ਕਸ਼ਮੀਰ ’ਚ ਇੰਜੀਨੀਅਰ ਗੁਰਮੀਤ ਸਿੰਘ ਦੇ ਲਾਪਤਾ ਹੋਣ ਤੇ ਫਿਰ ਲਾਸ਼ ਮਿਲਣ ਬਾਰੇ ਹੁਣ ਤੱਕ ਕੀ-ਕੀ ਪਤਾ ਹੈ

Sunday, Sep 03, 2023 - 06:32 PM (IST)

ਕਸ਼ਮੀਰ ’ਚ ਇੰਜੀਨੀਅਰ ਗੁਰਮੀਤ ਸਿੰਘ ਦੇ ਲਾਪਤਾ ਹੋਣ ਤੇ ਫਿਰ ਲਾਸ਼ ਮਿਲਣ ਬਾਰੇ ਹੁਣ ਤੱਕ ਕੀ-ਕੀ ਪਤਾ ਹੈ
ਗੁਰਮੀਤ ਸਿੰਘ
Majid Jahangir/bbc
ਗੁਰਮੀਤ ਸਿੰਘ ਦੀ ਲਾਸ਼ ਪੰਜ ਬਾਅਦ ਮਿਲੀ

ਕਸ਼ਮੀਰ ਦੇ ਬਾਰਾਮੁਲਾ ਵਿੱਚ ਸਿੱਖ ਭਾਈਚਾਰੇ ਦੇ ਇੱਕ ਸਰਕਾਰੀ ਅਧਿਕਾਰੀ ਦੀ ਲਾਪਤਾ ਹੋਣ ਅਤੇ ਫਿਰ ਉਨ੍ਹਾਂ ਦਾ ਮ੍ਰਿਤਕ ਸਰੀਰ ਮਿਲਣ ਤੋਂ ਬਾਅਦ ਕਸ਼ਮੀਰ ਦੇ ਸਿੱਖਾਂ ਵਿੱਚ ਖ਼ੌਫ ਤੇ ਦੁੱਖ ਦਾ ਮਾਹੌਲ ਪੈਦਾ ਹੋ ਗਿਆ ਹੈ।

ਕਸ਼ਮੀਰ ਦੇ ਬਾਰਾਮੁਲਾ ਦੇ ਰਹਿਣ ਵਾਲੇ 59 ਸਾਲਾ ਦੇ ਗੁਰਮੀਤ ਸਿੰਘ 25 ਅਗਸਤ 2023 ਨੂੰ ਡਿਊਟੀ ਦੌਰਾਨ ਸ਼ਾਮ ਵੇਲੇ ਲਾਪਤਾ ਹੋ ਗਏ ਸਨ।

ਪੰਜ ਦਿਨਾਂ ਮਗਰੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਉਰੀ-ਬਾਰਾਮੁਲਾ ਸੜਕ ਕੋਲ ਗਾਂਤਮੁਲ੍ਹਾ ਇਲਾਕੇ ਵਿੱਚ ਮਿਲਿਆ ਸੀ।

ਗੁਰਮੀਤ ਸਿੰਘ ਦੀ ਲਾਸ਼ ਮਿਲਣ ਬਾਰੇ ਪੁਲਿਸ ਨੇ ਦੱਸਿਆ ਸੀ ਕਿ "ਲਾਪਤਾ ਸਹਾਇਕ ਐਗਜ਼ੈਕੇਵਿਟ ਇੰਜੀਨੀਅਰ ਗੁਰਮੀਤ ਸਿੰਘ ਦੀ ਲਾਸ਼ ਚਾਰ ਦਿਨਾਂ ਬਾਅਦ ਬਾਰਾਮੁਲਾ ਦੇ ਗਾਂਤਾਮੁਲਾ ਵਿੱਚ ਲੋਅਰ ਜੇਹਲਮ ਹੈਂਡਲ ਪ੍ਰੋਜੈਕਟ ਦੇ ਘੇਰੇ ਵਿੱਚ ਮਿਲੀ ਸੀ।"

ਗੁਰਮੀਤ ਸਿੰਘ ਰੋਡਸ ਐਂਡ ਬਿਲਡਿੰਗਸ ਵਿਭਾਗ ਵਿੱਚ ਅਸਿਸਟੈਂਟ ਐਗਜ਼ੇਕੇਟਿਵ ਇੰਜੀਨੀਅਰ ਦੇ ਅਹੁਦੇ ''''ਤੇ ਕੰਮ ਕਰਦੇ ਸਨ।

ਗੁਰਮੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖਾਂ ਨੇ ਬਾਰਾਮੁਲਾ ਅਤੇ ਸ੍ਰੀਨਗਰ ਵਿੱਚ ਪ੍ਰਦਰਸ਼ਨ ਕਰ ਕੇ ਦੋਸ਼ੀਆਂ ਨੂੰ ਫੜ੍ਹਨ ਦੀ ਮੰਗ ਕਰਦਿਆਂ ਹੋਇਆਂ ਸੀਬੀਆਈ ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਸਥਾਨਕ ਮੁਸਲਮਾਨਾਂ ਨੇ ਵੀ ਹਿੱਸਾ ਲਿਆ।

ਗੁਰਮੀਤ ਸਿੰਘ ਦੀ ਮੌਤ ਦੀ ਜਾਂਚ ਦਾ ਮਾਮਲਾ ਜੰਮੂ-ਕਸ਼ਮੀਰ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਗਿਆ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਬਾਰਾਮੁਲਾ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।

ਰੋਸ
Majid Jahangir/bbc
ਬੀਬੀਸੀ
BBC
  • ਕਸ਼ਮੀਰ ਦੇ ਬਾਰਾਮੁਲਾ ਦੇ ਰਹਿਣ ਵਾਲੇ 59 ਸਾਲਾ ਦੇ ਗੁਰਮੀਤ ਸਿੰਘ 25 ਅਗਸਤ 2023 ਨੂੰ ਡਿਊਟੀ ਦੌਰਾਨ ਸ਼ਾਮ ਵੇਲੇ ਲਾਪਤਾ ਹੋ ਗਏ ਸਨ।
  • ਪੰਜ ਦਿਨਾਂ ਮਗਰੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਉਰੀ-ਬਾਰਾਮੁਲਾ ਸੜਕ ਕੋਲ ਗਾਂਤਮੁਲ੍ਹਾ ਇਲਾਕੇ ਵਿੱਚ ਮਿਲਿਆ ਸੀ।
  • ਗੁਰਮੀਤ ਸਿੰਘ ਰੋਡਸ ਐਂਡ ਬਿਲਡਿੰਗਸ ਵਿਭਾਗ ਵਿੱਚ ਅਸਿਸਟੈਂਟ ਐਗਜ਼ੇਕੇਟਿਵ ਇੰਜੀਨੀਅਰ ਦੇ ਅਹੁਦੇ ''''ਤੇ ਕੰਮ ਕਰਦੇ ਸਨ।
  • ਗੁਰਮੀਤ ਸਿੰਘ ਦੀ ਮੌਤ ਦੀ ਜਾਂਚ ਦਾ ਮਾਮਲਾ ਜੰਮੂ-ਕਸ਼ਮੀਰ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਗਿਆ ਹੈ।
  • ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
ਬੀਬੀਸੀ
BBC

ਸੀਬੀਆਈ ਜਾਂਚ ਦੀ ਮੰਗ

ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਜਗਮੋਹਨ ਸਿੰਘ ਰੈਣਾ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਕਸ਼ਮੀਰ ਵਿੱਚ ਵਸਦੇ ਸਿੱਖ ਬਹੁਤ ਨਿਰਾਸ਼ ਅਤੇ ਦੁਖੀ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਸਿੱਖਾਂ ਵਿੱਚ ਇਕ ਤਰ੍ਹਾਂ ਦਾ ਡਰ ਪੈਦਾ ਹੋ ਗਿਆ ਹੈ।

ਉਨ੍ਹਾਂ ਨੇ ਕਿਹਾ, "ਪਿਛਲੇ ਸਾਲਾਂ ਵਿੱਚ ਵੀ ਕੁਝ ਘਟਨਾਵਾਂ ਵਾਪਰੀਆਂ ਹਨ। ਇਹ ਤਾਜ਼ਾ ਘਟਨਾ ਉਨ੍ਹਾਂ ਸਾਰੀਆਂ ਗੱਲਾਂ ਦੀ ਯਾਦ ਦਿਵਾਉਂਦੀ ਹੈ ਅਤੇ ਫਿਰ ਖ਼ੌਫ਼ ਦਾ ਲਾਜ਼ਮੀ ਹੈ।"

"ਮੈਂ ਕੱਲ੍ਹ ਇੱਕ ਸੋਗ ਸਭਾ ਵਿੱਚ ਗਿਆ ਸੀ ਤਾਂ ਉੱਥੇ ਵੀ ਲੋਕਾਂ ਨੇ ਮੈਨੂੰ ਦੱਸਿਆ ਕਿ ਕਸ਼ਮੀਰੀ ਸਿੱਖਾਂ ਨਾਲ ਅਜਿਹਾ ਕਿਉਂ ਹੋ ਰਿਹਾ ਹੈ? ਹੁਣ ਚੋਣਾਂ ਵੀ ਨੇੜੇ ਆਉਣ ਵਾਲੀਆਂ ਹਨ ਅਤੇ ਅਸੀਂ ਡਰ ਰਹੇ ਹਾਂ ਕਿ ਪਤਾ ਨਹੀਂ ਆਗੂ ਸਿੱਖਾਂ ਦਾ ਕਿਤੇ ਇਸਤੇਮਾਲ ਨਾ ਕਰਨ।"

ਇਸ ਘਟਨਾ ਤੋਂ ਬਾਅਦ ਸਿੱਖ ਅਧਿਕਾਰੀ ਬਹੁਤ ਡਰ ਗਏ ਹਨ। ਉਹ ਇਹ ਕਹਿੰਦੇ ਹਨ ਕਿ ਇੱਕ ਇਮਾਨਦਾਰ ਅਧਿਕਾਰੀ ਦੇ ਨਾਲ ਅਜਿਹਾ ਹੋਣਾ ਡਰਾਉਂਦਾ ਹੈ।"

ਰੈਨਾ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਉਸ ਜਾਂਚ ''''ਚ ਕੋਈ ਖ਼ਾਸ ਨਤੀਜਾ ਨਾ ਨਿਕਲਿਆ ਤਾਂ ਮੈਂ ਸੀਬੀਆਈ ਜਾਂਚ ਦੀ ਮੰਗ ਕੀਤੀ ਅਤੇ ਜਿਸ ਮਗਰੋਂ ਮਾਮਲਾ ਜਾਂਚ ਲਈ ਕ੍ਰਾਈਮ ਬ੍ਰਾਂਚ ਨੂੰ ਦਿੱਤਾ ਗਿਆ।

ਜਗਮੋਹਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਬਾਰਾਮੁਲਾ ਗੁਰਮੀਤ ਸਿੰਘ ਦੇ ਘਰ ਸੋਗ ਸਭਾ ਵਿੱਚ ਗਏ ਸਨ ਤਾਂ ਉੱਥੇ ਇਹ ਚਰਚਾ ਚੱਲ ਰਹੀ ਸੀ ਕਿ ਗੁਰਮੀਤ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ।

ਬਾਰਾਮੂਲਾ ਦੇ ਐੱਸਐੱਸਪੀ ਅਮੋਦ ਅਸ਼ੋਕ ਨਾਗਪੁਰੀ ਤੋਂ ਜਦੋਂ ਬੀਬੀਸੀ ਨੇ ਇਸ ਕੇਸ ਬਾਰੇ ਕੁਝ ਸਵਾਲ ਪੁੱਛੇ ਤਾਂ ਉਨ੍ਹਾਂ ਕਿਹਾ ਸੀ ਕਿ ਇਸ ਕੇਸ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ ਅਤੇ ਤੁਸੀਂ ਉਨ੍ਹਾਂ ਤੋਂ ਹੀ ਕੇਸ ਬਾਰੇ ਅਪਡੇਟ ਅਤੇ ਜਾਣਕਾਰੀ ਲੈ ਸਕਦੇ ਹੋ।

ਜੰਮੂ-ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀ) ਦਿਲਬਾਗ਼ ਸਿੰਘ ਨੇ ਸੋਪੋਰ ਵਿੱਚ ਮੀਡੀਆ ਨੂੰ ਦੱਸਿਆ ਕਿ ਗੁਰਮੀਤ ਸਿੰਘ ਦੀ ਮੌਤ ਦੀ ਜਾਂਚ ਕ੍ਰਾਈਮ ਬ੍ਰਾਂਚ ਤੋਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਬਿਨਾਂ ਕੋਈ ਸਮਾਂ ਬਰਬਾਦ ਕੀਤੇ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ।

ਦਿਲਬਾਗ਼ ਸਿੰਘ ਨੇ ਕਿਹਾ, "ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਮਾਮਲੇ ਦਾ ਨੋਟਿਸ ਲਿਆ ਗਿਆ ਹੈ। ਸਾਡੀ ਪੂਰੀ ਹਮਦਰਦੀ ਪਰਿਵਾਰ ਦੇ ਮੈਂਬਰਾਂ ਅਤੇ ਸਿੱਖ ਭਾਈਚਾਰੇ ਨਾਲ ਹੈ।"

ਬੀਬੀਸੀ
BBC

ਪਰਿਵਾਰ ਨੇ ਕੀ ਕਿਹਾ?

ਗੁਰਮੀਤ ਸਿੰਘ ਦੀ ਪਤਨੀ ਰਵਿੰਦਰ ਕੌਰ ਨੇ ਬੀਬੀਸੀ ਨੂੰ ਦੱਸਿਆ, "25 ਅਗਸਤ, 2023 ਨੂੰ ਰੋਜ਼ਾਨਾ ਦੀ ਤਰ੍ਹਾਂ ਮੇਰੇ ਪਤੀ ਗੁਰਮੀਤ ਸਿੰਘ ਨੇ ਮੈਨੂੰ ਸਕੂਲ ਛੱਡ ਕੇ ਆਏ। ਉਸ ਤੋਂ ਬਾਅਦ ਉਹ ਆਪਣੇ ਦਫ਼ਤਰ ਚਲੇ ਗਏ। ਪੂਰਾ ਦਿਨ ਉਨ੍ਹਾਂ ਦੀਆਂ ਦਫ਼ਤਰੀ ਮੀਟਿੰਗਾਂ ਸਨ।"

"ਸ਼ਾਮੀਂ 5.30 ਵਜੇ ਉਹ ਦਫ਼ਤਰ ਤੋਂ ਵਾਪਿਸ ਘਰ ਆ ਗਏ। ਮੈਂ ਵੀ ਇਸ ਵਿਚਾਲੇ ਘਰ ਆ ਗਈ। ਘਰੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਹ ਸ਼ਾਮ ਵੇਲੇ ਕਰੀਬ ਮੁੜ ਦਫ਼ਤਰੀ ਕੰਮ ਲਈ ਨਿਕਲ ਗਏ।"

"ਜਦੋਂ ਉਹ ਦੇਰ ਤੱਕ ਵਾਪਸ ਨਾ ਆਏ ਤਾਂ ਮੈਂ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦਾ ਮੋਬਾਈਲ ਬੰਦ ਆ ਰਿਹਾ ਸੀ। ਸੱਤ ਵਜੇ ਤੋਂ ਲੈ ਕੇ ਨੌਂ ਵਜੇ ਤੱਕ ਉਨ੍ਹਾਂ ਦਾ ਮੋਬਾਈਲ ਬੰਦ ਆ ਰਿਹਾ ਸੀ। ਜਦੋਂ ਮੋਬਾਈਲ ਲਗਾਤਾਰ ਬੰਦ ਆ ਰਿਹਾ ਸੀ ਤਾਂ ਕੁਝ ਘਬਰਾਹਟ ਹੋਣ ਲੱਗੀ।"

ਉਨ੍ਹਾਂ ਨੇ ਅੱਗੇ ਦੱਸਿਆ, "ਉਸ ਤੋਂ ਬਾਅਦ ਮੇਰੇ ਰਿਸ਼ਤੇਦਾਰ ਅਤੇ ਕੁਝ ਦੋਸਤ ਗੁਰਮੀਤ ਜੀ ਨੂੰ ਲੱਭਣ ਲਈ ਨਿਕਲੇ। ਸਾਡੇ ਕੁਝ ਲੋਕ ਉਸ ਪਾਸੇ ਗਏ ਸਨ ਅਤੇ ਇੱਕ ਥਾਂ ਰਸਤੇ ਵਿੱਚ 10 ਵਜੇ ਦੇ ਆਸ-ਪਾਸ ਗੁਰਮੀਤ ਜੀ ਦੀ ਗੱਡੀ ਮਿਲੀ।"

"ਗੱਡੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ। ਫਿਰ ਪੁਲਿਸ ਆਈ ਅਚੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਪੁਲਿਸ ਨੇ ਡੀਐੱਮ ਕੋਲੋਂ ਗੱਡੀ ਦੇ ਦਰਵਾਜ਼ੇ ਖੁੱਲ੍ਹ ਵਾ ਕੇ ਗੱਡੀ ਵਿੱਚ ਪਈਆਂ ਚੀਜ਼ਾਂ ਨੂੰ ਛੇੜਿਆ ਅਤੇ ਫਿੰਗਰ ਪ੍ਰਿੰਟਸ ਵਗੈਰਾ ਵੀ ਨਹੀਂ ਲਏ ਸਨ। ਉਸ ਤੋਂ ਬਾਅਦ ਸਾਡੇ ਸਾਰੇ ਲੋਕ ਰਾਤ ਦੇ ਤਿੰਨ ਵਜੇ ਤੱਕ ਉਨ੍ਹਾਂ ਨੂੰ ਲੱਭਦੇ ਰਹ ਅਤੇ ਫਿਰ ਵਾਪਸ ਆ ਗਏ।"

ਉਨ੍ਹਾਂ ਦਾ ਕਹਿਣਾ, " ਤਿੰਨ ਦਿਨ ਤੱਕ ਪ੍ਰਸ਼ਾਸਨ, ਪੁਲਿਸ ਅਤੇ ਸਾਡੇ ਬੰਦਿਆਂ ਨੇ ਉਨ੍ਹਾਂ ਦੀ ਭਾਲ ਕੀਤੀ। ਚੌਥੇ ਦਿਨ ਉਨ੍ਹਾਂ ਦੀ ਲਾਸ਼ ਕਰਮੁਲਾ ਤੋਂ ਬਰਾਮਦ ਹੋਈ।"

ਰਵਿੰਦਰ ਕੌਰ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਨੇ ਕਦੇ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਪ੍ਰਗਟਾਈ। ਉਨ੍ਹਾਂ ਇਹ ਵੀ ਕਿਹਾ ਕਿ ਗੁਰਮੀਤ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਡਿਊਟੀ ਦਿੰਦੇ ਰਹੇ ਪਰ ਕਦੇ ਵੀ ਕੋਈ ਕੋਈ ਡਰ ਜਾਂ ਪਰਵਾਹ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕਰਦੀ ਸੀ। ਉਨ੍ਹਾਂ ਨੇ ਦੱਸਿਆ ਕਿ ਨਾ ਹੀ ਉਨ੍ਹਾਂ ਨੇ ਕਦੇ ਕਿਸੇ ਕੱਟੜਪੰਥੀ ਤੋਂ ਕਿਸੇ ਡਰ ਦੀ ਗੱਲ ਕੀਤੀ ਹੈ।

ਗੱਲਬਾਤ ਵਿੱਚ ਰਵਿੰਦਰ ਕੌਰ ਦਾ ਕਹਿਣਾ ਸੀ ਕਿ ਉਹ ਇਮਾਨਦਾਰ ਅਧਿਕਾਰੀ ਸਨ ਅਤੇ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਘਰ ਵਿੱਚ ਕਿਸੇ ਤਣਾਅ ਦਾ ਕੋਈ ਮਾਮਲਾ ਸੀ।

''''ਦੇਰ ਨਾਲ ਸ਼ੁਰੂ ਹੋਈ ਜਾਂਚ''''

ਗੁਰਮੀਤ ਸਿੰਘ ਦੇ ਵਿਭਾਗ ਦਾ ਜ਼ਿਕਰ ਕਰਦਿਆਂ ਹੋਇਆਂ ਉਨ੍ਹਾਂ ਦਾ ਕਹਿਣਾ ਸੀ, "ਬੀਤੇ ਦੋ ਮਹੀਨਿਆਂ ਤੋਂ ਉਨ੍ਹਾਂ ਦੇ ਆਪਣੇ ਸਰਕਾਰੀ ਵਿਭਾਗ ਵਿੱਚ ਮੁਸ਼ਕਲਾਂ ਚੱਲ ਰਹੀਆਂ ਸਨ।"

ਹਾਲਾਂਕਿ, ਰਵਿੰਦਰ ਕੌਰ ਨੇ ਉਨ੍ਹਾਂ ਮੁਸ਼ਕਲਾਂ ਦਾ ਵਿਸਥਾਰ ਨਾਲ ਜ਼ਿਕਰ ਨਹੀਂ ਕੀਤਾ।

ਪੁਲਿਸ ਦੀ ਜਾਂਚ ''''ਤੇ ਗੱਲ ਕਰਦਿਆਂ ਹੋਇਆ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਨੇ ਤਫਤੀਸ਼ ਤਾਂ ਸ਼ੁਰੂ ਕੀਤੀ ਪਰ ਉਸ ਵਿੱਚ ਦੇਰੀ ਹੋਈ।

ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਕੰਮ ਨੂੰ ਦੋ ਦਿਨ ਪਹਿਲਾਂ ਸ਼ੁਰੂ ਕਰਨਾ ਸੀ ਉਹ ਦੋ ਦਿਨਾਂ ਬਾਅਦ ਸ਼ੁਰੂ ਹੋਇਆ।

ਉਨ੍ਹਾਂ ਨੇ ਕਿਹਾ, "ਦੇਰ ਨਾਲ ਜਾਂਚ ਸ਼ੁਰੂ ਹੋਣ ਦਾ ਮਤਲਬ ਹੈ ਕਿ ਜਾਂਚ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਜੇਕਰ ਉਸੇ ਵੇਲੇ ਸਹੀ ਢੰਗ ਨਾਲ ਫਿੰਗਰ ਪ੍ਰਿੰਟਸ, ਗੱਡੀ ਨੂੰ ਆਪਣੀ ਥਾਂ ''''ਤੇ ਰੱਖਿਆ ਹੁੰਦਾ ਤਾਂ ਫੋਨ ਨੂੰ ਨਾ ਛੇੜਿਆ ਹੁੰਦਾ ਤਾਂ ਜਾਂਚ ਸਹੀ ਦਿਸ਼ਾ ਵਿੱਚ ਅੱਗੇ ਵਧ ਸਕਦੀ ਸੀ।"

"ਇਸੇ ਨਾਲ ਇਹ ਹੋਇਆ ਕਿ ਜਿੰਨੇ ਵੀ ਸਬੂਤ ਸਨ ਉਹ ਸਾਰੇ ਸਬੂਤ ਮਿਟ ਗਏ। ਹੁਣ ਇਸੇ ਮਾਮਲੇ ਦੀ ਜਾਂਚ ਦੀ ਕ੍ਰਾਈਮ ਬ੍ਰਾਂਚ ਕਰ ਰਹੀ ਹੈ।"

ਇਹ ਪੁੱਛਣ ''''ਤੇ ਇਸ ਘਟਨਾ ਕਾਰਨ ਪਰਿਵਾਰ ਵਿੱਚ ਕਿੰਨਾ ਖ਼ੌਫ ਹੈ, ਤਾਂ ਉਨ੍ਹਾਂ ਦਾ ਕਹਿਣਾ ਸੀ, "ਹੁਣ ਜੇਕਰ ਕੋਈ ਇੱਕ ਵਿਅਕਤੀ ਅਜਿਹਾ ਕਰਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਪੂਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਇਆ ਜਾਵੇ।"

"ਸਾਡੇ ਘਰ ਵਿੱਚ ਤਾਂ ਜ਼ਿਆਦਾ ਮੁਸਲਮਾਨ ਆ ਰਹੇ ਹਨ ਅਤੇ ਪਹਿਲਾਂ ਵੀ ਆਉਂਦੇ ਸਨ। ਇਸ ਨੂੰ ਅਸੀਂ ਇਹ ਰੰਗਤ ਨਹੀਂ ਦੇ ਸਕਦੇ।"

ਉਹ ਅੱਗੇ ਆਖਦੇ ਹਨ, "ਬਾਰਾਮੁਲਾ ਦੇ ਸਾਡੇ ਸਿੱਖਾਂ ਤੋਂ ਜ਼ਿਆਦਾ ਮੁਸਲਮਾਨ ਭੈਣ-ਭਰਾ ਇਸ ਘਟਨਾ ਤੋਂ ਚਿੰਤਤ ਹਨ। ਗੁਰਮੀਤ ਦੇ ਕਤਲ ਤੋਂ ਬਾਅਦ ਸਿੱਖਾਂ ਨੇ ਜੋ ਇੱਥੇ ਕੈਂਡਲ ਮਾਰਚ ਕੱਢਿਆ, ਉਸ ਵਿੱਚ ਵੀ ਮੁਸਲਮਾਨ ਸ਼ਾਮਲ ਸਨ।"

ਕਸ਼ਮੀਰ ਵਿੱਚ ਸਿੱਖਾਂ ਦੀ ਗਿਣਤੀ 80,000 ਹੈ। ਇਸ ਸਮੇਂ ਕਸ਼ਮੀਰ ਵਿੱਚ ਸਿੱਖ ਭਾਈਚਾਰੇ ਦੇ 60,000 ਲੋਕ ਰਹਿੰਦੇ ਹਨ।

ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਮੁਸਲਿਮ ਆਬਾਦੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News