ਓਡੀਸ਼ਾ ਰੇਲ ਹਾਦਸੇ ਬਾਰੇ ਸਭ ਤੋਂ ਵੱਧ ਪੁੱਛੇ ਜਾ ਰਹੇ ਅਹਿਮ ਸਵਾਲਾਂ ਦੇ ਜਵਾਬ

Sunday, Jun 04, 2023 - 06:19 PM (IST)

ਓਡੀਸ਼ਾ ਰੇਲ ਹਾਦਸੇ ਬਾਰੇ ਸਭ ਤੋਂ ਵੱਧ ਪੁੱਛੇ ਜਾ ਰਹੇ ਅਹਿਮ ਸਵਾਲਾਂ ਦੇ ਜਵਾਬ
ਓਡੀਸ਼ਾ ਰੇਲ ਹਾਦਸਾ
DREES MOHAMMED/EPA-EFE/REX/SHUTTERSTOCK
ਓਡੀਸ਼ਾ ਰੇਲ ਹਾਦਸੇ ਵਿੱਚ ਹੁਣ ਤੱਕ 275 ਲੋਕ ਆਪਣੀ ਜਾਨ ਗੁਆ ਚੁੱਕੇ ਹਨ

ਸੈਂਕੜੇ ਜਾਨਾਂ ਲੈਣ ਵਾਲੇ ਓਡੀਸ਼ਾ ਰੇਲ ਹਾਦਸੇ ਦਾ ਕਾਰਨ ਕੀ ਹੈ, ਕਿੱਥੇ ਅਤੇ ਕਿਵੇਂ ਇਹ ਹਾਦਸਾ ਵਾਪਰਿਆ, ਕੀ ਇਹ ਹਾਦਸਾ ਟਾਲਿਆ ਜਾ ਸਕਦਾ ਸੀ ਤੇ ਭਾਰਤ ਵਿੱਚ ਹੁਣ ਤੱਕ ਕਿਹੜੇ ਵੱਡੇ ਰੇਲ ਹਾਦਸੇ ਵਾਪਰੇ।

ਸ਼ੁੱਕਰਵਾਰ ਰਾਤ ਇਹ ਹਾਦਸਾ ਵਾਪਰਨ ਤੋਂ ਬਾਅਦ ਅਜਿਹੇ ਕਈ ਸਵਾਲ ਲੋਕ ਪੁੱਛ ਰਹੇ ਹਨ।

ਇਸ ਲੇਖ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।

ਓਡੀਸ਼ਾ ਰੇਲ ਹਾਦਸਾ ਕੀ ਹੈ ਤੇ ਕਿੰਨਾ ਜਾਨੀ ਨੁਕਸਾਨ ਹੋਇਆ

ਆਖਰੀ ਰਿਪੋਰਟਾਂ ਮਿਲਣ ਤੱਕ ਇਸ ਵਿੱਚ 275 ਲੋਕਾਂ ਦੀ ਜਾਨ ਗਈ ਹੈ ਅਤੇ 1000 ਦੇ ਕਰੀਬ ਲੋਕ ਜ਼ਖ਼ਮੀ ਹੈ।

ਇਨ੍ਹਾਂ ਵਿੱਚੋਂ 100 ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ।

ਹਾਲਾਂਕਿ ਪਹਿਲਾਂ 288 ਮੌਤਾਂ ਦੀ ਦੱਸੀਆਂ ਗਈਆਂ ਸਨ ਪਰ ਹੁਣ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੁਝ ਲਾਸ਼ਾਂ ਦੀ ਗਿਣਤੀ ਦੋ ਵਾਰ ਹੋ ਗਈ ਸੀ। ਇਸ ਲਈ ਸਹੀ ਅੰਕੜਾ 275 ਹੈ।

ਇਸ ਹਾਦਸੇ ਦੀ ਗਿਣਤੀ ਭਾਰਤ ਵਿੱਚ ਹੁਣ ਤੱਕ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿੱਚ ਕੀਤੀ ਜਾ ਰਹੀ ਹੈ

ਰੇਲ ਹਾਦਸੇ ਦੇ ਚਸ਼ਮਦੀਦਾਂ ਨੇ ਕੀ ਦੱਸਿਆ- ਵੀਡੀਓ

ਓਡੀਸ਼ਾ ਰੇਲ ਹਾਦਸਾ ਕਦੋਂ ਤੇ ਕਿੱਥੇ ਵਾਪਰਿਆ

ਇਹ ਹਾਦਸਾ 2 ਜੂਨ ਸ਼ਾਮ 7 ਵਜੇ ਦੇ ਕਰੀਬ ਵਾਪਰਿਆ। ਰਾਜਧਾਨੀ ਦਿੱਲੀ ਤੋਂ ਕਰੀਬ 1500 ਕਿਲੋਮੀਟਰ ਦੂਰ ਪੂਰਬ ਵਿੱਚ ਸਥਿਤ ਓਡੀਸ਼ਾ ਵਿੱਚ ਇਹ ਹਾਦਸਾ ਵਾਪਰਿਆ।

ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਬਹਾਨਗਾ ਸਟੇਸ਼ਨ ਨੇੜੇ ਇਹ ਭਿਆਨਕ ਹਾਦਸਾ ਵਾਪਰਿਆ। ਇਹ ਖੇਤਰ ਈਸਟ ਕੋਸਟ ਰੇਲਵੇ ਅਧੀਨ ਆਉਂਦਾ ਹੈ।

ਇਸ ਹਾਦਸੇ ਦੀ ਗਿਣਤੀ ਭਾਰਤ ਵਿੱਚ ਹੁਣ ਤੱਕ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿੱਚ ਕੀਤੀ ਜਾ ਰਹੀ ਹੈ।

ਓਡੀਸ਼ਾ ਰੇਲ ਹਾਦਸਾ
BBC

ਕਿਵੇਂ ਵਾਪਰਿਆ ਹਾਦਸਾ

12841 ਨੰਬਰ ਰੇਲਗੱਡੀ ਯਾਨੀ ਸ਼ਾਲੀਮਾਰ-ਮਦਰਾਸ ਕੋਰੋਮੰਡਲ ਐਕਸਪ੍ਰੈੱਸ ਆਪਣੇ ਸਹੀ ਸਮੇਂ ''''ਤੇ ਹਾਵੜਾ ਨੇੜੇ ਸ਼ਾਲੀਮਾਰ ਰੇਲਵੇ ਸਟੇਸ਼ਨ ਤੋਂ ਚੇਨੱਈ ਲ਼ਈ ਰਵਾਨਾ ਹੋਈ।

ਇਹ ਰੇਲ ਗੱਡੀ ਸ਼ਾਮ 5.05 ਵਜੇ ਖੜਗਪੁਰ ਸਟੇਸ਼ਨ ਤੋਂ ਚੱਲਣੀ ਸ਼ੁਰੂ ਹੋਈ ਅਤੇ ਸ਼ਾਮੀ 7 ਵਜੇ ਬਾਲਾਸੋਰ ਨੇੜੇ ਬਹਾਨਗਾ ਬਾਜ਼ਾਰ ਦੇ ਰੇਲਵੇ ਸਟੇਸ਼ਨ ਵੱਲ ਜਾ ਰਹੀ ਸੀ।

ਇਸ ਰੇਲਗੱਡੀ ਨੇ ਬਹਾਨਗਾ ਸਟੇਸ਼ਨ ''''ਤੇ ਰੁਕੇ ਬਿਨਾਂ ਸਿੱਧੀ ਅੱਗੇ ਜਾਣਾ ਸੀ, ਪਰ ਇਹ ਸਟੇਸ਼ਨ ''''ਤੇ ਮੇਨ ਲਾਈਨ ਦੀ ਬਜਾਏ ਲੂਪ ਲਾਈਨ ਵੱਲ ਚਲੀ ਗਈ।

ਓਡੀਸ਼ਾ ਰੇਲ ਹਾਦਸਾ
BBC

ਇਸ ਸਟੇਸ਼ਨ ''''ਤੇ ਲੂਪ ਲਾਈਨ ਉੱਪਰ ਇੱਕ ਮਾਲ ਗੱਡੀ ਖੜ੍ਹੀ ਸੀ ਅਤੇ ਤੇਜ਼ ਰਫ਼ਤਾਰ ਕੋਰੋਮੰਡਲ ਐਕਸਪ੍ਰੈੱਸ ਨੇ ਪਿੱਛੇਿਓਂ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ।

ਜਦੋ ਕੋਰੋਮੰਡਲ ਐਕਸਪ੍ਰੈੱਸ ਨੇ ਮਾਲ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਤਾਂ ਟਰੇਨ ਦੇ 12 ਡੱਬੇ ਪੱਟੜੀ ਤੋਂ ਉਤਰ ਗਏ।

ਇਸ ਦੇ ਕੁਝ ਡੱਬੇ ਡਿੱਗ ਗਏ ਅਤੇ ਦੂਜੇ ਪਾਸੇ ਡਾਊਨ ਲਾਈਨ ''''ਤੇ ਪਹੁੰਚ ਗਏ। ਇਹ ਡੱਬੇ ਉਸ ਲਾਈਨ ''''ਤੇ ਆ ਰਹੀ ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਗਏ।

ਇਸ ਗੱਡੀ ਦੇ ਵੀ ਪਿਛਲੇ ਤਿੰਨ ਡੱਬੇ ਹਾਦਸੇ ਦੀ ਲਪੇਟ ਵਿੱਚ ਆ ਗਈ।

ਬੀਬੀਸੀ
BBC

ਰੇਲ ਹਾਦਸੇ ਬਾਰੇ ਮੁੱਖ ਗੱਲਾਂ:-

ਹਾਦਸਾ ਕਦੋਂ ਹੋਇਆ - 2 ਜੂਨ, 2023 ਸਮਾਂ ਸ਼ਾਮ 7 ਵਜੇ ਦੇ ਕਰੀਬ

ਗੱਡੀਆਂ ਦਾ ਵੇਰਵਾ - ਗੱਡੀ ਨੰਬਰ 12841 (ਸ਼ਾਲੀਮਾਰ-ਚੇਨੰਈ ਕੋਰੋਮੰਡਲ ਸੁਪਰ ਫਾਸਟ ਐਕਸਪ੍ਰੈੱਸ), ਗੱਡੀ ਨੰਬਰ 12864 (ਸਰ ਐੱਮ ਵਿਸਵਸਵਰਿਆ ਟਰਮਿਨਲ-ਹਾਵੜਾ ਸੁਪਰ ਫਾਸਟ ਐਕਸਪ੍ਰੈੱਸ) ਅਤੇ ਬਹਾਨਗਾ ਬਜ਼ਾਰ ਸਟੇਸ਼ਨ ਉੱਤੇ ਖੜ੍ਹੀ ਮਾਲ ਗੱਡੀ

ਹੁਣ ਤੱਕ ਮੌਤਾਂ - 275

ਕੁੱਲ ਜ਼ਖ਼ਮੀਂ - ਲਗਭਗ 900

ਹਾਦਸੇ ਵਾਲੀ ਥਾਂ ਉੱਤੇ 9 ਐੱਨਡੀਆਰਐੱਫ਼ ਟੀਮਾਂ, 4 ਓਡੀਆਰਏਐੱਫ਼ ਯੂਨਿਟਾਂ ਅਤੇ 24 ਫਾਇਰ ਅਤੇ ਐਮਰਜੈਂਸੀ ਯੂਨਿਟਾਂ ਬਚਾਅ ਕਾਰਜ ਵਿੱਚ ਲੱਗੀਆਂ ਹਨ।

100 ਤੋਂ ਵੱਧ ਮੈਡੀਕਲ ਟੀਮਾਂ ਪੈਰਾਮੈਡੀਕਲ ਸਟਾਫ਼ ਨਾਲ ਹਾਦਸੇ ਵਾਲੀ ਥਾਂ ਉੱਤੇ ਮੌਜੂਦ।

200 ਤੋਂ ਵੱਧ ਐਂਬੂਲੈਂਸ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਲੱਗੀਆਂ ਹੋਈਆਂ ਹਨ।

ਵੱਖ-ਵੱਖ ਸਟੇਸ਼ਨਾਂ ਉੱਤੇ ਫਸੇ ਹੋਏ ਮੁਸਾਫ਼ਰਾਂ ਲਈ ਖਾਣੇ ਅਤੇ ਪਾਣੀ ਦਾ ਇੰਤਜ਼ਾਮ।

ਫਸੇ ਹੋਏ ਮੁਸਾਫ਼ਰਾਂ ਦੀ ਆਵਾਜਾਈ ਲਈ 30 ਬੱਸਾਂ ਦਾ ਇੰਤਜ਼ਾਮ।

ਲਗਭਗ 900 ਜ਼ਖ਼ਮੀਆਂ ਨੂੰ ਸੋਰੋ, ਬਾਲਾਸੋਰ, ਭਦਰਕ ਅਤੇ ਕਟਕ ਦੇ ਹਸਪਤਾਲਾਂ ਵਿੱਚ ਸ਼ਿਫ਼ਟ ਕੀਤਾ ਗਿਆ।

ਜ਼ਖ਼ਮੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ।

ਬੀਬੀਸੀ
BBC
ਓਡੀਸ਼ਾ ਰੇਲ ਹਾਦਸਾ
BBC

ਰੇਲ ਹਾਦਸੇ ਦਾ ਕਾਰਨ ਕੀ ਹੈ?

ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਮੁਤਾਬਕ ਰੇਲ ਹਾਦਸੇ ਦਾ ਕਾਰਨ ਇਲੈਕਟ੍ਰੋਨਿਕ ਇੰਟਰਲੌਕਿੰਗ ਸਿਸਟਮ ਦੀ ਖਰਾਬੀ ਹੈ।

ਇਲੈਕਟ੍ਰੋਨਿਕ ਇੰਟਰਲੌਕਿੰਗ ਸਿਸਟਮ ਇੱਕ ਕੰਪਿਊਟਰ ਅਧਾਰਿਤ ਸਿਸਟਮ ਹੁੰਦਾ ਹੈ, ਜੋ ਗੁੰਝਲਦਾਰ ਸਿੰਗਨਲਜ਼ ਨੂੰ ਕੰਟਰੋਲ ਕਰਦਾ ਹੈ।

ਰੇਲਵੇ ਬੋਰਡ ਦੀ ਮੈਂਬਰ ਜਯਾ ਵਰਮਾ ਸਿਨਹਾ ਨੇ ਦੱਸਿਆ ਕਿ ਇਲੈਟ੍ਰੋਨਿਕ ਸਿਸਟਮ ਦਾ ਡਾਟਾ ਜੋ ਰਿਕਾਰਡ ਹੋਇਆ ਹੈ, ਉਹ ਸਭ ਕੁਝ ਠੀਕ ਦਿਖਾ ਰਿਹਾ ਹੈ।

ਇੰਟਰਲੌਕਿੰਗ ਸਿਸਟਮ ਵਿੱਚ ਕੋਈ ਬਾਹਰੀ ਦਖਲ ਹੋਇਆ ਹੈ। ਇਹ ਮਨੁੱਖੀ ਵੀ ਹੋ ਸਕਦਾ ਹੈ, ਮੌਸਮ ਜਾਂ ਮੁਰੰਮਤ ਕਾਰਨ ਹੋਣ ਦੀ ਸੰਭਾਵਨਾ ਹੈ।

ਇਲੈਕਟ੍ਰੋਨਿਕ ਇੰਟਰਲੌਕਿੰਗ ਸਿਸਟਮ ਮੁਤਾਬਕ ਸਿਗਨਲ ਹਰਾ ਸੀ ਅਤੇ ਟਰੈਕ ਸਹੀ ਦੱਸਿਆ ਗਿਆ, ਪਰ ਇਹ ਵਾਪਰ ਗਿਆ। ਇਸੇ ਲ਼ਈ ਇਹ ਗੁੰਝਲਦਾਰ ਹਾਲਾਤ ਹਨ ਅਤੇ ਬਹੁਤ ਗਹਿਰੀ ਜਾਂਚ ਦਾ ਮਸਲਾ ਹੈ।

ਪੀਐੱਮ ਮੋਦੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਜ਼ਖ਼ਮੀਆਂ ਨੂੰ ਮਿਲੇ-ਵੀਡੀਓ

ਬੀਬੀਸੀ
BBC

-

ਬੀਬੀਸੀ
BBC

ਜਿਸ ਸੁਰੱਖਿਆ ਯੰਤਰ ਕਵਚ ਬਾਰੇ ਚਰਚਾ ਹੋ ਰਹੀ ਹੈ, ਉਹ ਹੈ ਕੀ?

ਸਾਬਕਾ ਰੇਲ ਮੰਤਰੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਜਰੀ ਸਣੇ ਕਈ ਆਗੂ ਦਾਅਵਾ ਕਰਦੇ ਹਨ ਕਿ ਜੇਕਰ ਇੱਥੇ ਕਵਚ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਟਾਲਿਆ ਜਾ ਸਕਦਾ ਸੀ।

ਓਡੀਸ਼ਾ ਰੇਲ ਹਾਦਸਾ
BBC

ਤਾਂ ਇਹ ਕਵਚ ਹੈ ਕੀ?

ਕਵਚ'''' ਇੱਕ ਸਵਦੇਸ਼ੀ ਤਕਨੀਕ ਹੈ ਅਤੇ ਦਾਅਵਾ ਕੀਤਾ ਗਿਆ ਸੀ ਕਿ ਇਹ ਤਕਨੀਕ ਭਾਰਤੀ ਰੇਲਵੇ ਦੇ ਸਾਰੇ ਮਸਰੂਫ ਰੂਟਾਂ ''''ਤੇ ਲਗਾਇਆ ਜਾਵੇਗਾ, ਤਾਂ ਜੋ ਰੇਲ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਖ਼ੁਦ ਮਾਰਚ 2022 ਵਿੱਚ ਸਿਕੰਦਰਾਬਾਦ ਨੇੜੇ ''''ਕਵਚ'''' ਦੇ ਟਰਾਇਲ ਵਿੱਚ ਹਿੱਸਾ ਲਿਆ ਸੀ।

ਉਸ ਵੇਲੇ ਇਹ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਰੇਲਵੇ ਵਿੱਚ ਹਾਦਸਿਆਂ ਨੂੰ ਰੋਕਣ ਲਈ ''''ਕਵਚ'''' ਇੱਕ ਸਸਤੀ ਅਤੇ ਬਿਹਤਰੀਨ ਤਕਨੀਕ ਹੈ।

ਓਡੀਸ਼ਾ ਰੇਲ ਹਾਦਸਾ
BBC
ਆਪਣਿਆਂ ਦੀ ਭਾਲ ਕਰਦੇ ਲੋਕ

ਟਰੇਨਾਂ ਦੀ ਟੱਕਰ ਨੂੰ ਰੋਕਣ ਲਈ, ਟਰੇਨ ਪ੍ਰੋਟੈਕਸ਼ਨ ਵਾਰਨਿੰਗ ਸਿਸਟਮ ਜਾਂ ਟੀਪੀਡਬਲਿਊਐੱਸ ਅਤੇ ਟੀਕੈਸ ਯਾਨਿ ਟ੍ਰੇਨ ਕੋਲੀਜ਼ਨ ਅਵੋਏਡੈਂਸ ਸਿਸਟਮ ''''ਤੇ ਵੀ ਵਿਚਾਰ ਹੋਇਆ ਸੀ।

ਵਿਦੇਸ਼ਾਂ ਤੋਂ ਇਸ ਕਿਸਮ ਦੀ ਤਕਨੀਕ ਖਰੀਦਣੀ ਬਹੁਤ ਮਹਿੰਗੀ ਸਾਬਤ ਹੋ ਰਹੀ ਸੀ, ਇਸ ਲਈ ਰੇਲਵੇ ਨੇ ਇਸ ਤਕਨੀਕ ਨੂੰ ਖ਼ੁਦ ਵਿਕਸਤ ਕਰਨ ''''ਤੇ ਜ਼ੋਰ ਦਿੱਤਾ ਅਤੇ ਪਿਛਲੇ ਸਾਲ ਕਵਚ ਨਾਮ ਦੀ ਇਸ ਤਕਨੀਕ ਦਾ ਟਰਾਇਲ ਵੀ ਮੁਕੰਮਲ ਹੋ ਗਿਆ ਹੈ।

ਜਯਾ ਵਰਮਾ ਸਿਨਹਾ
ANI
ਜਯਾ ਵਰਮਾ ਸਿਨਹਾ ਨੇ ਮੀਡੀਆ ਨੂੰ ਦੱਸਿਆ ਕਿ ਜੇਕਰ ਕਵਚ ਹੁੰਦਾ ਵੀ ਤਾਂ ਵੀ ਇਹ ਹਾਦਸਾ ਨਹੀਂ ਟਾਲਿਆ ਜਾ ਸਕਦਾ ਸੀ

ਜੇ ਕਵਚ ਹੁੰਦਾ ਤਾਂ ਕੀ ਹਾਦਸਾ ਟਲ਼ ਸਕਦਾ ਸੀ

ਰੇਲਵੇ ਬੋਰਡ ਦੀ ਮੈਂਬਰ ਜਯਾ ਵਰਮਾ ਸਿਨਹਾ ਨੇ ਮੀਡੀਆ ਨੂੰ ਦੱਸਿਆ ਕਿ ਜੇਕਰ ਕਵਚ ਹੁੰਦਾ ਵੀ ਤਾਂ ਵੀ ਇਹ ਹਾਦਸਾ ਨਹੀਂ ਟਾਲਿਆ ਜਾ ਸਕਦਾ ਸੀ।

ਇਸ ਦੇ ਯੰਤਰ ਹਰ ਰੇਲਵੇ ਟਰੈਕ ਉੱਤੇ ਇਸਦਾ ਸਿਗਨਲ ਪੜ੍ਹਨ ਲ਼ਈ ਲੱਗਣੇ ਹਨ।

ਅਜਿਹੇ ਯੰਤਰ ਲਗਾਉਣਾ ਇਸ ਵੇਲੇ ਸਰਕਾਰ ਦੀ ਪ੍ਰਮੁੱਖਤਾ ਹੈ ਅਤੇ ਇਸ ਦੇ ਲਈ 13 ਹਜ਼ਾਰ ਕਰੋੜ ਰੁਪਏ ਜਾਰੀ ਹੋਏ ਹਨ।

ਪਰ ਇਸ ਦੇ ਇੰਨੇ ਵੱਡੇ ਪੱਧਰ ਉੱਤੇ ਉਤਪਾਦਨ ਲਈ ਵੀ ਕਾਫ਼ੀ ਸਮਾਂ ਚਾਹੀਦਾ ਹੈ।

ਜਯਾ ਵਰਮਾ ਸਿਨਹਾ ਨੇ ਦੱਸਿਆ ਕਿ ਕਵਚ ਲੱਗਿਆ ਹੁੰਦਾ ਤਾਂ ਵੀ 100 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੀ ਗੱਡੀ ਨੂੰ ਰੁਕਣ ਲਈ 600 ਮੀਟਰ ਦੀ ਥਾਂ ਚਾਹੀਦੀ ਸੀ।

ਇਸ ਕੇਸ ਵਿੱਚ ਸਿਰਫ਼ 200 ਮੀਟਰ ਥਾਂ ਸੀ, ਇਸ ਲ਼ਈ ਸਿਸਟਮ ਦਾ ਰਿਐਕਸ਼ਨ ਸਮਾਂ ਸੀਮਤ ਹੋ ਗਿਆ।

ਓਡੀਸ਼ਾ ਰੇਲ ਹਾਦਸਾ
Getty Images
ਤਸਵੀਰਾਂ ਰਾਹੀਂ ਆਪਣਿਆਂ ਨੂੰ ਪਛਾਣਦੇ ਲੋਕ

ਭਾਰਤ ਵਿੱਚ ਵਾਪਰੇ 10 ਭਿਆਨਕ ਰੇਲ ਹਾਦਸੇ

1. 1981 ਬਿਹਾਰ ਰੇਲ ਹਾਦਸਾ – ਇੱਕ ਮੁਸਾਫ਼ਰ ਟ੍ਰੇਨ ਲਗਭਗ 900 ਲੋਕਾਂ ਨੂੰ ਲੈ ਕੇ ਜਾ ਰਹੀ ਸੀ ਕਿ ਪੱਟੜੀ ਤੋਂ ਲਹਿ ਗਈ ਅਤੇ ਬਾਗ਼ਮਤੀ ਨਦੀ ਵਿੱਚ ਡੁੱਬ ਗਈ। ਇਹ ਹਾਦਸਾ ਬਿਹਾਰ ਦੇ ਸਹਿਰਸਾ ਵਿੱਚ ਹੋਏ ਅਤੇ ਇਸ ਦੌਰਾਨ ਲਗਭਗ 500 ਲੋਕ ਮਾਰੇ ਗਏ।

2. 1995 ਫ਼ਿਰੋਜ਼ਾਬਾਦ ਰੇਲ ਹਾਦਸਾ – ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਨੇੜੇ ਪੁਰਸ਼ੋਤਮ ਐਕਸਪ੍ਰੈੱਸ ਦੀ ਟੱਕਰ ਕਾਲਿੰਦੀ ਐਕਸਪ੍ਰੈੱਸ ਨਾਲ ਹੋਈ। ਇਸ ਹਾਦਸੇ ਵਿੱਚ 358 ਲੋਕ ਮਾਰੇ ਗਏ।

3. 1999 ਗ਼ੈਸਲ ਰੇਲ ਹਾਦਸਾ – 2500 ਤੋਂ ਵੱਧ ਮੁਸਾਫ਼ਰਾਂ ਨੂੰ ਲੈ ਕੇ ਜਾ ਰਹੀਆਂ ਦੋ ਰੇਲ ਗੱਡੀਆਂ ਦੀ ਟੱਕਰ ਅਸਾਮ ਦੇ ਗ਼ੈਸਲ ਵਿੱਚ ਹੋਈ। ਇਸ ਹਾਦਸੇ ਵਿੱਚ ਘੱਟੋ ਘੱਟ 290 ਲੋਕ ਮਾਰੇ ਗਏ।

4. 1998 ਖੰਨਾ ਰੇਲ ਹਾਦਸਾ – ਅੰਮ੍ਰਿਤਸਰ ਜਾ ਰਹੀ ਗੋਲਡਨ ਟੈਂਪਲ ਮੇਲ ਗੱਡੀ ਦੇ 6 ਡੱਬਿਆਂ ਪਟਰੀ ਤੋਂ ਉਤਰ ਗਈ। ਕੋਲਕਾਤਾ ਜਾਣ ਵਾਲੀ ਜੰਮੂ ਤਵੀ-ਸਿਲਦਾਹ ਐਕਪ੍ਰੈੱਸ ਦੀ ਇਸ ਨਾਲ ਟੱਕਰ ਹੋ ਗਈ। ਇਸ ਦੌਰਾਨ ਘੱਟੋ ਘੱਟ 212 ਲੋਕਾਂ ਦੀ ਮੌਤ ਹੋ ਗਈ।

5. 2002 ਹਾਵੜਾ-ਨਵੀਂ ਦਿੱਲੀ ਐਕਸਪ੍ਰੈੱਸ ਰੇਲ ਹਾਦਸਾ – ਗਯਾ ਅਤੇ ਦੇਹਰੀ-ਆਨ-ਸੋਨ ਸਟੇਸ਼ਨਾਂ ਦਰਮਿਆ ਹਾਵੜਾ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਹਾਦਸੇ ਦਾ ਸ਼ਿਕਾਰ ਹੋਈ ਅਤੇ 140 ਲੋਕ ਮਾਰੇ ਗਏ।

ਓਡੀਸ਼ਾ ਰੇਲ ਹਾਦਸਾ
BBC

6. 2005 ਵਾਲਿਗੋਂਡਾ ਰੇਲ ਹਾਦਸਾ – ਤੇਲੰਗਾਨਾ ਦੇ ਵਾਲਿਗੋਂਡਾ ਵਿੱਚ ਡੇਲਟਾ ਫਾਸਟ ਪੈਸੇਂਜਰ ਰੇਲ ਉੱਦੋਂ ਪੱਟੜੀ ਤੋਂ ਲਹਿ ਗਈ ਜਦੋਂ ਹੜ੍ਹਾਂ ਕਾਰਨ ਇੱਕ ਰੇਲਵੇ ਪੁੱਲ ਵਹਿ ਗਿਆ। ਇਸ ਹਾਦਸੇ ਵਿੱਚ 114 ਲੋਕ ਮਾਰੇ ਗਏ ਸਨ।

7. 2010 ਗਿਆਨੇਸ਼ਵਰੀ ਐਕਸਪ੍ਰੈੱਸ ਰੇਲ ਹਾਦਸਾ – ਮੁੰਬਈ ਜਾਣ ਵਾਲੀ ਹਾਵੜਾ ਕੁਰਲਾ ਲੋਕਮਾਨਿਆ ਤਿਲਕ ਗਿਆਨੇਸ਼ਵਰੀ ਸੁਪਰ ਡਿਲਕਸ ਐਕਸਪ੍ਰੈੱਸ ਇੱਕ ਧਮਾਕੇ ਤੋਂ ਬਾਅਦ ਪੱਟੜੀ ਤੋਂ ਲਹਿ ਗਈ। ਇਹ ਹਾਦਸਾ ਪੱਛਮੀ ਬੰਗਾਲ ਦੇ ਜ਼ਿਲ੍ਹੇ ਵੈਸਟ ਮਿਦਨਾਪੋਰ ਵਿੱਚ ਵਾਪਰਿਆ ਸੀ। ਗਿਆਨੇਸ਼ਵਰੀ ਐਕਸਪ੍ਰੈੱਸ ਦੀ ਬਾਅਦ ਵਿੱਚ ਇੱਕ ਮਾਲ ਗੱਡੀ ਨਾਲ ਟੱਕਰ ਹੋਈ ਅਤੇ ਘੱਟੋ ਘੱਟ 170 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ।

8. 2010 ਸੈਨਥੀਆ ਰੇਲ ਹਾਦਸਾ – ਪੱਛਮੀ ਬੰਗਾਲ ਦੇ ਸੈਨਥੀਆ ਵਿੱਚ ਉੱਤਰ ਬੰਗਾ ਐਕਸਪ੍ਰੈੱਸ ਅਤੇ ਵਾਨੰਚਲ ਐਕਸਪ੍ਰੈੱਸ ਇੱਕ ਦੂਜੇ ਨਾਲ ਟੱਕਰਾ ਗਈਆਂ ਅਤੇ ਇਸ ਨਾਲ 63 ਲੋਕ ਮਾਰੇ ਗਏ।

9. 2012 ਹੰਪੀ ਐਕਸਪ੍ਰੈੱਸ ਰੇਲ ਹਾਦਸਾ – ਆਂਧਰ ਪ੍ਰਦੇਸ਼ ਵਿੱਚ ਹੁਬਲੀ-ਬੈਂਗਲੋਰ ਹੰਪੀ ਐਕਸਪ੍ਰੈੱਸ ਇੱਕ ਮਾਲ ਗੱਡੀ ਨਾਲ ਟਕਰਾ ਗਈ। ਹੰਪੀ ਐਕਸਪ੍ਰੈੱਸ ਦੇ ਚਾਰ ਡੱਬੇ ਪੱਟੜੀ ਤੋਂ ਲਹਿ ਗਏ ਅਤੇ ਇੱਕ ਡੱਬੇ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ 25 ਲੋਕ ਮਾਰੇ ਗਏ।

10. 2016 ਇੰਦੋਰ ਪਟਨਾ ਐਕਸਪ੍ਰੈੱਸ ਰੇਲ ਹਾਦਸਾ – ਇੰਦੋਰ-ਪਟਨਾ ਐਕਪ੍ਰੈੱਸ ਰੇਲ ਕਾਨਪੁਰ ਦੇ ਪੁਖਰਿਆਨ ਨੇੜੇ ਪੱਟੜੀ ਤੋਂ ਲਹਿ ਗਈ ਅਤੇ ਘੱਟੋ ਘੱਟ 150 ਲੋਕ ਮਾਰੇ ਗਏ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News