ਜੀ 20 ਸੰਮੇਲਨ: ''''ਭਾਰਤ'''' ਬਨਾਮ ''''ਇੰਡੀਆ'''' ਨੂੰ ਲੈ ਕੇ ਛਿੜੀ ਜੰਗ, ਜਾਣੋ ਕੌਣ ਕੀ ਕਹਿ ਰਿਹਾ
Tuesday, Sep 05, 2023 - 06:47 PM (IST)
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਵੱਲੋਂ ਰਾਤ ਦੇ ਖਾਣੇ ਦੇ ਲਈ ਭੇਜੇ ਗਏ ਸੱਦਾ ਪੱਤਰ ਉੱਤੇ ਮੰਗਲਵਾਰ ਨੂੰ ਰਾਜਨੀਤਕ ਵਿਵਾਦ ਖੜ੍ਹਾ ਹੋ ਗਿਆ।
ਜੀ-20 ਸੰਮੇਲਨ ਦੇ ਸਿਲਸਿਲੇ ਵਿੱਚ ਭੇਜੇ ਗਏ ਇਸ ਸੱਦੇ ਉੱਤੇ ਉਨ੍ਹਾਂ ਨੂੰ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਲਿਖਿਆ ਗਿਆ ਹੈ।
ਵਿਰੋਧੀ ਦਲਾਂ ਨੇ ਇਹ ਇਲਜ਼ਾਮ ਲਾਇਆ ਹੈ ਕਿ ਕੇਂਦਰ ਸਰਕਾਰ ਸੰਦੇਸ਼ ਦੇ ਨਾਮ ‘ਤੇ ‘ਇੰਡੀਆ’ ਸ਼ਬਦ ਦੀ ਵਰਤੋਂ ਬੰਦ ਕਰ ਰਹੀ ਹੈ ਅਤੇ ਇਸ ਨੂੰ ਹੁਣ ਸਿਰਫ਼ ਭਾਰਤ ਕਹੇ ਜਾਣ ਦੀ ਯੋਜਨਾ ਹੈ।
ਵਿਰੋਧੀ ਦਲਾਂ ਦੇ ਇਨ੍ਹਾਂ ਇਲਜ਼ਾਮਾਂ ਉੱਤੇ ਕੇਂਦਰ ਸਰਕਾਰ ਜਾਂ ਰਾਸ਼ਟਰਪਤੀ ਦਫ਼ਤਰ ਦੇ ਵੱਲੋਂ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਅਧਿਕਾਰਤ ਪ੍ਰਤਿਕਿਰਿਆ ਨਹੀਂ ਆਈ, ਪਰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਸੋਸ਼ਲ ਮੀਡੀਆ ਹੈਂਡਲ ਉੱਤੇ ਪਾਈ ਗਈ ਇੱਕ ਪੋਸਟ ਤੋਂ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਹੁੰਦੀ ਲੱਗਦੀ ਹੈ।
ਇਸ ਤੋਂ ਬਾਅਦ ਬੀਜੇਪੀ ਸਰਕਾਰ ਵਿੱਚੋਂ ਗਿਰਿਰਾਜ ਸਿੰਘ ਨੇ ਵੀ ਆਪਣਾ ਸੱਦਾ ਪੱਤਰ ਐਕਸ (ਟਵਿੱਟਰ) ਉੱਤੇ ਪਾਇਆ। ਜਿਸ ਵਿੱਚ ‘ਪ੍ਰੈਜ਼ੀਡੈਂਟ ਆਫ ਇੰਡੀਆ’ ਲਿਖਿਆ ਹੋਇਆ ਸੀ।
9 ਸਤੰਬਰ ਦੇ ਲਈ ਰਾਸ਼ਟਰਪਤੀ ਦੇ ਵੱਲੋਂ ਦਿੱਤੇ ਜਾ ਰਹੇ ਰਾਤ ਦੇ ਖਾਣੇ ਦੇ ਪ੍ਰੋਗਰਾਮ ਲਈ ਧਰਮੇਂਦਰ ਪ੍ਰਧਾਨ ਨੂੰ ਜੋ ਸੱਦਾ ਭੇਜਿਆ ਗਿਆ ਹੈ ਉਸ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ (ਐਕਸ) ਟਵਿੱਟਰ ਉੱਤੇ ਪੋਸਟ ਕੀਤਾ ਹੈ।
ਰਾਤ ਦੇ ਖਾਣੇ ਦਾ ਇਹ ਪ੍ਰੋਗਰਾਮ ਨਵੇਂ ਬਣੇ ‘ਭਾਰਤ ਮੰਡਪਮ’ ਵਿੱਚ ਹੋਣ ਵਾਲਾ ਹੈ ਅਤੇ ਸੱਦਾ ਪੱਤਰਾਂ ਉੱਤੇ ਆਮ ਤੌਰ ਉੱਤੇ ਲਿਖੇ ਜਾਣ ਵਾਲੇ ‘ਪ੍ਰੈਜ਼ੀਡੈਂਟ ਆਫ ਇੰਡੀਆ’ ਦੀ ਥਾਂ ‘ਪ੍ਰੈਜ਼ੀਡੈਂਟ ਆਫ ਭਾਰਤ’ ਲਿਖਿਆ ਗਿਆ ਹੈ। ਧਰਮੇਂਦਰ ਪ੍ਰਧਾਨ ਨੇ ਇਸ ਸੱਦਾ ਪੱਤਰ ਦੇ ਨਾਲ ਇੱਕ ਸੁਨੇਹਾ ਵੀ ਲਿਖਿਆ ਹੈ ‘ਜਨ ਗਣ ਮਨ ਅਧਿਨਾਯਕ ਜਯ ਹੇ, ਭਾਰਤ ਭਾਗਯ ਵਿਧਾਤਾ, ਜਯ ਹੋ.. #PresidentOfBharat
ਇਹ ਸੱਦਾ ਪੱਤਰ ਸੋਸ਼ਲ ਮੀਡੀਆ ''''ਤੇ ਵਾਇਰਲ ਹੋ ਰਿਹਾ ਹੈ। ਇਕ ਪਾਸੇ ਵਿਰੋਧੀ ਪਾਰਟੀਆਂ ਇਲਜ਼ਾਮ ਲਗਾ ਰਹੀਆਂ ਹਨ ਕਿ ਭਾਜਪਾ ''''ਇੰਡੀਆ'''' ਗਠਜੋੜ ਤੋਂ ਡਰੀ ਹੋਈ ਹੈ, ਜਦਕਿ ਦੂਜੇ ਪਾਸੇ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ''''ਭਾਰਤ'''' ਨਾਂ ਵਰਤਣ ਵਿਚ ਕੁਝ ਵੀ ਗ਼ਲਤ ਨਹੀਂ ਹੈ ਕਿਉਂਕਿ ਇਹ ਸੰਵਿਧਾਨ ਦਾ ਹਿੱਸਾ ਹੈ।
ਕਾਂਗਰਸ ਪਾਰਟੀ ਦੀ ਪ੍ਰਤਿਕਿਰਿਆ

ਕਾਂਗਰਸ ਪਾਰਟੀ ਨੇ ਕਿਹਾ ਹੈ, “ਜੀ-20 ਸੰਮੇਲਨ ਦੇ ਲਈ ਰਾਸ਼ਟਰਪਤੀ ਵੱਲੋਂ ਮਹਿਮਾਨਾਂ ਨੂੰ ਭੇਜੇ ਗਏ ਸੱਦਾ ਪੱਤਰ ਵਿੱਚ ਰਿਪਬਲਿਕ ਆਫ ‘ਇੰਡੀਆ’ ਦੀ ਥਾਂ ਰਿਪਬਲਿਕ ਆਫ ‘ਭਾਰਤ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇੰਡੀਆ ਤੋਂ ਇੰਨਾ ਡਰ? ਇਹ ਵਿਰੋਧੀ ਧਿਰ ਦੇ ਲਈ ਮੋਦੀ ਸਰਕਾਰ ਦੀ ਨਫ਼ਰਤ ਹੈ ਜਾਂ ਇੱਕ ਡਰੇ ਅਤੇ ਸਹਿਮੇ ਹੋਏ ਤਾਨਾਸ਼ਾਹ ਦੀ ਸਨਕ?”
ਪਾਰਟੀ ਦੇ ਨੇਤਾ ਜੈਰਾਮ ਰਮੇਸ਼ ਨੇ ਕਿਹਾ, “ਤਾਂ ਇਹ ਖ਼ਬਰ ਸੱਚਮੁੱਚ ਸਹੀ ਹੈ, ਰਾਸ਼ਟਰਪਤੀ ਭਵਨ ਨੇ 9 ਸਤੰਬਰ ਨੂੰ ਹੋਣ ਵਾਲੇ ਜੀ-20 ਦੇ ਡਿਨਰ ਪ੍ਰੋਗਰਾਮ ਦਾ ਜੋ ਸੱਦਾ ਪੱਤਰ ਭੇਜਿਆ ਹੈ, ਉਸ ਵਿੱਚ ਆਮ ਤੌਰ ਉੱਤੇ ਵਰਤੇ ਜਾਣ ਵਾਲੇ ‘ਪ੍ਰੈਜ਼ੀਡੈਂਟ ਆਫ ਇੰਡੀਆ’ ਦੀ ਥਾਂ ‘ਪ੍ਰੈਜ਼ੀਡੈਂਟ ਆਫ ਭਾਰਤ’ ਲਿਖਿਆ ਗਿਆ ਹੈ।
ਉਨ੍ਹਾਂ ਲਿਖਿਆ ਕਿ ਹੁਣ ਸੰਵਿਧਾਨ ਦਾ ਆਰਟੀਕਲ ਇਸ ਤਰ੍ਹਾਂ ਪੜ੍ਹਿਆ ਜਾ ਸਕਦਾ ਹੈ, “ਭਾਰਤ, ਜੋ ਕਿ ਇੰਡੀਆ ਸੀ, ਰਾਜਾਂ ਦਾ ਇੱਕ ਸਮੂਹ ਹੋਵੇਗਾ। ਪਰ ਹੁਣ ''''ਰਾਜਾਂ ਦੇ ਇਸ ਸੰਘ'''' ''''ਤੇ ਹਮਲਾ ਕੀਤਾ ਜਾ ਰਿਹਾ ਹੈ।”

ਸੋਸ਼ਲ ਮੀਡੀਆ ਪਲੈਟਫਾਰਮ ਐਕਸ (ਟਵਿੱਟਰ) ਉੱਤੇ ਜੈਰਾਮ ਰਮੇਸ਼ ਨੇ ਕਿਹਾ, “ਮੋਦੀ ਇਤਿਹਾਸ ਦੇ ਨਾਲ ਛੇੜਛਾੜ ਅਤੇ ਇੰਡੀਆਂ ਨੂੰ ਵੰਡਣਾ ਜਾਰੀ ਰੱਖ ਸਕਦੇ ਹਨ, ਜੋ ਭਾਰਤ ਹੈ ਉਹ ਰਾਜਾਂ ਦਾ ਸੰਘ ਹੈ, ਪਰ ਅਸੀਂ ਨਹੀਂ ਰੁਕਾਂਗੇ, ਆਖਿਰਕਾਰ ‘ਇੰਡੀਆ’ ਗਠਜੋੜ ਵਿੱਚ ਸ਼ਾਮਲ ਦਲਾਂ ਦਾ ਮਕਸਦ ਕੀ ਹੈ, ਇਹ ਭਾਰਤ ਹੈ, ਬ੍ਰਿੰਗ ਹਾਰਮਨੀ, ਏਮਿਟੀ, ਰਿਕੰਸਿਲਿਏਸ਼ਨ ਐਂਡ ਟ੍ਰਸਟ, ਜੁੜੇਗਾ ਭਾਰਤ, ਜਿੱਤੇਗਾ ਇੰਡੀਆ।”
ਭਾਰਤ ਬਨਾਮ ਇੰਡੀਆ ਵਿਵਾਦ ਬਾਰੇ ਕੀ ਕਹਿ ਰਹੇ ਹਨ ਭਾਜਪਾ ਆਗੂ

ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖ਼ਰ ਨੇ ਮੰਗਲਵਾਰ ਨੂੰ ਭਾਰਤ ਬਨਾਮ ਇੰਡੀਆ ਵਿਵਾਦ ਉੱਤੇ ਕਾਂਗਰਸ ਉੱਤੇ ਤਿੱਖਾ ਹਮਲਾ ਕੀਤਾ ਹੈ।
ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖ਼ਰ ਨੇ ਕਿਹਾ, “ਉਨ੍ਹਾਂ ਨੂੰ ਹਰ ਚੀਜ਼ ਤੋਂ ਮੁਸ਼ਕਲ ਹੁੰਦੀ ਹੈ, ਮੈਂ ਉਨ੍ਹਾਂ ਨੂੰ ਕੁਝ ਕਹਿਣਾ ਨਹੀਂ ਚਾਹੁੰਦਾ, ਮੈਂ ਇੱਕ ਭਾਰਤਵਾਸੀ ਹਾਂ, ਮੇਰੇ ਦੇਸ਼ ਦਾ ਨਾਮ ਭਾਰਤ ਹੈ ਅਤੇ ਹਮੇਸ਼ਾ ਭਾਰਤ ਰਹੇਗਾ, ਜੇਕਰ ਕਾਂਗਰਸ ਨੂੰ ਇਸ ਤੋਂ ਮੁਸ਼ਕਲ ਹੈ ਤਾਂ ਉਨ੍ਹਾਂ ਨੂੰ ਇਸਦਾ ਇਲਾਜ ਕਰਨਾ ਚਾਹੀਦਾ ਹੈ।”

ਉੱਥੇ ਹੀ ਭਾਜਪਾ ਵੱਲੋਂ ਸੰਸਦ ਮੈਂਬਰ ਸੁਸ਼ੀਲ ਮੋਦੀ ਨੇ ਕਿਹਾ, “ਸੰਵਿਧਾਨ ਵਿੱਚ ਭਾਰਤ ਅਤੇ ਇੰਡੀਆ ਦੋਵੇਂ ਹਨ, ਜੇਕਰ 75 ਸਾਲਾਂ ਤੱਕ ‘ਪ੍ਰੈਜ਼ੀਡੈਂਟ ਆਫ ਇੰਡੀਆ’ ਲਿਖਿਆ ਗਿਆ ਤਾਂ ‘ਪ੍ਰੈਜ਼ੀਡੈਂਟ ਆਫ ਭਾਰਤ’ ਲਿਖਣ ਵਿੱਚ ਕੀ ਤਕਲੀਫ਼ ਹੈ? ਅਸੀਂ ਇੰਡੀਆ ਮਾਤਾ ਦੀ ਜੈ ਨਹੀਂ ਕਹਿੰਦੇ, ਭਾਰਤ ਮਾਤਾ ਦੀ ਜੈ ਬੋਲਦੇ ਹਾਂ।
“ਇੱਕ ਪ੍ਰਚਲਿਤ ਗਾਣਾ ਹੈ ਵੀ ਹੈ ਕਿ ਭਾਰਤ ਕਾ ਰਹਿਨੇ ਵਾਲਾ ਹੂੰ ਭਾਰਤ ਕੀ ਬਾਤ ਸੁਨਾਤਾ ਹੂੰ, ਇਹ ਜੋ ਰਾਮ ਕ੍ਰਿਸ਼ਣ ਅਤੇ ਭਰਤ ਜੋ ਹੋਏ, ਉਸ ਰਾਮ ਦੀ ਪਰੰਪਰਾ ਦੇ ਨਾਮ ਉੱਤੇ ਭਾਰਤ ਨਾਮ ਪਿਆ ਹੈ, ਇੰਡਿਆ ਨਾਮ ਤਾਂ ਵਿਦੇਸ਼ੀਆਂ ਦਾ ਦਿੱਤਾ ਹੋਇਆ ਹੈ, ਜੇਕਰ ਆਰਜੇਡੀ ਅਤੇ ਜੇਡੀਯੂ ਦੇ ਲੋਕਾਂ ਨੂੰ ਭਾਰਤ ਦੇ ਨਾਮ ਤੋਂ ਚਿੜ ਹੈ ਅਤੇ ਭਾਰਤ ਦਾ ਨਾਮ ਨਾ ਲੈਣਾ ਚਾਹੁਣ ਤਾਂ ਉਹ ਇੰਡੀਆਂ ਦਾ ਨਾਮ ਲੈ ਲੈਣ।”

ਉੱਥੇ ਹੀ ਭਾਜਪਾ ਵੱਲੋਂ ਸੰਸਦ ਮੈਂਬਰ ਹਰਨਾਥ ਸਿੰਘ ਯਾਦਵ ਨੇ ਕਿਹਾ ਹੈ, “ਮੈਂ ਮੁਹਿੰਮ ਨਹੀਂ ਚਲਾ ਰਿਹਾ ਹਾਂ, ਸਾਰੇ ਦੇਸ਼ ਇਹ ਚਾਹੁੰਦਾ ਹੈ, ਤਮਾਮ ਪਾਸਿਓਂ ਇਹ ਮੰਗ ਆ ਰਹੀ ਹੈ, ਸਾਡੇ ਆਰਐੱਸਐੱਸ ਦੇ ਸਰ ਸੰਘ ਚਾਲਕ ਨੇ ਵੀ ਭਾਰਤ ਸ਼ਬਦ ਦੀ ਵਰਤੋਂ ਦੀ ਅਪੀਲ ਕੀਤੀ ਹੈ।”
ਕਾਂਗਰਸ ਦੇ ਹੋਰ ਨੇਤਾਵਾਂ ਦੀ ਪ੍ਰਤੀਕਿਰਿਆ

ਭਾਜਪਾ ਨੂੰ ''''ਇੰਡੀਆ ਸ਼ਾਈਨਿੰਗ'''' ਅਤੇ ''''ਡਿਜੀਟਲ ਇੰਡੀਆ'''' ਦੀ ਯਾਦ ਦਿਵਾਉਂਦੇ ਹੋਏ ਜੈਰਾਮ ਰਮੇਸ਼ ਨੇ ਕਿਹਾ, "ਯਾਦ ਕਰੋ ਕਿ ਇਹ ਭਾਜਪਾ ਹੀ ਸੀ ਜੋ ''''ਇੰਡੀਆ ਸ਼ਾਈਨਿੰਗ'''' ਦਾ ਨਾਅਰਾ ਲੈ ਕੇ ਆਈ ਸੀ ਅਤੇ ਜਿਸ ਦੇ ਜਵਾਬ ''''ਚ ਕਾਂਗਰਸ ਤੋਂ ਪੁੱਛਿਆ ਸੀ ਕਿ ''''ਆਮ ਆਦਮੀ'''' ਨੂੰ ਕੀ ਮਿਲਿਆ? ਇਹ ਵੀ ਯਾਦ ਕਰੋ ਕਿ ਇਹ ਭਾਜਪਾ ਹੀ ਸੀ ਜੋ ''''ਡਿਜੀਟਲ ਇੰਡੀਆ'''', ''''ਸਟਾਰਟ ਅੱਪ ਇੰਡੀਆ'''', ''''ਨਿਊ ਇੰਡੀਆ'''' ਆਦਿ ਲੈ ਕੇ ਆਈ ਸੀ ਅਤੇ ਇਸ ਦੇ ਜਵਾਬ ਵਿੱਚ ਕਾਂਗਰਸ ਨੇ ''''ਭਾਰਤ ਜੋੜੋ ਯਾਤਰਾ'''' ਸ਼ੁਰੂ ਕੀਤੀ ਸੀ ਜਿਸਦੀ ਸ਼ੁਰੂਆਤੀ ਵਰ੍ਹੇਗੰਢ ਪਰਸੋਂ ਹੈ।"

ਪਵਨ ਖੇੜਾ ਨੇ ਕਿਹਾ, "ਮੋਦੀ ਜੀ ਨੂੰ ''''ਇੰਡੀਆ'''' ਨਾਮ ਨਾਲ ਤਕਲੀਫ਼ ਹੋ ਰਹੀ ਹੈ, ਹੁਣ ਉਹ ਉਸਦਾ ਨਾਮ ਬਦਲ ਕੇ ''''ਭਾਰਤ'''' ਕਰ ਰਹੇ ਹਨ। ਅੱਜ ਪੂਰੀ ਦੁਨੀਆਂ ਤੁਹਾਡੇ ਉੱਤੇ ਹੱਸ ਰਹੀ ਹੈ। ਤੁਸੀਂ ,ਸਾਡੇ ਕੋਲੋਂ ਅਤੇ ਸਾਡੀ ਵਿਚਾਰਧਾਰਾ ਤੋਂ ਨਫ਼ਰਤ ਕਰਦੇ ਹੋ, ਕੋਈ ਦਿੱਕਤ ਨਹੀਂ ਹੈ। ਪਰ ਇੰਡੀਆ ਨਾਲ ਨਫ਼ਰਤ ਨਾ ਕਰੋ, ਭਾਰਤਵਾਸੀਆਂ ਨਾਲ ਨਫਰਤ ਨਾ ਕਰੋ।"

ਗੋਰਵ ਗੋਗੋਈ ਨੇ ਕਿਹਾ, "ਅਸੀਂ ''''ਇੰਡੀਆ'''' ਅਤੇ ''''ਭਾਰਤ'''', ਦੋਵਾਂ ਨਾਮਾਂ ਵਿੱਚ ਮਾਣ ਮਹਿਸੂਸ ਕਰਦੇ ਹਾਂ। ਇਸਰੋ, ਆਈਆਈਟੀ, ਆਈਆਈਐੱਮ, ਆਈਪੀਐੱਸ। ਇਨ੍ਹਾਂ ਸਾਰਿਆਂ ਵਿੱਚ ''''ਆਈ'''' ਦਾ ਮਤਲਬ ਇੰਡੀਆ ਹੈ। ਪਰ ਭਾਜਪਾ ਸਰਕਾਰ ''''ਇੰਡੀਆ'''' ਗਠਜੋੜ ਤੋਂ ਇੰਨਾ ਡਰ ਗਈ ਹੈ ਕਿ ਬੇਬੁਨਿਆਦ ਕੰਮ ਕਰ ਰਹੀ ਹੈ।"

ਇੰਡੀਆ ਬਨਾਮ ਭਾਰਤ ਵਿਵਾਦ ਉੱਤੇ ਕੀ ਬੋਲੇ ਕੇਜਰੀਵਾਲ
ਜੀ-20 ਸੰਮੇਲਨ ਦੇ ਮੌਕੇ ''''ਤੇ ਭਾਰਤੀ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਡਿਨਰ ਲਈ ਛਪੇ ਕਥਿਤ ਸੱਦਾ ਪੱਤਰ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ''''ਤੇ ਨਿਸ਼ਾਨਾ ਸਾਧਿਆ ਹੈ।
ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ''''ਚ ਕਿਹਾ, ''''''''ਦੇਸ਼ 140 ਕਰੋੜ ਲੋਕਾਂ ਦਾ ਹੈ, ਕਿਸੇ ਇਕ ਪਾਰਟੀ ਦਾ ਦੇਸ਼ ਥੋੜ੍ਹੀ ਹੈ। ਮੰਨ ਲਓ ਕਿ ਕੱਲ੍ਹ ਨੂੰ ਇਹ ''''ਇੰਡੀਆ'''' ਗਠਜੋੜ ਆਪਣਾ ਨਾਂ ਬਦਲ ਕੇ ਭਾਰਤ ਕਰ ਦਿੰਦਾ ਹੈ ਤਾਂ ਕੀ ਉਹ (ਭਾਜਪਾ) ਭਾਰਤ ਦਾ ਨਾਂ ਵੀ ਬਦਲ ਦੇਣਗੇ। ਫਿਰ ਕੀ ਅਸੀਂ ਭਾਰਤ ਦਾ ਨਾਂ ਭਾਜਪਾ ਰੱਖਾਂਗੇ?''''''''
"ਇਹ ਕੀ ਮਜ਼ਾਕ ਹੈ? ਸਾਡਾ ਦੇਸ਼ ਹਜ਼ਾਰਾਂ ਸਾਲ ਪੁਰਾਣਾ ਹੈ, ਇਸਦਾ ਨਾਮ ਸਿਰਫ਼ ਇਸ ਲਈ ਬਦਲਿਆ ਜਾ ਰਿਹਾ ਹੈ ਕਿਉਂਕਿ ''''ਇੰਡੀਆ'''' ਗਠਜੋੜ ਹੋ ਗਿਆ ਹੈ। ਭਾਜਪਾ ਮਹਿਸੂਸ ਕਰ ਰਹੀ ਹੈ ਕਿ ਅਜਿਹਾ ਕਰਨ ਨਾਲ ''''ਇੰਡੀਆ'''' ਗਠਜੋੜ ਦੀਆਂ ਕੁਝ ਵੋਟਾਂ ਘਟ ਜਾਣਗੀਆਂ। ਇਹ ਤਾਂ ਦੇਸ਼ ਨਾਲ ਵਿਸ਼ਵਾਸਘਾਤ।"
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)