ਸੌਣ ਦਾ ਸਹੀ ਤਰੀਕਾ ਕੀ ਹੈ, ਕਿੰਨੀ ਦੇਰ ਸੌਣਾ ਚਾਹੀਦਾ ਹੈ ਅਤੇ ਸੌਣ ਵੇਲ਼ੇ ਇਨ੍ਹਾਂ 5 ਗੱਲਾਂ ਧਿਆਨ ਰੱਖੋ
Thursday, Aug 24, 2023 - 05:01 PM (IST)


ਥਕਾਵਟ ਭਰੇ ਦਿਨ ਤੋਂ ਬਾਅਦ ਹਰ ਕੋਈ ਚੰਗੀ ਨੀਂਦ ਲੈਣਾ ਚਾਹੁੰਦਾ ਹੈ। ਕਈ ਕਰਵਟ ਲੈ ਕੇ ਭਾਵ ਇੱਕ ਪਾਸੇ ਸੌਣਾ ਪਸੰਦ ਕਰਦੇ ਹਨ ਤੇ ਕਈ ਆਪਣੀ ਪਿੱਠ ਦੇ ਭਾਰ ਸੌਣਾ ਪਸੰਦ ਕਰਦੇ ਹਨ, ਪਰ ਸੌਣ ਦਾ ਸਹੀ ਤਰੀਕਾ ਕੀ ਹੈ।
ਕੀ ਸਾਨੂੰ ਇਹ ਯਾਦ ਵੀ ਰਹਿੰਦਾ ਹੈ ਕਿ ਜਦੋਂ ਅਸੀਂ ਸੌਂ ਜਾਂਦੇ ਹਾਂ ਤਾਂ ਕਿਸ ਪੋਸਚਰ (ਢੰਗ ਨਾਲ) ਵਿੱਚ ਲੇਟੇ ਸੀ ਅਤੇ ਜਦੋਂ ਅਸੀਂ ਜਾਗਦੇ ਹਾਂ ਤਾਂ ਅਸੀਂ ਕਿਸ ਪੋਸਚਰ ਵਿੱਚ ਉੱਠਦੇ ਹਾਂ?
ਸੌਣ ਦਾ ਸਹੀ ਤਰੀਕਾ (ਪੋਸਚਰ) ਜਾਣਨ ਲਈ ਖੋਜਕਰਤਾਵਾਂ ਨੇ ਕਈ ਤਰ੍ਹਾਂ ਦੀਆਂ ਤਕਨੀਕਾਂ ਦੀ ਵਰਤੋਂ ਕੀਤੀ।
ਉਨ੍ਹਾਂ ਨੇ ਸੌਂ ਰਹੇ ਲੋਕਾਂ ਨੂੰ ਫਿਲਮਾਇਆ, ਬਹੁਤ ਸਾਰੇ ਸੈਂਸਰ ਲਗਾਏ, ਕਈ ਬੈਂਡ ਪਹਿਨਾਏ ਤਾਂ ਜੋ ਸੌਣ ਵੇਲੇ ਉਨ੍ਹਾਂ ਦੀਆਂ ਗਤੀਵਿਧੀਆਂ ''''ਤੇ ਨਜ਼ਰ ਰੱਖੀ ਜਾ ਸਕੇ।
ਹਾਂਗਕਾਂਗ ਵਿੱਚ ਖੋਜਕਰਤਾ ਇੱਕ ਅਜਿਹੀ ਤਕਨੀਕ ਵਿਕਸਿਤ ਕਰ ਰਹੇ ਹਨ, ਜਿਸ ਨੂੰ ''''ਬਲੈਂਕੇਟ ਏਕੋਮੋਡੇਟਿਵ ਸਲੀਪ ਪੋਸਚਰ ਕਲਾਸੀਫਿਕੇਸ਼ਨ ਸਿਸਟਮ'''' ਕਹਿੰਦੇ ਹਨ।
ਇਸ ਤਕਨੀਕ ਵਿੱਚ ਇਨਫਰਾਰੈੱਡ ਕੈਮਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਕਨੀਕ ਰਾਹੀਂ ਜੇਕਰ ਕੋਈ ਵਿਅਕਤੀ ਮੋਟਾ ਕੰਬਲ ਲੈ ਕੇ ਵੀ ਸੌਂ ਰਿਹਾ ਹੁੰਦਾ ਹੈ ਤਾਂ ਇਹ ਸਿਸਟਮ ਉਸ ਦੇ ਅੰਦਰ ਜਾ ਕੇ ਵੀ ਨੀਂਦ ਦੇ ਪੈਟਰਨ ਦਾ ਪਤਾ ਲਗਾ ਸਕਦਾ ਹੈ।
ਆਮ ਤੌਰ ''''ਤੇ ਦੇਖਿਆ ਗਿਆ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਹਾਂ ਤਾਂ ਅਸੀਂ ਜ਼ਿਆਦਾਤਰ ਸਮਾਂ ਕਰਵਟ ਲੈ ਕੇ, ਪਿੱਠ ਦੇ ਭਾਰ ਜਾਂ ਢਿੱਡ ਦੇ ਭਾਰ ਸੌਣਾ ਪਸੰਦ ਕਰਦੇ ਹਾਂ।
ਪਰ ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਹਾਂ, ਜ਼ਿਆਦਾਤਰ ਲੋਕਾਂ ਨੂੰ ਕਰਵਟ ਲੈ ਕੇ ਸੌਣ ਦੀ ਆਦਤ ਹੋ ਜਾਂਦੀ ਹੈ।

ਸੀਨੀਅਰ ਇੰਟਰਨਲ ਮੈਡੀਸਨ ਸਪੈਸ਼ਲਿਸਟ ਡਾਕਟਰ ਸਵਾਤੀ ਮਹੇਸ਼ਵਰੀ ਦਾ ਕਹਿਣਾ ਹੈ, "ਜਦੋਂ ਅਸੀਂ ਸੌਂ ਰਹੇ ਹੁੰਦੇ ਹਾਂ ਤਾਂ ਸਾਡਾ ਸਰੀਰ ਆਪਣੇ ਆਪ ਨੂੰ ਰੀਸਟੋਰ ਕਰਦਾ ਹੈ, ਇਸ ਲਈ ਜੇਕਰ ਸਾਡੇ ਸੌਣ ਦਾ ਤਰੀਕ ਠੀਕ ਨਹੀਂ ਹੁੰਦਾ ਤਾਂ ਸਾਡੇ ਸਰੀਰ ਨੂੰ ਆਰਾਮ ਨਹੀਂ ਮਿਲਦਾ।"
ਉਹ ਕਹਿੰਦੇ ਹਨ ਕਿ "ਸਾਡਾ ''''ਸਲੀਪਿੰਗ ਪੋਸਚਰ'''' ਅਜਿਹਾ ਹੋਣਾ ਚਾਹੀਦਾ ਹੈ, ਜੋ ਇਸ ਸਾਰੀ ਪ੍ਰਕਿਰਿਆ ਵਿੱਚ ਸਾਡੀ ਮਦਦ ਕਰ ਸਕੇ। ਜ਼ਿੰਦਗੀ ਦਾ ਇੱਕ ਤਿਹਾਈ ਹਿੱਸਾ ਨੀਂਦ ਵਿੱਚ ਲੰਘਦਾ ਹੈ, ਇਸ ਲਈ ਸਾਡੇ ਸਿਹਤਮੰਦ ਅਤੇ ਊਰਜਾਵਾਨ ਰਹਿਣ ਲਈ ਸਾਡੀ ਨੀਂਦ ਦੀ ਗੁਣਵੱਤਾ ਬਹੁਤ ਮਹੱਤਵਪੂਰਨ ਹੈ।"
ਦੂਜੇ ਪਾਸੇ, ਸਰ ਗੰਗਾਰਾਮ ਹਸਪਤਾਲ ਵਿੱਚ ਸਲੀਪ ਮੈਡੀਸਨ ਵਿਭਾਗ ਦੇ ਚੇਅਰਮੈਨ ਡਾਕਟਰ ਸੰਜੇ ਮਨਚੰਦਾ ਕਹਿੰਦੇ ਹਨ ਕਿ "ਤੁਸੀਂ ਇਹ ਕਿਵੇਂ ਤੈਅ ਕਰ ਸਕਦੇ ਹੋ ਕਿ ਤੁਸੀਂ ਕਿਸ ਸਥਿਤੀ (ਪੋਸਚਰ) ਵਿੱਚ ਸੌਂਵੋਗੇ।''''''''
ਉਹ ਕਹਿੰਦੇ ਹਨ, "ਕੁਦਰਤੀ ਤੌਰ ''''ਤੇ, ਤੁਹਾਡਾ ਸਰੀਰ ਆਪਣੇ ਆਪ ਉਸ ਸਥਿਤੀ ਵਿੱਚ ਸੌਂ ਜਾਵੇਗਾ ਜਿਸ ਵਿੱਚ ਇਸ ਨੂੰ ਸਭ ਤੋਂ ਵੱਧ ਆਰਾਮ ਮਿਲ ਰਿਹਾ ਹੋਵੇ। ਤੁਸੀਂ ਦੇਖੋ, ਜੋ ਲੋਕ ਬਹੁਤ ਜ਼ਿਆਦਾ ਘਰਾੜੇ ਲੈਂਦੇ ਹਨ ਉਹ ਆਮ ਤੌਰ ''''ਤੇ ਆਪਣੇ ਢਿੱਡ ਦੇ ਭਾਰ ਸੌਣਾ ਪਸੰਦ ਕਰਦੇ ਹਨ ਤਾਂ ਕਿ ਉਨ੍ਹਾਂ ਦੀਆਂ ਜੀਭ ਥੋੜ੍ਹੀ ਜਿਹੀ ਬਾਹਰ ਨਿਕਲੀ ਰਹੇ ਅਤੇ ਸਾਹ ਲੈਣ ''''ਚ ਰੁਕਾਵਟ ਨਾ ਹੋਵੇ।"
''''''''ਜੇ ਤੁਸੀਂ ਪੋਸਚਰ ''''ਤੇ ਇੰਨਾ ਧਿਆਨ ਦੇਵੋਗੇ ਤਾਂ ਫਿਰ ਸੌਂਵੋਗੇ ਕਿਵੇਂ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਇਹ ਪਤਾ ਲਗਾਵੋ ਕਿ ਦਿੱਕਤ ਕਿੱਥੇ ਹੈ ਅਤੇ ਡਾਕਟਰ ਦੀ ਮਦਦ ਨਾਲ ਉਸ ਨੂੰ ਠੀਕ ਕਰੋ।''''''''
ਸੌਣ ਦਾ ਸਹੀ ਤਰੀਕਾ ਕੀ ਹੈ

ਡੈਨਮਾਰਕ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਮਾਹਰਾਂ ਨੇ ਕੁਝ ਲੋਕਾਂ ਨੂੰ ਸੌਣ ਦੇ ਉਨ੍ਹਾਂ ਦੇ ਪਸੰਦੀਦਾ ਢੰਗ ਦਾ ਪਤਾ ਲਗਾਉਣ ਲਈ, ਉਨ੍ਹਾਂ ''''ਤੇ ਸਲੀਪ ਡਿਟੈਕਟਰ ਲਗਾਏ।
ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਵਿੱਚੋਂ 50 ਫੀਸਦੀ ਲੋਕ ਕਰਵਟ ਲੈ ਕੇ ਸੌਨਾ ਪਸੰਦ ਕਰਦੇ ਹਨ, 38 ਫੀਸਦੀ ਆਪਣੀ ਪਿੱਠ ਦੇ ਭਾਰ ਸੌਂਦੇ ਹਨ, ਜਦਕਿ 7 ਫੀਸਦੀ ਢਿੱਡ ਦੇ ਭਾਰ ਸੌਂਦੇ ਹਨ।
ਡਾਕਟਰ ਸਵਾਤੀ ਮਹੇਸ਼ਵਰੀ ਅਨੁਸਾਰ, " ਢਿੱਡ ਦੇ ਭਾਰ ਸੌਣ ਦੀ ਬਜਾਏ, ਕਰਵਟ ਲੈ ਕੇ ਜਾਂ ਪਿੱਠ ਦੇ ਭਾਰ ਸੌਣਾ ਸਾਡੇ ਲਈ ਫਾਇਦੇਮੰਦ ਮੰਨਿਆ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਪਿੱਠ ਦੇ ਦਰਦ ਦੀ ਸ਼ਿਕਾਇਤ ਹੋਵੇ, ਗਰਭਵਤੀ ਔਰਤਾਂ, ਬਜ਼ੁਰਗ ਲੋਕ ਜਿਨ੍ਹਾਂ ਨੂੰ ਰੀੜ੍ਹ ਦੀ ਹੱਡੀ ਦੀ ਲਚਕਤਾ ਦੀ ਸਮੱਸਿਆ ਹੈ ਜਾਂ ਜਿਨ੍ਹਾਂ ਲੋਕਾਂ ਨੂੰ ਐਸੀਡਿਟੀ ਜ਼ਿਆਦਾ ਹੁੰਦੀ ਹੈ, ਉਨ੍ਹਾਂ ਲਈ ਕਰਵਟ ਲੈ ''''ਤੇ ਸੌਣਾ ਫਾਇਦੇਮੰਦ ਹੁੰਦਾ ਹੈ।''''''''
ਉਹ ਦੱਸਦੇ ਹਨ, "ਕੁਝ ਲੋਕ ਆਪਣੇ ਗੋਡੇ ਜ਼ਿਆਦਾ ਮੋੜ ਕੇ ਸੌਂਦੇ ਹਨ, ਕੁਝ ਲੋਕ ਘੱਟ ਮੋੜਦੇ ਹਨ। ਇਹ ਤੁਸੀਂ ਆਪਣੇ ਆਰਾਮ ਦੇ ਹਿਸਾਬ ਨਾਲ ਦੇਖਣਾ ਹੈ।''''''''
''''''''ਬਜ਼ੁਰਗ ਜਾਂ ਜਿਨ੍ਹਾਂ ਨੂੰ ਐਸਿਡ ਰੀਫਲਕਸ ਦੀ ਸਮੱਸਿਆ ਹੈ, ਉਨ੍ਹਾਂ ਲੋਕਾਂ ਨੂੰ ਆਪਣੇ ਗੋਡੇ ਬਹੁਤ ਜ਼ਿਆਦਾ ਨਹੀਂ ਮੋੜਨੇ ਚਾਹੀਦੇ। ਇਸ ਨਾਲ ਬਜ਼ੁਰਗਾਂ ਨੂੰ ਜੋੜਾਂ ਦਾ ਦਰਦ ਹੋ ਸਕਦਾ ਹੈ ਅਤੇ ਐਸਿਡ ਰਿਫਲਕਸ ਵਾਲੇ ਲੋਕਾਂ ਵਿੱਚ ਰਿਫਲਕਸ ਵਧੇਰੇ ਹੁੰਦਾ ਹੈ।"
"ਜਿਨ੍ਹਾਂ ਨੂੰ ਗਰਦਨ ਵਿੱਚ ਦਰਦ, ਮੋਢਿਆਂ ਵਿੱਚ ਦਰਦ, ਜਾਂ ਚਿਹਰੇ ਦੀਆਂ ਝੁਰੜੀਆਂ ਦੀ ਸਮੱਸਿਆ ਹੈ, ਅਸੀਂ ਉਨ੍ਹਾਂ ਲੋਕਾਂ ਨੂੰ ਪਿੱਠ ਦੇ ਭਾਰ ਸੌਣ ਦੀ ਸਲਾਹ ਦਿੰਦੇ ਹਾਂ।

ਡਾਕਟਰ ਸਵਾਤੀ ਮਹੇਸ਼ਵਰੀ ਦਾ ਕਹਿਣਾ ਹੈ, "ਲੰਮੇਂ ਸਮੇਂ ਤੱਕ ਕਰਵਟ ਲੈ ਕੇ ਸੌਣ ਨਾਲ ਕਈ ਲੋਕਾਂ ਦੀ ਗਰਦਨ ਵਿੱਚ ਦਰਦ ਹੋ ਜਾਂਦਾ ਹੈ। ਇੱਕ ਮੋਢਾ ਦਬਿਆ ਰਹਿਣ ਕਾਰਨ, ਮੋਢੇ ਵਿੱਚ ਅਕੜਾਅ ਹੋ ਸਕਦਾ ਹੈ। ਜੇਕਰ ਲੰਬੇ ਸਮੇਂ ਤੱਕ ਸਾਡੇ ਚਿਹਰੇ ਦਾ ਅੱਧਾ ਹਿੱਸਾ ਸਿਰਹਾਣੇ ਜਾਂ ਗੱਦੇ ''''ਤੇ ਦਬਿਆ ਰਹਿ ਜਾਵੇ ਤਾਂ ਝੁਰੜੀਆਂ ਦੀ ਸਮੱਸਿਆ ਵੱਧ ਜਾਂਦੀ ਹੈ।''''''''
"ਜਿਨ੍ਹਾਂ ਲੋਕਾਂ ਨੂੰ ਜ਼ੁਕਾਮ ਜਾਂ ਸਾਈਨਸ ਦੀ ਸਮੱਸਿਆ ਹੈ ਜਾਂ ਜ਼ਿਆਦਾ ਐਸਿਡ ਰਿਫਲਕਸ ਹੈ, ਉਨ੍ਹਾਂ ਨੂੰ ਸਿਰਹਾਣਾ ਥੋੜ੍ਹਾ ਉੱਚਾ ਰੱਖ ਕੇ ਸੌਣਾ ਚਾਹੀਦਾ ਹੈ। ਤੁਸੀਂ ਭਾਵੇਂ ਕਰਵਟ ਲੈ ਕੇ ਸੌਂਵੋ ਜਾਂ ਪਿੱਠ ਦੇ ਭਾਰ, ਪਰ ਸਿਰਹਾਣਾ ਉੱਚਾ ਰੱਖੋ। ਅਜਿਹੇ ਲੋਕਾਂ ਨੂੰ ਕਰਵਟ ਲੈ ਕੇ ਸੌਣ ਨਾਲ ਚੰਗੀ ਨੀਂਦ ਆਉਂਦੀ ਹੈ। ਇਸ ਦਾ ਕਾਰਨ ਹੈ ਕਿ ਸਾਡੀ ਸਾਹ ਨਲੀ, ਕਰਵਟ ਲੈ ਕੇ ਸੌਣ ਵੇਲੇ ਚੰਗੀ ਤਰ੍ਹਾਂ ਖੁੱਲ੍ਹੀ ਰਹਿੰਦੀ ਹੈ।''''''''
"ਜਿਹੜੇ ਲੋਕ ਬਹੁਤ ਜ਼ਿਆਦਾ ਘਰਾੜੇ ਮਾਰਦੇ ਹਨ, ਉਨ੍ਹਾਂ ਨੂੰ ਆਪਣੀ ਪਿੱਠ ਜਾਂ ਢਿੱਡ ਦੇ ਭਾਰ ਸੌਣ ਤੋਂ ਬਚਣਾ ਚਾਹੀਦਾ ਹੈ। ਅਜਿਹੇ ਲੋਕਾਂ ਲਈ ਕਰਵਟ ਲੈ ਕੇ ਸੌਣਾ ਬਿਹਤਰ ਹੈ।"
ਕਿੰਨੀ ਦੇਰ ਸੌਣਾ ਹੈ ਠੀਕ

ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਅਨੁਸਾਰ, 18 ਤੋਂ 60 ਸਾਲ ਦੀ ਉਮਰ ਦੇ ਇੱਕ ਬਾਲਗ ਨੂੰ ਦਿਨ ਵਿੱਚ 7 ਤੋਂ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਇਸੇ ਤਰ੍ਹਾਂ, 61 ਤੋਂ 65 ਸਾਲ ਦੀ ਉਮਰ ਦੇ ਲੋਕਾਂ ਨੂੰ ਦਿਨ ਵਿਚ ਲਗਭਗ 7 ਤੋਂ 9 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।
ਇਸ ਸਵਾਲ ''''ਤੇ ਕਿ ਕਿੰਨੀ ਦੇਰ ਦੀ ਨੀਂਦ ਤੁਹਾਨੂੰ ਤਰੋਤਾਜ਼ਾ ਕਰ ਸਕਦੀ ਹੈ, ਡਾਕਟਰ ਸੰਜੇ ਮਨਚੰਦਾ ਕਹਿੰਦੇ ਹਨ, "ਅੱਠ ਘੰਟੇ ਦੀ ਨੀਂਦ ਕੋਈ ਜਾਦੂਈ ਅੰਕੜਾ ਨਹੀਂ ਹੈ। ਤੁਹਾਨੂੰ ਕਿੰਨੇ ਘੰਟੇ ਸੌਣ ਦੀ ਲੋੜ ਹੈ, ਇਹ ਤੁਹਾਡੇ ਸਰੀਰ ਅਤੇ ਤੁਹਾਡੀ ਨੀਂਦ ਦੀ ਗੁਣਵੱਤਾ ''''ਤੇ ਨਿਰਭਰ ਕਰਦਾ ਹੈ। ਜੇਕਰ ਇਨ੍ਹਾਂ ਦੋਵਾਂ ਵਿੱਚ ਕੋਈ ਸੰਤੁਲਨ ਨਹੀਂ ਹੋਵੇਗਾ, ਤਾਂ ਤੁਸੀਂ ਦਸ ਘੰਟੇ ਸੌਂ ਕੇ ਵੀ ਤਰੋਤਾਜ਼ਾ ਮਹਿਸੂਸ ਨਹੀਂ ਕਰੋਗੇ।"
ਉਹ ਅੱਗੇ ਕਹਿੰਦੇ ਹਨ, "ਜੇਕਰ ਤੁਹਾਡੇ ਸੌਣ ਦਾ ਪੈਟਰਨ ਠੀਕ ਨਹੀਂ ਹੈ, ਉਦਾਹਰਨ ਲਈ, ਡੂੰਘੀ ਨੀਂਦ, ਨੀਂਦ ''''ਚ ਸੁਪਨੇ ਦੇਖਣ ਦੀ ਅਵਸਥਾ ਅਤੇ ਹਲਕੀ ਨੀਂਦ ਵਿਚਕਾਰ ਕੋਈ ਸੰਤੁਲਨ ਨਹੀਂ ਹੋਵੇਗਾ ਤਾਂ ਤੁਸੀਂ ਥਕਾਵਟ ਮਹਿਸੂਸ ਕਰੋਗੇ।"
"ਨੀਂਦ ਵਿੱਚ ਦੇਖੇ ਗਏ ਸੁਪਨੇ ਤੁਹਾਡੀ ਆਰਾਮਦਾਇਕ ਨੀਂਦ ਅਤੇ ਡੂੰਘੀ ਨੀਂਦ ਨੂੰ ਘਟਾਉਂਦੇ ਹਨ। ਜੇਕਰ ਅਜਿਹਾ ਲਗਾਤਾਰ ਹੁੰਦਾ ਹੈ, ਤਾਂ ਤੁਸੀਂ ਹੌਲੀ-ਹੌਲੀ ਥੱਕਣ ਲੱਗਦੇ ਹੋ, ਤੁਹਾਨੂੰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਹੈ, ਤੁਸੀਂ ਚੀਜ਼ਾਂ ਨੂੰ ਭੁੱਲਣਾ ਸ਼ੁਰੂ ਕਰ ਦਿੰਦੇ ਹੋ। ਇਸ ਲਈ ਇਹ ਜ਼ਰੂਰੀ ਹੈ ਕਿ ਨੀਂਦ ਦੇ ਤਿੰਨਾਂ ਪੈਟਰਨਾਂ ਵਿੱਚ ਸੰਤੁਲਨ ਹੋਵੇ।''''''''

ਡਾਕਟਰ ਦੀ ਸਲਾਹ ਕਦੋਂ ਲੈਣੀ ਚਾਹੀਦੀ ਹੈ

ਡਾਕਟਰ ਸੰਜੇ ਮਨਚੰਦਾ ਕਹਿੰਦੇ ਹਨ, ''''''''ਜੇਕਰ ਤੁਹਾਨੂੰ ਨੀਂਦ ਨਹੀਂ ਆ ਰਹੀ ਹੈ, ਨੀਂਦ ਖਰਾਬ ਆ ਰਹੀ ਹੈ, ਜਾਗਣ ਮਗਰੋਂ ਤੁਸੀਂ ਤਾਜ਼ਗੀ ਮਹਿਸੂਸ ਨਹੀਂ ਕਰਦੇ ਜਾਂ ਫਿਰ ਸਰੀਰ ਥੱਕਿਆ-ਥੱਕਿਆ ਰਹਿੰਦਾ ਹੈ, ਦਿਨ ਵਿੱਚ ਬਹੁਤ ਤੇਜ਼ ਨੀਂਦ ਆਉਂਦੀ ਹੈ, ਤੁਸੀਂ ਬਹੁਤ ਜ਼ਿਆਦਾ ਘਰਾੜੇ ਮਾਰਦੇ ਹੋ, ਤਾਂ ਤੁਹਾਨੂੰ ਇੱਕ ਵਾਰ ਡਾਕਟਰ ਕੋਲ ਜ਼ਰੂਰ ਜਾਣਾ ਚਾਹੀਦਾ ਹੈ।''''''''
ਉਹ ਕਹਿੰਦੇ ਹਨ ਕਿ "ਲੋਕ ਆਪਣੇ ਆਪ ਹੀ ਨੀਂਦ ਦੀ ਦਵਾਈ ਲੈਣਾ ਸ਼ੁਰੂ ਕਰ ਦਿੰਦੇ ਹਨ ਅਤੇ ਅਜਿਹਾ ਕਰਨਾ ਤੁਹਾਡੇ ਲਈ ਬਹੁਤ ਖਤਰਨਾਕ ਹੋ ਸਕਦਾ ਹੈ। ਸਾਨੂੰ ਪਹਿਲਾਂ ਇਹ ਸਮਝਣ ਦੀ ਜ਼ਰੂਰਤ ਹੈ ਕਿ ਤੁਹਾਨੂੰ ਆਖਿਰ ਦਿੱਕਤ ਕੀ ਹੈ। ਇਸ ਤੋਂ ਬਾਅਦ ਉਸ ਸਮੱਸਿਆ ਦਾ ਹਾਲ ਲੱਭਣ ਦੀ ਲੋੜ ਹੈ।''''''''
ਡਾਕਟਰ ਸਵਾਤੀ ਮਹੇਸ਼ਵਰੀ ਕਹਿੰਦੇ ਹਨ, "ਕਈ ਵਾਰ ਦੇਖਿਆ ਗਿਆ ਹੈ ਕਿ ਜੋ ਲੋਕ ਹੱਥ ਦਬਾ ਕੇ ਸੌਂਦੇ ਹਨ, ਉਨ੍ਹਾਂ ਨੂੰ ਨਸਾਂ ਨਾਲ ਸਬੰਧਿਤ ਦਿੱਕਤ (ਨਰਵ ਇੰਜਰੀ) ਹੋ ਜਾਂਦੀ ਹੈ। ਗਰਦਨ ''''ਚ ਅਕੜਾਅ, ਮੋਢਿਆਂ ਦਾ ਅਕੜਾਅ, ਐਸਿਡ ਰਿਫਲਕਸ, ਇਹ ਸਭ ਗਲਤ ਪੋਸਚਰ ਦਾ ਨਤੀਜਾ ਹਨ।"
"ਸਲੀਪ ਐਪਨੀਆ ਦੀ ਸ਼ਿਕਾਇਤ ਵਿੱਚ, ਥੋੜ੍ਹੇ ਸਮੇਂ ਦੇ ਅੰਤਰਾਲ ਦੇ ਬਾਅਦ ਕੁਝ ਸਕਿੰਟਾਂ ਲਈ ਸਾਹ ਰੁਕ ਜਾਂਦਾ ਹੈ, ਜਿਸ ਕਾਰਨ ਲੋਕਾਂ ਦੀ ਨੀਂਦ ਵਾਰ-ਵਾਰ ਟੁੱਟ ਜਾਂਦੀ ਹੈ, ਅਜਿਹੇ ਲੋਕ ਫਿਰ ਦਿਨ ਵਿੱਚ ਸੌਂ ਜਾਂਦੇ ਹਨ।''''''''
''''''''ਜੇਕਰ ਤੁਹਾਨੂੰ ਇਹ ਸਾਰੀਆਂ ਸਮੱਸਿਆਵਾਂ ਹਨ ਤਾਂ ਮੈਂ ਕਹਾਂਗੀ ਕਿ ਤੁਹਾਨੂੰ ਡਾਕਟਰ ਨਾਲ ਸਲਾਹ ਕਰਕੇ ਇਲਾਜ ਲੈਣਾ ਚਾਹੀਦਾ ਹੈ। ਨੀਂਦ ਦਾ ਅਧਿਐਨ ਤੁਹਾਡੀ ਮਦਦ ਕਰ ਸਕਦਾ ਹੈ।"
ਚੰਗੀ ਨੀਂਦ ਲਈ ਕੀ ਕਰੀਏ

ਹਾਵਰਡ ਮੈਡੀਕਲ ਸਕੂਲ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਬਹੁਤ ਲੰਬੇ ਸਮੇਂ ਤੱਕ ਇਨਸੌਮਨੀਆ ਦੀ ਸਮੱਸਿਆ (ਨੀਂਦ ਨਾ ਆਉਣਾ) ਸਾਡੀ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਨੀਂਦ ਦੀ ਕਮੀ ਨਾਲ ਮੂਡ ਸਵਿੰਗ, ਮੋਟਾਪਾ, ਦਿਲ ਦੇ ਰੋਗ, ਟਾਈਪ-2 ਡਾਇਬਟੀਜ਼ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।
ਚੰਗੀ ਅਤੇ ਡੂੰਘੀ ਨੀਂਦ ਲਈ ਡਾਕਟਰ ਸੰਜੇ ਮਨਚੰਦਾ ਕੁਝ ਗੱਲਾਂ ਨੂੰ ਧਿਆਨ ਵਿਚ ਰੱਖਣ ਦੀ ਸਲਾਹ ਦਿੰਦੇ ਹਨ, “ਪਹਿਲਾ- ਬੈੱਡ ''''ਤੇ ਉਦੋਂ ਜਾਓ, ਜਦੋਂ ਤੁਹਾਨੂੰ ਨੀਂਦ ਆਉਂਦੀ ਹੋਵੇ, ਨੀਂਦ ਆਉਣ ਤੋਂ ਪਹਿਲਾਂ ਬੈੱਡ ''''ਤੇ ਜਾ ਕੇ ਨਾ ਬੈਠੋ। ਜੇਕਰ ਤੁਸੀਂ ਬੈੱਡ ''''ਤੇ ਜਾਗਦੇ ਹੋ ਤਾਂ ਇਹ ਬਹੁਤ ਸੰਭਵ ਹੈ ਕਿ ਤੁਸੀਂ ਜ਼ਿਆਦਾ ਸੋਚੋਗੇ।"
"ਦੂਜਾ- ਇੱਕ ਸਮਾਂ ਤੈਅ ਕਰੋ ਕਿ ਤੁਸੀਂ ਕਦੋਂ ਸੌਣਾ ਚਾਹੁੰਦੇ ਹੋ। ਇਸ ਵਿੱਚ ਅੱਧਾ ਘੰਟਾ ਅੱਗੇ-ਪਿੱਛੇ ਹੋ ਸਕਦਾ ਹੈ ਪਰ ਇਸ ਤੋਂ ਵੱਧ ਨਹੀਂ।''''''''
''''''''ਤੀਜਾ- ਜੇਕਰ ਤੁਹਾਡੇ ਕਮਰੇ ਵਿੱਚ ਕੋਈ ਘੜੀ ਹੈ, ਤਾਂ ਉਸ ਨੂੰ ਹਟਾ ਦਿਓ, ਕਿਉਂਕਿ ਇਹ ਇੱਕ ਆਮ ਆਦਤ ਹੈ ਕਿ ਜੇਕਰ ਸਾਨੂੰ ਨੀਂਦ ਨਹੀਂ ਆਉਂਦੀ ਹੈ ਅਸੀਂ ਵਾਰ-ਵਾਰ ਘੜੀ ਨੂੰ ਦੇਖਦੇ ਹਾਂ। ਇਸ ਨਾਲ ਇੱਕ ਨਕਾਰਾਤਮਕ ਫੀਡਬੈਕ ਚੱਕਰ ਸ਼ੁਰੂ ਹੁੰਦਾ ਹੈ, ਜੋ ਤੁਹਾਨੂੰ ਸੌਣ ਨਹੀਂ ਦਿੰਦਾ।"
"ਚੌਥਾ- ਸੌਣ ਤੋਂ ਪਹਿਲਾਂ, ਆਪਣੀਆਂ ਸਾਰੀਆਂ ਇਲੈਕਟ੍ਰਾਨਿਕ ਚੀਜ਼ਾਂ ਨੂੰ ਘੱਟੋ ਘੱਟ 40 ਮਿੰਟ ਪਹਿਲਾਂ ਬੰਦ ਕਰ ਦਿਓ, ਚਾਹੇ ਉਹ ਟੀਵੀ ਹੋਵੇ, ਟੈਬਲੇਟ ਜਾਂ ਮੋਬਾਈਲ ਹੋਵੇ।"
"ਪੰਜਵਾਂ- ਸ਼ਾਮ ਨੂੰ ਛੇ ਵਜੇ ਤੋਂ ਬਾਅਦ ਚਾਹ/ਕੌਫੀ ਦਾ ਸੇਵਨ ਨਾ ਕਰੋ ਕਿਉਂਕਿ ਇਹ ਤੁਹਾਡੀ ਨੀਂਦ ਖਰਾਬ ਕਰ ਸਕਦੇ ਹਨ। ਸਿਗਰਟਨੋਸ਼ੀ ਤੋਂ ਵੀ ਬਚੋ।"
ਕਈ ਲੋਕ ਸੋਚਦੇ ਹਨ ਸ਼ਾਮ ਨੂੰ ਜਾਂ ਰਾਤ ਨੂੰ ਸ਼ਰਾਬ ਪੀਣ ਨਾਲ ਚੰਗੀ ਨੀਂਦ ਆਵੇਗੀ, ਪਰ ਇਹ ਬਹੁਤ ਵੱਡਾ ਝੂਠ ਹੈ। ਇਸ ਨਾਲ ਭਾਵੇਂ ਹੀ ਤੁਹਾਨੂੰ ਛੇਤੀ ਨੀਂਦ ਆ ਜਾਵੇ ਪਰ ਇਸ ਨਾਲ ਤੁਹਾਨੂੰ ਗੂੜ੍ਹੀ ਨੀਂਦ ਨਹੀਂ ਆ ਸਕਦੀ।
ਜੇਕਰ ਤੁਸੀਂ ਲੰਮੇਂ ਸਮੇਂ ਤੱਕ ਸੌਣ ਤੋਂ ਪਹਿਲਾਂ ਸ਼ਰਾਬ ਪੀਂਦੇ ਹੋ ਤਾਂ ਇਸ ਨਾਲ ਤੁਹਾਨੂੰ ਡਰਾਉਣੇ ਸੁਪਨੇ ਆ ਸਕਦੇ ਹਨ ਅਤੇ ਇੱਕ ਸਮੇਂ ਤੋਂ ਬਾਅਦ ਤੁਹਾਨੂੰ ਸ਼ਰਾਬ ਦੀ ਲਤ ਲੱਗ ਜਾਵੇਗੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)