ਡੌਨਲਡ ਟਰੰਪ ਨੇ ਜੌਰਜੀਆ ਦੀ ਜੇਲ੍ਹ ''''ਚ ਕਿਉਂ ਕੀਤਾ ਆਤਮ ਸਮਰਪਣ, ਕੀ ਹੈ ਪੂਰਾ ਮਾਮਲਾ

Friday, Aug 25, 2023 - 09:01 AM (IST)

ਡੌਨਲਡ ਟਰੰਪ ਨੇ ਜੌਰਜੀਆ ਦੀ ਜੇਲ੍ਹ ''''ਚ ਕਿਉਂ ਕੀਤਾ ਆਤਮ ਸਮਰਪਣ, ਕੀ ਹੈ ਪੂਰਾ ਮਾਮਲਾ
ਡੌਨਲਡ ਟਰੰਪ
Fulton County Sheriff''''s Office

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਜੌਰਜੀਆ ਦੀ ਫੁਲਟਨ ਕਾਊਂਟੀ ਜੇਲ੍ਹ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ।

ਸਾਲ 2020 ਦੀਆਂ ਚੋਣਾਂ ''''ਚ ਮਿਲੀ ਹਾਰ ਦੇ ਨਤੀਜਿਆਂ ਨੂੰ ਉਲਟਾਉਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ''''ਚ ਉਨ੍ਹਾਂ ਖ਼ਿਲਾਫ਼ ਇਹ ਕੇਸ ਚੱਲ ਰਿਹਾ ਹੈ।

ਜੇਲ੍ਹ ਤੋਂ ਟਰੰਪ ਦੀ ਅਧਿਕਾਰਤ ਫੋਟੋ, ਜਿਸ ਨੂੰ ਮਗਸ਼ੌਟ ਕਿਹਾ ਜਾਂਦਾ ਹੈ, ਜਾਰੀ ਕੀਤੀ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਟਰੰਪ ਦਾ ਕੋਈ ਮਗਸ਼ੌਟ ਜਨਤਕ ਕੀਤਾ ਗਿਆ ਹੈ।

ਟਰੰਪ ਦੀ ਜ਼ਮਾਨਤ ਲਈ ਮੁਚਲਕੇ ਦੀ ਰਕਮ 2 ਲੱਖ ਅਮਰੀਕੀ ਡਾਲਰ ਰੱਖੀ ਗਈ, ਉਨ੍ਹਾਂ ਵੱਲੋਂ ਇਹ ਰਕਮ ਭਰਨ ਤੋਂ ਬਾਅਦ 20 ਮਿੰਟਾਂ ਦੇ ਅੰਦਰ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ।

ਇਸ ਮਹੀਨੇ ਦੀ ਸ਼ੁਰੂਆਤ ''''ਚ ਜੌਰਜੀਆ ''''ਚ ਇੱਕ ਸਰਕਾਰੀ ਵਕੀਲ ਨੇ ਰਿਪਬਲਿਕਨ ਨੇਤਾ ਅਤੇ ਸਾਬਕਾ ਰਾਸ਼ਟਰਪਤੀ ''''ਤੇ ਕਈ ਇਲਜ਼ਾਮ ਲਗਾਏ ਸਨ।

ਉਨ੍ਹਾਂ ''''ਤੇ ਜੋ ਬਾਈਡਨ ਨੂੰ ਹਰਾਉਣ ਦੀ ਕੋਸ਼ਿਸ਼ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਵੀ ਇਲਜ਼ਾਮ ਹੈ।

ਡੌਨਲਡ ਟਰੰਪ
Reuters

ਇਹ ਚੌਥੀ ਵਾਰ ਹੈ, ਜਦੋਂ ਇਸ ਸਾਲ ਟਰੰਪ ਅਦਾਲਤ ਜਾਂ ਸੰਘੀ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰ ਰਹੇ ਹਨ।

ਇਸ ਤੋਂ ਪਹਿਲਾਂ ਵੀ ਜਦੋਂ ਉਨ੍ਹਾਂ ਵਿਰੁੱਧ ਅਪਰਾਧਿਕ ਮਾਮਲੇ ਚਲਾਏ ਗਏ ਤਾਂ ਉਨ੍ਹਾਂ ਨੇ ਤਿੰਨ ਵਾਰ ਆਤਮ ਸਮਰਪਣ ਕੀਤਾ ਸੀ। ਅਮਰੀਕੀ ਮੀਡੀਆ ਮੁਤਾਬਕ 2023 ਤੋਂ ਪਹਿਲਾਂ ਅਮਰੀਕਾ ''''ਚ ਅਜਿਹਾ ਕਦੇ ਨਹੀਂ ਦੇਖਿਆ ਗਿਆ।

ਫੁਲਟਨ ਕਾਊਂਟੀ ਜੇਲ੍ਹ ਦੀ ਬੁਕਿੰਗਸ਼ੀਟ ਵਿੱਚ ਡੌਨਲਡ ਟਰੰਪ ਦੇ ਨਾਮ ਦੀ ਐਂਟਰੀ ਕਰ ਦਿੱਤੀ ਗਈ ਹੈ।

ਇਸ ਵਿੱਚ ਉਨ੍ਹਾਂ ਦੇ ਖ਼ਿਲਾਫ਼ 13 ਇਲਜ਼ਾਮ, ਕਥਿਤ ਅਪਰਾਧਾਂ ਦੀਆਂ ਤਰੀਕਾਂ ਅਤੇ ਜ਼ਮਾਨਤਾਂ ਦਾ ਵੇਰਵਾ ਵੀ ਸੂਚੀਬੱਧ ਕੀਤਾ ਗਿਆ ਹੈ।

ਟਰੰਪ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਰਹੇ ਹਨ।

ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਚੋਣਾਂ ਨੂੰ ਚੁਣੌਤੀ ਦੇਣ ਦੇ ਯੋਗ ਹੋਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਇਹ ਚੋਣ ਧਾਂਦਲੀ ਵਾਲੀ ਚੋਣ ਸੀ। ਮੈਂ ਕੁਝ ਵੀ ਗ਼ਲਤ ਨਹੀਂ ਕੀਤਾ ਅਤੇ ਹਰ ਕੋਈ ਇਹ ਜਾਣਦਾ ਹੈ। ਜੇਕਰ ਸਾਨੂੰ ਲੱਗਦਾ ਹੈ ਕਿ ਚੋਣਾਂ ''''ਚ ਬੇਈਮਾਨੀ ਹੋਈ ਹੈ ਤਾਂ ਸਾਡੇ ਕੋਲ ਇਸ ਨੂੰ ਚੁਣੌਤੀ ਦੇਣ ਦੇ ਸਾਰੇ ਅਧਿਕਾਰ ਹਨ।"

ਬੁੰਕਿਗ ਸ਼ੀਟ
Fulton County Jail
ਬੁੰਕਿਗ ਸ਼ੀਟ

ਢਾਈ ਸਾਲ ਬਾਅਦ ਟਰੰਪ ਦਾ ਪਹਿਲਾ ਟਵੀਟ

ਕਰੀਬ ਢਾਈ ਸਾਲ ਬਾਅਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਨੇਤਾ ਡੌਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ) ''''ਤੇ ਟਵੀਟ ਕੀਤਾ ਹੈ।

ਉਨ੍ਹਾਂ ਨੇ ਆਪਣਾ ਮਗਸ਼ੌਟ ਯਾਨਿ ਜੇਲ੍ਹ ਤੋਂ ਜਾਰੀ ਹੋਈ ਤਸਵੀਰ ਨੂੰ ਟਵੀਟ ਕੀਤਾ ਹੈ। ਤਸਵੀਰ ਦੇ ਨਾਲ ਉਨ੍ਹਾਂ ਨੇ ਆਪਣੀ ਵੈੱਬਸਾਈਟ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ, ਜਿਸ ਰਾਹੀਂ ਉਨ੍ਹਾਂ ਦੀ ਮੁਹਿੰਮ ਲਈ ਪੈਸਾ ਇਕੱਠਾ ਕੀਤਾ ਜਾਂਦਾ ਹੈ।

ਇਸ ਤੋਂ ਪਹਿਲਾਂ ਟਰੰਪ ਨੇ ਜਨਵਰੀ 2021 ਨੂੰ ਟਵੀਟ ਕੀਤਾ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਅੱਜ ਇਸ ਪਲੇਟਫਾਰਮ ਦੀ ਵਰਤੋਂ ਕੀਤੀ ਹੈ।

ਬੀਬੀਸੀ ਪੱਤਰਕਾਰ ਜਿਉਹੈਗਨ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦਰਜਨਾਂ ਅਪਰਾਧਿਕ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਅਗਲੇ 18 ਮਹੀਨਿਆਂ ਵਿੱਚ ਉਨ੍ਹਾਂ ''''ਤੇ ਕਈ ਵਾਰ ਮੁਕੱਦਮੇ ਚਲਾਏ ਜਾਣਗੇ।

2024 ਦੀਆਂ ਚੋਣਾਂ ਵਿੱਚ ਮੁੜ ਰਾਸ਼ਟਰਪਤੀ ਬਣਨ ਲਈ ਪ੍ਰਚਾਰ ਕਰਨ ਦੌਰਾਨ ਉਨ੍ਹਾਂ ਦੀਆਂ ਕਾਨੂੰਨੀ ਸਮੱਸਿਆਵਾਂ ਵਧ ਰਹੀਆਂ ਹਨ।

ਆਓ ਸੌਖੀ ਭਾਸ਼ਾ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਗੇ ਕੀ ਹੋਵੇਗਾ-

ਦੋਸ਼ ਲਗਾਉਣ ਦਾ ਕੀ ਮਤਲਬ ਹੈ?

ਜਦੋਂ ਕਿਸੇ ਵਿਅਕਤੀ ''''ਤੇ ਰਸਮੀ ਤੌਰ ''''ਤੇ ਅਪਰਾਧ ਦਾ ਇਲਜ਼ਾਮ ਲਗਾਇਆ ਜਾਂਦਾ ਹੈ ਅਤੇ ਉਸ ਨੂੰ ਫਿਰ ਇੱਕ ਪਟੀਸ਼ਨ ਦਾਖ਼ਲ ਕਰਨ ਲਈ ਅਦਾਲਤ ਵਿੱਚ ਪੇਸ਼ ਹੋਣਾ ਚਾਹੀਦਾ ਹੈ।

ਟਰੰਪ ਹੋਰ ਇਲਜ਼ਾਮਾਂ ਦਾ ਸਾਹਮਣਾ ਕਰਨ ਲਈ ਪਹਿਲਾਂ ਹੀ ਤਿੰਨ ਵਾਰ ਅਦਾਲਤ ਵਿੱਚ ਪੇਸ਼ ਹੋ ਚੁੱਕੇ ਹਨ ਅਤੇ ਉਨ੍ਹਾਂ ਸਾਰਿਆਂ ਤੋਂ ਇਨਕਾਰ ਕੀਤਾ ਹੈ।

ਉਨ੍ਹਾਂ ਨੂੰ ਸ਼ੁੱਕਰਵਾਰ 25 ਅਗਸਤ ਤੋਂ ਪਹਿਲਾਂ ਅਟਲਾਂਟਾ, ਜੌਰਜੀਆ ਵਿੱਚ ਦੁਬਾਰਾ ਅਜਿਹਾ ਕਰਨਾ ਪਵੇਗਾ।

ਡੌਨਲਡ ਟਰੰਪ
Getty Images

ਕੀ ਟਰੰਪ ਰਾਸ਼ਟਰਪਤੀ ਦੀ ਚੋਣ ਅਜੇ ਵੀ ਲੜ ਸਕਦੇ ਹਨ?

ਹਾਂ, ਅਮਰੀਕਾ ਦੇ ਸੰਵਿਧਾਨ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਟਰੰਪ ਨੂੰ ਆਪਣੀ ਚੋਣ ਮੁਹਿੰਮ ਨੂੰ ਜਾਰੀ ਰੱਖਣ ਤੋਂ ਰੋਕ ਸਕੇ ਭਾਵੇਂ ਕਿ ਉਨ੍ਹਾਂ ਉੱਤੇ ਕਈ ਅਪਰਾਧਾਂ ਦੇ ਇਲਜ਼ਾਮ ਕਿਉਂ ਨਾ ਲੱਗੇ ਹੋਣ ਪਰ ਵਿਹਾਰਕ ਵਿਚਾਰ ਹਨ।

ਕੇਸ ਹਫ਼ਤਿਆਂ ਤੱਕ ਚੱਲ ਸਕਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਸਮਾਂ ਅਦਾਲਤ ਵਿੱਚ ਬੈਠਣਾ ਹੋਵੇਗਾ। ਕਾਨੂੰਨੀ ਟੀਮ ਲਈ ਭੁਗਤਾਨ ਦਾ ਤਾਂ ਕੋਈ ਜ਼ਿਕਰ ਹੀ ਨਹੀਂ ਕੀਤਾ ਜਾਵੇਗਾ।

ਇਹ ਸਭ ਉਸ ਵੇਲੇ ਊਰਜਾ ਅਤੇ ਚੋਣਾਵੀਂ ਨਕਦੀ ਦੀ ਇੱਕ ਵੱਡੀ ਬਰਬਾਦੀ ਹੋਵੇਗੀ, ਇਹ ਅਜਿਹਾ ਸਮਾਂ ਹੋਵੇਗਾ ਜਦੋਂ ਉਹ ਰੈਲੀਆਂ ਕਰਨ ਅਤੇ ਵੋਟਰਾਂ ਨੂੰ ਮਿਲਣਾ ਵਧੇਰੇ ਪਸੰਦ ਕਰਨਗੇ।

ਹਾਲਾਂਕਿ, ਉਨ੍ਹਾਂ ਦਾ ਸਮਰਥਨ ਘਟਿਆ ਨਹੀਂ ਹੈ। ਉਨ੍ਹਾਂ ਨੇ ਰਿਪਬਲਿਕਨ ਰੇਸ ''''ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਅਤੇ ਅਗਲੇ ਸਾਲ ਦੁਬਾਰਾ ਜੋ ਬਾਈਡਨ ਦਾ ਸਾਹਮਣਾ ਕਰਨ ਲਈ ਸਭ ਤੋਂ ਅੱਗੇ ਹਨ।

ਕੀ ਟਰੰਪ ਨੂੰ ਜੇਲ੍ਹ ਹੋ ਸਕਦੀ ਹੈ?

ਇਨ੍ਹਾਂ ਇਲਜ਼ਾਮਾਂ ਵਿੱਚੋਂ ਬਹੁਤ ਸਾਰੇ ਇਲਜ਼ਾਮ ਸਾਬਤ ਹੋਣ ''''ਤੇ ਜੇਲ੍ਹ ਦੀ ਸਜ਼ਾ ਦੀ ਬਜਾਇ ਜੁਰਮਾਨਾ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਪਰ ਕੁਝ ਇਲਜ਼ਾਮ ਗੰਭੀਰ ਹਨ ਅਤੇ ਸਿਧਾਂਤਕ ਤੌਰ ''''ਤੇ ਸਲਾਖਾਂ ਦੇ ਪਿੱਛੇ ਭੇਜ ਸਕਦੇ ਹਨ।

ਭਾਵੇਂ ਟਰੰਪ ਜੇਲ੍ਹ ਵਿੱਚ ਹੀ ਕਿਉਂ ਨਾ ਚਲੇ ਜਾਣ ਉਹ ਤਾਂ ਵੀ ਰਾਸ਼ਟਰਪਤੀ ਲਈ ਆਪਣੀ ਦੌੜ ਜਾਰੀ ਰੱਖ ਸਕਦੇ ਹਨ ਅਤੇ ਚੋਣ ਜਿੱਤ ਸਕਦੇ ਹਨ।

1920 ਵਿੱਚ, ਸੋਸ਼ਲਿਸਟ ਪਾਰਟੀ ਦੇ ਉਮੀਦਵਾਰ ਯੂਜੀਨ ਡੇਬਸ ਨੂੰ ਜੇਲ੍ਹ ਵਿੱਚ ਰਹਿੰਦੇ ਹੋਏ ਇੱਕ ਮਿਲੀਅਨ ਵੋਟਾਂ ਮਿਲੀਆਂ ਸਨ।

ਡੌਨਲਡ ਟਰੰਪ
Getty Images

ਟਰੰਪ ਨੇ ਆਪਣੇ ਬਚਾਅ ਵਿੱਚ ਕੀ ਕਿਹਾ?

ਉਨ੍ਹਾਂ ਨੇ ਵਾਰ-ਵਾਰ ਮੁਕੱਦਮਿਆਂ ਨੂੰ ਸਿਆਸੀ ਤੌਰ ''''ਤੇ ਪ੍ਰੇਰਿਤ, ਜਾਣਬੁਝ ਕੇ ਉਨ੍ਹਾਂ ਦੀ ਰਾਸ਼ਟਰਪਤੀ ਦੀਆਂ ਇੱਛਾਵਾਂ ਨੂੰ ਪੱਟੜੀ ਤੋਂ ਉਤਾਰਨ ਵਜੋਂ ਦੱਸਿਆ ਹੈ।

ਉਨ੍ਹਾਂ ਦੇ ਵਕੀਲਾਂ ਨੇ, ਰਾਜਨੀਤਿਕ ਹਿੱਤਾਂ ਵਾਲੇ ਗਵਾਹਾਂ ''''ਤੇ ਭਰੋਸਾ ਕਰਦੇ ਹੋਏ ਕਿਹਾ ਕਿ ਜੌਰਜੀਆ ਵਿੱਚ ਤਾਜ਼ਾ ਇਲਜ਼ਾਮ "ਹੈਰਾਨ ਕਰਨ ਵਾਲੇ ਅਤੇ ਬੇਤੁਕੇ" ਸਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News