ਜੈਸ਼ੰਕਰ ਸੰਯੁਕਤ ਰਾਸ਼ਟਰ ਮਹਾਸਭਾ ''''ਚ ਚੁੱਪ ਰਹਿਣ ਤੋਂ ਬਾਅਦ ਕੈਨੇਡਾ ''''ਤੇ ਖੁੱਲ੍ਹ ਕੇ ਬੋਲੇ ਤਾਂ ਕੀ-ਕੀ ਕਹਿ ਗਏ

Wednesday, Sep 27, 2023 - 11:17 AM (IST)

ਜੈਸ਼ੰਕਰ ਸੰਯੁਕਤ ਰਾਸ਼ਟਰ ਮਹਾਸਭਾ ''''ਚ ਚੁੱਪ ਰਹਿਣ ਤੋਂ ਬਾਅਦ ਕੈਨੇਡਾ ''''ਤੇ ਖੁੱਲ੍ਹ ਕੇ ਬੋਲੇ ਤਾਂ ਕੀ-ਕੀ ਕਹਿ ਗਏ
ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ
EPA
ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਨੂੰ ਖਾਲਿਸਤਾਨੀ ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਕੈਨੇਡਾ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ।

ਜੈਸ਼ੰਕਰ ਸੰਯੁਕਤ ਰਾਸ਼ਟਰ ਮਹਾਸਭਾ ''''ਚ ਹਿੱਸਾ ਲੈਣ ਲਈ ਨਿਊਯਾਰਕ ਪਹੁੰਚੇ ਹੋਏ ਸਨ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਜੈਸ਼ੰਕਰ ਸੰਯੁਕਤ ਰਾਸ਼ਟਰ ਮਹਾਸਭਾ ''''ਚ ਕੈਨੇਡਾ ਬਾਰੇ ਕੁਝ ਕਹਿ ਸਕਦੇ ਹਨ, ਪਰ ਅਜਿਹਾ ਨਹੀਂ ਹੋਇਆ।

ਸੰਯੁਕਤ ਰਾਸ਼ਟਰ ''''ਚ ਬੋਲਣ ਤੋਂ ਬਾਅਦ ਜੈਸ਼ੰਕਰ ਨੇ ਨਿਊਯਾਰਕ ''''ਚ ਇੱਕ ਹੋਰ ਪ੍ਰੋਗਰਾਮ ''''ਚ ਹਿੱਸਾ ਲਿਆ। ਭਾਰਤ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਕੇਨੇਥ ਜਸਟਰ ਇਸ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ।

ਇਸ ਪ੍ਰੋਗਰਾਮ ਵਿੱਚ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਕੈਨੇਡਾ ਨੂੰ ਕਿਹਾ ਹੈ ਕਿ ਅਜਿਹਾ ਕੰਮ ਕਰਨਾ ਸਰਕਾਰ ਦੀ ਨੀਤੀ ਨਹੀਂ ਹੈ।

ਜੈਸ਼ੰਕਰ ਨੇ ਕਿਹਾ, "ਜਿੱਥੋਂ ਤੱਕ ਵੱਖਵਾਦੀ ਗਤੀਵਿਧੀਆਂ ਦਾ ਸਵਾਲ ਹੈ, ਕੈਨੇਡਾ ਵਿੱਚ ਮਾਹੌਲ ਬਹੁਤ ਅਨੁਕੂਲ ਹੈ।"

ਇਸ ਪ੍ਰੋਗਰਾਮ ਵਿੱਚ ਜਦੋਂ ਜੈਸ਼ੰਕਰ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਕੈਨੇਡਾ ਵੱਲੋਂ ਲਾਏ ਗਏ ਇਲਜ਼ਾਮਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ''''''''ਅਸੀਂ ਕੈਨੇਡਾ ਨੂੰ ਕਿਹਾ ਹੈ ਕਿ ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ। ਅਸੀਂ ਕੈਨੇਡਾ ਨੂੰ ਕਿਹਾ ਸੀ ਕਿ ਜੇਕਰ ਤੁਹਾਡੇ ਕੋਲ ਕੋਈ ਖਾਸ ਜਾਣਕਾਰੀ ਹੈ ਤਾਂ ਸਾਨੂੰ ਦੱਸੋ।''''''''

ਐਸ ਜੈਸ਼ੰਕਰ
ANI

ਜੈਸ਼ੰਕਰ ਨੇ ਕੈਨੇਡਾ ਬਾਰੇ ਹੋਰ ਕੀ-ਕੀ ਕਿਹਾ?

ਵਿਦੇਸ਼ ਮੰਤਰੀ ਨੇ ਕਿਹਾ ਕਿ ਕੈਨੇਡਾ ਵਿੱਚ ਵੱਖਵਾਦੀ ਤਾਕਤਾਂ ਨਾਲ ਜੁੜੇ ਸੰਗਠਿਤ ਅਪਰਾਧ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਉਨ੍ਹਾਂ ਕਿਹਾ, ''''''''ਅਸੀਂ ਵਾਰ-ਵਾਰ ਕੈਨੇਡਾ ਨੂੰ ਖਾਲਿਸਤਾਨ ਸਮਰਥਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਹਿੰਦੇ ਰਹੇ ਹਾਂ। ਅਸੀਂ ਕੈਨੇਡੀਅਨ ਧਰਤੀ ਤੋਂ ਕੀਤੇ ਜਾ ਰਹੇ ਸੰਗਠਿਤ ਅਪਰਾਧ ਨਾਲ ਸਬੰਧਤ ਬਹੁਤ ਸਾਰੀ ਜਾਣਕਾਰੀ ਵੀ ਪ੍ਰਦਾਨ ਕੀਤੀ ਸੀ।''''''''

ਜੈਸ਼ੰਕਰ ਦੱਸਦੇ ਹਨ ਕਿ ਭਾਰਤ ਸਰਕਾਰ ਨੇ ਕਈ ਲੋਕਾਂ ਦੀ ਹਵਾਲਗੀ ਲਈ ਵੀ ਕੈਨੇਡਾ ਨੂੰ ਅਪੀਲ ਕੀਤੀ ਸੀ।

ਐਸ ਜੈਸ਼ੰਕਰ
X/JAISHANKER

ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ, ''''''''ਸਾਡੀ ਚਿੰਤਾ ਇਹ ਹੈ ਕਿ ਸਿਆਸੀ ਕਾਰਨਾਂ ਕਰਕੇ ਕੈਨੇਡਾ ''''ਚ ਵੱਖਵਾਦੀ ਗਤੀਵਿਧੀਆਂ ਲਈ ਮਾਹੌਲ ਕਾਫੀ ਅਨੁਕੂਲ ਰਿਹਾ ਹੈ। ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਕੌਂਸਲੇਟ ''''ਤੇ ਹਮਲਾ ਕੀਤਾ ਗਿਆ।''''''''

ਉਨ੍ਹਾਂ ਕਿਹਾ, ''''''''ਲੋਕਤੰਤਰ ਦੇ ਨਾਂ ''''ਤੇ ਭਾਰਤੀ ਰਾਜਨੀਤੀ ''''ਚ ਦਖਲਅੰਦਾਜ਼ੀ ਕੀਤੀ ਗਈ।''''''''

ਕੈਨੇਡਾ ਅਤੇ ਭਾਰਤ ਵਿਚਾਲੇ ਪਿਛਲੇ ਹਫਤੇ ਤੋਂ ਕੂਟਨੀਤਕ ਸਬੰਧ ਕਾਫੀ ਵਿਗੜ ਗਏ ਹਨ।

ਕੂਟਨੀਤਕ ਸਬੰਧਾਂ ਵਿੱਚ ਕੁੜੱਤਣ ਸ਼ਾਇਦ ਆਪਣੇ ਸਭ ਤੋਂ ਨਿਚਲੇ ਪੱਧਰ ''''ਤੇ ਹੈ। ਪਿਛਲੇ ਮੰਗਲਵਾਰ, ਕੈਨੇਡੀਅਨ ਸਰਕਾਰ ਨੇ ਕਿਹਾ ਸੀ ਕਿ ਉਹ ਦੇਸ਼ ਦੀ ਰਾਜਨੀਤੀ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਤੋਂ ਚਿੰਤਤ ਹੈ।

ਐਸ ਜੈਸ਼ੰਕਰ
BBC
ਲਾਈਨ
BBC

ਫਾਈਵ ਆਈਜ਼ ਦੇ ਖੂਫ਼ੀਆ ਜਾਣਕਾਰੀ ਦੇਣ ''''ਤੇ ਕੀ ਬੋਲੇ ਜੈਸ਼ੰਕਰ?

ਫਾਈਵ ਆਈਜ਼ ਇੰਟੈਲੀਜੈਂਸ ਅਲਾਇੰਸ ਵਿੱਚ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਬ੍ਰਿਟੇਨ ਅਤੇ ਖੁਦ ਕੈਨੇਡਾ ਸ਼ਾਮਲ ਹਨ।

ਇਹ ਪੰਜ ਦੇਸ਼ ਆਪਸ ਵਿੱਚ ਖੁਫੀਆ ਜਾਣਕਾਰੀ ਸਾਂਝੀ ਕਰਦੇ ਹਨ।

ਕੈਨੇਡਾ ''''ਚ ਅਮਰੀਕਾ ਦੇ ਰਾਜਦੂਤ ਡੇਵਿਡ ਕੋਹੇਨ ਨੇ ਸ਼ਨੀਵਾਰ ਨੂੰ ਇਕ ਇੰਟਰਵਿਊ ''''ਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ''''ਫਾਈਵ ਆਈਜ਼ ਇੰਟੈਲੀਜੈਂਸ ਅਲਾਇੰਸ'''' ਤੋਂ ਮਿਲੀ ਸਾਂਝੀ ਖੁਫੀਆ ਜਾਣਕਾਰੀ ਦੇ ਆਧਾਰ ''''ਤੇ ਸੰਸਦ ''''ਚ ਬਿਆਨ ਦਿੱਤਾ ਸੀ।

ਬਾਇਡਨ ਅਤੇ ਟਰੂਡੋ
REUTERS

ਅਜਿਹੀਆਂ ਖ਼ਬਰਾਂ ਵੀ ਆਈਆਂ ਸਨ ਕਿ ਉਸ ਘਟਨਾ ਤੋਂ ਬਾਅਦ ਅਮਰੀਕਾ ਦੀ ਐਫਬੀਆਈ ਨੇ ਕੁਝ ਲੋਕਾਂ ਨੂੰ ਉਨ੍ਹਾਂ ਦੀ ਜਾਨ ਨੂੰ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਸੀ।

ਜਦੋਂ ਜੈਸ਼ੰਕਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਅਸੀਂ ਫਾਈਵ ਆਈਜ਼ ਦਾ ਹਿੱਸਾ ਨਹੀਂ ਹਾਂ ਅਤੇ ਯਕੀਨੀ ਤੌਰ ''''ਤੇ ਐਫਬੀਆਈ ਦਾ ਹਿੱਸਾ ਵੀ ਨਹੀਂ ਹਾਂ।"

ਕੀ ਕੈਨੇਡਾ ਸਰਕਾਰ ਨੇ ਨਿੱਝਰ ਦੇ ਕਤਲ ਦੇ ਇਲਜ਼ਾਮਾਂ ਸਬੰਧੀ ਭਾਰਤ ਨੂੰ ਕੋਈ ਸਬੂਤ ਮੁਹੱਈਆ ਕਰਵਾਏ ਹਨ?

ਪ੍ਰੋਗਰਾਮ ''''ਚ ਪੁੱਛੇ ਗਏ ਇਸ ਸਵਾਲ ਦੇ ਜਵਾਬ ''''ਚ ਜੈਸ਼ੰਕਰ ਨੇ ਸਾਫ ਤੌਰ ''''ਤੇ ਕਿਹਾ - ਨਹੀਂ।

ਲਾਈਨ
BBC

ਭਾਰਤ-ਕੈਨੇਡਾ ਮਸਲਾ: ਹੁਣ ਤੱਕ ਕੀ ਕੁਝ ਹੋਇਆ

  • ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਏਜੰਸੀਆਂ ਦੇ ਹਵਾਲੇ ਨਾਲ ਨਿੱਝਰ ਕਤਲ ਕੇਸ ਅਤੇ ਭਾਰਤ ਸਰਕਾਰ ਵਿਚਾਲੇ ਪ੍ਰਤੱਖ਼ ਲਿੰਕ ਹੋਣ ਦੀ ਗੱਲ ਕਹੀ ਸੀ।
  • ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ।
  • ਭਾਰਤ ਨੇ ਵੀ ਮੰਗਲਵਾਰ ਕੈਨੇਡਾ ਦੇ ਸੀਨੀਅਰ ਡਿਪਲੋਮੇਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ।
  • ਭਾਰਤ ਸਰਕਾਰ ਨੇ ਇਸ ਬਿਆਨ ਨੂੰ ਬੇ-ਬੁਨਿਆਦ ਅਤੇ ਸਿਆਸੀ ਤੌਰ ਉੱਤੇ ਪ੍ਰੇਰਿਤ ਕਰਾਰ ਦਿੱਤਾ ਸੀ।
  • 21 ਸਤੰਬਰ ਨੂੰ ਨਿਊਯਾਰਕ ਵਿੱਚ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਇਲਜ਼ਾਮ ਦੁਹਰਾਏ, “ਇਸ ਗੱਲ ਉੱਤੇ ਭਰੋਸਾ ਕਰਨ ਲਈ ਪੁਖ਼ਤਾ ਕਾਰਨ ਹਨ ਕਿ ਭਾਰਤੀ ਏਜੰਟ ਇੱਕ ਕੈਨੇਡੀਅਨ ਨਾਗਰਿਕ ਦੇ ਕੈਨੇਡੀਅਨ ਧਰਤੀ ਉੱਤੇ ਹੋਏ ਕਤਲ ਵਿੱਚ ਸ਼ਾਮਿਲ ਹਨ।”
  • ਇਸ ਵਿਵਾਦ ਦੇ ਚਲਦਿਆਂ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ ''''ਚ ਰਹਿਣ ਜਾਂ ਯਾਤਰਾ ਦੌਰਾਨ ਵਧੇਰੇ ਸਾਵਧਾਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।
  • ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਟਰੂ਼ਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ ਅਤੇ ਭਾਰਤ ਨੂੰ ਇਸ ਮਸਲੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ।
  • ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਮਹਿਲਾ ਬੁਲਾਰੇ ਮੁਮਤਾਜ਼ ਜ਼ਾਹਰਾ ਬਲੋਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''''''''ਇਹ ਇੱਕ ਲਾਪਰਵਾਹ ਅਤੇ ਗ਼ੈਰ-ਜ਼ਿੰਮੇਦਾਰ ਹਰਕਤ ਹੈ ਜੋ ਇੱਕ ਭਰੋਸੇਯੋਗ ਅੰਤਰ-ਰਾਸ਼ਟਰੀ ਸਹਿਯੋਗੀ ਦੇ ਰੂਪ ''''ਚ ਭਾਰਤ ਦੀ ਭਰੋਸੇਯੋਗਤਾ ''''ਤੇ ਸਵਾਲ ਹੈ।’’
ਲਾਈਨ
BBC
ਸਿੱਖ
Getty Images

ਜੈਸ਼ੰਕਰ ਬਾਰੇ ਚਰਚਾ

ਜੈਸ਼ੰਕਰ ਨੇ ਕੈਨੇਡਾ ''''ਤੇ ਬੋਲਣ ਲਈ ਸੰਯੁਕਤ ਰਾਸ਼ਟਰ ਮਹਾਸਭਾ ਦੀ ਬਜਾਏ ਕਿਸੇ ਹੋਰ ਸਮਾਗਮ ਨੂੰ ਚੁਣਿਆ।

ਉਹ ਸੰਯੁਕਤ ਰਾਸ਼ਟਰ ਮਹਾਸਭਾ ''''ਚ ਇਸ ''''ਤੇ ਚੁੱਪ ਰਹੇ।

ਸੋਸ਼ਲ ਮੀਡੀਆ ਪਲੇਟਫਾਰਮ ''''ਤੇ ਡਿਫੈਂਸ ਫੋਰਮ ਇੰਡੀਆ ਦੇ ਸੰਪਾਦਕ ਯੂਸੁਫ਼ ਉਂਝਾਵਲਾ ਨੇ ਐਕਸ ਅਕਾਊਂਟ ''''ਤੇ ਲਿਖਿਆ, ''''''''ਭਾਰਤ ਨੂੰ ਸੰਯੁਕਤ ਰਾਸ਼ਟਰ ਮਹਾਸਭਾ ''''ਚ ਇਹ ਮੁੱਦਾ ਨਹੀਂ ਚੁੱਕਣਾ ਚਾਹੀਦਾ, ਕਿਉਂਕਿ ਇਹ ਸਹੀ ਮੰਚ ਨਹੀਂ ਹੈ।''''''''

''''''''ਇੱਕ ਉੱਭਰਦਾ ਹੋਇਆ ਦੇਸ਼ ਹੋਣ ਦੇ ਨਾਤੇ ਬੀਤੇ ਸਾਲਾਂ ''''ਚ ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ਦਾ ਇਸਤੇਮਾਲ ਵਿਸ਼ਵ ਪੱਧਰ ਦੇ ਮੁੱਦੇ ਚੁੱਕਣ ਲਈ ਕਰਦੇ ਰਹੇ ਹਾਂ।''''''''

ਉਨ੍ਹਾਂ ਲਿਖਿਆ, ''''''''ਇਸ ਮੰਚ ''''ਤੇ ਇਸ ਪਾਕਿਸਤਾਨ ਬਾਰੇ ਗੱਲ ਨਹੀਂ ਕਰਦੇ ਹਾਂ। ਇਹ ਕੰਮ ਇੱਕ ਜੂਨੀਅਰ ਡਿਪਲੋਮੈਟ ਨੂੰ ਦੇ ਦਿੱਤਾ ਜਾਂਦਾ ਹੈ ਤਾਂ ਜੋ ਉਹ ਪਾਕਿਸਤਾਨ ਨੂੰ ਜਵਾਬ ਦੇਵੇ। ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਨਾ ਦੇਣਾ ਅਤੇ ਅੱਤਵਾਦ ਦੀ ਗੱਲ ਕਰਦੇ ਹੋਏ ਦੇਸ਼ਾਂ ਵੱਲੋਂ ਉਸ ਦਾ ਵਿਰੋਧ ਕਰਨ ਨਾਲ ਹੀ ਗੱਲ ਬਣੇਗੀ।''''''''

ਵਿਦੇਸ਼ ਮਾਮਲਿਆਂ ਦੇ ਜਾਣਕਾਰ ਐਸਐਲ ਕੰਠਨ ਕਹਿੰਦੇ ਹਨ - ਵਿਦੇਸ਼ ਮੰਤਰੀ ਜੈਸ਼ੰਕਰ ਬਹੁਤ ਚੁਸਤ ਹਨ। "ਅਸੀਂ ਨਹੀਂ ਕੀਤਾ" ਕਹਿਣ ਦੀ ਬਜਾਏ ਉਹ ਕਹਿੰਦੇ ਹਨ - "ਇਹ ਸਰਕਾਰ ਦੀ ਨੀਤੀ ਨਹੀਂ ਹੈ।"

ਨਰਿੰਦਰ ਮੋਦੀ
PIB

ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਕੈਨੇਡਾ ਅਤੇ ਭਾਰਤ

ਖ਼ਬਰ ਏਜੰਸੀ ਏਪੀ ਮੁਤਾਬਕ, ਨਿੱਝਰ ਦੀ ਹੱਤਿਆ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਡਿਪਲੋਮੈਟਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ''''ਚ ਸਿੱਧੇ ਤੌਰ ''''ਤੇ ਇਕ-ਦੂਜੇ ਨੂੰ ਸੰਬੋਧਿਤ ਨਹੀਂ ਕੀਤਾ ਪਰ ਦੋਵਾਂ ਨੇ ਕੁਝ ਅਹਿਮ ਨੁਕਤਿਆਂ ''''ਤੇ ਗੱਲ ਕੀਤੀ।

ਜੈਸ਼ੰਕਰ ਨੇ ਕਿਹਾ, "ਸਿਆਸੀ ਸੁਵਿਧਾਵਾਂ ਅੱਤਵਾਦ, ਹਿੰਸਾ ਅਤੇ ਕੱਟੜਵਾਦ ਪ੍ਰਤੀ ਪ੍ਰਤੀਕਿਰਿਆਵਾਂ ਨੂੰ ਨਿਰਧਾਰਤ ਕਰਦੀਆਂ ਹਨ, ਦੁਨੀਆਂ ਨੂੰ ਇਹ ਸਵੀਕਾਰ ਨਹੀਂ ਕਰਨਾ ਚਾਹੀਦਾ।"

ਸੰਯੁਕਤ ਰਾਸ਼ਟਰ ਵਿੱਚ ਕੈਨੇਡਾ ਦੇ ਰਾਜਦੂਤ ਰੌਬਰਟ ਰੇਅ ਨੇ ਕਿਹਾ, "ਰਾਜਨੀਤਿਕ ਲਾਭ ਲਈ ਅਸੀਂ ਸਰਕਾਰ ਨਾਲ ਸਰਕਾਰ ਦੇ ਆਪਸੀ ਰਿਸ਼ਤਿਆਂ ਦੇ ਨਿਯਮਾਂ ਨੂੰ ਨਹੀਂ ਬਦਲ ਸਕਦੇ।"

ਜੈਸ਼ੰਕਰ ਨੇ ਆਪਣੇ ਭਾਸ਼ਣ ਵਿੱਚ ਅੱਤਵਾਦ, ਕੱਟੜਵਾਦ ਅਤੇ ਹਿੰਸਾ ਦਾ ਜ਼ਿਕਰ ਕੀਤਾ। ਇਹ ਕੈਨੇਡਾ ਦੇ ਇਲਜ਼ਾਮਾਂ ਤੋਂ ਬਾਅਦ ਭਾਰਤ ਦੀ ਪ੍ਰਤੀਕਿਰਿਆ ਨੂੰ ਦੁਹਰਾਉਣ ਵਰਗਾ ਰਿਹਾ।

ਇਸ ਦੇ ਨਾਲ ਹੀ ਇਹ ਪਾਕਿਸਤਾਨ ਨੂੰ ਲੈ ਕੇ ਭਾਰਤ ਦੀਆਂ ਸ਼ਿਕਾਇਤਾਂ ਨਾਲ ਮਿਲਦਾ-ਜੁਲਦਾ ਵੀ ਸੀ। ਭਾਰਤ ਪਾਕਿਸਤਾਨ ''''ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਇਲਜ਼ਾਮ ਲਾਉਂਦਾ ਰਿਹਾ ਹੈ।

ਕੈਨੇਡੀਅਨ ਰਾਜਦੂਤ ਰੌਬਰਟ ਰੇਅ ਨੇ ਕਿਹਾ, "ਸੱਚਾਈ ਇਹ ਹੈ ਕਿ ਜਿਨ੍ਹਾਂ ਨਿਯਮਾਂ ''''ਤੇ ਸਾਡੀ ਸਹਿਮਤੀ ਹੈ, ਜੇਕਰ ਅਸੀਂ ਉਨ੍ਹਾਂ ਨੂੰ ਨਹੀਂ ਮੰਨਦੇ ਤਾਂ ਸਾਡੇ ਖੁੱਲ੍ਹੇ ਅਤੇ ਸੁਤੰਤਰ ਸਮਾਜ ਦਾ ਤਾਣਾ-ਬਾਣਾ ਟੁੱਟਣਾ ਸ਼ੁਰੂ ਹੋ ਸਕਦਾ ਹੈ।"

ਐਸ ਜੈਸ਼ੰਕਰ
Getty Images

ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ''''ਚ ਕਿਹਾ ਹੈ ਕਿ ਉਹ ਦਿਨ ਖਤਮ ਹੋ ਗਏ ਹਨ ਜਦੋਂ ਕੁਝ ਦੇਸ਼ ਏਜੰਡਾ ਤੈਅ ਕਰਦੇ ਸਨ ਅਤੇ ਦੂਜਿਆਂ ਤੋਂ ਇਸ ਦੇ ਅਨੁਸਾਰ ਚੱਲਣ ਦੀ ਉਮੀਦ ਕਰਦੇ ਸਨ।

ਜੈਸ਼ੰਕਰ ਨੇ ਕਿਹਾ, "ਅਜਿਹੇ ਸਮੇਂ ਜਦੋਂ ਪੂਰਬ-ਪੱਛਮੀ ਧਰੁਵੀਕਰਨ ਇੰਨਾ ਤੀਬਰ ਹੈ ਅਤੇ ਉੱਤਰ-ਦੱਖਣ ਦੀ ਵੰਡ ਇੰਨੀ ਡੂੰਘੀ ਹੈ, ਨਵੀਂ ਦਿੱਲੀ ਸਿਖਰ ਸੰਮੇਲਨ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕੂਟਨੀਤੀ ਅਤੇ ਗੱਲਬਾਤ ਹੀ ਇੱਕੋ-ਇੱਕ ਪ੍ਰਭਾਵਸ਼ਾਲੀ ਹੱਲ ਹਨ।"

ਉਨ੍ਹਾਂ ਕਿਹਾ, ''''''''ਨਵੀਂ ਦਿੱਲੀ ''''ਚ ਹੋਏ ਜੀ-20 ਸੰਮੇਲਨ ਤੋਂ ਜੋ ਕੁਝ ਵੀ ਹਾਸਲ ਹੋਇਆ, ਉਸ ਦੀ ਗੂੰਜ ਆਉਣ ਵਾਲੇ ਕਈ ਸਾਲਾਂ ਤੱਕ ਸੁਣਾਈ ਦੇਵੇਗੀ। ਗੁੱਟ ਨਿਰਲੇਪ ਅੰਦੋਲਨ ਦੇ ਦੌਰ ਤੋਂ ਲੈ ਕੇ ਹੁਣ ਅਸੀਂ ਵਿਸ਼ਵ ਮਿੱਤਰ ਬਣ ਕੇ ਉੱਭਰੇ ਹਾਂ।

ਜੈਸ਼ੰਕਰ ਨੇ ਕਿਹਾ, "ਹੁਣ ਉਹ ਦਿਨ ਬੀਤ ਚੁੱਕੇ ਹਨ ਜਦੋਂ ਕੁਝ ਦੇਸ਼ ਇੱਕ ਏਜੰਡਾ ਤੈਅ ਕਰਦੇ ਸਨ ਅਤੇ ਦੂਜੇ ਦੇਸ਼ਾਂ ਤੋਂ ਇਸ ''''ਤੇ ਚੱਲਣ ਦੀ ਉਮੀਦ ਕਰਦੇ ਸਨ। ਅਜੇ ਵੀ ਕੁਝ ਦੇਸ਼ ਅਜਿਹੇ ਹਨ ਜੋ ਏਜੰਡੇ ਨੂੰ ਰੂਪ ਦਿੰਦੇ ਹਨ ਅਤੇ ਨਿਯਮ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਅਣਮਿੱਥੇ ਸਮੇਂ ਤੱਕ ਨਹੀਂ ਚੱਲ ਸਕਦਾ।''''''''

ਲਾਈਨ
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News