ਪ੍ਰੈਂਕ ਵੀਡੀਓ : ਬੱਚਿਆਂ ਨਾਲ ਕੀਤਾ ਮਜ਼ਾਕ ਕਿੰਨਾ ਮਹਿੰਗਾ ਪੈ ਸਕਦਾ ਹੈ ?

Saturday, Sep 16, 2023 - 11:32 AM (IST)

ਪ੍ਰੈਂਕ ਵੀਡੀਓ : ਬੱਚਿਆਂ ਨਾਲ ਕੀਤਾ ਮਜ਼ਾਕ ਕਿੰਨਾ ਮਹਿੰਗਾ ਪੈ ਸਕਦਾ ਹੈ ?

ਹਾਲ ਹੀ ਵਿੱਚ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਇੱਕ ‘ਪ੍ਰੈਂਕ ਵੀਡੀਓ’ ਬਣਾਉਣ ਦਾ ਟੈਂਡ ਸੀ। ਲੋਕ ਆਪਣੀਆਂ ਕਾਰਾਂ ਵਿੱਚ ਅਣਜਾਣ ਬੱਚਿਆਂ ਨੂੰ ਲਿਫਟ ਦਿੰਦੇ ਅਤੇ ਕਹਿੰਦੇ ਕਿ ਤੁਹਾਨੂੰ ਅਗਵਾ ਕਰ ਲਿਆ ਗਿਆ ਹੈ। ਬੱਚੇ ਡਰ ਜਾਂਦੇ ਅਤੇ ਚੀਕਾਂ ਮਾਰਨ ਲੱਗ ਜਾਂਦੇ।

ਅਜਿਹੇ ਵੀਡੀਓ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਹ ਬੱਚਿਆਂ ਨੂੰ ਜਾਗਰੂਕ ਕਰ ਰਹੇ ਹਨ ਕਿ ਉਹ ਅਜਨਬੀਆਂ ਦੀਆਂ ਕਾਰਾਂ ਵਿੱਚ ਨਾ ਬੈਠਣ। ਪਰ ਇਸ ਸਭ ਗਤੀਵਿਧੀ ਬਦਲੇ ਉਨ੍ਹਾਂ ਦੀ ਅਲੋਚਣਾ ਹੋਈ ਕਿ ਉਹ ਲਾਈਕ ਅਤੇ ਵਿਊਜ਼ ਲਈ ਬੱਚਿਆਂ ਨੂੰ ਪਰੇਸ਼ਾਨ ਕਰ ਰਹੇ ਹਨ।

ਹੁਣ ਸੋਸ਼ਲ ਮੀਡੀਆ ''''ਤੇ ਇਕ ਹੋਰ ਪ੍ਰੈਂਕ ਵਾਇਰਲ ਹੋ ਰਿਹਾ ਹੈ, ਜਿਸ ''''ਚ ਮਾਪੇ ਆਪਣੇ ਛੋਟੇ ਬੱਚਿਆਂ ਦੇ ਸਿਰ ''''ਤੇ ਆਂਡੇ ਤੋੜ ਰਹੇ ਹਨ। ਸ਼ਾਇਦ ਤੁਸੀਂ ਵੀ ਇਸ ਨੂੰ ਦੇਖਿਆ ਹੋਵੇ।

ਦੁਨੀਆਂ ਭਰ ''''ਚ ਟਿਕਟਾਕ ਅਤੇ ਇੰਸਟਾਗ੍ਰਾਮ ''''ਤੇ #ਐੱਗਕਰੈਕਚੈਲੇਂਜ ਟੈਗ ਵਾਲੇ ਹਜ਼ਾਰਾਂ ਵੀਡੀਓਜ਼ ਬਣਾਏ ਗਏ ਹਨ, ਜਿਨ੍ਹਾਂ ਨੂੰ ਲੱਖਾਂ ਲੋਕਾਂ ਨੇ ਦੇਖਿਆ ਹੈ।

ਇਨ੍ਹਾਂ ਵੀਡੀਓਜ਼ ਵਿੱਚ ਦਿਖਾਈ ਦੇਣ ਵਾਲੇ ਜ਼ਿਆਦਾਤਰ ਬੱਚੇ ਪੰਜ-ਛੇ ਸਾਲ ਦੇ ਹਨ।

ਇਨ੍ਹਾਂ ਵੀਡੀਓਜ਼ ''''ਚ ਦੇਖਿਆ ਜਾ ਸਕਦਾ ਹੈ ਕਿ ਕੁਝ ਬੱਚਿਆਂ ਦੇ ਸਿਰ ''''ਤੇ ਆਂਡਾ ਟੁੱਟਣ ''''ਤੇ ਉਹ ਹੱਕੇ-ਬੱਕੇ ਰਹਿ ਜਾਂਦੇ ਹਨ। ਕੁਝ ਦੁਖੀ ਹੁੰਦੇ ਹਨ, ਕੁਝ ਰੋਣ ਲੱਗਦੇ ਹਨ ਅਤੇ ਕੁਝ ਆਪਣੇ ਮਾਪਿਆਂ ਨੂੰ ਧੱਕਾ ਦਿੰਦੇ ਨਜ਼ਰ ਆਉਂਦੇ ਹਨ।

ਬੱਚਿਆਂ ਦੇ ਹਾਵਭਾਵ ਦੇਖ ਕੇ ਸਮਝ ਆਉਂਦਾ ਹੈ ਕਿ ਬਹੁਤੇ ਬੱਚਿਆਂ ਨੂੰ ਪ੍ਰੈਂਕ ਮਜ਼ਾਕੀਆ ਨਹੀਂ ਲੱਗਿਆ, ਭਾਵੇਂ ਕਿ ਇਹ ਵੀਡੀਓ ਬਣਾਉਣ ਵਾਲੇ ਉਨ੍ਹਾਂ ਦੇ ਮਾਪੇ ਹੱਸਦੇ ਨਜ਼ਰ ਆਉਂਦੇ ਹਨ।

ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹਾ ਹੋਣਾ ਸੁਭਾਵਿਕ ਹੈ ਕਿਉਂਕਿ ਬੱਚਿਆਂ ਲਈ ਅਜਿਹੇ ਮਜ਼ਾਕ ਜਾਂ ਚੁਟਕਲੇ ਸਮਝਣਾ ਸਧਾਰਨ ਨਹੀਂ।

ਬੱਚੇ
Getty Images
ਬੱਚੇ ਮਾਪਿਆਂ ਕੋਲ ਸਭ ਤੋਂ ਵੱਧ ਮਹਿਫ਼ੂਜ਼ ਮਹਿਸੂਸ ਕਰਦੇ ਹਨ

ਪ੍ਰੈਂਕ ਕੀ ਹੁੰਦਾ ਹੈ?

ਲਖਨਊ ਦੇ ਇੱਕ ਮਨੋਵਿਗਿਆਨੀ ਰਾਜੇਸ਼ ਪਾਂਡੇ ਦਾ ਕਹਿਣਾ ਹੈ ਕਿ ਪ੍ਰੈਂਕ ਇੱਕ ਮਜ਼ਾਕ ਹੈ, ਜਿਸ ਵਿੱਚ ਕਿਸੇ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ।

ਪਾਂਡੇ ਕਹਿੰਦੇ ਹਨ ਕਿ ਅਜਿਹੀ ਗਤੀਵਿਧੀ ਜੋ ਲੋਕਾਂ ਨੂੰ ਖੁਸ਼ੀ ਅਤੇ ਅਨੰਦ ਦਿੰਦੀ ਹੈ ਜਿਸ ਵਿੱਚ ਹਾਸਾ-ਮਜ਼ਾਕ ਸ਼ਾਮਲ ਹੁੰਦਾ ਹੈ, ਜਿਵੇਂ ਕਿ ਚੁਟਕਲਾ। ਇਸ ਵਿੱਚ ਕਹਾਣੀ ਸੁਣਾਉਣ ਵਾਲਾ ਅਤੇ ਸੁਣਨ ਵਾਲਾ ਦੋਵੇਂ ਹੀ ਆਨੰਦ ਲੈਂਦੇ ਹਨ।

ਪ੍ਰੈਂਕ ''''ਚ ਵੀ ਹਾਸਾ-ਮਜ਼ਾਕ ਹੈ ਪਰ ਇਸ ''''ਚ ਇੱਕ ਤਰ੍ਹਾਂ ਨਾਲ ਇਨਸਾਨਾਂ ''''ਤੇ ਪ੍ਰਯੋਗ ਕੀਤਾ ਜਾਂਦਾ ਹੈ। ਸਮੱਸਿਆ ਇਹ ਹੈ ਕਿ ਇਸ ਪ੍ਰਯੋਗ ਵਿੱਚ ਵਿਅਕਤੀ ਨੂੰ ਸੱਟ ਲੱਗ ਸਕਦੀ ਹੈ, ਉਹ ਡਰ ਸਕਦਾ ਹੈ ਜਾਂ ਉਸਨੂੰ ਬੁਰਾ ਵੀ ਲੱਗ ਸਕਦਾ ਹੈ।

ਇੱਕ ਉਦਾਹਰਨ ਦਿੰਦਿਆਂ ਰਾਜੇਸ਼ ਪਾਂਡੇ ਕਹਿੰਦੇ ਹਨ, "ਕਲਾਸ ਵਿੱਚ ਦਾਖ਼ਲ ਹੋ ਰਹੇ ਬੱਚੇ ਨੂੰ ਕੋਈ ਪੈਰ ਫ਼ਸਾ ਕੇ ਸੁੱਟ ਦੇਵੇ ਤਾਂ ਸਾਰੇ ਹੱਸਣ ਲੱਗਦੇ ਹਨ।”

“ਪਰ ਡਿੱਗਣ ਵਾਲੇ ਵਿਅਕਤੀ ਨੂੰ ਸੱਟ ਲੱਗ ਸਕਦੀ ਹੈ। ਇਹ ਇੱਕ ਮਜ਼ਾਕ ਵੀ ਹੈ, ਪਰ ਇਸ ਨੂੰ ਮਨੋਰੰਜਨ ਦਾ ਸਹੀ ਤਰੀਕਾ ਨਹੀਂ ਮੰਨਿਆ ਜਾ ਸਕਦਾ ਹੈ।"

BBC
BBC
ਬੱਚੇ
Getty Images
ਬੱਚੇ ਮਾਪਿਆਂ ਤੋਂ ਕਿਸੇ ਵੀ ਸਰੀਰਕ ਜਾਂ ਭਾਵਨਾਤਮਕ ਸੱਟ ਦੀ ਆਸ ਨਹੀਂ ਕਰਦੇ

ਮਜ਼ਾਕ ਅਤੇ ਧੱਕੇਸ਼ਾਹੀ ਵਿਚਲਾ ਫ਼ਰਕ

ਬੱਚਿਆਂ ਨਾਲ ਮਜ਼ਾਕ ਹੁੰਦੇ ਦੇਖ ਕੇ ਲੋਕ ਬੇਚੈਨ ਹੋ ਜਾਂਦੇ ਹਨ ਕਿਉਂਕਿ ਮਜ਼ਾਕ ਕਰਨਾ ਅਤੇ ਕਿਸੇ ਨਾਲ ਧੱਕੇਸ਼ਾਹੀ ਕਰਨ ਵਿਚ ਬਹੁਤ ਹੀ ਸੂਖ਼ਮ ਫ਼ਰਕ ਹੁੰਦਾ ਹੈ।

ਜਦੋਂ ਪੀੜਤ ਘੱਟ ਤਾਕਤਵਰ ਹੁੰਦਾ ਹੈ ਤਾਂ ਪ੍ਰੈਂਕਿੰਗ ਪ੍ਰੇਸ਼ਾਨ ਕਰਨ ਵਾਲੀ ਬਣ ਜਾਂਦੀ ਹੈ।

ਕਾਮੇਡੀ ਦਾ ਇੱਕ ਨਿਯਮ ਮੰਨਿਆ ਜਾਂਦਾ ਹੈ, ''''ਪੰਚ ਅੱਪ, ਨਾਟ ਕਿਕ ਡਾਊਨ''''। ਯਾਨੀ ਵਿਅੰਗ ਕਰਨ ਵਾਲੇ ਪ੍ਰਭਾਵਸ਼ਾਲੀ ਲੋਕਾਂ ’ਤੇ ਨਿਸ਼ਾਨਾ ਸਾਧਿਆ ਜਾਂਦਾ ਹੈ, ਕਮਜ਼ੋਰ ਲੋਕਾਂ ’ਤੇ ਨਹੀਂ। ਜਦੋਂ ਕਿ ਬੱਚਿਆਂ ਨਾਲ ਹੋਣ ਵਾਲੇ ਪ੍ਰੈਂਕਾਂ ਵਿੱਚ ਹਮੇਸ਼ਾਂ ਬੱਚੇ ਹੀ ਨਿਸ਼ਾਨਾ ਬਣਾਏ ਜਾਂਦੇ ਹਨ।

ਇਹ ਜ਼ਰੂਰੀ ਨਹੀਂ ਹੈ ਕਿ ਮਜ਼ਾਕ ਦਾ ਸ਼ਿਕਾਰ ਬਣਨਾ ਹਮੇਸ਼ਾ ਅੱਲੜਾਂ ਅਤੇ ਬਾਲਗਾਂ ਲਈ ਮਨੋਰੰਜਨ ਭਰਿਆ ਹੋਵੇ।

ਰਾਚੇਲ ਮੇਲਵਿਲ ਥਾਮਸ ਬਰਤਾਨੀਆਂ ਵਿੱਚ ਐਸੋਸੀਏਸ਼ਨ ਆਫ਼ ਚਾਈਲਡ ਸਾਈਕੋਥੈਰੇਪਿਸਟ ਵਿੱਚ ਬੁਲਾਰੇ ਵਜੋਂ ਭੂਮਿਕਾ ਨਿਭਾ ਰਹੇ ਹਨ।

ਉਹ ਕਹਿੰਦੇ ਹਨ ਕਿ ਪ੍ਰੈਂਕ ਉਦੋਂ ਹੀ ਸਫ਼ਲ ਮੰਨਿਆ ਜਾ ਸਕਦਾ ਹੈ ਜਦੋਂ ਕੋਈ ਸਮਝਦਾ ਹੈ ਕਿ ਉਸ ਨਾਲ ਮਜ਼ਾਕ ਕੀਤਾ ਗਿਆ ਹੈ, ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ ਅਤੇ ਉਹ ਖ਼ੁਦ ਵੀ ਹੱਸ ਸਕੇ।

ਉਹ ਕਹਿੰਦੇ ਹਨ, “ਅਸੀਂ ਇਕੱਠੇ ਹੱਸਣਾ ਚਾਹੁੰਦੇ ਹਾਂ। ਅਜਿਹਾ ਕਰਨ ਨਾਲ ਸਮਾਜਿਕ ਸਮੂਹਾਂ ਵਿੱਚ ਨੇੜਤਾ ਵਧਦੀ ਹੈ। ਇੱਕ ਮਜ਼ਾਕ ਉਦੋਂ ਹੀ ਮਜ਼ਾਕੀਆ ਹੁੰਦਾ ਹੈ ਜਦੋਂ ਪੀੜਤ ਵੀ ਤੁਰੰਤ ਹਾਸੇ ਵਿੱਚ ਸ਼ਾਮਲ ਹੋ ਜਾਵੇ ਅਤੇ ਕਹੇ ਕਿ, ਵਾਹ, ਇਹ ਕਿੰਨਾ ਵਧੀਆ ਪ੍ਰੈਂਕ ਸੀ।”

“ਪਰ ਜਦੋਂ ਤੁਸੀਂ ਕਿਸੇ ਦੇ ਸਿਰ ''''ਤੇ ਕੁਝ ਤੋੜ ਦਿੰਦੇ ਹੋ ਤਾਂ ਉਹ ਹੱਸ ਕਿੱਥੇ ਸਕਦਾ ਹੈ, ਉਸ ਲਈ ਸਹਿਜ ਰਹਿਣਾ ਸੌਖਾ ਨਹੀਂ ਹੁੰਦਾ।''''''''

ਬੱਚੇ
Getty Images
ਇੱਕ ਪ੍ਰੈਂਕ ਵਿੱਚ ਮਾਪੇ ਬੱਚੇ ਦੇ ਸਿਰ ਵਿੱਚ ਆਂਡਾ ਤੋੜਦੇ ਨਜ਼ਰ ਆਉਂਦੇ ਹਨ

ਬੱਚਿਆਂ ਦੇ ਕੋਮਲ ਮਨਾਂ ''''ਤੇ ਪ੍ਰਭਾਵ

ਇੱਕ ਪ੍ਰੈਂਕ ਵਿੱਚ, ਇੱਕ ਅਜਿਹਾ ਵਿਕਟਿਮ ਹੁੰਦਾ ਹੈ ਜਿਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ।

ਬੱਚਿਆਂ ਲਈ ਇਹ ਸਮਝਣਾ ਸੌਖਾ ਨਹੀਂ ਹੈ ਕਿ ਉਸ ਨੂੰ ਪ੍ਰੇਸ਼ਾਨ ਕਰਨ ਉੱਤੇ ਕਿਸੇ ਨੂੰ ਹਾਸਾ ਆਉਂਦਾ ਹੈ।

ਛੋਟੇ ਬੱਚੇ ਵਿਕਾਸ ਦੇ ਸ਼ੁਰੂਆਤੀ ਪੜਾਵਾਂ ਵਿੱਚ ਹੁੰਦੇ ਹਨ। ਉਨ੍ਹਾਂ ਲਈ ਕਿਸੇ ਵੀ ਹਾਸੇ ਨੂੰ ਤੁਰੰਤ ਸਮਝਣਾ ਸੌਖਾ ਨਹੀਂ ਹੁੰਦਾ ਹੈ। ਹਾਲਾਂਕਿ, ਬੱਚੇ ਛੋਟੀ ਉਮਰ ਤੋਂ ਹੀ ਹਸਾਉਣ ਵਾਲੀਆਂ ਚੀਜ਼ਾਂ ਬਾਰੇ ਸਿੱਖਣਾ ਸ਼ੁਰੂ ਕਰ ਦਿੰਦੇ ਹਨ।

ਕੁਝ ਖੋਜਕਰਤਾਵਾਂ ਨੇ ਆਪਣੀ ਖੋਜ ਵਿੱਚ ਪਾਇਆ ਹੈ ਕਿ ਇੱਕ ਬੱਚਾ ਪੰਜ ਤੋਂ ਛੇ ਸਾਲ ਦੀ ਉਮਰ ਵਿੱਚ ਵਿਅੰਗ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ।

ਕੁਝ ਬੱਚੇ ਚਾਰ ਸਾਲ ਦੀ ਉਮਰ ਤੋਂ ਹੀ ਚੁਟਕਲੇ ਸਮਝਣਾ ਸ਼ੁਰੂ ਕਰ ਦਿੰਦੇ ਹਨ। ਸਿੱਖਣ ਦੀ ਇਹ ਪ੍ਰਕਿਰਿਆ ਅਲੱੜ੍ਹ ਅਵਸਥਾ ਤੱਕ ਜਾਰੀ ਰਹਿੰਦੀ ਹੈ।

ਕਿਸੇ ਚੀਜ਼ ਜਾਂ ਘਟਨਾ ਨੂੰ ਹਾਸੇਵਾਲੀ ਮੰਨਣ ਲਈ ''''ਬੇਜੋੜ'''' ਹੋਣ ਨੂੰ ਇੱਕ ਆਮ ਸਿਧਾਂਤ ਮੰਨਿਆ ਜਾਂਦਾ ਹੈ।

ਇਸਦਾ ਮਤਲਬ ਹੈ ਕਿ ਉਮੀਦਾਂ ਨਾਲੋਂ ਕੁਝ ਵੱਖਰਾ ਹੋਣਾ। ਇਸ ਲਈ ਕੁਝ ਲੋਕਾਂ ਨੂੰ ਅਸਾਧਾਰਨ ਜਾਂ ਵਧਾ-ਚੜ੍ਹਾ ਕੇ ਦੱਸੀਆ ਗਈਆਂ ਚੀਜ਼ਾਂ ਹਾਸੇ ਭਰੀਆਂ ਲੱਗਦੀਆਂ ਹਨ ਕਿਵੇਂ ਕਿ ਕਾਰਟੂਨ।

ਬੱਚੇ
Getty Images
ਬੱਚੇ ਕਈ ਵਾਰ ਮਜ਼ਾਕ ਨੂੰ ਸਮਝ ਨਹੀਂ ਪਾਉਂਦੇ

ਕੀ ਪ੍ਰੈਂਕ ਬੱਚਿਆਂ ਦਾ ਭਰੋਸਾ ਤੋੜਦਾ ਹੈ?

ਬੱਚਾ ਵੀ ਸਭ ਤੋਂ ਪਹਿਲਾਂ ਇਹੀ ਸਮਝਣਾ ਸ਼ੁਰੂ ਕਰਦਾ ਹੈ ਕਿ ਕਿਹੜੀਆਂ ਚੀਜ਼ਾਂ ਬੇਮੇਲ ਜਾਂ ਅਸਾਧਾਰਨ ਹਨ।

ਮੇਲਵਿਲ ਥਾਮਸ ਕਹਿੰਦੇ ਹਨ, “ਉਦਾਹਰਣ ਵਜੋਂ, ਬੱਚਿਆਂ ਨੂੰ ਹਾਥੀ ਦੇ ਸਿਰ ਉੱਤੇ ਟੋਪੀ ਦੇਖਣਾ ਮਜ਼ਾਕੀਆ ਲੱਗਦਾ ਹੈ। ਪਰ ਆਂਡੇ ਨੂੰ ਤੋੜਨ ਵਰਗੇ ਮਜ਼ਾਕ ਨਾਲ ਸਮੱਸਿਆ ਇਹ ਹੈ ਕਿ ਤੁਸੀਂ ਪਹਿਲਾਂ ਬੱਚਿਆਂ ਨੂੰ ਉਮੀਦ ਦਿੰਦੇ ਹੋ ਅਤੇ ਫਿਰ ਝਟਕਾ ਦਿੰਦੇ ਹੋ।”

“ਜਿਵੇਂ ਤੁਸੀਂ ਕਹਿੰਦੇ ਹੋ, ਚਲੋ ਮੰਮੀ ਨਾਲ ਖਾਣਾ ਬਣਾਉ। ਫਿਰ ਅਚਾਨਕ ਤੁਸੀਂ ਉਸ ਦੇ ਸਿਰ ''''ਤੇ ਇੱਕ ਅੰਡਾ ਤੋੜ ਕੇ ਉਸ ਨੂੰ ਸੱਟ ਮਾਰ ਦਿੱਤੀ।"

ਇੰਗਲੈਂਡ ਦੀ ਯਾਰਕ ਸੇਂਟ ਜੌਨ ਯੂਨੀਵਰਸਿਟੀ ਦੇ ਡਿਵੈਲਪਮੈਂਟ ਸਾਈਕਾਲੋਜਿਸਟ ਪੇਜ ਡੇਵਿਸ ਨੇ ਬੱਚਿਆਂ ਵਿੱਚ ਹਾਸਰਸ ਦੇ ਵਿਕਾਸ ਦੀ ਪ੍ਰਕਿਰਿਆ ''''ਤੇ ਇੱਕ ਕਿਤਾਬ ਲਿਖੀ ਹੈ।

ਉਹ ਕਹਿੰਦੇ ਹਨ, “ਅੰਡੇ ਤੋੜਨ ਵਾਲੇ ਪ੍ਰੈਂਕ ਵਿੱਚ, ਬਾਲਗ ਜਾਣਦੇ ਹਨ ਕਿ ਉਹ ਕੀ ਕਰਨ ਜਾ ਰਹੇ ਹਨ ਪਰ ਬੱਚੇ ਨੂੰ ਨਹੀਂ ਪਤਾ। ਇਸ ਲਈ ਉਹ ਸਮਝ ਨਹੀਂ ਸਕਦਾ ਕਿ ਭਾਂਡੇ ਦੀ ਬਜਾਇ ਆਂਡਾ ਉਸ ਦੇ ਸਿਰ ''''ਤੇ ਕਿਉਂ ਟੁੱਟ ਗਿਆ।”

“ਕਈ ਵੀਡੀਓਜ਼ ''''ਚ ਬੱਚੇ ਇਹ ਨਹੀਂ ਸਮਝ ਪਾਉਂਦੇ ਕਿ ਉਨ੍ਹਾਂ ਨਾਲ ਕੋਈ ਮਜ਼ਾਕ ਕੀਤਾ ਜਾ ਰਿਹਾ ਹੈ। ਇਸ ਨਾਲ ਉਨ੍ਹਾਂ ਦਾ ਭਰੋਸਾ ਟੁੱਟਦਾ ਹੈ।”

ਬਾਲ ਮਨੋਵਿਗਿਆਨੀ ਰੇਚਲ ਮੇਲਵਿਲ ਥਾਮਸ ਵੀ ਇਹੀ ਚਿੰਤਾ ਜ਼ਾਹਰ ਕਰਦੇ ਹਨ।

ਉਹ ਕਹਿੰਦੇ ਹਨ, "ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਲਈ, ਤੁਸੀਂ ਇੱਕ ਢਾਲ ਵਾਂਗ ਹੋ। ਉਸ ਨੂੰ ਭਰੋਸਾ ਹੈ ਕਿ ਤੁਸੀਂ ਉਸ ਨੂੰ ਕਦੇ ਦੁਖੀ ਨਹੀਂ ਕਰੋਗੇ। ਪਰ ਜੇ ਤੁਸੀਂ ਉਸ ਦੇ ਸਿਰ ''''ਤੇ ਆਂਡਾ ਤੋੜੋਗੇ, ਤਾਂ ਉਸ ਭਰੋਸੇ ਨੂੰ ਠੇਸ ਪਹੁੰਚਣੀ ਸੁਭਾਵਿਕ ਹੈ।”

ਬੱਚੇ
Getty Images

ਮਾਪੇ ਕਿਉਂ ਨਹੀਂ ਸਮਝ ਸਕਦੇ

ਇਨ੍ਹਾਂ ਪ੍ਰੈਂਕਾਂ ਨਾਲ ਇਕ ਹੋਰ ਸਮੱਸਿਆ ਇਹ ਹੈ ਕਿ ਇਹ ਵੀਡੀਓ ਬੱਚਿਆਂ ਦੀ ਇਜਾਜ਼ਤ ਤੋਂ ਬਿਨਾਂ ਰਿਕਾਰਡ ਕੀਤੇ ਜਾ ਰਹੇ ਹਨ ਅਤੇ ਆਨਲਾਈਨ ਪੋਸਟ ਕੀਤੇ ਜਾ ਰਹੇ ਹਨ।

ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਬੱਚਿਆਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਵਾਲੇ ਪ੍ਰੈਂਕ ਨੂੰ ਮਨੋਰੰਜਕ ਕਿਵੇਂ ਮੰਨਿਆ ਜਾ ਸਕਦਾ ਹੈ? ਖ਼ਾਸਕਰ ਜਦੋਂ ਅਜਿਹੀਆਂ ਵੀਡੀਓਜ਼ ਵਿੱਚ ਬਹੁਤ ਸਾਰੇ ਬੱਚਿਆਂ ਦੇ ਹਾਵਭਾਵ ਦਿਖਾਉਂਦੇ ਹਨ ਕਿ ਉਨ੍ਹਾਂ ਦੇ ਸੱਟ ਲੱਗੀ ਹੈ।

ਬਾਲ ਮਨੋਵਿਗਿਆਨੀ ਰੇਚਲ ਮੇਲਵਿਲ ਥਾਮਸ ਵੀ ਹੈਰਾਨੀ ਜ਼ਾਹਰ ਕਰਦੇ ਹਨ ਕਿ ਅਜਿਹੇ ਪ੍ਰੈਂਕ ਵੀਡੀਓਜ਼ ''''ਤੇ ਬੱਚਿਆਂ ਦੀ ਪ੍ਰਤੀਕ੍ਰਿਆ ਨਾਕਾਰਾਤਮਕ ਹੈ, ਫ਼ਿਰ ਵੀ ਮਾਪੇ ਅਤੇ ਉਨ੍ਹਾਂ ਨਾਲ ਖੜੇ ਵੱਡੇ ਲੋਕ ਹੱਸ ਰਹੇ ਹਨ।

ਇਹ ਅਟਿਊਨਮੈਂਟ ਦੇ ਵਿਰੁੱਧ ਹੈ, ਯਾਨੀ ਬਰਾਬਰ ਭਾਵਨਾ ਦਿਖਾਉਣ ਦੇ ਖ਼ਿਲਾਫ਼ ਹੈ। ਜਿਸ ਦੀ ਸਲਾਹ ਬਹੁਤ ਸਾਰੇ ਬਾਲ ਮਨੋਵਿਗਿਆਨੀ ਦਿੰਦੇ ਹਨ।

ਜਿਵੇਂ ਬੱਚੇ ਦੇ ਸੱਟ ਲੱਗਣ ਉੱਤੇ ਮਾਂ ਨੂੰ ਵੀ ਤਕਲੀਫ਼ ਹੁੰਦੀ ਹੈ। ਇਸ ਨਾਲ ਬੱਚੇ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਹੈ, ਕਿਹੜੀ ਸਥਿਤੀ ਵਿੱਚ ਕਿਹੜੀ ਭਾਵਨਾ ਦਿਖਾਉਣ ਦੀ ਲੋੜ ਹੈ। ਪਰ ਪ੍ਰੈਂਕ ਵਿੱਚ ਹੋ ਰਿਹਾ ਵਿਵਹਾਰ ਇਸ ਦੇ ਬਿਲਕੁਲ ਉਲਟ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਪੀੜਤ ਦੀ ਭਾਵਨਾਤਮਕ ਪ੍ਰਤੀਕ੍ਰਿਆ ਜਾਂ ਉਨ੍ਹਾਂ ਦਾ ਦੁੱਖ ''''ਤੇ ਆਧਾਰਿਤ ਪ੍ਰੈਂਕ ਵੀਡੀਓ ਬਣਾਉਣਾ, ਸੋਸ਼ਲ ਮੀਡੀਆ ਦਾ ਸਿਆਹ ਪੱਖ ਹੈ।

ਮੇਲਵਿਲਥਾਮਸ ਕਹਿੰਦੇ ਹਨ, “ਮਾਪਿਆਂ ਨੂੰ ਇਹ ਸਭ ਕਰਕੇ ਵਿਊਜ਼, ਲਾਈਕ ਜਾਂ ਕਿਸੇ ਹੋਰ ਰੂਪ ਵਿੱਚ ਕੁਝ ਲਾਭ ਮਿਲ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਉਹ ਇਹ ਸੋਚਣ ਦੇ ਯੋਗ ਨਹੀਂ ਹੁੰਦੇ ਕਿ ਉਨ੍ਹਾਂ ਦਾ ਬੱਚਾ ਕੀ ਮਹਿਸੂਸ ਕਰ ਰਿਹਾ ਹੋਵੇਗਾ।”

“ਮਜ਼ਾਕ ਕਰਦੇ ਸਮੇਂ, ਉਹ ਬੱਚੇ ਦੀਆਂ ਜ਼ਰੂਰਤਾਂ ਦੀ ਬਜਾਇ ਆਪਣੀਆਂ ਲੋੜਾਂ ਵੱਲ ਵਧੇਰੇ ਧਿਆਨ ਦੇ ਰਹੇ ਹੁੰਦੇ ਹਨ।”

BBC
BBC

ਸਾਵਧਾਨੀ ਲਾਜ਼ਮੀ ਹੈ

ਅਜਿਹੇ ਮਜ਼ਾਕ ਬੱਚਿਆਂ ''''ਤੇ ਮਾੜਾ ਪ੍ਰਭਾਵ ਪਾ ਸਕਦੇ ਹਨ ਅਤੇ ਮਾਪਿਆਂ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ।

ਚਾਈਲਡ ਸਾਈਕੋਥੈਰੇਪਿਸਟ ਥਾਮਸ ਮੇਲਵਿਲ ਦਾ ਕਹਿਣਾ ਹੈ ਕਿ ਅਜਿਹੀਆਂ ਸਥਿਤੀਆਂ ਵਿੱਚ ਇਹ ਦੇਖਣਾ ਅਹਿਮ ਹੈ ਕਿ ਪ੍ਰੈਂਕ ਦਾ ਬੱਚੇ ''''ਤੇ ਕੀ ਅਸਰ ਪੈਂਦਾ ਹੈ। ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਤੁਹਾਡਾ ਮਕਸਦ ਕੀ ਸੀ।

ਉਹ ਕਹਿੰਦੇ ਹਨ, “ਤੁਸੀਂ ਬੱਚੇ ਨੂੰ ਕਹਿ ਸਕਦੇ ਹੋ ਕਿ ਕਿਸੇ ਹੋਰ ਨੂੰ ਦੇਖ ਕੇ ਮੈਂ ਸੋਚਿਆ ਕਿ ਮੈਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ। ਪਰ ਹੁਣ ਮੈਨੂੰ ਅਹਿਸਾਸ ਹੋਇਆ ਹੈ ਕਿ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਮਾਫ਼ ਕਰਨਾ।''''''''

ਅਜਿਹਾ ਕਰਨਾ ਜ਼ਰੂਰੀ ਹੈ ਕਿਉਂਕਿ ਮਾਪੇ ਆਪਣੇ ਬੱਚਿਆਂ ਲਈ ਆਦਰਸ਼ ਹੁੰਦੇ ਹਨ। ਮਾਫ਼ੀ ਮੰਗਦੇ ਸਮੇਂ ਤੁਸੀਂ ਆਪਣੇ ਬੱਚੇ ਨੂੰ ਸਿਖਾ ਰਹੇ ਹੋ ਕਿ ਜਦੋਂ ਤੁਸੀਂ ਕਿਸੇ ਚੀਜ਼ ''''ਤੇ ਪਛਤਾਵਾ ਕਰਦੇ ਹੋ ਤਾਂ ਕੀ ਕਰਨਾ ਚਾਹੀਦਾ ਹੈ।

ਮਨੋਵਿਗਿਆਨੀ ਰਾਜੇਸ਼ ਪਾਂਡੇ ਦਾ ਕਹਿਣਾ ਹੈ ਕਿ “ਹੱਸਣ ਅਤੇ ਮੌਜ-ਮਸਤੀ ਕਰਨ ਦੇ ਕਈ ਹੋਰ ਰਚਨਾਤਮਕ ਤਰੀਕੇ ਹਨ। ਜਦੋਂ ਮਜ਼ਾਕ ਕੀਤਾ ਜਾਂਦਾ ਹੈ ਤਾਂ ਆਸ ਕੀਤੀ ਜਾਂਦੀ ਹੈ ਕਿ ਹਸਾਉਣ ਵਾਲਾ ਹੋਵੇਗਾ। ਪਰ ਤੁਸੀਂ ਇਹ ਨਹੀਂ ਮਾਪ ਸਕਦੇ ਕਿ ਉਸ ਮਜ਼ਾਕ ਦਾ ਦੂਜੇ ਵਿਅਕਤੀ ''''ਤੇ ਕੀ ਅਤੇ ਕਿੰਨਾ ਅਸਰ ਪਵੇਗਾ।”

ਉਹ ਕਹਿੰਦੇ ਹਨ ਕਿ ਸਿਰਫ਼ ਮਜ਼ੇ ਲਈ ਕਿਸੇ ਨੂੰ ਡਰਾਉਣਾ, ਹੈਰਾਨ ਕਰਨਾ ਜਾਂ ਪ੍ਰੇਸ਼ਾਨ ਕਰਨਾ ਠੀਕ ਨਹੀਂ ਹੈ। ਅਜਿਹਾ ਨਾ ਤਾਂ ਬੱਚਿਆਂ ਨਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਨਾ ਹੀ ਬਜ਼ੁਰਗਾਂ ਨਾਲ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News