ਅਰਸ਼ਦੀਪ ਸਿੰਘ ਤੋਂ ਬਿਨਾਂ ਭਾਰਤ ਦੀ ਵਿਸ਼ਵ ਕੱਪ ਟੀਮ ਕਿਉਂ ਪੂਰੀ ਨਹੀਂ ਹੁੰਦੀ, 5 ਨੁਕਤਿਆਂ ''''ਚ ਸਮਝੋ

Wednesday, Aug 23, 2023 - 07:31 AM (IST)

ਅਰਸ਼ਦੀਪ ਸਿੰਘ ਤੋਂ ਬਿਨਾਂ ਭਾਰਤ ਦੀ ਵਿਸ਼ਵ ਕੱਪ ਟੀਮ ਕਿਉਂ ਪੂਰੀ ਨਹੀਂ ਹੁੰਦੀ, 5 ਨੁਕਤਿਆਂ ''''ਚ ਸਮਝੋ
ਅਰਸ਼ਦੀਪ ਸਿੰਘ
Getty Images
ਮਾਹਿਰ ਮੰਨਦੇ ਹਨ ਕਿ ਜ਼ਹਿਰ ਖਾਨ ਤੇ ਆਸ਼ੀਸ਼ ਨੇਹਰਾ ਤੋਂ ਬਾਅਦ ਅਰਸ਼ਦੀਪ ਖੱਬੇ ਹੱਥ ਦੇ ਚੰਗੇ ਗੇਂਦਬਾਜ਼ ਹਨ

ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਇੱਕ ਵਾਰ ਫਿਰ ਚਰਚਾ ''''ਚ ਹਨ ਤੇ ਇਸ ਵਾਰ ਉਨ੍ਹਾਂ ਦੀ ਚਰਚਾ ਦੇ ਦੋ ਕਾਰਨ ਹਨ।

ਪਹਿਲਾ- ਆਇਰਲੈਂਡ ਖ਼ਿਲਾਫ਼ ਖੇਡੇ ਦੂਸਰੇ ਟੀ-20 ''''ਚ ਅਰਸ਼ਦੀਪ ਦਾ ਚੰਗਾ ਪ੍ਰਦਰਸ਼ਨ ਅਤੇ 33 ਟੀ-20 ਮੈਚਾਂ ਵਿੱਚ 50 ਵਿਕਟਾਂ ਲੈ ਕੇ ਟੌਪ ਦਾ ਭਾਰਤੀ ਤੇਜ਼ ਗੇਂਦਬਾਜ਼ ਬਣਨਾ।

ਦੂਜਾ- ਆਈਪੀਐੱਲ ਸਣੇ ਹੋਰ ਮੈਚਾਂ ਵਿੱਚ ਵੀ ਚੰਗੇ ਪ੍ਰਦਰਸ਼ਨ ਅਤੇ ਹਾਲ ''''ਚ ਬਣਾਏ ਰਿਕਾਰਡ ਦੇ ਬਾਵਜੂਦ ਏਸ਼ੀਆ ਕੱਪ ਲਈ ਉਨ੍ਹਾਂ ਦੀ ਚੋਣ ਨਾ ਹੋਣਾ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਦੇ ਕਰੀਅਰ ਦੌਰਾਨ ਅਰਸ਼ਦੀਪ ਨੂੰ ਕਈ ਵਾਰ ਉਨ੍ਹਾਂ ਦੇ ਮਾੜੇ ਪ੍ਰਦਰਸ਼ਨ ਕਾਰਨ ਆਲੋਚਨਾ ਵੀ ਝੱਲਣੀ ਪਈ ਹੈ। ਪਰ ਮੋਟੇ ਤੌਰ ''''ਤੇ ਉਨ੍ਹਾਂ ਨੇ ਇੱਕ ਚੰਗੇ ਗੇਂਦਬਾਜ਼ ਵਜੋਂ ਆਪਣੇ ਆਪ ਨੂੰ ਸਾਬਿਤ ਕੀਤਾ ਹੈ।

ਅਰਸ਼ਦੀਪ ਸਿੰਘ
Getty Images
ਹਾਲ ਹੀ ਵਿਚ ਅਰਸ਼ਦੀਪ ਨੇ ਮਹਿਜ਼ 33 ਟੀ-20 ਮੈਚਾਂ ''''ਚ 50 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਏ ਹਨ

ਵਿਸ਼ਵ ਕੱਪ ਟੀਮ ਬਾਰੇ ਅਰਸ਼ਦੀਪ ਦੀ ਚਰਚਾ ਕਿਉਂ

ਹੁਣ ਗੱਲ ਕਰਦੇ ਹਾਂ ਆਉਣ ਵਾਲੇ ਵਿਸ਼ਵ ਕੱਪ ਦੀ, ਜਿਸ ਦੇ ਲਈ ਟੀਮ ਦਾ ਐਲਾਨ ਆਉਂਦੀ 5 ਸਤੰਬਰ ਨੂੰ ਹੋਣਾ ਹੈ।

ਹਾਲ ਹੀ ਵਿੱਚ ਜਦੋਂ ਭਾਰਤੀ ਟੀਮ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਕਪਤਾਨ ਰਾਹੁਲ ਸ਼ਰਮਾ ਨੇ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਏਸ਼ੀਆ ਕੱਪ ਲਈ ਟੀਮ ਦਾ ਐਲਾਨ ਕੀਤਾ ਤਾਂ ਅਰਸ਼ਦੀਪ ਦਾ ਨਾਮ ਇਸ ਵਿੱਚ ਸ਼ਾਮਲ ਨਾ ਹੋਣ ''''ਤੇ ਬਹੁਤ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਤੇ ਮਾਹਿਰਾਂ ਨੂੰ ਹੈਰਾਨੀ ਹੋਈ।

ਇਸ ਦੌਰਾਨ ਚੋਣਕਾਰ ਤੇ ਭਾਰਤੀ ਸਾਬਕਾ ਕ੍ਰਿਕਟਰ ਅਜੀਤ ਅਗਰਕਰ ਨੇ ਇਹ ਵੀ ਕਹਿ ਦਿੱਤਾ ਕਿ “ਵਿਸ਼ਵ ਕੱਪ ਦੀ ਟੀਮ ਇਨ੍ਹਾਂ ਹੀ ਖਿਡਾਰੀਆਂ ਦੇ ਆਲੇ-ਦੁਆਲੇ ਹੋਵੇਗੀ।”

ਅਗਰਕਰ ਦੇ ਇਸ ਬਿਆਨ ਨੇ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਅਰਸ਼ਦੀਪ ਵਿਸ਼ਵ ਕੱਪ ਖੇਡਣ ਵਾਲੀ ਟੀਮ ਦਾ ਹਿੱਸਾ ਹੋਣਗੇ ਜਾਂ ਨਹੀਂ? ਕਿਉਂਕਿ ਉਨ੍ਹਾਂ ਨੂੰ ਏਸ਼ੀਆ ਕੱਪ ਵਾਲੀ ਟੀਮ ''''ਚ ਤਾਂ ਥਾਂ ਨਹੀਂ ਦਿੱਤੀ ਗਈ ਹੈ।

ਰਾਹੁਲ ਸ਼ਰਮਾ ਅਤੇ ਅਜੀਤ ਅਗਰਕਰ
Getty Images
ਹਾਲ ''''ਚ ਭਾਰਤੀ ਟੀਮ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਤੇ ਕਪਤਾਨ ਰਾਹੁਲ ਸ਼ਰਮਾ ਨੇ ਏਸ਼ੀਆ ਕੱਪ ਦੀ ਟੀਮ ਦਾ ਐਲਾਨ ਕੀਤਾ ਹੈ
ਬੀਬੀਸੀ
BBC

ਏਸ਼ੀਆ ਕੱਪ ਦੀ ਟੀਮ

  • ਬੱਲੇਬਾਜ਼: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਇਸ਼ਾਨ ਕਿਸ਼ਨ।
  • ਆਲ ਰਾਉਂਡਰ: ਹਾਰਦਿਕ ਪਾਂਡਿਆ (ਉਪ-ਕਪਤਾਨ), ਰਵਿੰਦਰ ਜਡੇਜਾ, ਅਕਸਰ ਪਟੇਲ।
  • ਗੇਂਦਬਾਜ਼: ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹਮੰਦ ਸਿਰਾਜ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਨਾ
  • ਰਿਜ਼ਰਵ: ਸੰਜੂ ਸੈਮਸਨ
ਬੀਬੀਸੀ
Getty Images
ਅਰਸ਼ਦੀਪ ਸਿੰਘ
Getty Images
ਅਰਸ਼ਦੀਪ ਸਿੰਘ ਨੂੰ ਏਸ਼ੀਆ ਕੱਪ ਦੀ ਟੀਮ ''''ਚ ਥਾਂ ਨਹੀਂ ਦਿੱਤੀ ਗਈ ਹੈ

ਅਰਸ਼ਦੀਪ ਨੂੰ ਵਿਸ਼ਵ ਕੱਪ ਵਾਲੀ ਟੀਮ ''''ਚ ਕਿਉਂ ਹੋਣਾ ਚਾਹੀਦਾ ਹੈ

ਅਰਸ਼ਦੀਪ ਨੂੰ ਵਿਸ਼ਵ ਕੱਪ ਵਾਲੀ ਟੀਮ ''''ਚ ਕਿਉਂ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਆਪਣੀ ਕਿਸ ਚੀਜ਼ ''''ਤੇ ਕੰਮ ਕਰਨ ਦੀ ਲੋੜ ਹੈ, ਇਸ ਬਾਰੇ ਸੀਨੀਅਰ ਖੇਡ ਪੱਤਰਕਾਰ ਸ਼ੇਖਰ ਲੂਥਰਾ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ

ਜ਼ਹਿਰ-ਨੇਹਰਾ ਤੋਂ ਬਾਅਦ ਖੱਬੇ ਹੱਥ ਦਾ ਚੰਗਾ ਗੇਂਦਬਾਜ਼

ਸ਼ੇਖਰ ਲੂਥਰਾ ਕਹਿੰਦੇ ਹਨ, "ਜੇ ਕਹੀਏ ਤਾਂ ਜ਼ਹੀਰ ਖ਼ਾਨ ਤੋਂ ਬਾਅਦ ਭਾਰਤ ਨੂੰ ਖੱਬੇ ਹੱਥ ਦੇ ਸਭ ਤੋਂ ਚੰਗੇ ਗੇਂਦਬਾਜ਼ ਅਰਸ਼ਦੀਪ ਹੀ ਮਿਲੇ ਹਨ। ਅਜਿਹਾ ਤਾਂ ਨਹੀਂ ਹੈ ਕਿ ਉਹ ਕੁਝ ਮਾੜਾ ਕਰ ਰਹੇ ਸਨ।"

“ਦੂਜੀ ਗੱਲ ਇਹ ਕਿ ਤੁਸੀਂ ਕਿਹੜੇ ਤੇਜ਼ ਗੇਂਦਬਾਜ਼ਾਂ ਨਾਲ ਤੁਲਨਾ ਕਰ ਰਹੇ ਹੋ? ਇੱਕ ਬੁਮਰਾਹ ਜੋ ਵਰਲਡ ਕਲਾਸ ਗੇਂਦਬਾਜ਼ ਹਨ ਪਰ ਪਿਛਲੇ ਲਗਭਗ ਇੱਕ ਸਾਲ ਤੋਂ ਉਹ ਬਾਹਰ ਬੈਠੇ ਹੋਏ ਸਨ ਤੇ ਜ਼ਖ਼ਮੀ ਸਨ ਤੇ ਉਹ ਸੱਟ ਵੀ ਕੋਈ ਨਿੱਕੀ ਮੋਟੀ ਨਹੀਂ ਸੀ।”

“ਉਨ੍ਹਾਂ ਦੇ ਕਮਬੈਕ ਕਰਨ ਵਾਲੇ ਮੈਚਾਂ ''''ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਦੀ ਗਤੀ ਕੋਈ ਖ਼ਾਸ ਚੰਗੀ ਨਹੀਂ ਸੀ।”

ਸ਼ੇਖਰ ਦਾ ਮੰਨਣਾ ਹੈ ਕਿ ਅਰਸ਼ਦੀਪ ਨੂੰ ਵਨਡੇ ਮੈਚਾਂ ਵਿੱਚ ਵਧੇਰੇ ਮੌਕੇ ਦੇਣ ਦੀ ਲੋੜ ਹੈ।

ਅਰਸ਼ਦੀਪ ਸਿੰਘ
Getty Images
ਅਰਸ਼ਦੀਪ ਸਿੰਘ ਦੇ ਹੁਣ ਤੱਕ ਦੇ ਅੰਤਰ-ਰਾਸ਼ਟਰੀ ਕ੍ਰਿਕਟ ਕਰੀਅਰ ''''ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਉਨ੍ਹਾਂ ਨੇ 33 ਟੀ-20 ਅਤੇ 3 ਵਨਡੇ ਮੈਚ ਖੇਡੇ ਹਨ

ਅਰਸ਼ਦੀਪ ਸਿੰਘ ਦੀ ਸ਼ੁਰੂਆਤ

ਅਰਸ਼ਦੀਪ ਸਿੰਘ ਦੇ ਹੁਣ ਤੱਕ ਦੇ ਅੰਤਰ-ਰਾਸ਼ਟਰੀ ਕ੍ਰਿਕਟ ਕਰੀਅਰ ''''ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਉਨ੍ਹਾਂ ਨੇ 33 ਟੀ-20 ਅਤੇ 3 ਵਨਡੇ ਮੈਚ ਖੇਡੇ ਹਨ।

ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਨੇ ਇਨ੍ਹਾਂ 3 ਵਨਡੇ ਵਿੱਚ ਕੁੱਲ 79 ਗੇਂਦਾਂ ਵਿੱਚ 89 ਦੌੜਾਂ ਦਿੱਤੀਆਂ। ਹਾਲਾਂਕਿ ਇਨ੍ਹਾਂ ਮੈਚਾਂ ਵਿੱਚ ਉਨ੍ਹਾਂ ਦੇ ਖ਼ਾਤੇ ਕੋਈ ਵਿਕਟ ਨਹੀਂ ਹੈ।

ਪਰ ਅਰਸ਼ਦੀਪ ਨੂੰ ਹੁਣ ਤੱਕ ਜ਼ਿਆਦਾ ਟੀ-20 ਖੇਡਣ ਦਾ ਹੀ ਮੌਕਾ ਮਿਲਿਆ ਹੈ। ਬਤੌਰ ਬੱਲੇਬਾਜ਼ ਖੇਡੇ ਆਪਣੇ 33 ਟੀ-20 ਅੰਤਰ-ਰਾਸ਼ਟਰੀ ਮੈਂਚਾਂ ''''ਚ ਉਨ੍ਹਾਂ ਨੇ ਕੁੱਲ 671 ਗੇਂਦਾਂ ਵਿੱਚ ਕੁੱਲ 949 ਦੌੜਾਂ ਦਿੱਤੀਆਂ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਮਹਿਜ਼ 33 ਮੈਚਾਂ ਵਿੱਚ ਹੀ ਪੂਰੀਆਂ 50 ਵਿਕਟਾਂ ਆਪਣੇ ਖ਼ਾਤੇ ’ਚ ਜੋੜ ਲਈਆਂ ਹਨ।

ਇਸ ਤਰ੍ਹਾਂ ਨਾਲ ਅਰਸ਼ਦੀਪ ਨੇ ਨਵਾਂ ਰਿਕਾਰਡ ਬਣਾਇਆ ਹੈ ਅਤੇ ਉਹ 33 ਮੈਚਾਂ ਵਿੱਚ 50 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਏ ਹਨ।

ਅਰਸ਼ਦੀਪ ਸਿੰਘ ਨੇ ਆਪਣੇ ਅੰਤਰ-ਰਾਸ਼ਟਰੀ ਵਨਡੇ ਕਰੀਅਰ ਦੀ ਸ਼ੁਰੂਆਤ 25 ਨਵੰਬਰ 2022 ਨੂੰ ਨਿਊਜ਼ੀਲੈਂਡ ਖ਼ਿਲਾਫ਼ ਮੈਚ ਖੇਡ ਕੇ ਕੀਤੀ ਸੀ।

ਜਦਕਿ ਉਨ੍ਹਾਂ ਨੇ ਹੁਣ ਤੱਕ ਦਾ ਆਪਣਾ ਆਖ਼ਰੀ ਵਨਡੇ ਵੀ ਨਿਊਜ਼ੀਲੈਂਡ ਦੇ ਖ਼ਿਲਾਫ਼ ਇਸੇ ਸੀਰੀਜ਼ ''''ਚ 30 ਨਵੰਬਰ 2022 ਨੂੰ ਖੇਡਿਆ ਸੀ।

ਬੀਬੀਸੀ
Getty Images
ਅਰਸ਼ਦੀਪ ਸਿੰਘ ਨੇ ਆਪਣਾ ਅੰਤਰ-ਰਾਸ਼ਟਰੀ ਵਨਡੇ ਕਰੀਅਰ 25 ਨਵੰਬਰ 2022 ਨੂੰ ਨਿਊਜ਼ੀਲੈਂਡ ਖ਼ਿਲਾਫ਼ ਮੈਚ ਖੇਡ ਕੇ ਸ਼ੁਰੂ ਕੀਤਾ ਸੀ

ਇਸ ਤਰ੍ਹਾਂ ਦੇਖਿਆ ਜਾਵੇ ਤਾਂ ਹਾਲੇ ਤੱਕ ਅਰਸ਼ਦੀਪ ਨੂੰ ਵਨਡੇ ਵਿੱਚ ਪੂਰੀ ਤਰ੍ਹਾਂ ਨਾਲ ਖੇਡ ਦਿਖਾਉਣ ਦਾ ਮੌਕਾ ਮਿਲਿਆ ਹੀ ਨਹੀਂ ਹੈ।

ਉਨ੍ਹਾਂ ਦੇ ਹਾਲੀਆ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ 50 ਵਿਕਟਾਂ ਦੇ ਰਿਕਾਰਡ ਤੋਂ ਇਲਾਵਾ ਉਨ੍ਹਾਂ ਨੇ ਆਈਪੀਐਲ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ।

ਚੇਤੇ ਹੋਵੇ ਕਿ ਜਦੋਂ ਇਸੇ ਸਾਲ ਟੀਮ ਇੰਡੀਆ ਦੇ ਵੇਸਟਇੰਡੀਜ਼ ਦੌਰੇ ਲਈ ਅਰਸ਼ਦੀਪ ਦੀ ਚੋਣ ਨਹੀਂ ਹੋਈ ਸੀ ਤਾਂ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਇਸ ''''ਤੇ ਨਾਰਾਜ਼ਗੀ ਪ੍ਰਗਟਾਈ ਸੀ।

ਸਪੋਰਟਸਕੀੜਾ ਦੀ ਵੈੱਬਸਾਈਟ ਮੁਤਾਬਕ, ਗਾਵਸਕਰ ਨੇ ਕਿਹਾ ਸੀ ਕਿ ਅਰਸ਼ਦੀਪ ਕ੍ਰਿਕੇਟ ਦੇ ਹਰ ਫਾਰਮੈਟ ਲਈ ਜ਼ਬਰਦਸਤ ਖਿਡਾਰੀ ਹਨ ਅਤੇ ਭਾਰਤੀ ਟੀਮ ਦਾ ਭਵਿੱਖ ਹਨ।

ਉਨ੍ਹਾਂ ਕਿਹਾ ਸੀ, “ਕਾਊਂਟੀ ਕ੍ਰਿਕਟ ਵਿੱਚ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਸਹਿਯੋਗ ਮਿਲਣਾ ਚਾਹੀਦਾ ਹੈ।”

ਅਰਸ਼ਦੀਪ ਸਿੰਘ
Getty Images
ਬਤੌਰ ਬੱਲੇਬਾਜ਼ ਖੇਡੇ ਆਪਣੇ 33 ਟੀ-20 ਅੰਤਰ-ਰਾਸ਼ਟਰੀ ਮੈਂਚਾਂ ''''ਚ ਉਨ੍ਹਾਂ ਨੇ ਕੁੱਲ 671 ਗੇਂਦਾਂ ਵਿੱਚ ਕੁੱਲ 949 ਦੌੜਾਂ ਦਿੱਤੀਆਂ ਹਨ

''''ਅਰਸ਼ਦੀਪ ਨੇ ਪਹਿਲੇ ਹੀ ਮੈਚ ''''ਚ ਆਪਣੇ-ਆਪ ਨੂੰ ਸਾਬਿਤ ਕੀਤਾ''''

ਸ਼ੇਖਰ ਲੂਥਰਾ ਕਹਿੰਦੇ ਹਨ, “ਜਿਸ ਤਰ੍ਹਾਂ ਨਾਲ ਕ੍ਰਿਕਟ ''''ਚ ਅਰਸ਼ਦੀਪ ਦੀ ਸ਼ੁਰੂਆਤ ਹੋਈ, ਮੈਨੂੰ ਨਹੀਂ ਲੱਗਦਾ ਕਿ ਅਜਿਹੀ ਕਿਸੇ ਦੀ ਹੋਈ ਹੋਣੀ। ਅਰਸ਼ਦੀਪ ਕਿਸੇ ਵੀ ਟੀਮ, ਕਿਸੇ ਵੀ ਕੋਚ ਤੇ ਕਿਸੇ ਵੀ ਕਪਤਾਨ ਲਈ ਇੱਕ ਡਿਲਾਈਟ ਹਨ।”

“ਖੱਬੇ ਹੱਥ ਦਾ ਪੇਸਰ ਜਿਹੋ-ਜਿਹਾ ਹੋਣਾ ਚਾਹੀਦਾ ਹੈ, ਉਹ ਬਿਲਕੁਲ ਉਸੇ ਤਰ੍ਹਾਂ ਦਾ ਗੇਂਦਬਾਜ਼ ਹੈ।”

“ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਖੇਡਦੇ ਦੇਖਿਆ ਸੀ ਤਾਂ ਮੈਂ ਬਹੁਤ ਹੈਰਾਨ ਹੋਇਆ ਸੀ। ਕਿਉਂਕਿ ਆਮ ਤੌਰ ''''ਤੇ ਖੱਬੇ ਹੱਥ ਦੇ ਗੇਂਦਬਾਜ਼ਾਂ ਗੇਂਦ ਨੂੰ ਖੱਬੇ ਪਾਸੇ ਬਾਹਰ ਵੱਲ ਕੱਢਦੇ ਹਨ, ਪਰ ਜਿਹੜੇ ਖੱਬੇ ਹੱਥ ਦਾ ਬੱਲੇਬਾਜ਼ ਅੰਦਰ ਨੂੰ ਗੇਂਦ ਮਾਰਦਾ ਹੈ, ਉਹ ਇੱਕ ਵਿਸ਼ਵ ਪੱਧਰ ਦਾ ਗੇਂਦਬਾਜ਼ ਹੁੰਦਾ ਹੈ।”

“ਇਹ ਅਕਰਮ, ਜ਼ਹੀਰ ਤੇ ਨੇਹਰਾ ਨੇ ਦਿਖਾਇਆ ਪਰ ਅਰਸ਼ ਨੇ ਇਹ ਆਪਣੇ ਪਹਿਲੇ ਮੈਚ ''''ਚ ਹੀ ਕਰ ਕੇ ਦਿਖਾ ਦਿੱਤਾ ਸੀ।”

“ਜਦੋਂ ਤੁਹਾਨੂੰ ਇੱਕ ਵਿਸ਼ਵ ਪੱਧਰ ਦਾ ਗੇਂਦਬਾਜ਼ ਮਿਲਿਆ ਹੈ, ਜੋ ਨੌਜਵਾਨ ਵੀ ਹੈ ਤਾਂ ਉਸ ਨੂੰ ਭਰੋਸਾ ਦਿਵਾਉਣ ਦੀ ਜ਼ਰੂਰਤ ਹੈ।”

ਅਰਸ਼ਦੀਪ ਸਿੰਘ
Getty Images
ਮਾਹਿਰ ਉਨ੍ਹਾਂ ਨੂੰ ਟੀਮ ਲਈ ਇੱਕ ਚੰਗਾ ਗੇਂਦਬਾਜ਼ ਮੰਨਦੇ ਹਨ

ਕੀ ਅਰਸ਼ਦੀਪ ਨੂੰ ਵਿਸ਼ਵ ਕੱਪ ਟੀਮ ''''ਚ ਹੋਣਾ ਚਾਹੀਦਾ ਹੈ?

ਇਹ ਪੁੱਛੇ ਜਾਣ ''''ਤੇ ਸ਼ੇਖਰ ਲੂਥਰਾ ਕਹਿੰਦੇ ਹਨ, “ਤੁਸੀਂ ਅਰਸ਼ਦੀਪ ਨੂੰ ਨਹੀਂ ਖਿਡਾਉਣਾ ਚਾਹੁੰਦੇ, ਠੀਕ ਹੈ। ਨੌਜਵਾਨ ਬੱਚਾ ਹੈ ਉਸ ਨੂੰ ਬਚਾ ਕੇ ਵੀ ਰੱਖੋ ਪਰ ਇਸ ਤਰ੍ਹਾਂ ਨਾਲ ਕੀ ਤੁਸੀਂ ਉਨ੍ਹਾਂ ਦਾ ਮਨੋਬਲ ਤੋੜ ਰਹੇ ਹੋ? ਕੀ ਤੁਸੀਂ ਉਨ੍ਹਾਂ ਨੂੰ ਇਹ ਜਤਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਤੁਸੀਂ ਵਿਸ਼ਵ ਕੱਪ ਟੀਮ ''''ਚ ਨਹੀਂ ਹੋਵੇਗੇ।”

ਉਹ ਕਹਿੰਦੇ ਹਨ, “ਅਗਰਕਰ ਅਜੇ ਇਸ ਗੱਲ ਦਾ ਫਾਇਦਾ ਲੈ ਸਕਦੇ ਹਨ ਕਿ ਉਹ ਨਵੇਂ ਸਿਲੈਕਟਰ ਹਨ ਪਰ ਤੁਹਾਨੂੰ ਵੀ ਇਹ ਸੋਚਣਾ ਪਵੇਗਾ ਕਿ ਤੁਹਾਡੇ ਪ੍ਰਦਰਸ਼ਨ ਨੂੰ ਵੀ ਕੁਝ ਸਮੇਂ ਬਾਅਦ ਜੱਜ ਕੀਤਾ ਜਾਵੇਗਾ।”

ਏਸ਼ੀਆ ਕੱਪ ਦੀ ਗੱਲ ਕਰਦਿਆਂ ਉਹ ਕਹਿੰਦੇ ਹਨ, “ਤੁਹਾਡੇ ਇੱਕ-ਦੋ ਨਹੀਂ ਬਲਕਿ ਚਾਰ, 2 ਫਰੰਟ ਲਾਈਨ ਬੱਲੇਬਾਜ਼ ਅਤੇ ਦੋ ਫਰੰਟ ਲਾਈਨ ਗੇਂਦਬਾਜ਼ ਸੱਟ ਤੋਂ ਬਾਅਦ ਆਏ ਹਨ, ਉਹ ਵੀ ਬਿਨਾਂ ਟੈਸਟਿੰਗ ਦੇ।"

"ਅਜਿਹੇ ''''ਚ ਜੇਕਰ ਏਸ਼ੀਆ ਕੱਪ ''''ਚ ਕੁਝ ਗ਼ਲਤ ਹੋ ਜਾਂਦਾ ਹੈ ਤਾਂ ਲੋਕ ਤੁਹਾਡੇ ''''ਤੇ ਉਂਗਲਾਂ ਵੀ ਚੁੱਕਣਗੇ ਤੇ ਆਲੋਚਨਾ ਵੀ ਹੋਵੇਗੀ।”

ਉਹ ਸਾਫ਼ ਕਹਿੰਦੇ ਹਨ, “ਪਲੇਇੰਗ ਇਲੈਵਨ ਹਮੇਸ਼ਾ ਮੈਨੇਜਮੈਂਟ ਦੀ ਹੁੰਦੀ ਹੈ, ਪਰ ਜੇ ਮੈਂ ਅਰਸ਼ਦੀਪ ਵਰਗੇ ਗੇਂਦਬਾਜ਼ ਦੀ ਗੱਲ ਕਰਾਂ ਤਾਂ ਉਨ੍ਹਾਂ ਨੂੰ ਪਹਿਲੇ 15 ਖਿਡਾਰੀਆਂ ''''ਚ ਹੋਣਾ ਚਾਹੀਦਾ ਹੈ।”

“ਅੱਜ ਦੀ ਰੈਂਕਿੰਗ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਭਾਰਤ ਕੋਲ ਵਨਡੇ ਅਤੇ ਟੈਸਟ ਲਈ ਮੁਹੰਮਦ ਸ਼ਮੀ ਤੋਂ ਬਾਅਦ ਸਭ ਤੋਂ ਚੰਗੇ ਗੇਂਦਬਾਜ਼ ਅਰਸ਼ਦੀਪ ਹੀ ਹਨ।”

“ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਦਾ ਵਿਵਹਾਰ ਉਨ੍ਹਾਂ ਨਾਲ ਕੀਤਾ ਗਿਆ, ਉਨ੍ਹਾਂ ਨੂੰ ਬਾਹਰ ਬਿਠਾਇਆ ਗਿਆ, ਉਹ ਕਿਤੇ ਨਾ ਕੀਤੇ ਨਾਇਨਸਾਫੀ ਹੈ।”

“ਮੇਰਾ ਮੰਨਣਾ ਹੈ ਕਿ ਜ਼ਹਿਰ ਖ਼ਾਨ ਅਤੇ ਆਸ਼ੀਸ਼ ਨੇਹਰਾ ਤੋਂ ਬਾਅਦ, ਬਹੁਤ ਸਮੇਂ ਬਾਅਦ ਖੱਬੇ ਹੱਥ ਦਾ ਚੰਗਾ ਗੇਂਦਬਾਜ਼ ਮਿਲਿਆ ਹੈ।” ਉਹ ਵੀ ਓਦੋਂ ਜਦੋਂ ਤੁਹਾਨੂੰ ਕੋਈ ਅਜਿਹੀ ਗੰਭੀਰ ਸੱਟ ਨਾ ਲੱਗੀ ਹੋਈ ਹੋਵੇ ਤੇ ਤੁਸੀਂ ਬਹੁਤ ਆਰਾਮਦਾਇਕ ਢੰਗ ਨਾਲ ਖੇਡਦੇ ਹੋਵੋ।

ਅਰਸ਼ਦੀਪ ਸਿੰਘ
Getty Images
ਉਨ੍ਹਾਂ ਦੇ ਹਾਲੀਆ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ 50 ਵਿਕਟਾਂ ਦੇ ਰਿਕਾਰਡ ਤੋਂ ਇਲਾਵਾ ਉਨ੍ਹਾਂ ਨੇ ਆਈਪੀਐਲ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ

''''ਸਿਰਫ਼ ਸੱਜੇ ਹੱਥ ਦੇ ਗੇਂਦਬਾਜ਼ਾਂ ਨਾਲ ਵਿਸ਼ਵ ਕੱਪ ਜਿੱਤਣਾ ਔਖਾ''''

ਉਨ੍ਹਾਂ ਕਿਹਾ, “ਮੈਂ ਇੱਕ ਕੋਚ ਦੀ ਹੈਸੀਅਤ ਨਾਲ ਵੀ ਕਹਾਂਗਾ ਕਿ ਜੇ ਅਜਿਹੇ ਕਿਸੇ ਖਿਡਾਰੀ ਨੂੰ ਤੁਹਾਨੂੰ ਦੇ ਦਿੱਤਾ ਜਾਵੇ ਤਾਂ ਉਹ ਕੋਚ ਲਈ ਖੁਸ਼ਕਿਸਮਤੀ ਹੁੰਦੀ ਹੈ। ਤੁਸੀਂ ਉਸ ਨੂੰ ਆਪਣੇ ਮੁਤਾਬਕ ਢਾਲ ਸਕਦੇ ਹੋ।”

“ਉਹ ਇੱਕ ਨੌਜਵਾਨ ਖਿਡਾਰੀ ਹੈ, ਚੰਗੀ ਪੇਸ ਕੱਢ ਰਿਹਾ ਹੈ, ਸਵਿੰਗ ਉਸ ਕੋਲ ਚੰਗੀ ਹੈ, ਉਸ ਦੀ ਬਾਹਰੀ ਸਵਿੰਗ ਅਤੇ ਅੰਦਰਲੀ ਸਵਿੰਗ ਜੋ ਖ਼ਾਸਕਰ ਵਿਕਟ ਲੈਣ ਵਾਲੀ ਹੁੰਦੀ ਹੈ, ਉਹ ਚੰਗੀ ਹੈ, ਜਿਵੇਂ ਵਸੀਮ ਅਕਰਮ ਕਰਦੇ ਸਨ।”

“ਹੋਰ ਤੁਹਾਨੂੰ ਕੀ ਚਾਹੀਦਾ ਹੈ? ਉਸ ਨੂੰ ਆਪਣੇ ਅਨੁਸਾਰ ਢਾਲੋ, ਇਹ ਨਹੀਂ ਕਿ ਉਸ ਦਾ ਆਤਮ ਵਿਸ਼ਵਾਸ ਹੀ ਘਟਾ ਦੇਵੋ।”

ਉਹ ਕਹਿੰਦੇ ਹਨ, "ਤੁਸੀਂ ਟੀ-20 ਦੇ ਆਧਾਰ ''''ਤੇ ਵਨਡੇ ਦੀ ਟੀਮ ਨਹੀਂ ਚੁਣ ਸਕਦੇ, ਇਹ ਦੋਵੇਂ ਵੱਖਰੇ ਫਾਰਮੈਟ ਹਨ ਅਤੇ ਇਨ੍ਹਾਂ ਦੀਆਂ ਜ਼ਰੂਰਤਾਂ ਵੀ ਵੱਖਰੀਆਂ ਹਨ।"

ਸ਼ੇਖਰ ਮੁਤਾਬਕ, “ਭਾਰਤੀ ਪਿਚਾਂ ਦੀ ਗੱਲ ਕਰੀਏ ਤਾਂ ਜੇ ਤੁਸੀਂ ਸੱਜੇ ਅਤੇ ਖੱਬੇ ਹੱਥ ਦੇ ਕੰਬੀਨੇਸ਼ਨ ''''ਚ ਖੇਡਣਾ ਚਾਹੁੰਦੇ ਹੋ ਤਾਂ ਜੇ ਦੋ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਹਨ ਤਾਂ ਤੀਜਾ ਤੁਹਾਨੂੰ ਖੱਬੇ ਹੱਥ ਦਾ ਚਾਹੀਦਾ ਹੀ ਹੋਵੇਗਾ।”

“ਤੁਸੀਂ ਤਿੰਨੇ ਸੱਜੇ ਹੱਥ ਦੇ ਗੇਂਦਬਾਜ਼ਾਂ ਨਾਲ ਵਿਸ਼ਵ ਕੱਪ ਜਿੱਤਣ ਦੀ ਕੋਸ਼ਿਸ਼ ਨਹੀਂ ਕਰ ਸਕਦੇ।”

ਉਹ ਕਹਿੰਦੇ ਹਨ ਕਿ ਵਨਡੇ ਲਈ ਨੌਜਵਾਨ ਖਿਡਾਰੀਆਂ ਨੂੰ ਥਾਂ ਮਿਲਣੀ ਚਾਹੀਦੀ ਹੈ। ਅਸ਼ਵਿਨ ਜਾਂ ਅਰਸ਼ਦੀਪ ਵਰਗੇ ਖਿਡਾਰੀ, ਜੋ ਭਾਰਤੀ ਪਿਚਾਂ ਨੂੰ ਸਮਝਦੇ ਹਨ, ਉਨ੍ਹਾਂ ਬਿਨਾਂ ਟੀਮ ਦਾ ਖੇਡਣਾ ਧੱਕਾ ਹੋਵੇਗਾ।

“ਮੈਨੂੰ ਵਿਸ਼ਵ ਕੱਪ ਲਈ ਇਸ ਟੀਮ ਵਿੱਚ ਘੱਟੋ-ਘੱਟ ਇੱਕ ਬਦਲਾਅ ਬੱਲੇਬਾਜ਼ੀ ਲਈ ਅਤੇ 2 ਬਦਲਾਅ ਗੇਂਦਬਾਜ਼ੀ ਲਈ ਨਜ਼ਰ ਆ ਰਹੇ ਹਨ। ਗੇਂਦਬਾਜ਼ਾਂ ਵਿੱਚ ਇੱਕ ਅਰਸ਼ਦੀਪ ਤੇ ਇੱਕ ਅਸ਼ਵਿਨ ਹੋਣੇ ਚਾਹੀਦੇ ਹਨ।”

ਅਰਸ਼ਦੀਪ ਸਿੰਘ
Getty Images
ਲੂਥਰਾ ਮੁਤਾਬਕ ਅਰਸ਼ਦੀਪ ਨੂੰ ਬੱਲੇਬਾਜ਼ੀ ਵੀ ਕਰਨੀ ਚਾਹੀਦੀ ਹੈ

ਅਰਸ਼ਦੀਪ ਨੂੰ ਕਿਸ ਚੀਜ਼ ''''ਤੇ ਕੰਮ ਕਰਨ ਦੀ ਲੋੜ ਹੈ?

ਸ਼ੇਖਰ ਮੰਨਦੇ ਹਨ ਕਿ ਅੱਜ ਦੀ ਕ੍ਰਿਕਟ ਆਲ ਰਾਉਂਡਰਾਂ ਵਾਲੀ ਖੇਡ ਹੈ, ਜਿੱਥੇ ਟਾਪ ਬੱਲੇਬਾਜ਼ਾਂ ਨੂੰ ਵੀ ਚੰਗਾ ਫੀਲਡਰ ਹੋਣਾ ਪੈਂਦਾ ਹੈ ਅਤੇ ਗੇਂਦਬਾਜ਼ ਵੀ ਬੱਲੇਬਾਜ਼ੀ ''''ਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ।

ਉਹ ਕਹਿੰਦੇ ਹਨ, “ਅਰਸ਼ਦੀਪ ਮੈਨੂੰ ਬੱਲੇਬਾਜ਼ੀ ''''ਚ ਸੁਧਾਰ ਕਰਦੇ ਨਹੀਂ ਦਿਖਾਈ ਦਿੱਤੇ।”

“ਮੈਂ ਇਹ ਵੀ ਕਹਾਂਗਾ ਕਿ ਉਨ੍ਹਾਂ ਨੂੰ ਜ਼ਿਆਦਾ ਮੌਕਾ ਵੀ ਨਹੀਂ ਮਿਲਿਆ ਪਰ ਉਨ੍ਹਾਂ ਤੋਂ ਕੋਈ ਅਜਿਹੇ ਖ਼ਾਸ ਸੰਕੇਤ ਨਹੀਂ ਮਿਲੇ।”

ਸ਼ੇਖਰ ਸਲਾਹ ਦਿੰਦੇ ਹਨ ਕਿ ਅਰਸ਼ਦੀਪ ਨੂੰ ਬੱਲੇਬਾਜ਼ੀ ਦਾ ਵੀ ਮੌਕਾ ਦੇਣਾ ਪਵੇਗਾ ਤਾਂ ਜੋ ਇਨ੍ਹਾਂ ''''ਚ ਹੋਰ ਆਤਮ-ਵਿਸ਼ਵਾਸ ਆਵੇ।

ਉਹ ਕਹਿੰਦੇ ਹਨ, “ਬਿਨਾਂ ਬੱਲੇਬਾਜ਼ੀ ਤੁਸੀਂ ਕੁਝ ਦੇਰ ਤਾਂ ਅੱਗੇ ਜਾਓਗੇ ਪਰ ਹੌਲੀ-ਹੌਲੀ ਕ੍ਰਿਕਟ ਅਜਿਹੀ ਹੁੰਦੀ ਜਾ ਰਹੀ ਹੈ ਕਿ ਤੁਸੀਂ ਬਿਨਾਂ ਬੱਲੇਬਾਜ਼ੀ ਦੇ ਬਹੁਤ ਅੱਗੇ ਨਹੀਂ ਜਾ ਸਕਦੇ।”

ਦੱਸ ਦੇਈਏ ਕਿ ਕਪਤਾਨ ਰੋਹਿਤ ਸ਼ਰਮਾ ਨੇ ਵੀ ਏਸ਼ੀਆ ਕੱਪ ਦੀ ਟੀਮ ਦੇ ਐਲਾਨ ਵੇਲੇ ਕਿਹਾ ਹੈ, "ਸਾਨੂੰ ਅਜਿਹੇ ਬੱਲੇਬਾਜ਼ ਦੀ ਲੋੜ ਹੈ ਜੋ 8ਵੇਂ ਜਾਂ 9ਵੇਂ ਨੰਬਰ ਉਤੇ ਖੇਡ ਸਕੇ।"

ਇਸ ਦਾ ਮਤਲਬ ਇਹ ਹੈ ਕਿ ਟੀਮ ਨੂੰ ਅਜਿਹੇ ਖਿਡਾਰੀ ਦੀ ਲੋੜ ਹੈ ਜੋ ਗੇਂਦਬਾਜ਼ੀ ਦੇ ਨਾਲ ਚੰਗੀ ਬੱਲੇਬਾਜ਼ੀ ਵੀ ਕਰ ਸਕੇ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News