ਯੂਕਰੇਨ-ਰੂਸ ਜੰਗ ਵਿਚਾਲੇ ਇੱਕ ਵੱਡੇ ਡੈਮ ਉੱਤੇ ਹਮਲਾ ਕਿਸ ਨੂੰ ਫਾਇਦਾ ਪਹੁੰਚਾ ਸਕਦਾ ਹੈ

Wednesday, Jun 07, 2023 - 08:49 PM (IST)

ਯੂਕਰੇਨ-ਰੂਸ ਜੰਗ ਵਿਚਾਲੇ ਇੱਕ ਵੱਡੇ ਡੈਮ ਉੱਤੇ ਹਮਲਾ ਕਿਸ ਨੂੰ ਫਾਇਦਾ ਪਹੁੰਚਾ ਸਕਦਾ ਹੈ
ਡੈਮ
Reuters
ਡੈਮ ਟੁੱਟਣ ਮਗਰੋਂ ਰੂਸ ਅਤੇ ਯੂਕਰੇਨ ਇੱਕ-ਦੂਜੇ ਉੱਤੇ ਨਿਸ਼ਾਨਾ ਸਾਧ ਰਹੇ ਹਨ

ਦੱਖਣੀ ਯੂਕਰੇਨ ਦੇ ਰੂਸ ਦੇ ਕਬਜ਼ੇ ਵਾਲੇ ਖੇਤਰ ਵਿੱਚ ਇੱਕ ਵਿਸ਼ਾਲ ਬੰਨ੍ਹ (ਡੈਮ) ਟੁੱਟ ਗਿਆ ਹੈ, ਜਿਸ ਕਾਰਨ ਹੜ੍ਹ ਵਾਂਗ ਹਾਲਾਤ ਬਣ ਗਏ ਹਨ।

ਕਈ ਪਿੰਡ ਪਾਣੀ ਵਿੱਚ ਡੁੱਬ ਗਏ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਇਲਾਕਿਆਂ ਵਿੱਚ ਜਾਣ ਲਈ ਕਿਹਾ ਜਾ ਰਿਹਾ ਹੈ।

ਯੂਕਰੇਨ ਦੇ ਅਧਿਕਾਰੀ ਰੂਸ ''''ਤੇ ਬੰਨ੍ਹ ਨੂੰ ਤੋੜਨ ਦਾ ਇਲਜ਼ਾਮ ਲਗਾ ਰਹੇ ਹਨ, ਜਦਕਿ ਰੂਸ ਦਾ ਕਹਿਣਾ ਹੈ ਕਿ ਇਹ ਕੰਮ ਯੂਕਰੇਨ ਦਾ ਹੈ।

ਇਸ ਸਭ ਵਿਚਾਲੇ ਭੰਨਤੋੜ ਦੀ ਇਸ ਕਾਰਵਾਈ ਦਾ ਫਾਇਦਾ ਕਿਸ ਨੂੰ ਹੋਵੇਗਾ?

ਦੋਵੇਂ ਪਾਸੇ, ਰੂਸ ਅਤੇ ਯੂਕਰੇਨ, ਡੈਮ ਟੁੱਟਣ ਲਈ ਇੱਕ ਦੂਜੇ ਉੱਤੇ ਇਲਜ਼ਾਮ ਲਗਾ ਰਹੇ ਹਨ। ਦੂਜੇ ਪਾਸੇ ਪਿਛਲੇ ਸਾਲ ਹੋਏ ਨੋਰਡਸਟ੍ਰੀਮ ਗੈਸ ਪਾਈਪਲਾਈਨ ਧਮਾਕਿਆਂ ਬਾਰੇ ਵੀ ਚਰਚਾ ਛਿੜ ਗਈ ਹੈ ਜਿਸ ਦਾ ਕਾਰਨ ਸਾਫ਼ ਨਹੀਂ ਹੋ ਸਕਿਆ ਹੈ।

ਦੋਵਾਂ ਮਾਮਲਿਆਂ ਵਿਚ ਪੱਛਮੀ ਦੇਸਾਂ ਦਾ ਸ਼ੱਕ ਤੁਰੰਤ ਰੂਸ ''''ਤੇ ਗਿਆ ਪਰ ਦੋਵੇਂ ਵਾਰ ਮੋਸਕੋ ਨੇ ਜਵਾਬ ਦਿੱਤਾ ਹੈ, "ਇਹ ਅਸੀਂ ਨਹੀਂ ਕੀਤਾ, ਅਸੀਂ ਅਜਿਹਾ ਕਿਉਂ ਕਰਾਂਗੇ? ਇਸ ਨਾਲ ਅਸੀਂ ਵੀ ਪਰੇਸ਼ਾਨ ਹਾਂ।"

ਕਾਖੋਵਕਾ ਡੈਮ ਦੀ ਭੰਨਤੋੜ ਦੇ ਮਾਮਲੇ ਵਿੱਚ, ਰੂਸ ਘੱਟੋ-ਘੱਟ ਦੋ ਤਰੀਕਿਆਂ ਨਾਲ ਆਪਣੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵੱਲ ਇਸ਼ਾਰਾ ਕਰ ਸਕਦਾ ਹੈ।

ਹੜ੍ਹ ਵਾਲੇ ਖੇਤਰਾਂ ਵਿੱਚੋਂ ਲੋਕਾਂ ਅਤੇ ਫੌਜੀ ਦਸਤਿਆਂ ਨੂੰ ਖੇਰਸਨ ਅਤੇ ਨਿਪਰੋ ਨਦੀ ਦੇ ਕਿਨਾਰਿਆਂ ਤੋਂ ਦੂਰ ਪੂਰਬ ਵੱਲ ਕੱਢਿਆ ਜਾ ਰਿਹਾ ਹੈ।

ਇਹ ਖੇਰਸਨ ਦੇ ਵਸਨੀਕਾਂ ਲਈ ਕੁਝ ਸੀਮਤ ਰਾਹਤ ਪ੍ਰਦਾਨ ਕਰੇਗਾ ਜਿਨ੍ਹਾਂ ਨੂੰ ਰੋਜ਼ਾਨਾ ਰੂਸੀ ਤੋਪਖਾਨੇ ਅਤੇ ਮਿਜ਼ਾਈਲ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਔਰਤ
Getty Images
ਇਲਾਕੇ ਵਿੱਚ ਹੜ੍ਹ ਦੇ ਹਾਲਾਤ ਬਣ ਗਏ ਹਨ

ਦੂਜਾ, ਇਹ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਲਈ ਪਾਣੀ ਦੀ ਸਪਲਾਈ ਨੂੰ ਪ੍ਰਭਾਵਿਤ ਕਰ ਸਕਦਾ ਹੈ, ਕ੍ਰੀਮੀਆ ਇੱਕ ਸੁੱਕਾ ਹੋਇਆ ਦੀਪ ਜੋ ਟੁੱਟੇ ਡੈਮ ਦੇ ਨੇੜੇ ਹੈ ਅਤੇ ਇਹ ਨਹਿਰ ਦੇ ਤਾਜ਼ੇ ਪਾਣੀ ''''ਤੇ ਨਿਰਭਰ ਕਰਦਾ ਹੈ।

ਇਸ ਨੂੰ ਰੂਸ ਨੇ 2014 ਵਿੱਚ ‘ਗੈਰ-ਕਾਨੂੰਨੀ’ ਤੌਰ ''''ਤੇ ਸ਼ਾਮਲ ਕੀਤਾ ਗਿਆ ਸੀ। ਇਸ ''''ਤੇ ਰੂਸ ਅਤੇ ਯੂਕਰੇਨ ਦੋਵੇਂ ਆਪਣਾ ਦਾਅਵਾ ਕਰਦੇ ਹਨ।

ਪਰ ਕਾਖੋਵਕਾ ਡੈਮ ਟੁੱਟਣ ਨੂੰ ਯੂਕਰੇਨ ਯੁੱਧ ਦੇ ਵਿਆਪਕ ਸੰਦਰਭ ਵਿੱਚ ਦੇਖਣ ਦੀ ਲੋੜ ਹੈ ਅਤੇ ਖਾਸ ਤੌਰ ''''ਤੇ ਯੂਕਰੇਨ ਦੇ ਗਰਮੀਆਂ ਦੇ ਜਵਾਬੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਜਵਾਬੀ ਹਮਲੇ ਨੂੰ ਜੇਕਰ ਸਫ਼ਲ ਬਣਾਉਣਾ ਹੈ ਤਾਂ ਇਸ ਲਈ ਯੂਕਰੇਨ ਨੂੰ ਰੂਸ ਦੇ ਉਸ ਵੱਡੇ ਖੇਤਰ ਉੱਤੇ ਕਬਜ਼ਾ ਕਰਨ ਦੀ ਲੋੜ ਹੈ ਜੋ ਕ੍ਰੀਮੀਆ ਨੂੰ ਯੂਕਰੇਨ ਦੇ ਪੂਰਬੀ ਡੋਨਬਾਸ ਖੇਤਰ ਨਾਲ ਜੋੜਦਾ ਹੈ।

ਜੇ ਯੂਕਰੇਨ ਜ਼ਪੋਰਿਝਜ਼ੀਆ ਦੇ ਦੱਖਣ ਵਿਚ ਰੂਸੀ ਰੱਖਿਆ ਕਵਚ ਨੂੰ ਤੋੜਨ ਦਾ ਰਸਤਾ ਲੱਭ ਲੈਂਦਾ ਹੈ ਅਤੇ ਉਹ ਉਸ ਖੇਤਰ ਨੂੰ ਦੋ ਹਿੱਸਿਆਂ ਵਿਚ ਵੰਡ ਸਕਦਾ ਹੈ। ਇਹ ਕ੍ਰੀਮੀਆ ਨੂੰ ਅਲੱਗ ਕਰ ਸਕਦਾ ਹੈ।

ਇਸ ਤਰ੍ਹਾਂ ਉਹ ਇਕ ਵੱਡੀ ਰਣਨੀਤਕ ਜਿੱਤ ਹਾਸਿਲ ਕਰ ਸਕਦਾ ਹੈ।

ਯੂਕਰੇਨ
Getty Images
ਯੂਕਰੇਨ ਦੇ ਖੇਰਸਨ ਸੂਬੇ ਵਿੱਚ ਇੱਕ ਵੱਡਾ ਬੰਨ੍ਹ ਟੁੱਟ ਗਿਆ ਹੈ

ਰੂਸ ਨੇ ਕਈ ਸਬਕ ਸਿੱਖੇ

ਪਰ ਰੂਸੀਆਂ ਨੇ ਪਿਛਲੇ ਸਾਲ ਫਰਵਰੀ ਵਿੱਚ ਆਪਣੇ ਵੱਡੇ ਪੈਮਾਨੇ ''''ਤੇ ਹਮਲੇ ਤੋਂ ਬਾਅਦ ਬਹੁਤ ਸਾਰੇ ਸਬਕ ਸਿੱਖੇ ਹਨ।

ਉਨ੍ਹਾਂ ਨੇ ਨਕਸ਼ੇ ਨੂੰ ਦੇਖਿਆ ਹੈ, ਇਹ ਪਤਾ ਲਗਾਇਆ ਹੈ ਕਿ ਯੂਕਰੇਨ ਸੰਭਾਵਿਤ ਤੌਰ ''''ਤੇ ਕਿੱਥੇ ਹਮਲਾ ਕਰ ਸਕਦਾ ਹੈ।

ਇਸ ਤੋਂ ਇਲਾਵਾ ਪਿਛਲੇ ਕੁਝ ਮਹੀਨਿਆਂ ਵਿੱਚ ਅਜ਼ੋਵ ਸਾਗਰ ਵੱਲ ਕਿਸੇ ਵੀ ਯੂਕਰੇਨੀ ਵਾਧੇ ਨੂੰ ਰੋਕਣ ਲਈ ਮ਼ਜ਼ਬੂਤ ਕਿਲੇਬੰਦੀ ਕੀਤੀ ਗਈ ਹੈ।

ਇਹ ਕਿਸੇ ਵੀ ਤਰ੍ਹਾਂ ਨਿਸ਼ਚਿਤ ਨਹੀਂ ਹੈ ਕਿ ਯੂਕਰੇਨ ਉਨ੍ਹਾਂ ਰੱਖਿਆ ਖੇਤਰਾਂ ਦੇ ਪੱਛਮੀ ਪਾਸੇ ਆਪਣੀਆਂ ਫੌਜਾਂ ਨੂੰ ਭੇਜਣ ਦੀ ਯੋਜਨਾ ਬਣਾ ਰਿਹਾ ਸੀ।

ਰੂਸ ਨੂੰ ਅੰਦਾਜ਼ਾ ਲਗਾਉਣ ਲਈ ਕੀਵ ਵਿੱਚ ਹਾਈ ਕਮਾਂਡ ਸਮਝਦਾਰੀ ਨਾਲ ਆਪਣੇ ਪੱਤੇ ਲੁਕਾ ਕੇ ਰੱਖਦਾ ਹੈ।

ਪਰ ਇਹ ਕਾਰਵਾਈ, ਜਿਸ ਨੇ ਵੀ ਕੀਤੀ ਹੈ, ਹੁਣ ਇਸ ਬਦਲ ਨੂੰ ਹੋਰ ਵੀ ਮੁਸ਼ਕਲ ਬਣਾ ਦਿੰਦਾ ਹੈ।

ਡੈਮ
Getty Images
ਡੈਮ ਟੁੱਟਣ ਨਾਲ ਆਸ-ਪਾਸ ਦੇ ਕਈ ਇਲਾਕਿਆਂ ਨੂੰ ਨੁਕਸਾਨ ਪਹੁੰਚ ਰਿਹਾ ਹੈ

ਨਿਪਰੋ ਪਹਿਲਾਂ ਹੀ ਇੱਕ ਚੌੜੀ ਨਦੀ ਸੀ ਜਦੋਂ ਤੱਕ ਇਹ ਦੱਖਣੀ ਯੂਕਰੇਨ ਤੱਕ ਪਹੁੰਚਦੀ ਸੀ ਅਤੇ, ਰੂਸੀ ਤੋਪਖਾਨੇ, ਮਿਜ਼ਾਈਲ ਅਤੇ ਡਰੋਨ ਫਾਇਰ ਦੇ ਅਧੀਨ ਉਸ ''''ਤੇ ਇੱਕ ਬਖ਼ਤਰਬੰਦ ਬ੍ਰਿਗੇਡ ਲੈਣਾ ਬਹੁਤ ਖ਼ਤਰਨਾਕ ਹੋਵੇਗਾ।

ਹੁਣ ਡੈਮ ਟੁੱਟ ਗਿਆ ਹੈ ਅਤੇ ਖੇਰਸਨ ਦੇ ਉਲਟ ਖੱਬੇ (ਪੂਰਬੀ) ਕੰਢੇ ਦੇ ਖੇਤਰ ਦੇ ਹੇਠਾਂ ਵੱਲ ਨੂੰ ਹੜ੍ਹ ਆ ਗਿਆ ਹੈ, ਜੋ ਕਿ ਯੂਕਰੇਨੀ ਹਥਿਆਰਾਂ ਲਈ ਇੱਕ ਨੋ-ਗੋ ਖੇਤਰ (ਨਾ ਜਾਣ ਵਾਲਾ) ਬਣ ਗਿਆ ਹੈ।

ਇੱਕ ਇਤਿਹਾਸਕ ਗੱਲ ਇਹ ਹੈ ਕਿ ਇਸ ਖੇਤਰ ਵਿੱਚ ਰੂਸ ਨਾਲ ਜੁੜੀ ਇੱਕ ਇਤਿਹਾਸਕ ਘਟਨਾ ਦਾ ਹਵਾਲਾ ਵੀ ਹੈ।

1941 ਵਿੱਚ ਸੋਵੀਅਤ ਫੌਜਾਂ ਨੇ ਨਾਜ਼ੀ ਫੌਜਾਂ ਦੀ ਅੱਗੇ ਵਧਣ ਨੂੰ ਰੋਕਣ ਲਈ ਇਸੇ ਨਿਪਰੋ ਨਦੀ ਦੇ ਉੱਤੇ ਇੱਕ ਡੈਮ ਨੂੰ ਉਡਾ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਇਸ ਮਗਰੋਂ ਆਏ ਹੜ੍ਹਾਂ ਵਿੱਚ ਹਜ਼ਾਰਾਂ ਸੋਵੀਅਤ ਨਾਗਰਿਕ ਮਾਰੇ ਗਏ ਸਨ।

ਹੁਣ ਮੋਟੀ-ਮੋਟੀ ਗੱਲ ਇਹ ਹੈ ਕਿ ਜਿਸ ਨੇ ਵੀ ਇਹ ਡੈਮ ਤੋੜਿਆ ਹੋਵੇ ਪਰ ਇਸ ਡੈਮ ਦੇ ਟੁੱਟਣ ਨਾਲ ਕੂਟਨੀਤਕ ਹਲਚਲ ਯੂਕਰੇਨ ਵਿੱਚ ਪੈਦਾ ਹੋ ਗਈ ਹੈ।

ਹੁਣ ਇਸ ਘਟਨਾ ਕਾਰਨ ਰੂਸ ਤੇ ਯੂਕਰੇਨ ਦੋਵਾਂ ਨੂੰ ਆਪਣੀ ਰਣਨੀਤੀ ਵਿੱਚ ਬਦਲਾਅ ਕਰਨੇ ਪੈਣਗੇ। ਇਸ ਦੇ ਨਾਲ ਹੀ ਯੂਕਰੇਨ ਦੇ ਜਵਾਬੀ ਹਮਲੇ ਦੇ ਪ੍ਰੋਗਰਾਮ ਵਿੱਚ ਵੀ ਦੇਰੀ ਹੋਵੇਗੀ।

ਬੀਬੀਸੀ
BBC
ਬੀਬੀਸੀ
BBC

ਕਿੱਥੇ ਹੈ ਡੈਮ?

  • ਕਾਖੋਵਕਾ ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਯੂਕਰੇਨ ਵਿੱਚ ਨੋਵਾ ਕਾਖੋਵਕਾ ਸ਼ਹਿਰ ਦੇ ਖੇਰਸਨ ਸੂਬੇ ਦੇ ਵਿੱਚ ਹੈ, ਜੋ ਵਰਤਮਾਨ ਵਿੱਚ ਰੂਸ ਦੇ ਕਬਜ਼ੇ ਹੇਠ ਹੈ।
  • ਇਹ ਸੋਵੀਅਤ ਕਾਲ ਦੌਰਾਨ ਬਣਾਇਆ ਗਿਆ ਸੀ ਅਤੇ ਨਿਪਰੋ ਨਦੀ ''''ਤੇ ਬਣੇ ਛੇ ਡੈਮਾਂ ਵਿੱਚੋਂ ਇੱਕ ਹੈ।
  • ਇਹ ਇੰਨਾ ਵੱਡਾ ਡੈਮ ਹੈ ਕਿ ਇਹ ਯੂਕਰੇਨ ਦੇ ਉੱਤਰੀ ਤੋਂ ਦੱਖਣੀ ਖੇਤਰ ਤੱਕ ਫੈਲਿਆ ਹੋਇਆ ਹੈ।
  • ਰਾਇਟਰਜ਼ ਅਨੁਸਾਰ, ਦੁਨੀਆ ਦੀਆਂ ਸਭ ਤੋਂ ਵੱਡੀਆਂ ਝੀਲਾਂ ਵਿੱਚੋਂ ਇੱਕ ਅਮਰੀਕਾ ਦੀ ਗ੍ਰੇਟ ਸਾਲਟ ਲੇਕ ਜਿੰਨਾ ਪਾਣੀ ਇਸ ਡੈਮ ਵਿੱਚ ਹੈ।
ਬੀਬੀਸੀ
BBC

ਕੀ ਹੋਇਆ ਸੀ ?

ਸੋਸ਼ਲ ਮੀਡੀਆ ''''ਤੇ ਵਾਇਰਲ ਹੋਈਆਂ ਤਸਵੀਰਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਬੰਨ੍ਹ ਦਾ ਵੱਡਾ ਹਿੱਸਾ ਟੁੱਟ ਗਿਆ ਹੈ, ਜਿਸ ਕਾਰਨ ਖੇਰਸਨ ਦਾ ਵੱਡਾ ਇਲਾਕਾ ਪਾਣੀ ਵਿਚ ਡੁੱਬ ਗਿਆ ਹੈ।

ਖੇਰਸਨ ''''ਚ ਅਧਿਕਾਰੀਆਂ ਨੇ ਲੋਕਾਂ ਨੂੰ ਨੀਵੇਂ ਇਲਾਕਿਆਂ ਨੂੰ ਛੱਡ ਕੇ ਤੁਰੰਤ ਉੱਚੇ ਇਲਾਕਿਆਂ ''''ਚ ਜਾਣ ਦੀ ਚਿਤਾਵਨੀ ਦਿੱਤੀ ਹੈ।

ਖੇਰਸਨ ਵਿੱਚ ਇੱਕ ਸੀਨੀਅਰ ਅਧਿਕਾਰੀ ਓਲੇਕਸੈਂਡਰ ਪ੍ਰਕੁਜਿਨ ਨੇ ਯੂਕਰੇਨ ਦੇ ਸਰਕਾਰੀ ਟੀਵੀ ਨੂੰ ਦੱਸਿਆ ਕਿ ਅੱਠ ਪਿੰਡ ਪਹਿਲਾਂ ਹੀ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ ਅਤੇ ਕਈ ਹੋਰਾਂ ਦੇ ਰੁੜਨ ਦਾ ਖ਼ਤਰਾ ਹੈ।

ਉਨ੍ਹਾਂ ਦੱਸਿਆ ਕਿ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਲੋਕਾਂ ਨੂੰ ਸੁਰੱਖਿਅਤ ਥਾਵਾਂ ''''ਤੇ ਪਹੁੰਚਾਇਆ ਜਾ ਰਿਹਾ ਹੈ। 16 ਹਜ਼ਾਰ ਲੋਕ ਅਜੇ ਵੀ ਉਥੇ ਫਸੇ ਹੋਏ ਹਨ।

ਬੀਬੀਸੀ
BBC
ਬੀਬੀਸੀ
BBC

ਕਿੰਨੇ ਕੀਤਾ ਹਮਲਾ?

ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੰਨ੍ਹ ਨੂੰ ਨੁਕਸਾਨ ਕਿਵੇਂ ਹੋਇਆ। ਪਰ ਯੂਕਰੇਨ ਦੀ ਫੌਜ ਨੇ ਕਿਹਾ ਕਿ ਰੂਸ ਨੇ ਜਾਣਬੁੱਝ ਕੇ ਡੈਮ ਨੂੰ ਉਡਾਇਆ ਹੈ।

ਕਈ ਮਾਹਿਰਾਂ ਦਾ ਮੰਨਣਾ ਹੈ ਕਿ ਯੂਕਰੇਨ ਦੇ ਇਸ ਦਾਅਵੇ ਵਿੱਚ ਦਮ ਹੈ ਕਿਉਂਕਿ ਰੂਸ ਨੂੰ ਡਰ ਹੈ ਕਿ ਯੂਕਰੇਨ ਦੀ ਫੌਜ ਡੈਮ ਦੇ ਉੱਪਰ ਬਣੀ ਸੜਕ ਰਾਹੀਂ ਦਰਿਆ ਪਾਰ ਕਰਕੇ ਰੂਸ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਪਹੁੰਚ ਸਕਦੀ ਹੈ।

ਪਰ ਰੂਸੀ ਅਧਿਕਾਰੀਆਂ ਨੇ ਯੂਕਰੇਨ ''''ਤੇ ਡੈਮ ''''ਤੇ ਹਮਲੇ ਦਾ ਇਲਜ਼ਾਮ ਲਗਾਇਆ ਹੈ।

ਹਾਲਾਂਕਿ ਉਨ੍ਹਾਂ ਕਿਹਾ ਕਿ ਡੈਮ ਦਾ ਉਪਰਲਾ ਹਿੱਸਾ ਗੋਲੀਬਾਰੀ ਨਾਲ ਪ੍ਰਭਾਵਿਤ ਹੋਇਆ ਹੈ ਨਾ ਕਿ ਪੂਰਾ ਡੈਮ।

ਬੀਬੀਸੀ ਯੂਕਰੇਨ ਅਤੇ ਰੂਸ ਦੋਵਾਂ ਦੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ।

ਰਾਹਤ ਕਾਰਜ
Getty Images
ਲੋਕਾਂ ਨੂੰ ਇਲਾਕੇ ਤੋਂ ਬਾਹਰ ਕੱਢਿਆ ਜਾ ਰਿਹਾ ਹੈ

ਕਿੰਨਾ ਮਹੱਤਵਪੂਰਨ ਹੈ ਇਹ ਡੈਮ?

ਇਹ ਡੈਮ ਕਈ ਪੱਖਾਂ ਤੋਂ ਬਹੁਤ ਮਹੱਤਵਪੂਰਨ ਹੈ। ਡੈਮ ਤੋਂ ਵੱਡੀ ਆਬਾਦੀ ਨੂੰ ਪਾਣੀ ਸਪਲਾਈ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ, ਇਸ ਡੈਮ ਤੋਂ ਜ਼ਪੋਰੀਝਜ਼ਿਆ ਨਿਊਕਲੀਅਰ ਪਾਵਰ ਸਟੇਸ਼ਨ ਨੂੰ ਠੰਢਾ ਪਾਣੀ ਸਪਲਾਈ ਕੀਤਾ ਜਾਂਦਾ ਹੈ। ਇਹ ਪਲਾਂਟ ਰੂਸ ਦੇ ਕੰਟਰੋਲ ਹੇਠ ਹੈ।

ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਨੇ ਕਿਹਾ ਹੈ ਕਿ ਫਿਲਹਾਲ ਪਰਮਾਣੂ ਪਲਾਂਟ ਨੂੰ ਕੋਈ ਖ਼ਤਰਾ ਨਹੀਂ ਹੈ ਪਰ ਉਹ ਸਥਿਤੀ ''''ਤੇ ਨਜ਼ਰ ਰੱਖ ਰਹੇ ਹਨ।

ਇਹ ਡੈਮ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਖੇਤਰ ਨੂੰ ਵੀ ਪਾਣੀ ਸਪਲਾਈ ਕਰਦਾ ਹੈ। ਯਾਨੀ ਉੱਥੇ ਵੀ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰੂਸ ਨੇ 2014 ਵਿੱਚ ਕ੍ਰੀਮੀਆ ਨੂੰ ਯੂਕਰੇਨ ਤੋਂ ਵੱਖ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਵੀ ਰੂਸ ਯੂਕਰੇਨ ਦੇ ਕਈ ਡੈਮਾਂ ''''ਤੇ ਹਮਲੇ ਕਰ ਚੁੱਕਾ ਹੈ। ਜਿਸ ਕਾਰਨ ਕਈ ਇਲਾਕਿਆਂ ''''ਚ ਪਾਣੀ ਭਰ ਗਿਆ ਹੈ ਅਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)



Related News