ਅੱਤਵਾਦੀਆਂ ਨਾਲ ਮੁਕਾਬਲੇ ’ਚ ਕਰਨਲ ਮਨਪ੍ਰੀਤ, ਮੇਜਰ ਆਸ਼ੀਸ਼ ਤੇ ਹੁਮਾਯੂੰ ਭੱਟ ਨੇ ਜਾਨ ਗੁਆਈ, ਕਿਵੇਂ ਹੋਇਆ ਮੁਕਾਬਲਾ

Thursday, Sep 14, 2023 - 09:02 AM (IST)

ਅੱਤਵਾਦੀਆਂ ਨਾਲ ਮੁਕਾਬਲੇ ’ਚ ਕਰਨਲ ਮਨਪ੍ਰੀਤ, ਮੇਜਰ ਆਸ਼ੀਸ਼ ਤੇ ਹੁਮਾਯੂੰ ਭੱਟ ਨੇ ਜਾਨ ਗੁਆਈ, ਕਿਵੇਂ ਹੋਇਆ ਮੁਕਾਬਲਾ
ਜੰਮੂ ਕਸ਼ਮੀਰ
@OfficeOfLGJandK

ਕਸ਼ਮੀਰ ਵਿੱਚ ਬੁੱਧਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਭਾਰਤੀ ਫੌਜ ਦੇ ਇੱਕ ਕਰਨਲ, ਇੱਕ ਮੇਜਰ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਡੀਐਸਪੀ ਦੀ ਮੌਤ ਹੋ ਗਈ ਹੈ।

ਬੁੱਧਵਾਰ ਸਵੇਰੇ ਅਨੰਤਨਾਗ ਦੇ ਗਰੋਲ ਇਲਾਕੇ ''''ਚ ਅੱਤਵਾਦੀਆਂ ਨਾਲ ਗੋਲੀਬਾਰੀ ''''ਚ 19 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫਸਰ ਅਤੇ ਇੱਕ ਮੇਜਰ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਡੀਐੱਸਪੀ ਹੁਮਾਯੂੰ ਭੱਟ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਇਨ੍ਹਾਂ ਅਧਿਕਾਰੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

ਪਾਬੰਦੀਸ਼ੁਦਾ ਰੈਜਿਸਟੈਂਸ ਫਰੰਟ ਨੇ ਇਸ ਹਮਲੇ ਦੀ ਕਥਿਤ ਤੌਰ ਉੱਤੇ ਜ਼ਿੰਮੇਵਾਰੀ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਪਾਕਿਸਤਾਨ ਦੇ ਲਸ਼ਕਰ-ਏ-ਤੈਇਬਾ ਦਾ ਪ੍ਰੌਕਸੀ ਸੰਗਠਨ ਹੈ।

ਅਧਿਕਾਰੀਆਂ ਨੇ ਕੀ ਦੱਸਿਆ

ਜੰਮੂ ਕਸ਼ਮੀਰ
@JmuKmrPolice

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਅਧਿਕਾਰੀਆਂ ਦਾ ਮੰਨਣਾ ਹੈ ਕਿ ਜਿਸ ਅੱਤਵਾਦੀ ਸਮੂਹ ਨਾਲ ਇਹ ਮੁਕਾਬਲਾ ਹੋਇਆ ਹੈ ਉਹ ਉਹੀ ਕੱਟੜਪੰਥੀ ਸਮੂਹ ਹੈ, ਜਿਨ੍ਹਾਂ ਨੇ 4 ਅਗਸਤ ਨੂੰ ਕੁਲਗਾਮ ''''ਚ ਫੌਜ ਦੇ ਜਵਾਨਾਂ ''''ਤੇ ਹਮਲਾ ਕਰਕੇ ਤਿੰਨ ਫੌਜੀਆਂ ਨੂੰ ਮਾਰ ਦਿੱਤਾ ਸੀ।

ਫੌਜ ਨੇ ਮੰਗਲਵਾਰ ਨੂੰ ਇਨ੍ਹਾਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਸੀ ਪਰ ਰਾਤ ਨੂੰ ਇਸ ਨੂੰ ਟਾਲ ਦਿੱਤਾ ਗਿਆ ਸੀ।

ਅਧਿਕਾਰੀਆਂ ਮੁਤਾਬਕ, ਜਦੋਂ ਸਵੇਰੇ ਸੂਚਨਾ ਮਿਲੀ ਕਿ ਅੱਤਵਾਦੀ ਉੱਚੀਆਂ ਥਾਵਾਂ ''''ਤੇ ਲੁਕੇ ਹੋਏ ਹਨ ਤਾਂ ਕਾਰਵਾਈ ਮੁੜ ਸ਼ੁਰੂ ਕਰ ਦਿੱਤੀ ਗਈ।

ਇਸ ਦੌਰਾਨ ਸਾਹਮਣੇ ਤੋਂ ਹੋ ਰਹੀ ਗੋਲੀਬਾਰੀ ਵਿੱਚ ਕਰਨਲ, ਮੇਜਰ ਅਤੇ ਡੀਐਸਪੀ ਭੱਟ ਨੂੰ ਗੋਲੀ ਲੱਗ ਗਈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਜੰਮੂ ਕਸ਼ਮੀਰ
@kashmirpolice

ਫੌਜ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ, ਜੀਓਸੀ 15 ਕਾਪਰਸ ਦੇ ਜਨਰਲ ਰਾਜੀਵ ਘਈ ਅਤੇ ਡੀਜੀਪੀ ਦਿਲਬਾਗ ਸਿੰਘ ਬੀਤੀ ਸ਼ਾਮ ਸਥਿਤੀ ਦਾ ਜਾਇਜ਼ਾ ਲੈਣ ਲਈ ਘਟਨਾ ਵਾਲੀ ਥਾਂ ''''ਤੇ ਪਹੁੰਚ ਗਏ ਸਨ।

ਕਸ਼ਮੀਰ ਦੀ 15ਵੀਂ ਕਾਪਰਸ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸਹੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਫੌਜ ਅਤੇ ਪੁਲਿਸ ਨੇ 12-13 ਸਤੰਬਰ ਦੀ ਰਾਤ ਨੂੰ ਅਨੰਤਨਾਗ ਦੇ ਗੈਰੋਲ ਖੇਤਰ ਵਿੱਚ ਇੱਕ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ ਸੀ।

ਇਕ ਹੋਰ ਫੌਜੀ ਦੇ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਅਤੇ ਖਦਸ਼ਾ ਹੈ ਕਿ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਸਕਦਾ ਹੈ।

ਜੰਮੂ ਕਸ਼ਮੀਰ
@JmuKmrPolice

ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ - ਡੀਜੀਪੀ

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਡੀਜੀਪੀ ਦਿਲਬਾਗ ਸਿੰਘ ਨੇ ਪੁਲਿਸ ਅਤੇ ਫੌਜ ਦੇ ਬਹਾਦਰ ਅਧਿਕਾਰੀਆਂ ਦੀ ਮੌਤ ''''ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।

ਉਨ੍ਹਾਂ ਹਰ ਜਾਨੀ ਨੁਕਸਾਨ ਨੂੰ ਮੰਦਭਾਗਾ ਦੱਸਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਅਪਰਾਧ ਲਈ ਦੋਸ਼ੀਆਂ ਨੂੰ ਜਲਦੀ ਹੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਭੱਟ, ਇੱਕ ਦੋ ਮਹੀਨੇ ਦੀ ਧੀ ਦੇ ਪਿਤਾ ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਸੇਵਾਮੁਕਤ ਇੰਸਪੈਕਟਰ ਜਨਰਲ ਗੁਲਾਮ ਹਸਨ ਭੱਟ ਦੇ ਪੁੱਤਰ ਸਨ, ਜਿਨ੍ਹਾਂ ਦੀ ਬਹੁਤ ਜ਼ਿਆਦਾ ਲਹੂ ਵਗਣ ਕਾਰਨ ਮੌਤ ਹੋ ਗਈ।

ਜੰਮੂ ਕਸ਼ਮੀਰ
@OfficeOfLGJandK

ਕਰਨਲ ਮਨਪ੍ਰੀਤ ਸਿੰਘ ਕਰ ਰਹੇ ਸਨ ਟੀਮ ਦੀ ਅਗਵਾਈ

ਜਦੋਂ ਸਵੇਰੇ ਇੱਕ ਵਾਰ ਫਿਰ ਫੌਜ ਨੇ ਅੱਤਵਾਦੀਆਂ ਖ਼ਿਲਾਫ਼ ਆਪਣੀ ਕਾਰਵਾਈ ਸ਼ੁਰੂ ਕੀਤੀ ਤਾਂ ਆਪਣੀ ਟੀਮ ਦੀ ਅਗਵਾਈ ਕਰ ਰਹੇ ਕਰਨਲ ਮਨਪ੍ਰੀਤ ਸਿੰਘ ਨੇ ਅੱਤਵਾਦੀਆਂ ''''ਤੇ ਹਮਲਾ ਕਰ ਦਿੱਤਾ।

ਹਾਲਾਂਕਿ ਅੱਤਵਾਦੀਆਂ ਵਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਉਹ ਗੰਭੀਰ ਰੂਪ ''''ਚ ਜ਼ਖਮੀ ਹੋ ਗਏ।

ਕਰਨਲ ਸਿੰਘ 12ਵੀਂ ਸਿੱਖ ਐਲਆਈ ਨਾਲ ਸਬੰਧਤ ਸਨ ਅਤੇ ਸੈਨਾ ਮੈਡਲ ਪ੍ਰਾਪਤ ਫੌਜੀ ਸਨ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਕਰਨਲ ਮਨਪ੍ਰੀਤ ਸਿੰਘ ਮੋਹਾਲੀ ਨੇੜੇ ਮੁਲ੍ਹਾਪੁਰ ਦੇ ਭੜੋਜੀਆਂ ਪਿੰਡ ਤੋਂ ਸਨ।

ਉਹ ਦੋ ਭਰਾ ਸਨ ਅਤੇ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਕਰਨਲ ਮਨਪ੍ਰੀਤ ਇੱਕ ਆਮ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਅਤੇ ਉਨ੍ਹਾਂ ਦੇ ਪਤਨੀ ਬੱਚਿਆਂ ਨਾਲ ਚੰਡੀ ਮੰਦਿਰ ਨੇੜੇ ਰਹਿੰਦੇ ਹਨ।

ਜਦੋਂ ਤੋਂ ਉਨ੍ਹਾਂ ਦੇ ਪਿੰਡ ਦੇ ਵਿੱਚ ਉਨ੍ਹਾਂ ਦੀ ਮੌਤ ਦੀ ਖ਼ਬਰ ਪਹੁੰਚੀ ਹੈ, ਉੱਥੇ ਮਾਤਮ ਦਾ ਮਾਹੌਲ ਹੈ।

ਮੀਡੀਆ ਰਿਪੋਰਟਾਂ ਮੁਤਾਬਕ, ਮਨਪ੍ਰੀਤ ਸਿੰਘ ਅੰਤਿਮ ਸੰਸਕਾਰ ਅੱਜ ਪੰਚਕੁਲਾ ਵਿੱਚ ਕੀਤਾ ਜਾਵੇਗਾ।

ਲਾਈਨ
BBC

ਮਨਪ੍ਰੀਤ ਸਿੰਘ ਦੇ ਸਹੁਰੇ ਜਗਦੇਵ ਸਿੰਘ ਨੇ ਖ਼ਬਰ ਏਜੰਸੀ ਏਐਨਆਈ ਨਾਲ ਕਰਦਿਆਂ ਕਿਹਾ ਕਿ ''''''''ਸਾਨੂੰ ਕੱਲ੍ਹ ਸ਼ਾਮ ਨੂੰ ਪਤਾ ਲੱਗਿਆ ਅਤੇ ਅਸੀਂ ਬਹੁਤ ਦੁਖੀ ਹਾਂ।''''''''

ਉਨ੍ਹਾਂ ਕਿਹਾ ਕਿ ਰਿਪੋਰਟਾਂ ਵਿੱਚ ਹੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇਹ ਚਾਰ-ਪੰਜ ਵਜੇ ਤੱਕ ਮੁਹਾਲੀ ਪਹੁੰਚੇਗੀ।

ਆਪਣੀ ਧੀ ਦਾ ਹਾਲ ਦੱਸਦਿਆਂ ਉਨ੍ਹਾਂ ਕਿਹਾ ਕਿ ''''''''ਉਹ ਕੁਝ ਵੀ ਬੋਲਣ ਦੀ ਹਾਲਤ ''''ਚ ਨਹੀਂ। ਹਾਲਤ ਹੀ ਅਜਿਹੀ ਹੋ ਗਈ ਹੈ, ਅਸੀਂ ਨਹੀਂ ਬੋਲ ਪਾ ਰਹੇ ਉਹ ਤਾਂ ਕੀ ਬੋਲੇਗੀ ਵਿਚਾਰੀ।''''''''

ਮਨਪ੍ਰੀਤ ਸਿੰਘ ਦਾ ਇੱਕ 6 ਸਾਲ ਪੁੱਤਰ ਹੈ ਅਤੇ ਇੱਕ ਨਿੱਕੀ ਧੀ ਵੀ ਹੈ।

ਮੇਜਰ ਆਸ਼ੀਸ਼ ਧੌਨਕ ਤੇ ਡੀਐਸਪੀ ਹੁਮਾਯੂੰ ਭੱਟ

ਮੇਜਰ ਆਸ਼ੀਸ਼ ਧੌਨਕ
Sat Singh/BBC
ਮੇਜਰ ਆਸ਼ੀਸ਼ ਧੌਨਕ

ਅਧਿਕਾਰੀਆਂ ਨੇ ਦੱਸਿਆ ਕਿ ਮੇਜਰ ਆਸ਼ੀਸ਼ ਧੌਨਕ ਅਤੇ ਡੀਐਸਪੀ ਭੱਟ ਨੂੰ ਵੀ ਗੋਲੀਆਂ ਲੱਗੀਆਂ ਜਿਸ ਕਾਰਨ ਉਹ ਦੋਵੇਂ ਵੀ ਗੰਭੀਰ ਜ਼ਖਮੀ ਹੋ ਗਏ ਸਨ।

ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ,ਮੇਜਰ ਆਸ਼ੀਸ਼ ਹਰਿਆਣਾ ਦੇ ਪਾਣੀਪਤ ਦੇ ਪਿੰਡ ਬਿੰਝੌਲ ਦੇ ਰਹਿਣ ਵਾਲੇ ਸਨ।

ਉਨ੍ਹਾਂ ਨੇ ਅਗਲੇ ਮਹੀਨੇ ਛੁੱਟੀ ''''ਤੇ ਘਰ ਆਉਣਾ ਸੀ ਅਤੇ ਨਵੇਂ ਘਰ ''''ਚ ਗ੍ਰਹਿ ਪ੍ਰਵੇਸ਼ ਕਰਨਾ ਸੀ।

ਉਨ੍ਹਾਂ ਦੇ ਲਾਲਚੰਦ ਐਨਐਫਐਲ ਤੋਂ ਸੇਵਾਮੁਕਤ ਹਨ ਅਤੇ ਪਰਿਵਾਰ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ।

ਮੇਜਰ ਆਸ਼ੀਸ਼ ਦੀ ਪੋਸਟਿੰਗ ਪਹਿਲਾਂ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਸੀ ਅਤੇ ਉਹ ਦੋ ਸਾਲ ਪਹਿਲਾਂ ਹੀ ਜੰਮੂ ਗਏ ਸਨ।

ਉਨ੍ਹਾਂ ਦੇ ਚਾਚਾ ਨੇ ਗੱਲਬਾਤ ਦੌਰਾਨ ਦੱਸਿਆ ਕਿ 3 ਦਿਨ ਪਹਿਲਾਂ ਆਸ਼ੀਸ਼ ਦੀ ਉਨ੍ਹਾਂ ਨਾਲ ਫੋਨ ''''ਤੇ ਗੱਲ ਹੋਈ ਸੀ। ਉਨ੍ਹਾਂ ਕਿਹਾ ਸੀ ਕਿ ਉਹ 13 ਅਕਤੂਬਰ ਨੂੰ ਘਰ ਆਉਣਗੇ ਅਤੇ ਉਸ ਤੋਂ ਬਾਅਦ ਨਵੇਂ ਘਰ ''''ਚ ਗ੍ਰਹਿ ਪ੍ਰਵੇਸ਼ ਕਰਨਗੇ।

ਮੇਜਰ ਆਸ਼ੀਸ਼ ਦੇ ਪਰਿਵਾਰ ''''ਚ ਉਨ੍ਹਾਂ ਦੇ ਮਾਤਾ-ਪਿਤਾ ਅਤੇ ਪਤਨੀ ਤੋਂ ਇਲਾਵਾ ਉਨ੍ਹਾਂ ਦੀ ਇੱਕ ਦੋ ਸਾਲ ਦੀ ਧੀ ਅਤੇ ਤਿੰਨ ਭੈਣਾਂ ਹਨ।

ਜੰਮੂ-ਕਸ਼ਮੀਰ ਪੁਲਿਸ ਦੇ ਡੀਐੱਸਪੀ ਹੁਮਾਯੂੰ ਭੱਟ ਦੀ ਵੀ ਦੋ ਮਹੀਨੇ ਦੀ ਬੇਟੀ ਹੈ। ਉਹ ਜੰਮੂ-ਕਸ਼ਮੀਰ ਦੇ ਸੇਵਾਮੁਕਤ ਆਈਜੀ ਦੇ ਪੁੱਤਰ ਹਨ।

ਜ਼ਖਮੀ ਹੋਣ ਤੋਂ ਬਾਅਦ ਜ਼ਿਆਦਾ ਖੂਨ ਵਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਡੀਐੱਸਪੀ ਹੁਮਾਯੂੰ ਭੱਟ
@JmuKmrPolice
ਡੀਐੱਸਪੀ ਹੁਮਾਯੂੰ ਭੱਟ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਇਸ ਪੂਰੀ ਘਟਨਾ ''''ਤੇ ਦੁੱਖ ਪ੍ਰਗਟਾਇਆ ਤੇ ਲਿਖਿਆ, ''''''''ਜੰਮੂ-ਕਸ਼ਮੀਰ ਤੋਂ ਭਿਆਨਕ ਭਿਆਨਕ ਖਬਰ।''''''''

''''''''ਫੌਜ ਦੇ ਇੱਕ ਕਰਨਲ, ਇੱਕ ਮੇਜਰ ਅਤੇ ਇੱਕ ਜੰਮੂ-ਕਸ਼ਮੀਰ ਪੁਲਿਸ ਦੇ ਡੀਵਾਈਐਸਪੀ ਨੇ ਅੱਜ ਦੱਖਣੀ ਕਸ਼ਮੀਰ ਦੇ ਕੋਕਰਨਾਗ ਖੇਤਰ ਵਿੱਚ ਇੱਕ ਮੁਕਾਬਲੇ ਵਿੱਚ ਬਲੀਦਾਨ ਦਿੱਤਾ।''''''''

''''''''ਡੀਵਾਈਐਸਪੀ ਹੁੰਮਾਯੂੰ ਭੱਟ, ਮੇਜਰ ਆਸ਼ੀਸ਼ ਧੌਨਕ ਅਤੇ ਕਰਨਲ ਮਨਪ੍ਰੀਤ ਸਿੰਘ ਨੇ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ।''''''''

''''''''ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਉਨ੍ਹਾਂ ਦੇ ਅਜ਼ੀਜ਼ਾਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਹਿੰਮਤ ਮਿਲੇ।''''''''

ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਅਜਿਹੀ ਹਿੰਸਾ ਲਈ ਕੋਈ ਥਾਂ ਨਹੀਂ ਹੈ।

ਲਾਈਨ
BBC


Related News