ਭਾਰਤ-ਕੈਨੇਡਾ ਮਸਲਾ : ਭਾਰਤੀ ਐਡਵਾਇਜ਼ਰੀ ਦਾ ਕੈਨੇਡਾ ਨੇ ਦਿੱਤਾ ਜਵਾਬ, ਅਮਰੀਕਾ ਦਾ ਨਵਾਂ ਬਿਆਨ

Thursday, Sep 21, 2023 - 10:17 AM (IST)

ਭਾਰਤ-ਕੈਨੇਡਾ ਮਸਲਾ : ਭਾਰਤੀ ਐਡਵਾਇਜ਼ਰੀ ਦਾ ਕੈਨੇਡਾ ਨੇ ਦਿੱਤਾ ਜਵਾਬ, ਅਮਰੀਕਾ ਦਾ ਨਵਾਂ ਬਿਆਨ
ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ
Getty Images

ਭਾਰਤ ਅਤੇ ਕੈਨੇਡਾ ਵਿਚਕਾਰ ਖ਼ਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੀ ਮੌਤ ਦੇ ਮਾਮਲੇ ''''ਤੇ ਵਧਿਆ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ।

ਇਸ ਵਿਵਾਦ ਦੇ ਕਾਰਨ ਹੀ ਹਾਲ ''''ਚ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ ''''ਚ ਰਹਿਣ ਜਾਂ ਯਾਤਰਾ ਦੌਰਾਨ ਵਧੇਰੇ ਸਾਵਧਾਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।

ਦੱਸ ਦੇਈਏ ਕਿ ਪਹਿਲਾਂ ਅਜਿਹੀ ਐਡਵਾਇਜ਼ਰੀ ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਗਈ ਸੀ, ਜਿਸ ਮਗਰੋਂ ਭਾਰਤ ਨੇ ਵੀ ਆਪਣੇ ਨਾਗਰਿਕਾਂ ਲਈ ਅਜਿਹੀ ਹੀ ਐਡਵਾਇਜ਼ਰੀ ਜਾਰੀ ਕੀਤੀ।

ਹੁਣ ਕੈਨੇਡਾ ਨੇ ਭਾਰਤ ਵੱਲੋਂ ਜਾਰੀ ਇਸ ਸੁਰੱਖਿਆ ਐਡਵਾਇਜ਼ਰੀ ''''ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਹੈ ਕਿ ''''ਕੈਨੇਡਾ ਇੱਕ ਸੁਰਖਿਅਤ ਦੇਸ ਹੈ''''।

ਖ਼ਬਰ ਏਜੰਸੀ ਰਾਈਟਰਜ਼ ਮੁਤਾਬਕ, ਕੈਨੇਡਾ ਦੇ ਪਬਲਿਕ ਸੁਰੱਖਿਆ ਸਬੰਧੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਬੁੱਧਵਾਰ ਨੂੰ ਭਾਰਤ ਦੀ ਕੈਨੇਡਾ ਸਬੰਧੀ ਯਾਤਰਾ ਐਡਵਾਈਜ਼ਰੀ ਬਾਰੇ ਚੇਤਾਵਨੀ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਕੈਨੇਡਾ ਇੱਕ "ਸੁਰੱਖਿਅਤ ਦੇਸ" ਹੈ।

ਓਟਾਵਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਮੈਂ ਭਾਰਤ ਦੀ ਯਾਤਰਾ ਐਡਵਾਇਜ਼ਰੀ ''''ਤੇ ਧਿਆਨ ਦਿੱਤਾ ਹੈ। ਕੈਨੇਡਾ ਇੱਕ ਸੁਰੱਖਿਅਤ ਦੇਸ ਹੈ।"

ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਟਰੂ਼ਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ ਅਤੇ ਭਾਰਤ ਨੂੰ ਇਸ ਮਸਲੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ।

ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ
Getty Images
ਮਾਰਕਸ ਪਾਉਲੋਵਸਕੀ ਨੇ ਭਾਰਤ ਦੀ ਐਡਵਾਇਜ਼ਰੀ ''''ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ "ਇੱਕ ਮਜ਼ਾਕ ਲੱਗ ਰਿਹਾ ਹੈ।"

ਇਸੇ ਦੌਰਾਨ ਕੈਨੇਡੀਅਨ ਐੱਮਪੀ ਮਾਰਕਸ ਪਾਉਲੋਵਸਕੀ ਨੇ ਭਾਰਤ ਦੀ ਐਡਵਾਇਜ਼ਰੀ ''''ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ "ਇੱਕ ਮਜ਼ਾਕ ਲੱਗ ਰਿਹਾ ਹੈ।"

ਉੱਥੋਂ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ, "ਲੋਕਾਂ ਨੂੰ ਇਹ ਬਿਆਨ ਪੜ੍ਹਨਾ ਚਾਹੀਦਾ ਹੈ ਕਿ ਇਹ ਕੀ ਹੈ। ਕਿਸੇ ਵੀ ਮਾਪਦੰਡ ਮੁਤਾਬਕ, ਜੇ ਸਭ ਤੋਂ ਸੁਰੱਖਿਅਤ ਨਹੀਂ ਵੀ ਤਾਂ ਵੀ ਕੈਨੇਡਾ ਦੁਨੀਆਂ ਦਾ ਸਭ ਤੋਂ ਸੁਰੱਖਿਅਤ ਦੇਸਾਂ ''''ਚੋਂ ਇੱਕ ਹੈ, ਜਿੱਥੇ ਕਾਨੂੰਨ ਦਾ ਰਾਜ ਚੱਲਦਾ ਹੈ।

ਭਾਰਤ ਵੱਲੋਂ ਜਾਰੀ ਐਡਵਾਇਜ਼ਰੀ ਵਿੱਚ ਕੀ ਕਿਹਾ ਗਿਆ

ਨਰਿੰਦਰ ਮੋਦੀ
Getty Images
ਅਮਰੀਕਾ ਟਰੂ਼ਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ

ਭਾਰਤ ਨੇ ਆਪਣੇ ਬਿਆਨ ਵਿੱਚ ਕਿਹਾ, "ਕੈਨੇਡਾ ਵਿੱਚ ਵਧ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਸਿਆਸੀ ਤੌਰ ''''ਤੇ ਸਮਰਥਨ ਹਾਸਿਲ ਨਫ਼ਰਤੀ ਅਪਰਾਧਾਂ ਅਤੇ ਅਪਰਾਧਿਕ ਹਿੰਸਾ ਦੇ ਮੱਦੇਨਜ਼ਰ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।"

ਐਡਵਾਇਜ਼ਰੀ ਮੁਤਾਬਕ-

  • ਕੈਨੇਡਾ ਰਹਿਣ ਵਾਲੇ ਅਤੇ ਜਾਣ ਵਾਲੇ ਵਧੇਰੇ ਸੁਚੇਤ ਰਹਿਣ
  • ਭਾਰਤੀ ਕੂਟਨੀਤਕਾਂ ਨੂੰ ਅਤੇ ਭਾਰਤ ਵਿਰੋਧੀ ਏਜੰਡੇ ਦੇ ਖ਼ਿਲਾਫ਼ ਬੋਲਣ ਵਾਲੇ ਭਾਰਤੀਆਂ ਲਈ ਖ਼ਤਰੇ ਦੇ ਹਾਲਾਤ ਬਣੇ ਹਨ।
  • ਅਜਿਹੇ ਇਲਾਕਿਆਂ ''''ਚ ਭਾਰਤੀ ਜਾਣ ਤੋਂ ਗੁਰੇਜ਼ ਕਰਨ ਜਿੱਥੇ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ।
  • ਸਾਡਾ ਹਾਈ ਕਮੀਸ਼ਨ ਕੈਨੇਡਾ ਦੀ ਅਥਾਰਿਟੀ ਨਾਲ ਸਭ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਰਾਬਤਾ ਕਾਇਮ ਰੱਖ ਰਿਹਾ ਹੈ।
  • ਭਾਰਤ ਨੇ ਕੈਨੇਡਾ ਵਿੱਚ ਰਹਿੰਦੇ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਆਪਣਾ ਨਾਮ ਪੋਰਟਲ ''''ਤੇ ਰਜਿਸਟਰ ਜ਼ਰੂਰ ਕਰਵਾਉਣ।
ਲਾਈਨ
BBC

ਕੈਨੇਡਾ ਵਲੋਂ ਜਾਰੀ ਟਰੈਵਲ ਐਡਵਾਇਜ਼ਰੀ ਵਿੱਚ ਕੀ ਕਿਹਾ ਗਿਆ

ਕੈਨੇਡਾ ਸਰਕਾਰ ਨੇ ਆਪਣੀ ਇਮੀਗ੍ਰੇਸ਼ਨ ਵੈੱਬਸਾਈਟ ਉੱਤੇ ਇੱਕ ਟਰੈਵਲ ਐਡਵਾਇਜ਼ਰੀ ਨਸ਼ਰ ਕੀਤੀ ਹੈ ਅਤੇ ਭਾਰਤ ਵਿੱਚ ਯਾਤਰਾ ਕਰਨ ਲਈ ਸਾਵਧਾਨੀ ਵਰਤਣ ਲਈ ਕਿਹਾ ਹੈ।

ਇਸ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਸੂਬਿਆਂ ਪੰਜਾਬ, ਗੁਜਰਾਤ ਅਤੇ ਰਾਜਸਥਾਨ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ।

ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ, ‘‘ਕੁਝ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹਨ, ਹਾਲਾਤ ਤੇਜ਼ੀ ਨਾਲ ਬਦਲ ਸਕਦੇ ਹਨ। ਹਰ ਸਮੇਂ ਬਹੁਤ ਸਾਵਧਾਨ ਰਹੋ, ਸਥਾਨਕ ਮੀਡੀਆ ਉੱਤੇ ਨਜ਼ਰ ਰੱਖੋ ਅਤੇ ਸਥਾਨਕ ਅਧਿਕਾਰੀਆਂ ਦੇ ਨਿਰਦੇਸ਼ਾਂ ਦਾ ਪਾਲਣ ਕਰੋ।’’

ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਵਿੱਚ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ ਦਾ ਸੁਝਾਅ ਵੀ ਦਿੱਤਾ ਹੈ ਅਤੇ ਕਿਹਾ ਹੈ, ‘‘ਤੁਹਾਡੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹਨ। ਤੁਹਾਨੂੰ ਪਰਿਵਾਰਕ ਲੋੜਾਂ, ਇਲਾਕੇ ਦੀ ਜਾਣਕਾਰੀ ਅਤੇ ਹੋਰ ਗੱਲਾਂ ਦੇ ਆਧਾਰ ਉੱਤੇ ਇਸ ਦੇਸ਼, ਖ਼ੇਤਰ ਜਾਂ ਖ਼ੇਤਰ ਦੀ ਯਾਤਰਾ ਕਰਨ ਦੀ ਆਪਣੀ ਜ਼ਰੂਰਤ ਬਾਰੇ ਸੋਚਣਾ ਚਾਹੀਦਾ ਹੈ। ਜੇ ਤੁਸੀਂ ਪਹਿਲਾਂ ਤੋਂ ਉੱਥੇ ਹੋ ਤਾਂ ਸੋਚੋ ਕਿ ਕੀ ਤੁਹਾਨੂੰ ਅਸਲ ਵਿੱਚ ਉੱਥੇ ਰਹਿਣ ਦੀ ਲੋੜ ਹੈ। ਜੇ ਇਹ ਲੋੜ ਨਹੀਂ ਹੈ ਤਾਂ ਤੁਹਾਨੂੰ ਵਾਪਸ ਆਉਣ ਬਾਰੇ ਸੋਚਣਾ ਚਾਹੀਦਾ ਹੈ।’’

ਜਸਟਿਨ ਟਰੂਡੋ
Reuters

ਸਰਕਾਰ ਵੱਲੋਂ ਜਾਰੀ ਐਡਵਾਇਜ਼ਰੀ ਵਿੱਚ ਅਸਾਮ ਅਤੇ ਮਣੀਪੁਰ ਸੂਬਿਆਂ ਤੋਂ ਕੇਂਦਰ ਸ਼ਾਸਿਤ ਸੂਬਿਆਂ ਜੰਮੂ-ਕਸ਼ਮੀਰ ਵਿੱਚ ਵੀ ਗ਼ੈਰ-ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ ਨੂੰ ਕਿਹਾ ਗਿਆ ਹੈ।

ਅਸਾਮ, ਮਣੀਪੁਰ, ਜੰਮੂ-ਕਸ਼ਮੀਰ ਦਾ ਜ਼ਿਕਰ ਕਰਦਿਆਂ ਐਵਡਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਖ਼ਾਸ ਤੌਰ ਉੱਤੇ ਇਹਨਾਂ ਇਲਾਕਿਆਂ ਵਿੱਚ ਅੱਤਵਾਦ ਦਾ ਖ਼ਤਰਾ ਹੈ।

ਐਡਵਾਇਜ਼ਰੀ ਵਿੱਚ ਨਕਸਲੀ (ਮਾਓਵਾਦੀਆਂ) ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ, ‘‘ਭਾਰਤ ਵਿੱਚ ਬਹੁਤੇ ਅੱਤਵਾਦੀ ਹਮਲਿਆਂ ਲਈ ਨਕਸਲੀ ਜ਼ਿੰਮੇਵਾਰ ਹਨ। ਭਾਰਤ ਸਰਕਾਰ ਮੁਤਾਬਕ ਇਹ ਸਮੂਹ ਆਮ ਤੌਰ ਉੱਤੇ ਦਿਹਾਤੀ ਅਤੇ ਜੰਗਲੀ ਖ਼ੇਤਰਾਂ ਵਿੱਚ ਸਥਿਤ ਹਨ। ਇਹਨਾਂ ਵਿੱਚ ਆਉਣ ਵਾਲੇ ਸੂਬੇ ਇਸ ਤਰ੍ਹਾਂ ਹਨ...’’

  • ਆਂਧਰ ਪ੍ਰਦੇਸ਼
  • ਬਿਹਾਰ
  • ਛੱਤੀਸਗੜ੍ਹ
  • ਝਾਰਖੰਡ
  • ਮੱਧ ਪ੍ਰਦੇਸ਼
  • ਮਹਾਰਾਸ਼ਟਰ
  • ਓਡੀਸ਼ਾ
  • ਤੇਲੰਗਾਨਾ
  • ਉੱਤਰ ਪ੍ਰਦੇਸ਼
  • ਪੱਛਮੀ ਬੰਗਾਲ
ਲਾਈਨ
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News