ਜਨਮਾਸ਼ਟਮੀ : ਕ੍ਰਿਸ਼ਨ ਦੀ ਦਵਾਰਕਾ ਨੂੰ ਲੱਭਣ ਲਈ ਸਮੁੰਦਰੀ ਤਲ ’ਤੇ ਗਏ ਗੋਤਾਖੋਰਾਂ ਨੂੰ ਕੀ ਲੱਭਿਆ

Thursday, Sep 07, 2023 - 04:32 PM (IST)

ਜਨਮਾਸ਼ਟਮੀ : ਕ੍ਰਿਸ਼ਨ ਦੀ ਦਵਾਰਕਾ ਨੂੰ ਲੱਭਣ ਲਈ ਸਮੁੰਦਰੀ ਤਲ ’ਤੇ ਗਏ ਗੋਤਾਖੋਰਾਂ ਨੂੰ ਕੀ ਲੱਭਿਆ
ਦਵਾਰਕਾ
Getty Images

ਦਵਾਰਕਾ ਹਿੰਦੂਆਂ ਦੇ ਸਪਤਪੁਰੀਆਂ ਅਤੇ ਚਾਰ ਧਾਮਾਂ ਦੇ ਪਵਿੱਤਰ ਤੀਰਥ ਸਥਾਨਾਂ ’ਚੋਂ ਇੱਕ ਹੈ।

ਹਿੰਦੂ ਮਾਨਤਾਵਾਂ ਅਤੇ ਮਹਾਭਾਰਤ ਕਾਲ ਦੀਆਂ ਕਥਾਵਾਂ ਦੇ ਅਨੁਸਾਰ ਇਸ ਸ਼ਹਿਰ ਦੀ ਸਥਾਪਨਾ ਮੂਲ ਰੂਪ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕੀਤੀ ਸੀ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਸ਼ਹਿਰ ਪਾਣੀ ’ਚ ਡੁੱਬ ਗਿਆ ਸੀ।

ਦੇਵਭੂਮੀ ਦਵਾਰਕਾ ਗੁਜਰਾਤ ਦੇ ਆਧੁਨਿਕ ਦਵਾਰਕਾ ਜ਼ਿਲ੍ਹੇ ’ਚ ਅਰਬ ਸਾਗਰ ਦੇ ਤੱਟ ’ਤੇ ਸਥਿਤ ਹੈ। ਇਸ ਦੇ ਡੁੱਬਣ ਦੇ ਸਹੀ ਸਮੇਂ ਦਾ ਅੰਦਾਜ਼ਾ ਲਗਾਉਣਾ ਇੱਕ ਔਖਾ ਕਾਰਜ ਹੈ, ਪਰ ਹਾਲਾਤਾਂ ਤੋਂ ਉਪਜੇ ਕੁਝ ਅਜਿਹੇ ਸੂਬਤ ਮੌਜੂਦ ਹਨ ਜਿਨ੍ਹਾਂ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਭਾਰਤ ਸਰਕਾਰ ਦੇ ਪੁਰਾਤੱਤਵ ਵਿਭਾਗ ਨੇ ਦਵਾਰਕਾ ਦੀ ਸਾਗਰ ’ਚ ਖੋਜ ਅਤੇ ਖੁਦਾਈ ਦਾ ਕੰਮ ਕੀਤਾ ਹੈ, ਜਿਸ ਤੋਂ ਕੁਝ ਰੋਚਕ ਚੀਜ਼ਾਂ ਅਤੇ ਦਿਲਚਸਪ ਤੱਥ ਸਾਹਮਣੇ ਆਏ ਹਨ।

ਦਰਅਸਲ ਭਾਰਤ ’ਚ ਹੀ ਨਹੀਂ ਸਗੋਂ ਦੁਨੀਆਂ ਦੇ ਹੋਰ ਕਈ ਦੇਸ਼ਾਂ ’ਚ ਵੀ ਤਬਾਹੀ, ਤੂਫ਼ਾਨ, ਜਵਾਲਾਮੁਖੀ ਫਟਣ ਵਰਗੀਆਂ ਘਟਨਾਵਾਂ ਜਾਂ ਫਿਰ ਹੜ੍ਹਾਂ ਆਦਿ ਦੇ ਕਾਰਨ ਸ਼ਹਿਰਾਂ ਦੇ ਡੁੱਬਣ ਵਰਗੀਆਂ ਘਟਨਾਵਾਂ ਦੇ ਕਈ ਉਦਾਹਰਣ ਹਨ।

ਇਸੇ ਆਧਾਰ ’ਤੇ 1966 ’ਚ ਵਿਗਿਆਨੀ ਡੋਰਾਤੀ ਵਿਟਾਲਿਆਨੋ ਨੇ ਭੂ-ਵਿਗਿਆਨ ਦੀ ਇੱਕ ਸ਼ਾਖਾ ਦੇ ਰੂਪ ’ਚ ਜਿਓਮਿਥੋਲੋਜੀ ਦੀ ਸਥਾਪਨਾ ਕੀਤੀ ਸੀ, ਜਿਸ ਦਾ ਮਕਸਦ ਕਿਸੇ ਮਿੱਥ ਦੇ ਪਿੱਛੇ ਦੀ ਭੂ-ਵਿਗਿਆਨਕ ਘਟਨਾ ਦੀ ਜਾਂਚ ਕਰਨਾ ਸੀ।

ਹਿੰਦੂ ਮਾਨਤਾਵਾਂ ਅਨੁਸਾਰ, ਬ੍ਰਹਮਾ ‘ਸ੍ਰਿਸ਼ਟੀ ਦੇ ਸਿਰਜਣਹਾਰ’ ਹਨ ਅਤੇ ਸ਼ਿਵ ‘ਸ੍ਰਿਸ਼ਟੀ ਦੇ ਨਾਸ਼ਕ’ ਹਨ। ਕ੍ਰਿਸ਼ਨ, ਭਗਵਾਨ ਵਿਸ਼ਣੂ ਦੇ ਅੱਠਵੇਂ ਅਵਤਾਰ ਹਨ ਅਤੇ ਉਨ੍ਹਾਂ ਦਾ ਜਨਮ ਦਿਨ ਦਵਾਰਕਾ ਅਤੇ ਮਥੁਰਾ ਸਮੇਤ ਪੂਰੇ ਦੇਸ਼ ’ਚ ਜਨਮਾਸ਼ਟਮੀ ਦੇ ਰੂਪ ’ਚ ਮਨਾਇਆ ਜਾਂਦਾ ਹੈ।

ਮਾਨਤਾਵਾਂ ’ਚ ਕ੍ਰਿਸ਼ਨ ਅਤੇ ਦਵਾਰਕਾ

ਦਵਾਰਕਾ
Getty Images

ਹਿੰਦੂਆ ਦੇ ਪਵਿੱਤਰ ਗ੍ਰੰਥ ਸ਼੍ਰੀਮਦ ਭਾਗਵਤ ਮਹਾਪੁਰਾਣ ’ਚ ਕ੍ਰਿਸ਼ਨ ਦੇ ਜਨਮ, ਪਾਲਣ-ਪੋਸ਼ਣ, ਕੰਸ ਹੱਤਿਆ, ਮਥੁਰਾ ਵਾਪਸੀ, ਪਰਵਾਸ , ਦਵਾਰਕਾ ਦੀ ਸਥਾਪਨਾ, ਸ਼ਕਤੀ ਅਤੇ ਯਾਦਵਾਂ ਦੇ ਪਤਨ ਦਾ ਜ਼ਿਕਰ ਕੀਤਾ ਹੈ।

ਇਸ ਤੋਂ ਇਲਾਵਾ ‘ਮਹਾਭਾਰਤ’ ਅਤੇ ‘ਵਿਸ਼ਣੂਪੁਰਾਣ’ ਸਮੇਤ ਹੋਰ ਗ੍ਰੰਥਾਂ ’ਚ ਵੀ ਉਨ੍ਹਾਂ ਦੇ ਸਬੰਧ ’ਚ ਇੰਨਾਂ ਗੱਲਾਂ ਦਾ ਵਰਣਨ ਮਿਲਦਾ ਹੈ।

‘ਸ਼੍ਰੀਮਦ ਭਾਗਵਤ ਮਹਾਪੁਰਾਣ’ ਅਤੇ ‘ਮਹਾਭਾਰਤ’ ਅਨੁਸਾਰ, ਕ੍ਰਿਸ਼ਣ ਵੱਲੋਂ ਕੰਸ ਨੂੰ ਮਾਰੇ ਜਾਣ ਤੋਂ ਬਾਅਦ ਮਗਧ ਦਾ ਸ਼ਾਸਕ ਜਰਾਸੰਧ ਗੁੱਸੇ ’ਚ ਆ ਗਿਆ ਸੀ, ਕਿਉਂਕਿ ਕੰਸ ਉਨ੍ਹਾਂ ਦੀਆਂ ਦੋ ਧੀਆਂ ਅਸਤੀ ਅਤੇ ਪ੍ਰਾਕਸ਼ੀ ਦਾ ਪਤੀ ਸੀ।

ਜਰਾਸੰਧ ਨੇ 17 ਵਾਰ ਮਥੁਰਾ ’ਤੇ ਹਮਲਾ ਕੀਤਾ, ਪਰ ਹਰ ਵਾਰ ਕ੍ਰਿਸ਼ਨ ਅਤੇ ਬਲਰਾਮ ਨੇ ਆਪਣੇ ਸ਼ਹਿਰ ਦੀ ਰੱਖਿਆ ਕੀਤੀ। ਜਦੋਂ 18ਵੀਂ ਵਾਰ ਜਰਾਸੰਧ ਨੇ ਹਮਲਾ ਕੀਤਾ ਤਾਂ ਮਥੁਰਾ ਦੀ ਹਾਰ ਨਿਸ਼ਚਿਤ ਲੱਗਣ ਲੱਗੀ, ਉਸ ਸਮੇਂ ਕ੍ਰਿਸ਼ਨ ਆਪਣੇ ਸ਼ਹਿਰ ਦੇ ਨਗਰਵਾਸੀਆਂ ਸਮੇਤ ਦਵਾਰਕਾ ਆ ਗਏ ਅਤੇ ਉਨ੍ਹਾਂ ਨੇ ਇੱਥੇ ਇੱਕ ਨਵੇਂ ਸ਼ਹਿਰ ਦੀ ਸਥਾਪਨਾ ਕੀਤੀ।

ਧਾਰਮਿਕ ਮਾਨਤਾਵਾਂ ਅਨੁਸਾਰ, ਕ੍ਰਿਸ਼ਨ ਨੇ ਇੱਕ ਨਵਾਂ ਸ਼ਹਿਰ ਵਸਾਉਣ ਦੇ ਲਈ ਸਮੁੰਦਰ ਤੋਂ 12 ਯੋਜਨ (1 ਯੋਜਨ – 7-8 ਕਿਲੋਮੀਟਰ ਦੇ ਬਰਾਬਰ ਹੁੰਦਾ ਹੈ) ਜ਼ਮੀਨ ਹਾਸਲ ਕੀਤੀ ਸੀ।

ਇਸ ਸ਼ਹਿਰ ਦਾ ਨਿਰਮਾਣ ਦੇਵਤਿਆਂ ਦੇ ਵਸਤੂਕਾਰ ਵਿਸ਼ਵਕਰਮਾ ਨੇ ਕੀਤਾ ਸੀ। ਮਾਨਤਾ ਅਨੁਸਾਰ, ਸ਼ਹਿਰ ’ਚ ਕ੍ਰਿਸ਼ਨ ਦੀਆਂ 16 ਹਜ਼ਾਰ 108 ਪਤਨੀਆਂ ਦੇ ਲਈ ਮਹਿਲ ਅਤੇ ਨਗਰਵਾਸੀਆਂ ਲਈ ਘਰ ਬਣਾਏ ਗਏ ਸਨ।

ਮਥੁਰਾ ਛੱਡਣ ਕਾਰਨ ਹੀ ਕ੍ਰਿਸ਼ਨ ਨੂੰ ਰਣਛੋੜ ਨਾਮ ਨਾਲ ਵੀ ਜਾਣਿਆ ਗਿਆ ਹੈ, ਜਦਕਿ ਦਵਾਰਕਾ ਦੇ ਸੰਸਥਾਪਕ ਵੱਜੋਂ ਉਨ੍ਹਾਂ ਨੂੰ ਦਵਾਰਕਾਧੀਸ਼ ਵੀ ਕਿਹਾ ਜਾਂਦਾ ਹੈ।

ਹਿੰਦੂ ਮਾਨਤਾ ਅਨੁਸਾਰ, ਭਗਵਾਨ ਰਾਮ ਵਿਸ਼ਣੂ ਦੇ 7ਵੇਂ ਅਵਤਾਰ ਸਨ ਅਤੇ ‘ਰਾਮਾਇਣ’ ਉਨ੍ਹਾਂ ਦੀ ਜੀਵਨੀ ਹੈ। ਉਹ ‘ਮਰਿਯਾਦਾ ਪੁਰਸ਼ੋਤਮ’ ਸਨ ਜਦਕਿ ਕ੍ਰਿਸ਼ਨ ‘ਪੂਰਨ ਪੁਰਸ਼ੋਤਮ’ ਸਨ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਦਵਾਰਕਾ ’ਚ ਜਲ-ਪ੍ਰਲਯ ਆ ਗਈ ਸੀ।

‘ਕਿਵੇਂ ਤਬਾਹ ਹੋਈ ਸੀ ਦਵਾਰਕਾ?’

ਦਵਾਰਕਾ
Getty Images

ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਦੇ ਸਾਬਕਾ ਪੁਰਾਤੱਤਵ ਵਿਗਿਆਨੀ ਕੇਕੇ ਮੁਹੰਮਦ ਦਾ ਕਹਿਣਾ ਹੈ ਕਿ ਮਹਾਭਾਰਤ ਦਾ ਕਾਲ 1400 ਜਾਂ 1500 ਈਸਾ ਪੂਰਵ ਸੀ।

‘ਸ਼੍ਰੀਮਦ ਭਾਗਵਤ ਮਹਾਪੁਰਾਣ’ ’ਚ ਦੱਸਿਆ ਗਿਆ ਹੈ ਕਿ ‘125 ਸਾਲਾਂ ਤੱਕ ਧਰਤੀ ’ਤੇ ਸ਼ਾਸਨ ਕਰਨ ਤੋਂ ਬਾਅਦ ਕ੍ਰਿਸ਼ਨ ਵੈਕੁੰਠ ਵਾਸੀ ਬਣ ਗਏ ਸਨ। ਉਸ ਤੋਂ ਬਾਅਦ ਸਮੁੰਦਰ ਨੇ ਸ਼੍ਰੀ ਕ੍ਰਿਸ਼ਨ ਦਾ ਮਹਿਲ ਛੱਡ ਕੇ ਬਾਕੀ ਸਾਰੀ ਜ਼ਮੀਨ ਵਾਪਸ ਆਪਣੇ ’ਚ ਸਮੋ ਲਈ ਸੀ।’

ਹਾਲਾਂਕਿ, ਹਿੰਦੂਆਂ ਦੀ ਧਾਰਮਿਕ ਮਾਨਤਾ ਅਤੇ ਪੁਰਾਤੱਤਵ ਵਿਗਿਆਨੀਆਂ ਦੇ ਸਮੇਂ ਦੇ ਅਨੁਮਾਨਾਂ ਦਰਮਿਆਨ ਲਗਭਗ 1,500 ਸਾਲ ਦਾ ਅੰਤਰ ਹੈ।

ਪੁਰਾਣਾਂ ਅਤੇ ਕਥਾਵਾਂ ਦੇ ਵਿਦਵਾਨ, ਦੇਵਦੱਤ ਪਟਨਾਇਕ ‘ਦ ਕਿੰਗਡਮ ਆਫ਼ ਦਵਾਰਕਾ, ਡਿਸਕਵਰੀ ਚੈਨਲ’ ’ਚ ਕਹਿੰਦੇ ਹਨ, “ਕੁਰੂਕਸ਼ੇਤਰ ਦਾ ਯੁੱਧ ਖ਼ਤਮ ਹੋਣ ਤੋਂ ਬਾਅਦ, ਜਦੋਂ ਭਗਵਾਨ ਕ੍ਰਿਸ਼ਨ ਕੌਰਵਾਂ ਦੇ ਮਾਤਾ ਗੰਧਾਰੀ ਨੂੰ ਮਿਲਣ ਜਾਂਦੇ ਹਨ, ਤਾਂ ਉਨ੍ਹਾਂ ਨੇ ਕ੍ਰਿਸ਼ਨ ਨੂੰ ਸਰਾਪ ਦਿੱਤਾ ਕਿ ਸਾਡਾ ਤਾਂ ਰਾਜਵੰਸ਼ ਤਬਾਹ ਹੋ ਗਿਆ, ਤੇਰਾ ਰਾਜਵੰਸ਼ ਵੀ ਤੇਰੀਆਂ ਅੱਖਾਂ ਸਾਹਮਣੇ ਤਬਾਹ ਹੋ ਜਾਵੇਗਾ। 36 ਸਾਲ ਬਾਅਦ ਗੰਧਾਰੀ ਦਾ ਸਰਾਪ ਸੱਚ ਹੋਇਆ ਅਤੇ ਕ੍ਰਿਸ਼ਨ ਕੁਝ ਨਾ ਕਰ ਸਕੇ।”

ਦਵਾਰਕਾ
ALAMY

ਹਿੰਦੂ ਮਾਨਤਾ ਦੇ ਅਨੁਸਾਰ, ਕੌਰਵਾਂ ਅਤੇ ਪਾਂਡਵਾਂ ਦਾ ਸਾਹਮਣਾ ਕੁਰੂਕਸ਼ੇਤਰ ਦੇ ਮਾਰੂਥਲੀ ਖੇਤਰ ’ਚ ਹੋਇਆ ਸੀ। ਹਾਲਾਂਕਿ, ਅਰਜੁਨ ਆਪਣੇ ਪਰਿਵਾਰ ਦੇ ਜੀਆਂ, ਗੁਰੂਆਂ ਅਤੇ ਸਤਿਕਾਰਯੋਗ ਲੋਕਾਂ ਨੂੰ ਯੁੱਧ ਦੇ ਮੈਦਾਨ ’ਚ ਆਪਣੇ ਸਾਹਮਣੇ ਵੇਖ ਕੇ ਯੁੱਧ ਲੜਨ ਦੀ ਹਿੰਮਤ ਨਹੀਂ ਜੁਟਾ ਪਾ ਰਹੇ ਸਨ।

ਅਜਿਹੇ ਸਮੇਂ ’ਚ ਕੁਰੂਕਸ਼ੇਤਰ ਦੇ ਯੁੱਧ ਦੇ ਮੈਦਾਨ ’ਚ ਕ੍ਰਿਸ਼ਨ ਅਰਜੁਨ ਨੂੰ ਧਰਮ ਦੀ ਰੱਖਿਆ ਅਤੇ ਸ਼ੱਤਰੀ ਧਰਮ ਲਈ ਲੜਨ ਲਈ ਉਤਸ਼ਾਹਿਤ ਕਰਦੇ ਹਨ। ਇੰਨ੍ਹਾਂ ਉਪਦੇਸ਼ਾਂ ਨੂੰ ਹੀ ਭਗਵਤ ਗੀਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸ ਤੋਂ ਬਾਅਦ ਅਰਜੁਨ ਲੜਾਈ ਲੜਨ ਲਈ ਤਿਆਰ ਹੋ ਗਏ ਸਨ।

ਇਸ ਦਿਨ ਨੂੰ ਹਿੰਦੂ ਪੀੜ੍ਹੀ ਦਰ ਪੀੜ੍ਹੀ ਗੀਤਾ ਜਯੰਤੀ ਵੱਜੋਂ ਮਨਾਉਂਦੇ ਆਏ ਹਨ। ਇਸ ਤੋਂ ਬਾਅਦ ਮਹਾਭਾਰਤ ਦਾ ਯੁੱਧ 18 ਦਿਨਾਂ ਤੱਕ ਜਾਰੀ ਰਿਹਾ, ਜਿਸ ’ਚ ਪਾਂਡਵਾਂ ਦੀ ਜਿੱਤ ਹੋਈ।

ਸਾਲ 2023 ’ਚ 5 ਹਜ਼ਾਰ 160ਵੀਂ ਗੀਤਾ ਜੰਯਤੀ ਮਨਾਈ ਜਾਵੇਗੀ। ਇਸ ਤਰ੍ਹਾਂ ਕੁਰੂਕਸ਼ੇਤਰ ਦੇ ਯੁੱਧ ਅਤੇ ਗੰਧਾਰੀ ਦੇ ਸਰਾਪ ਦੀ ਪੂਰਤੀ ਵਿਚਾਲੇ ਤਕਰੀਬਨ 36 ਤੋਂ 37 ਸਾਲ ਦਾ ਅੰਤਰ ਸਾਹਮਣੇ ਆਉਂਦਾ ਹੈ।

ਲਾਈਨ
BBC

ਦਵਾਰਕਾ ਨਗਰੀ ਸਮੁੰਦਰ ਦੇ ਤਲ ’ਚ ਕਿਵੇਂ ਡੁੱਬੀ?

1960 ਦੇ ਦਹਾਕੇ ਦੇ ਸ਼ੁਰੂ ’ਚ ਦਵਾਰਕਾ ’ਚ ਦਵਾਰਕਾਧੀਸ਼ ਜਗਤ ਮੰਦਰ ਦੇ ਨਜ਼ਦੀਕ ਇੱਕ ਘਰ ਨੂੰ ਢਾਹ-ਢੇਰੀ ਕਰਦੇ ਸਮੇਂ ਮੰਦਰ ਦਾ ਸਿਖਰ ਮਿਲਣ ਦਾ ਦਾਅਵਾ ਕੀਤਾ ਸੀ।

ਉਸ ਸਮੇਂ ਇਹ ਖੁਦਾਈ ਡੇਕਨ ਕਾਲਜ, ਪੁਣੇ ਵੱਲੋਂ ਕੀਤੀ ਗਈ ਸੀ ਅਤੇ ਇਸ ਵਿੱਚ 9ਵੀਂ ਸ਼ਤਾਬਦੀ ਦੇ ਵਿਸ਼ਣੂ ਮੰਦਰ ਦੇ ਅਵਸ਼ੇਸ਼ ਮਿਲੇ ਸਨ। ਹੋਰ ਥਾਵਾਂ ’ਤੇ ਖੁਦਾਈ ਦੌਰਾਨ ਹੋਰ ਵੀ ਕਈ ਚੀਜ਼ਾਂ ਮਿਲੀਆਂ ਸਨ।

ਇਸੇ ਦੇ ਆਧਾਰ ’ਤੇ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਦਵਾਰਕਾ ਨੂੰ ਇੱਕ ਤੋਂ ਵੱਧ ਵਾਰ ਤਬਾਹ ਕੀਤਾ ਗਿਆ ਸੀ। ਜਦਕਿ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਦਵਾਰਕਾ 6 ਵਾਰ ਡੁੱਬ ਚੁੱਕੀ ਹੈ ਅਤੇ ਮੌਜੂਦਾ ਦਵਾਰਕਾ 7ਵੀਂ ਦਵਾਰਕਾ ਹੈ।

ਭਾਰਤੀ ਪੁਰਾੱਤਤਵ ਸਰਵੇਖਣ ਦੇ ਸਾਬਕਾ ਡਾਇਰੈਕਟਰ ਅਤੇ ਪ੍ਰਸਿੱਧ ਪੁਰਾੱਤਤਵ ਵਿਗਿਆਨੀ ਡਾਕਟਰ ਸ਼ਿਕਾਰੀਪੁਰ ਰੰਗਨਾਥ ਰਾਓ ਉਂਝ ਤਾਂ ਕਰਨਾਟਕਾ ਦੇ ਰਹਿਣ ਵਾਲੇ ਸਨ, ਪਰ ਉਨ੍ਹਾਂ ਨੇ ਗੁਜਰਾਤ ’ਚ ਹੀ ਆਪਣੀ ਰਿਹਾਇਸ਼ ਬਣਾ ਲਈ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਸਮੁੰਦਰ ’ਚ ਹੋਰ ਵਧੇਰੇ ਖੋਜ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਰਾਸ਼ਟਰੀ ਸਮੁੰਦਰ ਵਿਗਿਆਨ ਸੰਸਥਾਨ ਵੱਲੋਂ ਪਾਣੀ ਦੇ ਹੇਠਾਂ ਪੁਰਾਤੱਤਵ ਖੋਜ ਦੀ ਅਗਵਾਈ ਦਾ ਜ਼ਿੰਮਾ ਚੁੱਕਿਆ।

ਦਵਾਰਕਾ
DANITA DELIMONT/ALAMY

ਖੋਜਕਰਤਾਵਾਂ ਨੂੰ ਕੀ-ਕੀ ਮਿਲਿਆ ਹੈ?

1989 ਦੇ ਆਸਪਾਸ ਖੋਜ ਦੌਰਾਨ ਸਮੁੰਦਰੀ ਘਾਹ ਅਤੇ ਰੇਤ ਦੇ ਹੇਠਾਂ ਆਇਤਕਾਰ ਪੱਥਰਾਂ ਦਾ ਪਤਾ ਲੱਗਿਆ, ਜਿੰਨਾਂ ਨੂੰ ਖੋਜਕਰਤਾਵਾਂ ਨੇ ਇੱਕ ਢਾਂਚੇ ਦਾ ਹਿੱਸਾ ਮੰਨਿਆ ਸੀ।

ਇਸ ਤੋਂ ਇਲਾਵਾ ਅਰਧ ਗੋਲਾਕਾਰ ਪੱਥਰ ਵੀ ਮਿਲੇ ਹਨ, ਜੋ ਕਿ ਮਨੁੱਖ ਵੱਲੋਂ ਬਣਾਏ ਗਏ ਸਨ।

ਇੱਥੇ ਪੱਥਰ ਦੇ ਲੰਗਰ ਵੀ ਮਿਲੇ ਹਨ, ਜਿੰਨਾਂ ’ਚ ਛੇਨੀ ਨਾਲ ਛੇਕ ਕੀਤੇ ਗਏ ਸਨ। ਉਨ੍ਹਾਂ ਦਾ ਆਕਾਰ ਲਗਭਗ ਇੱਕੋ-ਜਿਹਾ ਹੀ ਹੈ। ਇਹ ਪੱਥਰ ਚੂਨਾ ਪੱਥਰ ਸੀ, ਜੋ ਕਿ ਸਦੀਆਂ ਤੋਂ ਆਲੇ-ਦੁਆਲੇ ਦੇ ਇਲਾਕੇ ’ਚ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ ਅਤੇ ਇਸ ਦੀ ਵਰਤੋਂ ਇੰਟਰਲੌਕਿੰਗ ਜਾਂ ਲੱਕੜ ਨੂੰ ਭਰਨ ਲਈ ਕੀਤੀ ਗਈ ਹੋਵੇਗੀ।

ਇਸ ਦੇ ਨਾਲ ਹੀ ਮਿੱਟੀ ਦੇ ਭਾਂਡੇ, ਗਹਿਣੇ ਅਤੇ ਮੁਦਰਾਵਾਂ ਵੀ ਮਿਲੀਆਂ ਹਨ। ਇਸ ਤਰ੍ਹਾਂ ਦੇ ਸਿੱਕੇ ਓਮਾਨ, ਬਹਿਰੀਨ ਅਤੇ ਮੇਸੋਪੋਟਾਮੀਆ ਭਾਵ ਇਰਾਕ ’ਚ ਵੀ ਪਾਏ ਜਾਂਦੇ ਸਨ।

2007 ਦੇ ਸਰਵੇਖਣ ਤੋਂ ਪਹਿਲਾਂ ਸਮੁੰਦਰ ’ਚ ਦੋ ਨੌਟੀਕਲ ਮੀਲ ਗੁਣਾ ਇੱਕ ਨੌਟੀਕਲ ਮੀਲ ਇਲਾਕੇ ’ਚ ਹਾਈਡਰੋਗ੍ਰਾਫਿਕ ਸਰਵੇਖਣ ਕੀਤਾ ਗਿਆ ਸੀ ਜਿਸ ਦੇ ਆਧਾਰ ’ਤੇ ਪਾਣੀ ਦੇ ਵਹਾਅ ਦੀ ਭਵਿੱਖਬਾਣੀ ਕੀਤੀ ਗਈ ਸੀ।

ਇਸ ਦੇ ਆਧਾਰ ’ਤੇ 200 ਵਰਗ ਮੀਟਰ ਦਾ ਖੇਤਰਫਲ ਗ੍ਰੀਡਿੰਗ (ਗ੍ਰਾਫ ਦੇ ਅਨੁਸਾਰ ਵਰਟਿਕਲ ਅਤੇ ਹੌਰੀਜੈਂਟਲ ਰੇਖਾਵਾਂ ਰਾਹੀਂ ਦਰਸਾਉਣਾ) ਜ਼ਰੀਏ ਨਿਰਧਾਰਤ ਕੀਤਾ ਗਿਆ ਸੀ। ਅੰਤ ’ਚ ਮਾਰਕਿੰਗ ਦੇ ਆਧਾਰ ’ਤੇ 50 ਵਰਗ ਮੀਟਰ ਦੇ ਖੇਤਰ ’ਚ ਸਰਵੇਖਣ ਕੀਤਾ ਗਿਆ।

ਭਾਰਤੀ ਪੁਰਾਤੱਤਵ ਸਰਵੇਖਣ ਦੇ ਵਧੀਕ ਡਾਇਰੈਕਟਰ ਡਾਕਟਰ ਆਲੋਕ ਤ੍ਰਿਪਾਠੀ ਨੇ ਪਹਿਲਾਂ ਬੀਬੀਸੀ ਨੂੰ ਦੱਸਿਆ ਸੀ, “ਇਸ ਤੋਂ ਬਾਅਦ 1979 ’ਚ ਭਾਰਤੀ ਪੁਰਾਤੱਤਵ ਸਰਵੇਖਣ ਵੱਲੋਂ ਇੱਕ ਹੋਰ ਖੁਦਾਈ ਕੀਤੀ ਗਈ, ਜਿਸ ’ਚ ਕੁਝ ਜਹਾਜ਼ਾਂ ਦਾ ਮਲਬਾ ਮਿਲਿਆ ਸੀ।''''''''

''''''''ਮੰਨਿਆ ਜਾਂਦਾ ਹੈ ਕਿ ਇਹ 2000 ਈਸਾ ਪੂਰਵ ਪੁਰਾਣੇ ਸਨ। ਦਵਾਰਕਾ ਦੇ ਆਲੇ-ਦੁਆਲੇ ਕੀਤੀ ਖੁਦਾਈ ਅਤੇ ਖੋਜ ’ਚ ਕਈ ਹੋਰ ਪੁਰਾਤੱਤਵ ਅਵਸ਼ੇਸ਼ ਮਿਲੇ।''''''''

ਉਨ੍ਹਾਂ ਦੇ ਅਨੁਸਾਰ, “500 ਤੋਂ ਵੱਧ ਜੀਵਾਸ਼ਮ ਮਿਲੇ ਹਨ। ਇੰਨ੍ਹਾਂ ਚੀਜ਼ਾਂ ਦੀ ਕਾਰਬਨ ਡੇਟਿੰਗ ਤੋਂ ਇਹ ਸਾਬਤ ਹੁੰਦਾ ਹੈ ਕਿ ਇੱਥੋਂ ਦਾ ਸੱਭਿਆਚਾਰ ਕਿਵੇਂ ਪੜਾਵਾਂ ’ਚ ਵਿਕਸਤ ਹੋਇਆ ਹੋਵੇਗਾ ਅਤੇ ਜੋ ਮਿੱਟੀ ਦੇ ਭਾਂਡੇ ਮਿਲੇ ਹਨ, ਉਹ 2000 ਈਸਾ ਪੂਰਵ ਦੇ ਹਨ।''''''''

''''''''ਸਮੁੰਦਰ ਦੀ ਡੂੰਘਾਈ ’ਚੋਂ ਪੱਥਰ ਦੀਆਂ ਚੀਜ਼ਾ ਵੀ ਮਿਲੀਆਂ ਹਨ। ਹਾਲਾਂਕਿ ਇਸ ਦੇ ਨਾਲ ਮਿੱਟੀ ਦੇ ਭਾਂਡੇ ਆਦਿ ਨਹੀਂ ਮਿਲੇ ਹਨ, ਕਿਉਂਕਿ ਉਸ ਹਿੱਸੇ ’ਚ ਸਮੁੰਦਰ ਦੇ ਪਾਣੀ ਦਾ ਵਹਾਅ ਬਹੁਤ ਤੇਜ਼ ਰਿਹਾ ਹੈ।”

ਦਵਾਰਕਾ
Getty Images

ਸਮੁੰਦਰੀ ਪਾਣੀ ਦੇ ਪੱਧਰ ’ਚ ਇਤਿਹਾਸਿਕ ਵਾਧੇ ਅਤੇ ਗਿਰਾਵਟ ਦੇ ਸਬੰਧ ’ਚ ਗੱਲ ਕਰਦੇ ਹੋਏ ਸੀਐਸਆਈਆਰ-ਐਨਆਈਓ ਦੇ ਸਾਬਕਾ ਮੁੱਖ ਵਿਗਿਆਨੀ ਡਾਕਟਰ ਰਾਜੀਵ ਨਿਗਮ ਕਹਿੰਦੇ ਹਨ, “ਲਗਭਗ 15,000 ਸਾਲ ਪਹਿਲਾਂ, ਸਮੁੰਦਰ ਦਾ ਪੱਧਰ ਮੌਜੂਦਾ ਸਮੇਂ ਦੀ ਤੁਲਨਾ ’ਚ 100 ਮੀਟਰ ਘੱਟ ਸੀ। ਉਸ ਤੋਂ ਬਾਅਦ ਸਮੁੰਦਰ ਦਾ ਪੱਧਰ ਫਿਰ ਥੋੜ੍ਹਾ ਵੱਧ ਗਿਆ ਅਤੇ 7,000 ਸਾਲ ਪਹਿਲਾਂ ਇਹ ਅੱਜ ਦੀ ਤੁਲਨਾ ’ਚ ਜ਼ਿਆਦਾ ਸੀ।”

“ਲਗਭਗ 3500 ਸਾਲ ਪਹਿਲਾਂ ਇਸ ’ਚ ਮੁੜ ਗਿਰਾਵਟ ਆਈ ਅਤੇ ਉਸ ਸਮੇਂ ਹੀ ਦਵਾਰਕਾ ਸ਼ਹਿਰ ਦੀ ਸਥਾਪਨਾ ਹੋਈ ਹੋਵੇਗੀ। ਪਰ ਫਿਰ ਸਮੁੰਦਰ ਦਾ ਪੱਧਰ ਮੁੜ ਜ਼ਿਆਦਾ ਹੋਣ ਲੱਗਿਆ ਅਤੇ ਸ਼ਹਿਰ ਡੁੱਬਣ ਲੱਗਾ।”

ਦਵਾਰਕਾ ਦੇ ਜਿਸ ਹਿੱਸੇ ’ਚ ਖੋਜ ਹੋਈ ਹੈ, ਉੱਥੇ ਪਾਣੀ ਭਰਿਆ ਹੋਣ ਕਰਕੇ ਸਿਰਫ ਦਸੰਬਰ ਅਤੇ ਜਨਵਰੀ ’ਚ ਹੀ ਪਾਣੀ ਦੇ ਹੇਠਾਂ ਗੋਤਾਖੋਰੀ ਕਰਨਾ ਸੁਖਾਲਾ ਰਹਿੰਦਾ ਹੈ।

ਕਿਉਂਕਿ ਦੇਸ਼ ’ਚ ਪਾਣੀ ਦੇ ਅੰਦਰ ਕੰਮ ਕਰਨ ਵਾਲੇ ਪੁਰਾਤੱਤਵ ਵਿਗਿਆਨੀ ਬਹੁਤ ਘੱਟ ਹਨ, ਇਸ ਲਈ ਇਹ ਖੋਜ ਹੌਲੀ ਰਫ਼ਤਾਰ ਨਾਲ ਅੱਗੇ ਵਧੀ ਹੈ।

ਸਾਬਕਾ ਪੁਰਾਤੱਤਵ ਵਿਗਿਆਨੀ ਕੇਕੇ ਮੁਹੰਮਦ ਦਾ ਮੰਨਣਾ ਹੈ ਕਿ ਖੋਜ ਦੇ ਲੋੜੀਂਦੇ ਸਰੋਤ ਵੀ ਉਪਲੱਬਧ ਨਹੀਂ ਹਨ।

ਕਿੱਥੇ-ਕਿੱਥੇ ਹੈ ਡੁੱਬੇ ਸ਼ਹਿਰ ਦੀ ਮਾਨਤਾ?

ਦਵਾਰਕਾ
Getty Images

ਪੱਛਮੀ ਸੋਲੋਮਨ ਟਾਪੂ ਸਮੂਹ, ਸੈਂਟੋਰਿਨੀ (ਗ੍ਰੀਸ) , ਆਸਟ੍ਰੇਲੀਆ ਟਾਪੂ ’ਚ ਵੀ ‘ਡੁੱਬੇ ਹੋਏ ਸ਼ਹਿਰ’ ਦੀ ਮਾਨਤਾ ਹੈ।

ਆਸਟ੍ਰੇਲੀਆ ਦੇ ਆਦਿਵਾਸੀਆਂ ਦਾ ਮੰਨਣਾ ਹੈ ਕਿ ਸਮੁੰਦਰ ਦਾ ਪੱਧਰ ਵਧਣ ਕਾਰਨ ਜ਼ਮੀਨ ਦਾ ਇੱਕ ਵੱਡਾ ਹਿੱਸਾ ਪਾਣੀ ’ਚ ਡੁੱਬ ਗਿਆ ਸੀ ਅਤੇ ਇਸ ਸਬੰਧੀ ਕਈ ਦੰਤਕਥਾਵਾਂ ਵੀ ਮਸ਼ਹੂਰ ਹਨ।

ਅਜਿਹੀ ਹੀ ਇੱਕ ਮਾਨਤਾ ਤਾਮਿਲਨਾਡੂ ਦੇ ਨਜ਼ਦੀਕ ਮਹਾਬਲੀਪੁਰਮ ’ਚ ਵੀ ਪ੍ਰਚਲਿਤ ਹੈ। ਸਾਲ 2004 ਦੀ ਸੁਨਾਮੀ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਦੇ ਕੁਝ ਸਮੁੰਦਰ ਤੋਂ ਬਾਹਰ ਆ ਗਏ ਸਨ।

ਦਵਾਰਕਾ ਗੁਜਰਾਤ ਦੇ ਪੱਛਮੀ ਸਿਰੇ ’ਤੇ ਅਰਬ ਸਾਗਰ ’ਤੇ ਸਥਿਤ ਹੈ।

‘ਨੇਚਰ ਕਮਿਊਨੀਕੇਸ਼ਨਸ ਜਰਨਲ’ ’ਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਆਉਣ ਵਾਲੇ ਦਿਨਾਂ ’ਚ ਸਮੁੰਦਰ ਦਾ ਪੱਧਰ ਵਧਣ ਕਾਰਨ ਸੂਰਤ, ਕੱਛ, ਭਾਵਨਗਰ ਅਤੇ ਭਰੂਚ ਵੀ ਪ੍ਰਭਾਵਿਤ ਹੋ ਸਕਦੇ ਹਨ।

ਉੱਥੇ ਹੀ ਦੂਜੇ ਪਾਸੇ ਜਾਮਨਗਰ, ਦੇਵਭੂਮੀ ਦਵਾਰਕਾ, ਪੋਰਬੰਦਰ, ਜੂਨਾਗੜ੍ਹ, ਅਮਰੇਲੀ, ਨਵਸਾਰੀ, ਵਲਸਾਡ ਅਤੇ ਗਿਰ ਸੋਮਨਾਥ ਦਰਮਿਆਨੇ ਤੋਂ ਹਲਕੇ ਜਿਹੇ ਪ੍ਰਭਾਵਿਤ ਹੋਣਗੇ।

ਇਸ ਤੋਂ ਇਲਾਵਾ, ਰਿਪੋਰਟ ’ਚ ਇਹ ਖਦਸ਼ਾ ਵੀ ਪ੍ਰਗਟ ਕੀਤਾ ਗਿਆ ਹੈ ਕਿ ਕੱਛ ਇੱਕ ਵਾਰ ਫਿਰ ਟਾਪੂ ਬਣ ਜਾਵੇਗਾ।

ਲਾਈਨ
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News