''''ਯਾਰੀਆਂ 2'''' : ਸਿੱਖ ਮਰਿਯਾਦਾ ਨੂੰ ਠੇਸ ਪਹੁੰਚਾਉਣ ਦਾ ਕੀ ਹੈ ਮਾਮਲਾ, ਜਾਣੋ ਹੋਰ 4 ਫਿਲ਼ਮਾਂ ਜਿਨ੍ਹਾਂ ਉੱਤੇ ਉੱਠੇ ਸੀ ਇਤਰਾਜ਼

Tuesday, Aug 29, 2023 - 04:01 PM (IST)

''''ਯਾਰੀਆਂ 2'''' : ਸਿੱਖ ਮਰਿਯਾਦਾ ਨੂੰ ਠੇਸ ਪਹੁੰਚਾਉਣ ਦਾ ਕੀ ਹੈ ਮਾਮਲਾ, ਜਾਣੋ ਹੋਰ 4 ਫਿਲ਼ਮਾਂ ਜਿਨ੍ਹਾਂ ਉੱਤੇ ਉੱਠੇ ਸੀ ਇਤਰਾਜ਼
ਯਾਰੀਆਂ
AMAZON Music

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲੀਵੁੱਡ ਫ਼ਿਲਮ ''''ਯਾਰੀਆਂ 2'''' ਦੇ ਦ੍ਰਿਸ਼ ਨੂੰ ਲੈ ਕੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨੇ ਦੁਨੀਆਂ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਹੈ।

ਦਰਅਸਲ, ਐੱਸਜੀਪੀਸੀ ਨੂੰ ਇਸ ਫ਼ਿਲਮ ਦੇ ਇੱਕ ਗਾਣੇ ''''ਸਹੁਰੇ ਘਰ'''' ਵਿੱਚ ਫਿਲਮਾਏ ਦ੍ਰਿਸ਼ਾਂ ''''ਤੇ ਇਤਰਾਜ਼ ਹੈ।

ਕਮੇਟੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਇਨ੍ਹਾਂ ਦ੍ਰਿਸ਼ਾਂ ਵਿੱਚ ਫ਼ਿਲਮ ''''ਚ ਕੰਮ ਕਰ ਰਹੇ ਅਦਾਕਾਰ ਨੂੰ ਕਿਰਪਾਨ ਪਹਿਨੇ ਹੋਏ ਦਿਖਾਇਆ ਗਿਆ ਹੈ, ਉਹ ਸਿੱਖ ਮਰਿਆਦਾ ਦੇ ਅਨੁਸਾਰ ਨਹੀਂ ਹੈ।

ਇਸ ਸਬੰਧੀ ਐਸਜੀਪੀਸੀ ਨੇ ਆਪਣੇ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ ''''ਤੇ ਇੱਕ ਲੰਮੀ ਪੋਸਟ ਵੀ ਲਿਖੀ ਹੈ।

ਇਸ ਵਿੱਚ ਉਨ੍ਹਾਂ ਫ਼ਿਲਮ ਦੇ ਗੀਤ ''''ਚ ਅਦਾਕਾਰ ਦੁਆਰਾ ਕਿਰਪਾਨ ਪਹਿਨੇ ਜਾਣ ''''ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਸਾਰੇ ਚੈਨਲਾਂ ਤੋਂ ਗੀਤ ਨੂੰ ਹਟਾਉਣ ਬੇਨਤੀ ਕੀਤੀ ਹੈ।

ਐਸਜੀਪੀਸੀ ਨੇ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਹਟਾਏ ਬਿਨਾਂ ਸੈਂਸਰ ਬੋਰਡ ਇਸ ਨੂੰ ਪਾਸ ਨਾ ਕਰੇ।

ਇਸ ਦੇ ਨਾਲ ਹੀ ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਬੰਧਿਤ ਮੁੱਦੇ ''''ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਕਾਨੂੰਨ ਦੀ ਮਦਦ ਲੈਣਗੇ।

ਐਸਜੀਪੀਸੀ ਨੇ ਟਵੀਟ ਵਿੱਚ ਕੀ ਲਿਖਿਆ

ਐਸਜੀਪੀਸੀ
SGPC/X

ਪੋਸਟ ਵਿੱਚ ਐਸਜੀਪੀਸੀ ਨੇ ਲਿਖਿਆ ਕਿ ''''''''ਅਸੀਂ ਰਾਧਿਕਾ ਰਾਓ ਅਤੇ ਵਿਨੈ ਸਪਰੂ ਦੁਆਰਾ ਨਿਰਦੇਸ਼ਿਤ ਫਿਲਮ ''''ਯਾਰੀਆਂ 2'''' ਦੇ ''''ਸਹੁਰੇ ਘਰ'''' ਗੀਤ ਵਿੱਚ ਫਿਲਮਾਏ ਗਏ ਇਨ੍ਹਾਂ ਦ੍ਰਿਸ਼ਾਂ ''''ਤੇ ਸਖ਼ਤ ਇਤਰਾਜ਼ ਜਤਾਉਂਦੇ ਹਾਂ।''''''''

ਅੱਗੇ ਲਿਖਿਆ ਗਿਆ ਹੈ ''''''''ਕਿ ਜਿਸ ਤਰ੍ਹਾਂ ਨਾਲ ਅਭਿਨੇਤਾ ਨੇ ਸਿੱਖ ਕੱਕਾਰ (ਸਿੱਖ ਧਰਮ ਦਾ ਪ੍ਰਤੀਕ) ਕਿਰਪਾਨ ਪਹਿਨੀ ਹੋਈ ਹੈ, ਇਹ ਬਹੁਤ ਹੀ ਇਤਰਾਜ਼ਯੋਗ ਤਰੀਕੇ ਨਾਲ ਦਿਖਾਈ ਗਈ ਹੈ, ਜੋ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਨਾਲ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ।''''''''

''''''''ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਅਤੇ ਭਾਰਤ ਦੇ ਸੰਵਿਧਾਨ ਦੁਆਰਾ ਦਿੱਤੇ ਗਏ ਅਧਿਕਾਰਾਂ ਅਨੁਸਾਰ ਕਿਰਪਾਨ ਪਹਿਨਣ ਦਾ ਅਧਿਕਾਰ ਕੇਵਲ ਇੱਕ ਸਿੱਖ ਨੂੰ ਹੀ ਹੈ।''''''''

ਫ਼ਿਲਮ ਦੇ ਨਿਰਮਾਤਾਵਾਂ ਦਾ ਬਿਆਨ ਤੇ ਐੱਸਜੀਪੀਸੀ ਦਾ ਜਵਾਬ

ਰਾਧਿਕਾ ਰਾਓ ਅਤੇ ਵਿਨੈ ਸਪਰੂ
Radhika & Vinay/X

ਐੱਸਜੀਪੀਸੀ ਦੇ ਇਤਰਾਜ਼ ਤੋਂ ਬਾਅਦ ''''ਯਾਰੀਆਂ 2'''' ਫ਼ਿਲਮ ਦੇ ਨਿਰਮਾਤਾਵਾਂ ਨੇ ਵੀ ਐਕਸ ਅਕਾਊਂਟ ''''ਤੇ ਆਪਣਾ ਜਾਰੀ ਕੀਤੀ ਹੈ।

ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਹ ਇਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਫ਼ਿਲਮ ਵਿਚਲੇ ਕਿਰਦਾਰ ਨੇ ਖੁਖਰੀ ਪਾਈ ਹੋਈ ਹੈ, ਨਾ ਕਿ ਕਿਰਪਾਨ ਅਤੇ ਫ਼ਿਲਮ ਦੇ ਡਾਇਲੌਗ ਵਿੱਚ ਵੀ ਇਸ ਬਾਰੇ ਸਪੱਸ਼ਟ ਦੱਸਿਆ ਗਿਆ ਹੈ ਕਿ ਇਹ ਇੱਕ ਖੁਖਰੀ ਹੈ।

ਉਨ੍ਹਾਂ ਕਿਹਾ ਕਿ ਦੋਵਾਂ ਦੀ ਦਿੱਖ ਇੱਕੋ ਜਿਹੀ ਹੋਣ ਕਾਰਨ ਜੋ ਗਲਤਫਹਿਮੀ ਪੈਦਾ ਹੋਈ, ਉਸ ਦੇ ਲਈ ਫ਼ਿਲਮ ਦੇ ਨਿਰਮਾਤਾਵਾਂ ਨੂੰ ਅਫਸੋਸ ਹੈ ਅਤੇ ਉਨ੍ਹਾਂ ਦਾ ਉਦੇਸ਼ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਉਣਾ ਨਹੀਂ ਸੀ।

ਹਾਲਾਂਕਿ ਐੱਸਜੀਪੀਸੀ ਨੇ ਵੀ ਨਿਰਮਾਤਾਵਾਂ ਨੂੰ ਉਨ੍ਹਾਂ ਦੇ ਬਿਆਨ ਦਾ ਜਵਾਬ ਦਿੱਤਾ ਹੈ ਅਤੇ ਕਿਹਾ ਹੈ ਕਿ ''''ਸਿੱਖ ''''ਕਿਰਪਾਨ'''' ਅਤੇ ''''ਖੁਖਰੀ'''' ਵਿਚਲਾ ਫਰਕ ਚੰਗੀ ਤਰ੍ਹਾਂ ਜਾਣਦੇ ਹਨ।

ਕਮੇਟੀ ਨੇ ਲਿਖਿਆ, ''''''''ਅਸੀਂ ਤੁਹਾਡੇ ਤਰਕ ਅਤੇ ਸਪੱਸ਼ਟੀਕਰਨ ਤੋਂ ਸੰਤੁਸ਼ਟ ਨਹੀਂ ਹਾਂ। ਇਸ ਲਈ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਹਾਂ।''''''''

ਖੁਖਰੀ ਅਤੇ ਕਿਰਪਾਨ ''''ਚ ਅੰਤਰ

ਐਸਜੀਪੀਸੀ
SGPC/X

ਇਸ ਦੇ ਨਾਲ ਹੀ ਐੱਸਜੀਪੀਸੀ ਨੇ ਖੁਖਰੀ ਅਤੇ ਕਿਰਪਾਨ ਵਿਚਕਾਰਲਾ ਫਰਕ ਵੀ ਦੱਸਿਆ।

ਆਪਣੇ ਐਕਸ ਅਕਾਊਂਟ ''''ਤੇ ਕਮੇਟੀ ਨੇ ਲਿਖਿਆ ਕਿ ''''''''ਖੁਖਰੀ ਆਮ ਤੌਰ ''''ਤੇ ਪਿਸਤੌਲ ਵਾਂਗ ਬੈਲਟ ''''ਤੇ ਪਹਿਨੀ ਜਾਂਦੀ ਹੈ ਅਤੇ ਜਿਨ੍ਹਾਂ ਨੂੰ ਆਗਿਆ ਹੁੰਦੀ ਹੈ (ਆਮ ਤੌਰ ''''ਤੇ ਗੋਰਖਾ ਫੌਜੀ) ਇਸ ਨੂੰ ਪਹਿਨਦੇ ਹਨ।''''''''

''''''''ਇਸੇ ਤਰ੍ਹਾਂ ਕਿਰਪਾਨ ਨੂੰ ਗਾਤਰੇ (ਬੈਲਟ) ''''ਤੇ ਪਹਿਨਿਆ ਜਾਂਦਾ ਹੈ, ਬਿਕੁਲ ਉਸੇ ਤਰ੍ਹਾਂ ਜਿਵੇਂ ਫ਼ਿਲਮ ਦੇ ਗਾਣੇ ''''ਸਹੁਰੇ ਘਰ'''' ''''ਚ ਅਦਾਕਾਰ ਨੇ ਪਹਿਨੀ ਹੋਈ ਹੈ।''''''''

ਉਨ੍ਹਾਂ ਅੱਗੇ ਲਿਖਿਆ, ''''''''ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਅਤੇ ਭਾਰਤੀ ਸੰਵਿਧਾਨ ਮੁਤਾਬਕ, ਕੇਵਲ ਅੰਮ੍ਰਿਤਧਾਰੀ ਸਿੱਖ ਹੀ ਇਸ ਕਿਰਪਾਨ ਪਹਿਨ ਸਕਦੇ ਹਨ।''''''''

ਲਾਈਨ
BBC

ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਐੱਸਜੀਪੀਸੀ ਨੇ ਕਿਸੇ ਫ਼ਿਲਮ ਜਾਂ ਇਸ ਸਬੰਧੀ ਸਮੱਗਰੀ ਨੂੰ ਲੈ ਕੇ ਇਤਰਾਜ਼ ਜਤਾਇਆ ਹੋਵੇ।

ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਵਿਵਾਦ ਸਾਹਮਣੇ ਆ ਚੁੱਕੇ ਹਨ।

ਇਸ ਰਿਪੋਰਟ ਵਿੱਚ ਅਸੀਂ ਅਜਿਹੀਆਂ ਹੀ ਕੁਝ ਫ਼ਿਲਮਾਂ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਨੂੰ ਲੈ ਕੇ ਐੱਸਜੀਪੀਸੀ ਨੇ ਆਪਣਾ ਇਤਰਾਜ਼ ਦਰਜ ਕਰਵਾਇਆ ਸੀ:

ਗ਼ਦਰ 2

ਗ਼ਦਰ 2
Getty Images

ਬਹੁਤ ਪਿੱਛੇ ਜਾਣ ਤੋਂ ਪਹਿਲਾਂ, ਹਾਲ ਹੀ ਚ ਰਿਲੀਜ਼ ਹੋਈ ਸੰਨੀ ਦਿਓਲ ਦੀ ਫ਼ਿਲਮ ''''ਗਦਰ-2'''' ਦੀ ਗੱਲ ਕਰ ਲੈਂਦੇ ਹਾਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਿਲਮ ਦੇ ਉਨ੍ਹਾਂ ਦ੍ਰਿਸ਼ਾਂ ''''ਤੇ ਇਤਰਾਜ਼ ਜਤਾਇਆ ਸੀ, ਜਿਨ੍ਹਾਂ ਨੂੰ ਇੱਕ ਗੁਰਦੁਆਰੇ ਵਿੱਚ ਫ਼ਿਲਮਾਇਆ ਗਿਆ ਸੀ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਸੀ ਕਿ ਫ਼ਿਲਮ ਦੇ ਹੀਰੋ ਅਤੇ ਹੀਰੋਇਨ ਦੇ ਗੁਰਦੁਆਰੇ ਵਿੱਚ ਫ਼ਿਲਮਾਇਆ ਇੱਕ ਵਿਸ਼ੇਸ਼ ਦ੍ਰਿਸ਼ ''''ਤੇ ਉਨ੍ਹਾਂ ਨੂੰ ਇਤਰਾਜ਼ ਹੈ।

ਇਸ ਦ੍ਰਿਸ਼ ਵਿੱਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਇੱਕ ਗੁਰਦੁਆਰੇ ਵਿੱਚ ਬਾਂਹ ''''ਚ ਬਾਂਹ ਪਾਈ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਗਤਕਾ ਖੇਡਿਆ ਜਾ ਰਿਹਾ ਹੈ।

ਖ਼ਬਰ ਏਜੰਸੀ ਮੁਤਾਬਕ, ਗਰੇਵਾਲ ਨੇ ਆਪਣੇ ਐਕਸ ਅਕਾਊਂਟ ''''ਤੇ ਲਿਖਿਆ, ''''''''ਉਨ੍ਹਾਂ (ਅਦਾਕਾਰਾਂ) ''''ਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਅਤੇ ਇਸ ਤੋਂ ਜ਼ਿਆਦਾ, ਉਨ੍ਹਾਂ ਦੇ ਆਲੇ-ਦੁਆਲੇ ਗਤਕਾ ਖੇਡਿਆ ਜਾ ਰਿਹਾ ਹੈ।''''''''

ਫਲਾਇੰਗ ਜੱਟ

ਸਾਲ 2016 ''''ਚ ਆਈ ਫ਼ਿਲਮ ''''ਫਲਾਇੰਗ ਜੱਟ'''' ਨੂੰ ਲੈ ਕੇ ਵੀ ਐੱਸਜੀਪੀਸੀ ਨੇ ਇਤਰਾਜ਼ ਜਤਾਇਆ ਸੀ।

ਇਹ ਫ਼ਿਲਮ ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਕਚਰਸ ਲਿਮਿਟਿਡ ਦੇ ਬੈਨਰ ਹੇਠ ਬਣੀ ਸੀ ਅਤੇ ਇਸ ਵਿੱਚ ਟਾਈਗਰ ਸ਼ਰਾਫ਼ ਤੇ ਜੈਕਲੀਨ ਫ਼ਰਨਾਂਡਿਸ ਮੁੱਖ ਭੂਮਿਕਾਵਾਂ ''''ਚ ਸਨ।

ਐੱਸਜੀਪੀਸੀ ਨੂੰ ਫ਼ਿਲਮ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਖੰਡੇ ਦੇ ਇਸਤੇਮਾਲ ''''ਤੇ ਇਤਰਾਜ਼ ਸੀ।

ਦਰਅਸਲ ਫ਼ਿਲਮ ''''ਚ ਟਾਈਗਰ ਦੁਆਰਾ ਪਹਿਨੀ ਗਈ ਪੱਗ ਅਤੇ ਡਰੈਸ ਦੇ ਪਿਛਲੇ ਪਾਸੇ ਖੰਡੇ ਦਾ ਚਿਨ੍ਹ ਦਿਖਾਏ ਜਾਣ ''''ਤੇ ਐੱਸਜੀਪੀਸੀ ਨੇ ਸਖਤ ਨਾਰਾਜ਼ਗੀ ਜ਼ਾਹਿਰ ਕੀਤੀ ਸੀ।

ਦਿ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ, ਐੱਸਜੀਪੀਸੀ ਨੇ ਬਾਲਾਜੀ ਮੋਸ਼ਨ ਪਿਕਚਰਸ ਨੂੰ ਇੱਕ ਪੱਤਰ ਲਿਖ ਕੇ ਇਹ ਚਿੰਨ੍ਹ ਹਟਾਉਣ ਲਈ ਕਿਹਾ ਸੀ।

ਹਾਲਾਂਕਿ ਮੀਡੀਆ ਵਿੱਚ ਅਜਿਹੀਆਂ ਕੋਈ ਰਿਪੋਰਟਾਂ ਸਾਹਮਣੇ ਨਹੀਂ ਆਈਆਂ ਸਨ ਜਿਨ੍ਹਾਂ ਵਿੱਚ ਨਿਰਮਾਤਾਵਾਂ ਵੱਲੋਂ ਇਸ ਬਾਰੇ ਕੋਈ ਬਿਆਨ ਜਾਰੀ ਕੀਤਾ ਗਿਆ ਹੋਵੇ।

ਮਨਮਰਜ਼ੀਆਂ

ਸਾਲ 2018 ''''ਚ ਆਈ ਤਾਪਸੀ ਪੰਨੂ, ਅਭਿਸ਼ੇਕ ਬੱਚਨ ਅਤੇ ਵਿੱਕੀ ਕੌਸ਼ਲ ਦੀ ਫ਼ਿਲਮ ਮਨਮਰਜ਼ੀਆਂ ਨੂੰ ਲੈ ਕੇ ਵੀ ਖਾਸਾ ਵਿਵਾਦ ਹੋਇਆ ਸੀ।

ਇਸ ਫ਼ਿਲਮ ਵਿੱਚ ਤਾਪਸੀ ਨੂੰ ਇੱਕ ਸਿੱਖ ਕੁੜੀ ਦਿਖਾਇਆ ਗਿਆ ਅਤੇ ਉਨ੍ਹਾਂ ਨੂੰ ਫਰਮ ''''ਚ ਸਿਗਰਟ ਪੀਂਦੇ ਹੋਏ ਵੀ ਦਿਖਾਇਆ ਗਿਆ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਉਸ ਵੇਲੇ ਐੱਸਜੀਪੀਸੀ ਨੇ ਫ਼ਿਲਮ ਦੇ ਨਿਰਮਾਤਾਵਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹਿੰਦੇ ਹੋਏ ਫ਼ਿਲਮ ''''ਤੇ ਬੈਨ ਲਗਾਉਣ ਦੀ ਮੰਗ ਕੀਤੀ ਸੀ।

ਉਂਝ ਫ਼ਿਲਮ ''''ਚ ਅਭਿਸ਼ੇਕ ਬੱਚਨ ਨੇ ਵੀ ਸਿੱਖ ਮੁੰਡੇ ਦਾ ਕ੍ਰਿਦਾਰ ਨਿਭਾਇਆ ਸੀ ਅਤੇ ਉਨ੍ਹਾਂ ਵੱਲੋਂ ਫ਼ਿਲਮ ਗੁੱਸੇ ਨਾਲ ਪੱਗ ਉਤਾਰਨ ਦੇ ਦ੍ਰਿਸ਼ ''''ਤੇ ਸਿੱਖ ਸੰਗਤਾਂ ਨੇ ਕਾਫੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ।

ਜੋ ਬੋਲੇ ਸੋ ਨਿਹਾਲ

ਸਾਲ 2005 ''''ਚ ਸੰਨੀ ਦਿਓਲ ਦੀ ਹੀ ਇੱਕ ਹੋਰ ਫ਼ਿਲਮ ''''ਜੋ ਬੋਲੇ ਸੋ ਨਿਹਾਲ'''' ਬਾਰੇ ਐੱਸਜੀਪੀਸੀ ਨੇ ਇਤਰਾਜ਼ ਪ੍ਰਗਟ ਕੀਤਾ ਸੀ।

ਦਿ ਟਾਈਮਜ਼ ਆਫ਼ ਇੰਡੀਆ ਦੀ ਉਸ ਵੇਲੇ ਦੀ ਇੱਕ ਰਿਪੋਰਟ ਮੁਤਾਬਕ, ਐੱਸਜੀਪੀਸੀ ਦੇ ਤਤਕਾਲੀ ਪ੍ਰਧਾਨ ਬੀਬੀ ਜਗੀਰ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ''''ਫ਼ਿਲਮ ਸਿੱਖਾਂ ਦੀ ਮਾਨਸਿਕਤਾ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੀ ਹੈ।''''

ਉਨ੍ਹਾਂ ਇਹ ਵੀ ਕਿਹਾ ਸੀ ਕਿ ਕਮੇਟੀ ਨੇ ਫ਼ਿਲਮ ਵਿੱਚ ਜੋੜ ਬਦਲਾਅ ਕਰਨ ਦੀ ਮੰਗ ਕੀਤੀ ਹੈ ਕਿਉਂਕਿ ''''ਫ਼ਿਲਮ ਵਿੱਚ ਬੁਰੀ ਸਮੱਗਰੀ ਹੈ ਅਤੇ ਇਸ ਵਿੱਚ ਧਰਮ ਤੇ ਇੱਕ ਸਿੱਖ ਕਿਰਦਾਰ ਨੂੰ ਬੁਰੇ ਢੰਗ ਨਾਲ ਦਿਖਾਇਆ ਗਿਆ ਹੈ।''''''''

ਉਨ੍ਹਾਂ ਮੰਗ ਕੀਤੀ ਸੀ ਕਿ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਤਿਹਾਸ ਨੂੰ ਧਿਆਨ ਵਿੱਚ ਰੱਖਦੇ ਹੋਏ, ਫ਼ਿਲਮ ਦਾ ਨਾਮ ਬਦਲਿਆ ਜਾਣਾ ਚਾਹੀਦਾ ਹੈ।

ਫ਼ਿਲਮ ਦੇ ਕਈ ਸਾਰੇ ਦ੍ਰਿਸ਼ਾਂ ਅਤੇ ਡਾਇਲੌਗ ਨੂੰ ਲੈ ਕੇ ਇਤਰਾਜ਼ ਸਨ।

ਲਾਈਨ
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News