ਭਾਰਤ-ਕੈਨੇਡਾ ਮਸਲਾ: ਕੀ ਦੁਨੀਆਂ ਦੇ ਮੰਚ ''''ਤੇ ਜਸਟਿਨ ਟਰੂਡੋ ਇਕੱਲੇ ਨਜ਼ਰ ਆ ਰਹੇ ਹਨ

Monday, Sep 25, 2023 - 07:02 AM (IST)

ਭਾਰਤ-ਕੈਨੇਡਾ ਮਸਲਾ: ਕੀ ਦੁਨੀਆਂ ਦੇ ਮੰਚ ''''ਤੇ ਜਸਟਿਨ ਟਰੂਡੋ ਇਕੱਲੇ ਨਜ਼ਰ ਆ ਰਹੇ ਹਨ
ਜਸਟਿਨ ਟਰੂਡੋ
Reuters
ਟਰੂਡੋ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੌਰਾਨ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦੇ ਹੋਏ

ਲੰਘੇ ਹਫ਼ਤੇ ਨਿਊਯਾਰਕ ਵਿੱਚ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਰੋਸੇਮੰਦ ਮੁਸਕਰਾਹਟ ਉਸ ਵੇਲੇ ਫਿੱਕੀ ਜਿਹੀ ਜਾਪਣ ਲੱਗੀ ਜਦੋਂ ਉਨ੍ਹਾਂ ਅਤੇ ਪੱਤਰਕਾਰਾਂ ਵਿਚਾਲੇ ਸਵਾਲ-ਜਵਾਬ ਚੱਲ ਰਹੇ ਸਨ।

ਹੈਰਾਨੀ ਦੀ ਗੱਲ ਨਹੀਂ ਕਿ, ਲਗਭਗ ਸਾਰੇ ਹੀ ਸਵਾਲ ਹਫ਼ਤੇ ਦੇ ਸ਼ੁਰੂ ਵਿੱਚ ਟਰੂਡੋ ਨੇ ਭਾਰਤ ਉੱਤੇ ਹੈਰਾਨ ਕਰਨ ਵਾਲੇ ਲਗਾਏ ਗਏ ਇਲਜ਼ਾਮਾਂ ਬਾਰੇ ਸਨ।

ਦਰਅਸਲ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ''''ਤੇ ਕੈਨੇਡਾ ਦੀ ਧਰਤੀ ''''ਤੇ ਇੱਕ ਕੈਨੇਡੀਅਨ ਨਾਗਰਿਕ ਦੇ ਕਤਲ ਦੇ ਇਲਜ਼ਾਮ ਲਗਾਏ ਸਨ।

ਇਹ ਕਤਲ ਹਰਦੀਪ ਸਿੰਘ ਨਿੱਝਰ ਦਾ ਹੋਇਆ ਸੀ, ਜਿਸ ਨੂੰ ਭਾਰਤ ਸਰਕਾਰ ਨੇ ਦਹਿਸ਼ਰਤਗਰਦ ਐਲਾਨਿਆ ਹੋਇਆ ਸੀ।

ਹਾਲਾਂਕਿ, ਭਾਰਤ ਨੇ ਕਤਲ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ।

ਹੌਲੀ-ਹੌਲੀ ਤੇ ਧਿਆਨ ਨਾਲ ਬੋਲਦਿਆਂ ਹੋਇਆਂ, ਪ੍ਰਧਾਨ ਮੰਤਰੀ ਟਰੂਡੋ ਆਪਣੇ ਇਲਜ਼ਾਮਾਂ ''''ਤੇ ਕਾਇਮ ਰਹੇ। ਉਨ੍ਹਾਂ ਨੇ ਕਿਹਾ, “ਅਸੀਂ ਭੜਕਾਉਣ ਜਾਂ ਸਮੱਸਿਆਵਾਂ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਂ। ਅਸੀਂ ਨਿਯਮ-ਅਧਾਰਿਤ ਆਦੇਸ਼ ਲਈ ਖੜ੍ਹੇ ਹਾਂ।"

ਪਰ, ਕਈ ਪੱਤਰਕਾਰਾਂ ਨੇ ਪੁੱਛਿਆ, “ਕੈਨੇਡਾ ਦੇ ਸਹਿਯੋਗੀ ਕਿੱਥੇ ਸਨ?"

ਇਸ ਦੌਰਾਨ," ਇੱਕ ਰਿਪੋਰਟਰ ਨੇ ਟਰੂਡੋ ਨੂੰ ਕਿਹਾ, "ਇੱਥੇ ਤੁਸੀਂ ਇਕੱਲੇ ਲੱਗ ਰਹੇ ਹੋ।"

ਘੱਟੋ-ਘੱਟ ਲੋਕਾਂ ਦੀਆਂ ਨਜ਼ਰਾਂ ਵਿੱਚ ਤਾਂ ਟਰੂਡੋ ਇਕੱਲੇ ਜਾਪ ਰਹੇ ਹਨ ਕਿਉਂਕਿ ਉਹ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਵਿੱਚੋਂ ਇੱਕ ਅਤੇ ਕੈਨੇਡਾ ਨਾਲੋਂ 35 ਗੁਣਾ ਵੱਡੀ ਆਬਾਦੀ ਦੇ ਨਾਲ ਟਾਕਰੇ ਲਈ ਤਿਆਰ ਹਨ।

ਪ੍ਰਧਾਨ ਮੰਤਰੀ ਦੇ ਵਿਸਫੋਟਕ ਐਲਾਨ ਕਰਨ ਤੋਂ ਬਾਅਦ ਦੇ ਦਿਨਾਂ ਵਿੱਚ, ਫਾਈਵ ਆਈਜ਼ ਖ਼ੁਫ਼ੀਆ ਗਠਜੋੜ ਵਿੱਚ ਉਨ੍ਹਾਂ ਦੇ ਸਹਿਯੋਗੀਆਂ ਨੇ ਜਨਤਕ ਬਿਆਨ ਦਿੱਤੇ, ਜੋ ਕਿ ਪੂਰਨ ਸਮਰਥਨ ਤੋਂ ਬਹੁਤ ਘੱਟ ਹਨ।

ਫਾਈਵ ਆਈਜ਼ ਭਾਈਵਾਲਾ ਦਾ ਨਰਮ ਰੁਖ਼

ਯੂਕੇ ਦੇ ਵਿਦੇਸ਼ ਸਕੱਤਰ ਜੇਮਸ ਕਲੇਵਰਲੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ "ਕੈਨੇਡਾ ਦੀਆਂ ਗੱਲਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ"।

ਲਗਭਗ ਇੱਕੋ ਜਿਹੀ ਭਾਸ਼ਾ ਦੀ ਵਰਤੋਂ ਕਰਦਿਆਂ ਹੋਇਆ, ਆਸਟ੍ਰੇਲੀਆ ਨੇ ਇਲਜ਼ਾਮਾਂ ''''ਤੇ "ਡੂੰਘੀ ਚਿੰਤਾ" ਦੀ ਗੱਲ ਆਖੀ।

ਪਰ ਹੈਰਾਨ ਕਰਨ ਵਾਲੀ ਚੁੱਪੀ ਕੈਨੇਡਾ ਦੇ ਦੱਖਣੀ ਗੁਆਂਢੀ, ਸੰਯੁਕਤ ਰਾਜ ਅਮਰੀਕਾ ਤੋਂ ਆਈ ਹੈ। ਦੋਵੇਂ ਦੇਸ਼ ਕਰੀਬੀ ਸਹਿਯੋਗੀ ਹਨ, ਪਰ ਅਮਰੀਕਾ ਨੇ ਕੈਨੇਡਾ ਵੱਲੋਂ ਨਾਰਾਜ਼ਗੀ ਜ਼ਾਹਿਰ ਨਹੀਂ ਕੀਤੀ।

ਜਦੋਂ ਰਾਸ਼ਟਰਪਤੀ ਜੋਅ ਬਾਈਡਨ ਨੇ ਇਸ ਹਫ਼ਤੇ ਸੰਯੁਕਤ ਰਾਸ਼ਟਰ ਵਿੱਚ ਬੋਲਦਿਆਂ ਜਨਤਕ ਤੌਰ ''''ਤੇ ਭਾਰਤ ਦਾ ਜ਼ਿਕਰ ਕੀਤਾ, ਇਹ ਨਿੰਦਾ ਕਰਨ ਲਈ ਨਹੀਂ ਸੀ, ਪਰ ਇੱਕ ਨਵਾਂ ਆਰਥਿਕ ਮਾਰਗ ਸਥਾਪਤ ਕਰਨ ਵਿੱਚ ਮਦਦ ਕਰਨ ਲਈ ਦੇਸ਼ ਦੀ ਸ਼ਲਾਘਾ ਕਰਨਾ ਸੀ।

ਬਾਈਡਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਬਾਅਦ ਵਿੱਚ ਇਸ ਗੱਲ ਨੂੰ ਨਕਾਰਿਆ ਕਿ ਅਮਰੀਕਾ ਅਤੇ ਉਸ ਦੇ ਗੁਆਂਢੀ ਮੁਲਕ ਵਿਚਕਾਰ ਕੋਈ "ਪਾੜਾ" ਹੈ, ਉਨ੍ਹਾਂ ਨੇ ਅੱਗੇ ਇਹ ਕਿਹਾ ਕਿ ਕੈਨੇਡਾ ਨਾਲ ਨੇੜਿਓਂ ਗੱਲਬਾਤ ਕੀਤੀ ਜਾ ਰਹੀ ਹੈ।

ਪਰ "ਡੂੰਘੀ ਚਿੰਤਾ" ਲਈ ਵਧੇਰੇ ਸੰਕੇਤਾਂ ਸਣੇ ਪੱਛਮੀ ਸੰਸਾਰ ਲਈ ਭਾਰਤ ਦੇ ਵਧ ਰਹੇ ਮਹੱਤਵ ਦੀ ਪੁਸ਼ਟੀ ਕਰਨ ਦੇ ਨਾਲ, ਹੋਰ ਜਨਤਕ ਬਿਆਨ ਨਰਮ ਜਿਹੇ ਹੀ ਜਾਪੇ ਹਨ।

ਜਸਟਿਨ ਟਰੂਡੋ
BBC

ਮਾਹਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਕੈਨੇਡਾ ਲਈ ਸਮੱਸਿਆ ਇਹ ਹੈ ਕਿ ਉਸ ਦੇ ਹਿੱਤ ਭਾਰਤ ਦੇ ਵੱਡੇ ਰਣਨੀਤਕ ਮਹੱਤਵ ਦੇ ਮੁਕਾਬਲੇ ਕਾਫੀ ਫਿੱਕੇ ਹਨ।

ਵਿਲਸਨ ਸੈਂਟਰ ਦੇ ਕੈਨੇਡਾ ਇੰਸਟੀਚਿਊਟ ਦੇ ਖੋਜਕਰਤਾ ਜ਼ੇਵੀਅਰ ਡੇਲਗਾਡੋ ਨੇ ਕਿਹਾ, "ਸੰਯੁਕਤ ਰਾਜ, ਯੂਕੇ, ਅਤੇ ਇਨ੍ਹਾਂ ਸਾਰੇ ਪੱਛਮੀ ਅਤੇ ਇੰਡੋ-ਪੈਸੀਫਿਕ ਸਹਿਯੋਗੀਆਂ ਨੇ ਇੱਕ ਰਣਨੀਤੀ ਬਣਾਈ ਹੈ ਜੋ ਮੁੱਖ ਤੌਰ ''''ਤੇ ਭਾਰਤ ''''ਤੇ ਕੇਂਦਰਿਤ ਹੈ, ਚੀਨ ਲਈ ਇੱਕ ਮਜ਼ਬੂਤ ਅਤੇ ਉਸਦੇ ਪ੍ਰਭਾਵ ਦੇ ਮੁਕਾਬਲਾ ਕਰਨ ਲਈ ਜ਼ਰੂਰੀ ਮੁਲਕ। ਇਹ ਉਹ ਚੀਜ਼ ਹੈ ਜਿਸ ਨੂੰ ਹੱਥੋਂ ਨਹੀਂ ਗੁਆਉਣਾ ਚਾਹੁਣਗੇ।"

"ਤੱਥ ਇਹ ਹੈ ਕਿ ਉਹ ਬਾਹਰ ਨਹੀਂ ਆਏ ਅਤੇ ਕੈਨੇਡਾ ਦੀ ਰੱਖਿਆ ਲਈ ਨਹੀਂ ਪਹੁੰਚੇ, ਇਹ ਇੱਕ ਭੂ-ਰਾਜਨੀਤਿਕ ਹਕੀਕਤ ਦਾ ਸੰਕੇਤ ਹੈ।"

ਕੈਨੇਡੀਅਨ ਨੈੱਟਵਰਕ ਸੀਟੀਵੀ ਨਾਲ ਗੱਲ ਕਰਦਿਆਂ ਹੋਇਆਂ, ਕੈਨੇਡਾ ਵਿੱਚ ਅਮਰੀਕੀ ਰਾਜਦੂਤ ਡੇਵਿਡ ਕੋਹੇਨ ਨੇ ਰਿਪੋਰਟਾਂ ਦੀ ਪੁਸ਼ਟੀ ਕੀਤੀ ਕਿ ਫਾਈਵ ਆਈਜ਼ ਦੇ ਭਾਈਵਾਲਾਂ ਨੇ ਇਸ ਮਾਮਲੇ ''''ਤੇ ਖ਼ੁਫ਼ੀਆ ਜਾਣਕਾਰੀ ਸਾਂਝੀ ਕੀਤੀ ਸੀ।

''''ਇੱਕ ਕਮਜ਼ੋਰ ਪਲ਼''''

ਪਰ ਇੱਕ ਰਿਪੋਰਟ ''''ਤੇ ਉਨ੍ਹਾਂ ਹੀ ਸਹਿਯੋਗੀਆਂ ਨੇ ਕਤਲ ਦੀ ਜਨਤਕ ਤੌਰ ''''ਤੇ ਨਿੰਦਾ ਕਰਨ ਦੀ ਕੈਨੇਡਾ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ, ਉਨ੍ਹਾਂ ਨੇ ਸਿਰਫ਼ ਇਹ ਕਿਹਾ ਕਿ ਉਹ "ਨਿੱਜੀ ਕੂਟਨੀਤਕ ਗੱਲਬਾਤ ''''ਤੇ ਟਿੱਪਣੀ ਨਹੀਂ ਕਰਦੇ।"

ਫਿਰ ਵੀ, ਅਜਿਹੀ ਸ਼ਾਂਤੀ ਦਾ ਹੋਣਾ ਵਿਸ਼ਵ ਪੱਧਰ ''''ਤੇ ਕੈਨੇਡਾ ਦੀਆਂ ਕਮੀਆਂ ਦਾ ਸੰਕੇਤ ਵੀ ਹੋ ਸਕਦਾ ਹੈ, ਕਿ ਇੱਕ ਭਰੋਸੇਯੋਗ ਪੱਛਮੀ ਸਹਿਯੋਗੀ, ਪਰ ਆਪਣੇ ਆਪ ਵਿੱਚ ਇੱਕ ਵਿਸ਼ਵ ਸ਼ਕਤੀ ਨਹੀਂ।

ਕੈਨੇਡਾ ਇੰਸਟੀਚਿਊਟ ਦੇ ਡਾਇਰੈਕਟਰ ਕ੍ਰਿਸਟੋਫਰ ਸੈਂਡਜ਼ ਨੇ ਕਿਹਾ, “ਇਹ ਕਮਜ਼ੋਰ ਪਲ਼ ਹੈ।"

ਉਨ੍ਹਾਂ ਨੇ ਕਿਹਾ, "ਇਸ ਵੇਲੇ ਅਸੀਂ ਇੱਕ ਮਜ਼ਬੂਤ ਸ਼ਕਤੀ ਵਾਲਾ ਪਲ਼ ਦੇਖ ਰਹੇ ਹਾਂ। ਇਹ ਉਹ ਮਾਹੌਲ ਨਹੀਂ ਹੈ ਜਿੱਥੇ ਕੈਨੇਡਾ ਚਮਕਦਾ ਹੈ। ਨਿਰਣਾਇਕ ਚੀਜ਼ਾਂ ਤਾਕਤ, ਸ਼ਕਤੀ ਅਤੇ ਪੈਸਾ ਹੈ, ਜੋ ਕੈਨੇਡਾ ਕੋਲ ਨਹੀਂ ਹੈ।"

ਭਾਰਤ ਤੋਂ ਬਾਹਰ ਕੁਝ ਲੋਕਾਂ ਨੇ ਟਰੂਡੋ ਦੇ ਇਲਜ਼ਾਮਾਂ ਦਾ ਜਨਤਕ ਤੌਰ ''''ਤੇ ਖੁਲਾਸਾ ਕਰਨ ਦੇ ਫ਼ੈਸਲੇ ''''ਤੇ ਇਤਰਾਜ਼ ਜ਼ਾਹਿਰ ਕੀਤਾ ਹੈ, ਜੋ ਜੇਕਰ ਸੱਚ ਹੈ, ਤਾਂ ਇਹ ਇੱਕ ਸਾਥੀ ਲੋਕਤੰਤਰ ਦੇ ਹੱਥੋਂ ਕੈਨੇਡੀਅਨ ਧਰਤੀ ''''ਤੇ ਸਿਆਸੀ ਕਤਲ ਹੋਵੇਗਾ। ਪਰ ਉਹ ਨੈਤਿਕਤਾਵਾਂ ਵਿਸ਼ਵਵਿਆਪੀ ਸੁਰਾਂ ਨੂੰ ਬਦਲਣ ਲਈ ਕਾਫ਼ੀ ਨਹੀਂ ਹੋ ਸਕਦੀਆਂ।

ਪੀਐੱਮ ਮੋਦੀ ਨਾਲ ਜਸਟਿਨ ਟਰੂਡੋ
Getty Images
ਪੀਐੱਮ ਮੋਦੀ ਨਾਲ ਜਸਟਿਨ ਟਰੂਡੋ

''''ਜਖ਼ਮਾਂ ''''ਤੇ ਲੂਨ ਵਾਲਾ ਕੰਮ''''

ਟਰੂਡੋ ਲਈ, ਉਸ ਠੰਢੀ ਭੂ-ਰਾਜਨੀਤਿਕ ਹਕੀਕਤ ਦਾ ਅਰਥ ਸਪੱਸ਼ਟ ਤੌਰ ''''ਤੇ ਕੁਝ ਇਕਾਂਤ ਵਾਲੇ ਦਿਨ ਸਨ ਜਦੋਂ ਕਿ ਭਾਰਤ ਨਾਲ ਤਣਾਅ ਵੱਧ ਗਿਆ, ਕੂਟਨੀਤਕ ਨੂੰ ਕੱਢਣਾ, ਯਾਤਰਾ ਐਡਵਾਇਜ਼ਰੀ ਅਤੇ ਸਭ ਤੋਂ ਵੱਧ ਤਾਂ, ਭਾਰਤ ਦੀ ਯਾਤਰਾ ਕਰਨ ਦੀ ਇੱਛਾ ਰੱਖਣ ਵਾਲੇ ਕੈਨੇਡਾ ਦੇ ਲੋਕਾਂ ਲਈ ਸਾਰੀਆਂ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨਾ ਸੀ।

ਇਹ ਲੰਬਾ ਹਫ਼ਤਾ ਕੈਨੇਡਾ ਦੇ ਲਿਬਰਲ ਲੀਡਰ ਨੇ ਜਖ਼ਮਾਂ ''''ਤੇ ਲੂਨ ਵਾਲਾ ਕੰਮ ਕੀਤਾ।

ਜਿਵੇਂ ਕਿ ਕੈਨੇਡਾ ਦੇ ਲੋਕ ਮਹਿੰਗਾਈ ਅਤੇ ਉੱਚ ਵਿਆਜ ਦਰਾਂ ਨਾਲ ਜੂਝ ਰਹੇ ਹਨ, ਕੈਨੇਡਾ ਦੀਆਂ ਚੋਣਾਂ ਵਿੱਚ ਕਥਿਤ ਚੀਨੀ ਦਖ਼ਲਅੰਦਾਜ਼ੀ ਦੀਆਂ ਖ਼ਬਰਾਂ ਸਾਹਮਣੇ ਆਈਆਂ, ਜਿਸ ਬਾਰੇ ਆਲੋਚਕਾਂ ਨੇ ਕਿਹਾ ਕਿ ਟਰੂਡੋ ਅਤੇ ਉਨ੍ਹਾਂ ਦੀ ਕੈਬਨਿਟ ਇਸ ਬਾਰੇ ਜਾਣੂ ਸਨ, ਪਰ ਇਸ ਮੁੱਦੇ ਨੂੰ ਉਹ ਗੰਭੀਰਤਾ ਨਾਲ ਲੈਣ ਵਿੱਚ ਅਸਫ਼ਲ ਰਹੇ।

ਫਿਰ ਵਿਚਾਲੇ ਇਹ ਗੱਲ ਸਾਹਮਣੇ ਆਈ ਕਿ ਦੇਸ਼ ਦੇ ਸਭ ਤੋਂ ਬਦਨਾਮ ਸੀਰੀਅਲ ਕਿਲਰ ਪੌਲ ਬਰਨਾਰਡੋ ਨੂੰ ਇੱਕ ਮੱਧਮ-ਸੁਰੱਖਿਆ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ, ਜਿਸ ਨਾਲ ਦੇਸ਼-ਵਿੱਚ ਹੋਰ ਗੁੱਸਾ ਪੈਦਾ ਹੋ ਗਿਆ ਹੈ।

ਇੱਕ ਵਾਰ ਫਿਰ, ਟਰੂਡੋ ਦੀ ਟੀਮ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿ ਉਨ੍ਹਾਂ ''''ਤੇ ਲਾਪਰਵਾਹੀ ਦੇ ਇਲਜ਼ਾਮ ਲੱਗ ਰਹੇ ਹਨ।

ਸਤੰਬਰ ਤੱਕ, ਟਰੂਡੋ ਦੀ ਰੇਟਿੰਗ ਤਿੰਨ ਸਾਲਾਂ ਦੇ ਹੇਠਲੇ ਪੱਧਰ ''''ਤੇ ਆ ਗਈ ਸੀ, 63 ਫੀਸਦ ਕੈਨੇਡੀਅਨਾਂ ਨੇ 2015 ਵਿੱਚ ਚੁਣੇ ਗਏ ਆਪਣੇ ਪ੍ਰਧਾਨ ਮੰਤਰੀ ਨੂੰ ਨਾਪਸੰਦ ਕੀਤਾ ਹੈ।

ਐਂਗਸ ਰੀਡ ਇੰਸਟੀਚਿਊਟ, ਇੱਕ ਗ਼ੈਰ-ਪੱਖਪਾਤੀ ਖੋਜ ਸਮੂਹ ਦੀ ਪ੍ਰਧਾਨ ਸ਼ਚੀ ਕੁਰਲ ਨੇ ਕਿਹਾ, "ਪਿਛਲੇ ਅੱਠ ਸਾਲਾਂ ਵਿੱਚ ਉਹ ਇਸ ਤੋਂ ਹੇਠਾਂ ਨਹੀਂ ਗਏ ਸਨ। ਉਨ੍ਹਾਂ ਨੂੰ ਸਵਾਲ ਪੁੱਛੇ ਜਾ ਰਹੇ ਸਨ, ਜਿਵੇਂ ਕਿ ''''ਕੀ ਤੁਸੀਂ ਅਹੁਦੇ ''''ਤੇ ਬਣੇ ਰਹੋਗੇ? ਕੀ ਤੁਸੀਂ ਅਸਤੀਫ਼ਾ ਦੇ ਦਿਓਗੇ?''''

ਜਸਟਿਨ ਟਰੂਡੋ
Getty Images
ਪ੍ਰਧਾਨ ਮੰਤਰੀ ਟਰੂਡੋ ਨੇ ਰਾਸ਼ਟਰਪਤੀ ਜ਼ੇਲੇਨਸਕੀ ਦੀ ਦੋਸਤਾਨਾ ਫੇਰੀ ਨਾਲ ਆਪਣਾ ਲੰਬਾ ਹਫ਼ਤਾ ਸਮਾਪਤ ਕੀਤਾ

ਟਰੂਡੋ ਲਈ ਇਹ ਇੱਕ ਹੋਰ ਸਰਦ ਹਕੀਕਤ ਹੈ, ਜਿਨ੍ਹਾਂ ਨੇ ਮਾਮੂਲੀ ਰਾਸ਼ਟਰੀ ਸਿਤਾਰੇ ਵਜੋਂ ਪ੍ਰਧਾਨ ਵਿਆਪਕ ਬਹੁਮਤ ਦੇ ਫ਼ਤਵੇ ਨਾਲ ਮੰਤਰੀ ਦਫ਼ਤਰ ਤੋਂ ਇੱਕ ਸ਼ੁਰੂਆਤ ਕੀਤੀ ਸੀ।

ਗਲੋਬ ਐਂਡ ਮੇਲ ਅਖ਼ਬਾਰ ਦੇ ਮੁੱਖ ਰਾਜਨੀਤਿਕ ਲੇਖਕ ਕੈਂਪਬੈਲ ਕਲਾਰਕ ਨੇ ਕਿਹਾ, "ਉਹ ਇੱਕ ਅਜਿਹੀ ਹਸਤੀ ਹਨ, ਜਿਨ੍ਹਾਂ ਨੂੰ ਅਸੀਂ ਕੈਨੇਡਾ ਦੀ ਸਿਆਸਤ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਹੈ ਅਤੇ ਚੋਣ ਜਿੱਤਣ ਤੋਂ ਬਾਅਦ, ਉਨ੍ਹਾਂ ਦੀ ਪ੍ਰਸਿੱਧੀ ਵਧ ਗਈ।"

ਕਲਾਰਕ ਨੇ ਕਿਹਾ, "ਪਰ ਅੱਠ ਸਾਲਾਂ ਬਾਅਦ ਵੱਡੇ ਪੱਧਰ ''''ਤੇ ਨਜ਼ਰ ਆਉਣ ਵਾਲੇ ਪ੍ਰਧਾਨ ਮੰਤਰੀ ਤੋਂ ਕੈਨੇਡਾ ਵਾਲਿਆਂ ਦਾ ਜੀਅ ਭਰ ਗਿਆ ਹੋਵੇ। ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਟਰੂਡੋ ਦੀ ਸਟਾਰ ਪਾਵਰ ਫਿੱਕੀ ਪੈ ਗਈ ਹੈ, ਖ਼ਾਸ ਕਰਕੇ ਹਾਲ ਹੀ ਦੇ ਮਹੀਨਿਆਂ ਵਿੱਚ।"

ਫਿਰ ਵੀ, ਕੁਝ ਮਾਹਰਾਂ ਨੇ ਚੇਤਾਇਆ ਹੈ ਕਿ ਜਦੋਂ ਕਿ ਟਰੂਡੋ ਅੰਤਰਰਾਸ਼ਟਰੀ ਮੰਚ ''''ਤੇ ਇਕੱਲੇ ਖੜ੍ਹੇ ਜਾਪਦੇ ਹਨ, ਭਾਰਤ ਨਾਲ ਇਹ ਕਤਾਰ ਘਰੇਲੂ ਪੱਧਰ ''''ਤੇ ਬਹੁਤ ਜ਼ਰੂਰੀ ਟੱਕਰ ਦੇ ਸਕਦੀ ਹੈ।

ਕਲਾਰਕ ਨੇ ਕਿਹਾ, "ਇਸ ਨੇ ਸਾਰੇ ਘਰੇਲੂ ਸਵਾਲਾਂ ਤੋਂ ਉਨ੍ਹਾਂ ਨੂੰ ਦੂਰ ਕਰ ਦਿੱਤਾ ਹੈ।"

ਅਤੇ ਇਸ ਨਾਲ ਕੋਈ ਨੁਕਸਾਨ ਨਹੀਂ ਹੋ ਸਕਦਾ ਕਿ ਟਰੂਡੇ ਨੇ ਆਪਣਾ ਹਫ਼ਚਾ ਇੱਕ ਹੋਰ ਸਹਿਯੋਗੀ ਅਤੇ ਉਸ ਤੋਂ ਵੀ ਵੱਡੀ ਹਸਤੀ-ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਆਪਣਾ ਹਫ਼ਤਾ ਟਪਾਇਆ ਹੈ।

ਘੱਟੋ-ਘੱਟ ਇੱਕ ਦਿਨ ਲਈ ਟਰੂਡੋ ਚੰਗੀ ਕੰਪਨੀ ਵਿੱਚ ਨਜ਼ਰ ਆਏ ਸਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News