ਚੰਦਰਯਾਨ-3 ਦੇ ਚੰਨ ਉੱਤੇ ਉਤਰਨ ਦੇ ਆਖ਼ਰੀ 15 ਮਿੰਟ ਕਿਉਂ ਜ਼ਰੂਰੀ ਹਨ

Tuesday, Aug 22, 2023 - 08:01 AM (IST)

ਚੰਦਰਯਾਨ-3 ਦੇ ਚੰਨ ਉੱਤੇ ਉਤਰਨ ਦੇ ਆਖ਼ਰੀ 15 ਮਿੰਟ ਕਿਉਂ ਜ਼ਰੂਰੀ ਹਨ
ਚੰਦਰਯਾਨ -3
ani

ਛੇਤੀ ਹੀ ਚੰਦਰਯਾਨ-3 ਲੈਂਡਰ ਚੰਨ ਦੇ ਦੱਖਣੀ ਧੁਰੇ ਦੇ ਨੇੜੇ 70 ਲੈਟੀਟਿਊਡ (ਵਿਥਕਾਰ) ਉੱਤੇ ਉੱਤਰੇਗਾ।

ਇਸਰੋ ਚੰਦਰਯਾਨ-3 ਲੈਂਡਰ ਮੌਡਊਲ ਨੂੰ ਚੰਨ ਦੇ ਧਰਾਤਲ ਉੱਤੇ 23 ਅਗਸਤ ਵਾਲੇ ਦਿਨ 5 ਵਜੇ ਤੋਂ ਬਾਅਦ ਲੈਂਡ ਕਰਨ ਦੀ ਤਿਆਰੀ ਕਰ ਰਹੀ ਹੈ।

ਚੰਦਰਯਾਨ-3 ਜੋ ਸ੍ਰੀ ਹਰੀਕੋਟਾ ਤੋਂ 14 ਜੁਲਾਈ ਨੂੰ ਰਵਾਨਾ ਹੋਇਆ, 40 ਦਿਨਾਂ ਦੇ ਲੰਬੇ ਸਫ਼ਰ ਤੋਂ ਬਾਅਦ ਚੰਨ ਉੱਤੇ ਪਹੁੰਚਣ ਲਈ ਤਿਆਰ ਹੈ। ਪਰ ਇਸਦੇ ਉਤਰਨ ਦੀ ਪ੍ਰਕਿਰਿਆ ਬਹੁਤ ਗੁੰਝਲਦਾਰ ਅਤੇ ਪੇਚੀਦਾ ਹੈ।

ਹੋਰ ਸ਼ਬਦਾਂ ਵਿੱਚ, ਜੇ ਚੰਦਰਯਾਨ-3 ਦਾ 40 ਦਿਨਾਂ ਦਾ ਸਫਰ ਬਹੁਤ ਹੀ ਮਹੱਤਵਪੂਰਨ ਪ੍ਰਕਿਰਿਆ ਹੈ ਤਾਂ ਇਸਦੇ ਚੰਨ ਉੱਤੇ ਉੱਤਰਨ ਦੇ ਆਖ਼ਰੀ 15 ਮਿੰਟ ਵੀ ਓਨੇ ਹੀ ਖ਼ਾਸ ਹਨ।

ਇਸਰੋ ਦੇ ਸਾਬਕਾ ਚੇਅਰਮੈਨ ਕੇ ਸਿਵਾਨ ਮੁਤਾਬਕ ਇਹ 15 ਮਿੰਟ ਬਹੁਤ ਔਖਿਆਈ ਭਰੇ ਹੋਣਗੇ।

ਚੰਦਰਯਾਨ-3 ਨੂੰ ਚੰਨ ਦੇ ਤਲ ਉੱਤੇ ਸੌਫਟ ਲੈਂਡਿੰਗ 15 ਮਿੰਟਾਂ ਵਿੱਚ ਕਰਨੀ ਪਵੇਗੀ।

ਸਾਲ 2019 ਵਿੱਚ ਜਦੋਂ ਚੰਦਰਯਾਨ-2 ਨੂੰ ਚੰਨ ਉੱਤੇ ਭੇਜਿਆ ਗਿਆ ਸੀ ਤਾਂ ਇਹ ਚੰਨ ਦੇ ਤਲ ਤੋਂ 2.1 ਕਿਲੋਮੀਟਰ ਦੀ ਉਚਾਈ ਤੱਕ ਪਹੁੰਚ ਗਿਆ ਸੀ, ਜਦੋਂ ਇੱਕ ਮਾਮੂਲੀ ਜਿਹੀ ਤਕਨੀਕੀ ਖ਼ਰਾਬੀ ਕਾਰਨ ਇਹ ਸਫਲ ਨਾ ਹੋ ਸਕਿਆ।

ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਕਿਹਾ ਕਿ ਚੰਦਰਯਾਨ-3 ਨੂੰ ਅਜਿਹੀ ਕਿਸੇ ਦੁਰਘਟਨਾ ਤੋਂ ਬਚਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਛੋਟੀ ਤੋਂ ਛੋਟੀ ਗੱਲ ਵੱਲ ਵੱਧ ਧਿਆਨ ਦਿੱਤਾ ਗਿਆ ਹੈ।

ਚੰਦਰਯਾਨ 3
EMPICS
ਚੰਦਰਯਾਨ 3 ਲੈਂਡਰ ਧਰਤੀ ਦੇ ਦੁਆਲੇ ਲੰਬੇ ਗੋਲ ਚੱਕਰ ਲਗਾਉਂਦਾ ਹੈ

ਚੰਨ ਉੱਤੇ ਉੱਤਰਨਾ ਧਰਤੀ ਉੱਤੇ ਉੱਤਰਨ ਵਾਂਗ ਨਹੀਂ ਹੈ

ਤੁਸੀਂ ਕਿਸੇ ਜਹਾਜ਼ ਜਾਂ ਕਿਸੇ ਹੋਰ ਚੀਜ਼ ਨੂੰ ਧਰਤੀ ਉੱਤੇ ਉੱਤਰਦੇ ਵੇਖਿਆ ਹੋਵੇਗਾ। ਜਹਾਜ਼ ਹੌਲੀ-ਹੌਲੀ ਥੱਲੇ ਆਉਂਦਿਆਂ ਅੱਗੇ ਵਧਦਾ ਹੈ ਅਤੇ ਹੌਲੀ-ਹੌਲੀ ਰਨਵੇਅ ਉੱਤੇ ਉੱਤਰਦਾ ਹੈ। ਸਕਾਈਡਾਈਵਿੰਗ ਕਰਨ ਲਈ ਜਹਾਜ਼ ਤੋਂ ਛਾਲ ਮਾਰਨ ਵਾਲੇ ਸਕਾਈਡਾਈਵਰ ਧਰਤੀ ਉੱਤੇ ਪੈਰਾਸ਼ੂਟ ਰਾਹੀਂ ਉੱਤਰਦੇ ਹਨ।

ਇਹ ਦੋਵੇਂ ਤਰੀਕੇ, ਧਰਤੀ ‘ਤੇ ਸੰਭਵ ਹਨ, ਪਰ ਚੰਨ ਉੱਤੇ ਨਹੀਂ ਕਿਉਂਕਿ ਚੰਨ ਦਾ ਕੋਈ ਵਾਯੂਮੰਡਲ ਨਹੀਂ ਹੈ ਇਸ ਲਈ ਲੈਂਡਰ ਨੂੰ ਹਵਾ ਵਿੱਚ ਉਡਾਰੀ ਭਰਦਿਆਂ ਉਤਾਰਨਾ ਸੰਭਵ ਨਹੀਂ ਹੈ, ਪਰ ਲੈਂਡਰ ਨੂੰ ਪੈਰਾਸ਼ੂਟ ਰਾਹੀਂ ਉਤਾਰਿਆ ਜਾ ਸਕਦਾ ਹੈ।

ਇਸ ਲਈ ਨਿਊਟਨ ਦੇ ਗਤੀ ਦੇ ਤੀਜੇ ਨਿਯਮ ਮੁਤਾਬਕ, ਲੈਂਡਰ ਚੰਨ ਦੇ ਤਲ ਉੱਤੇ ਉੱਤਰਨਾ ਚਾਹੀਦਾ ਹੈ।

ਇਸ ਲਈ ਚੰਦਰਯਾਨ-3 ਦੇ ਵਿੱਚ ਰਾਕੇਟ ਲਾਏ ਗਏ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਲੈਂਡਰ ਦੀ ਰਫਤਾਰ ਨੂੰ ਕਾਬੂ ਵਿੱਚ ਰੱਖਿਆ ਜਾਵੇਗਾ ਅਤੇ ਚੰਨ ਉੱਤੇ ਉੱਤਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਚੰਦਰਯਾਨ 3
Getty Images
ਚੰਦਰਯਾਨ-3 ਸ੍ਰੀ ਹਰੀਕੋਟਾ ਤੋਂ 14 ਜੁਲਾਈ ਨੂੰ ਰਵਾਨਾ ਹੋਇਆ ਸੀ
ਬੀਬੀਸੀ
BBC

ਭਾਰਤ ਦੀਆਂ ਚੰਨ ’ਤੇ ਜਾਣ ਦੀਆਂ ਕੋਸ਼ਿਸ਼ਾਂ

  • ਭਾਰਤ ਦਾ ਪਹਿਲਾ ਚੰਦਰਮਾ ਅਭਿਆਨ ਚੰਦਰਯਾਨ-1, ਸਾਲ 2008 ਵਿੱਚ ਲਾਂਚ ਕੀਤਾ ਗਿਆ ਸੀ ਪਰ ਉਹ ਸ਼ੈਕਲੇਟਨ ਕਰੇਟਰ (ਜਿਸ ਨੂੰ ਬਾਅਦ ਵਿੱਚ ਜਵਾਹਰ ਪੁਆਇੰਟ ਕਿਹਾ ਗਿਆ), ’ਤੇ ਕਰੈਸ਼ ਹੋ ਗਿਆ ਸੀ।
  • ਚੰਦਰਯਾਨ-2 ਨੇ ਵੀ ਚੰਦਰਮਾ ਉੱਤੇ ਪਾਣੀ ਦੇ ਅਣੂਆਂ ਦੀ ਖੋਜ ਵਿੱਚ ਅਹਿਮ ਭੂਮਿਕਾ ਨਿਭਾਈ।
  • 22 ਜੁਲਾਈ 2019 ਨੂੰ ਵਿਕਰਮ ਲੈਂਡਰ ਅਤੇ ਪ੍ਰਾਗਯਾਨ ਰੋਵਰ ਨਾਲ ਚੰਦਰਯਾਨ-2 ਨੂੰ ਲਾਂਚ ਕੀਤਾ ਗਿਆ ਸੀ।
  • 6 ਸਤੰਬਰ 2019 ਨੂੰ ਚੰਦਰਮਾ ਦੀ ਸਤ੍ਹਾ ’ਤੇ ਸੌਫਟ ਲੈਂਡਿੰਗ ਦੀ ਕੋਸ਼ਿਸ਼ ਵਿੱਚ ਵਿਕਰਮ ਲੈਂਡਰ ਦਾ ਸੰਪਰਕ ਟੁੱਟ ਗਿਆ ਸੀ। ਇਸ ਦਾ ਮਲਬਾ ਤਿੰਨ ਮਹੀਨੇ ਬਾਅਦ ਨਾਸਾ ਨੂੰ ਮਿਲਿਆ ਸੀ।
  • ਚੰਦਰਯਾਨ-3 ਦਾ ਪਲੇਲੋਡ ਲੂਨਰ ਔਰਬਿਟ ਤੋਂ ਧਰਤੀ ਦੇ ਸਪੈਕਟ੍ਰਲ ਅਤੇ ਪੋਲੌਰੀਮੈਟ੍ਰਿਕ ਮਾਪਾਂ ਦਾ ਅਧਿਐਨ ਕਰੇਗਾ, ਜਿਸ ਨਾਲ ਵਿਗਿਆਨੀਆਂ ਨੂੰ ਸਾਡੇ ਗ੍ਰਹਿ ਬਾਰੇ ਲਾਭਦਾਇਕ ਜਾਣਕਾਰੀ ਹਾਸਿਲ ਹੋ ਸਕੇਗੀ।
ਬੀਬੀਸੀ
BBC

ਇਹ ਹੈ ਅਸਲ ਮੁਸ਼ਕਲ

ਲੱਖਾਂ ਮੀਲ ਦੂਰ ਮੰਗਲਯਾਨ ਨੂੰ ਵੀ ਵਿਗਿਆਨੀ ਧਰਤੀ ਦੇ ਡੀਪ ਸਪੇਸ ਨੈਟਵਰਕ ਤੋਂ ਕੰਟ੍ਰੋਲ ਕਰਦੇ ਹਨ।

ਚੰਦਰਯਾਨ-3 ਨੂੰ ਆਕਾਸ਼ ਵਿੱਚ ਛੱਡਣ ਤੋਂ ਲੈ ਕੇ ਇਸ ਦਾ ਚੰਨ ਦੇ ਤਲ ਉੱਤੇ ਉਤਰਨ ਦਾ ਆਪਣਾ ਸਫ਼ਰ ਸ਼ੁਰੂ ਕਰਨ ਤੱਕ, ਇਸਦੀ ਰਫਤਾਰ ਅਤੇ ਦਿਸ਼ਾ ਨੂੰ ਰਾਕੇਟਾਂ ਰਾਹੀਂ ਵਿਗਿਆਨੀਆਂ ਨੇ ਆਪਣੇ ਕਾਬੂ ਵਿੱਚ ਰੱਖਿਆ।

ਪਰ ਲੈਂਡਿੰਗ ਵੇਲੇ ਇਸ ਨੂੰ ਇਸ ਤਰੀਕੇ ਕਾਬੂ ਨਹੀਂ ਕੀਤਾ ਜਾ ਸਕਦਾ ਇਸ ਲਈ ਇਸ ਨੂੰ ਆਪਣੇ-ਆਪ ਲੈਂਡ ਹੋਣ ਲਈ ਤਿਆਰ ਕੀਤਾ ਗਿਆ ਹੈ।

ਅਜਿਹੀ ਹੀ ਤਕਨੀਕ ਚੰਦਰਯਾਨ-2 ਵਿੱਚ ਵੀ ਵਰਤੀ ਗਈ ਸੀ ਪਰ ਆਖ਼ਰੀ ਮੌਕੇ ਤੇ ਇੱਕ ਤਕਨੀਕੀ ਖ਼ਰਾਬੀ ਕਾਰਨ ਇਹ ਹਾਦਸਾਗ੍ਰਸਤ ਹੋ ਗਿਆ ਸੀ।

ਇਸਰੋ ਚੇਅਰਮੈਨ ਨੇ ਕਿਹਾ ਕਿ ਚੰਦਰਯਾਨ-3 ਵਿੱਚ ਅਜਿਹੀ ਕੋਈ ਖ਼ਰਾਬੀ ਨਾ ਆਵੇ ਇਸ ਦਾ ਪ੍ਰਬੰਧ ਕੀਤਾ ਗਿਆ ਹੈ।

ਚੰਦਰਯਾਨ-3 ਮਿਸ਼ਨ ਨਾਲ ਜੁੜੇ 5 ਅਹਿਮ ਸਵਾਲਾਂ ਦੇ ਜਵਾਬ- ਵੀਡੀਓ

ਤੁਸੀਂ ਇਸ ਨੂੰ ਕਾਬੂ ਕਿਉਂ ਨਹੀਂ ਕਰ ਸਕਦੇ

ਚੰਦਰਯਾਨ 3 ਲੈਂਡਰ ਧਰਤੀ ਦੇ ਦੁਆਲੇ ਲੰਬੇ ਗੋਲ ਚੱਕਰ ਲਗਾਉਂਦਾ ਹੈ, ਚੰਨ ਦੇ ਤਲ ਦੇ ਉੱਪਰ ਕੁਝ ਸੈਂਕੜੇ ਕਿਲੋਮੀਟਰ ਪਾਰ ਕਰਨ ਤੋਂ ਬਾਅਦ, ਇਹ ਆਪਣੇ ਬੂਸਟਰਾਂ ਰਾਹੀ ਚੰਨ ਦੇ ਗੁਰੂਤਾਕਸ਼ਣ ਘੇਰੇ ਵੱਲ ਵੱਧਦਾ ਹੈ, ਇਸਦੇ ਸਿੱਟੇ ਵਜੋਂ ਇਹ ਤੇਜ਼ੀ ਨਾਲ ਚੰਨ ਦੇ ਤਲ ਵੱਲ ਡਿੱਗਣਾ ਸ਼ੁਰੂ ਹੋ ਜਾਂਦਾ ਹੈ।

ਜਿਵੇਂ ਹੀ ਇਹ ਡਿੱਗਦਾ ਹੈ ਇਸਦੀ ਰਫਤਾਰ ਤੇਜ਼ ਹੁੰਦੀ ਹੈ। ਧਰਤੀ ਤੋਂ ਚੰਨ ਤੱਕ ਰੇਡੀੳ ਸਿਗਨਲ ਭੇਜਣ ਵਿੱਚ 1.3 ਸੈਕਿੰਡ ਲੱਗਦੇ ਹਨ, ਇਹੀ ਸਿਗਨਲ ਧਰਤੀ ਉੱਤੇ ਵਾਪਸ 1.4 ਸੈਕਿੰਡ ਵਿੱਚ ਪਹੁੰਚਦਾ ਹੈ।

ਜਦੋਂ ਚੰਦਰਯਾਨ ਲੈਂਡਰ ਇੱਕ ਸਿਗਨਲ ਧਰਤੀ ਉੱਤੇ ਭੇਜਦਾ ਹੈ ਅਤੇ ਇਸਦੇ ਜਵਾਬ ਵਿੱਚ ਦੂਜਾ ਸਿਗਨਲ ਇਸ ਤੱਕ ਪਹੁੰਚਣ ਵਿੱਚ 1.3 ਸੈਕਿੰਡ ਲੱਗਦੇ।

ਇੱਕ ਸਿਗਨਲ ਨੂੰ ਪੂਰਾ ਹੋਣ ਵਿੱਚ 2.5 ਸੈਕਿੰਡ ਲੱਗਦੇ ਹਨ। ਇਸ ਦਾ ਮਤਲਬ ਹੈ ਕਿ ਇੱਕ ਲੈਂਡਰ ਜੋ ਕਿ ਚੰਨ ਉੱਤੇ ਸੈਂਕੜੇ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੰਨ ਉੱਤੇ ਡਿੱਗ ਰਿਹਾ ਹੈ ਨੂੰ ਕਾਬੂ ਕਰਨ ਵਿੱਚ 2.5 ਸੈਕਿੰਡ ਲੱਗਦੇ ਹਨ। ਇਹ ਇੱਕ ਸੰਭਵ ਕੰਮ ਨਹੀਂ ਹੈ।

ਇਸ ਲਈ ਲੈਂਡਰ ਆਪਣੇ ਫ਼ੈਸਲੇ ਆਪ ਲੈਂਦਾ ਹੈ ਅਤੇ ਚੰਨ ਉੱਤੇ ਉਤਰਦਾ ਹੈ। ਅਜਿਹੇ ਹਾਲਾਤਾਂ ਵਿੱਚ ਸਾਰਾ ਕੁਝ ਤਕਨੀਕੀ ਤੌਰ ‘ਤੇ ਠੀਕ ਹੋਣਾ ਚਾਹੀਦਾ ਹੈ, ਛੋਟਾ ਜਿਹਾ ਫਰਕ ਵੀ ਮੁਸ਼ਕਲਾਂ ਵਿੱਚ ਵਾਧਾ ਕਰ ਸਕਦਾ ਹੈ।

ਚੰਦਰਯਾਨ 3
Getty Images
ਚੰਦਰਯਾਨ ਦਾ ਲੈਂਡਰ ਮੌਡਿਊਲ ਚੰਨ ਦੇ ਤਲ ਉੱਤੇ ਸੌਫਟ ਲੈਂਡਿੰਗ ਕਰਨ ਤੋਂ ਬਾਅਦ ਧਰਤੀ ਉੱਤੇ ਸਿਗਨਲ ਭੇਜਦਾ ਹੈ

ਉੱਤਰਨ ਦੀ ਪ੍ਰਕਿਰਿਆ ਦੇ 8 ਪੜਾਅ

ਚੰਦਰਯਾਨ 3 ਪਹਿਲਾਂ ਚੰਨ ਤੋਂ ਸੌ ਕਿਲੋਮੀਟਰ ਦੀ ਉਚਾਈ ਉੱਤੇ ਇਸਦੇ ਦੁਆਲੇ ਚੱਕਰ ਕੱਟਦਾ ਹੈ ਅਤੇ ਆਪਣੇ ਬੂਸਟਰਾਂ ਰਾਹੀਂ ਇਸਦੇ ਤਲ ਉੱਤੇ ਡਿੱਗਦਾ ਹੈ। ਇਥੋਂ ਇਹ ਤੇਜ਼ੀ ਨਾਲ ਚੰਨ ਦੇ ਤਲ ਉੱਤੇ ਡਿੱਗਦਾ ਹੈ।

ਇਸ ਲਈ, ਲੈਂਡਰ ਮੌਡਿਊਲ ਦਾ ਡਿੱਗਦੇ ਸਮੇਂ 90 ਡਿਗਰੀ ਚੰਨ ਦੇ ਤਲ ਵੱਲ੍ਹ ਝੁਕਿਆ ਹੋਣਾ ਜ਼ਰੂਰੀ ਹੈ। ਚੰਦਰਯਾਨ-3 ਦੀਆਂ ਚਾਰੇ ਲੱਤਾਂ ਚੰਨ ਦੇ ਤੱਲ ਉੱਤੇ ਬਿਲਕੁਲ ਸਿੱਧੀਆਂ ਨਹੀਂ ਖੜ੍ਹ ਸਕਦੀਆਂ ਚਾਹੇ ਇਹ ਜਿੰਨਾ ਮਰਜ਼ੀ ਇੱਕ ਪਾਸੇ ਵੱਲ ਝੁਕ ਜਾਵੇ।

ਇਸ ਦੇ ਨਾਲ ਹੀ ਇਸ ਗੱਲ ਦਾ ਵੀ ਖ਼ਤਰਾ ਕਿ ਚੰਦਰਯਾਨ ਇੱਕ ਪਾਸੇ ਨਾ ਡਿੱਗ ਪਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਰੋਵਰ ਇਸ ਵਿੱਚੋਂ ਬਾਹਰ ਵੀ ਨਹੀਂ ਆ ਸਕਦਾ।

ਚੰਦਰਯਾਨ ਦਾ ਲੈਂਡਰ ਮੌਡਿਊਲ ਚੰਨ ਦੇ ਤਲ ਉੱਤੇ ਸੌਫਟ ਲੈਂਡਿੰਗ ਕਰਨ ਤੋਂ ਬਾਅਦ ਧਰਤੀ ਉੱਤੇ ਸਿਗਨਲ ਭੇਜਦਾ ਹੈ।

ਥੋੜ੍ਹੇ ਸਮੇਂ ਬਾਅਦ ਇਸ ਵਿਚਲਾ ਰੈਂਪ ਖੁੱਲ੍ਹ ਜਾਵੇਗਾ, ਇਸਦੇ ਰਾਹੀਂ ਰੋਵਰ ਪ੍ਰਗਿਆਨ ਚੰਨ ਦੇ ਤਲ ਉੱਤੇ ਪਹੁੰਚ ਜਾਵੇਗਾ ਅਤੇ ਉੱਥੋਂ ਤਸਵੀਰਾਂ ਬੰਗਲੌਰ ਦੇ ਇੰਡੀਅਨ ਡੀਪ ਸਪੇਸ ਨੈਟਵਰਕ ਨੂੰ ਭੇਜੇਗਾ।

ਸਾਇੰਟਿਫਿਕ ਪ੍ਰੈਸ ਆਰਗੈਨਾਈਜ਼ੇਸ਼ਨ ਮਾਸਟਰ ਸਾਇੰਟਿਸਟ ਡਾਕਟਰ ਟੀਵੀ ਸਿੰਘ ਨੇ ਕਿਹਾ ਕਿ ਚੰਦਰਯਾਨ ਦੀ ਸੌ ਕਿਲੋਮੀਟਰ ਦੀ ਉਚਾਈ ਤੋਂ ਚੰਨ ਦੇ ਤਲ ਉੱਤੇ ਉਤਰਨ ਦੀ 15 ਮਿੰਟ ਲੰਬੀ ਪ੍ਰਕਿਰਿਆ ਦੀਆਂ ਅੱਠ ਸਟੇਜਾਂ ਹਨ।

ਚੰਦਰਯਾਨ ਦੀਆਂ ਲੱਤਾਂ ਚੰਨ ਦੇ ਤੱਲ ਤੋਂ 30 ਕਿਲੋਮੀਟਰ ਦੀ ਉਚਾਈ ਉੱਤੇ ਪਹੁੰਚਣ ਤੱਕ ਅੰਦਰ ਨੂੰ ਮੁੜੀਆਂ ਹੋਈਆਂ ਰਹਿਣਗੀਆਂ। ਇਸ ਤੋਂ ਬਾਅਦ ਲੈਂਡਰ ਵਿੱਚ ਰਾਕੇਟਾਂ ਰਾਹੀਂ ਰਫ਼ਤਾਰ ਨੂੰ ਹੋਰ ਘਟਾਉਣ ਲਈ ਵਰਤਿਆ ਜਾਵੇਗਾ।

ਜਦੋਂ ਲੈਂਡਰ ਚੰਨ ਤੋਂ 30 ਕਿਲੋਮੀਟਰ ਦੀ ਉਚਾਈ ਉੱਤੇ ਹੋਵੇਗਾ ਤਾਂ ਇਸਦੀ ਰਫਤਾਰ ਤੇਜ਼ ਹੋਵੇਗੀ। ਇਸ ਰਫਤਾਰ ਨੂੰ ਕਾਬੂ ਵਿੱਚ ਕਰਦਿਆਂ ਇਹ ਚੰਨ ਦੇ ਤਲ ਤੋਂ 7.4 ਕਿਲੋਮੀਟਰ ਦੀ ਉਚਾਈ ਉੱਤੇ ਪਹੁੰਚਦਾ ਹੈ। ਇਸ ਨੂੰ 100 ਕਿਲੋਮੀਟਰ ਦੀ ਉਚਾਈ ਤੋਂ ਇੱਥੇ ਤੱਕ ਪਹੁੰਚਣ ਵਿੱਚ 10 ਮਿੰਟ ਲੱਗਦੇ ਹਨ। ਇਸਨੂੰ ਪਹਿਲਾ ਪੜਾਅ ਕਿਹਾ ਜਾ ਸਕਦਾ ਹੈ।

ਚੰਦਰਯਾਨ 3
ANI
ਜਦੋਂ ਲੈਂਡਰ ਚੰਨ ਤੋਂ 30 ਕਿਲੋਮੀਟਰ ਦੀ ਉਚਾਈ ਉੱਤੇ ਹੋਵੇਗਾ ਤਾਂ ਇਸਦੀ ਰਫਤਾਰ ਤੇਜ਼ ਹੋਵੇਗੀ

ਦੂਜੀ ਸਟੇਜ ਤੋਂ ਲੈ ਕੇ ਲੈਂਡਿੰਗ ਤੱਕ ਸਾਰਾ ਕੁਝ ਉਤਸ਼ਾਹ ਭਰਿਆ ਹੈ

7.4 ਕਿਲੋਮੀਟਰ ਦੀ ਉਚਾਈ ਤੋਂ ਇਹ ਹੌਲੀ-ਹੌਲੀ 6.8 ਕਿਲੋਮੀਟਰ ਦੀ ਉਚਾਈ ਤੱਕ ਪਹੁੰਚਦਾ ਹੈ। ਉਦੋਂ ਤੱਕ ਲੈਂਡਰ ਦੀਆਂ ਲੱਤਾਂ ਜਿਹੜੀਆਂ ਕਿ ਮੁੜੀਆਂ ਹੋਈਆਂ ਸਨ, ਚੰਨ ਦੇ ਤਲ ਵੱਲ 50 ਡਿਗਰੀ ਤੱਕ ਘੁੰਮਦੀਆਂ ਹਨ।

ਫੇਰ ਲੈਂਡਰ ਵਿੱਚ ਲੱਗੇ ਯੰਤਰ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਇਹ ਜਿੱਥੇ ਇਸਨੂੰ ਜਾਣਾ ਚਾਹੀਦਾ ਹੈ ਉਸ ਥਾਂ ਉੱਤੇ ਜਾ ਰਿਹਾ ਹੈ ਜਾਂ ਨਹੀ। ਤੀਜੀ ਸਟੇਜ ਹੈ, 6.8 ਕਿਲੋਮੀਟਰ ਦੀ ਉਚਾਈ ਤੋਂ 800 ਮੀਟਰ ਦੀ ਉਚਾਈ ਤੱਕ ਪਹੁੰਚਣ ਦੀ।

ਇਸ ਸਟੇਜ ਉੱਤੇ ਲੈਂਡਰ ਚੰਨ ਦੇ ਧਰਾਤਲ ਵੱਲ 50 ਡਿਗਰੀ ਹੋਰੀਜ਼ੋਨਟਲ ਕੋਣ ''''ਤੇ ਸੇਧਤ ਹੁੰਦਾ ਹੈ। ਇਸਦੇ ਨਾਲ ਹੀ ਰਾਕਟ ਦੀ ਰਫ਼ਤਾਰ ਵੀ ਹੌਲੀ ਹੁੰਦੀ ਹੈ। ਇੱਥੋਂ ਇਹ 150 ਮੀਟਰ ਦੀ ਉਚਾਈ ਉੱਤੇ ਪਹੁੰਚ ਜਾਂਦਾ ਹੈ, ਚੌਥੀ ਸਟੇਜ ਉੱਤੇ।

ਇਸ ਉਚਾਈ ਉੱਤੇ ਲੈਂਡਰ ਇਸ ਗੱਲ ਦਾ ਖ਼ਿਆਲ ਰੱਖੇਗਾ ਕਿ ਉੱਤਰਨ ਵਾਲੀ ਜਗ੍ਹਾ ਬਿਲਕੁਲ ਪੱਧਰੀ ਹੋਵੇ। ਇੱਥੋਂ ਇਹ 150 ਮੀਟਰ ਤੋਂ 60 ਮੀਟਰ ਜਾਣ ਵਾਲੀ ਪੰਜਵੀਂ ਸਟੇਜ ‘ਤੇ ਪਹੁੰਚੇਗਾ। ਇਥੋਂ ਲੈਂਡਰ ਦੀ ਰਫ਼ਤਾਰ ਹੋਰ ਘੱਟ ਹੁੰਦੀ ਹੈ। ਛੇਵੀਂ ਸਟੇਜ ਵਿੱਚ ਇਹ ਉਚਾਈ 60 ਤੋਂ 10 ਮੀਟਰ ਤੱਕ ਪਹੁੰਚ ਜਾਵੇਗੀ।

ਬੀਬੀਸੀ
BBC

ਇੱਕ ਨਵਾਂ ਯੰਤਰ

ਇਸ ਵਾਰੀ ਇਸਰੋ ਨੇ ਲੇਜ਼ਰ ਡੋਪਲਰ ਵੇਲੋਸੀਮੀਟਰ ਨਾਂ ਦਾ ਇੱਕ ਨਵਾਂ ਯੰਤਰ ਵੀ ਜੋੜਿਆ ਹੈ, ਜੋ ਚੰਨ ਦੇ ਧਰਾਤਲ ਤੱਕ ਲੇਜ਼ਰ ਪਲਸ ਭੇਜਦਾ ਹੈ। ਇਹ ਇਸ ਤੱਕ ਵਾਪਸ ਪਹੁੰਚਣਗੀਆਂ। ਇਹ ਪਲ਼-ਪਲ਼ੇ ਦਾ ਹਿਸਾਬ ਰੱਖਦਾ ਹੈ ਕਿ ਇਹ ਕਿੰਨੀ ਤੇਜ਼ੀ ਨਾਲ ਥੱਲੇ ਜਾ ਰਿਹਾ ਹੈ।

ਲੈਂਡਰ ਵਿੱਚ ਲੱਗਿਆ ਕੰਪਿਊਟਰ ਲੋੜੀਂਦੀ ਰਫ਼ਤਾਰ ਚੰਨ ‘ਤੇ ਉਤਰਨ ਲਈ ਲੋੜੀਂਦੀ ਰਫ਼ਤਾਰ ਦਾ ਖ਼ਿਆਲ ਰੱਖਦਾ ਹੈ। ਚੌਥੀ ਸਟੇਜ ਹੈ ਇਸ ਨੂੰ 60 ਮੀਟਰ ਤੋਂ 10 ਮੀਟਰ ਤੱਕ ਦੀ ਉਚਾਈ ਉੱਤੇ ਲੈ ਕੇ ਆਉਣਾ। ਇਸ ਤੋਂ ਅਗਲਾ ਪੜਾਅ ਹੈ 10 ਮੀਟਰ ਦੀ ਉਚਾਈ ਤੋਂ ਸੌਫਟ ਲੈਂਡਿੰਗ ਕਰਨੀ।

ਇਸ ਸਟੇਜ ‘ਤੇ ਰਾਕਟ ਚੱਲਣੇ ਬੰਦ ਹੋ ਜਾਂਦੇ ਹਨ ਕਿਉਂਕਿ ਰਾਕਟਾਂ ਦੇ ਚੱਲਣ ਨਾਲ ਜੇਕਰ ਚੰਨ ਦੇ ਤਲ ਉੱਤੋਂ ਧੂੜ ਉੱਤ ਕੇ ਸੋਲਰ ਪੈਨਲਾਂ ਉੱਤੇ ਪੈ ਜਾਵੇ ਤਾਂ ਇਸ ਗੱਲ ਦਾ ਖ਼ਤਰਾ ਹੈ ਕਿ ਉਹ ਬਿਜਲੀ ਪੈਦਾ ਨਹੀਂ ਕਰ ਸਕਣਗੇ।

10 ਮੀਟਰ ਦੀ ਉਚਾਈ ਤੋਂ ਡਿੱਗਦਿਆਂ, ਲੈਂਡਰ ਮੌਡਿਊਲ ਦੀ ਰਫ਼ਤਾਰ 10 ਮੀਟਰ ਪ੍ਰਤੀ ਸੈਕਿੰਡ ਹੁੰਦੀ ਹੈ। ਇਸਦਾ ਮਤਲਬ ਹੈ ਕਿ ਆਖ਼ਰੀ ਪੜਾਅ ਇੱਕ ਸੈਕਿੰਡ ਵਿੱਚ ਪੂਰਾ ਹੋ ਜਾਂਦਾ ਹੈ।

ਜੇਕਰ ਕੋਈ ਤਕਨੀਕੀ ਖ਼ਰਾਬੀ ਆ ਵੀ ਜਾਵੇ ਅਤੇ ਲੈਂਡਰ 100 ਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਵੀ ਡਿੱਗੇ ਤਾਂ ਲੈਂਡਰ ਦੀਆਂ ਲੱਤਾ ਨੂੰ ਇੰਨੀ ਮਜ਼ਬੂਤੀ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਸਹੀ ਸਲਾਮਤ ਰਹਿਣ।

ਲੈਂਡਰ ਨੂੰ 800 ਮੀਟਰ ਦੀ ਉਚਾਈ ਤੋਂ 10 ਮੀਟਰ ਤੱਕ ਪਹੁੰਚਣ ਵਿੱਚ ਸਾਢੇ ਚਾਰ ਮਿੰਟ ਲੱਗਦੇ ਹਨ।

ਭਾਵੇਂ ਇਸ ਸਮੇਂ ਕੁਝ ਵੀ ਹੋ ਜਾਏ, ਕੋਈ ਕੁਝ ਨਹੀਂ ਕਰ ਸਕਦਾ ਅਤੇ ਲੈਂਡਰ ਦੇ ਸੁਰੱਖਿਅਤ ਉਤਰਨ ਤੋਂ ਬਾਅਦ…. ਰੈਂਪ ਖੁਲ੍ਹਦਾ ਹੈ, ਰੋਵਰ ਪ੍ਰਗਿਆਨ ਨਿਕਲਦਾ ਹੈ ਅਤੇ ਚੰਨ ਉੱਤੇ ਉਤਰਦਾ ਹੈ, ਇਹ ਲੈਂਡਰ ਦੀਆਂ ਫੋਟੋਆਂ ਖਿੱਚਕੇ ਧਰਤੀ ਉੱਤੇ ਵਾਪਸ ਭੇਜਦਾ ਹੈ।

ਇਹ ਅੱਠਵਾਂ ਪੜਾਅ ਹੈ। ਇਥੋਂ, ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਦੱਖਣੀ ਧੁਰੇ ਉੱਤੇ 14 ਦਿਨਾਂ ਲਈ ਖੋਜ ਕਰਨਗੇ।

ਚੰਦਰਯਾਨ 3
Getty Images
ਇਸ ਵਾਰੀ ਇਸਰੋ ਨੇ ਲੇਜ਼ਰ ਡੋਪਲਰ ਵੇਲੋਸੀਮੀਟਰ ਨਾਂ ਦਾ ਇੱਕ ਨਵਾਂ ਯੰਤਰ ਵੀ ਜੋੜਿਆ ਹੈ

ਪਿਛਲੇ ਤਜਰਬੇ ਤੋਂ ਸਿੱਖਿਆ

ਚੰਦਰਯਾਨ-2 ਲੈਂਡਿੰਗ ਵੇਲੇ ਅਸਫ਼ਲ ਹੋਇਆ ਸੀ। ਚੰਦਰਯਾਨ-3 ਵਿੱਚ ਅਜਿਹੇ ਤਕਨੀਕੀ ਬਦਲਾਅ ਕੀਤੇ ਗਏ ਹਨ ਤਾਂ ਜੋ ਅਜਿਹੀ ਦੁਰਘਟਨਾ ਨਾ ਹੋਵੇ।

ਇਹ ਬਦਲਾਅ ਲੈਂਡਰ ਨੂੰ ਸੁਰੱਖਿਅਤ ਉਤਰਨ ਵਿੱਚ ਮਦਦ ਕਰਦੇ ਹਨ। ਲੈਂਡਰ ਮੌਡਿਊਲ ਵਿੱਚ ਵਰਤੀਆਂ ਗਈਆਂ ਨਵੀਆਂ ਤਕਨੀਕਾਂ ਵਿੱਚੋਂ 7 ਮੁੱਖ ਹਨ।

ਇਹਨਾਂ ਵਿੱਚੋਂ ਪਹਿਲੀ ਅਜਿਹੀ ਹੈ ਅਲਟੀਮੀਟਰ। ਇਹ ਚੰਦਰਯਾਨ-3 ਦੇ ਦੀ ਚੰਨ ਵੱਲ ਵਧਦਿਆਂ ਉਚਾਈ ਨੂੰ ਕਾਬੂ ਰੱਖੇਗਾ। ਇਹ ਲੇਜ਼ਰ ਅਤੇ ਰੇਡੀਓ ਫਰਿਕੁੰੲਸੀ ਦੀ ਮਦਦ ਨਾਲ ਕੰਮ ਕਰਦੇ ਹਨ।

ਦੂਜੇ ਹਨ ਵੇਲੋਸਿਟੀ ਮੀਟਰ। ਇਹ ਚੰਦਰਯਾਨ-3 ਦੀ ਰਫ਼ਤਾਰ ਨੂੰ ਕਾਬੂ ਵਿੱਚ ਰੱਖਦੇ ਹਨ।

ਇਸ ਵਿੱਚ ਲੇਜ਼ਰ ਡੋਪਲਰ ਵੇਲੋਸਿਟੀ ਮੀਟਰ ਅਤੇ ਲੈਂਡਰ ਹੌਰੀਜ਼ੋਂਟਲ ਵੈਲੋਸਿਟੀ ਮੀਟਰ ਦੋਵੇਂ ਸ਼ਾਮਲ ਹੁੰਦਾ ਹੈ ਚੰਨ ਦੇ ਤਲ ਦੀਆਂ ਤਸਵੀਰਾਂ ਖਿੱਚਦੇ ਹਨ ਅਤੇ ਲਗਾਤਾਰ ਇਸਦੀ ਜਾਂਚ ਕਰਦੇ ਤਾਂ ਜੋ ਲੈਂਡਰ ਸੁਰੱਖਿਅਤ ਰੂਪ ਵਿੱਚ ਲੈਂਡ ਹੋ ਜਾਵੇ।

ਤੀਜੀ ਹੈ ਇਨਰਸ਼ੀਅਲ ਮਿਅਰਮੈਂਟ। ਇਹ ਲੈਂਡਰ ਦਾ ਇਨਰਸ਼ੀਆ ਮੈਨੇਜ ਕਰਦਾ ਹੈ। ਇਸ ਵਿੱਚ ਐਕਸੇਲੇਰੋਮੀਟਰ ਅਤੇ ਲੇਜ਼ਰ ਜੀਰੋਸਕੋਪ ਅਧਾਰਤ ਇਨਰਸ਼ੀਅਲ ਰੈਫਰੰਸ ਵੀ ਹਨ

ਚੰਦਰਯਾਨ 3
ISRO
ਇਸਰੋ ਦੇ ਚੇਅਰਮੈਨ ਮੁਤਾਬਕ ਚੰਦਰਯਾਨ-3 ਨੂੰ ਕਿਸੇ ਦੁਰਘਟਨਾ ਤੋਂ ਬਚਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ

ਚੌਥਾ ਹੈ ਪਰੋਪਲਜ਼ਨ ਸਿਸਟਮ, ਇਸ ਵਿੱਚ ਸਟੇਟ ਆਫ ਆਰਟ 800ਅੇਨ ਥਰੋਟੇਬਲ ਲੀਕਿਉੇਡ ਇੰਜਣ, 59ਅੇਨ ਐਟੀਟਊਡ ਥਰਸਟਰਸ ਅਤੇ ਥਰੋਟਲੇਬਲੲ ਇਜਨ ਕੰਟਰੋਲ ਇਲੈਕਟ੍ਰੌਨਿਕਸ। ਇਹ ਬਾਕੀ ਦੇ ਸੈਂਸਰਾਂ ਤੋਂ ਸੂਚਨਾ ਲੈਕੇ ਕਿਸੇ ਵੀ ਉਚਾਈ ਉੱਤੇ ਲੈਂਡਰ ਮੌਡਊਲ ਦੀ ਰਫਤਾਰ ਬਣਾ ਸਕਦਾ ਹੈ।

ਪੰਜਵੀਂ ਤਕਨੀਕ ਹੈ ਰਾਹ ਦੀ ਭਾਲ ਕਰਨੀ, ਮਾਰਗਦਰਸ਼ਨ ਕਰਨਾ ਅਤੇ ਕਾਬੂ ਕਰਨਾ। ਇਸ ਵਿੱਚ ਟਰੈਜੈਕਟਰੀ ਡਿਜ਼ਾਇਨ ਅਤੇ ਸੌਫਟਵੇਅਰ ਐਲੀਮੈਂਟ ਜਿਹੜੇ ਕੇ ਉਤਰਨ ਦਾ ਰਾਹ ਲੱਭਦੇ ਹਨ। ਛੇਵੀਂ ਹੈ ਲੈਂਡਰ ਹਜ਼ਾਰਡ ਡਿਟੈਕਸ਼ਨ ਅਤੇ ਅਵਾਇਡੰਸ ਕੈਮਰਾ ਅਤੇ ਪ੍ਰੋਸੈਸਿੰਗ ਐਲਗੋਰਿਦਮ।

ਸੱਤਵਾਂ ਹੈ ਲੈਂਡਿੰਗ ਲੈਗ ਮੈਚੈਨਿਸਮ। ਇਸ ਦੀ ਵਰਤੋਂ ਲੈਂਡਰ ਨੂੰ ਇੱਕੋ ਰਫ਼ਤਾਰ ‘ਤੇ ਅਖੀਰਲੇ ਪਲ਼ ਸੁਰੱਖਿਅਤ ਚੰਨ ਦੇ ਤਲ ਨੂੰ ਛੂਹਣ ਲਈ ਸਹਾਈ ਹੁੰਦੀ ਹੈ।

ਇਹ ਸੱਤ ਤਕਨੀਕਾਂ ਇੱਕ ਦੂਜੇ ਨਾਲ ਬਿਨਾ ਕਿਸੇ ਦੇਰੀ ਦੇ ਸੂਚਨਾਵਾਂ ਦਾ ਲੈਣ-ਦੇਣ ਕਰਦੀਆਂ ਹਨ ਅਤੇ ਆਪਣੇ-ਆਪ ਫੈਸਲਾ ਲੈਂਦੀਆਂ ਹਨ... ਇਸ ਨਾਲ ਲੈਂਡਿੰਗ ਦੇ ਆਖ਼ਰੀ 15 ਮਿੰਟ ਸਰਲ ਹੋਣਗੇ ਅਤੇ ਸੌਫਟ ਲੈਂਡਿੰਗ ਵਿੱਚ ਮਦਦ ਕਰਨਗੇ।

ਚੰਦਰਯਾਨ 3
ISRO
ਚੰਨ ਉੱਤੇ ਉੱਤਰਨਾ ਧਰਤੀ ਉੱਤੇ ਉੱਤਰਨ ਵਾਂਗ ਨਹੀਂ ਹੈ

ਜੇਕਰ ਮੁਸ਼ਕਲ ਆ ਵੀ ਜਾਵੇ…..ਸੌਫਟ ਲੈਂਡਿੰਗ

ਚੰਦਰਯਾਨ 2 ਵਿੱਚ ਸਾਹਮਣੇ ਆਈਆਂ ਤਕਨੀਕੀ ਕਮੀਆਂ ਦੀ ਜਾਂਚ ਕਰਨ ‘ਤੇ ਇਸਦਾ ਪ੍ਰਬੰਧ ਕੀਤਾ ਗਿਆ ਹੈ ਕਿ ਲੈਂਡਰ ਮੌਡਿਊਲ ਵਿੱਚ ਤਬਦੀਲੀਆਂ ਲਿਆਂਦੀਆਂ ਗਈਆਂ ਹਨ ਕਿ ਜੇਕਰ ਅਜਿਹੀ ਮੁਸ਼ਕਲ ਦੁਬਾਰਾ ਆਵੇ ਤਾਂ ਇਹ ਆਪ ਫ਼ੈਸਲਾ ਲੈ ਲੈਣ।

ਇਸਰੋ ਦੇ ਚੇਅਰਮੈਨ ਸੋਮਨਾਥ ਨੇ ਕਿਹਾ ਕਿ ਜਦੋਂ ਚੰਦਰਯਾਨ-3 ਚੰਨ ਦੇ ਤਲ ‘ਤੇ ਉੱਤਰੇਗਾ ਤਾਂ ਇਹ ਜ਼ਰੂਰੀ ਹੈ ਕਿ ਇਹ 90 ਡਿਗਰੀ ਕੋਣ ‘ਤੇ ਮੁੜ ਜਾਵੇ ਅਤੇ ਸੌਫਟ ਲੈਂਡਿੰਗ ਤੱਕ ਇਸੇ ਪੁਜੀਸ਼ਨ ਵਿੱਚ ਰਹੇ।

ਸੋਮਨਾਥ ਨੇ ਕਿਹਾ ਕਿ ਜੇਕਰ ਚੰਦਰਯਾਨ-3 ਦੇ ਦੋ ਇੰਜਣ ਨਕਾਰਾ ਹੋ ਜਾਣ ਅਤੇ ਸੈਂਸਰ ਵੀ ਕੰਮ ਕਰਨਾ ਬੰਦ ਕਰ ਦੇਣ ਤਾਂ ਵੀ ਇਸ ਲਈ ਇੰਤਜ਼ਾਮ ਕੀਤੇ ਗਏ ਕਿ ਇਹ ਸੌਫਟ ਲੈਂਡਿੰਗ ਕਰ ਜਾਵੇ।

ਉਨ੍ਹਾਂ ਨੇ ਕਿਹਾ ਕਿ ਅਜਿਹਾ ਐਲਗੋਰਿਦਮ ਡਿਜ਼ਾਈਨ ਕੀਤਾ ਗਿਆ ਹੈ ਜੋ ਲੈਂਡਿੰਗ ਸਮੇਂ ਆਈਆਂ ਮੁਸ਼ਕਲਾਂ ਸੁਲਝਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਚੁਣੌਤੀ ਇਹ ਹੈ ਕਿ ਇਸਨੂੰ ਕਾਰਗਰ ਢੰਗ ਨਾਲ ਊਰਜਾ ਦੀ ਵਰਤੋਂ ਕਰਦੇ ਹੋਏ ਤੇ ਦੂਰੀ ਦਾ ਹਿਸਾਬ ਲਾਉਂਦੇ ਹੋਏ ਨੂੰ ਸੋਫਟ ਲੈਂਡ ਕੀਤਾ ਜਾ ਸਕੇ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News