ਮਾਂ ਜੋ ਆਪਣੇ 4 ਬੱਚਿਆਂ ਦੇ ਕਤਲ ਕੇਸ ’ਚ 20 ਸਾਲ ਕੈਦ ਰਹੀ, ਹੁਣ ਵਿਗਿਆਨ ਨੇ ਬੇਕਸੂਰ ਸਾਬਿਤ ਕੀਤਾ
Thursday, Jun 08, 2023 - 08:04 PM (IST)
ਕੈਥਲੀਨ ਫੋਲਬਿੱਗ ਨੂੰ ਕਈ ਨਾਵਾਂ ਨਾਲ ਬੁਲਾਇਆ ਗਿਆ ਹੈ। ਜਿਵੇਂ ‘ਬੇਬੀ ਕਿਲਰ’, ‘ਆਸਟਰੇਲੀਆ ਦੀ ਸਭ ਤੋਂ ਭੈੜੀ ਮਾਂ’, ‘ਰਾਖਸ਼’ ਆਦਿ।
ਪਰ ਸੋਮਵਾਰ ਨੂੰ ਫੋਲਬਿੱਗ ਨੇ ਕਿਹਾ ਕਿ ਉਹ ''''ਬਹੁਤ ਸ਼ੁਕਰਗੁਜ਼ਾਰ'''' ਹੈ ਕਿਉਂਕਿ ਉਹ 20 ਸਾਲਾਂ ਵਿੱਚ ਪਹਿਲੀ ਵਾਰ ਆਪਣੇ ਚਾਰ ਬੱਚਿਆਂ ਦੇ ਕਤਲ ਮਾਮਲੇ ਵਿੱਚ ਦੋਸ਼ਾਂ ਤੋਂ ਮੁਕਤ ਹੋਣ ਮਗਰੋਂ ਆਜ਼ਾਦ ਹੋਈ ਹੈ।
ਉਸ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਹ ਇਤਿਹਾਸਕ ਫ਼ੈਸਲਾ ਆਸਟਰੇਲੀਆਈ ਇਤਿਹਾਸ ਵਿੱਚ ਸਭ ਤੋਂ ਵੱਡੀਆਂ ਨਿਆਂਇਕ ਗ਼ਲਤੀਆਂ ਵਿੱਚੋਂ ਇੱਕ ਨੂੰ ਉਜਾਗਰ ਕਰਦਾ ਹੈ।
ਇਸ ਦੇ ਨਾਲ ਹੀ ਇਹ ਉਨ੍ਹਾਂ ਸਬੂਤਾਂ ਵੱਲ ਵੀ ਨਜ਼ਰਸਾਨੀ ਕਰਦਾ ਹੈ ਜਿਨ੍ਹਾਂ ਨੂੰ ਮਾਹਿਰ ਔਰਤ ਵਿਰੋਧੀ ਮਾਨਸਿਕਤਾ ਉੱਤੇ ਆਧਾਰਿਤ ਤੇ ਗੈਰ-ਭਰੋਸੇਯੋਗ ਮੰਨਦੇ ਹਨ ਅਤੇ ਇਨ੍ਹਾਂ ਸਬੂਤਾਂ ਕਾਰਨ ਹੀ ਉਸ ਨੂੰ ਕੈਦ ਹੋਈ ਸੀ।
ਇਹ ਦੁੱਖਾਂ ਨਾਲ ਭਰਪੂਰ ਮਾਮਲਾ ਸੀ ਜਿਸ ਨੇ ਮੀਡੀਆ ਨੂੰ ਵੀ ਜਨੂੰਨੀ ਕਰ ਦਿੱਤਾ ਅਤੇ ਫੋਲਬਿੱਗ ਦੇ ਪਤੀ ਨੂੰ ਵੀ ਮੁਕੱਦਮੇ ਵਿੱਚ ਉਸ ਦੇ ਵਿਰੁੱਧ ਗਵਾਹੀ ਦਿੰਦੇ ਦੇਖਿਆ ਗਿਆ।
ਆਖ਼ਰਕਾਰ ਇਹ ਦੁਨੀਆ ਭਰ ਦੇ ਵਿਗਿਆਨੀਆਂ ਦੀਆਂ ਨਵੀਆਂ ਖੋਜਾਂ ਅਤੇ ਨੋਬੇਲ ਪੁਰਸਕਾਰ ਜੇਤੂਆਂ ਅਤੇ ਦੋਸਤਾਂ ਦਾ ਸਮਰਥਨ ਸੀ ਜਿਸ ਨੇ ਉਸ ਨੂੰ ਆਜ਼ਾਦ ਕਰਾਇਆ।
ਮੂਲ ਸਜ਼ਾ ਦੀ ਮੁੜ ਜਾਂਚ
ਫੋਲਬਿੱਗ ਨੇ ਹਮੇਸ਼ਾ ਆਪਣਾ ਨਿਰਦੋਸ਼ ਹੋਣ ਦਾ ਸਟੈਂਡ ਬਣਾਏ ਰੱਖਿਆ ਹੈ। ਉਨ੍ਹਾਂ ਨੇ ਸਦਮਿਆਂ ਨਾਲ ਘਿਰੀ ਜ਼ਿੰਦਗੀ ਗੁਜ਼ਾਰੀ ਹੈ।
ਫੋਲਬਿੱਗ ਦੇ ਦੂਜੇ ਜਨਮ ਦਿਨ ਤੋਂ ਪਹਿਲਾਂ, ਉਸ ਦੇ ਪਿਤਾ ਨੇ ਉਸ ਦੀ ਮਾਂ ਨੂੰ ਚਾਕੂ ਮਾਰ ਕੇ ਮਾਰ ਦਿੱਤਾ।
ਉਸ ਦੇ ਪਿਤਾ ਦਾ ਘਰੇਲੂ ਪੱਧਰ ’ਤੇ ਸ਼ੋਸ਼ਣ ਕਰਨ ਦਾ ਇਤਿਹਾਸ ਵੀ ਰਿਹਾ ਸੀ।
ਉਸ ਤੋਂ ਬਾਅਦ ਉਹ ਇੱਧਰ-ਉੱਧਰ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਰੁਲਦੀ ਰਹੀ ਅਤੇ ਬਾਅਦ ਦੇ ਸਾਲਾਂ ਵਿੱਚ ਨਿਊਕੈਸਲ, ਨਿਊ ਸਾਊਥ ਵੇਲਜ਼ (ਐੱਨਐੱਸਡਬਲਯੂ) ਵਿੱਚ ਇੱਕ ਜੋੜੇ ਨੇ ਉਸ ਦਾ ਪਾਲਣ ਪੋਸ਼ਣ ਕੀਤਾ।
ਇਹ ਇੱਕ ਅਜਿਹੀ ਘਟਨਾ ਸੀ ਜਿਸ ਦਾ ਵਕੀਲਾਂ ਨੇ ਬਾਅਦ ਵਿੱਚ ਮੁਕੱਦਮੇ ਵਿੱਚ ਫੋਲਬਿੱਗ ਦੇ ਖਿਲਾਫ਼ ਇਸਤੇਮਾਲ ਕੀਤਾ। ਉਨ੍ਹਾਂ ਨੇ ਇਹ ਦਲੀਲ ਦੇਣ ਲਈ ਇਸ ਦੀ ਵਰਤੋਂ ਕੀਤੀ ਕਿ ਉਹ ਹਿੰਸਾ ਦੀ ਸ਼ਿਕਾਰ ਸੀ।
2003 ਵਿੱਚ ਉਸ ਨੂੰ ਆਪਣੇ ਬੱਚਿਆਂ ਸਾਰਾ, ਪੈਟਰਿਕ ਅਤੇ ਲੌਰਾ ਦੇ ਕਤਲ ਦੇ ਨਾਲ-ਨਾਲ ਆਪਣੇ ਪਹਿਲੇ ਪੁੱਤਰ ਕਾਲੇਬ ਦੇ ਕਤਲ ਲਈ 40 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਸਾਲ 1989 ਅਤੇ 1999 ਦੇ ਵਿਚਕਾਰ ਉਸ ਦੇ ਸਾਰੇ ਚਾਰ ਬੱਚਿਆਂ ਦੀ ਅਚਾਨਕ ਮੌਤ ਹੋ ਗਈ ਸੀ, ਜਿਨ੍ਹਾਂ ਦੀ ਉਮਰ 19 ਦਿਨ ਅਤੇ 18 ਮਹੀਨਿਆਂ ਦੇ ਵਿਚਕਾਰ ਸੀ। ਵਕੀਲਾਂ ਨੇ ਇਲਜ਼ਾਮ ਲਗਾਇਆ ਕਿ ਫੋਲਬਿੱਗ ਨੇ ਉਨ੍ਹਾਂ ਦਾ ਗਲਾ ਘੁੱਟ ਦਿੱਤਾ ਸੀ।
ਕਾਲੇਬ, ਮਾਮੂਲੀ ਜਿਹੀ ਸਾਹ ਦੀ ਬਿਮਾਰੀ ਤੋਂ ਪੀੜਤ ਸੀ। 1989 ਵਿੱਚ ਉਸ ਦੀ ਨੀਂਦ ਵਿੱਚ ਹੀ ਮੌਤ ਹੋ ਗਈ ਸੀ।
ਪੈਟਰਿਕ, ਜਿਸ ਨੂੰ ਅੰਨ੍ਹਾਪਣ ਅਤੇ ਮਿਰਗੀ ਸੀ। ਦੌਰਾ ਪੈਣ ਮਗਰੋਂ ਛੇਤੀ ਹੀ ਉਸ ਦੀ ਮੌਤ ਹੋ ਗਈ। ਸਾਰਾ ਅਤੇ ਲੌਰਾ ਦੋਵੇਂ ਸਾਹ ਦੀ ਲਾਗ ਤੋਂ ਪੀੜਤ ਸਨ, ਉਨ੍ਹਾਂ ਦੀ ਵੀ ਬਿਸਤਰੇ ਵਿੱਚ ਪਏ ਹੀ ਮੌਤ ਹੋ ਗਈ।
ਫੋਲਬਿੱਗ ਦੀ ਸਜ਼ਾ ਨੂੰ ਅਪੀਲ ਕਰਨ ’ਤੇ ਘਟਾ ਕੇ 30 ਸਾਲ ਕਰ ਦਿੱਤਾ ਗਿਆ ਸੀ, ਪਰ ਉਹ ਆਪਣੀ ਸਜ਼ਾ ਖ਼ਿਲਾਫ਼ ਕਈ ਚੁਣੌਤੀਆਂ ਦੇ ਸਾਹਮਣੇ ਹਾਰ ਗਈ।
ਇਸ ਕੇਸ ਦੀ 2019 ਦੀ ਜਾਂਚ ਦੌਰਾਨ ਜੇਲ੍ਹ ਦੀ ਸਜ਼ਾ ਲਈ ਵਰਤੇ ਗਏ ਅਸਲ ਹਾਲਤ ਦੇ ਸਬੂਤਾਂ ਨੂੰ ਹੀ ਜ਼ਿਆਦਾ ਮਹੱਤਵ ਦਿੱਤਾ।
ਇਸ ਹਫ਼ਤੇ ਸੇਵਾਮੁਕਤ ਜੱਜ ਟੌਮ ਬਾਥਰਸਟ ਦੀ ਅਗਵਾਈ ਵਾਲੀ ਇੱਕ ਤਾਜ਼ਾ ਜਾਂਚ ਨੇ ਸਿੱਟਾ ਕੱਢਿਆ ਕਿ ਫੋਲਬਿੱਗ ਦੇ ਦੋਸ਼ ''''ਤੇ ਵਾਜਬ ਸ਼ੱਕ ਸੀ।
ਇਸ ਦੇ ਨਾਲ ਹੀ ਨਵੇਂ ਵਿਗਿਆਨਕ ਸਬੂਤਾਂ ਨੇ ਸਾਫ ਕੀਤਾ ਕਿ ਉਸ ਦੇ ਬੱਚਿਆਂ ਦੀ ਅਵਿਸ਼ਵਾਸਯੋਗ ਰੂਪ ਨਾਲ ਦੁਰਲੱਭ ਜੀਨ ਪਰਿਵਰਤਨ ਕਾਰਨ ਕੁਦਰਤੀ ਕਾਰਨਾਂ ਕਰਕੇ ਮੌਤ ਹੋਈ।
ਕੀ ਹੈ ਮਾਮਲਾ
- ਫੋਲਬਿੱਗ 20 ਸਾਲਾਂ ਵਿੱਚ ਪਹਿਲੀ ਵਾਰ ਆਪਣੇ ਚਾਰ ਬੱਚਿਆਂ ਦੇ ਕਤਲ ਵਿੱਚ ਮੁਆਫ਼ੀ ਤੋਂ ਬਾਅਦ ਆਜ਼ਾਦ ਹੋਈ ਹੈ।
- ਇਹ ਦੁੱਖਾਂ ਨਾਲ ਭਰਪੂਰ ਮਾਮਲਾ ਸੀ ਜਿਸ ਨੇ ਮੀਡੀਆ ਨੂੰ ਵੀ ਜਨੂੰਨੀ ਕਰ ਦਿੱਤਾ।
- ਫੋਲਬਿੱਗ ਦੇ ਪਤੀ ਨੂੰ ਵੀ ਮੁਕੱਦਮੇ ਵਿੱਚ ਉਸ ਦੇ ਵਿਰੁੱਧ ਗਵਾਹੀ ਦਿੰਦੇ ਦੇਖਿਆ ਗਿਆ।
- 2003 ਵਿੱਚ ਉਸ ਨੂੰ ਆਪਣੇ 4 ਬੱਚਿਆਂ ਦੇ ਕਤਲ ਲਈ 40 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
- ਸਾਲ 1989 ਅਤੇ 1999 ਦੇ ਵਿਚਕਾਰ ਉਸ ਦੇ ਸਾਰੇ ਚਾਰ ਬੱਚਿਆਂ ਦੀ ਅਚਾਨਕ ਮੌਤ ਹੋ ਗਈ ਸੀ।
- ਇਨ੍ਹਾਂ ਬੱਚਿਆਂ ਦੀ ਉਮਰ 19 ਦਿਨ ਅਤੇ 18 ਮਹੀਨਿਆਂ ਦੇ ਵਿਚਕਾਰ ਸੀ।
ਵਿਗਿਆਨਕ ਖੋਜ
ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿੱਚ ਇਮਯੂਨੋਲੋਜੀ ਅਤੇ ਜੀਨੋਮਿਕ ਮੈਡੀਸਨ ਦੇ ਪ੍ਰੋਫੈਸਰ ਕੈਰੋਲਾ ਵਿਨੁਏਸਾ ਦੁਆਰਾ ਇਸ ਖੋਜ ਦੀ ਅਗਵਾਈ ਕੀਤੀ ਗਈ ਸੀ।
ਡਾਕਟਰੀ ਮਾਹਰਾਂ ਦੀਆਂ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਉਸ ਨੇ ਪਹਿਲੀ ਵਾਰ 2018 ਵਿੱਚ ਇਸ ਮਾਮਲੇ ਨੂੰ ਦੇਖਣਾ ਸ਼ੁਰੂ ਕੀਤਾ।
ਫੋਲਬਿੱਗ ਦੇ ਡੀਐੱਨਏ ਦੀ ਸੀਕੂਐਂਸਿੰਗ ਕਰਨ ਤੋਂ ਬਾਅਦ ਪ੍ਰੋਫੈਸਰ ਵਿਨੁਏਸਾ ਅਤੇ ਉਸ ਦੀ ਟੀਮ ਨੇ ਇੱਕ ਜੈਨੇਟਿਕ ਨਕਸ਼ਾ ਬਣਾਇਆ, ਜਿਸ ਦੀ ਵਰਤੋਂ ਉਨ੍ਹਾਂ ਨੇ ਪਰਿਵਰਤਨਸ਼ੀਲ ਜੀਨਾਂ ਦੀ ਪਛਾਣ ਕਰਨ ਲਈ ਕੀਤੀ।
ਸਭ ਤੋਂ ਮਹੱਤਵਪੂਰਨ ਵਿੱਚੋਂ ਇੱਕ ਜਿਸ ਨੂੰ CALM2 G114R ਵਜੋਂ ਜਾਣਿਆ ਜਾਂਦਾ ਹੈ, ਉਹ ਫੋਲਬਿੱਗ ਅਤੇ ਉਸ ਦੀਆਂ ਦੋ ਧੀਆਂ ਵਿੱਚ ਮੌਜੂਦ ਸੀ।
ਹੈਰਾਨੀਜਨਕ ਤੌਰ ''''ਤੇ, ਖੋਜ ਨੇ ਇਸ ਨੂੰ ਇੱਕ ਦੁਰਲੱਭ ਸਥਿਤੀ ਨਾਲ ਜੋੜਿਆ ਜੋ ਹਰ 3.5 ਕਰੋੜ ਲੋਕਾਂ ਵਿੱਚੋਂ ਇੱਕ ਵਿੱਚ ਵਾਪਰਦੀ ਹੈ। ਇਹ ਗੰਭੀਰ ਸਥਿਤੀ ਦਿਲ ਸਬੰਧੀ ਦਿੱਕਤਾਂ ਦਾ ਕਾਰਨ ਬਣ ਸਕਦੀ ਹੈ।
ਇਹ ਇਸ ਲਈ ਹੈ ਕਿਉਂਕਿ CALM G1142R ਜੈਨੇਟਿਕ ਵੇਰੀਐਂਟ ਕੈਲਸ਼ੀਅਮ ਆਇਨਸ ਨੂੰ ਸੈੱਲਾਂ ਵਿੱਚ ਜਾਣ ਤੋਂ ਰੋਕ ਸਕਦਾ ਹੈ ਜੋ ਅੰਤ ਵਿੱਚ ਦਿਲ ਦੀ ਧੜਕਣ ਨੂੰ ਰੋਕ ਸਕਦਾ ਹੈ।
ਪ੍ਰੋ. ਵਿਨੁਏਸਾ ਦੀ ਟੀਮ ਦੀ ਖੋਜ ਨੇ ਇਹ ਵੀ ਖੁਲਾਸਾ ਕੀਤਾ ਕਿ ਕਾਲੇਬ ਅਤੇ ਪੈਟਰਿਕ ਵਿੱਚ ਇੱਕ ਵੱਖਰਾ ਜੈਨੇਟਿਕ ਪਰਿਵਰਤਨ ਸੀ, ਜੋ ਚੂਹਿਆਂ ਵਿੱਚ ਅਚਾਨਕ ਸ਼ੁਰੂ ਹੋਣ ਵਾਲੀ ਮਿਰਗੀ ਨਾਲ ਜੁੜਿਆ ਹੋਇਆ ਸੀ।
ਖੋਜਾਂ ਨੇ ਫੋਲਬਿੱਗ ਦੇ ਕੇਸ ਵਿੱਚ ਉਸ ਦਾ ਪਲੜਾ ਭਾਰੀ ਕਰਕੇ ਇਹ ਸਾਬਤ ਕੀਤਾ ਕਿ ਉਸ ਦੇ ਨਵਜਾਤ ਅਵਸਥਾ ਵਿੱਚ ਬੱਚਿਆਂ ਦੀਆਂ ਦਿਲ ਸਬੰਧੀ ਦਿੱਕਤਾਂ ਨਾਲ ਮਰਨ ਦੀ ਸੰਭਾਵਨਾ ਬਹੁਤ ਜ਼ਿਆਦਾ ਸੀ।
ਖੰਡਿਤ ਸਿਧਾਂਤ ਅਤੇ ਹੋਰ ਖਾਮੀਆਂ
ਫਰਵਰੀ 1999 ਵਿੱਚ ਉਸ ਦੀ ਧੀ ਲੌਰਾ ਦੀ ਮੌਤ ਦੇ ਬਾਅਦ ਫੋਲਬਿੱਗ ਦੀ ਸ਼ੁਰੂਆਤੀ ਪੁਲਿਸ ਜਾਂਚ ਸ਼ੁਰੂ ਕੀਤੀ ਸੀ।
ਉਸ ਨੇ ਉਸ ਸਮੇਂ ਇੱਕ ਐਂਬੂਲੈਂਸ ਆਪਰੇਟਰ ਨੂੰ ਕਿਹਾ, "ਮੇਰਾ ਬੱਚਾ ਸਾਹ ਨਹੀਂ ਲੈ ਰਿਹਾ।" ਉਹ ਸਿੰਗਲਟਨ ਦੇ ਪੇਂਡੂ ਖੇਤਰ ਵਿੱਚ ਸਥਿਤ ਆਪਣੇ ਘਰ ਤੋਂ ਉਸ ਨੂੰ ਕਹਿ ਰਹੀ ਸੀ।
ਉਹ ਇੱਕ ਰਿਕਾਰਡਿੰਗ ਵਿੱਚ ਬੋਲ ਰਹੀ ਸੀ, "ਮੇਰੇ ਪਹਿਲਾਂ ਹੀ ਤਿੰਨ ਬੱਚਿਆਂ ਦੀ ਸਿਡ (ਬੱਚਿਆਂ ਦੀ ਅਚਾਨਕ ਮੌਤ ਵਾਲਾ ਸਿੰਡਰੋਮ) ਨਾਲ ਮੌਤ ਹੋ ਗਈ ਹੈ।"
ਇਹ ਰਿਕਾਰਡਿੰਗ ਬਾਅਦ ਵਿੱਚ ਉਸ ਦੇ ਮੁਕੱਦਮੇ ਵਿੱਚ ਸੁਣਾਈ ਗਈ ਸੀ।
ਲੌਰਾ ਦੀ ਮੌਤ ਦਾ ਮਤਲਬ ਸੀ ਕਿ ਫੋਲਬਿੱਗ ਅਤੇ ਉਸ ਦੇ ਪਤੀ ਕਰੇਗ ਫੋਲਬਿੱਗ ਨੇ ਆਪਣੇ ਸਾਰੇ ਬੱਚੇ ਗੁਆ ਦਿੱਤੇ ਸਨ।
ਪਰ ਜਦੋਂ ਕਰੇਗ ਫੋਲਬਿੱਗ ਦੀ ਸ਼ੁਰੂਆਤ ਵਿੱਚ ਪੁੱਛਗਿੱਛ ਕੀਤੀ ਗਈ ਅਤੇ ਜਾਂਚ ਦੇ ਹਿੱਸੇ ਵਜੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਤਾਂ ਉਸ ਨੇ ਜਲਦੀ ਹੀ ਪੁਲਿਸ ਨੂੰ ਆਪਣੀ ਪਤਨੀ ਦੇ ਖਿਲਾਫ਼ ਕੇਸ ਬਣਾਉਣ ਵਿੱਚ ਮਦਦ ਕਰਨੀ ਸ਼ੁਰੂ ਕਰ ਦਿੱਤੀ।
ਉਸ ਦੀ ਨਿੱਜੀ ਡਾਇਰੀ ਪੁਲਿਸ ਨੂੰ ਸੌਂਪ ਦਿੱਤੀ ਅਤੇ ਉਸ ਦੇ ਖ਼ਿਲਾਫ਼ ਗਵਾਹੀ ਦਿੱਤੀ ਸੀ।
2019 ਵਿੱਚ ਕੇਸ ਦੀ ਜਾਂਚ ਦੌਰਾਨ ਉਸ ਨੇ ਆਪਣੇ ਵਕੀਲਾਂ ਦੁਆਰਾ ਮੰਗਿਆ ਡੀਐੱਨਏ ਨਮੂਨਾ ਦੇਣ ਕਰਨ ਤੋਂ ਇਨਕਾਰ ਕਰ ਦਿੱਤਾ।
ਫੋਲਬਿੱਗ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਅੱਜ ਤੱਕ ਆਪਣੀ ਸਾਬਕਾ ਪਤਨੀ ''''ਤੇ ਲੱਗੇ ਇਲਜ਼ਾਮ ''''ਤੇ ਯਕੀਨ ਰੱਖਦਾ ਹੈ।
2003 ਦੇ ਮੁਕੱਦਮੇ ਵਿੱਚ ਇਸਤਗਾਸਾ ਪੱਖ ਦੀ ਮੁੱਖ ਦਲੀਲ ਇਹ ਸੀ ਕਿ ਇਹ ਅੰਕੜਿਆਂ ਦੇ ਪੱਧਰ ’ਤੇ ਅਸੰਭਵ ਸੀ ਕਿ ਫੋਲਬਿੱਗ ਦੇ ਸਾਰੇ ਬੱਚਿਆਂ ਦੀ ਅਚਾਨਕ ਮੌਤ ਹੋ ਸਕਦੀ ਸੀ।
ਆਪਣੇ ਤਰਕ ਵਿੱਚ ਉਨ੍ਹਾਂ ਨੇ "ਮੀਡੋਜ਼ ਲਾਅ" ਵਜੋਂ ਜਾਣੀ ਜਾਂਦੀ ਹੁਣ ਵਿਆਪਕ ਤੌਰ ''''ਤੇ ਬਦਨਾਮ ਕਾਨੂੰਨੀ ਧਾਰਨਾ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਹੈ ਕਿ "ਅਚਾਨਕ ਇੱਕ ਬੱਚੇ ਦੀ ਮੌਤ ਹੋਣਾ ਇੱਕ ਦੁਖਾਂਤ ਹੈ, ਦੋ ਦੀ ਮੌਤ ਹੋਣੀ ਸ਼ੱਕੀ ਹੈ ਅਤੇ ਤੀਜੇ ਦੀ ਮੌਤ ਉਦੋਂ ਤੱਕ ਕਤਲ ਹੈ ਜਦੋਂ ਤੱਕ ਇਹ ਸਾਬਤ ਨਾ ਹੋਵੇ।"
ਇਸ ਸਿਧਾਂਤ ਦਾ ਨਾਮ ਰਾਏ ਮੀਡੋ ਦੇ ਨਾਮ ''''ਤੇ ਰੱਖਿਆ ਗਿਆ ਹੈ, ਜਿਸ ਨੂੰ ਕਦੇ ਬ੍ਰਿਟੇਨ ਦੇ ਸਭ ਤੋਂ ਉੱਘੇ ਬਾਲ ਰੋਗ ਮਾਹਿਰ ਵਜੋਂ ਦਰਸਾਇਆ ਗਿਆ ਸੀ।
ਪਰ ਉਸ ਦੇ ਸਿਧਾਂਤ ''''ਤੇ ਭਰੋਸਾ ਕਰਨ ਵਾਲੇ ਮਾਮਲਿਆਂ ਵਿੱਚ ਸਿਲਸਿਲੇਵਾਰ ਗ਼ਲਤ ਦੋਸ਼ਾਂ ਤੋਂ ਬਾਅਦ ਉਸ ਦੀ ਸਾਖ ਤੇਜ਼ੀ ਨਾਲ ਘਟ ਗਈ।
2005 ਵਿੱਚ ਰਾਏ ਮੀਡੋ ਨੂੰ ਯੂਕੇ ਦੇ ਮੈਡੀਕਲ ਰਜਿਸਟਰ ਤੋਂ ਹਟਾ ਦਿੱਤਾ ਗਿਆ ਸੀ। ਉਸ ’ਤੇ ਦੋਸ਼ ਸੀ ਕਿ ਉਸ ਨੇ ਸੈਲੀ ਕਲਾਰਕ ਦੇ ਮੁਕੱਦਮੇ ਵਿੱਚ ਮੀਡੋ ਨੇ ਗੁੰਮਰਾਹਕੁੰਨ ਸਬੂਤ ਦਿੱਤੇ ਸਨ।
ਸੈਲੀ ਕਲਾਰਕ ਇੱਕ ਵਕੀਲ ਜੋ 1999 ਵਿੱਚ ਆਪਣੇ ਦੋ ਨਵਜਾਤ ਪੁੱਤਰਾਂ ਦੇ ਕਤਲ ਲਈ ਦੋਸ਼ੀ ਪਾਈ ਗਈ ਸੀ ਅਤੇ ਜੇਲ੍ਹ ਵਿੱਚ ਬੰਦ ਸੀ।
ਕਲਾਰਕ ਦੀ ਸਜ਼ਾ ਨੂੰ 2003 ਵਿੱਚ ਰੱਦ ਕਰ ਦਿੱਤਾ ਗਿਆ ਸੀ, ਪਰ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਕਦੇ ਵੀ ਆਪਣੀ ਇਸ ਕਠਿਨ ਪ੍ਰੀਖਿਆ ਦੇ ਸਦਮੇ ਤੋਂ ਉੱਭਰ ਨਹੀਂ ਸਕੀ ਅਤੇ 2007 ਵਿੱਚ ਬਹੁਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਉਸ ਦੀ ਮੌਤ ਹੋ ਗਈ।
ਫੋਲਬਿੱਗ ਦੇ ਕੇਸ ਦੀ ਜਾਂਚ ਕਰਨ ਵਾਲੀ ਇੱਕ ਕਿਤਾਬ ਲਿਖਣ ਵਾਲੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੀ ਕਾਨੂੰਨ ਦੀ ਪ੍ਰੋਫੈਸਰ ਐਮਾ ਕਨਲਿਫ ਕਹਿੰਦੀ ਹੈ ਕਿ ਮੀਡੋਜ਼ ਲਾਅ ਨੂੰ ਇਸ ਦੀ ਸ਼ੁਰੂਆਤ ਤੋਂ ਹੀ "ਮੈਡੀਕਲ ਖੋਜ ਦੁਆਰਾ ਭਾਰੀ ਚੁਣੌਤੀ" ਦਿੱਤੀ ਗਈ ਸੀ।
ਇਹ "ਹਮੇਸ਼ਾ ਇਸ ਸਿਧਾਂਤ ਦੇ ਨਾਲ ਮਤਭੇਦ ਸਨ ਕਿ ਵਾਜਬ ਸ਼ੱਕ ਤੋਂ ਪਰੇ ਜੁਰਮ ਸਾਬਤ ਕਰਨ ਲਈ ਸਟੇਟ (ਸਰਕਾਰ) ਬੋਝ ਝੱਲਦੀ ਹੈ।"
ਪ੍ਰੋਫੈਸਰ ਕਨਲਿਫ ਦੱਸਦੇ ਹਨ, "ਰਾਸ਼ਟਰਮੰਡਲ ਦੇਸ਼ਾਂ ਵਿੱਚ ਇੱਕ ਪਰਿਵਾਰ ਵਿੱਚ ਬਾਲ ਮੌਤ ਦੇ ਪੈਟਰਨ ਬਾਰੇ ਸ਼ੱਕ ਦੇ ਆਧਾਰ ਤੇ ਮਾਵਾਂ ’ਤੇ ਦੋਸ਼ ਲਾਉਣ ਦੀ ਪ੍ਰਥਾ 2004 ਤੋਂ ਬਾਅਦ ਘੱਟ ਜਾਂ ਪੂਰੀ ਤਰ੍ਹਾਂ ਬੰਦ ਹੋ ਗਈ।"
"ਕਲਾਰਕ ਦੀ ਗ਼ਲਤ ਸਜ਼ਾ ਮੀਡੋਜ਼ ਦੇ ਕਾਨੂੰਨ ਦੇ ਵਿਰੁੱਧ ਪਹਿਲਾ ਮੌਕਾ ਸੀ, ਪਰ 2004 ਵਿੱਚ ਐਂਜੇਲਾ ਕੈਨਿੰਗਜ਼ ਦਾ ਕੇਸ ਸੀ ਜਿਸ ਵਿੱਚ ‘ਇੰਗਲਿਸ਼ ਕੋਰਟ ਆਫ ਅਪੀਲ’ ਨੇ ਕਿਹਾ ਸੀ ਕਿ "ਇਸ ਤਰਕ ਦਾ ਸਾਡੀਆਂ ਅਦਾਲਤਾਂ ਵਿੱਚ ਕੋਈ ਸਥਾਨ ਨਹੀਂ ਹੈ।"
"ਇਸ ਕਾਨੂੰਨੀ ਤਰਕ ਨੂੰ ਪੂਰੀ ਤਰ੍ਹਾਂ ਨਾਲ ਬਾਹਰ ਰੱਖਿਆ ਜਾਣਾ ਚਾਹੀਦਾ ਸੀ, ਪਰ ਆਸਟਰੇਲੀਆ ਵਿੱਚ ਇਸ ਵਿੱਚ ਜ਼ਿਆਦਾ ਸਮਾਂ ਲੱਗਿਆ।"
ਫੋਲਬਿੱਗ ਦੇ ਕੇਸ ਵਿੱਚ ਇਹ ਇੱਕੋ ਇੱਕ ਖਾਮੀ ਨਹੀਂ ਸੀ। ਇਸਤਗਾਸਾ ਪੱਖ ਦੁਆਰਾ ਵਰਤੇ ਗਏ ਸਬੂਤ ਪੂਰੀ ਤਰ੍ਹਾਂ ਹਾਲਾਤ ਆਧਾਰਿਤ ਸਨ ਜੋ ਫੋਲਬਿੱਗ ਦੀਆਂ ਡਾਇਰੀਆਂ ''''ਤੇ ਨਿਰਭਰ ਕਰਦੇ ਸਨ।
ਇਨ੍ਹਾਂ ਡਾਇਰੀਆਂ ਦੀ ਕੇਸ ਦੌਰਾਨ ਕਦੇ ਵੀ ਮਨੋਵਿਗਿਆਨੀ ਜਾਂ ਮਾਨਸਿਕ ਰੋਗਾਂ ਦੇ ਮਾਹਿਰਾਂ ਦੁਆਰਾ ਜਾਂਚ ਨਹੀਂ ਕੀਤੀ ਗਈ ਸੀ। ਇਹ ਨਹੀਂ ਸਮਝਿਆ ਗਿਆ ਉਹ ਮਾਨਸਿਕ ਤੌਰ ’ਤੇ ਟੁੱਟ ਚੁੱਕੀ ਮਾਂ ਦੇ ਰੂਪ ਵਿੱਚ ਗੁੱਸੇ ਦੇ ਤੌਰ ’ਤੇ ਲਿਖੀਆਂ ਹੋਣ ਦੀ ਸੰਭਾਵਨਾ ਹੈ।
ਡਾਇਰੀ ਵਿੱਚ ਆਪਣੀ ਧੀ ਲੌਰਾ ਦੇ ਜਨਮ ਤੋਂ ਥੋੜ੍ਹੀ ਦੇਰ ਬਾਅਦ 1997 ਵਿੱਚ ਫੋਲਬਿੱਗ ਨੇ ਲਿਖਿਆ, "ਇੱਕ ਦਿਨ (ਉਹ) ਚਲੀ ਜਾਵੇਗੀ। ਜਿਵੇਂ ਬਾਕੀਆਂ ਨੇ ਕੀਤਾ, ਪਰ ਇਹ ਉਸੇ ਤਰ੍ਹਾਂ ਨਹੀਂ ਜਾ ਰਹੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)