾ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀਆਂ ਦੇ ਨਿਸ਼ਾਨੇ ''''ਤੇ ਰਹੇ ਯਹੂਦੀਆਂ, ਪੋਲਸ, ਰੋਮਾ ਅਤੇ ਐਲਜੀਬੀਟੀ ਭਾਈਚਾਰੇ ਲਈ ਬੇਹੱਦ ਦੁਖਦਾਈ ਸੀ।

ਕੁਝ ਦਿਨ ਪਹਿਲਾਂ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਕੈਨੇਡੀਅਨ ਸੰਸਦ ਵਿੱਚ ਗਏ ਸਨ। ਇਸ ਦੌਰਾਨ ਸਪੀਕਰ ਐਂਥਨੀ ਰੋਟਾ ਨੇ ਸੰਸਦ ''''ਚ ਮੌਜੂਦ ਯਾਰਸਲੋਵ ਹੰਕਾ ਵੱਲ ਲੋਕਾਂ ਦਾ ਧਿਆਨ ਦਿਵਾਉਂਦਿਆਂ ਕਿਹਾ ਕਿ ਹੰਕਾ ਨੇ ਦੂਜੇ ਵਿਸ਼ਵ ਯੁੱਧ ''''ਚ ਰੂਸ ਦੇ ਖ਼ਿਲਾਫ਼ ਲੜਾਈ ਲੜੀ ਸੀ।

ਇਸ ਤੋਂ ਬਾਅਦ ਜਸਟਿਨ ਟਰੂਡੋ ਦੀ ਮੌਜੂਦਗੀ ''''ਚ ਸੰਸਦ ''''ਚ ਮੌਜੂਦ ਲੋਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾ ਕੇ ਉਸ ਨੂੰ ਸਨਮਾਨ ਦਿੱਤਾ ਸੀ।

ਬਾਅਦ ਵਿੱਚ, ਜਦੋਂ ਇਹ ਖੁਲਾਸਾ ਹੋਇਆ ਕਿ ਹੰਕਾ ਨੇ ਨਾਜ਼ੀਆਂ ਵੱਲੋਂ ਲੜਾਈ ਕੀਤੀ ਸੀ, ਤਾਂ ਸਪੀਕਰ ਨੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਦਾ ਸੀ ਅਤੇ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਸੀ।

ਇਸ ਮਾਮਲੇ ਵਿੱਚ ਐਂਥਨੀ ਰੋਟਾ ਨੇ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਇਲਹਾਨ ਉਮਰ ਅਤੇ ਪ੍ਰਿਅੰਕਾ ਚਤੁਰਵੇਦੀ
Getty Images
ਇਲਹਾਨ ਉਮਰ ਅਤੇ ਪ੍ਰਿਅੰਕਾ ਚਤੁਰਵੇਦੀ

ਕੈਨੇਡਾ ਦੇ ਇਲਜ਼ਾਮਾਂ ਬਾਰੇ ਜਦੋਂ ਅਮਰੀਕੀ ਸੰਸਦ ਮੈਂਬਰ ਬੋਲੀ ਤਾਂ ਪ੍ਰਿਅੰਕਾ ਨੇ ਦਿੱਤਾ ਜਵਾਬ

ਅਮਰੀਕਾ ਦੇ ਮਿਨੇਸੋਟਾ ਤੋਂ ਸੰਸਦ ਮੈਂਬਰ ਇਲਹਾਨ ਉਮਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ''''ਤੇ ਲਗਾਏ ਗਏ ਇਲਜ਼ਾਮਾਂ ''''ਤੇ ਕਿਹਾ ਕਿ ਇਹ ਬਹੁਤ ਗੰਭੀਰ ਹਨ।

ਉਨ੍ਹਾਂ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕੀ ਸਾਡੇ ਦੇਸ਼ ਵਿੱਚ ਵੀ ਅਜਿਹਾ ਕੋਈ ਅਪਰੇਸ਼ਨ ਹੋਇਆ ਹੈ।

ਇਲਹਾਨ ਉਮਰ ਦੇ ਇਸ ਬਿਆਨ ''''ਤੇ ਸ਼ਿਵ ਸੈਨਾ (ਊਧਵ ਠਾਕਰੇ ਧੜੇ) ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਪਲਟਵਾਰ ਕੀਤਾ ਹੈ।

ਉਨ੍ਹਾਂ ਨੇ ਇਲਹਾਨਾ ਦੇ ਟਵੀਟ ''''ਤੇ ਲਿਖਿਆ- “ਬੈਠੋ, ਮੈਡਮ ਐੱਮਪੀ, ਇੱਕ ਭਾਰਤੀ ਸੰਸਦ ਮੈਂਬਰ ਵਜੋਂ ਮੈਂ ਅਪੀਲ ਕਰਦੀ ਹਾਂ ਕਿ ਭਾਰਤੀ ਵਿਦੇਸ਼ ਮੰਤਰਾਲੇ ਇਹ ਜਾਂਚ ਕਰੇ ਕਿ ਕਿਵੇਂ ਅਮਰੀਕਾ ਦੀ ਇੱਕ ਚੁਣੀ ਹੋਈ ਪ੍ਰਤੀਨਿਧੀ ਪਾਕਿਸਤਾਨ ਦੁਆਰਾ ਫੰਡ ਪ੍ਰਾਪਤ ਪੀਓਕੇ ਦੇ ਦੌਰੇ ਰਾਹੀਂ ਜੰਮੂ-ਕਸ਼ਮੀਰ ਦੀ ਸ਼ਾਂਤੀ ਵਿੱਚ ਦਖ਼ਲ ਦੇ ਰਹੀ ਹੈ।"

ਐਕਸ
Screen Grab/X

ਦਰਅਸਲ, ਇਲਹਾਨ ਉਮਰ ਭਾਰਤ ''''ਤੇ ਲਗਾਏ ਗਏ ਕੈਨੇਡਾ ਦੇ ਇਲਜ਼ਾਮਾਂ ਨੂੰ ਲੈ ਕੇ ਸੋਸ਼ਲ ਮੀਡੀਆ ਸਾਈਟ ਐਕਸ ''''ਤੇ ਲਿਖਿਆ ਸੀ, "ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਇਲਜ਼ਾਮ ਚਿੰਤਾਜਨਕ ਹੈ।"

ਉਸਨੇ ਕਿਹਾ, "ਅਸੀਂ ਬੇਨਤੀ ਕਰਦੇ ਹਾਂ ਕਿ ਇਸ ਬਾਰੇ ਇੱਕ ਬ੍ਰੀਫਿੰਗ ਕੀਤੀ ਜਾਵੇ ਕਿ ਕੀ ਅਮਰੀਕਾ ਵਿੱਚ ਵੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਚੱਲ ਰਹੀਆਂ ਹਨ?"

ਹਾਲ ਹੀ ''''ਚ ਉਮਰ ਨੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦਾ ਦੌਰਾ ਕੀਤਾ ਸੀ। ਇਹ ਬਹੁਤ ਹੀ ਘੱਟ ਹੁੰਦਾ ਹੈ ਕਿ ਇੱਕ ਚੁਣਿਆ ਗਿਆ ਅਮਰੀਕੀ ਸੰਸਦ ਮੈਂਬਰ ਪਾਕਿਸਤਾਨ-ਪ੍ਰਸ਼ਾਸਿਤ ਕਸ਼ਮੀਰ ਦਾ ਦੌਰਾ ਕਰਦਾ ਹੈ।

ਭਾਰਤ ਨੇ ਉਨ੍ਹਾਂ ਦੇ ਦੌਰੇ ਦੀ ਸਖ਼ਤ ਆਲੋਚਨਾ ਕੀਤੀ ਸੀ।

ਦਰਅਸਲ ਇਲਹਾਨ ਉਮਰ ਨੇ ਭਾਰਤ ''''ਤੇ ਲਗਾਏ ਗਏ ਕੈਨੇਡਾ ਦੇ ਇਲਜ਼ਾਮਾਂ ਨੂੰ ਲੈ ਕੇ ਸੋਸ਼ਲ ਮੀਡੀਆ ਸਾਈਟ ਐਕਸ ''''ਤੇ ਲਿਖਿਆ ਸੀ, "ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਇਲਜ਼ਾਮ ਬੇਹੱਦ ਚਿੰਤਾਜਨਕ ਹੈ।"

"ਅਮਰੀਕਾ ਨੂੰ ਕੈਨੇਡਾ ਦੀ ਜਾਂਚ ਦਾ ਪੂਰਾ ਸਮਰਥਨ ਕਰਨਾ ਚਾਹੀਦਾ ਹੈ।"

ਉਨ੍ਹਾਂ ਨੇ ਕਿਹਾ, "ਅਸੀਂ ਬੇਨਤੀ ਕਰਦੇ ਹਾਂ ਕਿ ਇਸ ਬਾਰੇ ਇੱਕ ਬ੍ਰੀਫਿੰਗ ਕੀਤੀ ਜਾਵੇ ਕਿ ਕੀ ਅਮਰੀਕਾ ਵਿੱਚ ਵੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਚੱਲ ਰਹੀਆਂ ਹਨ?"

ਹਾਲ ਹੀ ''''ਚ ਉਮਰ ਨੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦਾ ਦੌਰਾ ਕੀਤਾ ਸੀ। ਇਹ ਬਹੁਤ ਹੀ ਘੱਟ ਹੁੰਦਾ ਹੈ ਕਿ ਇੱਕ ਚੁਣਿਆ ਗਿਆ ਅਮਰੀਕੀ ਸੰਸਦ ਮੈਂਬਰ ਪਾਕਿਸਤਾਨ-ਪ੍ਰਸ਼ਾਸਿਤ ਕਸ਼ਮੀਰ ਦਾ ਦੌਰਾ ਕਰੇ।

ਭਾਰਤ ਨੇ ਉਨ੍ਹਾਂ ਦੇ ਦੌਰੇ ਦੀ ਸਖ਼ਤ ਆਲੋਚਨਾ ਕੀਤੀ ਸੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News