ਸ਼ੁਭ ਕੌਣ ਹਨ, ਕਿਸ ਵਿਵਾਦ ਕਾਰਨ ਉਨ੍ਹਾਂ ਦਾ ਭਾਰਤ ਦਾ ਟੂਰ ਰੱਦ ਹੋ ਗਿਆ

Wednesday, Sep 20, 2023 - 08:32 PM (IST)

ਸ਼ੁਭ ਕੌਣ ਹਨ, ਕਿਸ ਵਿਵਾਦ ਕਾਰਨ ਉਨ੍ਹਾਂ ਦਾ ਭਾਰਤ ਦਾ ਟੂਰ ਰੱਦ ਹੋ ਗਿਆ
ਸ਼ੁਭ
@Shubhworldwide/Insta

ਪੰਜਾਬੀ ਗਾਇਕ ਸ਼ੁਭ ਦਾ 23 ਸਤੰਬਰ ਤੋਂ ਭਾਰਤ ਵਿੱਚ ਸ਼ੁਰੂ ਹੋਣ ਵਾਲਾ ਸੰਗੀਤਕ ਟੂਰ ‘ਸਟਿਲ ਰੋਲਿਨ’ ਰੱਦ ਹੋ ਗਿਆ ਹੈ।

ਵਿਵਾਦ ਵਿਚਾਲੇ ਬੁੱਧਵਾਰ ਨੂੰ ਔਨਲਾਈਨ ਟਿਕਟਿੰਗ ਪਲੇਟਫਾਰਮ ਬੁੱਕ ਮਾਏ ਸ਼ੋਅ ਦਾ ਵੀ ਐਲਾਨ ਸਾਹਮਣੇ ਆਇਆ ਹੈ, ਜਿਸ ਵਿੱਚ ਉਸ ਨੇ ਕੈਨੇਡਾ-ਅਧਾਰਿਤ ਗਾਇਕ-ਰੈਪਰ ਸ਼ੁਭਨੀਤ ਸਿੰਘ ਉਰਫ ਸ਼ੁਭ ਦੇ ਆਗਾਮੀ ਭਾਰਤ ਦੌਰੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ''''ਤੇ ਲਿਖਿਆ ਹੈ, "ਗਾਇਕ ਸ਼ੁਭਨੀਤ ਸਿੰਘ ਦਾ ਸਟਿਲ ਰੋਲਿਨ ਟੂਰ ਫਾਰ ਇੰਡੀਆ ਰੱਦ ਹੋ ਗਿਆ ਹੈ। ਇਸ ਉਦੇਸ਼ ਲਈ, ਬੁੱਕ ਮਾਏ ਸ਼ੋਅ ਨੇ ਉਨ੍ਹਾਂ ਦੇ ਸਾਰੇ ਲੋਕਾਂ ਲਈ ਰਿਫੰਡ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਸ਼ੋਅ ਲਈ ਟਿਕਟਾਂ ਖਰੀਦੀਆਂ ਸਨ। ਰਿਫੰਡ ਦੀ ਰਕਮ ਗਾਹਕ ਦੇ ਸਰੋਤ ਖਾਤੇ ਵਿੱਚ 7-10 ਕਾਰਜਕਾਰੀ ਦਿਨਾਂ ਦੇ ਅੰਦਰ ਆ ਜਾਵੇਗੀ।"

ਇਸ ਪਿੱਛੇ ਵਜ੍ਹਾ "ਖ਼ਾਲਿਸਤਾਨ ਦੇ ਸਮਰਥਨ ਵਾਲੀ" ਉਨ੍ਹਾਂ ਦੀ ਲੰਘੇ ਸਮੇਂ ਵਿੱਚ ਸਾਂਝੀ ਕੀਤੀ ਗਈ ਸੋਸ਼ਲ ਮੀਡੀਆ ਪੋਸਟ ਨੂੰ ਦੱਸਿਆ ਜਾ ਰਿਹਾ ਹੈ।

ਬੁੱਕਮਾਈਸ਼ੋਅ
BookMyShow/X

ਬੋਟ ਕੰਪਨੀ ਨੇ ਲਈ ਸਪਾਂਸਰਸ਼ਿਪ ਵਾਪਸ

ਇਸ ਤੋਂ ਇਲਾਵਾ ਮਿਊਜ਼ਿਕ ਉਪਕਰਨ ਬਣਾਉਣ ਵਾਲੇ ਕੰਪਨੀ ''''ਬੋਟ'''' ਨੇ ਵੀ 19 ਸਤੰਬਰ ਨੂੰ ਇਸ ਵਿਵਾਦ ਤੋਂ ਬਾਅਦ ਟੂਰ ਦੀ ਸਪਾਂਸਰਸ਼ਿਪ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ।

ਕੰਪਨੀ ਨੇ ਆਪਣੇ ਅਧਿਕਾਰਤ ਐਕਸ ਅਕਾਟਊਂਟ ''''ਤੇ ਲਿਖਿਆ, "ਸੰਗੀਤ ਭਾਈਚਾਰੇ ਪ੍ਰਤੀ ਸਾਡੀ ਡੂੰਘੀ ਵਚਨਬੱਧਤਾ ਰਹੀ ਹੈ, ਅਸੀਂ ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ ਇੱਕ ਸੱਚੇ ਭਾਰਤੀ ਬ੍ਰਾਂਡ ਹਾਂ। ਇਸ ਲਈ, ਜਦੋਂ ਅਸੀਂ ਇਸ ਸਾਲ ਮਾਰਚ ਵਿੱਚ ਕਲਾਕਾਰ ਸ਼ੁਭ ਦੁਆਰਾ ਕੀਤੀਆਂ ਟਿੱਪਣੀਆਂ ਤੋਂ ਜਾਣੂ ਹੋਏ, ਤਾਂ ਅਸੀਂ ਦੌਰੇ ਤੋਂ ਆਪਣੀ ਸਪਾਂਸਰਸ਼ਿਪ ਵਾਪਸ ਲੈਣ ਦਾ ਫੈਸਲਾ ਕੀਤਾ।"

"ਅਸੀਂ ਭਾਰਤ ਵਿੱਚ ਇੱਕ ਜੀਵੰਤ ਸੰਗੀਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਾਂਗੇ ਅਤੇ ਅਜਿਹੇ ਪਲੇਟਫਾਰਮ ਤਿਆਰ ਕਰਾਂਗੇ ਜਿੱਥੇ ਉੱਭਰਦੇ ਕਲਾਕਾਰ ਆਪਣੀ ਪ੍ਰਤਿਭਾ ਦਿਖਾ ਸਕਣ।"

ਬੋਟ ਦਾ ਐਕਸ ਅਕਾਊਂਟ
BOAT/X

ਸ਼ੁਭ ਨਾਲ ਜੁੜਿਆ ਵਿਵਾਦ

ਦਰਅਸਲ, ਕੁਝ ਸਮਾਂ ਪਹਿਲਾਂ ਸ਼ੁਭ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾ (ਸਟੋਰੀ) ''''ਤੇ ਇੱਕ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿੱਚ ਉਸ ਨੇ ਭਾਰਤ ਦਾ ''''ਗ਼ਲਤ ਨਕਸ਼ਾ'''' ਦਿਖਾਇਆ ਸੀ।

ਇਸ ਕਾਰਨ ਸ਼ੁਭ ਦੀ ਕਾਫੀ ਆਲੋਚਨਾ ਹੋਈ ਸੀ। ਭਾਰਤੀ ਜਨਤਾ ਯੁਵਾ ਮੋਰਚਾ ਨੇ ਇਸ ਦੇ ਖ਼ਿਲਾਫ਼ ਐੱਫਆਈਆਰ ਵੀ ਦਰਜ ਕਰਵਾਈ ਹੈ।

16 ਸਤੰਬਰ ਨੂੰ ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਤਜਿੰਦਰ ਸਿੰਘ ਟਿਵਾਣਾ ਨੇ ਕਿਹਾ ਹੈ, "ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਦੁਸ਼ਮਣ ਖ਼ਾਲਿਸਤਾਨੀਆਂ ਦੀ ਇੱਥੇ ਕੋਈ ਜਗ੍ਹ ਨਹੀਂ ਹੈ।"

ਇਨ੍ਹਾਂ ਨੇ ਕਿਹਾ, "ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਕਰਨ ਵਾਲੇ ਕੈਨੇਡੀਅਨ ਗਾਇਕ ਸ਼ੁਭ ਨੂੰ ਅਸੀਂ ਭਾਰਤ ਵਿੱਚ, ਛਤਰਪਤੀ ਸ਼ਿਵਾਜੀ ਦੀ ਇਸ ਪਾਵਨ ਧਰਤੀ ਮੁੰਬਈ ਵਿੱਚ ਉਸ ਨੂੰ ਪ੍ਰਦਰਸ਼ਨ ਨਹੀਂ ਕਰਨ ਦਿਆਂਗੇ।"

ਰੋਸ ਮੁਜ਼ਾਹਰਾ
ANI

ਇਸ ਤੋਂ ਇਲਾਵਾ ਭਾਰਤੀ ਜਨਤਾ ਯੁਵਾ ਮੋਰਚਾ ਦੇ ਕਾਰਕੁਨਾਂ ਨੇ ਮੁੰਬਈ ਵਿੱਚ ਰੋਸ-ਮੁਜ਼ਾਹਰਾ ਵੀ ਕੀਤਾ ਅਤੇ ਸ਼ੁਭ ਦੇ ਟੂਰ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ਼ੁਭ ਦੇ ਪੋਸਟਰ ਵੀ ਪਾੜੇ।

ਟਿਵਾਣਾ ਨੇ ਕਿਹਾ ਸੀ, "ਸ਼ਾਂਤਮਈ ਪ੍ਰੋਗਰਾਮ ਦੇ ਤਹਿਤ ਮੁੰਬਈ ਪੁਲਿਸ ਨੂੰ ਸ਼ੁਭ ਦੇ ਪ੍ਰੋਗਰਾਮ ਰੱਦ ਕਰਨ ਸਬੰਧ ਮੈਮੋਰੰਡਮ ਵੀ ਸੌਂਪਿਆ ਗਿਆ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਜੇਕਰ ਪ੍ਰੋਗਰਾਮ ਰੱਦ ਨਾ ਹੋਏ ਤਾਂ ਅਸੀਂ ਪ੍ਰਦਰਸ਼ਨ ਕਰਾਂਗੇ। ਅਸੀਂ ਸ਼ੁਭ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।”

ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਸ਼ੁਭ ਨੇ 23 ਮਾਰਚ, 2023 ਨੂੰ ਆਪਣੇ ਇੰਸਟਾਗ੍ਰਾਮ ''''ਤੇ ਇੱਕ ਸਟੋਰੀ ਵਿੱਚ ਸਾਂਝੇ ਕੀਤੇ ਗਏ ਭਾਰਤ ਦੇ ਨਕਸ਼ੇ ਵਿੱਚ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਅਤੇ ਪੰਜਾਬ ਭਾਰਤ ਦੇ ਸੂਬੇ ਵਜੋਂ ਨਹੀਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਲਿਖੀ ਸੀ, "ਪ੍ਰੇਅ ਫੌਰ ਪੰਜਾਬ" ਯਾਨਿ ''''ਪੰਜਾਬ ਲਈ ਅਰਦਾਸ ਕਰੋ।''''

ਸ਼ੁਭ
@Shubhworldwide/X

ਕਦੋਂ ਤੇ ਕਿੱਥੇ-ਕਿੱਥੇ ਹੋਣੇ ਸਨ ਸ਼ੋਅ

ਸ਼ੁਭ ਨੇ ਆਪਣੇ ਅਧਿਕਾਰਿਤਦਾ ਐਲਾਨ ਕੀਤਾ ਸੀ। ਇਹ ਐਲਾਨ ਉਨ੍ਹਾਂ 29 ਜੁਲਾਈ 2023 ਨੂੰ ਕੀਤਾ ਅਤੇ ਇਸ ਮੁਤਾਬਕ ਉਨ੍ਹਾਂ ਦਾ ਪਹਿਲਾ ਪੜਾਅ ਭਾਰਤ ਹੀ ਸੀ।

ਭਾਰਤ ਵਿੱਚ ਉਨ੍ਹਾਂ ਦਾ ਪਹਿਲਾ ਸ਼ੋਅ 23 ਸਤੰਬਰ ਬੰਗਲੁਰੂ, 24 ਸਤੰਬਰ ਨੂੰ ਕਰੂਸ ਵਿੱਚ, 30 ਸਤੰਬਰ ਨੂੰ ਦਿੱਲੀ-ਐੱਨਸੀਆਰ, 6 ਅਕਤੂਬਰ ਨੂੰ ਚੰਡੀਗੜ੍ਹ, 7 ਅਕਤੂਬਰ ਨੂੰ ਹੈਦਰਾਬਾਦ, 3 ਨਵੰਬਰ ਨੂੰ ਮੁੰਬਈ, 4 ਨਵੰਬਰ ਨੂੰ ਕੋਲਕਾਤਾ ਅਤੇ 5 ਨਵੰਬਰ ਨੂੰ ਪੁਣੇ ਵਿੱਚ ਹੋਣੇ ਤੈਅ ਸਨ।

ਇਸ ਤੋਂ ਇਲਾਵਾ ਯੂਕੇ, ਯੂਏਈ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਵਰਗੇ ਮੁਲਕ ਵੀ ਉਨ੍ਹਾਂ ਦੇ ਪਹਿਲੇ ਟੂਰ ਦਾ ਹਿੱਸਾ ਹਨ।

ਸ਼ੁਭ
@Shubhworldwide/X

ਸ਼ੁਭ ਕੌਣ ਹਨ

ਸ਼ੁਭ ਦਾ ਅਸਲ ਨਾਮ ਸ਼ੁਭਨੀਤ ਸਿੰਘ ਹੈ। ਉਨ੍ਹਾਂ ਦੇ ਮਾਤਾ-ਪਿਤਾ ਪੇਸ਼ੇ ਤੋਂ ਅਧਿਆਪਕ ਹਨ।

ਸ਼ੁਭ ਦੇ ਵੱਡੇ ਭਰਾ ਵੀ ਪੰਜਾਬੀ ਸਿਨੇਮਾ ਜਗਤ ਵਿੱਚ ਇੱਕ ਅਦਾਕਾਰ, ਐਂਕਰ ਅਤੇ ਗਾਇਕ ਵਜੋਂ ਮਕਬੂਲ ਹਨ।

ਸ਼ੁਭ ਦਾ ਜਨਮ ਦੇ ਨੰਗਲ ਵਿੱਚ ਹੋਇਆ। ਉਨ੍ਹਾਂ ਨੇ ਸਕੂਲੀ ਸਿੱਖਿਆ ਵੀ ਉਥੋਂ ਹੀ ਹਾਸਿਲ ਕੀਤੀ ਸੀ।

ਇਸ ਤੋਂ ਬਾਅਦ ਉੱਚ ਪੱਧਰੀ ਸਿੱਖਿਆ ਲਈ ਕੈਨੇਡਾ ਚਲੇ ਗਏ ਸਨ ਜਿੱਥੋਂ ਉਨ੍ਹਾਂ ਆਪਣੇ ਸੰਗੀਤਕ ਸਫ਼ਰ ਦੀ ਵੀ ਸ਼ੁਰੂਆਤ ਕੀਤੀ ਸੀ।

ਇੱਕ ਨਿੱਜੀ ਯੂਟਿਊਬ ਚੈਨਲ ''''ਤੇ ਸ਼ੁਭ ਬਾਰੇ ਗੱਲ ਕਰਦਿਆਂ ਉਨ੍ਹਾਂ ਦੇ ਵੱਡੇ ਭਰਾ ਨੇ ਕਿਹਾ ਸੀ, "ਸ਼ੁਭ ਸਿੱਧੂ (ਮੂਸੇਵਾਲਾ) ਨੂੰ ਸੁਣਦਾ ਰਿਹਾ ਹੈ, ਉਸ ਨੇ ਬਹੁਤ ਕੁਝ ਸਿੱਖਿਆ ਹੋਣਾ ਉਨ੍ਹਾਂ ਕੋਲੋਂ। ਨਵੀਂ ਪੀੜ੍ਹੀ ਹੈ ਤੇ ਨਵੀਂ ਵਾਈਬ ਹੈ।"

ਸਾਲ 2021 ਵਿੱਚ ਸ਼ੁਭ ਗੀਤ ''''ਵੀ ਰੋਲਿੰਨ'''' ਤੋਂ ਚਰਚਾ ਵਿੱਚ ਆਏ ਸਨ। ਹਾਲਾਂਕਿ, ਇਸ ਤੋਂ ਬਾਅਦ ''''ਏਲੀਵੇਟਡ'''' ''''ਨੋ ਲਵ'''' ਵਰਗੇ ਕਈ ਗੀਤ ਗਾਏ ਹਨ।

ਸ਼ੁਭ
@Shubhworldwide/insta

ਸ਼ੁਭ ਦਾ ਸੰਗੀਤਕ ਸਫ਼ਰ

ਸ਼ੁਭ ਦਾ ਪਹਿਲਾ ਗਾਣਾ 17 ਸਤੰਬਰ 2021 ਨੂੰ ਉਨ੍ਹਾਂ ਦੇ ਉੱਤੇ ਰਿਲੀਜ਼ ਹੋਇਆ ਸੀ। ‘ਵੀ ਰੋਲਿਨ’ ਨਾਮ ਦੇ ਇਸ ਗੀਤ ਦਾ ਸਿਰਫ਼ ਆਡੀਓ ਹੀ ਰਿਲੀਜ਼ ਕੀਤਾ ਗਿਆ ਸੀ। ਹੁਣ ਤੱਕ ਇਸ ਗੀਤ ਨੂੰ 20 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੂੰ ਸ਼ੁਭ ਨੇ ਖ਼ੁਦ ਹੀ ਲਿਖਿਆ, ਗਾਇਆ ਅਤੇ ਕੰਪੋਜ਼ ਕੀਤਾ ਸੀ।

ਇਸ ਤੋਂ ਇਲਾਵਾ ਉਨ੍ਹਾਂ 2022 ਵਿੱਚ ''''ਨੋ ਲਵ'''' ਸਿਰਲੇਖ ਹੇਠ ਵੀ ਗੀਤ ਆਇਆ ਸੀ।

ਸਿੰਗਲ ਗਾਣਿਆ ਨਾਲ ਸ਼ੁਰੂ ਹੋਇਆ ਸ਼ੁਭ ਦਾ ਸਫ਼ਰ ਕਈ ਗੀਤਾਂ ਰਾਹੀਂ ਆਪਣੀ ਪਛਾਣ ਛੱਡਦਾ ਗਿਆ ਅਤੇ ਪਹਿਲਾ ਗਾਣਾ ਆਉਣ ਤੋਂ ਲਗਭਗ ਦੋ ਸਾਲ ਬਾਅਦ 12 ਮਈ 2023 ਨੂੰ ਸ਼ੁਭ ਨੇ ਆਪਣੀ ਪੂਰੀ ਐਲਬਮ ‘ਸਟਿਲ ਰੋਲਿਨ’ ਦਾ ਐਲਾਨ ਕੀਤਾ ਜੋ ਕਿ 19 ਮਈ 2023 ਨੂੰ। ਇਸ ਐਲਬਮ ਵਿੱਚ ਛੇ ਗੀਤ ਹਨ।

ਹਾਲਾਂਕ, ਸ਼ੁਭ ਦੇ ਸਮੇਂ-ਸਮੇਂ ''''ਤੇ ਕਈ ਗਾਣੇ ਸਰੋਤਿਆਂ ਨੂੰ ਕਾਫੀ ਪਸੰਦ ਵੀ ਆਏ ਹਨ।

ਸ਼ੁਭ
@Shubhworldwide/X

ਸ਼ੁਭ ਗਾਣੇ ਲਿਖਦੇ ਵੀ ਹਨ ਅਤੇ ਉਨ੍ਹਾਂ ਦਾ ਸੰਗੀਤ ਵੀ ਤਿਆਰ ਕਰਦੇ ਹਨ। ਇਸ ਦੇ ਨਾਲ ਸ਼ੁਭ ਰੈਪਰ ਵੀ ਹਨ।

ਸ਼ੁਭ ਦੇ ਸਰੋਤਿਆਂ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਨੇ ਵੀ ਉਨ੍ਹਾਂ ਇੱਕ ਸਮੇਂ ''''ਤੇ ਇੰਸਟਾਗ੍ਰਾਮ ''''ਤੇ ਫੌਲੋ ਕਰਨਾ ਸ਼ੁਰੂ ਕਰ ਦਿੱਤਾ ਸੀ।

2022 ਵਿੱਚ ਉਨ੍ਹਾਂ ਨੇ ਆਪਣੇ ਇੰਸਟਾ ਅਕਾਊਂਟ ''''ਤੇ ਲਿਖਿਆ ਸੀ, "ਅੱਜ ਕੱਲ੍ਹ ਮੇਰੇ ਪਸੰਦੀਦਾ ਗਾਇਕ ਸ਼ੁਭ ਹਨ।"

ਹਾਲਾਂਕਿ, ਸ਼ੁਭ ਨਾਲ ਜੁੜੇ ਵਿਵਾਦ ਤੋਂ ਦਾਅਵਾ ਕੀਤਾ ਗਿਆ ਵਿਰਾਟ ਨੇ ਉਨ੍ਹਾਂ ਨੂੰ ਅਣਫੋਲੋ ਕਰ ਦਿੱਤਾ ਹੈ।

ਇਸ ਤੋਂ ਇਲਾਵਾ ਪੰਜਾਬੀ ਰੈਪਰ ਅਤੇ ਗਾਇਕ ਯੋ-ਯੋ ਹਨੀ ਸਿੰਘ ਨੇ ਇੱਕ ਵੀਡੀਓ ਵਿੱਚ ਸ਼ੁਭ ਦੀ ਤਾਰੀਫ਼ ਕੀਤੀ ਸੀ।

ਜਿਸ ਵਿੱਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, "ਸ਼ੁਭ, ਮੈਂ ਤੈਨੂੰ ਪਿਆਰ ਕਰਦਾ ਹਾਂ ਮੇਰੇ ਭਰਾ। ਸ਼ੁਭ, ਮੇਰੇ ਪਿਆਰੇ, ਤੁਸੀਂ ਭਵਿੱਖ ਹੋ। ਮੇਰੇ ਛੋਟੇ ਵੀਰ ਅੱਗੇ ਵਧਦੇ ਰਹੋ, ਚਮਕਦੇ ਰਹੋ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News