ਕੀ ਮਣੀਪੁਰ ਵਿੱਚ ਹਿੰਸਾ ਪਿੱਛੇ ‘ਗੈਰ-ਕਾਨੂੰਨੀ ਘੁਸਪੈਠੀਆ ਲੋਕਾਂ ਦਾ ਹੱਥ ਹੈ - ਗਰਾਊਂਡ ਰਿਪੋਰਟ

Friday, Aug 25, 2023 - 08:46 PM (IST)

ਕੀ ਮਣੀਪੁਰ ਵਿੱਚ ਹਿੰਸਾ ਪਿੱਛੇ ‘ਗੈਰ-ਕਾਨੂੰਨੀ ਘੁਸਪੈਠੀਆ ਲੋਕਾਂ ਦਾ ਹੱਥ ਹੈ - ਗਰਾਊਂਡ ਰਿਪੋਰਟ
ਲਿਨ ਖੇਨ ਮੇਂਗ
BBC
ਮਿਆਂਮਾਰ ਦੇ ਰਹਿਣ ਵਾਲੇ 26 ਸਾਲ ਦੇ ਲਿਨ ਖੇਨ ਮੇਂਗ ਦਾ ਦਾਅਵਾ ਹੈ ਕਿ ਉਹ ਭਾਰਤੀ ਸਰਹੱਦ ਅੰਦਰ ਪੈਸੇ ਕਮਾਉਣ ਦੇ ਇਰਾਦੇ ਨਾਲ ਆਏ ਸਨ

ਦੁਪਹਿਰ ਦੇ 12 ਵੱਜਣ ਵਾਲੇ ਹਨ ਅਤੇ ਮਣੀਪੁਰ ਸੈਂਟਰਲ ਜੇਲ ਦੇ ਅੰਦਰ ਗਹਿਮਾ-ਗਹਿਮੀ ਵਧੀ ਹੋਈ ਹੈ।

ਤਕਰੀਬਨ 700 ਕੈਦੀਆਂ ਨੇ ਖਾਣਾ ਖਾ ਲਿਆ ਹੈ ਅਤੇ ਜ਼ਿਆਦਾਤਰ ਆਪਣੀਆਂ ਬੈਰਕਾਂ ਵਿੱਚ ਵਾਪਸ ਰਹੇ ਹਨ।

ਸਾਇਰਨ ਦੇ ਬੰਦ ਹੁੰਦੇ ਹੀ ਜੇਲ੍ਹ ਵਿੱਚ ਸੰਨਾਟਾ ਪਸਰ ਚੁੱਕਾ ਹੈ ਪਰ ਸੁਰੱਖਿਆ ਮੁਲਾਜ਼ਮਾਂ ਦੀ ਨਿਗਰਾਨੀ ਵਿੱਚ ਕਰੀਬ 50 ਲੋਕ ਸਾਡੇ ਵੱਲ ਆ ਰਹੇ ਹਨ।

ਇਹ ਸਾਰੇ ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ਦੇ ਅਲੱਗ-ਅਲੱਗ ਸੂਬਿਆਂ ਤੋਂ ਹਨ ਅਤੇ ਅਗਲੇ ਦੋ ਘੰਟੇ ਤੱਕ ਇਨ੍ਹਾਂ ਦਾ ਬਾਇੳਮੈਟ੍ਰਿਕ ਵੈਰੀਫਿਕੇਸ਼ਨ ਕੀਤਾ ਜਾਵੇਗਾ।

ਮਣੀਪੁਰ ਵਿੱਚ ਕੋਈ ਫਾਰਨ ਡਿਟੈਂਸ਼ਨ ਸੈਂਟਰ ਨਹੀਂ ਸੀ, ਜਿੱਥੇ ਵਿਦੇਸ਼ੀਆਂ ਨੂੰ ਹਿਰਾਸਤ ਵਿੱਚ ਰੱਖਿਆ ਜਾ ਸਕੇ। ਇਸ ਲਈ ਸੂਬੇ ਦੀ ਸਭ ਤੋਂ ਵੱਡੀ ਜੇਲ੍ਹ ਦੇ ਅੰਦਰ ਇਹ ਅਸਥਾਈ ਫਾਰਨ ਡਿਟੈਂਸ਼ਨ ਸੈਂਟਰ ਬਣਾਇਆ ਗਿਆ ਹੈ, ਜਿਸਦੇ ਇੱਕ ਹਿੱਸੇ ਵਿੱਚ ਮਰਦ ਹਨ ਅਤੇ ਦੂਜੇ ਹਿੱਸੇ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਰੱਖਿਆ ਜਾਂਦਾ ਹੈ।

ਮੁਲਾਕਾਤ ਮਿਆਂਮਾਰ ਦੇ ਰਹਿਣ ਵਾਲੇ 26 ਸਾਲ ਦੇ ਲਿਨ ਖੇਨ ਮੇਂਗ ਨਾਲ ਹੋਈ, ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਭਾਰਤੀ ਸਰਹੱਦ ਅੰਦਰ ਕੁਝ ਪੈਸੇ ਕਮਾਉਣ ਦੇ ਇਰਾਦੇ ਨਾਲ ਆਏ ਸਨ।

2022 ਵਿੱਚ ਉਨ੍ਹਾਂ ਨੂੰ ਭਾਰਤੀ ਸਰਹੱਦ ਦੇ ਅੰਦਰ ਫੜ ਲਿਆ ਗਿਆ ਅਤੇ ਛੇ ਮਹੀਨੇ ਦੀ ਸਜ਼ਾ ਹੋਈ ਸੀ, ਜੋ ਉਨ੍ਹਾਂ ਨੇ ਪੂਰੀ ਕਰ ਲਈ ਹੈ, ਪਰ ਮਣੀਪੁਰ ਵਿੱਚ ਹਿੰਸਾ ਦੇ ਚਲਦਿਆਂ ਵਾਪਸ ਜਾਣ ਦੇ ਦਰਵਾਜ਼ੇ ਫ਼ਿਲਹਾਲ ਬੰਦ ਹਨ।

ਲਿਨ ਨੇ ਦੱਸਿਆ, “ਮੈਂ ਮਿਆਂਮਾਰ ਦੇ ਸਗੈਂਗ ਰਾਜ ਤੋਂ ਭਾਰਤ ਗਊਆਂ ਵੇਚਣ ਆਉਂਦਾ ਸੀ, ਨੌਂ ਮਹੀਨੇ ਪਹਿਲਾਂ ਮੈਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਦੋਂ ਤੋਂ ਮੈਂ ਡਿਟੈਂਸ਼ਨ ਸੈਂਟਰ ਵਿੱਚ ਹਾਂ, ਮੇਰੀ ਪਤਨੀ-ਬੱਚਿਆਂ ਅਤੇ ਮਾਪਿਆਂ ਨੂੰ ਪਤਾ ਵੀ ਨਹੀਂ ਕਿ ਮੈਂ ਇੱਥੇ ਫ਼ਸਿਆ ਹੋਇਆ ਹਾਂ।”

ਡਿਟੈਨਸ਼ਨ ਕੈਂਪ
BBC
ਡਿਟੈਨਸ਼ਨ ਕੈਂਪ

ਗ਼ੈਰ-ਕਾਨੂੰਨੀ ਤਰੀਕਾ

ਇਸ ਜੇਲ੍ਹ ਵਿੱਚ 100 ਤੋਂ ਵੀ ਜ਼ਿਆਦਾ ਅਜਿਹੇ ਲੋਕ ਹਨ ਜੋ ਮਿਆਂਮਾਰ ਤੋਂ ਕਥਿਤ ਤੌਰ ’ਤੇ ਗ਼ੈਰ-ਕਨੂੰਨੀ ਤਰੀਕੇ ਨਾਲ ਭਾਰਤ ਆਏ ਸਨ।

ਮਿਆਂਮਾਰ ਦੇ ਚਿਨ ਸੂਬੇ ਦੇ ਰਹਿਣ ਵਾਲੇ ਯੂ ਨਿੰਗ ਦਾ ਦਾਅਵਾ ਹੈ ਕਿ ਉਹ, “ਅਕਸਰ ਭਾਰਤ ਦੇ ਸਰਹੱਦੀ ਪਿੰਡਾਂ ਵਿੱਚ ਹੈਂਡਲੂਮ ਦਾ ਕੰਮ ਕਰਨ ਆਉਂਦੇ ਸੀ ਪਰ ਪਿਛਲੇ ਸਾਲ ਗ਼ਲਤਫਹਿਮੀ ਦੇ ਚਲਦਿਆਂ ਫੜੇ ਗਏ।”

ਉਨ੍ਹਾਂ ਨੇ ਕਿਹਾ, “ਮੇਰਾ ਇੱਕ ਦੋਸਤ ਡਬਲਿਯੂਵਾਈ ਟੈਬਲੇਟਸ (ਨਸ਼ੇ ਲਈ ਵਰਤੀ ਜਾਣ ਵਾਲੀ ਗ਼ੈਰ-ਕਨੂੰਨੀ ਦਵਾਈ) ਵੇਚਦਾ ਸੀ, ਜਿਸਦੀ ਵਜ੍ਹਾ ਨਾਲ ਮੈਨੂੰ ਵੀ ਫੜ ਲਿਆ ਗਿਆ, ਮੈਂ ਸਜ਼ਾ ਪੂਰੀ ਕਰ ਲਈ ਹੈ, ਪਰ ਘਰ ਨਹੀਂ ਜਾ ਸਕਦਾ ਕਿਉਂਕਿ ਸਰਹੱਦਾਂ ਬੰਦ ਹਨ।”

ਜ਼ਿਆਦਾਤਰ ਲੋਕਾਂ ਨੇ ਵੀ ਇਹ ਦੱਸਿਆ ਕਿ ਉਹ ਭਾਰਤ ਦੀ ਸਰਹੱਦ ਪਾਰ ਕਰਕੇ ਮਿਆਂਮਾਰ ਤੋਂ ਇਸ ਲਈ ਆਏ ਤਾਂ ਜੋ ਉੱਥੇ ਜਾਰੀ ਫੌਜੀ ੳਪਰੇਸ਼ਨ ਤੋਂ ਬਚ ਸਕਣ।

ਸਾਲ 2021 ਤੋਂ ਮਿਆਂਮਾਰ ਵਿੱਚ ਫੌਜੀ ਸ਼ਾਸ਼ਨ ਹੈ ਅਤੇ ਆਮ ਨਾਗਰਿਕਾਂ ਉੱਤੇ ਫੌਜੀ ਕਾਰਵਾਈ ਦੇ ਚਲਦਿਆਂ ਹਜ਼ਾਰਾਂ ਲੋਕਾਂ ਨੇ ਗੁਆਂਢੀ ਦੇਸ਼ ਭਾਰਤ ਦੇ ਮਣੀਪੁਰ ਅਤੇ ਮਿਜ਼ੋਰਮ ਸੂਬਿਆਂ ਵਿੱਚ ਸ਼ਰਨ ਲਈ ਹੈ।

ਯੂ ਨਿੰਗ
BBC
ਮਿਆਂਮਾਰ ਦੇ ਚਿਨ ਸੂਬੇ ਦੇ ਰਹਿਣ ਵਾਲੇ ਯੂ ਨਿੰਗ

ਮਿਆਂਮਾਰ ਦੇ ਹਾਲਾਤ

ਗੁਆਂਢੀ ਮਿਆਂਮਾਰ ਦੀ ਫੌਜੀ ਸਰਕਾਰ ਪੀਡੀਐੱਫ਼ ਯਾਨੀ ਪੀਪਲਸ ਡਿਫੈਂਸ ਫੋਰਸ ਅਤੇ ਕੇਐੱਨਆਈ ਯਾਨੀ ਕੁਕੀ ਨੈਸ਼ਨਲ ਆਰਮੀ ਦੀਆਂ ਹਿੰਸਕ ਝੜਪਾਂ ਹਾਲੇ ਵੀ ਜਾਰੀ ਹਨ।

ਇੱਧਰ ਭਾਰਤ ਅਤੇ ਮਣੀਪੁਰ ਸਰਕਾਰ ਨੇ ਕਥਿਤ ਸ਼ਰਨਾਰਥੀਆਂ ਜਾਂ ਗ਼ੈਰ-ਕਨੂੰਨੀ ਘੁਸਪੈਠੀਆਂ ਨੂੰ ਸੂਬੇ ਵਿੱਚ ਜਾਰੀ ਹਿੰਸਾ ਦਾ ਜ਼ਿੰਮੇਵਾਰ ਠਹਿਰਾਇਆ ਹੈ, ਹਿੰਸਾ ਵਿੱਚ ਘੱਟ ਤੋਂ ਘੱਟ 180 ਲੋਕਾਂ ਦੀ ਜਾਨ ਗਈ ਹੈ ਅਤੇ 60,00 ਤੋਂ ਵੱਧ ਲੋਕ ਬੇਘਰ ਹੋਏ ਹਨ।

ਮਿਆਂਮਾਰ ਵਿੱਚ ਬੀਬੀਸੀ ਪੱਤਰਕਾਰ ਨਯੋ ਲੇਇ ਯੀ ਦੇ ਮੁਤਾਬਕ ਮਿਆਂਮਾਰ ਵਿੱਚ ਜਾਰੀ ਫੌਜੀ ਕਾਰਵਾਈ ਦਾ ਅਸਰ ਮਣੀਪੁਰ ਦੀਆਂ ਸਰਹੱਦਾਂ ਉੱਤੇ ਸਾਫ਼ ਨਜ਼ਰ ਆ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ “ਮੈਂ ਮਿਆਂਮਾਰ ਤੋਂ ਮਣੀਪੁਰ ਭੱਜੇ ਕਈ ਲੋਕਾਂ ਨਾਲ ਗੱਲ ਕੀਤੀ ਅਤੇ ਉਹ ਇੱਥੇ ਜਾਰੀ ਹਿੰਸਾ ਦੇ ਚਲਦੇ ਹੀ ਭਾਰਤ ਗਏ ਸੀ, ਪਰ ਉਹ ਇਸ ਗੱਲ ਤੋਂ ਦੁਖੀ ਹਨ ਕਿ ਉਨ੍ਹਾਂ ਨੂੰ ਮਣੀਪੁਰ ਦੀ ਹਿੰਸਾ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।”

ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਬਾਇੳਮੈਟ੍ਰਿਕ ਡੇਟਾ ਨੁੰ ਜਮ੍ਹਾ ਕਰਨ ਨਾਲ ਉਨ੍ਹਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ, ਜਦਕਿ ਮਣੀਪੁਰ ਵਿੱਚ ਉਨ੍ਹਾਂ ਨੂੰ ਸਹਾਇਤਾ ਮਿਲਣੀ ਚਾਹੀਦੀ ਸੀ।

ਮਣੀਪੁਰ ਦੇ ਇਕ ਸਰਹੱਦੀ ਖੇਤਰ ਦੇ ਸ਼ਹਿਰ ਵਿੱਚ ਪਛਾਣ ਬਦਲ ਕੇ ਰਹਿਣ ਵਾਲੀ ਮਿਆਂਮਾਰ ਦੀ ਇੱਕ ਔਰਤ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ ਆਪਣੀ ਦਾਸਤਾਨ ਸੁਣਾਈ।

ਕੁਕੀ-ਚਿਨ ਜਨਜਾਤੀ ਵਾਲੀ ਡੋਈ ਸ਼ਵੇ(ਨਾਮ ਬਦਲਿਆ ਹੋਇਆ) ਮਿਆਂਮਾਰ ਦੀ ਫੌਜੀ ਕਾਰਵਾਈ ਨਾਲ ਆਪਣੇ ਬੱਚਿਆਂ ਸਮੇਤ ਪੂਰੇ ਪਰਿਵਾਰ ਨੂੰ ਬਚਾ ਕੇ 2021 ਵਿੱਚ ਮਣੀਪੁਰ ਪਹੁੰਚੀ ਸੀ।

ਉਨ੍ਹਾਂ ਨੇ ਦੱਸਿਆ, “ਮਿਆਂਮਾਰ ਵਿੱਚ ਫੌਜ ਬਹੁਤ ਲੋਕਾਂ ਨੂੰ ਫੜ ਰਹੀ ਹੈ, ਨੌਕਰੀ ਕਰਨ ਵਾਲੇ ਮੇਰੇ ਕਈ ਸਹਿਯੋਗੀ ਫੜੇ ਗਏ, ਪੁਲਿਸ ਮੈਨੂੰ ਵੀ ਲੱਭ ਰਹੀ ਸੀ, ਮੇਰੇ ਪਰਿਵਾਰ ਨੂੰ ਵੀ ਜੇਲ੍ਹ ਵਿੱਚ ਸੁੱਟ ਦਿੰਦੀ ਹੈ।”

“ਇੱਥੇ ਤਾਂ ਕੋਈ ਸ਼ਰਨਾਰਥੀ ਕੈਂਪ ਨਹੀਂ ਸੀ ਜਦੋਂ ਅਸੀਂ 2021 ਵਿੱਚ ਆਏ ਸੀ, ਪਰ ਸਥਾਨਕ ਲੋਕਾਂ ਨੇ ਸਾਨੂੰ ਸਹਾਰਾ ਦਿੱਤਾ ਅਤੇ ਰਹਿਣ ਦੀ ਜਗ੍ਹਾ ਦਿੱਤੀ, ਪਰਿਭਾਸ਼ਿਤ ਤੌਰ ’ਤੇ ਅਸੀਂ ਸਾਰੇ ਇੱਕ ਹੀ ਹਾਂ।”

ਡੋਈ ਨੂੰ ਲੱਗਿਆ ਸੀ ਕਿ ਖ਼ਤਰਾ ਟਲ ਗਿਆ ਅਤੇ ਪੂਰਾ ਪਰਿਵਾਰ ਹੁਣ ਭਾਰਤ ਵਿੱਚ ਮਹਿਫ਼ੂਜ਼ ਹੈ।

ਪਰ ਤਿੰਨ ਮਹੀਨੇ ਪਹਿਲਾਂ ਮਣੀਪੁਰ ਵਿੱਚ ਮੈਤਈ ਅਤੇ ਕੁਕੀ ਸਮਾਜ ਇੱਕ ਦੂਜੇ ਨਾਲ ਭਿੜ ਗਏ ਅਤੇ ਹਿੰਸਾ ਦੀਆਂ ਅਜਿਹੀਆਂ ਵਾਰਦਾਤਾਂ ਹਾਲੇ ਵੀ ਜਾਰੀ ਹਨ।

ਭਰੀਆਂ ਹੋਈਆਂ ਅੱਖਾਂ ਨਾਲ ਡੋਈ ਸ਼ਵੇ ਨੇ ਪੁੱਛਿਆਂ, “ਇੰਫਾਲ ਅਤੇ ਚੂਰਾਚਾਂਦਪੁਰ ਵਿੱਚ ਹਿੰਸਾ ਸ਼ੁਰੂ ਹੋਣ ਨਾਲ ਅਸੀਂ ਬੇਚੈਨ ਹੋ ਗਏ ਸੀ।”

“ਇੱਕ ਮਾਂ ਹੋਣ ਦੇ ਨਾਤੇ ਮੇਰੀ ਚਿੰਤਾ ਵੱਧ ਰਹੀ ਹੈ, ਹਾਲੇ ਤੱਕ ਇੱਕ ਬੈਗ ਵਿੱਚ ਕੁਝ ਕੱਪੜੇ ਅਤੇ ਜ਼ਰੂਰੀ ਦਸਤਾਵੇਜ਼ ਲੈ ਕੇ ਸੌਂਦੇ ਹਾਂ, ਪਰ ਇਹ ਨਹੀਂ ਪਤਾ ਕਿ ਜੇਕਰ ਭੱਜਣਾ ਪਿਆ ਤਾਂ ਕਿੱਧਰ ਜਾਵਾਂਗੇ ? ਆਖ਼ਰ ਅਸੀਂ ਮਿਆਂਮਾਰ ਵਾਪਸ ਜਾਣਾ ਹੈ ਪਰ ਕਦੋਂ ਇਹ ਨਹੀਂ ਪਤਾ।”

ਖੇਤ
BBC

ਭਾਈਚਾਰਿਆਂ ਵਿੱਚ ਰੰਜਿਸ਼

ਮਣੀਪੁਰ ਵਿੱਚ ਫ਼ਿਲਹਾਲ ਮੈਤਈ ਅਤੇ ਕੁਕੀ ਭਾਈਚਾਰੇ ਅਲੱਗ-ਅਲੱਗ ਰਹਿ ਰਹੇ ਹਨ, ਆਜ਼ਾਦੀ ਤੋਂ ਬਾਅਦ ਇਸਾਈ ਧਰਮ ਮੰਨਣ ਵਾਲੇ ਕੁਕੀ ਭਾਈਚਾਰੇ ਨੁੰ ਅਨੁਸੂਚਿਤ ਜਨਜਾਤੀ ਦਾ ਦਰਜਾ ਮਿਲਿਆ ਸੀ ਜਦਕਿ ਮੈਤਈ ਲੋਕ ਹਿੰਦੂ ਅਨੁਸੂਚਿਤ ਜਾਤ ਬਣੇ।

ਝਗੜੇ ਦੀ ਵਜ੍ਹਾ ਇਹੀ ਹੈ ਕਿਉਂਕਿ ਮੈਤਈ ਲੋਕ ਕੁਕੀ-ਬਹੁਗਿਣਤੀ ਇਲਾਕਿਆਂ ਵਿੱਚ ਜ਼ਮੀਨ ਨਹੀਂ ਖ਼ਰੀਦ ਸਕਦੇ ਅਤੇ ਹੁਣ ਜਨਜਾਤੀ ਦਾ ਦਰਜਾ ਵੀ ਚਾਹੁੰਦੇ ਹਨ, ਮਸਲਾ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦਾ ਵੀ ਹੈ।

ਮੌਜੂਦਾ ਸੰਕਟ ਦੇ ਲਈ ਗੁਆਂਢੀ ਮਿਆਂਮਾਰ ਦੇ ਚਿਨ ਅਤੇ ਸਗੈਂਗ ਸੂਬੇ ਤੋਂ ਭੱਜ ਕੇ ਆਏ ਚਿਨ ਕੁਕੀ ਲੋਕਾਂ ਉੱਤੇ ਵੀ ਇਲਜ਼ਾਮ ਲੱਗੇ ਹਨ ਜਿਨ੍ਹਾਂ ਨੂੰ ਸੂਬਾ ਸਰਕਾਰ ‘ਗ਼ੈਰ-ਕਨੂੰਨੀ ਘੁਸਪੈਠੀਏ’ ਦੱਸਦੀ ਹੈ।

ਬਹੁਗਿਣਤੀ ਮੈਤਈ ਇਹ ਮੰਨਦੇ ਹਨ ਕਿ ਹਿੰਸਾ ਵਿੱਚ ਹਥਿਆਰਬੰਦ ‘ਕੁਕੀ ਘੁਸਪੈਠੀਆਂ ਦਾ ਹੱਥ’ ਹੈ ਜੋ ਭਾਰਤ ਮਿਆਂਮਾਰ ਸਰਹੱਦ ਉੱਤੇ ਨਸ਼ਿਆਂ ਦੇ ਉਤਪਾਦਨ ਅਤੇ ਕਾਰੋਬਾਰ ਵਿੱਚ ਸ਼ਾਮਲ ਹਨ।

ਤਿੰਨ ਮਈ ਨੂੰ ਸੂਬੇ ਵਿੱਚ ਹਿੰਸਾ ਭੜਕ ਜਾਣ ਤੋਂ ਦੋ ਮਹੀਨੇ ਬਾਅਦ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਐੱਨ ਬਿਰੇਨ ਸਿੰਘ ਨੇ ਖ਼ਬਰ ਏਜੰਸੀ ਏਐਨਅਈ ਨੂੰ ਕਿਹਾ ਸੀ, “ਸਾਡੇ ਸੂਬੇ ਮਣੀਪੁਰ ਦੀ ਸਰਹੱਦ 398 ਕਿਲੋਮੀਟਰ ਲੰਬੀ ਅਤੇ ਪੋਰਸ ਹੈ ਜਿਸਦੀ ਪੂਰੀ ਨਿਗਰਾਨੀ ਵੀ ਨਹੀਂ ਹੋ ਸਕਦੀ।”

“ਹੁਣ ਇਸ ਵਿੱਚ ਕੀ-ਕੀ ਹੋ ਰਿਹਾ ਹੈ, ਇਹ ਮੈਂ ਕੀ ਕਹਾਂ, ਸਾਡੀਆਂ ਭਾਰਤੀ ਫੌਜਾਂ ਤੈਨਾਤ ਹਨ, ਪਰ ਉਹ ਇੰਨੀ ਲੰਬੀ ਚੌੜੀ ਸਰਹੱਦ ’ਤੇ ਨਜ਼ਰ ਤਾਂ ਨਹੀਂ ਰੱਖ ਸਕਦੀ। ਇਸ ਵਿੱਚ ਕੀ ਹੋ ਰਿਹਾ ਹੈ, ਉਸ ਬਾਰੇ ਅਸੀਂ ਇਨਕਾਰ ਨਹੀਂ ਕਰ ਸਕਦੇ। ਸਭ ਕੁਝ ਤਰਤੀਬ-ਬੱਧ ਤਾਂ ਲੱਗ ਰਿਹਾ ਹੈ, ਪਰ ਇਸਦੀ ਵਜ੍ਹਾ ਸਾਫ ਨਹੀਂ ਹੈ।”

ਚਿਨ-ਕੁਕੀ ਲੋਕਾਂ ਦਾ ਇਤਿਹਾਸ

ਕੁਕੀ ਭਾਈਚਾਰਾ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕਰਦੇ ਹੋਏ ਅਲੱਗ ਸਰਕਾਰ ਦੀ ਮੰਗ ਕਰ ਰਿਹਾ ਹੈ, ਜਿਸਨੂੰ ਕੇਂਦਰ ਸਰਕਾਰ ਨੇ ਮਨ੍ਹਾ ਕਰ ਦਿੱਤਾ ਹੈ।

ਗ਼ੈਰ-ਕਨੂੰਨੀ ਘੁਸਪੈਠੀਏ ਵਾਲੇ ਇਲਜ਼ਾਮ ਨੂੰ ਮਨਘੜ੍ਹਤ ਕਹਾਣੀ ਦੱਸਦੇ ਹੋਏ, ਕੁਕੀ ਭਾਈਚਾਰੇ ਦੇ ਲੋਕ ਇਸ ਖੇਤਰ ਦੇ ਇਤਿਹਾਸ ਦੀ ਗੱਲ ਦੱਸਦੇ ਹਨ।

ਮਣੀਪੁਰ ਦੇ ਡਿਟੈਂਸ਼ਨ ਸੈਂਟਰ ਵਿੱਚ ਕੈਦ ਮਿਆਂਮਾਰ ਦੇ ਕੈਦੀਆਂ ਦੇ ਵਕੀਲ ਡੇਵਿਡ ਵਾਇਫ਼ਾਈ ਦਾ ਮੰਨਣਾ ਹੈ ਕਿ, “ਕੌਮਾਂਤਰੀ ਸਰਹੱਦਾਂ ਨੂੰ ਬਣਾਉਂਦੇ ਸਮੇ ਬਰਤਾਨਵੀ ਸਰਕਾਰ ਨੇ ਗੌਰ ਹੀ ਨਹੀਂ ਕੀਤਾ ਕਿ ਇੱਥੇ ਕੌਣ ਰਹਿੰਦਾ ਹੈ।”

ਉਨ੍ਹਾਂ ਨੇ ਅੱਗੇ ਦੱਸਿਆ, “ਜਿਵੇਂ ਮੇਰੀਆਂ ਕਈ ਪੀੜ੍ਹੀਆਂ ਇਸ ਸਰਹੱਦ ਉੱਤੇ ਰਹਿੰਦੀਆਂ ਹਨ ਅਤੇ ਅਸੀਂ ਭਾਰਤੀ ਹਾਂ, ਪਰ ਮੇਰੀ ਭੈਣ ਦਾ ਵਿਆਹ ਬਰਮਾ ਦੇ ਇੱਕ ਕੁਕੀ ਪਰਿਵਾਰ ਵਿੱਚ ਹੋਇਆ ਹੈ ਅਤੇ ਉਹ ਸਰਹੱਦ ਦੇ ਬਿਲਕੁਲ ਉਸ ਪਾਰ ਰਹਿੰਦੇ ਹਨ।”

“ਜੇਕਰ ਉਹ ਇੱਥੇ ਰਹਿਣ ਆਉਂਦੀ ਹੈ ਤਾਂ ਉਸਨੂੰ ਗ਼ੈਰ-ਕਨੂੰਨੀ ਘੁਸਪੈਠੀਆ ਆਖਣਾ ਗ਼ਲਤ ਹੋਵੇਗਾ। ਉਹ ਸਿਆਸੀ ਸ਼ਰਨਾਰਥੀ ਤੱਕ ਕਹੇ ਜਾ ਸਕਦੇ ਹਨ।”

“ਕਿਉਂਕਿ ਉਹ ਇੱਥੇ ਹਮੇਸ਼ਾ ਦੇ ਲਈ ਨਹੀਂ ਆਉਣਾ ਚਾਹੁੰਦੇ, ਜੇ ਸਿਆਸੀ ਸਥਿਰਤਾ ਰਹਿੰਦੀ ਹੈ ਤਾਂ ਮਿਆਂਮਾਰ ਵਿੱਚ ਉਨ੍ਹਾਂ ਨੂੰ ਜ਼ਿਆਦਾ ਸੁਖ-ਅਰਾਮ ਹੈ।”

ਭਾਰਤ ਅਤੇ ਮਿਆਂਮਾਰ ਦੇ ਵਿੱਚ 1643 (ਸਾਢੇ ਸੋਲਾਂ ਸੌ) ਕਿਲੋਮੀਟਰ ਦੀ ਸਰਹੱਦ ਹੈ ਜੋ ਮਿਜ਼ੋਰਮ, ਮਣੀਪੁਰ, ਨਾਗਾਲੈਂਡ, ਅਤੇ ਅਰੁਣਾਚਲ ਪ੍ਰਦੇਸ਼ ਤੱਕ ਫੈਲੀ ਹੋਈ ਹੈ।

2022 ਵਿੱਚ ਭਾਰਤ ਵੱਲੋਂ ਰੋਕ ਲਾਉਣ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਵਿੱਚ ‘ਫ੍ਰੀ ਮੂਵਮੈਂਟ ਰਿਜੀਮ’ ਦਾ ਕਰਾਰ ਸੀ।

BBC
BBC

ਮਣੀਪੁਰ ਤੇ ਮਿਜ਼ੋਰਮ ਸੂਬਿਆਂ ਤੋਂ ਭਾਰਤ ਆਉਣ ਵਾਲੇ ਸ਼ਰਨਾਰਥੀ

  • ਸਾਲ 2021 ਤੋਂ ਮਿਆਂਮਾਰ ਵਿੱਚ ਫੌਜੀ ਸ਼ਾਸ਼ਨ ਹੈ ਅਤੇ ਆਮ ਨਾਗਰਿਕਾਂ ਉੱਤੇ ਫੌਜੀ ਕਾਰਵਾਈ ਦੇ ਚਲਦਿਆਂ ਹਜ਼ਾਰਾਂ ਲੋਕਾਂ ਨੇ ਗੁਆਂਢੀ ਦੇਸ਼ ਭਾਰਤ ਦੇ ਮਣੀਪੁਰ ਅਤੇ ਮਿਜ਼ੋਰਮ ਸੂਬਿਆਂ ਵਿੱਚ ਸ਼ਰਨ ਲਈ ਹੈ।
  • ਜ਼ਿਆਦਾਤਰ ਲੋਕਾਂ ਨੇ ਵੀ ਇਹ ਦੱਸਿਆ ਕਿ ਉਹ ਭਾਰਤ ਦੀ ਸਰਹੱਦ ਪਾਰ ਕਰਕੇ ਮਿਆਂਮਾਰ ਤੋਂ ਇਸ ਲਈ ਆਏ ਤਾਂ ਜੋ ਉੱਥੇ ਜਾਰੀ ਫੌਜੀ ੳਪਰੇਸ਼ਨ ਤੋਂ ਬਚ ਸਕਣ।
  • ਗੁਆਂਢੀ ਮਿਆਂਮਾਰ ਦੀ ਫੌਜੀ ਸਰਕਾਰ ਪੀਡੀਐੱਫ਼ ਯਾਨੀ ਪੀਪਲਸ ਡਿਫੈਂਸ ਫੋਰਸ ਅਤੇ ਕੇਐੱਨਆਈ ਯਾਨੀ ਕੁਕੀ ਨੈਸ਼ਨਲ ਆਰਮੀ ਦੀਆਂ ਹਿੰਸਕ ਝੜਪਾਂ ਹਾਲੇ ਵੀ ਜਾਰੀ ਹਨ।
  • ਇੱਧਰ ਭਾਰਤ ਅਤੇ ਮਣੀਪੁਰ ਸਰਕਾਰ ਨੇ ਕਥਿਤ ਸ਼ਰਨਾਰਥੀਆਂ ਜਾਂ ਗ਼ੈਰ-ਕਨੂੰਨੀ ਘੁਸਪੈਠੀਆਂ ਨੂੰ ਸੂਬੇ ਵਿੱਚ ਜਾਰੀ ਹਿੰਸਾ ਦਾ ਜਿੰਮੇਵਾਰ ਠਹਿਰਾਇਆ ਹੈ, ਹਿੰਸਾ ਵਿੱਚ ਘੱਟ ਤੋਂ ਘੱਟ 180 ਲੋਕਾਂ ਦੀ ਜਾਨ ਗਈ ਹੈ ਅਤੇ 60,00 ਤੋਂ ਵੱਧ ਲੋਕ ਬੇਘਰ ਹੋਏ ਹਨ।
  • ਸੰਯੁਕਤ ਰਾਸ਼ਟਰ ਦੇ ਮੁਤਾਬਕ ਮਿਆਂਮਾਰ ਵਿੱਚ ਫੌਜੀ ਰਾਜ ਆਉਣ ਤੋਂ ਬਾਅਦ ਤਕਰੀਬਨ 80,000 ਸ਼ਰਨਾਰਥੀ ਦੂਜੇ ਦੇਸ਼ਾਂ ਵਿੱਚ ਭੱਜ ਗਏ ਹਨ ਜਿਸ ਵਿੱਚ ਭਾਰਤ ਵੀ ਸ਼ਾਮਲ ਹੈ।
BBC
BBC
ਡੇਵਿਡ
BBC
ਡੇਵਿਡ

ਇਸ ਦੇ ਤਹਿਤ ਸਰਹੱਦ ਉੱਤੇ ਰਹਿਣ ਵਾਲੀਆਂ ਜਨਜਾਤੀਆਂ ਨੂੰ ਬਿਨ੍ਹਾਂ ਵੀਜ਼ੇ ਦੇ ਇੱਕ ਦੂਜੇ ਦੇ ਸਰਹੱਦੀ ਖੇਤਰਾਂ ਦੇ 16 ਕਿਲੋਮੀਟਰ ਅੰਦਰ ਤੱਕ ਆਉਣ-ਜਾਣ ਦੀ ਛੋਟ ਸੀ।

ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੇ ਮਿਆਂਮਾਰ ਤੋਂ ਟਿੰਬਰ (ਟੀਕ, ਸਾਗੌਨ ਜਿਹੀ ਕੀਮਤ ਲਕੜੀ) ਮੰਗਵਾਉਣੀ ਵਧਾਈ ਸੀ ਅਤੇ ਜਦਕਿ ਮਿਆਂਮਾਰ ਨੇ ਭਾਰਤੀ ਕੰਪਨੀਆਂ ਤੋਂ ਹਥਿਆਰ ਅਤੇ ਹੋਰ ਫੌਜੀ ਸਮਾਨ ਵੀ ਖਰੀਦਣਾ ਸ਼ੁਰੂ ਕਰ ਦਿੱਤਾ ਸੀ।

ਇਸ ਵਪਾਰ ਵਿੱਚ ਪਹਿਲੀ ਮੰਦੀ ਕੋਵਿਡ-19 ਦੇ ਦੌਰਾਨ ਦਿਖੀ ਸੀ ਅਤੇ ਦੂਜੀ ਉਦੋਂ ਮਹਿਸੂਸ ਹੋਈ ਜਦੋਂ ਭਾਰਤ ਨੇ ‘ਫ੍ਰੀ ਮੂਵੈਂਟ ਰਿਜੀਮ’ ਬੰਦ ਕਰ ਦਿੱਤਾ।

ਕਿਉਂਕਿ ਮਣੀਪੁਰ ਵਿੱਚ ਹਿੰਸਾ ਹਾਲੇ ਵੀ ਜਾਰੀ ਹੈ ਤਾਂ ਇਸ ਗੱਲ ਦੀ ਪੜਤਾਲ ਜ਼ਰੂਰੀ ਹੈ ਕਿ ਆਖ਼ਰ ਮਿਆਂਮਾਰ ਤੋਂ ਇੱਥੇ ਆਉਣ ਵਾਲੇ ਲੋਕ ਕੌਣ ਹਨ।

ਸਰਕਾਰੀ ਅੰਕੜਿਆਂ ਮੁਤਾਬਕ ਕਰੀਬ ਢਾਈ ਹਜ਼ਾਰ ਅਜਿਹੇ ਲੋਕਾਂ ਦੀ ਪਛਾਣ ਕਰ ਲਈ ਗਈ ਹੈ।

ਸੰਯੁਕਤ ਰਾਸ਼ਟਰ ਦੇ ਮੁਤਾਬਕ ਮਿਆਂਮਾਰ ਵਿੱਚ ਫੌਜੀ ਰਾਜ ਆਉਣ ਤੋਂ ਬਾਅਦ ਤਕਰੀਬਨ 80,000 ਸ਼ਰਨਾਰਥੀ ਦੂਜੇ ਦੇਸ਼ਾਂ ਵਿੱਚ ਭੱਜ ਗਏ ਹਨ ਜਿਸ ਵਿੱਚ ਭਾਰਤ ਵੀ ਸ਼ਾਮਲ ਹੈ।

ਭਾਰਤ ਨੇ ਮਿਆਂਮਾਰ ਨਾਲ ਆਪਣੇ ਕੂਟਨੀਤਕ ਰਿਸ਼ਤਿਆਂ ਦੀ ਸੰਜੀਦਗੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ, ਉੱਥੇ ਲੋਕਤੰਤਰ ਦੀ ਬਹਾਲੀ ਦੀ ਗੱਲ ਦੁਹਰਾਈ ਹੈ ਪਰ ਭਾਰਤ ਭੱਜ ਆਏ ਸ਼ਰਨਾਰਥੀਆਂ ਨੂੰ ਵਾਪਸ ਭੇਜੇ ਜਾਣ ਸਬੰਧੀ ਕੋਈ ਗੱਲ ਹਾਲੇ ਤੱਕ ਅੱਗੇ ਨਹੀਂ ਵਧੀ ਹੈ।

ਪੀਪਲਸ ਅਲਾਇੰਸ ਦੇ ਮੀਤ ਪ੍ਰਧਾਨ ਚਿਨਖੋਲਾਲ ਥਾਂਸਿੰਗ
BBC
ਪੀਪਲਸ ਅਲਾਇੰਸ ਦੇ ਮੀਤ ਪ੍ਰਧਾਨ ਚਿਨਖੋਲਾਲ ਥਾਂਸਿੰਗ

‘ਵਾਰ’ ਰਿਫ਼ਊਜੀ’

ਸਵਾਲ ਹੁਣ ਵੀ ਹੈ ਕਿ ਮਿਆਂਮਾਰ ਤੋਂ ਆਉਣ ਵਾਲਿਆਂ ਵਿੱਚੋਂ ‘ਗ਼ੈਰ-ਕਨੂੰਨੀ ਘੁਸਪੈਠੀਆ’ ਕਿਸ ਨੂੰ ਆਖਾਂਗੇ ਅਤੇ ‘ਵਾਰ ਰਿਫ਼ਊਜੀ’ ਕਿਸਨੂੰ ਕਹਾਂਗੇ।

ਅਸੀਂ ਮਣੀਪੁਰ ਦੇ ਸੂਚਨਾ ਮੰਤਰੀ ਸਪਮ ਰਾਜਨ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਤੇ ਰਾਜ ਵਿੱਚ ਜਾਰੀ ਹਿੰਸਾ ਦੇ ਪਿੱਛੇ ਸਿਰਫ “ਗ਼ੈਰ-ਕਨੂੰਨੀ ਘੁਸਪੈਠ” ਨੂੰ ਵਜ੍ਹਾ ਦੱਸਣਾ ਇੱਕ ਸਰਕਾਰੀ ਬਿਰਤਾਂਤ ਤਾਂ ਨਹੀਂ ਬਣ ਗਿਆ ?

ਸਪਮ ਰੰਜਨ ਨੇ ਕਿਹਾ, “ਸਾਡਾ ਕਿਸੇ ਭਾਈਚਾਰੇ ਦੇ ਖਿਲਾਫ ਕੁਝ ਨਹੀਂ ਹੈ, ਬੱਸ ਚਿੰਤਾ ਹੈ ਜੋ ਬਾਹਰੋਂ ਆ ਚੁੱਕੇ ਹਨ, ਬਹੁਤ ਲੋਕ ਸਾਡੇ ਸੂਬੇ ਵਿੱਚ ਗ਼ੈਰ-ਕਨੂੰਨੀ ਤਰੀਕੇ ਨਾਲ ਆਉਂਦੇ ਰਹੇ ਹਨ ਤਾਂ ਅਸੀਂ ਇਸ ਅਹਿਮ ਮੁੱਦੇ ਨੂੰ ਤਾਂ ਚੁੱਕਣਾ ਹੀ ਸੀ, ਲੋਕਾਂ ਦੇ ਬਾਇਓਮੈਟ੍ਰਿਕ ਵਗੈਰਾ ਲਏ ਜਾ ਰਹੇ ਹਨ ਅਤੇ ਅਜੇ ਤਾਂ ਸਿਰਫ਼ ਸ਼ੁਰੂਆਤ ਹੋਈ ਹੈ, ਹੁਣ ਸਰਹੱਦ ਉੱਤੇ ਫੈਂਸਿੰਗ ਸ਼ੁਰੂ ਹੋਵੇਗੀ।”

“ਸਰਹੱਦ ਉੱਤੇ ਫੈਂਸਿੰਗ ਸ਼ੁਰੂ ਕਰਨ ਦੀ ਪਹਿਲ ਦੀ ਪੁਸ਼ਟੀ ਸੰਸਦ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਕਰ ਚੁੱਕੇ ਹਨ।

ਉਨ੍ਹਾਂ ਨੇ ਪਿਛਲੇ ਸੰਸਦੀ ਸੈਸ਼ਨ ਵਿੱਚ ਕਿਹਾ ਸੀ, “ਕਿਉਂਕਿ ਭਾਰਤ-ਮਿਆਂਮਾਰ ਸਰਹੱਦ ਉੱਤੇ ਆਜ਼ਾਦੀ ਦੇ ਬਾਅਦ ਤੋਂ ਹੀ ਫ੍ਰੀ ਬਾਰਡਰ ਹੈ ਤਾਂ ਵੱਡੀ ਗਿਣਤੀ ਵਿੱਚ ਕੁਕੀ ਭਾਈਚਾਰਿਆਂ ਦਾ ਇੱਥੇ ਆਉਣਾ ਸ਼ੁਰੂ ਹੋਇਆ ਅਤੇ ਜਦੋਂ ਪਰਿਵਾਰ ਜੰਗਲਾਂ ਵਿੱਚ ਵਸਣ ਲੱਗੇ ਤਾਂ ਮਣੀਪੁਰ ਦੇ ਲੋਕਾਂ ਵਿੱਚ ਇੱਕ ਤਰ੍ਹਾਂ ਦੀ ਅਸੁਰੱਖਿਆ ਦੀ ਭਾਵਨਾ ਉਤਪਨ ਹੋਈ ਹੈ।”

ਮਣੀਪੁਰ-ਮਿਆਂਮਾਰ ਸਰਹੱਦ ਦਾ ਦੌਰਾ ਕਰਨ ਉੱਤੇ ਸਾਨੂੰ ਕਈ ਅਜਿਹੇ ਪਿੰਡ ਮਿਲੇ ਜਿਨ੍ਹਾਂ ਵਿੱਚੋਂ ਕੁਝ ਭਾਰਤ ਵਿੱਚ ਆਉਂਦੇ ਹਨ ਅਤੇ ਕੁਝ ਮਿਆਂਮਾਰ ਦਾ ਹਿੱਸਾ ਹਨ।

ਸਰਹੱਦ ਉੱਤੇ ਰਹਿਣ ਵਾਲਿਆਂ ਦੀ ਭਾਸ਼ਾ ਵੀ ਇੱਕੋ ਜਿਹੀ ਹੈ, ਪੌਸ਼ਾਕ ਵੀ ਅਤੇ ਖਾਣ-ਪੀਣ ਵੀ।

ਇਨ੍ਹਾਂ ਵਿੱਚ ਮੈਤਈ ਅਤੇ ਕੁਕੀ ਭਾਈਚਾਰੇ ਦੇ ਲੋਕ ਸ਼ਾਮਲ ਹਨ, ਮਣੀਪੁਰ ਦਾ ਕੁਕੀ ਭਾਈਚਾਰਾ ਇਸ ਗੱਲ ਤੋਂ ਦੁਖੀ ਨਜ਼ਰ ਆ ਰਿਹਾ ਹੈ ਕਿ ਕਈ ਲੋਕ ਇਨ੍ਹਾਂ ਸਾਰਿਆਂ ਨੂੰ ‘ਗ਼ੈਰ-ਕਨੂੰਨੀ ਘੁਸਪੈਠੀਆਂ ਦੀ ਸੂਚੀ ਵਿੱਚ ਸ਼ਾਮਲ ਕਰ ਰਹੇ ਹਨ।

ਮਣੀਪੁਰ ਦੇ ਸੂਚਨਾ ਮੰਤਰੀ ਸਪਮ ਰਾਜਨ
BBC
ਮਣੀਪੁਰ ਦੇ ਸੂਚਨਾ ਮੰਤਰੀ ਸਪਮ ਰਾਜਨ

ਚੂਰਾਚਾਂਦਪੁਰ ਵਿੱਚ ਕੁਕੀ ਪੀਪਲਸ ਅਲਾਇੰਸ ਦੇ ਮੀਤ ਪ੍ਰਧਾਨ ਚਿਨਖੋਲਾਲ ਥਾਂਸਿੰਗ ਨੇ ਇਸੇ ਮਸਲੇ ਉੱਤੇ ਲੰਬੀ ਗੱਲ ਕੀਤੀ।

ਉਨ੍ਹਾਂ ਮੁਤਾਬਕ, “ ਚਾਹੇ ਸੀਰੀਆ ਹੋਵੇ ਜਾਂ ਹਿੰਸਕ ਸੰਘਰਸ਼ ਵਾਲਾ ਕਈ ਹੋਰ ਦੇਸ਼, ਸ਼ਰਨਾਰਥੀਆਂ ਨੂੰ ਮਾਨਵੀ ਆਧਾਰ ਉੱਤੇ ਯੂਰਪ, ਬ੍ਰਿਟੇਨ ਜਾਂ ਅਮਰੀਕਾ ਜਿਹੇ ਦੇਸ਼ਾਂ ਵਿੱਚ ਸ਼ਰਣ ਮਿਲਦੀ ਰਹੀ ਹੈ, ਠੀਕ ਉਸੇ ਤਰ੍ਹਾਂ ਮਿਆਂਮਾਰ ਵਿੱਚ ਫੌਜੀ ਰਾਜ ਤੋਂ ਪਰੇਸ਼ਾਨ ਹੋਕੇ ਆਉਣ ਵਾਲੇ ਸ਼ਰਨਾਰਥੀਆਂ ਦੇ ਮਨੁੱਖੀ ਹੱਕਾਂ ਦੀ ਰੱਖਿਆ ਕਰਦੇ ਹੋਏ ਭਾਰਤ ਵਿੱਚ ਉਨ੍ਹਾਂ ਦਾ ਸਵਾਗਤ ਕਰਨਾ ਚਾਹੀਦਾ ਹੈ।”

ਪਰ ਜ਼ਮੀਨੀ ਹਕੀਕਤ ਇਹੀ ਹੈ ਕਿ ਸੈਂਕੜੇ ਸਾਲਾਂ ਤੋਂ ਨਾਲ ਰਹਿ ਰਹੇ ਕੁਕੀ ਅਤੇ ਮੈਤਈ ਲੋਕਾਂ ਦੇ ਵਿੱਚ ਦੁਸ਼ਮਣੀ ਡੂੰਘੀ ਹੁੰਦੀ ਜਾ ਰਹੀ ਹੈ।

65 ਸਾਲਾਂ ਦੇ ਐੱਨ ਪੁਲਿੰਦ੍ਰੋ ਸਿੰਘ ਭਾਰਤ-ਮਿਆਂਮਾਰ ਸਰਹੱਦ ਉੱਤੇ ਵਸੇ ਮੋਰੇਹ ਸ਼ਹਿਰ ਵਿੱਚ ਵਪਾਰ ਕਰਦੇ ਸਨ, ਚਾਰ ਮਈ ਨੂੰ ਇੱਕ ਗੁੱਸਾਈ ਭੀੜ ਨੇ ਉਨ੍ਹਾਂ ਦੇ ਘਰ ਅਤੇ ਗੋਦਾਮ ਨੂੰ ਅੱਗ ਲਾ ਦਿੱਤੀ।

ਭਾਰਤੀ ਫੌਜੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਬਚਾਕੇ ਇੰਫਾਲ ਪਹੁੰਚਾਇਆ।

ਇਨ ਪੁਲਿੰਦ੍ਰੋ ਸਿੰਘ ਨੇ ਇੰਫਾਲ ਵਿੱਚ ਦੂਜੇ ਭਾਈਚਾਰੇ ਦੇ ਇੱਕ ਖਾਲੀ ਘਰ ਨੂੰ ਆਪਣੇ ਪਰਿਵਾਰ ਦਾ ਟਿਕਾਣਾ ਬਣਾ ਲਿਆ ਹੈ, ਵਾਪਸ ਆਉਣ ਦੀ ਸ਼ਰਤ ਵੀ ਹੈ, ਕਿਉਂਕਿ ਗੁਆਂਢੀ ਮਿਆਂਮਾਰ ਦੇ ਵੱਧਦੇ ਹੋਏ ਵਪਾਰ ਵਿੱਚ ਮੋਰੇਹ ਦੇ ਵਪਾਰੀਆਂ ਦਾ ਵੱਡਾ ਹੱਥ ਸੀ।

ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਜਦੋਂ ਮੋਰੇਹ ਵਿੱਚ ਸਟੇਟ ਫੋਰਸ ਰੱਖਣਗੇ ਤਾਂ ਹੀ ਅਸੀਂ ਲੋਕ ਵਾਪਸ ਜਾਵਾਂਗੇ, ਜੇਕਰ ਮਣੀਪੁਰੀ ਲੋਕਾਂ ਨੂੰ ਮੋਰੇਹ ਵਿੱਚ ਨਹੀਂ ਰਹਿਣ ਦੇਣਗੇ ਤਾਂ ਸਾਡਾ ਵਪਾਰ ਜੋ ਮਣੀਪੁਰ ਨੂੰ ਵਿਕਸਿਤ ਕਰ ਰਿਹਾ ਹੈ, ਉਹ ਸਭ ਫੇਲ੍ਹ ਹੋ ਜਾਵੇਗਾ ਅਤੇ ਨੁਕਸਾਨ ਪੂਰੇ ਮਣੀਪੁਰ ਦਾ ਹੋਵੇਗਾ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News