ਏਸ਼ੀਆ ਕੱਪ 2023: ਪਾਕਿਸਤਾਨ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰ ਰਿਹਾ ਭਾਰਤ, ਰੋਹਿਤ ਸ਼ਰਮਾ ਕੀ ਬੋਲੇ

Saturday, Sep 02, 2023 - 03:32 PM (IST)

ਏਸ਼ੀਆ ਕੱਪ 2023: ਪਾਕਿਸਤਾਨ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰ ਰਿਹਾ ਭਾਰਤ, ਰੋਹਿਤ ਸ਼ਰਮਾ ਕੀ ਬੋਲੇ
ਰੋਹਿਤ ਸ਼ਰਮਾ ਤੇ ਬਾਬਰ ਆਜ਼ਮ
Getty Images

ਏਸ਼ੀਆ ਕੱਪ ਵਿੱਚ ਭਾਰਤ ਨੇ ਪਾਕਿਸਤਾਨ ਦੇ ਖਿਲਾਫ਼ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ।

ਟੌਸ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਕਿਹਾ,’’ ਚੁਣੌਤੀ ਅਤੇ ਹਾਲਾਤ ਨੂੰ ਸਵੀਕਾਰ ਕਰੋ। ਅਸੀਂ ਬੈਂਗਲੁਰੂ ਵਿੱਚ ਛੇ ਦਿਨ ਦੇ ਕੈਂਪ ਵਿੱਚ ਹਿੱਸਾ ਲਿਆ ਅਤੇ ਆਪਣੇ ਕੌਸ਼ਲ ਉੱਤੇ ਕੰਮ ਕੀਤਾ। ਏਸ਼ੀਆ ਕੱਪ ਕੁਆਲਿਟੀ ਟੀਮਾਂ ਦਾ ਕੁਆਲਿਟੀ ਟੂਰਨਾਮੈਂਟ ਹੈ।‘’

ਰੋਹਿਤ ਸ਼ਰਮਾ ਬੋਲੇ, ‘‘ਆਖ਼ਿਰ ਵਿੱਚ ਸਾਨੂੰ ਸੋਚਣ ਦੀ ਲੋੜ ਹੁੰਦੀ ਹੈ ਕਿ ਅਸੀਂ ਇੱਥੇ ਜਿੱਤ ਸਕਦੇ ਹਾਂ। ਵੈਸਟਇੰਡੀਜ਼ ਵਿੱਚ ਖੇਡੇ ਗਏ ਆਖ਼ਰੀ ਵਨਡੇ ਸੀਰੀਜ਼ ਤੋਂ ਬਾਅਦ ਕੁਝ ਖਿਡਾਰੀ ਟੀਮ ਨਾਲ ਜੁੜੇ ਹਨ। ਸ਼੍ਰੇਅਸ ਅਈਅਰ ਅਤੇ ਬੁਮਰਾਹ ਪਰਤੇ ਹਨ। ਹਾਰਦਿਕ ਤਾਂ ਹਨ ਅਤੇ ਸ਼ਾਰਦੁਲ ਵੀ ਹਨ। ਦੋ ਸਪਿਨਰ ਕੁਲਦੀਪ ਅਤੇ ਜਡੇਜਾ ਹਨ।’’

ਮੈਚ ਸ਼੍ਰੀਲੰਕਾ ਦੇ ਕੈਂਡੀ ਵਿੱਚ ਸਥਿਤ ਪੱਲੇਕੇਲੇ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ।

ਟੀਮ ਵਿੱਚ ਕੋਣ-ਕੋਣ ਹੈ -

ਭਾਰਤ: ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਰਵਿੰਦਰ ਜਡੇਜਾ, ਹਾਰਦਿਕ ਪਾਂਡਿਆ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਸ਼ਾਰਦੁਲ ਠਾਕੁਰ।

ਪਾਕਿਸਤਾਨ: ਫਖਰ ਜ਼ਮਾਨ, ਇਮਾਮ ਉਲ ਹਕ, ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ, ਆਗਾ ਸਲਮਾਨ, ਇਫਿਤਖ਼ਾਰ ਅਹਿਮਦ, ਸ਼ਾਦਾਬ ਖ਼ਾਨ, ਮੁਹੰਮਦ ਨਵਾਜ਼, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਹਾਰਿਸ ਰਉਫ।

ਰੋਹਿਤ ਸ਼ਰਮਾ
Getty Images

ਕ੍ਰਿਕੇਟ ਦੀ ਦੁਨੀਆਂ ਦੀਆਂ ਦੋ ਸ਼ਕਤੀਸ਼ਾਲੀ ਟੀਮਾਂ ਭਾਰਤ ਤੇ ਪਾਕਿਸਤਾਨ ਅੱਜ ਏਸ਼ੀਆ ਕੱਪ ਵਿੱਚ ਆਹਮੋ-ਸਾਹਮਣੇ ਹਨ।

ਪਰ ਮੈਚ ਉੱਤੇ ਮੀਂਹ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਸਟੇਡੀਅਮ ਵਿੱਚ ਸਵੇਰ ਤੋਂ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ।

ਦੋਵਾਂ ਦੇਸ਼ਾਂ ਦਰਮਿਆਨ ਸਿਆਸੀ ਕਾਰਨਾ ਕਰਕੇ ਦੁਵੱਲੀਆਂ ਸੀਰੀਜ਼ ਨਹੀਂ ਹੁੰਦੀਆਂ ਇਸ ਲਈ ਵੀ ਪ੍ਰਸ਼ੰਸਕ ਇਸ ਮੈਚ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਇਹ ਮੈਚ ਕਈ ਮਾਅਨਿਆਂ ਵਿੱਚ ਇਸ ਸਾਲ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਦੀ ਰਿਹਰਸਲ ਹੈ।

ਆਸਟ੍ਰੇਲੀਆ ''''ਚ ਹੋਏ ਟੀ-20 ਵਿਸ਼ਵ ਕੱਪ ''''ਚ ਪਾਕਿਸਤਾਨੀ ਤੇਜ਼ ਗੇਂਦਬਾਜ਼ ਹੈਰਿਸ ਖ਼ਿਲਾਫ਼ ਵਿਰਾਟ ਕੋਹਲੀ ਦੀ ਧਮਾਕੇਦਾਰ ਬੱਲੇਬਾਜ਼ੀ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ।

ਮੈਲਬੌਰਨ ਦੇ ਮੈਦਾਨ ''''ਤੇ ਹੈਰਿਸ ਦੀ ਗੇਂਦ ''''ਤੇ ਕੋਹਲੀ ਦੇ ਬੱਲੇ ਨਾਲ ਮਾਰਿਆ ''''ਛੱਕਾ'''' ਅੱਜ ਵੀ ਕ੍ਰਿਕੇਟ ਦੇ ਮਾਹਰਾਂ ਨੂੰ ਯਾਦ ਹੈ।

ਭਾਰਤੀ ਪ੍ਰਸ਼ੰਸਕ ਉਨ੍ਹਾਂ ਜਾਦੂਈ ਪਲਾਂ ਨੂੰ ਇੱਕ ਵਾਰ ਫਿਰ ਜਿਉਣਾ ਚਾਹੁਣਗੇ।

ਜ਼ਾਹਿਰ ਹੈ ਕਿ ਹੈਰਿਸ ਰਊਫ਼ ਇਸ ਵਾਰ ਕੋਹਲੀ ਜਾਂ ਹੋਰ ਭਾਰਤੀ ਬੱਲੇਬਾਜ਼ਾਂ ਨੂੰ ਮੌਕਾ ਨਹੀਂ ਦੇਣਾ ਚਾਹੁਣਗੇ।

ਪਾਕਿਸਤਾਨ ਦੇ ਸਾਹਮਣੇ ਭਾਰਤੀ ਸਿਤਾਰੇ

ਪਰ ਗੇਂਦਬਾਜ਼ੀ ''''ਚ ਪਾਕਿਸਤਾਨ ਭਾਰਤ ''''ਤੇ ਭਾਰੀ ਨਜ਼ਰ ਆ ਰਿਹਾ ਹੈ।

ਹਾਲਾਂਕਿ ਜਸਪ੍ਰੀਤ ਬੁਮਰਾਹ ਦੀ ਵਾਪਸੀ ਨਾਲ ਭਾਰਤ ਕਾਫੀ ਉਤਸ਼ਾਹਿਤ ਵਿੱਚ ਹੋਵੇਗਾ।

ਭਾਰਤ ਦੇ ਗੇਂਦਬਾਜ਼ੀ ਹਮਲੇ ਵਿੱਚ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਸ਼ਾਮਲ ਹੋਣਗੇ ਅਤੇ ਉਨ੍ਹਾਂ ਨੂੰ ਹਾਰਦਿਕ ਪਾਂਡਿਆ ਦਾ ਸਾਥ ਵੀ ਮਿਲੇਗਾ।

ਭਾਰਤ ਨੂੰ ਆਪਣੇ ਸਪਿਨਰਾਂ ਦੀ ਚੋਣ ''''ਤੇ ਵੀ ਧਿਆਨ ਦੇਣਾ ਪਵੇਗਾ।

ਇਹ ਤੈਅ ਹੈ ਕਿ ਰਵਿੰਦਰ ਜਡੇਜਾ ਟੀਮ ''''ਚ ਹੋਣਗੇ ਅਤੇ ਉਹ ਸੱਤਵੇਂ ਨੰਬਰ ''''ਤੇ ਬੱਲੇਬਾਜ਼ੀ ਕਰਨ ਲਈ ਆਉਣਗੇ।

ਇਸ ਦੇ ਮੁਕਾਬਲੇ ਅਕਸਰ ਪਟੇਲ ਨੇ ਸਿਰਫ਼ ਛੇ ਮੈਚ ਖੇਡੇ ਹਨ ਅਤੇ ਸਿਰਫ਼ ਤਿੰਨ ਵਿਕਟਾਂ ਲਈਆਂ ਹਨ।

ਮੈਥਿਊ ਹੇਡਨ ਨੇ ਸਟਾਰ ਸਪੋਰਟਸ ਨੂੰ ਕਿਹਾ, “ਤੁਹਾਨੂੰ ਸ਼ਾਹੀਨ ਅਫਰੀਦੀ ਦੇ ਖ਼ਿਲਾਫ਼ ਸਾਵਧਾਨ ਰਹਿਣਾ ਹੋਵੇਗਾ। ਮੈਂ 2021 ਦੀ ਉਸ ਗੇਂਦ ਨੂੰ ਨਹੀਂ ਭੁੱਲ ਸਕਦਾ ਜਿਸ ''''ਤੇ ਅਫ਼ਰੀਦੀ ਨੇ ਰੋਹਿਤ ਨੂੰ ਆਊਟ ਕੀਤਾ ਸੀ। ਜੇਕਰ ਗੇਂਦ ਸਵਿੰਗ ਹੋ ਰਹੀ ਹੈ ਤਾਂ ਪਹਿਲੇ ਤਿੰਨ ਓਵਰ ਧਿਆਨ ਨਾਲ ਖੇਡੇ ਜਾਣੇ ਚਾਹੀਦੇ ਹਨ।

ਵਿਰਾਟ
Getty Images

ਮੈਥਿਊ ਹੇਡਨ ਨੇ ਪਾਕਿਸਤਾਨ ਦੀ ਤੇਜ਼ ਤਿੱਕੜੀ ਅਤੇ ਭਾਰਤ ਦੇ ਟਾਪ ਆਰਡਰ ਵਿਚਾਲੇ ਹੋਏ ਟੱਕਰ ਦਾ ਵੀ ਜ਼ਿਕਰ ਕੀਤਾ।

ਉਸ ਨੇ ਕਿਹਾ, “ਭਾਰਤ ਪਾਕਿਸਤਾਨ ਦੀ ਤੇਜ਼ ਗੇਂਦਬਾਜ਼ੀ ਤਿੱਕੜੀ ਦਾ ਸਾਹਮਣਾ ਕਰ ਰਿਹਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਮੈਚ ਹੈ। ਅਫ਼ਰੀਦੀ, ਰਊਫ਼ ਅਤੇ ਨਸੀਮ ਤਿੰਨੋਂ ਵੱਖ-ਵੱਖ ਤਰ੍ਹਾਂ ਦੇ ਗੇਂਦਬਾਜ਼ ਹਨ ਅਤੇ ਉਹ ਪੂਰੀ ਯੋਜਨਾ ਨਾਲ ਮੈਦਾਨ ''''ਤੇ ਉਤਰਨਗੇ।

ਸ਼ਾਹੀਨ ਨੂੰ ਦਬਾਅ ਪਾਉਣਾ ਹੋਵੇਗਾ। ਪਰ ਮੈਨੂੰ ਲੱਗਦਾ ਹੈ ਕਿ ਭਾਰਤ ਜਿੱਤੇਗਾ ਕਿਉਂਕਿ ਭਾਰਤ ਦੀ ਬੱਲੇਬਾਜ਼ੀ ਬਿਹਤਰ ਹੈ ਅਤੇ ਉਨ੍ਹਾਂ ਦੇ ਬੱਲੇਬਾਜ਼ ਫਾਰਮ ਵਿੱਚ ਹਨ।

ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਪਹਿਲਾਂ ਕਿਹਾ ਕਿ ਪਾਕਿਸਤਾਨ ਦੇ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਬੱਲੇਬਾਜ਼ ਨੂੰ ਆਪਣਾ ਸਰਵਸ੍ਰੇਸ਼ਠ ਦੇਣਾ ਹੁੰਦਾ ਹੈ।

ਵਿਰਾਟ ਕੋਹਲੀ ਨੇ ਸਟਾਰ ਸਪੋਰਟਸ ਨੂੰ ਕਿਹਾ, ''''''''ਮੈਨੂੰ ਲੱਗਦਾ ਹੈ ਕਿ ਗੇਂਦਬਾਜ਼ੀ ਪਾਕਿਸਤਾਨੀ ਟੀਮ ਦੀ ਤਾਕਤ ਹੈ। ਪਾਕਿਸਤਾਨ ਕੋਲ ਕੁਝ ਅਦਭੁਤ ਪ੍ਰਭਾਵਸ਼ਾਲੀ ਗੇਂਦਬਾਜ਼ ਹਨ ਜੋ ਕਿਸੇ ਵੀ ਸਮੇਂ ਖੇਡ ਨੂੰ ਬਦਲ ਸਕਦੇ ਹਨ। ਅਜਿਹੇ ''''ਚ ਤੁਹਾਨੂੰ ਆਪਣਾ ਸਰਵੋਤਮ ਦੇਣਾ ਹੋਵੇਗਾ।''''''''

ਦੂਜੇ ਪਾਸੇ ਪਾਕਿਸਤਾਨ ਦੀ ਬੱਲੇਬਾਜ਼ੀ ਕਿਸੇ ਵੀ ਸੱਟ ਤੋਂ ਪੀੜਤ ਨਹੀਂ ਹੈ, ਪਰ ਉਨ੍ਹਾਂ ਦੀਆਂ ਆਪਣੀਆਂ ਮੁਸ਼ਕਲਾਂ ਹਨ।

2019 ਵਿਸ਼ਵ ਕੱਪ ਤੋਂ ਬਾਅਦ ਪਾਕਿਸਤਾਨ ਨੇ ਹੁਣ ਤੱਕ ਸਿਰਫ 29 ਵਨਡੇ ਮੈਚ ਖੇਡੇ ਹਨ। ਇਸ ਦੇ ਮੁਕਾਬਲੇ ਭਾਰਤ ਨੇ ਇਸ ਦੌਰਾਨ 57 ਮੈਚ ਖੇਡੇ ਹਨ।

ਪਾਕਿਸਤਾਨ ਨੇ ਇਸ ਸਾਲ ਇਨ੍ਹਾਂ 29 ਮੈਚਾਂ ''''ਚੋਂ 12 ਖੇਡੇ ਹਨ।

ਕੋਹਲੀ
Getty Images
ਸ਼ਾਦਾਬ ਅਤੇ ਸ਼ਾਹੀਨ ਅਫ਼ਰੀਦੀ ਨਾਲ ਗੱਲਬਾਤ ਕਰਦੇ ਹੋਏ ਕੋਹਲੀ

ਪਾਕਿਸਤਾਨ ਦੀ ਬੱਲੇਬਾਜ਼ੀ ਕਿੰਨੀ ਮਜ਼ਬੂਤ

ਬਾਬਰ ਆਜ਼ਮ (689 ਦੌੜਾਂ), ਫਖਰ ਜ਼ਮਾਨ (593 ਦੌੜਾਂ) ਅਤੇ ਇਮਾਮ-ਉਲ-ਹੱਕ (361 ਦੌੜਾਂ) ਨੇ ਇਸ ਸਾਲ ਵਨਡੇ ਮੈਚਾਂ ਵਿੱਚ ਪਾਕਿਸਤਾਨ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ, ਪਰ ਟੀਮ ਉਨ੍ਹਾਂ ਤੋਂ ਬਾਅਦ ਆਉਣ ਵਾਲੇ ਬੱਲੇਬਾਜ਼ਾਂ ਨੂੰ ਲੈ ਕੇ ਚਿੰਤਤ ਹੈ।

ਉਸਾਮਾ ਮੀਰ, ਸੌਦ ਸ਼ਕੀਲ ਅਤੇ ਆਗਾ ਸਲਮਾਨ ਦੀ ਕਾਰਗੁਜ਼ਾਰੀ ਉਤਰਾਅ-ਚੜ੍ਹਾਅ ਨਾਲ ਭਰਪੂਰ ਰਹੀ ਹੈ। ਜੇਕਰ ਪਾਕਿਸਤਾਨ ਦੇ ਵਿਕਟ ਕੀਪਰ ਮੁਹੰਮਦ ਰਿਜ਼ਵਾਨ ਜਲਦੀ ਆਊਟ ਹੋ ਜਾਂਦੇ ਹਨ ਤਾਂ ਇਸ ਤਿੱਕੜੀ ''''ਤੇ ਦਬਾਅ ਵਧ ਜਾਵੇਗਾ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News