ਆਪਰੇਸ਼ਨ ਥਿਏਟਰ ’ਚ ਸਰਜਨਾਂ ਦੇ ਸ਼ੋਸ਼ਣ ਬਾਰੇ ਵੱਡਾ ਖੁਲਾਸਾ, ਕਿਵੇਂ ਖੁੱਲ੍ਹੇਆਮ ਹੁੰਦਾ ਹੈ ਸ਼ੋਸ਼ਣ ਡਾਕਟਰਾਂ ਨੇ ਸੁਣਾਈ ਹੱਡਬੀਤੀ
Thursday, Sep 14, 2023 - 10:02 AM (IST)


ਯੂਕੇ ਦੇ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਸਟਾਫ ਦੇ ਇੱਕ ਵੱਡੇ ਵਿਸ਼ਲੇਸ਼ਣ ਵਿੱਚ, ਮਹਿਲਾ ਸਰਜਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਿਨਸੀ ਤੌਰ ''''ਤੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ, ਉਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਕੁਝ ਮਾਮਲਿਆਂ ਵਿੱਚ ਤਾਂ ਸਹਿਕਰਮੀਆਂ ਵੱਲੋਂ ਬਲਾਤਕਾਰ ਕੀਤਾ ਗਿਆ ਹੈ।
ਬੀਬੀਸੀ ਨਿਊਜ਼ ਨੇ ਉਨ੍ਹਾਂ ਔਰਤਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਦਾ ਸਰਜਰੀ ਦੌਰਾਨ ਆਪਰੇਸ਼ਨ ਥੀਏਟਰ ਵਿੱਚ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।
ਇਸ ਅਧਿਐਨ ਦੇ ਲੇਖਕਾਂ ਦਾ ਕਹਿਣਾ ਹੈ ਕਿ ਸੀਨੀਅਰ ਪੁਰਸ਼ ਸਰਜਨਾਂ ਵੱਲੋਂ ਮਹਿਲਾ ਸਿਖਿਆਰਥੀਆਂ ਨਾਲ ਦੁਰਵਿਵਹਾਰ ਕੀਤੇ ਜਾਣ ਦਾ ਇੱਕ ਪੈਟਰਨ ਹੈ ਅਤੇ ਇਹ ਹੁਣ ਬ੍ਰਿਟੇਨ ਦੇ ਐੱਨਐੱਚਐੱਸ ਹਸਪਤਾਲਾਂ ਵਿੱਚ ਹੋ ਰਿਹਾ ਹੈ।
ਰਾਇਲ ਕਾਲਜ ਆਫ਼ ਸਰਜਨਜ਼ ਨੇ ਕਿਹਾ ਕਿ ਇਹ ਨਤੀਜੇ "ਸੱਚਮੁੱਚ ਹੈਰਾਨ ਕਰਨ ਵਾਲੇ" ਸਨ।
ਪਰੇਸ਼ਾਨ, ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਨੂੰ ਸਰਜਰੀ ਦੇ ਖੁੱਲ੍ਹੇ ਰਾਜ਼ ਵਜੋਂ ਦਰਸਾਇਆ ਗਿਆ ਹੈ।
ਇਹ ਔਰਤਾਂ ਨੂੰ ਉਨ੍ਹਾਂ ਦੇ ਸਕ੍ਰਬਾਂ (ਆਪਰੇਸ਼ਨ ਥੀਏਟਰ ਅੰਦਰ ਜਾਣ ਤੋਂ ਪਹਿਲਾਂ ਪਹਿਨਣ ਵਾਲੇ ਕੱਪੜੇ) ਦੇ ਅੰਦਰ ਛੂਹਣ ਦੀ, ਮਰਦ ਸਰਜਨਾਂ ਦਾ ਉਨ੍ਹਾਂ ਦੀਆਂ ਛਾਤੀਆਂ ''''ਤੇ ਆਪਣੇ ਮੱਥੇ ਪੂੰਝਣ ਅਤੇ ਮਰਦਾਂ ਵੱਲੋਂ ਮਹਿਲਾ ਦੇ ਗੁਪਤ ਅੰਗਾਂ ਨੂੰ ਛੋਹਣ ਦੀ ਅਣਕਹੀ ਕਹਾਣੀ ਹੈ। ਕੁਝ ਨੂੰ ਜਿਨਸੀ ਸੰਬਧਾਂ ਲਈ ਕਰੀਅਰ ਦੇ ਮੌਕੇ ਦਿੱਤੇ ਗਏ ਹਨ।
ਐਕਸੀਟਰ ਯੂਨੀਵਰਸਿਟੀ, ਸਰੀ ਯੂਨੀਵਰਸਿਟੀ ਅਤੇ ਸਰਜਰੀ ਵਿੱਚ ਜਿਨਸੀ ਦੁਰਵਿਹਾਰ ਬਾਰੇ ਕਾਰਜਕਾਰੀ ਪਾਰਟੀ ਵੱਲੋਂ ਵਿਸ਼ਲੇਸ਼ਣ, ਨੂੰ ਬੀਬੀਸੀ ਨਿਊਜ਼ ਨਾਲ ਵਿਸ਼ੇਸ਼ ਤੌਰ ''''ਤੇ ਸਾਂਝਾ ਕੀਤਾ ਗਿਆ ਹੈ।
ਖੋਜਕਰਤਾਵਾਂ ਨੂੰ ਜਵਾਬ ਦੇਣ ਵਾਲੀਆਂ ਲਗਭਗ ਦੋ ਤਿਹਾਈ ਮਹਿਲਾ ਸਰਜਨਾਂ ਨੇ ਕਿਹਾ ਕਿ ਉਹ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਸਨ ਅਤੇ ਪਿਛਲੇ ਪੰਜ ਸਾਲਾਂ ਵਿੱਚ ਇੱਕ ਤਿਹਾਈ ਦਾ ਸਹਿਕਰਮੀਆਂ ਵੱਲੋਂ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।
ਔਰਤਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਡਰ ਹੈ ਕਿ ਘਟਨਾਵਾਂ ਦੀ ਰਿਪੋਰਟ ਕਰਨ ਨਾਲ ਉਨ੍ਹਾਂ ਦੇ ਕਰੀਅਰ ਨੂੰ ਨੁਕਸਾਨ ਹੋਵੇਗਾ ਅਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੈ ਕਿ ਐੱਨਐੱਚਐੱਸ ਕਾਰਵਾਈ ਕਰੇਗਾ।

''''ਉਸ ਦਾ ਚਿਹਰਾ ਮੇਰੀ ਛਾਤੀ ''''ਤੇ ਕਿਉਂ ਹੈ?''''
ਖੁੱਲ੍ਹ ਕੇ ਗੱਲ ਕਰਨ ਦੀ ਘਬਰਾਹਟ ਹੈ। ਜੂਡਿਥ ਨੇ ਦੱਸਿਆ ਕਿ ਅਸੀਂ ਸਿਰਫ਼ ਉਸ ਦਾ ਪਹਿਲਾ ਨਾਮ ਹੀ ਵਰਤਾਂਗੇ। ਉਹ ਹੁਣ ਇੱਕ ਤਜਰਬੇਕਾਰ ਅਤੇ ਪ੍ਰਤਿਭਾਸ਼ਾਲੀ ਸਲਾਹਕਾਰ ਸਰਜਨ ਹੈ।
ਉਸ ਦੇ ਕਰੀਅਰ ਦੇ ਸ਼ੁਰੂ ਵਿੱਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਅਜਿਹਾ ਜਦੋਂ ਹੋਇਆ ਜਦੋਂ ਆਪਰੇਸ਼ਨ ਥੀਏਟਰ ਵਿੱਚ ਉਹ ਸਭ ਤੋਂ ਘੱਟ ਤਜਰਬੇਕਾਰ ਸੀ ਅਤੇ ਇੱਕ ਸੀਨੀਅਰ ਪੁਰਸ਼ ਸਰਜਨ ਨੂੰ ਪਸੀਨਾ ਆ ਰਿਹਾ ਸੀ।
"(ਉਹ) ਘੁੰਮਿਆ ਅਤੇ ਆਪਣਾ ਸਿਰ ਮੇਰੇ ਛਾਤੀਆਂ ਵਿੱਚ ਦੱਬ ਦਿੱਤਾ ਤੇ ਮੈਨੂੰ ਅਹਿਸਾਸ ਹੋਇਆ ਕਿ ਉਹ ਆਪਣਾ ਮੱਥਾ ਪੂੰਝ ਰਿਹਾ ਹੈ।"
"ਤੁਸੀਂ ਬਿਲਕੁਲ ਨੰਮ ਪੈ ਜਾਂਦੇ ਹੋ, ''''ਉਸ ਦਾ ਸਿਰ ਮੇਰੀ ਛਾਤੀ ’ਤੇ ਕਿਉਂ?''''
ਉਹ ਕਹਿੰਦੀ ਹੈ ਕਿ ਜਦੋਂ ਉਸ ਨੇ ਦੂਜੀ ਵਾਰ ਅਜਿਹਾ ਕੀਤਾ ਤਾਂ ਜੂਡਿਥ ਨੇ ਉਸ ਨੂੰ ਇੱਕ ਤੌਲੀਆ ਲੈਣ ਦੀ ਪੇਸ਼ਕਸ਼ ਕੀਤੀ। ਤਾਂ ਉਸ ਨੇ ਜਵਾਬ ਵਿੱਚ ਕਿਹਾ, ਵਾਪਸ ਆ ਜਾਓ "ਨਹੀਂ, ਇਹ ਬਹੁਤ ਮਜ਼ੇਦਾਰ ਹੈ", "ਅਤੇ ਉਸ ਦੇ ਚਿਹਰੇ ''''ਤੇ ਇੱਕ ਖੱਚਰੀ ਜਿਹੀ ਮੁਸਕਾਨ ਸੀ, ਬਹੁਤ ਮਾੜਾ ਲੱਗਾ, ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕੀਤਾ।
ਜੂਡਿਥ ਲਈ ਇਸ ਤੋਂ ਵੀ ਮਾੜੀ ਗੱਲ ਉਸ ਦੇ ਸਾਥੀਆਂ ਦੀ ਪੂਰੀ ਤਰ੍ਹਾਂ ਨਾਲ ਚੁੱਪੀ ਸੀ।
"ਉਹ ਆਪਰੇਸ਼ਨ ਥੀਏਟਰ ਵਿੱਚ ਸਭ ਤੋਂ ਸੀਨੀਅਰ ਵਿਅਕਤੀ ਵੀ ਨਹੀਂ ਸੀ, ਪਰ ਉਹ ਜਾਣਦਾ ਸੀ ਕਿ ਵਿਵਹਾਰ ਠੀਕ ਸੀ ਅਤੇ ਉਹ ਬਹੁਤ ਮਾੜਾ ਸੀ।"
ਹਾਲਾਂਕਿ, ਇਹ ਆਪਰੇਸ਼ਨ ਥੀਏਟਰ ਵਿੱਚ ਜੂਡਿਥ ਨਾਲ ਵਾਪਰਿਆ ਸੀ, ਪਰ ਜਿਨਸੀ ਪਰੇਸ਼ਾਨੀ ਅਤੇ ਜਿਨਸੀ ਸ਼ੋਸ਼ਣ ਹਸਪਤਾਲ ਤੋਂ ਪਰੇ ਹੈ।


- ਮਹਿਲਾ ਸਰਜਨਾਂ ਮੁਤਾਬਕ ਆਪਰੇਸ਼ਨ ਥਿਓਟਰ ਵਿੱਚ ਉਨ੍ਹਾਂ ਨੂੰ ਜਿਨਸੀ ਤੌਰ ''''ਤੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ।
- ਕੁਝ ਮਾਮਲਿਆਂ ਵਿੱਚ ਤਾਂ ਸਹਿਕਰਮੀਆਂ ਵੱਲੋਂ ਬਲਾਤਕਾਰ ਕੀਤਾ ਗਿਆ ਹੈ।
- ਇਹ ਯੂਕੇ ਦੇ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਸਟਾਫ ਦੇ ਇੱਕ ਵੱਡੇ ਵਿਸ਼ਲੇਸ਼ਣ ਵਿੱਚ ਖੁਲਾਸਾ ਕੀਤਾ ਹੈ।
- ਔਰਤਾਂ ਦਾ ਕਹਿਣਾ ਹੈ ਉਹ ਡਰ ਅਤੇ ਭਵਿੱਖ ਦੇ ਖ਼ਤਰੇ ਕਾਰਨ ਰਿਪੋਰਟ ਨਹੀਂ ਕਰਦੀਆਂ।
- ਕੁਝ ਨੂੰ ਜਿਨਸੀ ਸੰਬਧਾਂ ਲਈ ਕਰੀਅਰ ਦੇ ਮੌਕੇ ਦਿੱਤੇ ਗਏ ਹਨ।
- ਇਸ ਦੌਰਾਨ ਕਈ ਮਰਦਾਂ ਨੇ ਵੀ ਸ਼ੋਸ਼ਣ ਦੀ ਗੱਲ ਆਖੀ ਹੈ।

''''ਮੈਨੂੰ ਉਸ ''''ਤੇ ਭਰੋਸਾ ਸੀ''''
ਐਨੀ (ਬਦਲਿਆ ਹੋਇਆ ਨਾਮ) ਬੀਬੀਸੀ ਨਾਲ ਗੱਲ ਕਰਨਾ ਚਾਹੁੰਦੀ ਸੀ ਕਿਉਂਕਿ ਉਸ ਦਾ ਮੰਨਣਾ ਹੈ ਕਿ ਤਬਦੀਲੀ ਉਦੋਂ ਹੀ ਆਵੇਗੀ ਜਦੋਂ ਲੋਕ ਬੋਲਣਗੇ।
ਉਸ ਨਾਲ ਜੋ ਵਾਪਰਿਆ ਉਹ, ਉਸ ਦਾ ਬਲਾਤਕਾਰ ਵਜੋਂ ਵਰਣਨ ਨਹੀਂ ਕਰਨਾ ਚਾਹੁੰਦੀ ਪਰ ਸਪੱਸ਼ਟ ਹੈ ਕਿ ਜੋ ਜਿਨਸੀ ਸਬੰਧ ਬਣਿਆ ਸੀ ਉਹ ਸਹਿਮਤੀ ਨਾਲ ਨਹੀਂ ਸੀ। ਇਹ ਇੱਕ ਮੈਡੀਕਲ ਕਾਨਫਰੰਸ (ਇੱਕ ਵਿਸ਼ੇ ਵਿਸ਼ੇਸ਼ ਦੇ ਡਾਕਟਰਾਂ ਦੀ ਮੀਟਿੰਗ) ਨਾਲ ਜੁੜੇ ਇੱਕ ਸਮਾਜਿਕ ਸਮਾਗ਼ਮ ਵਿੱਚ ਹੋਇਆ ਸੀ।
ਉਹ ਇੱਕ ਸਿਖਿਆਰਥੀ ਸੀ ਅਤੇ ਉਹ ਇੱਕ ਸਲਾਹਕਾਰ ਸੀ।
ਉਹ ਕਹਿੰਦੀ ਹੈ, "ਮੈਂ ਉਸ ''''ਤੇ ਭਰੋਸਾ ਕੀਤਾ, ਵਿਸ਼ਵਾਸ਼ ਰੱਖਿਆ।"
ਉਸ ਨੇ ਕਿਹਾ ਕਿ ਉਹ ਉੱਥੇ ਮੌਜੂਦ ਹੋਰਨਾਂ ਲੋਕਾਂ ਨੂੰ ਨਹੀਂ ਜਾਣਦੀ ਅਤੇ ਉਨ੍ਹਾਂ ''''ਤੇ ਭਰੋਸਾ ਨਹੀਂ ਕਰਦੀ ਅਤੇ ਉਹ ਉਸੇ ਭਰੋਸੇ ''''ਤੇ ਹੀ ਉਸ ਨਾਲ ਖੇਡ ਗਿਆ।
ਉਸ ਨੇ ਦੱਸਿਆ, "ਉਹ ਮੇਰੇ ਨਾਲ ਉਥੋਂ ਤੱਕ ਆਇਆ ਜਿੱਥੇ ਮੈਂ ਰੁਕੀ ਹੋਈ ਸੀ। ਮੈਨੂੰ ਲੱਗਾ ਕਿ ਉਹ ਗੱਲ ਕਰਨਾ ਚਾਹੁੰਦਾ ਹੈ ਅਤੇ ਉਹ ਅਚਾਨਕ ਮੇਰੇ ਉੱਤੇ ਆ ਗਿਆ ਤੇ ਮੇਰੇ ਨਾਲ ਜਿਨਸੀ ਸਬੰਧ ਬਣਾ ਲਏ।"
ਉਸ ਨੇ ਕਿਹਾ ਉਸ ਵੇਲੇ ਉਸ ਦਾ ਸਰੀਰ ਠੰਢਾ ਪੈ ਗਿਆ ਸੀ ਅਤੇ ''''ਮੈਂ ਉਸ ਨੂੰ ਰੋਕ ਨਾ ਸਕੀ।"
ਉਹ ਆਖਦੀ ਹੈ, "ਇਹ ਉਹ ਨਹੀਂ ਹੈ ਜੋ ਮੈਂ ਚਾਹੁੰਦੀ ਸੀ, ਇਹ ਕਦੇ ਨਹੀਂ ਸੀ ਅਜਿਹਾ ਚਾਹੁੰਦੀ ਸੀ ਇਹ ਅਚਾਨਕ ਹੋਇਆ।"
ਜਦੋਂ ਉਸ ਨੇ ਅਗਲੇ ਦਿਨ ਉਸ ਨੂੰ ਦੇਖਿਆ ਤਾਂ "ਉਸ ਨੇ ਮੁਸ਼ਕਲ ਨਾਲ ਆਪਣੇ-ਆਪ ਸੰਭਾਲਿਆ।"
"ਮੈਨੂੰ ਨਹੀਂ ਲੱਗਾ ਕਿ ਮੈਂ ਉਸ ਵੇਲੇ ਕੋਈ ਪ੍ਰਤੀਕਿਰਿਆ ਵੀ ਨਹੀਂ ਕਰ ਸਕੀ। ਮੈਂ ਮਹਿਸੂਸ ਕੀਤਾ ਕਿ ਤੁਹਾਡੇ ਨਾਲ ਜੋ ਵੀ ਹੋਇਆ ਹੈ ਉਸ ਨੂੰ ਸਹਿਣ ਦਾ ਇੱਕ ਬਹੁਤ ਮਜ਼ਬੂਤ ਸੱਭਿਆਚਾਰ ਹੈ।"
ਇਸ ਘਟਨਾ ਨੇ ਐਨੀ ਨੂੰ ਲੰਬੇ ਸਮੇਂ ਤੱਕ ਭਾਵਨਾਤਮਕ ਤੌਰ ''''ਤੇ ਸੁੰਨ ਕਰ ਦਿੱਤਾ ਸੀ ਅਤੇ ਸਾਲਾਂ ਬਾਅਦ ਕੰਮ ''''ਤੇ "ਇਹ ਯਾਦ ਮੇਰੇ ਦਿਮਾਗ਼ ਵਿੱਚ ਇੱਕ ਡਰਾਉਣੇ ਸੁਪਨੇ ਵਾਂਗ ਆਈ", ਜਦੋਂ ਉਹ ਆਪਰੇਸ਼ਨ ਵਿੱਚ ਥਿਏਟਰ ਵਿੱਚ ਜਾਣ ਦੀ ਤਿਅਰੀ ਕਰ ਰਹੀ ਸੀ।

ਸਰਜਨਾਂ ਦਾ ਭਰੋਸਾ ਹਿਲ ਗਿਆ ਹੈ
ਇਹ ਵਿਆਪਕ ਤੌਰ ''''ਤੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਅਜਿਹੇ ਵਿਵਹਾਰ ਦੇ ਆਲੇ ਦੁਆਲੇ ਚੁੱਪ ਦਾ ਵਰਤਾਰਾ ਹੈ।
ਸਰਜੀਕਲ ਸਿਖਲਾਈ, ਆਪਰੇਸ਼ਨ ਥੀਏਟਰ ਵਿੱਚ ਸੀਨੀਅਰ ਸਹਿਯੋਗੀਆਂ ਤੋਂ ਸਿੱਖਣ ''''ਤੇ ਆਧਾਰਿਤ ਹੈ ਅਤੇ ਔਰਤਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੇ ਖ਼ਿਲਾਫ਼ ਬੋਲਣਾ ਜੋਖ਼ਮ ਭਰਿਆ ਹੁੰਦਾ ਹੈ ਜਿਨ੍ਹਾਂ ''''ਤੇ ਉਨ੍ਹਾਂ ਦਾ ਭਵਿੱਖ ਨਿਰਭਰ ਕਰਦਾ ਹੈ।
ਇਹ ਰਿਪੋਰਟ, ਜੋ ਬ੍ਰਿਟਿਸ਼ ਜਰਨਲ ਆਫ਼ ਸਰਜਰੀ ਵਿੱਚ ਪ੍ਰਕਾਸ਼ਿਤ ਕੀਤੀ ਜਾ ਰਹੀ, ਪੈਮਾਨੇ ਦੀ ਸਮਝਣ ਦਾ ਪਹਿਲ ਯਤਨ ਹੈ।
ਰਜਿਸਟਰਡ ਸਰਜਨਾਂ, ਜਿਸ ਵਿੱਚ ਔਰਤ ਅਤੇ ਮਰਦ ਦੋਵੇਂ ਸ਼ਾਮਿਲ ਸਨ, ਉਨ੍ਹਾਂ ਗੁਪਤ ਤੌਰ ''''ਤੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ।
ਉਨ੍ਹਾਂ ਵਿੱਚੋਂ 1435 ਨੇ ਜਵਾਬ ਦਿੱਤਾ, ਜਿਨ੍ਹਾਂ ਵਿੱਚ ਅੱਧੀਆਂ ਔਰਤਾਂ ਸ਼ਾਮਿਲ ਸਨ-
- 63% ਔਰਤਾਂ ਨੂੰ ਸਹਿਕਰਮੀਆਂ ਵੱਲੋਂ ਜਿਨਸੀ ਸ਼ੋਸ਼ਣ ਦਾ ਨਿਸ਼ਾਨਾ ਬਣਾਇਆ ਗਿਆ ਸੀ
- 30% ਔਰਤਾਂ ਦਾ ਸਹਿਕਰਮੀ ਵੱਲੋਂ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ
- 11% ਔਰਤਾਂ ਨੇ ਕਰੀਅਰ ਦੇ ਮੌਕਿਆਂ ਨਾਲ ਜੁੜੇ ਹੋਏ ਜ਼ਬਰਦਸਤੀ ਸਰੀਰਕ ਸੰਪਰਕਾਂ ਦੀ ਰਿਪੋਰਟ ਕੀਤੀ
- ਬਲਾਤਕਾਰ ਦੀਆਂ ਘੱਟੋ-ਘੱਟ 11 ਘਟਨਾਵਾਂ ਦਰਜ ਹੋਈਆਂ
- 90% ਔਰਤਾਂ ਅਤੇ 81% ਮਰਦਾਂ ਨੇ ਕਿਸੇ ਨਾ ਕਿਸੇ ਕਿਸਮ ਦਾ ਜਿਨਸੀ ਦੁਰਵਿਹਾਰ ਝੱਲਿਆ ਸੀ

ਇਸ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਕਿ ਕੁਝ ਮਰਦ ਵੀ ਇਸ ਮਾੜੇ ਵਿਹਾਰ ਦੇ ਸ਼ਿਕਾਰ ਸਨ। ਇਨ੍ਹਾਂ ਵਿੱਚ 24% ਨੂੰ ਜਿਨਸੀ ਤੌਰ ''''ਤੇ ਪਰੇਸ਼ਾਨ ਕੀਤਾ ਗਿਆ ਸੀ। ਇਸ ਨਾਲ ਸਿੱਟਾ ਨਿਕਲਦਾ ਹੈ ਕਿ ਮਰਦ ਅਤੇ ਔਰਤਾਂ ਸਰਜਨ "ਵੱਖੋ-ਵੱਖਰੀਆਂ ਹਕੀਕਤਾਂ" ਵਿੱਚ ਜੀਅ ਰਹੇ ਹਨ।
ਐਕਸੀਟਰ ਯੂਨੀਵਰਸਿਟੀ ਦੇ ਡਾਕਟਰ ਕ੍ਰਿਸਟੋਫਰ ਬੇਗੇਨੀ ਨੇ ਕਿਹਾ, "ਸਾਡੀਆਂ ਖੋਜਾਂ ਸਰਜੀਕਲ ਪੇਸ਼ੇ ਵਿਚਲੇ ਲੋਕਾਂ ਦੇ ਭਰੋਸੇ ਨੂੰ ਹਿਲਾ ਸਕਦੀਆਂ ਹਨ।"
ਇਸ ਦੌਰਾਨ ਇੱਕ ਦੂਜੀ ਰਿਪੋਰਟ, ਜਿਸ ਨੂੰ ''''ਬ੍ਰੇਕਿੰਗ ਦਿ ਸਾਈਲੈਂਸ'''' ਕਿਹਾ ਜਾਂਦਾ ਹੈ: ਹੈਲਥਕੇਅਰ ਵਿੱਚ ਜਿਨਸੀ ਦੁਰਵਿਹਾਰ ਨੂੰ ਸੰਬੋਧਿਤ ਕਰਨਾ, ਸੁਝਾਉਂਦੀ ਹੈ ਕਿ ਕਿਹੜੀਆਂ ਤਬਦੀਲੀਆਂ ਦੀ ਲੋੜ ਹੈ।
ਰਿਪੋਰਟਾਂ ਦਾ ਜੋੜਾ ਦਰਸਾਉਂਦਾ ਹੈ ਕਿ ਔਰਤ ਸਰਜਨਾਂ ਦੇ ਪੇਸ਼ੇ ਵਿੱਚ ਮਰਦਾਂ ਨਾਲੋਂ ਘੱਟ ਅਨੁਪਾਤ (ਲਗਭਗ 28%), ਕੁਝ ਮਰਦਾਂ ਨੂੰ ਮਹੱਤਵਪੂਰਣ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਇਹ ਸਰਜਰੀ ਦੇ ਉੱਚ-ਦਬਾਅ ਵਾਲੇ ਵਾਤਾਵਰਣ ਨਾਲ ਬੁਰੀ ਤਰ੍ਹਾਂ ਮੇਲ ਖਾਂਦਾ ਹੈ।
ਯੂਨੀਵਰਸਿਟੀ ਆਫ਼ ਸਰੀ ਦੇ ਇੱਕ ਸਲਾਹਕਾਰ ਸਰਜਨ, ਪ੍ਰੋਫ਼ੈਸਰ ਕੈਰੀ ਨਿਊਲੈਂਡਜ਼ ਦਾ ਕਹਿਣਾ ਹੈ, "ਇਹ ਸਜ਼ਾ ਨਾ ਮਿਲਣ ਕਾਰਨ ਹੁੰਦਾ ਹੈ ਅਤੇ ਇਹ ਜ਼ਿਆਦਾਤਰ ਵਿਚਾਰਿਆ ਵੀ ਨਹੀਂ ਜਾਂਦਾ।"
ਉਹ ਆਪਣੇ ਜੂਨੀਅਰ ਸਾਥੀਆਂ ਦੇ ਤਜਰਬਿਆਂ ਨੂੰ ਸੁਣ ਕੇ ਅਜਿਹੇ ਵਿਵਹਾਰ ਨਾਲ ਨਜਿੱਠਣ ਲਈ ਪ੍ਰੇਰਿਤ ਹੋਈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਸਭ ਤੋਂ ਆਮ ਹਾਲਾਤ ਤਾਂ ਇਹ ਹਨ ਕਿ ਜੂਨੀਅਰ ਮਹਿਲਾ ਸਿਖਿਆਰਥੀ ਨੂੰ ਉਸ ਸੀਨੀਅਰ ਪੁਰਸ਼ ਦੇ ਮਾੜੇ ਵਿਹਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ, ਜੋ ਅਕਸਰ ਉਸ ਦੇ ਸੁਪਰਵਾਈਜ਼ਰ ਹੁੰਦੇ ਹਨ।"
"ਅਤੇ ਲੋਕ ਆਪਣੇ ਭਵਿੱਖ ਅਤੇ ਕਰੀਅਰ ਦੇ ਡਰੋਂ ਚੁੱਪ ਰਹਿੰਦੇ ਹਨ।"

''''ਪਰੇਸ਼ਾਨ ਕਰਨ ਵਾਲਾ''''
ਅੰਕੜਿਆਂ ਵਿੱਚ ਇੱਕ ਹੋਰ ਵਿਸ਼ਾ ਜੋ ਸਾਹਮਣੇ ਆਇਆ ਹੈ, ਇਹ ਐੱਨਐੱਚਐੱਸ ਟਰੱਸਟ, ਜਨਰਲ ਮੈਡੀਕਲ ਕੌਂਸਲ (ਜੋ ਯੂਕੇ ਵਿੱਚ ਪ੍ਰੈਕਟਿਸ ਕਰਨ ਦੀ ਆਗਿਆ ਦੇਣ ਵਾਲੇ ਡਾਕਟਰਾਂ ਦੇ ਰਜਿਸਟਰ ਦਾ ਪ੍ਰਬੰਧਨ ਕਰਦੀ ਹੈ) ਅਤੇ ਰਾਇਲ ਕਾਲਜ ਵਰਗੀਆਂ ਸੰਸਥਾਵਾਂ ਵਿੱਚ ਵਿਸ਼ਵਾਸ ਦੀ ਘਾਟ ਦੇ - ਨਾਲ ਨਜਿੱਠਣ ਲਈ ਇੱਕ ਸੰਕਟ ਹੈ।
ਪ੍ਰੋਫੈਸਰ ਨਿਊਲੈਂਡਜ਼ ਕਹਿੰਦੇ ਹਨ, "ਸਾਨੂੰ ਟੈਸਟਿੰਗ ਪ੍ਰਕਿਰਿਆਵਾਂ ਵਿੱਚ ਇੱਕ ਵੱਡੇ ਬਦਲਾਅ ਦੀ ਲੋੜ ਹੈ ਤਾਂ ਜੋ ਉਹ ਬਾਹਰੀ ਅਤੇ ਸੁਤੰਤਰ ਬਣ ਸਕਣ ਅਤੇ ਸਿਹਤ ਸੇਵਾ ਨੂੰ ਕੰਮ ਕਰਨ ਲਈ ਇੱਕ ਸੁਰੱਖਿਅਤ ਸਥਾਨ ਬਣਨ ਲਈ ਉਨ੍ਹਾਂ ''''ਤੇ ਭਰੋਸਾ ਕੀਤਾ ਜਾਵੇ।"
ਬੀਐੱਮਏ ਇਕੁਆਲਿਟੀ ਮੁਖੀ ਡਾ. ਲਤੀਫਾ ਪਟੇਲ ਨੇ ਕਿਹਾ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਨੇ ਖੁਲਾਸਿਆਂ ਨੂੰ "ਬੇਹੱਦ ਖ਼ਰਾਬ" ਦੱਸਿਆ ਹੈ।
ਉਨ੍ਹਾਂ ਨੇ ਅੱਗੇ, "ਇਹ ਡਰਾਵਨਾ ਹੈ ਕਿ ਸਰਜਰੀ ਪੇਸ਼ੇ ਵਾਲੀਆਂ ਔਰਤਾਂ ਨੂੰ ਕੰਮ ''''ਤੇ ਉਨ੍ਹਾਂ ਦੇ ਸਹਿਕਰਮੀਆਂ ਵੱਲੋਂ ਜਿਨਸੀ ਪਰੇਸ਼ਾਨੀ ਅਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਅਕਸਰ ਉਹ ਵੀ ਉਦੋਂ ਜਦੋਂ ਉਹ ਮਰੀਜ਼ਾਂ ਦੀ ਦੇਖਭਾਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹੁੰਦੀਆਂ ਹਨ।"
"ਇਸ ਦਾ ਅਸਰ ਉਨ੍ਹਾਂ ਦੇ ਆਉਣ ਵਾਲੇ ਸਾਲਾਂ ਅਤੇ ਕਰੀਅਰ ਲਈ ਉਨ੍ਹਾਂ ਦੀ ਭਲਾਈ ''''ਤੇ ਪਵੇਗਾ।"
ਇੰਗਲੈਂਡ ਦੇ ਰਾਇਲ ਕਾਲਜ ਆਫ਼ ਸਰਜਨਸ ਦੇ ਪ੍ਰਧਾਨ ਟਿਮ ਮਿਸ਼ੇਲ ਨੇ ਬੀਬੀਸੀ ਨੂੰ ਦੱਸਿਆ ਕਿ ਸਰਵੇਖਣ ਦੇ ਨਤੀਜੇ "ਬਹੁਤ ਹੀ ਹੈਰਾਨ ਕਰਨ ਵਾਲੇ ਸਨ ਅਤੇ ਸਰਜੀਕਲ ਪੇਸ਼ੇ ਲਈ ਬਹੁਤ ਬੇਹੱਦ ਸ਼ਰਮਿੰਦਰੀ ਭਰੇ ਹੋਣਗੇ।"
ਉਨ੍ਹਾਂ ਨੇ ਮੰਨਿਆ ਕਿ ਇਹ "ਸਪੱਸ਼ਟ ਹੈ ਕਿ ਇਹ ਇੱਕ ਆਮ ਸਮੱਸਿਆ ਹੈ" ਜਿਸ ਦਾ ਹੱਲ ਨਹੀਂ ਕੱਢਿਆ ਗਿਆ।

ਉਹ ਆਖਦੇ ਹਨ, "ਸਾਨੂੰ ਜ਼ੀਰੋ ਸਹਿਣਸ਼ੀਲਤਾ ਦਾ ਸੱਭਿਆਚਾਰ ਸਥਾਪਤ ਕਰਨ ਦੀ ਲੋੜ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉੱਥੇ ਵਿਧੀਆਂ ਮੌਜੂਦ ਹਨ ਤਾਂ ਜੋ ਪ੍ਰਭਾਵਿਤ ਲੋਕ ਭਰੋਸਾ ਕਰ ਸਕਣ ਕਿ ਉਹ ਆ ਕੇ ਆਪਣੀ ਗੱਲ ਕਹਿ ਸਕਦੇ ਹਨ। ਇਨ੍ਹਾਂ ਘਟਨਾਵਾਂ ਬਾਰੇ ਰਿਪੋਰਟ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਵੇਗਾ।"
ਐੱਨਐੱਚਐੱਸ ਇੰਗਲੈਂਡ ਦੀ ਡਾ. ਬਿੰਤਾ ਸੁਲਤਾਨ ਨੇ ਕਿਹਾ ਕਿ ਰਿਪੋਰਟ ਨੂੰ ਪੜ੍ਹਨਾ "ਅਵਿਸ਼ਵਾਸ਼ਯੋਗ ਤੌਰ ''''ਤੇ ਮੁਸ਼ਕਲ" ਸੀ ਅਤੇ ਇਹ "ਸਪੱਸ਼ਟ ਸਬੂਤ" ਪੇਸ਼ ਕੀਤਾ ਹੈ ਕਿ ਹਸਪਤਾਲਾਂ ਨੂੰ "ਹਰ ਕਿਸੇ ਲਈ ਸੁਰੱਖਿਅਤ" ਬਣਾਉਣ ਲਈ ਹੋਰ ਕਾਰਵਾਈ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ, "ਅਸੀਂ ਪਹਿਲਾਂ ਹੀ ਅਜਿਹਾ ਕਰਨ ਲਈ ਅਹਿਮ ਕਦਮ ਚੁੱਕ ਰਹੇ ਹਾਂ, ਜਿਸ ਵਿੱਚ ਮਾੜਾ ਜਾਂ ਗ਼ੈਰ-ਉਚਿਤ ਵਿਹਾਰ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਵਧੇਰੇ ਸਮਰਥਨ ਅਤੇ ਸਪੱਸ਼ਟ ਰਿਪੋਰਟਿੰਗ ਤੰਤਰ ਪ੍ਰਦਾਨ ਕੀਤੇ ਜਾਣ ਦੀ ਵਚਨਬੱਧਤਾ ਸ਼ਾਮਲ ਹੈ।
ਜਨਰਲ ਮੈਡੀਕਲ ਕੌਂਸਲ ਨੇ ਪਿਛਲੇ ਮਹੀਨੇ ਡਾਕਟਰਾਂ ਲਈ ਆਪਣੇ ਪੇਸ਼ੇਵਰ ਮਿਆਰਾਂ ਨੂੰ ਅਪਡੇਟ ਕੀਤਾ ਸੀ।
ਇਸਦੇ ਮੁੱਖ ਕਾਰਜਕਾਰੀ ਚਾਰਲੀ ਮੈਸੀ ਨੇ ਕਿਹਾ, "ਮਰੀਜ਼ਾਂ ਜਾਂ ਸਹਿਕਰਮੀਆਂ ਪ੍ਰਤੀ ਜਿਨਸੀ ਵਿਵਹਾਰ ਅਸਵੀਕਾਰਨਯੋਗ ਹੈ।"
ਪਰ ਕੀ ਅੱਜ ਔਰਤਾਂ ਲਈ ਕੰਮ ਕਰਨ ਲਈ ਸਰਜਰੀ ਪੇਸ਼ਾ ਸੁਰੱਖਿਅਤ ਥਾਂ ਹੈ?
ਜੂਡਿਸ਼ ਕਹਿੰਦੇ ਹਨ, "ਹਮੇਸ਼ਾ ਨਹੀਂ, ਅਤੇ ਇਹ ਮੰਨਣਾ ਇੱਕ ਖ਼ੌਫ਼ਨਾਕ ਗੱਲ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)