''''ਉਨ੍ਹਾਂ ਸਾਡੇ ਉੱਤੇ ਗੋਲ਼ੀਆਂ ਦਾ ਮੀਂਹ ਵਰ੍ਹਾ ਦਿੱਤਾ''''- ਸਰਹੱਦ ਜਿੱਥੇ ਹੋ ਰਿਹਾ ਹੈ ਪਰਵਾਸੀਆਂ ਦਾ ਕਤਲੇਆਮ

Monday, Aug 21, 2023 - 05:16 PM (IST)

''''ਉਨ੍ਹਾਂ ਸਾਡੇ ਉੱਤੇ ਗੋਲ਼ੀਆਂ ਦਾ ਮੀਂਹ ਵਰ੍ਹਾ ਦਿੱਤਾ''''- ਸਰਹੱਦ ਜਿੱਥੇ ਹੋ ਰਿਹਾ ਹੈ ਪਰਵਾਸੀਆਂ ਦਾ ਕਤਲੇਆਮ
ਪੀੜਿਤ
BBC

ਹਿਊਮਨ ਰਾਈਟਸ ਵਾਚ ਦੀ ਇਕ ਨਵੀਂ ਰਿਪੋਰਟ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਸਾਊਦੀ ਅਰਬ ਦੇ ਸਰਹੱਦੀ ਗਾਰਡਾਂ ਨੇ ਯਮਨ ਦੀ ਸਰਹੱਦ ''''ਤੇ ਪਰਵਾਸੀਆਂ ਦਾ ਸਮੂਹਿਕ ਕਤਲੇਆਮ ਕੀਤਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੁੱਧ ਪ੍ਰਭਾਵਿਤ ਯਮਨ ਨੂੰ ਪਾਰ ਕਰਕੇ ਸਾਊਦੀ ਅਰਬ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਕਿ ਸੈਂਕੜੇ ਲੋਕਾਂ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇਥੋਪੀਆਈ ਸਨ, ਨੂੰ ਗਾਰਡਾਂ ਨੇ ਗੋਲੀਆਂ ਨਾਲ ਮਾਰ ਦਿੱਤਾ।

ਅਜਿਹੇ ਪਰਵਾਸੀਆਂ ''''ਚ ਸ਼ਾਮਲ ਕੁਝ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਗੋਲੀਆਂ ਲੱਗਣ ਨਾਲ ਉਨ੍ਹਾਂ ਦੇ ਅੰਗ ਸਰੀਰ ਤੋਂ ਵੱਖ ਹੋ ਗਏ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਆਪਣੇ ਆਲੇ-ਦੁਆਲੇ ਲਾਸ਼ਾਂ ਦੇ ਢੇਰ ਵੇਖੇ।

ਇਸ ਤੋਂ ਪਹਿਲਾਂ, ਸਾਊਦੀ ਅਰਬ ਨੇ ਯੋਜਨਾਬੱਧ ਕਤਲਾਂ ਦੇ ਅਜਿਹੇ ਇਲਜ਼ਾਮਾਂ ਨੂੰ ਖਾਰਿਜ ਕਰ ਦਿੱਤਾ ਸੀ।

ਪਰਵਾਸੀ
Getty Images
ਸੰਕੇਤਕ ਤਸਵੀਰ

''''ਉਨ੍ਹਾਂ ਨੇ ਸਾਡੇ ''''ਤੇ ਮੀਂਹ ਵਾਂਗ ਗੋਲੀਆਂ ਵਰਸਾਈਆਂ''''

ਹਿਊਮਨ ਰਾਈਟਸ ਵਾਚ (ਐੱਚਆਰਡਬਲਿਯੂ) ਦੀ ਇਸ ਰਿਪੋਰਟ ਦਾ ਸਿਰਲੇਖ ਹੈ- ਦੇਅ ਫਾਇਰਡ ਆਨ ਅਸ ਲਾਈਕ ਰੇਨ, ਇਸ ਦਾ ਮਤਲਬ ਹੈ - ਉਨ੍ਹਾਂ ਨੇ ਸਾਡੇ ''''ਤੇ ਮੀਂਹ ਵਾਂਗ ਗੋਲੀਆਂ ਵਰਸਾਈਆਂ।

ਇਸ ਰਿਪੋਰਟ ਵਿੱਚ ਪਰਵਾਸੀਆਂ ਦੀਆਂ ਉਹ ਗਵਾਹੀਆਂ ਸ਼ਾਮਲ ਹਨ, ਜਿਨ੍ਹਾਂ ''''ਚ ਪੀੜਤਾਂ ਨੇ ਦੱਸਿਆ ਹੈ ਕਿ ਕਿਵੇਂ ਸਾਊਦੀ ਅਰਬ ਦੇ ਨਾਲ ਲਗਦੀ ਸਖ਼ਤ ਪਹਿਰੇ ਵਾਲੀ ਯਮਨ ਦੀ ਉੱਤਰੀ ਸਰਹੱਦ ''''ਤੇ ਸਾਊਦੀ ਪੁਲਿਸ ਅਤੇ ਸੈਨਿਕਾਂ ਨੇ ਉਨ੍ਹਾਂ ''''ਤੇ ਗੋਲੀਆਂ ਚਲਾਈਆਂ ਅਤੇ ਕਈ ਵਾਰ ਵਿਸਫੋਟਕ ਹਥਿਆਰਾਂ ਨਾਲ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ।

ਬੀਬੀਸੀ ਨੇ ਵੱਖਰੇ ਤੌਰ ''''ਤੇ ਵੀ ਅਜਿਹੇ ਕੁਝ ਪਰਵਾਸੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਪਰਵਾਸੀਆਂ ਨੇ ਰਾਤ ਦੇ ਸਮੇਂ ਕੀਤੀ ਜਾਂਦੀ ਖਤਰਨਾਕ ਬਾਰਡਰ ਕ੍ਰਾਸਿੰਗ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਕਿਵੇਂ ਉਸ ਦੌਰਾਨ ਇਥੋਪੀਆ ਦੇ ਲੋਕਾਂ ਦੇ ਵੱਡੇ ਸਮੂਹ, ਜਿਨ੍ਹਾਂ ਵਿੱਚ ਬਹੁਤ ਸਾਰੀਆਂ ਔਰਤਾਂ ਅਤੇ ਬੱਚੇ ਸ਼ਾਮਲ ਸਨ, ਗੋਲੀਬਾਰੀ ਦੀ ਲਪੇਟ ਵਿੱਚ ਆ ਗਏ ਸਨ।

ਇਹ ਉਹ ਲੋਕ ਹਨ, ਜੋ ਤੇਲ ਨਾਲ ਭਰਪੂਰ ਦੇਸ਼ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਜੋ ਉੱਥੇ ਜਾ ਕੇ ਕੋਈ ਕੰਮ-ਧੰਦਾ ਕਰ ਸਕਣ।

ਮੁਸਤਫਾ ਸੌਫੀਆ ਮੁਹੰਮਦ
BBC
ਮੁਸਤਫਾ ਸੌਫੀਆ ਮੁਹੰਮਦ

''''ਮੇਰੀ ਲੱਤ ਦਾ ਹਿੱਸਾ ਮੇਰੇ ਸਰੀਰ ਦੇ ਨਾਲ ਹੀ ਨਹੀਂ ਸੀ''''

21 ਸਾਲਾ ਮੁਸਤਫਾ ਸੌਫੀਆ ਮੁਹੰਮਦ ਨੇ ਬੀਬੀਸੀ ਨੂੰ ਦੱਸਿਆ, ''''''''ਗੋਲੀਆਂ ਵਰਸਦੀਆਂ ਹੀ ਰਹੀਆਂ।''''''''

ਮੁਸਤਫ਼ਾ ਨੇ ਦੱਸਿਆ, ਜਦੋਂ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਉਨ੍ਹਾਂ ਦਾ ਲਗਭਗ 45 ਲੋਕਾਂ ਦਾ ਸਮੂਹ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਗੋਲੀਬਾਰੀ ਦੀ ਲਪੇਟ ''''ਚ ਆਉਣ ਕਾਰਨ ਉਨ੍ਹਾਂ ਵਿੱਚੋਂ ਕਈ ਲੋਕ ਮਾਰੇ ਗਏ ਸਨ।

ਉਨ੍ਹਾਂ ਦੱਸਿਆ, "ਮੈਨੂੰ ਪਤਾ ਵੀ ਨਹੀਂ ਲੱਗਾ ਕਿ ਮੇਰੇ ਵੀ ਗੋਲੀ ਲੱਗੀ ਸੀ, ਪਰ ਜਦੋਂ ਮੈਂ ਉੱਠ ਕੇ ਚੱਲਣ ਦੀ ਕੋਸ਼ਿਸ਼ ਕੀਤੀ ਤਾਂ ਮੇਰੀ ਲੱਤ ਦਾ ਹਿੱਸਾ ਮੇਰੇ ਸਰੀਰ ਦੇ ਨਾਲ ਹੀ ਨਹੀਂ ਸੀ।''''''''

ਉਨ੍ਹਾਂ ਦੀ ਇਹ ਯਾਤਰਾ ਯਮਨ ਅਤੇ ਇਥੋਪੀਆ ਦੇ ਤਸਕਰਾਂ ਦੇ ਖ਼ਤਰੇ, ਭੁੱਖਮਰੀ ਅਤੇ ਹਿੰਸਾ ਨਾਲ ਭਰੀ ਹੋਈ ਸੀ। ਪਰ ਤਿੰਨ ਮਹੀਨਿਆਂ ਦੀ ਇਸ ਲੰਮੀ ਯਾਤਰਾ ਦਾ ਅੰਤ ਹੋਰ ਵੀ ਬੇਰਹਿਮ ਅਤੇ ਦਰਦਨਾਕ ਸੀ।

ਹਮਲੇ ਤੋਂ ਘੰਟਿਆਂ ਬਾਅਦ ਫਿਲਮਾਏ ਗਏ ਇੱਕ ਵੀਡੀਓ ਵਿੱਚ ਮੁਸਤਫ਼ਾ ਦਾ ਖੱਬਾ ਪੈਰ ਲਗਭਗ ਪੂਰੀ ਤਰ੍ਹਾਂ ਕੱਟਿਆ ਹੋਇਆ ਨਜ਼ਰ ਆਉਂਦਾ ਹੈ।

ਇਸ ਹਾਦਸੇ ਤੋਂ ਬਾਅਦ, ਮੁਸਤਫਾ ਦੀ ਲੱਤ ਗੋਡੇ ਤੋਂ ਹੇਠਾਂ ਕੱਟਣੀ ਪਈ। ਹੁਣ ਉਹ ਮੁੜ ਇਥੋਪੀਆ ਵਿੱਚ ਆਪਣੇ ਮਾਤਾ-ਪਿਤਾ ਨਾਲ ਰਹਿ ਰਹੇ ਹਨ। ਉਹ ਬੈਸਾਖੀਆਂ ਅਤੇ ਇੱਕ ਬੇਕਾਰ ਜਿਹੀ ਨਕਲੀ ਲੱਤ ਦੇ ਸਹਾਰੇ ਤੁਰਦੇ ਹਨ।

ਦੋ ਬੱਚਿਆਂ ਦੇ ਪਿਤਾ ਮੁਸਤਫ਼ਾ ਨੇ ਕਿਹਾ, "ਮੈਂ ਸਾਊਦੀ ਅਰਬ ਗਿਆ ਸੀ ਕਿਉਂਕਿ ਮੈਂ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੁੰਦਾ ਸੀ, ਪਰ ਮੇਰੀ ਉਮੀਦ ਪੂਰੀ ਨਾ ਹੋ ਸਕੀ ਤੇ ਹੁਣ ਉਲਟਾ ਮੇਰੇ ਮਾਪਿਆਂ ਨੂੰ ਹੀ ਮੇਰੇ ਲਈ ਸਭ ਕੁਝ ਕਰਨਾ ਪੈਂਦਾ ਹੈ।''''''''

ਲਾਈਨ
BBC

''''ਕਾਤਲ ਇਲਾਕਾ''''

ਇਸ ਕਤਲੇਆਮ ਤੋਂ ਬਚੇ ਕੁਝ ਲੋਕ ਅਜੇ ਵੀ ਸਦਮੇ ''''ਚ ਹਨ।

ਯਮਨ ਦੀ ਰਾਜਧਾਨੀ ਵਿੱਚ ਰਹਿੰਦੇ ਜ਼ਾਹਰਾ ਮੁਸ਼ਕਿਲ ਨਾਲ ਆਪਣੇ ਆਪ ਨੂੰ ਇਸ ਬਾਰੇ ਤਿਆਰ ਕਰ ਸਕੇ ਕਿ ਉਹ ਦੱਸਣ ਕਿ ਉਨ੍ਹਾਂ ਨਾਲ ਕੀ ਵਾਪਰਿਆ।

ਉਹ ਕਹਿੰਦੇ ਹਨ ਕਿ ਉਹ 18 ਸਾਲ ਦੇ ਹਨ, ਪਰ ਉਹ ਆਪਣੀ ਉਮਰ ਤੋਂ ਛੋਟੇ ਦਿਖਾਈ ਦਿੰਦੇ ਹਨ। ਉਨ੍ਹਾਂ ਦੀ ਪਛਾਣ ਲੁਕਾਉਣ ਲਈ ਇਥੇ ਉਨ੍ਹਾਂ ਦਾ ਅਸਲੀ ਨਾਮ ਨਹੀਂ ਦੱਸਿਆ ਜਾ ਰਿਹਾ ਹੈ।

ਜ਼ਾਹਰਾ ਨੂੰ ਪਹਿਲਾਂ ਹੀ ਇਹ ਯਾਤਰਾ ਬਹੁਤ ਮਹਿੰਗੀ ਪਈ ਸੀ, ਜਿਸ ਲਈ ਉਨ੍ਹਾਂ ਨੂੰ ਰਿਸ਼ਵਤ ਵਜੋਂ ਲਗਭਗ 2500 ਡਾਲਰ ਦੇਣੇ ਪਏ ਸਨ।

ਇਸ ਤੋਂ ਬਾਅਦ ਸਰਹੱਦ ''''ਤੇ ਹੋਈ ਗੋਲੀਬਾਰੀ ਨੇ ਉਨ੍ਹਾਂ ਲਈ ਸਾਰੀ ਸਥਿਤੀ ਨੂੰ ਵੀ ਵਿਗਾੜ ਦਿੱਤਾ ਅਤੇ ਉਨ੍ਹਾਂ ਨੂੰ ਕਦੇ ਨਾ ਭੁੱਲ ਸਕਣ ਵਾਲੀ ਡਰਾਉਣੀ ਯਾਦ ਦੇ ਦਿੱਤੀ।

ਇਸ ਦੌਰਾਨ ਲੱਗੀ ਇੱਕ ਗੋਲੀ ਨੇ ਉਨ੍ਹਾਂ ਦੇ ਹੱਥ ਦੀਆਂ ਸਾਰੀਆਂ ਉਂਗਲਾਂ ਹੀ ਉਡਾ ਦਿੱਤੀਆਂ।

ਜਦੋਂ ਉਨ੍ਹਾਂ ਨੂੰ ਇਸ ਸੱਟ ਬਾਰੇ ਪੁੱਛਿਆ ਗਿਆ ਤਾਂ ਦਰਦ ਉਨ੍ਹਾਂ ਦੀਆਂ ਅੱਖਾਂ ''''ਚ ਸਾਫ਼ ਨਜ਼ਰ ਆਇਆ ਤੇ ਉਹ ਆਪ ਇੱਕ ਸ਼ਬਦ ਵੀ ਨਾ ਬੋਲ ਸਕੇ।

ਕਬਰਾਂ
BBC

ਕਬਰਾਂ ਨਾਲ ਭਰੇ ਰਸਤੇ

ਸੰਯੁਕਤ ਰਾਸ਼ਟਰ ਦੇ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦੇ ਅਨੁਸਾਰ, ਇੱਕ ਸਾਲ ਵਿੱਚ 2 ਲੱਖ ਤੋਂ ਵੱਧ ਲੋਕ ਅਜਿਹੀ ਖਤਰਨਾਕ ਯਾਤਰਾ ਦੀ ਕੋਸ਼ਿਸ਼ ਕਰਦੇ ਹਨ।

ਉਹ ਸਮੁੰਦਰ ਰਾਹੀਂ, ਅਫ਼ਰੀਕਾ ਤੋਂ ਯਮਨ ਜਾਂਦੇ ਹਨ ਅਤੇ ਫਿਰ ਉੱਥੋਂ ਸਾਊਦੀ ਅਰਬ ਜਾਣ ਦੀ ਕੋਸ਼ਿਸ਼ ਕਰਦੇ ਹਨ।

ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਕਈਆਂ ਨੂੰ ਇਸ ਯਾਤਰਾ ਵਿੱਚ ਕੈਦ ਅਤੇ ਕੁੱਟਮਾਰ ਵੀ ਝੱਲਣੀ ਪੈਂਦੀ ਹੈ।

ਇਸ ਤੋਂ ਇਲਾਵਾ, ਸਮੁੰਦਰ ਪਾਰ ਕਰਨਾ ਕਾਫ਼ੀ ਖ਼ਤਰਨਾਕ ਹੈ। ਪਿਛਲੇ ਹਫ਼ਤੇ ਜਿਬੋਤੀ ਦੇ ਤੱਟ ''''ਤੇ ਇਕ ਜਹਾਜ਼ ਦੇ ਡੁੱਬਣ ਤੋਂ ਬਾਅਦ 24 ਤੋਂ ਵੱਧ ਪਰਵਾਸੀਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ।

ਯਮਨ ਵਿੱਚ, ਪਰਵਾਸ ਵਾਲੇ ਰਸਤੇ ਉਨ੍ਹਾਂ ਲੋਕਾਂ ਦੀਆਂ ਕਬਰਾਂ ਨਾਲ ਭਰੇ ਪਏ ਹਨ, ਜੋ ਰਾਹ ਵਿੱਚ ਹੀ ਮਰ ਗਏ।

ਪਿਛਲੇ ਸਾਲ, ਯਮਨ ਦੀ ਰਾਜਧਾਨੀ ਸਨਾ ਵਿੱਚ ਇੱਕ ਨਜ਼ਰਬੰਦੀ ਕੇਂਦਰ ਵਿੱਚ ਅੱਗ ਲੱਗਣ ਕਾਰਨ ਦਰਜਨਾਂ ਪਰਵਾਸੀ ਮਾਰੇ ਗਏ ਸਨ।

ਇਸ ਕੈਂਪ ਨੂੰ ਉੱਤਰੀ ਯਮਨ ਦੇ ਜ਼ਿਆਦਾਤਰ ਹਿੱਸੇ ''''ਤੇ ਕੰਟਰੋਲ ਕਰਨ ਵਾਲੇ ਦੇਸ਼ ਦੇ ਹੋਥੀ ਬਾਗੀ ਲੋਕ ਚਲਾਉਂਦੇ ਹਨ।

ਬੀਬੀਸੀ
Getty Images

‘ਜ਼ਾਹਿਰ ਤੌਰ ''''ਤੇ ਸਮੂਹਿਕ ਕਤਲੇਆਮ’

ਪਰ ਹਿਊਮਨ ਰਾਈਟਸ ਵਾਚ ਦੀ ਤਾਜ਼ਾ ਰਿਪੋਰਟ ਵਿੱਚ ਦਰਸਾਏ ਗਏ ਦੁਰਵਿਵਹਾਰ ਪੈਮਾਨੇ ਅਤੇ ਸੁਭਾਅ ਵਿੱਚ ਬਹੁਤ ਵੱਖਰੇ ਹਨ।

ਇਸ ਰਿਪੋਰਟ ਦੀ ਮੁੱਖ ਲੇਖਿਕਾ, ਨਾਦੀਆ ਹਾਰਡਮੈਨ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਜੋ ਦਸਤਾਵੇਜ਼ ਪੇਸ਼ ਕੀਤਾ ਹੈ ਉਹ ਜ਼ਾਹਿਰ ਤੌਰ ''''ਤੇ ਸਮੂਹਿਕ ਕਤਲੇਆਮ ਹਨ।"

ਉਨ੍ਹਾਂ ਕਿਹਾ, "ਲੋਕਾਂ ਨੇ ਅਜਿਹੇ ਦ੍ਰਿਸ਼ ਦੱਸੇ ਹਨ, ਜੋ ਕਿਸੇ ਕਤਲਾਂ ਵਾਲੇ ਇਲਾਕੇ ਨੂੰ ਪੇਸ਼ ਕਰਦੇ ਹਨ - ਜਿੱਥੇ ਹਰ ਪਾਸੇ ਬਸ ਲਾਸ਼ਾਂ ਹੀ ਲਾਸ਼ਾਂ ਸਨ।''''''''

ਇਸ ਰਿਪੋਰਟ ਵਿੱਚ ਮਾਰਚ 2022 ਤੋਂ ਇਸ ਸਾਲ ਜੂਨ ਤੱਕ ਦੀ ਮਿਆਦ ਬਾਰੇ ਜਾਣਕਾਰੀ ਹੈ।

ਇਸ ਵਿੱਚ ਦੱਸਿਆ ਗਿਆ ਹੈ ਕਿ ਇਸ ਮਿਆਦ ਦੌਰਾਨ ਵਿਸਫੋਟਕ ਹਥਿਆਰਾਂ ਦੇ ਹਮਲਿਆਂ ਵਾਲੀਆਂ 28 ਵੱਖ-ਵੱਖ ਘਟਨਾਵਾਂ ਹੋਈਆਂ ਅਤੇ ਸਰਹੱਦ ''''ਤੇ ਗੋਲੀਬਾਰੀ ਦੀਆਂ 14 ਘਟਨਾਵਾਂ ਵਾਪਰੀਆਂ।

ਨਾਦੀਆ ਦੱਸਦੇ ਹਨ ਕਿ "ਮੈਂ ਬਚੇ ਹੋਏ ਲੋਕਾਂ ਦੁਆਰਾ ਭੇਜੇ ਗਏ ਸੈਂਕੜੇ ਗ੍ਰਾਫਿਕ ਚਿੱਤਰ ਅਤੇ ਵੀਡੀਓ ਦੇਖੇ ਹਨ। ਉਹ ਬਹੁਤ ਭਿਆਨਕ ਸੱਟਾਂ ਅਤੇ ਧਮਾਕੇ ਦੇ ਜ਼ਖ਼ਮਾਂ ਨੂੰ ਦਰਸਾਉਂਦੇ ਹਨ।"

ਲਾਸ਼ਾ
Social Media

‘ਮਾਰੇ ਗਏ ਲੋਕ ਹਜਾਰਾਂ ਹੋ ਸਕਦੇ ਹਨ’

ਰਿਪੋਰਟ ਦੇ ਲੇਖਕਾਂ ਦਾ ਕਹਿਣਾ ਹੈ ਕਿ ਸਰਹੱਦ ''''ਤੇ ਪਰਵਾਸ ਲਈ ਇਸਤੇਮਾਲ ਹੋਣ ਵਾਲੇ ਰਸਤੇ ਬਹੁਤ ਦੂਰ-ਦੁਰਾਡੇ ਵਾਲੇ ਇਲਾਕਿਆਂ ਵਿੱਚ ਹਨ ਅਤੇ ਬਚੇ ਲੋਕਾਂ ਦਾ ਪਤਾ ਲਗਾਉਣਾ ਵੀ ਸੌਖਾ ਨਹੀਂ ਹੈ, ਜਿਸ ਕਾਰਨ ਇਹ ਪਤਾ ਲਗਾਉਣਾ ਵੀ ਔਖਾ ਹੈ ਕਿ ਆਖਿਰ ਕੁੱਲ ਕਿੰਨੇ ਲੋਕ ਮਾਰੇ ਗਏ ਹਨ।

ਨਾਦੀਆ ਕਹਿੰਦੇ ਹਨ, “ਅਸੀਂ ਘੱਟੋ-ਘੱਟ 655 ਕਹਿੰਦੇ ਹਾਂ, ਪਰ ਇਹ ਹਜ਼ਾਰਾਂ ਹੋਣ ਦੀ ਸੰਭਾਵਨਾ ਹੈ।”

ਉਨ੍ਹਾਂ ਕਿਹਾ, "ਅਸੀਂ ਅਸਲ ਵਿੱਚ ਦਿਖਾਇਆ ਹੈ ਕਿ ਦੁਰਵਿਵਹਾਰ ਵਿਆਪਕ ਅਤੇ ਯੋਜਨਾਬੱਧ ਹਨ ਅਤੇ ਮਨੁੱਖਤਾ ਦੇ ਵਿਰੁੱਧ ਅਪਰਾਧ ਦੀ ਸ਼੍ਰੇਣੀ ''''ਚ ਆ ਸਕਦੇ ਹਨ।''''''''

ਉੱਤਰੀ ਸਰਹੱਦ ਦੇ ਨਾਲ ਸਾਊਦੀ ਸੁਰੱਖਿਆ ਬਲਾਂ ਦੁਆਰਾ ਕੀਤੇ ਗਏ ਵਿਆਪਕ ਕਤਲੇਆਮ ਦੀਆਂ ਰਿਪੋਰਟਾਂ ਪਿਛਲੇ ਅਕਤੂਬਰ ਵਿੱਚ ਉਸ ਵੇਲੇ ਸਾਹਮਣੇ ਆਈਆਂ ਸਨ ਜਦੋਂ ਸੰਯੁਕਤ ਰਾਸ਼ਟਰਜ਼ ਦੇ ਮਾਹਰਾਂ ਨੇ ਰਿਆਦ ਵਿੱਚ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ।

ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ "ਪ੍ਰਵਾਸੀਆਂ ਦੇ ਵਿਰੁੱਧ ਗੋਲਾਬਾਰੀ ਅਤੇ ਛੋਟੇ ਹਥਿਆਰਾਂ ਦੀ ਵਰਤੋਂ ਕਰਦਿਆਂ, ਸਾਊਦੀ ਸੁਰੱਖਿਆ ਬਲਾਂ ਦੁਆਰਾ ਵੱਡੇ ਪੱਧਰ ''''ਤੇ ਅੰਨ੍ਹੇਵਾਹ ਸਰਹੱਦ ‘ਤੇ ਹੱਤਿਆਵਾਂ ਦਾ ਇੱਕ ਯੋਜਨਾਬੱਧ ਪੈਟਰਨ ਜਾਪਦਾ ਹੈ।"

ਇੰਨੇ ਵੱਡੇ ਇਲਜ਼ਾਮ ਦੇ ਬਾਵਜੂਦ ਵੀ ਇਸ ਪੱਤਰ ਨੂੰ ਅਣਗੌਲਿਆ ਕਰ ਦਿੱਤਾ ਗਿਆ।

ਸਾਊਦੀ ਸਰਹੱਦ
Getty Images

ਸਾਊਦੀ ਅਰਬ ਦਾ ਇਲਜ਼ਾਮਾਂ ਤੋਂ ਇਨਕਾਰ

ਸਾਊਦੀ ਅਰਬ ਸਰਕਾਰ ਨੇ ਕਿਹਾ ਕਿ ਉਸ ਨੇ ਇਨ੍ਹਾਂ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲਿਆ ਹੈ ਪਰ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੀ ਇਸ ਗੱਲ ਨੂੰ ਜ਼ੋਰਦਾਰ ਢੰਗ ਨਾਲ ਖਾਰਿਜ ਕਰ ਦਿੱਤਾ ਹੈ ਕਿ ਇਹ ਹੱਤਿਆਵਾਂ ਯੋਜਨਾਬੱਧ ਤਰੀਕੇ ਨਾਲ ਜਾਂ ਵੱਡੇ ਪੱਧਰ ''''ਤੇ ਹੋਈਆਂ ਸਨ।

ਸਰਕਾਰ ਨੇ ਆਪਣੇ ਜਵਾਬ ਵਿੱਚ ਕਿਹਾ, "ਪ੍ਰਦਾਨ ਕੀਤੀ ਗਈ ਸੀਮਤ ਜਾਣਕਾਰੀ ਦੇ ਆਧਾਰ ''''ਤੇ ਰਾਜ ਦੇ ਅੰਦਰ ਅਧਿਕਾਰੀਆਂ ਨੇ ਪਾਇਆ ਕਿ ਇਨ੍ਹਾਂ ਇਲਜ਼ਾਮਾਂ ਦੀ ਪੁਸ਼ਟੀ ਜਾਂ ਪ੍ਰਮਾਣ ਲਈ ਕੋਈ ਜਾਣਕਾਰੀ ਜਾਂ ਸਬੂਤ ਨਹੀਂ ਮਿਲੇ ਹਨ।"

ਪਰ ਪਿਛਲੇ ਮਹੀਨੇ, ਮਿਕਸਡ ਮਾਈਗ੍ਰੇਸ਼ਨ ਸੈਂਟਰ, ਇੱਕ ਗਲੋਬਲ ਰਿਸਰਚ ਨੈਟਵਰਕ ਨੇ ਬਚੇ ਲੋਕਾਂ ਨਾਲ ਕੀਤੇ ਇੰਟਰਵਿਊ ਦੇ ਅਧਾਰ ਤੇ, ਸਰਹੱਦ ''''ਤੇ ਹੋਏ ਕਤਲਾਂ ਬਾਰੇ ਹੋਰ ਇਲਜ਼ਾਮਾਂ ਦੀ ਜਾਣਕਾਰੀ ਪ੍ਰਕਾਸ਼ਿਤ ਕੀਤੀ ਹੈ।

ਇਸ ਰਿਪੋਰਟ ਵਿੱਚ ਸਰਹੱਦੀ ਖੇਤਰ ਵਿੱਚ, ਸਰਹੱਦ ਦੇ ਨਾਲ-ਨਾਲ ਖਿੱਲਰੀਆਂ ਹੋਈਆਂ ਅਤੇ ਸੜਦੀਆਂ ਲਾਸ਼ਾਂ ਦੇ ਵੇਰਵੇ ਹਨ। ਇਸ ਦੇ ਨਾਲ ਹੀ ਉਹ ਵੇਰਵੇ ਵੀ ਹਨ ਜਿੱਥੇ ਫੜ੍ਹੇ ਗਏ ਪ੍ਰਵਾਸੀਆਂ ਨੂੰ ਸਾਊਦੀ ਸਰਹੱਦੀ ਗਾਰਡਾਂ ਦੁਆਰਾ ਪੁੱਛਿਆ ਜਾ ਰਿਹਾ ਹੈ ਕਿ ਉਹ ਕਿਸ ਲੱਤ ਵਿੱਚ ਗੋਲੀ ਖਾਣਾ ਚਾਹੁੰਦੇ ਹਨ।

ਰਿਪੋਰਟ ਵਿੱਚ ਡਰੇ ਹੋਏ ਲੋਕਾਂ ਦੇ ਵੱਡੇ ਸਮੂਹਾਂ ''''ਤੇ ਹਮਲਾ ਕਰਨ ਲਈ ਮਸ਼ੀਨਗੰਨ ਅਤੇ ਮੋਰਟਾਰ ਦੀ ਵਰਤੋਂ ਕਰਨ ਦੇ ਗ੍ਰਾਫਿਕ ਵਰਣਨ ਵੀ ਸ਼ਾਮਲ ਹਨ।

ਪਰ, ਹਿਊਮਨ ਰਾਈਟਸ ਵਾਚ ਦੀ ਰਿਪੋਰਟ ਅਜੇ ਤੱਕ ਦੀ ਸਭ ਤੋਂ ਵਿਸਤ੍ਰਿਤ ਰਿਪੋਰਟ ਹੈ, ਜਿਸ ਵਿੱਚ ਕਈ ਚਸ਼ਮਦੀਦਾਂ ਦੀਆਂ ਗਵਾਹੀਆਂ ਹਨ।

ਇਸ ਵਿੱਚ, ਕ੍ਰਾਸਿੰਗ ਪੁਆਇੰਟਾਂ ਦੇ ਸੈਟੇਲਾਈਟ ਚਿੱਤਰ ਵੀ ਹਨ, ਜਿੱਥੇ ਬਹੁਤ ਸਾਰੇ ਕਤਲ ਹੋਏ ਦੱਸੇ ਜਾਂਦੇ ਹਨ ਅਤੇ ਨਾਲ ਹੀ ਲਾਸ਼ਾ ਦਫ਼ਨਾਉਣ ਵਾਲੀਆਂ ਅਸਥਾਈ ਥਾਵਾਂ ਦੀ ਵੀ ਜਾਣਕਾਰੀ ਹੈ।

ਇਸ ਰਿਪੋਰਟ ਵਿਚ ਯਮਨ ਦੇ ਬਿਲਕੁਲ ਅੰਦਰ ਮੋਨਾਬੀਹ ਵਿਖੇ ਇਕ ਨਜ਼ਰਬੰਦੀ ਕੇਂਦਰ ਦੀ ਵੀ ਜਾਣਕਾਰੀ ਹੈ, ਜਿੱਥੇ ਹਥਿਆਰਬੰਦ ਤਸਕਰਾਂ ਦੁਆਰਾ ਸਰਹੱਦ ''''ਤੇ ਲਿਜਾਣ ਤੋਂ ਪਹਿਲਾਂ ਪਰਵਾਸੀਆਂ ਨੂੰ ਰੱਖਿਆ ਜਾਂਦਾ ਹੈ।

ਐਚਆਰਡਬਲਿਯੂ ਦੁਆਰਾ ਇੰਟਰਵਿਊ ਕੀਤੇ ਗਏ ਇੱਕ ਪਰਵਾਸੀ ਦੇ ਅਨੁਸਾਰ, ਯਮਨ ਦੇ ਹੋਥੀ ਬਾਗੀ ਲੋਕ ਮੋਨਾਬੀਹ ਵਿਖੇ ਸੁਰੱਖਿਆ ਦੇ ਇੰਚਾਰਜ ਹਨ ਅਤੇ ਤਸਕਰਾਂ ਦੇ ਨਾਲ ਮਿਲ ਕੇ ਕੰਮ ਕਰਦੇ ਹਨ।

ਪਰਵਾਸੀ
Getty Images
ਸੰਕੇਤਕ ਤਸਵੀਰ

ਲਾਸ਼ਾ ਦਫਨਾਉਣ ਦੇ ਤਾਜਾ ਮਾਮਲੇ

ਇੱਕ ਪਾਸੇ ਜਿੱਥੇ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਇਸ ਸਾਲ ਜੂਨ ਤੱਕ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੰਦੀ ਹੈ, ਬੀਬੀਸੀ ਨੇ ਇਸ ਗੱਲ ਦਾ ਸਬੂਤ ਲੱਭਿਆ ਹੈ ਕਿ ਇਹ ਕਤਲ ਅਜੇ ਵੀ ਜਾਰੀ ਹਨ।

ਬੀਬੀਸੀ ਦੁਆਰਾ ਦੇਖੀ ਗਈ ਫੁਟੇਜ ਵਿੱਚ ਨਜ਼ਰ ਆਉਂਦਾ ਹੈ ਕਿ ਉੱਤਰੀ ਸ਼ਹਿਰ ਸਾਦਾ ਵਿੱਚ ਸਰਹੱਦ ''''ਤੇ ਜ਼ਖਮੀ ਪਰਵਾਸੀ ਲੋਕ, ਲੰਘੇ ਸ਼ੁੱਕਰਵਾਰ ਦੇਰ ਰਾਤ ਇੱਕ ਹਸਪਤਾਲ ਵਿੱਚ ਪਹੁੰਚੇ।

ਇਸ ਦੇ ਨਾਲ ਹੀ ਨਜ਼ਦੀਕੀ ਕਬਰਸਤਾਨ ਵਿੱਚ ਲੋਕਾਂ ਨੂੰ ਦਫਨਾਉਂਦੇ ਹੋਏ ਵੀ ਦੇਖਿਆ ਗਿਆ।

ਬੀਬੀਸੀ ਨੇ ਸੰਯੁਕਤ ਰਾਸ਼ਟਰ ਦੇ ਰਿਪੋਰਟਰਾਂ, ਮਿਕਸਡ ਮਾਈਗ੍ਰੇਸ਼ਨ ਸੈਂਟਰ ਅਤੇ ਹਿਊਮਨ ਰਾਈਟਸ ਵਾਚ ਦੁਆਰਾ ਲਗਾਏ ਗਏ ਇਲਜ਼ਾਮਾਂ ਬਾਰੇ ਟਿੱਪਣੀ ਲਈ ਸਾਊਦੀ ਸਰਕਾਰ ਨਾਲ ਸੰਪਰਕ ਕੀਤਾ, ਪਰ ਰਿਪੋਰਟ ਲਿਖਣ ਤੱਕ ਕੋਈ ਜਵਾਬ ਆਇਆ ਹੈ।

ਲਾਈਨ
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News