ਕਿਸਾਨਾਂ ਉੱਤੇ ਪੁਲਿਸ ਨੇ ਚਲਾਈਆਂ ਡਾਂਗਾਂ ਤੇ ਕੀਤੀਆਂ ਪਾਣੀ ਦੀਆਂ ਬੁਛਾੜਾਂ

Tuesday, Jun 06, 2023 - 10:34 PM (IST)

ਕਿਸਾਨਾਂ ਉੱਤੇ ਪੁਲਿਸ ਨੇ ਚਲਾਈਆਂ ਡਾਂਗਾਂ ਤੇ ਕੀਤੀਆਂ ਪਾਣੀ ਦੀਆਂ ਬੁਛਾੜਾਂ

ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਨੂੰ ਹਰਿਆਣਾ ਦੇ ਸ਼ਾਹਬਾਦ ਨੇੜੇ ਪੁਲਿਸ ਨੇ ਖਾਲ੍ਹੀ ਕਰਵਾ ਲਿਆ ਹੈ।

ਲਾਠੀ ਚਾਰਜ, ਵਾਟਰ ਕੈਨਨ ਦਾ ਇਸਤੇਮਾਲ ਕਿਸਾਨਾਂ ਦੇ ਧਰਨੇ ਨੂੰ ਉੱਥੋ ਚੁੱਕਣ ਲਈ ਕੀਤਾ ਗਿਆ ਸੀ।

ਦਰਅਸਲ ਸੂਰਜਮੁਖੀ ਨੂੰ ਐੱਮਐੱਸਪੀ ਉੱਤੇ ਖਰੀਦਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਚਢੂਨੀ ਜਥੇਬੰਦੀ ਨਾਲ ਜੁੜੇ ਕਈ ਲੋਕ ਵਿਰੋਧ-ਪ੍ਰਦਰਸ਼ਨ ਕਰ ਰਹੇ ਸਨ। ਇਹ ਵਿਰੋਧ ਦੁਪਹਿਰ ਸਾਢੇ 12 ਵਜੇ ਤੋਂ ਚੱਲ ਰਿਹਾ ਸੀ।

ਹਾਲਾਂਕਿ, ਕੁਰੂਕਸ਼ੇਤਰ ''''ਚ ਹੋਏ ਲਾਠੀਚਾਰਜ ਤੋਂ ਬਾਅਦ ਹਰਿਆਣਾ ''''ਚ ਕਈ ਥਾਵਾਂ ਤੋਂ ਸੜਕ ਜਾਮ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਹਨ।

ਇਸ ਤੋਂ ਪਹਿਲਾਂ ਸ਼ਾਮ ਵੇਲੇ ਪੁਲਿਸ ਨੇ ਬਕਾਇਦਾ ਮੁਜ਼ਾਹਰਾਕਾਰੀਆਂ ਨੂੰ 15 ਮਿੰਟਾਂ ਵਿੱਚ ਹਾਈਵੇਅ ਖਾਲ੍ਹੀ ਕਰਨ ਦੀ ਚੇਤਾਵਨੀ ਵੀ ਦਿੱਤੀ ਸੀ ਅਤੇ ਬਕਾਇਦਾ ਹਾਈ ਕੋਰਟ ਦੇ ਆਰਡਰ ਦਿਖਾਏ ਸਨ।

ਦੁਪਹਿਰ ਤੋਂ ਸ਼ਾਮ ਤੱਕ ਹਾਈਵੇਅ ਜਾਮ ਹੋਣ ਕਾਰਨ ਕਈ ਮੁਸਾਫ਼ਰ ਵੀ ਕਾਫੀ ਖੱਜਲ-ਖੁਆਰ ਹੋਏ ਸਨ ਅਤੇ ਅੰਬਾਲਾ ਵਿੱਚ ਤਾਂ ਟ੍ਰੈਫ਼ਿਕ ਜਾਮ ਹੋ ਗਿਆ ਸੀ। ਇਸ ਦੌਰਾਨ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ।

ਦਰਅਸਲ ਭਾਰਤੀ ਕਿਸਾਨ ਯੂਨੀਅਨ (ਚਢੂਨੀ) ਨੇ ਅਣਮਿੱਥੇ ਸਮੇਂ ਲਈ ਹਾਈਵੇਅ ਜਾਮ ਕਰਨ ਦਾ ਐਲਾਨ ਕੀਤਾ ਸੀ।

ਦੱਸ ਦਈਏ ਕਿ 2 ਜੂਨ ਨੂੰ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਦੀ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ।

ਪਰ ਕੋਈ ਹੱਲ ਨਾ ਨਿਕਲਣ ਕਰਕੇ ਗੁਰਨਾਮ ਚਢੂਨੀ ਨੇ 6 ਜੂਨ ਨੂੰ ਇਸ ਜਾਮ ਦਾ ਐਲਾਨ ਕਰ ਦਿੱਤਾ ਸੀ। ਕਿਸਾਨ ਚਾਹੁੰਦੇ ਹਨ ਕਿ ਸੂਰਜਮੁਖੀ ਦੀ 6400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)



Related News