ਆਈਫੋਨ 15: ਐੱਪਲ ਦੇ ਨਵੇਂ ਆਈਓਐੱਸ 17 ਵਿੱਚ ਇਹ ਖ਼ਾਸ ਫੀਚਰ ਹੋਣਗੇ

Tuesday, Sep 12, 2023 - 01:47 PM (IST)

ਆਈਫੋਨ 15: ਐੱਪਲ ਦੇ ਨਵੇਂ ਆਈਓਐੱਸ 17 ਵਿੱਚ ਇਹ ਖ਼ਾਸ ਫੀਚਰ ਹੋਣਗੇ
ਆਈਫ਼ੋਨ 15
Getty Images
ਆਈਫ਼ੋਨ 15 (ਸੰਕੇਤਕ ਤਸਵੀਰ)

ਭਾਰਤ ਸਮੇਤ ਦੁਨੀਆਂ ਭਰ ਵਿੱਚ ਆਈਫ਼ੋਨ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ। ਉਪਭੋਗਤਾਵਾਂ ਨੂੰ ਕੰਪਨੀ ਵੱਲੋਂ ਹਰ ਨਵੇਂ ਲਾਂਚ ਦਾ ਇੰਤਜ਼ਾਰ ਰਹਿੰਦਾ ਹੈ।

ਐਪਲ ਅੱਜ ਆਈਫ਼ੋਨ 15 ਲਾਂਚ ਕਰਨ ਜਾ ਰਿਹਾ ਹੈ। ਇਸ ਦੇ ਲਈ ਇੱਕ ਇਵੈਂਟ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਇਸ ਨਵੇਂ ਫੋਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਨਵਾਂ ਆਈਓਐੱਸ 17 ਵੀ ਲਾਂਚ ਹੋ ਰਿਹਾ ਹੈ। ਇਸ ਆਈਓਐੱਸ ਦੇ ਖ਼ਾਸ ਫੀਚਰ ਐਪਲ ਦੀ ਸਾਈਟ ਉੱਤੇ ਦੱਸੇ ਗਏ ਹਨ। ਆਈਓਐੱਸ ਉਹ ਸਾਫਟਵੇਅਰ ਹੈ ਜਿਸ ਉੱਤੇ ਐਪਲ ਦੇ ਡਿਵਾਈਸ ਕੰਮ ਕਰਦੇ ਹਨ।

ਆਓ ਜਾਣਦੇ ਹਾਂ ਇਨ੍ਹਾਂ ਫੀਚਰਸ ਬਾਰੇ:

ਆਈਫ਼ੋਨ
Getty Images

ਆਈਓਐੱਸ-17 ਦੇ ਖ਼ਾਸ ਫੀਚਰ

  • ਇਸ ਵਿੱਚ ਪਲੱਸ ਦਾ ਇੱਕ ਨਵਾਂ ਬਟਨ ਹੋਵੇਗਾ, ਜਿਸ ''''ਤੇ ਟੈਪ ਕਰਕੇ ਤੁਸੀਂ ਉਹ ਸਾਰੀਆਂ ਚੀਜ਼ਾਂ ਜਾਂ ਸਮੱਗਰੀ ਵੇਖ ਸਕੋਗੇ ਜੋ ਤੁਸੀਂ ਸਭ ਤੋਂ ਜ਼ਿਆਦਾ ਸੰਦੇਸ਼ ਰਾਹੀਂ ਭੇਜਦੇ ਹੋ, ਜਿਵੇਂ ਕਿ ਤਸਵੀਰਾਂ, ਵੀਡੀਓ, ਆਡੀਓ ਮੈਸੇਜ ਆਦਿ।
  • ਕੰਪਨੀ ਮੁਤਾਬਕ, ਆਪਰੇਟਿੰਗ ਸਿਸਟਮ ਤੁਹਾਨੂੰ ਆਟੋਮੈਟਿਕ ਚੈਕਇਨ ਦੀ ਵੀ ਸੁਵਿਧਾ ਦੇਵੇਗਾ। ਜਿਸ ਦਾ ਮਤਲਬ ਹੈ ਕਿ ਕਿਸੇ ਥਾਂ ''''ਤੇ ਪਹੁੰਚਣ ਤੋਂ ਬਾਅਦ ਸਿਸਟਮ ਆਪਣੇ-ਆਪ ਤੁਹਾਡੇ ਪਰਿਵਾਰਿਕ ਮੈਂਬਰ ਜਾਂ ਦੋਸਤ ਨੂੰ ਤੁਹਾਡੇ ਸੁਰੱਖਿਅਤ ਪਹੁੰਚਣ ਦੀ ਸੂਚਨਾ ਦੇ ਦੇਵੇਗਾ।
  • ਸੰਦੇਸ਼/ਮੈਸੇਜ ਨਾਲ ਜੁੜਿਆ ਇੱਕ ਨਵਾਂ ਫ਼ੀਚਰ ਹੈ - ਕੈਚ-ਅਪ ਐਰੋ। ਇਸ ਦੇ ਇਸਤੇਮਾਲ ਨਾਲ ਤੁਸੀਂ ਚੈਟ ਵਿੱਚ ਸਿੱਧਾ ਉਸ ਮੈਸੇਜ ''''ਤੇ ਪਹੁੰਚ ਜਾਓਗੇ ਜੋ ਕਿਸੇ ਵਿਅਕਤੀ ਨੇ ਤੁਹਾਨੂੰ ਸਭ ਤੋਂ ਪਹਿਲਾਂ ਭੇਜਿਆ ਹੈ। ਫਿਰ ਉਸ ਸ਼ੁਰੂਆਤੀ ਮੈਸੇਜ ਦੇ ਹਿਸਾਬ ਨਾਲ ਤੁਸੀਂ ਆਪਣਾ ਜਵਾਬ ਭੇਜ ਸਕਦੇ ਹੋ।
ਆਈਫ਼ੋਨ
Getty Images
  • ਇਸੇ ਤਰ੍ਹਾਂ ਮੈਸੇਜ ਵਿੱਚ ਕੋਈ ਵਿਸ਼ੇਸ਼ ਮੈਸੇਜ ਲੱਭਣ ਲਈ ਸਰਚ ਫ਼ਿਲਟਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
  • ਵੈਬਸਾਈਟ ਮੁਤਾਬਕ, ਲੋਕੇਸ਼ਨ ਭੇਜਣ ਅਤੇ ਪ੍ਰਾਪਤ ਕਰਨ ਦੇ ਤਰੀਕੇ ਨੂੰ ਵੀ ਹੋਰ ਸੌਖਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਜਦੋਂ ਕੋਈ ਤੁਹਾਡੇ ਨਾਲ ਆਪਣੀ ਲੋਕੇਸ਼ਨ ਸਾਂਝਾ ਕਰੇਗਾ ਤਾਂ ਤੁਸੀਂ ਉਸ ਨੂੰ ਚੈਟ ਵਿੱਚ ਹੀ ਦੇਖ ਸਕਦੇ ਹੋ।
  • ਇੱਕ ਹੋਰ ਖ਼ਾਸ ਫ਼ੀਚਰ ਇਹ ਹੈ ਕਿ ਤੁਸੀਂ ਹੁਣ ਆਡੀਓ ਮੈਸੇਜ ਨੂੰ ਪੜ੍ਹ ਵੀ ਸਕੋਗੇ। ਇਹ ਅਜਿਹੇ ਸਮੇਂ ਕੰਮ ਆਵੇਗਾ ਜਦੋਂ ਤੁਸੀਂ ਮੈਸੇਜ ਸਭ ਦੇ ਸਾਹਮਣੇ ਨਹੀਂ ਸੁਣਨਾ ਚਾਹੁੰਦੇ ਜਾਂ ਨਹੀਂ ਸੁਨ ਸਕਦੇ ਅਤੇ ਤੁਹਾਡੇ ਕੋਲ ਈਅਰਫੋਨ ਵੀ ਨਾ ਹੋਣ।
  • ਹੁਣ ਤੁਸੀਂ ਆਪਣੀਆਂ ਤਸਵੀਰਾਂ ਦੀ ਮਦਦ ਨਾਲ ਆਪਣੇ ਲਈ ਲਾਈਵ ਸਟਿੱਕਰ ਬਣਾ ਸਕਦੇ ਹੋ ਅਤੇ ਸਾਰੇ ਸਟਿਕਰਾਂ ਨੂੰ ਸਟਿੱਕਰ ਡਰਾਰ ਵਿੱਚ ਰੱਖ ਸਕਦੇ ਹੋ।
ਆਈਫ਼ੋਨ
apple.com
  • ਜੇਕਰ ਕੋਈ ਵਿਅਕਤੀ ਕਿਸੇ ਕਾਰਨ ਤੁਹਾਡੀ ਫੇਸਟਾਈਮ ਕਾਲ ਨਾ ਚੁੱਕ ਸਕੇ ਤਾਂ ਤੁਸੀਂ ਉਨ੍ਹਾਂ ਲਈ ਆਪਣਾ ਵੀਡੀਓ ਜਾਂ ਆਡੀਓ ਰਿਕਾਰਡ ਕਰਕੇ ਵੀ ਭੇਜ ਸਕਦੇ ਹੋ।
  • ਜੇਕਰ ਤੁਸੀਂ ਕਿਸੇ ਵੀਡੀਓ ਰਿਕਾਰਡ ਆਦਿ ਦੇ ਦੌਰਾਨ ਆਪਣੇ ਹੱਥਾਂ ਨਾਲ ਕੁਝ ਖਾਸ ਇਸ਼ਾਰੇ ਕਰਦੇ ਹੋ ਤਾਂ ਤੁਹਾਡੀ ਬੈਕਗਰਾਉਂਡ ਸਕਰੀਨ ''''ਤੇ ਕੁਝ ਖਾਸ ਥ੍ਰੀਡੀ ਇਫੈਕਟ ਨਜ਼ਰ ਆਉਣਗੇ।
  • ਏਅਰ ਡਰਾਪ ਦੇ ਨਵੇਂ ਫ਼ੀਚਰ ਨਾਲ ਤੁਸੀਂ ਮਹਿਜ਼ ਕਿਸੇ ਦੂਜੇ ਆਈਫੋਨ ਜਾਂ ਐਪਲ ਵਾਚ ਕੋਲ ਆਪਣਾ ਡਿਵਾਈਸ ਲੈ ਜਾ ਕੇ ਅਤੇ ਈਮੇਲ ਜਾਂ ਮੋਬਾਈਲ ਨੰਬਰ ਚੁਣ ਕੇ ਸਮੱਗਰੀ ਨੂੰ ਏਅਰ ਡਰਾਪ ਕਰ ਸਕਦੇ ਹੋ।
  • ਇਸ ਦੇ ਨਾਲ ਹੀ ਹੁਣ ਸੰਵੇਦਨਸ਼ੀਲ ਸਮੱਗਰੀ ਨੂੰ ਲੈ ਕੇ ਸੁਰੱਖਿਆ ਵਧਾ ਦਿੱਤੀ ਗਈ ਹੈ। ਨਾਲ ਹੀ ਤੁਸੀਂ ਕਿਸੇ ਸੰਵੇਧਨਸ਼ੀਲ ਮੈਸੇਜ, ਫੋਟੋ ਜਾਂ ਵੀਡੀਓ ਆਦਿ ਨੂੰ ਬਲਰ ਕਰ ਸਕਦੇ ਹੋ।

ਚਾਰਜਰ ਵਿੱਚ ਬਦਲਾਅ

ਚਾਰਜਰ
BBC
ਆਮ ਤੌਰ ''''ਤੇ ਇਸਤੇਮਾਲ ਹੁੰਦੇ ਚਾਰਜਰ

ਬੀਬੀਸੀ ਦੇ ਟੈਕਨੋਲੋਜੀ ਐਡੀਟਰ ਜ਼ੋਏ ਕਲੇਨਮੈਨ ਦੀ ਰਿਪੋਰਟ ਮੁਤਾਬਕ, ਇਸ ਵਾਰ ਆਈਫ਼ੋਨ ਦੇ ਚਾਰਜਿੰਗ ਕੇਬਲ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ।

ਇਸ ਵਾਰ ਆਈਫੋਨ ਦਾ ਚਾਰਜਰ USB-C (ਕੇਬਲ) ਵਾਲਾ ਹੋਵੇਗਾ।

ਵਰਤਮਾਨ ਵਿੱਚ ਆਈਫੋਨ ਦਾ ਚਾਰਜਰ ਲਾਈਟਨਿੰਗ ਕੇਬਲ ਵਾਲਾ ਹੁੰਦਾ ਹੈ, ਜਦਕਿ ਬਜ਼ਾਰ ''''ਚ ਮੌਜੂਦ ਜ਼ਿਆਦਾਤਰ ਹੋਰ ਡਿਵਾਈਸਾਂ - ਜਿਨ੍ਹਾਂ ਵਿੱਚ ਕੁਝ ਐਪਲ ਦੇ ਵੀ ਹਨ, USB-C ਦੀ ਵਰਤੋਂ ਕਰਦੇ ਹਨ।

ਦੋਵੇਂ ਪ੍ਰਕਾਰ ਦੇ ਕੇਬਲ ''''ਚ ਫਰਕ ਇਹ ਹੈ ਕਿ ਦੋਵੇਂ ਵੱਖ-ਵੱਖ ਆਕਾਰ ਹਨ।

ਦੱਸ ਦੇਈਏ ਕਿ ਯੂਰੋਪੀਅਨ ਸੰਘ ਦੇ ਇੱਕ ਕਾਨੂੰਨ ਮੁਤਾਬਕ, ਮੋਬਾਈਲ ਨਿਰਮਾਤਾ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਦਸੰਬਰ 2024 ਤੱਕ ਸਾਰੀਆਂ ਪੋਰਟੇਬਲ ਡਿਵਾਈਸਾਂ ਲਈ ਇੱਕੋਂ ਤਰ੍ਹਾਂ ਦੇ ਚਾਰਜਰ (ਕੇਬਲ) ਦਾ ਇਸਤੇਮਾਲ ਹੋਣਾ ਚਾਹੀਦਾ ਹੈ।

ਇਸ ਦਾ ਮੁੱਖ ਉਦੇਸ਼ ਉਪਭੋਗਤਾਵਾਂ ਦੇ ਪੈਸੇ ਬਚਾਉਣਾ ਹੈ।

ਲਾਈਨ
BBC

ਆਈਫ਼ੋਨ ਬੀਤੇ ਸਮੇਂ ਵਿੱਚ ਕਿੰਨਾ ਬਦਲਿਆ

ਐਪਲ
Getty Images

ਬਿਹਤਰ ਫੇਸਟਾਈਮ ਕਾਲਾਂ

ਕੰਪਨੀ ਦਾ ਦਾਅਵਾ ਹੈ ਕਿ ਫੇਸਟਾਈਮ ਕਾਲਾਂ ਵਧੇਰੇ ਕੁਦਤਰੀ ਅਹਿਸਾਸ ਵਾਲੀਆਂ ਹੁੰਦੀਆਂ ਹਨ ਅਤੇ ਉਪਭੋਗਤਾ ਨੂੰ ਗਰੁੱਪ ਕਾਲ ''''ਤੇ ਮੌਜੂਦ ਵਿਅਕਤੀ ਦੀ ਆਵਾਜ਼ ਉਸੇ ਦਿਸ਼ਾ/ਸਥਿਤੀ ਤੋਂ ਆਉਂਦੀ ਪ੍ਰਤੀਤ ਹੁਂਦੀ ਹੈ, ਜਿਸ ''''ਚ ਉਹ ਵਿਅਕਤੀ ਸਕਰੀਨ ''''ਤੇ ਸਥਿਤ ਹੈ।

ਆਈਓਐੱਸ ਦੇ ਬੀਤੇ ਵਰਜ਼ਨ ਵਿੱਚ ਅਜਿਹੀ ਸਹੂਲਤ ਪਹਿਲਾਂ ਹੀ ਵਧਾਈ ਜਾ ਚੁੱਕੀ ਹੈ ਜਿਸ ਵਿੱਚ ਫੇਸਟਾਈਮ ਕਾਲਾਂ ਹੁਣ ਐਪਲ ਡਿਵਾਈਸਾਂ ਤੋਂ ਇਲਾਵਾ ਨਾਨ ਐਪਲ ਡਿਵਾਇਸਾਂ ''''ਤੇ ਵੀ ਕੀਤੀਆਂ ਜਾ ਸਕਦੀਆਂ। ਇਸ ਤੋਂ ਪਹਿਲਾਂ ਇਹ ਐਪਲ ਟੂ ਐਪਲ ਹੀ ਸੰਭਵ ਸੀ।

ਮਤਲਬ, ਕਿਸੇ ਫੇਸਟਾਈਮ ਕਾਲ ''''ਤੇ ਐਂਡਰਾਇਡ ਜਾਂ ਵਿੰਡੋਜ਼ ਡਿਵਾਈਸ ਦੀ ਵਰਤੋਂ ਕਰਨ ਵਾਲੇ ਲੋਕ ਵੀ ਆਪਣੇ ਵੈਬ ਬ੍ਰਾਊਜ਼ਰ ਤੋਂ ਸ਼ਾਮਲ ਹੋ ਸਕਦੇ ਹਨ।

ਵੈੱਬ ''''ਤੇ ਫੇਸਟਾਈਮ ਕਾਲਾਂ ਐਂਡ-ਟੂ-ਐਂਡ ਐਨਕ੍ਰਿਪਟਡ ਰਹਿੰਦੀਆਂ ਹਨ ਤਾਂ ਜੋ ਨਿੱਜਤਾ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਹੋਵੇ।

ਸ਼ੇਅਰਡ ਵਿਦ ਯੂ

ਆਈਫ਼ੋਨ
apple.com

ਸ਼ੇਅਰਡ ਵਿਦ ਯੂ ਇੱਕ ਨਵਾਂ ਸੈਕਸ਼ਨ ਹੈ ਜੋ ਫੋਟੋਆਂ, ਸਫਾਰੀ, ਐਪਲ ਨਿਊਜ਼, ਸੰਗੀਤ, ਐਪਲ ਪੋਡਕਾਸਟ ਅਤੇ ਐਪਲ ਟੀਵੀ ਐਪ ਵਿੱਚ ਦਿਖਾਈ ਦਿੰਦਾ ਹੈ ਜੋ ਸੁਨੇਹੇ ਵਿੱਚ ਦੋਸਤਾਂ ਅਤੇ ਪਰਿਵਾਰ ਦੁਆਰਾ ਸਾਂਝੀਆਂ ਕੀਤੀਆਂ ਫੋਟੋਆਂ, ਲੇਖ, ਸੰਗੀਤ ਅਤੇ ਹੋਰ ਸਮੱਗਰੀ ਨੂੰ ਦਿਖਾਉਂਦਾ ਹੈ।

ਇਹ ਸੈਕਸ਼ਨ ਦਿਖਾਏਗਾ ਕਿ ਸਮੱਗਰੀ ਕਿਸਨੇ ਭੇਜੀ ਹੈ, ਇਸ ਦੇ ਨਾਲ ਗੱਲਬਾਤ ਨੂੰ ਮੁੜ ਸ਼ੁਰੂ ਕਰਨਾ ਸੌਖਾ ਹੋ ਜਾਂਦਾ ਹੈ।

ਤੁਹਾਡੀ ਚੋਣ ਮੁਤਾਬਕ ਨੋਟੀਫਿਕੇਸ਼ਨ

ਉਪਭੋਗਤਾ ਆਪਣੀ ਪਸੰਦ ਮੁਤਾਬਕ ਨੋਟੀਫਿਕੇਸ਼ਨ ਆਦਿ ਪ੍ਰਾਪਤ ਕਰ ਸਕਦੇ ਹਨ।

ਸੌਖੇ ਸ਼ਬਦਾਂ ਵਿੱਚ ਸਮਝੀਏ ਤਾਂ ਇਹ ਫ਼ੀਚਰ ਤੁਹਾਨੂੰ ਆਪਣੀ ਪਸੰਦ ਮੁਤਾਬਕ ਫੋਕਸ ਏਰੀਆ ਚੁਣਨ ਦੀ ਆਗਿਆ ਦਿੰਦਾ ਹੈ।

ਇਸ ਤਰ੍ਹਾਂ ਨਾਲ ਤੁਸੀਂ ਇਹ ਸੈਟਿੰਗ ਕਰ ਸਕਦੇ ਹੋ ਕਿ ਕੰਮ ਵਾਲੇ ਘੰਟਿਆਂ ਵਿੱਚ ਤੁਹਾਨੂੰ ਸਿਰਫ਼ ਕੰਮ ਸਬੰਧੀ ਨੋਟੀਫਿਕੇਸ਼ਨ ਆਉਣ, ਤੇ ਮਨੋਰੰਜਨ ਆਦਿ ਦੇ ਸਮੇਂ ਉਸੇ ਸਬੰਧੀ ਨੋਟੀਫਿਕੇਸ਼ਨ ਆਉਣ।

ਯਾਨੀ ਜੇ ਤੁਸੀਂ ਫੋਨ ਵਿੱਚ ਇਹ ਸੈਟ ਕਰ ਦਿੱਤਾ ਕਿ ਕਿਹੜਾ ਸਮਾਂ ਤੁਹਾਡਾ ਕੰਮ ਕਰਨ ਦਾ ਹੈ ਤਾਂ ਉਸ ਵੇਲੇ ਵਿੱਚ ਉਹ ਤੁਹਾਨੂੰ ਨੋਟੀਫਿਕੇਸ਼ਨ ਰਾਹੀਂ ਇਹ ਨਹੀਂ ਦੱਸੇਗਾ ਕਿ ਤੁਹਾਡੇ ਮਨਪਸੰਦ ਗਾਇਕ ਦਾ ਕਿਹੜਾ ਨਵਾਂ ਗਾਣਾ ਰਿਲੀਜ਼ ਹੋਇਆ ਹੈ।

ਐਪਲ
Getty Images

ਐਪਲ ਵਾਲੇਟ ਵਿੱਚ ਡਿਜੀਟਲ ਚਾਬੀਆਂ

ਆਈਫ਼ੋਨ
apple.com

ਇਸ ਨਾਲ ਉਪਭੋਗਤਾ ਆਪਣੇ ਆਪਣੇ ਘਰ, ਦਫ਼ਤਰ, ਹੋਟਲ ਦੇ ਕਮਰੇ ਅਤੇ ਇੱਥੋਂ ਤੱਕ ਕਿ ਕਾਰ ਆਦਿ ਨੂੰ ਵੀ ਖੋਲ੍ਹ ਅਤੇ ਬੰਦ ਕਰ ਸਕਦੇ ਹਨ।

ਇਸ ਦੇ ਲਈ ਉਹ ਆਪਣੇ ਮੋਬਾਈਲ ਵਾਲੇਟ ''''ਚ ਇਨ੍ਹਾਂ ਸਾਰੀਆਂ ਡਿਜੀਟਲ ਚਾਬੀਆਂ (ਕੀਜ਼) ਨੂੰ ਰੱਖ ਸਕਦੇ ਹਨ।



Related News